ਮਾਰੂ ਮਹਲਾ ੫ ॥
maaroo mahalaa 5 |
Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.
ਬਾਹਰਿ ਢੂਢਨ ਤੇ. ਛੂਟਿ ਪਰੇ; ਗੁਰਿ. ਘਰ ਹੀ ਮਾਹਿ ਦਿਖਾਇਆ ਥਾ ॥
baahar dtoodtan te. chhoott pare; gur. ghar hee maeh dikhaaeaa thaa |
Sant Singh KhalsaI have quit searching outside; the Guru has shown me that God is within the home of my own heart.
Manmohan SinghI have given up the search abroad. The Guru has shown my Lord within my home.
Manmohan Singh (Punjabi)ਮੈਂ ਬਾਹਰਲੀ ਖੋਜ ਭਾਲ ਤਿਆਗ ਦਿੱਤੀ ਹੈ। ਗੁਰਾਂ ਨੇ ਮੈਨੂੰ (ਪ੍ਰਭੂ) ਮੇਰੇ ਗ੍ਰਹਿ ਅੰਦਰ ਹੀ ਵਿਖਾਲ ਦਿੱਤਾ ਹੈ।
Fareedkot Teekaਜਬ ਗੁਰੋਂ ਨੇ ਘਰ ਕੇ ਥਾਇ ਮੇਂ ਹੀ ਦਿਖਾਇ ਦੀਆ, ਭਾਵ ਜਬ ਰਿਦੇ ਮੇਂ ਹੀ ਦਿਖਾਇ ਦੀਆ ਤਬ (ਬਾਹਰਿ) ਜੰਗਲੋਂ ਪਹਾੜੋਂ ਮੇਂ ਢੂਢਣੇ ਸੇ ਛੂਟ ਪੜੇ ਹੈਂ॥
Prof. Sahib Singh(ਕਿਉਂਕਿ) ਗੁਰੂ ਨੇ ਹਿਰਦੇ ਵਿਚ ਹੀ ਮੈਨੂੰ ਪਰਮਾਤਮਾ ਦਾ ਦੀਦਾਰ ਕਰਵਾ ਦਿੱਤਾ ਹੈ, ਹੁਣ ਮੈਂ ਪਰਮਾਤਮਾ ਦੀ ਭਾਲ ਬਾਹਰ (ਜੰਗਲਾਂ ਵਿਚ) ਕਰਨ ਤੋਂ ਬਚ ਗਿਆ ਹਾਂ।ਪਦ ਅਰਥ ਤੇ = ਤੋਂ। ਛੂਟਿ ਪਰੇ = ਬਚ ਗਏ। ਗੁਰਿ = ਗੁਰੂ ਨੇ। ਘਰ ਮਾਹਿ = ਹਿਰਦੇ ਵਿਚ।
SikhNet (Spanish)He abandonado la búsqueda por fuera, pues mi Guru me ha mostrado a mi Dios en mi propio hogar,
ਅਨਭਉ ਅਚਰਜ ਰੂਪੁ ਪ੍ਰਭ ਪੇਖਿਆ; ਮੇਰਾ ਮਨੁ ਛੋਡਿ. ਨ ਕਤਹੂ ਜਾਇਆ ਥਾ ॥੧॥
anbhau acharaj roop prabh pekhiaa; meraa man chhodd. na katahoo jaaeaa thaa |1|
Sant Singh KhalsaI have seen God, fearless, of wondrous beauty; my mind shall never leave Him to go anywhere else. ||1||
Manmohan SinghI have seen the Fear-free Lord of wondrous beauty, Leaving Him my soul now goes nowhere else.
Manmohan Singh (Punjabi)ਮੈਂ ਅਸਚਰਜ ਸੁੰਦ੍ਰਤਾ ਵਾਲੇ ਨਿਡਰ ਸੁਆਮੀ ਨੂੰ ਵੇਖ ਲਿਆ ਹੈ। ਉਸ ਨੂੰ ਛੱਡ ਕੇ ਹੁਣ ਮੇਰੀ ਆਤਮਾ ਹੋਰ ਕਿਧਰੇ ਨਹੀਂ ਜਾਂਦੀ।
Fareedkot Teekaਅਸਚਰਯ ਰੂਪ ਜੋ ਪ੍ਰਭੂ ਹੈ, ਸੋ ਅਪਨੇ ਅਨਭਉ ਮੇਂ ਦੇਖਿਆ ਹੈ, ਭਾਵ ਗ੍ਯਾਨ ਕਰਿ ਦੇਖਿਆ ਹੈ। ਅਬ ਮੇਰਾ ਮਨ ਤਿਸ ਥਾਂਇ ਕੋ ਛੋਡਿ ਕਰਿ ਅਰਥਾਤ ਤਿਸ ਸਰੂਪ ਕੋ ਛੋਡ ਕਰ ਕਹੀ ਨਹੀਂ ਜਾਤਾ ਹੈ॥੧॥☬ਪ੍ਰਸ਼ਨ: ਕੈਸੇ ਪਾਇਆ ਹੈ, ਸੋ ਸਾਧਨ ਕਹੋ?☬ਸਖ੍ਯਾਤਕਾਰਤਾ ਕੋ ਕਹਤੇ ਹੈਂ:
Prof. Sahib Singhਜਦੋਂ ਪਰਮਾਤਮਾ ਦੇ ਅਸਚਰਜ ਰੂਪ ਦਾ ਹਿਰਦੇ ਵਿੱਚ ਅਨੁਭਵ ਹੋ ਗਿਆ ਹੈ, ਤਾਂ ਹੁਣ ਮੇਰਾ ਮਨ ਉਸਦਾ ਆਸਰਾ ਛੱਡ ਕਿਸੇ ਹੋਰ ਪਾਸੇ ਨਹੀਂ ਭਟਕਦਾ ॥੧॥ਪਦ ਅਰਥ ਅਨਭਉ = ਅਨੁਭਵ, ਝਲਕਾਰਾ। ਪ੍ਰਭ = ਪ੍ਰਭੂ ਦਾ। ਕਤਹੁ = ਕਿਸੇ ਭੀ ਹੋਰ ਪਾਸੇ। ਨ ਜਾਇਆ = ਨਹੀਂ ਜਾਂਦਾ ॥੧॥
SikhNet (Spanish)a ese Dios Maravilloso lo he visto intuitivamente y ahora mi mente no Lo deja más.(1)
ਮਾਨਕੁ ਪਾਇਓ ਰੇ. ਪਾਇਓ; ਹਰਿ ਪੂਰਾ ਪਾਇਆ ਥਾ ॥
maanak paaeo re. paaeo; har pooraa paaeaa thaa |
Sant Singh KhalsaI have found the jewel; I have found the Perfect Lord.
Manmohan SinghI have obtained, God, the jewel, O Him, I have obtained through the Perfect Guru.
Manmohan Singh (Punjabi)ਮੈਂ ਵਾਹਿਗੁਰੂ ਰੂਪੀ ਜਵੇਹਰ ਨੂੰ ਪਾ ਲਿਆ ਹੈ, ਪਾ ਲਿਆ ਹੈ। ਹੇ ਭਾਈ, ਉਸ ਨੂੰ ਮੈਂ ਪੂਰਨ ਗੁਰਾਂ ਦੇ ਰਾਹੀਂ ਪਾ ਲਿਆ ਹੈ।
Fareedkot Teekaਹਰੀ ਜੋ ਪੂਰਨ ਰੂਪ (ਮਾਨਕੁ) ਅਮੋਲਕੁ ਹੈ ਤਿਸ ਕੋ ਰਿਦੇ ਮੇਂ ਹੀ ਪਾਇਆ ਹੈ॥
Prof. Sahib Singhਮੈਂ ਮੋਤੀ ਲੱਭ ਲਿਆ ਹੈ, ਮੈਂ ਪੂਰਨ ਪਰਮਾਤਮਾ ਲੱਭ ਲਿਆ ਹੈ।ਪਦ ਅਰਥ ਮਾਨਕੁ = ਮੋਤੀ। ਰੇ = ਹੇ ਭਾਈ! ਪਾਇਆ = ਲੱਭ ਲਿਆ ਹੈ।
SikhNet (Spanish)He encontrado, por la Gracia del Guru, la Joya del Nombre del Señor,
ਮੋਲਿ ਅਮੋਲੁ. ਨ ਪਾਇਆ ਜਾਈ; ਕਰਿ ਕਿਰਪਾ ਗੁਰੂ ਦਿਵਾਇਆ ਥਾ ॥੧॥ ਰਹਾਉ ॥
mol amol. na paaeaa jaaee; kar kirapaa guroo divaaeaa thaa |1| rahaau |
Sant Singh KhalsaThe invaluable value cannot be obtained; in His Mercy, the Guru bestows it. ||1||Pause||
Manmohan SinghThe Name of invaluable worth, can be obtained not, The Guru has mercifully blessed me with it. Pause.
Manmohan Singh (Punjabi)ਅਣਮੁੱਲੇ ਮੁਲ ਦਾ ਨਾਮ ਪਾਇਆ ਨਹੀਂ ਜਾ ਸਕਦਾ। ਮਿਹਰ ਧਾਰ ਕੇ ਗੁਰਾਂ ਨੇ ਮੈਨੂੰ ਇਸ ਦੀ ਦਾਤ ਬੰਖ਼ਸ਼ੀ ਹੈ। ਠਹਿਰਾਉ।
Fareedkot Teekaਮੋਲ ਸੇ ਅਮੋਲਕ ਜੋ ਵਾਹਿਗੁਰੂ ਹੈ, ਸੋ ਕਿਸੇ ਉਪਾਇ ਕਰ ਨਹੀਂ ਪਾਇਆ ਜਾਤਾ। ਪਰੰਤੂ ਹਮਾਰੇ ਪਰ ਜਬ ਗੁਰੋਂ ਨੇ ਕ੍ਰਿਪਾ ਕਰੀ ਹੈ ਤਬ (ਥਾ) ਰਿਦੇ ਸਥਾਨ ਮੇਂ ਗੁਰੋਂ ਪਾਸੋਂ ਪਰਮੇਸਰ ਨੇ (ਥਾ) ਸਰੂਪੁ ਅਸਥਾਨ ਦਿਵਾਇਆ ਹੈ॥੧॥ ਰਹਾਉ ॥
Prof. Sahib Singhਇਹ ਮੋਤੀ ਬਹੁਤ ਅਮੋਲਕ ਹੈ, ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਮੈਨੂੰ ਤਾਂ ਇਹ ਮੋਤੀ ਗੁਰੂ ਨੇ ਦਿਵਾ ਦਿੱਤਾ ਹੈ ॥੧॥ ਰਹਾਉ ॥ਪਦ ਅਰਥ ਮੋਲਿ ਅਮੋਲੁ = ਕਿਸੇ ਭੀ ਭੁੱਲ ਤੋਂ ਨਾਹ ਮਿਲ ਸਕਣ ਵਾਲਾ। ਮੋਲਿ = ਮੁੱਲ ਤੋਂ। ਕਰਿ = ਕਰ ਕੇ ॥੧॥ ਰਹਾਉ ॥
SikhNet (Spanish)sí, a mi Dios Perfecto, Quien no puede ser evaluado de ninguna forma.(1-Pausa)
ਅਦਿਸਟੁ ਅਗੋਚਰੁ ਪਾਰਬ੍ਰਹਮੁ; ਮਿਲਿ ਸਾਧੂ ਅਕਥੁ ਕਥਾਇਆ ਥਾ ॥
adisatt agochar paarabraham; mil saadhoo akath kathaaeaa thaa |
Sant Singh KhalsaThe Supreme Lord God is imperceptible and unfathomable; meeting the Holy Saint, I speak the Unspoken Speech.
Manmohan SinghUnperceivable and Unapprehensible is the Transcendent Lord Meeting the saint-Guru, I have uttered that Unutterable one.
Manmohan Singh (Punjabi)ਅਡਿੱਠ ਅਤੇ ਅਗਾਧ ਹੈ ਪਰਮ ਪ੍ਰਭੂ। ਸੰਤ-ਗੁਰਦੇਵ ਜੀ ਨੂੰ ਮਿਲ ਕੇ, ਮੈਂ ਉਸ ਨਾਂ-ਬਿਆਨ ਹੋਣ ਵਾਲੇ ਪੁਰਖ ਨੂੰ ਬਿਆਨ ਕੀਤਾ ਹੈ।
Fareedkot Teekaਜਬ ਸਾਧੂਆਂ ਸੇ ਮਿਲ ਕੇ (ਅਕਥੁ) ਪਰਮਾਤਮਾ ਕੋ ਕਥਨ ਕਰਾਇਆ, ਭਾਵ ਜਬ ਕਥਾ ਕੀਰਤਨ ਸੁਨਨ ਕਥਨ ਹੂਆ, ਤਬ ਅਵਿਸੇ ਜੋ ਅਗੋਚਰ ਪਰਮਾਤਮਾ ਸਰਬ ਕਾ ਪਰਾ ਰੂਪ ਬ੍ਰਹਮ ਹੈ, ਸੋ ਮਿਲਿਆ ਹੈ॥
Prof. Sahib Singhਪਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਸਾਡੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਮੁਕੰਮਲ ਸਰੂਰ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਨੂੰ ਮਿਲ ਕੇ ਮੈਂ ਉਸ ਦੀ ਸਿਫ਼ਤ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ ਹੈ।ਪਦ ਅਰਥ ਅਦਿਸਟੁ = ਇਹਨਾਂ ਅੱਖਾਂ ਨਾਲ ਨਾਹ ਦਿੱਸਣ ਵਾਲਾ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨੁ-ਇੰਦ੍ਰੇ। ਚਰ = ਪਹੁੰਚ} ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਕਥਾਇਆ = ਸਿਫ਼ਤ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ। ਅਕਥੁ = ਅਕੱਥੁ, ਜਿਸ ਦਾ ਮੁਕੰਮਲ ਸਰੂਪ ਬਿਆਨ ਤੋਂ ਪਰੇ ਹੈ।
SikhNet (Spanish)Invisible, Imperceptible, Dios Trascendente, Cuya Verdad es Irrecitable,
ਅਨਹਦ ਸਬਦੁ ਦਸਮ ਦੁਆਰਿ ਵਜਿਓ; ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥੨॥
anahad sabad dasam duaar vajio; teh amrit naam chuaaeaa thaa |2|
Sant Singh KhalsaThe unstruck sound current of the Shabad vibrates and resounds in the Tenth Gate; the Ambrosial Naam trickles down there. ||2||
Manmohan SinghThe celestial strain resounds in the Tenth gate, There the Name Nectar gently trickles down.
Manmohan Singh (Punjabi)ਦਸਵੇਂ ਦਰਵਾਜ਼ੇ ਅੰਦਰ ਬੈਕੁੰਠੀ ਕੀਰਤਨ ਗੂੰਜਦਾ ਹੈ। ਉਥੇ ਨਾਮ ਸੁਧਾਰਸ ਧੀਮੇ ਧੀਮੇ (ਸਹਿਜੇ ਸਹਿਜੇ) ਟਪਕਦਾ ਹੈ।
Fareedkot Teekaਏਕ ਰਸ ਜੋ ਬ੍ਰਹਮ (ਦਸਮ) ਸਰਗ ਵਿਸਰਗਾਦਿਕੋਂ ਕਾ ਆਸਰਾ (ਦਸਮ ਦੁਆਰ) ਅੰਤਸਕਰਨ ਮੇਂ (ਵਜਿਓ) ਪ੍ਰਗਟ ਹੂਆ ਹੈ। (ਤਹ) ਤਿਸ ਥਾਂ ਵਿਖੇ ਆਤਮਾਨੰਦ ਰੂਪ ਅੰਮ੍ਰਿਤ ਪ੍ਰਸਿਧ ਚੁਆਇਆ ਹੈ; ਵਾ ਨਾਮ ਜਪਨੇ ਕਰ ਪ੍ਰਾਣਾਜਾਮ ਸੇ ਦਸਮੇਂ ਦੁਆਰ ਮੇਂ ਅੰਮ੍ਰਿਤੁ ਚੁਆਇਆ ਹੈ। ਏਹੁ ਜੋਗ ਕੀ ਰੀਤੀ ਹੈ॥੨॥
Prof. Sahib Singhਮੇਰੇ ਦਿਮਾਗ਼ ਵਿਚ ਹੁਣ ਹਰ ਵੇਲੇ ਸਿਫ਼ਤ-ਸਾਲਾਹ ਦੀ ਬਾਣੀ ਪ੍ਰਭਾਵ ਪਾ ਰਹੀ ਹੈ; ਮੇਰੇ ਅੰਦਰ ਹੁਣ ਹਰ ਵੇਲੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੋ ਰਿਹਾ ਹੈ ॥੨॥ਪਦ ਅਰਥ ਅਨਹਦ = ਬਿਨਾ ਵਜਾਇਆਂ ਵੱਜਣ ਵਾਲਾ, ਇੱਕ-ਰਸ, ਮਤਵਾਤਰ। ਸਬਦੁ ਵਜਿਓ = ਸਿਫ਼ਤ-ਸਾਲਾਹ ਦੀ ਬਾਣੀ ਪੂਰਾ ਪ੍ਰਭਾਵ ਪਾਣ ਲੱਗ ਪਈ। ਦੁਆਰਿ = ਦੁਆਰ ਵਿਚ। ਦਸਮ ਦੁਆਰਿ = ਦਸਵੇਂ ਦੁਆਰ ਵਿਚ, ਦਸਵੇਂ ਦਰਵਾਜ਼ੇ ਵਿਚ, ਦਿਮਾਗ਼ ਵਿਚ। ਤਹ = ਉਥੇ, ਉਸ ਦਿਮਾਗ਼ ਵਿਚ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ॥੨॥
SikhNet (Spanish)a Él Lo he encontrado a través del Santo, la Melodía Divina de la Palabra resuena en la Décima Puerta y el Néctar del Nombre gotea en el tarro del ser. (2)
ਤੋਟਿ ਨਾਹੀ. ਮਨਿ ਤ੍ਰਿਸਨਾ ਬੂਝੀ; ਅਖੁਟ ਭੰਡਾਰ ਸਮਾਇਆ ਥਾ ॥
tott naahee. man trisanaa boojhee; akhutt bhanddaar samaaeaa thaa |
Sant Singh KhalsaI lack nothing; the thirsty desires of my mind are satisfied. The inexhaustible treasure has entered into my being.
Manmohan SinghMy desire is stilled. The Lord of inexhaustible treasure has entered my mind and I now feel no want.
Manmohan Singh (Punjabi)ਮੇਰੀ ਖ਼ਾਹਿਸ਼ ਮਿੱਟ ਗਈ ਹੈ। ਅਮੁੱਕ ਖ਼ਜ਼ਾਨੇ ਦਾ ਸਾਈਂ ਮੇਰੇ ਰਿਦੇ ਅੰਦਰ ਸਮਤਾ ਗਿਆ ਹੈ ਤੇ ਮੈਂ ਹੁਣ ਕੋਈ ਕਮੀ ਮਹਿਸੂਸ ਨਹੀਂ ਕਰਦਾ।
Fareedkot Teekaਜਬ ਮਨ ਕੀ ਤ੍ਰਿਸਨਾ ਬੁਝ ਗਈ ਤਬ ਅਖੁਟ ਭੰਡਾਰ ਰੂਪ ਜੋ ਪਰਮਾਤਮਾ ਅੰਤਸਕਰਣ ਰੂਪ ਥਾਇ ਮੇਂ ਸਮਾਇਆ ਜਾਣਿਆਂ ਤੌ ਤੋਟ ਨ ਆਵਤੀ ਭਈ, ਭਾਵ ਬਿਅੰਤ ਸੁਖੁ ਹੂਆ ਹੈ॥
Prof. Sahib Singhਮੇਰੇ ਮਨ ਵਿਚ ਕਦੇ ਨਾਹ ਮੁੱਕਣ ਵਾਲੇ ਨਾਮ-ਖ਼ਜ਼ਾਨੇ ਭਰ ਗਏ ਹਨ, ਇਹਨਾਂ ਖ਼ਜ਼ਾਨਿਆਂ ਵਿਚ ਕਦੇ ਕਮੀ ਨਹੀਂ ਆ ਸਕਦੀ, ਮਨ ਵਿਚ (ਵੱਸ-ਰਹੀ) ਤ੍ਰਿਸ਼ਨਾ (-ਅੱਗ ਦੀ ਲਾਟ) ਬੁੱਝ ਗਈ ਹੈ।ਪਦ ਅਰਥ ਤੋਟਿ = ਘਾਟਾ, ਕਮੀ। ਮਨਿ = ਮਨ ਵਿਚ (ਵੱਸ ਰਹੀ)। ਬੂਝੀ = ਬੁੱਝ ਗਈ। ਅਖੁਟ = ਨਾਹ ਮੁੱਕਣ ਵਾਲੇ। ਭੰਡਾਰ = ਖ਼ਜ਼ਾਨੇ।
SikhNet (Spanish)Mi ansiedad se ha calmado, Inexhaustible ahora es el Tesoro de Dios en mí y doy mi servicio a los Pies del Guru.
ਚਰਣ ਚਰਣ ਚਰਣ ਗੁਰ ਸੇਵੇ; ਅਘੜੁ ਘੜਿਓ ਰਸੁ ਪਾਇਆ ਥਾ ॥੩॥
charan charan charan gur seve; agharr gharrio ras paaeaa thaa |3|
Sant Singh KhalsaI serve the feet, the feet, the feet of the Guru, and manage the unmanageable. I have found the juice, the sublime essence. ||3||
Manmohan SinghServing the feet, feet, the holy feet of the Guru, my unmanageable mind is managed and I am blessed with the Name-Nectar.
Manmohan Singh (Punjabi)ਗੁਰਾਂ ਦੇ ਪੈਰਾਂ, ਪਵਿੱਤ੍ਰ ਪੈਰਾਂ ਦੀ ਟਹਿਲ ਕਮਾਉਣ ਦੁਆਰਾ, ਮੇਰਾ ਨਾਂ ਸੂਤ ਆਉਣ ਵਾਲਾ ਮਨ ਸੂਤ ਆਗਿਆ ਹੈ ਅਤੇ ਮੈਨੂੰ ਨਾਮ-ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਗਈ ਹੈ।
Fareedkot Teekaਮਨ, ਤਨ, ਬਾਣੀ ਕਰ ਕੇ ਜਬ ਗੁਰੋਂ ਕੇ ਚਰਣ ਸੇਵੇ; ਵਾ ਗੁਰੋਂ ਕੇ ਚਰਣ (ਚਰਣ) ਪਵਿਤ੍ਰ ਪੁਨਾ ਜੋ (ਚਰਣ) ਆਸਰਾ ਰੂਪ ਹੈ, ਸੋ ਜਬ ਸੇਵਨ ਕੀਏ ਤਬ ਅਸੁਧ ਮਨ ਕੋ ਸੁਧ ਕੀਆ ਅਰ ਤਬ ਤਿਸ ਮਨ ਰੂਪ ਥਾਇ ਮੇਂ ਰਸ ਪਾਇਆ ਹੈ॥੩॥
Prof. Sahib Singhਮੈਂ ਹਰ ਵੇਲੇ ਗੁਰੂ ਦੇ ਚਰਨਾਂ ਦਾ ਆਸਰਾ ਲੈ ਰਿਹਾ ਹਾਂ। ਮੈਂ ਨਾਮ-ਅੰਮ੍ਰਿਤ ਦਾ ਸੁਆਦ ਚੱਖ ਲਿਆ ਹੈ, ਤੇ ਪਹਿਲੀ ਕੋਝੀ ਘਾੜਤ ਵਾਲਾ ਮਨ ਹੁਣ ਸੋਹਣਾ ਬਣ ਗਿਆ ਹੈ ॥੩॥ਪਦ ਅਰਥ ਚਰਣ ਗੁਰ = ਗੁਰੂ ਦੇ ਚਰਨ। ਅਘੜੁ = ਕੋਈ ਘਾੜਤ ਵਾਲਾ (ਮਨ)। ਰਸੁ = ਸੁਆਦ ॥੩॥
SikhNet (Spanish)Mi mente inmadura es moldeada para el propósito de Dios y mira, ahora vivo en Éxtasis.(3)
ਸਹਜੇ ਆਵਾ ਸਹਜੇ ਜਾਵਾ; ਸਹਜੇ ਮਨੁ ਖੇਲਾਇਆ ਥਾ ॥
sahaje aavaa sahaje jaavaa; sahaje man khelaaeaa thaa |
Sant Singh KhalsaIntuitively I come, and intuively I go; my mind intuitively plays.
Manmohan SinghIn peace I come, in peace I go and in peace does my mind now sport.
Manmohan Singh (Punjabi)ਪਰਮ ਸੁਖ ਅੰਦਰ ਮੈਂ ਆਉਂਦਾ ਹਾਂ, ਪਰਮ ਸੁਖ ਅੰਦਰ ਮੈਂ ਜਾਂਦਾ ਹਾਂ ਤੇ ਪਰਮ ਸੁਖ ਅੰਦਰ ਹੀ ਹੁਣ ਮੇਰਾ ਮਨ ਖੇਡਦਾ ਮਲਦਾ ਹੈ।
Fareedkot Teekaਸੁਖ ਮੇਂ ਆਵਣਾ ਸੁਖ ਮੇਂ ਹੀ ਜਾਣਾ ਹੈ; ਭਾਵ ਗਵਨਾਗਵਨ ਮੇਂ ਬ੍ਰਿਤੀ ਸਰੂਪਾਨੰਦ ਤੇ ਉਥਾਨ ਨਹੀਂ ਹੋਤੀ, ਕਿਉਂਕਿ (ਥਾ) ਅਸਥਾਨ, ਭਾਵ ਸੁਖ ਸਰੂਪ ਮੇਂ ਮਨ ਕੋ ਬਿਚਰਾਇਆ ਹੈ॥
Prof. Sahib Singhਨਾਮ-ਖ਼ਜ਼ਾਨੇ ਦੀ ਬਰਕਤਿ ਨਾਲ ਮੇਰਾ ਮਨ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕ ਕੇ ਕਾਰ-ਵਿਹਾਰ ਕਰ ਰਿਹਾ ਹੈ, ਮਨ ਸਦਾ ਆਤਮਕ ਅਡੋਲਤਾ ਵਿਚ ਖੇਡ ਰਿਹਾ ਹੈ।ਪਦ ਅਰਥ ਸਹਜੇ = ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ। ਆਵਾ ਜਾਵਾ = ਆਉਂਦਾ ਜਾਂਦਾ, ਕਾਰ-ਵਿਹਾਰ ਕਰਦਾ ਹੈ। ਖੇਲਾਇਆ = ਖੇਡਦਾ ਹੈ।
SikhNet (Spanish)En calma, voy y vengo, y en calma mi mente se relaja y se divierte.
ਕਹੁ ਨਾਨਕ. ਭਰਮੁ, ਗੁਰਿ ਖੋਇਆ; ਤਾ ਹਰਿ ਮਹਲੀ ਮਹਲੁ ਪਾਇਆ ਥਾ ॥੪॥੩॥੧੨॥
kahu naanak. bharam, gur khoeaa; taa har mahalee mehal paaeaa thaa |4|3|12|
Sant Singh KhalsaSays Nanak, when the Guru drives out doubt, then the soul-bride enters the Mansion of the Lord's Presence. ||4||3||12||
Manmohan SinghSays Nanak, when the Guru drives away the doubt, then does the bride attain to her Lord's mansion.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜਦ ਗੁਰੂ ਮਹਾਰਾਜ ਸੰਦੇਹ ਨਵਿਰਤ ਕਰ ਦਿੰਦੇ ਹਨ, ਤਦ ਪਤਨੀ ਆਪਣੇ ਸੁਆਮੀ ਦੇ ਮੰਦਰ ਨੂੰ ਪ੍ਰਾਪਤ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਗੁਰੋਂ ਨੇ ਅਗ੍ਯਾਨ ਭਰਮ (ਖੋਇਆ) ਦੂਰ ਕੀਆ ਤੌ (ਮਹਲੀ) ਜਗ੍ਯਾਸੀ ਰੂਪ ਇਸਤ੍ਰੀ ਨੇ ਹਰੀ ਰੂਪ (ਮਹਲੁ) ਭਰਤੇ ਕੋ (ਥਾ) ਰਿਦੇ ਅਸਥਾਨ ਮੇਂ ਪਾਇ ਲੀਆ ਹੈ ਵਾ ਪਾਇ ਲੀਆ (ਥਾ) ਹੈ। ਇਸ ਰੀਤੀ ਸੇ ਜਹਾਂ ਜਹਾਂ ਥਾ ਪਾਠੁ ਹੈ ਤਹਾਂ ਤਹਾਂ ਹੈ ਅਰਥੁ ਕਰਨਾ। ਦੋ ਅਰਥ ਥਾ ਕੇ ਹੈਂ (ਥਾ) ਜਗਾ ਵਾ (ਥਾ) ਹੈ॥੪॥੩॥੧੨॥☬ਸ੍ਵੈ ਮਨ ਕੇ ਪ੍ਰਥਾਇ ਨਾਮ ਜਪਨੇ ਕਾ ਉਪਦੇਸ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਜਦੋਂ ਦੀ) ਗੁਰੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ, ਤਦੋਂ ਤੋਂ ਮੈਂ ਸਦਾ ਅਸਥਿਰ ਟਿਕਾਣੇ ਵਾਲੇ ਹਰੀ (ਦੇ ਚਰਨਾਂ ਵਿਚ) ਟਿਕਾਣਾ ਲੱਭ ਲਿਆ ਹੈ ॥੪॥੩॥੧੨॥ਪਦ ਅਰਥ ਕਹੁ = ਆਖ। ਨਾਨਕ = ਹੇ ਨਾਨਕ! ਗੁਰਿ = ਗੁਰੂ ਨੇ। ਭਰਮੁ = ਭਟਕਣਾ। ਮਹਲੀ ਮਹਲੁ = ਮਹਲ ਦੇ ਮਾਲਕ ਦਾ ਮਹਲ ॥੪॥੩॥੧੨॥
SikhNet (Spanish)Dice Nanak, el Guru me ha liberado de mis falsas ilusiones, sí, de esta manera he llegado hasta la Mansión de Dios.