ਮਾਰੂ ਮਹਲਾ ੫ ॥
maaroo mahalaa 5 | Ang 1001
Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.
ਗੁਪਤੁ ਕਰਤਾ. ਸੰਗਿ ਸੋ ਪ੍ਰਭੁ; ਡਹਕਾਵਏ ਮਨੁਖਾਇ ॥
gupat karataa. sang so prabh; ddahakaave manukhaae | Ang 1001
Sant Singh KhalsaYou may act in secrecy, but God is still with you; you can only deceive other people.
Manmohan SinghOne does evil deeds in secrecy, but he, the Lord is with him, he can deceive only the mortals.
Manmohan Singh (Punjabi)ਇਨਸਾਨ ਲੁਕ ਕੇ ਮੰਦੇ ਅਮਲ ਕਮਾਉਂਦਾ ਹੈ, ਪ੍ਰੰਤੂ ਉਹ ਸਾਈਂ ਉਸ ਦੇ ਨਾਲ ਹੈ। ਕੇਵਲ ਉਹ ਪ੍ਰਾਨੀਆਂ ਨੂੰ ਹੀ ਧੋਖਾ ਦੇ ਸਕਦਾ ਹੈ।
Fareedkot Teeka(ਗੁਪਤੁ) ਲੁਕ ਕੇ ਤੂੰ ਕਰਮ ਕਰਤਾ ਹੈਂ ਅਰ ਮਨੁਖੋਂ ਕੋ (ਡਹਕਾਵਏ) ਭ੍ਰਮਾਵਤਾ, ਭਾਵ ਠਗਤਾ ਹੈਂ ਅਰੁ ਸੋ ਪ੍ਰਭੂ ਦੇਖਨੇ ਵਾਲਾ ਤੇਰੇ ਸੰਗ ਹੈ॥
Prof. Sahib Singh(ਮਨੁੱਖ) ਲੁਕ ਕੇ (ਵਿਕਾਰ) ਕਰਦਾ ਹੈ, (ਪਰ ਵੇਖਣ ਵਾਲਾ) ਉਹ ਪ੍ਰਭੂ (ਹਰ ਵੇਲੇ ਇਸ ਦੇ) ਨਾਲ ਹੁੰਦਾ ਹੈ (ਵਿਕਾਰੀ ਮਨੁੱਖ ਪ੍ਰਭੂ ਨੂੰ ਠੱਗ ਨਹੀਂ ਸਕਦਾ, ਇਹ ਤਾਂ) ਮਨੁੱਖਾਂ ਨੂੰ ਹੀ ਠੱਗਦਾ ਹੈ।ਪਦ ਅਰਥ ਗੁਪਤੁ = ਲੁਕਵੇਂ, ਲੁਕ ਕੇ। ਕਰਤਾ = (ਪਾਪ) ਕਰਦਾ ਹੈ। ਸੰਗਿ = (ਜੀਵ ਦੇ ਸਦਾ) ਨਾਲ। ਡਹਕਾਵਏ = ਡਹਕਾਵੈ, ਠੱਗਦਾ ਹੈ। ਮਨੁਖਾਇ = ਹੋਰ ਮਨੁੱਖਾਂ ਨੂੰ।
SikhNet (Spanish)Tu Dios te ve hasta en tu cuarto secreto, engañas sólo al hombre, y como vives en el vicio,
ਬਿਸਾਰਿ ਹਰਿ ਜੀਉ. ਬਿਖੈ ਭੋਗਹਿ; ਤਪਤ ਥੰਮ ਗਲਿ ਲਾਇ ॥੧॥
bisaar har jeeo. bikhai bhogeh; tapat tham gal laae |1| Ang 1001
Sant Singh KhalsaForgetting your Dear Lord, you enjoy corrupt pleasures, and so you shall have to embrace red-hot pillars. ||1||
Manmohan SinghForgetting thy Reverend Master thou enjoy sexual pleasures. Thou shall be made to embrace red hot pillars.
Manmohan Singh (Punjabi)ਆਪਣੇ ਮਾਣਨੀਯ ਮਾਲਕ ਨੂੰ ਭੁਲਾ ਕੇ ਤੂੰ ਕਾਮ-ਚੇਸ਼ਟਾ ਮਾਣਦਾ ਹੈਂ। ਤਪਦੇ ਹੋਏ ਸਤੂਨ ਤੇਰੇ ਗਲ ਨਾਲ ਲਾਏ ਜਾਣਗੇ।
Fareedkot Teekaਹਰਿ ਜੀ ਕੋ ਬਿਸਾਰ ਕਰ ਕੇ ਬਿਸਿਓਂ ਕੋ ਭੋਗਤਾ ਹੈ, ਤਿਸ ਤੇ ਤਪੇ ਹੋਏ ਥੰਮੇਂ ਤੇਰੇ ਗਲ ਸਾਥ ਲਾਈਏਂਗੇ; ਭਾਵ ਇਸਤ੍ਰੀ ਸਰੂਪ ਲੋਹੇ ਕੇ ਥੰਮ ਬਨਾਇ ਕੇ ਜਮਦੂਤ ਕਹੇਂਗੇ: ਜੈਸੇ ਪਰ ਇਸਤ੍ਰੀ ਤੈਨੇ ਗਲ ਸੇ ਲਗਾਈ ਹੈ, ਤੈਸੇ ਇਸ ਕੋ ਭੀ ਲਗਾਇ, ਫੇਰ ਤੇਰੇ ਕੋ ਲਗਾਵਨੀ ਪੜੇਗੀ॥੧॥
Prof. Sahib Singhਪਰਮਾਤਮਾ ਨੂੰ ਵਿਸਾਰ ਕੇ ਵਿਕਾਰਾਂ ਦੀ ਅੱਗ ਵਿਚ ਸੜ ਸੜ ਕੇ ਤੂੰ ਵਿਸ਼ੇ ਭੋਗਦਾ ਰਹਿੰਦਾ ਹੈਂ ॥੧॥ਪਦ ਅਰਥ ਬਿਸਾਰਿ = ਭੁਲਾ ਕੇ। ਬਿਖੈ = ਵਿਸ਼ੇ-ਭੋਗ। ਭੋਗਹਿ = ਤੂੰ ਭੋਗਦਾ ਹੈਂ। ਗਲਿ = ਗਲ ਨਾਲ। ਲਾਇ = ਲਾ ਕੇ। ਤਪਤ...ਲਾਇ = ਤਪੇ ਹੋਏ ਥੰਮ੍ਹ ਗਲ ਨਾਲ ਲਾ ਕੇ, ਵਿਕਾਰਾਂ ਦੀ ਅੱਗ ਵਿਚ ਸੜ ਸੜ ਕੇ ॥੧॥
SikhNet (Spanish)abandonando a tu Dios, te abrazas del pilar rojo y candente de la muerte.(1)
ਰੇ ਨਰ; ਕਾਇ ਪਰ ਗ੍ਰਿਹਿ ਜਾਇ ॥
re nar; kaae par grihi jaae | Ang 1001
Sant Singh KhalsaO man, why do you go out to the households of others?
Manmohan SinghO man, why go thou to another's woman?
Manmohan Singh (Punjabi)ਹੇ ਬੰਦੇ, ਤੂੰ ਕਿਉਂ ਹੋਰਸ ਦੀ ਇਸਤ੍ਰੀ ਕੋਲ ਜਾਂਦਾ ਹੈਂ?
Fareedkot Teekaਹੇ ਪੁਰਸ! ਕਿਉਂ ਪਰਾਏ ਘਰ ਜਾਤਾ ਹੈਂ, ਭਾਵ ਵਿਸ਼ਿਓਂ ਮੇਂ ਕਿਉਂ ਫਿਰਤਾ ਹੈਂ?
Prof. Sahib Singhਹੇ ਮਨੁੱਖ! ਪਰਾਏ ਘਰ ਵਿਚ ਜਾ ਕੇ ਇਉਂ (ਮੰਦ ਕਰਮ ਕਰਦਾ ਹੈਂ)?ਪਦ ਅਰਥ ਰੇ ਨਰ = ਹੇ ਮਨੁੱਖ! ਕਾਇ = ਕਿਉਂ? ਪਰ ਗ੍ਰਿਹਿ = ਪਰਾਏ ਘਰ ਵਿਚ। ਜਾਇ = ਜਾ ਕੇ।
SikhNet (Spanish)Oh hombre, ¿por qué vas al hogar de otro a seducir a su mujer?
ਕੁਚਲ ਕਠੋਰ ਕਾਮਿ ਗਰਧਭ; ਤੁਮ. ਨਹੀ ਸੁਨਿਓ ਧਰਮ ਰਾਇ ॥੧॥ ਰਹਾਉ ॥
kuchal katthor kaam garadhabh; tum. nahee sunio dharam raae |1| rahaau | Ang 1001
Sant Singh KhalsaYou filthy, heartless, lustful donkey! Haven't you heard of the Righteous Judge of Dharma? ||1||Pause||
Manmohan SinghO filthy, heartless and lustful donkey, has thou not heard of the Righteous Judge? Pause.
Manmohan Singh (Punjabi)ਹੇ ਮਲੀਣ ਨਿਰਦਈ ਅਤੇ ਵਿਸ਼ੇਈ ਗਧੇ, ਕੀ ਤੂੰ ਧਰਮ ਰਾਜੇ ਬਾਰੇ ਨਹੀਂ ਸੁਣਿਆ? ਠਹਿਰਾਉ।
Fareedkot Teekaਹੇ ਕੁਚਾਲੀ ਵਾ ਅਪਵਿਤ੍ਰ! ਔ ਰਿਦੇ ਕੇ ਕਠੋਰ ਪੁਨਾ ਹੇ ਕਾਮੀ, ਗਧੇ! ਤੁਮ ਨੇ ਸੁਨਿਆ ਨਹੀਂ ਜੋ ਧਰਮ ਰਾਜਾ ਅਰਥਾਤ ਜਥਾ ਕਰਮ ਤਥਾ ਦੰਡ ਕਰਤਾ ਹੈ॥੧॥ ਰਹਾਉ ॥
Prof. Sahib Singhਹੇ ਗੰਦੇ! ਹੇ ਪੱਥਰ-ਦਿਲ! ਹੇ ਵਿਸ਼ਈ! ਹੇ ਖੋਤੇ ਮੂਰਖ! ਕੀ ਤੂੰ ਧਰਮਰਾਜ (ਦਾ ਨਾਮ ਕਦੇ) ਨਹੀਂ ਸੁਣਿਆ? ॥੧॥ ਰਹਾਉ ॥ਪਦ ਅਰਥ ਕੁਚਲ = ਹੇ ਗੰਦੇ! ਕਾਮਿ = ਹੇ ਕਾਮੀ! ਗਰਧਭ = ਹੇ ਖੋਤੇ! ॥੧॥ ਰਹਾਉ ॥
SikhNet (Spanish)Oh tú, vil, de corazón de hielo, asno infectado de lujuria, ¿qué no haz escuchado de la Justicia de Dios? (1-Pausa)
ਬਿਕਾਰ ਪਾਥਰ. ਗਲਹਿ ਬਾਧੇ; ਨਿੰਦ ਪੋਟ ਸਿਰਾਇ ॥
bikaar paathar. galeh baadhe; nind pott siraae | Ang 1001
Sant Singh KhalsaThe stone of corruption is tied around your neck, and the load of slander is on your head.
Manmohan SinghThe stone of sin is tied to thy neck and the load of slander is on thy head.
Manmohan Singh (Punjabi)ਪਾਪ ਦਾ ਪੱਥਰ ਤੇਰੀ ਗਰਦਨ ਨਾਲ ਬੰਨ੍ਹਿਆਂ ਹੋਇਆ ਹੈ ਅਤੇ ਬਦਖੋਈ ਦੀ ਪੋਟਲੀ ਤੇਰੇ ਸਿਰ ਦੇ ਉੱਤੇ ਹੈ।
Fareedkot Teekaਪਾਪੋਂ ਰੂਪ ਪਾਥਰ ਕੋ ਗਲ ਸਾਥ ਬਾਂਧਤਾ ਹੈ ਔ ਪਰ ਨਿੰਦਾ ਕੀ ਪੰਡ ਸਿਰ ਪਰ ਉਠਾਵਤਾ ਹੈ॥
Prof. Sahib Singhਵਿਕਾਰਾਂ ਦੇ ਪੱਥਰ (ਤੇਰੇ) ਗਲ ਨਾਲ ਬੱਝੇ ਪਏ ਹਨ, ਨਿੰਦਾ ਦੀ ਪੋਟਲੀ (ਤੇਰੇ) ਸਿਰ ਉੱਤੇ ਹੈ।ਪਦ ਅਰਥ ਗਲਹਿ = ਗਲ ਵਿਚ। ਬਾਧੇ = ਬੱਝੇ ਹੋਏ ਹਨ। ਨਿੰਦ ਪੋਟ = ਨਿੰਦਾ ਦੀ ਪੋਟਲੀ। ਸਿਰਾਇ = ਸਿਰ ਉੱਤੇ।
SikhNet (Spanish)Sobre tu cabeza está la carga del vicio, y alrededor de tu cuello está la piedra del error.
ਮਹਾ ਸਾਗਰੁ ਸਮੁਦੁ ਲੰਘਨਾ; ਪਾਰਿ. ਨ ਪਰਨਾ ਜਾਇ ॥੨॥
mahaa saagar samud langhanaa; paar. na paranaa jaae |2| Ang 1001
Sant Singh KhalsaYou must cross over the vast open ocean, but you cannot cross over to the other side. ||2||
Manmohan SinghThou has to cross the great sea and ocean, Thou can not reach the yonder shore.
Manmohan Singh (Punjabi)ਤੂੰ ਵੱਡੇ ਸਿੰਧ ਅਤੇ ਸਮੁੰਦਰ ਨੂੰ ਪਾਰ ਕਰਨਾ ਹੈ ਤੂੰ ਪਰਲੇ ਕਿਨਾਰੇ ਨਹੀਂ ਪੁਯ ਸਕਦਾ।
Fareedkot Teekaਜੈਸੇ ਪਰਤਛ੍ਯ ਸਮੁੰਦਰ ਸੇ ਭਾਰ ਉਠਾਕੇ ਲੰਘੇ ਤੌ ਨਹੀਂ ਲੰਘ ਸਕਤਾ ਤੈਸੇ ਪ੍ਰਲੋਕ ਮੇਂ ਤੋ ਮਹਾਂ ਸਾਗਰ ਵਤ ਜੋ ਵੈਤਰਨੀ ਨਦੀ ਹੈ। ਜਿਸ ਮੇਂ ਰਕਤ ਮਜਾ ਸਰੂਪ ਪਾਨੀ ਹੈ ਤਿਸਮੇਂ ਸੇ ਤੈਨੇ ਲੰਘਨਾਂ ਹੈ, ਤਿਸ ਤੇ ਪਾਰ ਨਹੀਂ ਪਿਆ ਜਾਏਗਾ॥੩॥
Prof. Sahib Singhਵੱਡਾ ਸੰਸਾਰ-ਸਮੁੰਦਰ (ਹੈ ਜਿਸ ਤੋਂ) ਲੰਘਣਾ ਹੈ (ਇਤਨੇ ਭਾਰ ਨਾਲ ਇਸ ਵਿਚੋਂ) ਪਾਰ ਨਹੀਂ ਲੰਘਿਆ ਜਾ ਸਕਦਾ ॥੨॥ਪਦ ਅਰਥ ਸਾਗਰੁ = ਸਮੁੰਦਰ। ਨ ਪਰਨਾ ਜਾਇ = ਲੰਘਿਆ ਨਹੀਂ ਜਾ ਸਕਦਾ ॥੨॥
SikhNet (Spanish)Pero tienes que cruzar el tempestuoso mar de la existencia, y entonces ¿cómo vas a poder cruzar así? (2)
ਕਾਮਿ ਕ੍ਰੋਧਿ ਲੋਭਿ ਮੋਹਿ ਬਿਆਪਿਓ; ਨੇਤ੍ਰ ਰਖੇ ਫਿਰਾਇ ॥
kaam krodh lobh mohi biaapio; netr rakhe firaae | Ang 1001
Sant Singh KhalsaYou are engrossed in sexual desire, anger, greed and emotional attachment; you have turned your eyes away from the Truth.
Manmohan SinghThou are involved in lust, wrath, avarice and worldly attachment. Thine eye thou has turned away from reality.
Manmohan Singh (Punjabi)ਤੂੰ ਭੋਗ ਬਿਲਾਸ, ਗੁੱਸੇ ਲਾਲਚ ਅਤੇ ਸੰਸਾਰੀ ਲਗਨ ਅੰਦਰ ਖੱਚਤ ਹੋਇਆ ਹੋਇਆ ਹੈਂ। ਆਪਣੀਆਂ ਅੱਖਾਂ ਤੂੰ ਅਸਲੀਅਤ ਵਲੋਂ ਮੋੜ ਲਈਆਂ ਹੋਈਆਂ ਹਨ।
Fareedkot Teekaਕਾਮ, ਕ੍ਰੋਧ, ਲੋਭ ਔ ਮੋਹ ਮੇਂ ਤੂੰ ਬਿਆਪਿਆ ਹੈਂ ਔ ਪਰਮੇਸੁਰ ਮੇਂ ਤੈਨੇ ਨੇਤ੍ਰ ਫੇਰ ਰਖੇ ਹੈਂ, ਭਾਵ ਪਰਮੇਸੁਰ ਤੇ ਤੂੰ ਬੇਮੁਖ ਹੋਇਆ ਹੈਂ॥
Prof. Sahib Singh(ਤੂੰ) ਕਾਮ ਵਿਚ ਕ੍ਰੋਧ ਵਿਚ, ਲੋਭ ਵਿਚ, ਮੋਹ ਵਿਚ, ਫਸਿਆ ਪਿਆ ਹੈਂ; ਤੂੰ ਪਰਮਾਤਮਾ ਵੱਲੋਂ ਅੱਖਾਂ ਫੇਰ ਰੱਖੀਆਂ ਹਨ।ਪਦ ਅਰਥ ਕਾਮਿ = ਕਾਮ-ਵਾਸਨਾ ਵਿਚ। ਕ੍ਰੋਧਿ = ਕ੍ਰੋਧ ਵਿਚ। ਬਿਆਪਿਓ = ਫਸਿਆ ਹੋਇਆ ਹੈ। ਨੇਤ੍ਰ = ਅੱਖਾਂ। ਰਖੇ ਫਿਰਾਇ = ਫੇਰੇ ਹੋਏ ਹਨ।
SikhNet (Spanish)Estás infectado por la lujuria, el enojo, la avaricia y el apego, le has volteado la mirada a lo que es Real;
ਸੀਸੁ ਉਠਾਵਨ. ਨ ਕਬਹੂ ਮਿਲਈ; ਮਹਾ ਦੁਤਰ ਮਾਇ ॥੩॥
sees utthaavan. na kabahoo milee; mahaa dutar maae |3| Ang 1001
Sant Singh KhalsaYou cannot even raise your head above the water of the vast, impassable sea of Maya. ||3||
Manmohan SinghThe most impassable is the sea of mammon, Thou can not ever raise thy head above its water.
Manmohan Singh (Punjabi)ਬਿਖਮ ਨਾਂ ਪਾਰ ਕੀਤੇ ਜਾਣ ਵਾਲਾ ਹੈ ਮਾਇਆ ਦਾ ਸਮੁੰਦਰ। ਤੂੰ ਕਦੇ ਭੀ ਆਪਣਾ ਸਿਰ ਇਯ ਦੇ ਪਾਣੀ ਤੋਂ ਉਤੇ ਨਹੀਂ ਚੁੱਕ ਸਕਦਾ।
Fareedkot Teekaਐਸਾ ਬਿਵਹਾਰੋਂ ਮੇਂ ਖਚਤ ਹੂਆ ਹੈਂ ਕਿ ਤੇਰੇ ਕੋ ਸੀਸ ਉਠਾਵਨਾ ਨਹੀਂ ਮਿਲਤਾ, ਭਾਵ ਭਜਨ ਕਾ ਤੌ ਅਵਕਾਸ ਹੀ ਨਹੀਂ ਤੂੰ ਪਾਵਤਾ ਔ ਮਾਇਆ ਰੂਪ ਨਦੀ ਕਾ ਤਰਨਾ ਮਹਾਂ ਕਠਨ ਹੈ॥੩॥☬ਪ੍ਰਸ਼ਨ: ਅਗ੍ਯਾਨੀਓਂ ਸਮ ਬ੍ਰਹਮ ਗ੍ਯਾਨੀ ਭੀ ਇਨ ਧੰਧਿਓਂ ਮੇਂ ਫਸੇ ਦੇਖੀਤੇ ਹੈਂ?☬ਉਤ੍ਰ: ਸੁਨ ਭਾਈ ਤੇਰੇ ਕੋ ਦ੍ਰਿਸ਼ਟਾਂਤੋਂ ਸੇ ਬ੍ਰਹਮ ਗ੍ਯਾਨੀਓਂ ਕੀ ਅਲੋਪਤਾ ਦਿਖਾਵਤੇ ਹੈਂ:
Prof. Sahib Singh(ਇਹਨਾਂ ਵਿਕਾਰਾਂ ਵਲੋਂ ਤੈਨੂੰ) ਕਦੇ ਭੀ ਸਿਰ ਚੁੱਕਣਾ ਨਹੀਂ ਮਿਲਦਾ। (ਤੇਰੇ ਅੱਗੇ) ਮਾਇਆ ਦਾ ਵੱਡਾ ਸਮੁੰਦਰ ਹੈ ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ ॥੩॥ਪਦ ਅਰਥ ਸੀਸੁ = ਸਿਰ। ਕਬਹੂ = ਕਦੇ ਭੀ। ਮਿਲਈ = ਮਿਲੈ, ਮਿਲਦਾ। ਦੁਤਰ = ਦੁੱਤਰ, ਦੁਸਤਰ, ਜਿਸ ਤੋਂ ਪਾਰ ਲੰਘਣਾ ਔਖਾ ਹੈ। ਮਾਇ = ਮਾਇਆ ॥੩॥
SikhNet (Spanish)no puedes elevar tu cabeza más allá de las aguas del mar innavegable de Maya.(3)
ਸੂਰੁ ਮੁਕਤਾ. ਸਸੀ ਮੁਕਤਾ; ਬ੍ਰਹਮ ਗਿਆਨੀ ਅਲਿਪਾਇ ॥
soor mukataa. sasee mukataa; braham giaanee alipaae | Ang 1001
Sant Singh KhalsaThe sun is liberated, and the moon is liberated; the God-realized being is pure and untouched.
Manmohan SinghThe sun remains unsoiled, the moon remains unsoiled, Similarly the God-divine remains unattached.
Manmohan Singh (Punjabi)ਸੂਰਜ ਮਲ-ਰਹਿਤ ਵਿਚਰਦਾ ਹੈ, ਚੰਦ੍ਰਮਾ ਮਲ-ਰਹਿਤ ਰਹਿੰਦਾ ਹੈ। ਇਸੇ ਤਰ੍ਹਾਂ ਹੀ ਰੱਬ ਨੂੰ ਜਾਣਨ ਵਾਲਾ ਨਿਰਲੇਪ ਵਿਚਰਦਾ ਹੈ।
Fareedkot Teekaਜੈਸੇ ਸੂਰਜ ਕਿਰਨੋਂ ਕਰ ਸੁਭਾਸੁਭ ਸਥਾਨੋਂ ਕੇ ਰਸੋਂ ਕੋ ਸੋਖਤਾ ਹੂਆ ਤਿਨੋਂ ਕੇ ਗੁਣ ਅਵਗੁਣ ਮਲ ਤੋ ਰਹਿਤ ਮੁਕਤ ਸਰੂਪ ਹੈ। ਇਸੀ ਪ੍ਰਕਾਰ ਚੰਦ੍ਰਮਾਂ ਕੀ ਕਿਰਣ ਸਭ ਜਗਾ ਸਪਰਸ ਹੋਤੀ ਹੈ ਪਰੰਤੂ ਵਹੁ ਭੀ ਮੁਕਤ ਰੂਪ ਹੈ। ਤੈਸੇ ਹੀ ਬ੍ਰਹਮ ਗਿਆਨੀ ਭੀ (ਅਲਿਪਾਇ) ਲੇਪ ਸੇ ਰਹਿਤ ਹੈਂ ਅਰਥਾਤ ਕਿਸੀ ਕਰਮ ਕਾ ਉਸ ਕੋ ਲੇਪ ਨਹੀਂ ਲਾਗਤਾ ਹੈ॥
Prof. Sahib Singhਜਿਹੜਾ ਮਨੁੱਖ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ਉਹ ਮਾਇਆ ਤੋਂ ਇਉਂ ਨਿਰਲੇਪ ਰਹਿੰਦਾ ਹੈ ਜਿਵੇਂ ਸੂਰਜ (ਚੰਗੇ ਮੰਦੇ ਹਰੇਕ ਥਾਂ ਆਪਣੀ ਰੌਸ਼ਨੀ ਦੇ ਕੇ) ਮੈਲ ਆਦਿਕ ਤੋਂ ਸਾਫ਼ ਹੈ, ਜਿਵੇਂ ਚੰਦ੍ਰਮਾ ਭੀ (ਇਸੇ ਤਰ੍ਹਾਂ) ਸਾਫ਼ ਹੈ।ਪਦ ਅਰਥ ਸੂਰ = ਸੂਰਜ। ਮੁਕਤਾ = ਮੈਲ ਆਦਿਕ ਤੋਂ ਰਹਿਤ। ਸਸੀ = ਚੰਦ੍ਰਮਾ। ਬ੍ਰਹਮ ਗਿਆਨੀ = ਉਹ ਮਨੁੱਖ ਜਿਸ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ। ਅਲਿਪਾਇ = ਅਲੇਪ, ਨਿਰਲੇਪ, ਪਵਿੱਤਰ ਜੀਵਨ ਵਾਲਾ।
SikhNet (Spanish)Los Sabios en Dios son desapegados, como el sol y la luna,
ਸੁਭਾਵਤ ਜੈਸੇ ਬੈਸੰਤਰ; ਅਲਿਪਤ ਸਦਾ ਨਿਰਮਲਾਇ ॥੪॥
subhaavat jaise baisantar; alipat sadaa niramalaae |4| Ang 1001
Sant Singh KhalsaHis inner nature is like that of fire, untouched and forever immaculate. ||4||
Manmohan SinghHis nature like fire is ever detached and immaculate.
Manmohan Singh (Punjabi)ਉਸ ਦਾ ਸੁਭਾ ਅੱਗ ਦੀ ਤਰ੍ਹਾਂ ਸਦੀਵ ਹੀ ਨਿਰਲੇਪ ਅਤੇ ਨਿਰਮਲ ਹੈ।
Fareedkot Teekaਸੁਭਾਵ ਤੇ ਜੈਸੇ ਅਗਨੀ ਸਭ ਕੁਛ ਭਛਨ ਕਰਤਾ ਹੂਆ ਸਦਾ ਈ ਅਲੇਪ ਔ ਸੁਧ ਹੈ॥੪॥
Prof. Sahib Singhਬ੍ਰਹਮ ਨਾਲ ਜਾਣ-ਪਛਾਣ ਰੱਖਣ ਵਾਲਾ ਇਉਂ ਸੋਹਣਾ ਲੱਗਦਾ ਹੈ ਜਿਵੇਂ (ਹਰੇਕ ਕਿਸਮ ਦੀ ਮੈਲ ਨੂੰ ਸਾੜ ਕੇ ਭੀ) ਅੱਗ (ਮੈਲ ਤੋਂ) ਨਿਰਲੇਪ ਹੈ ਅਤੇ ਸਦਾ ਨਿਰਮਲ ਹੈ ॥੪॥ਪਦ ਅਰਥ ਸੁਭਾਵਤ = ਸੋਭ ਰਿਹਾ ਹੈ, ਸੋਹਣੇ ਜੀਵਨ ਵਾਲਾ ਹੈ। ਬੈਸੰਤਰ = ਅੱਗ। ਨਿਰਮਲਾਇ = ਨਿਰਮਲ ॥੪॥
SikhNet (Spanish)y su naturaleza es de fuego, desapegada, pero purificadora.(4)
ਜਿਸੁ ਕਰਮੁ ਖੁਲਿਆ. ਤਿਸੁ ਲਹਿਆ ਪੜਦਾ; ਜਿਨਿ. ਗੁਰ ਪਹਿ ਮੰਨਿਆ ਸੁਭਾਇ ॥
jis karam khuliaa. tis lahiaa parradaa; jin. gur peh maniaa subhaae | Ang 1001
Sant Singh KhalsaWhen good karma dawns, the wall of doubt is torn down. He lovingly accepts the Guru's Will.
Manmohan SinghHe, whose destiny awakens; His veil of doubt is removed and the order of the Guru he obeys with love.
Manmohan Singh (Punjabi)ਜਿਸ ਦੀ ਪ੍ਰਾਲਬਧ ਜਾਗ ਉਠਦੀ ਹੈ; ਉਸ ਦਾ ਵਹਿਮ ਦਾ ਪੜਦਾ ਦੂਰ ਹੋ ਜਾਂਦਾ ਹੈ ਅਤੇ ਗੁਰਾਂ ਦੇ ਹੁਕਮ ਨੂੰ ਉਹ ਪਿਆਰ ਨਾਲ ਮੰਨਦਾ ਹੈ।
Fareedkot Teekaਜਿਸ ਕਾ ਕੋਈ ਪੂਰਬ ਕਰਮ ਖੁਲਿਆ ਹੈ ਅਰਥਾਤ ਜਾਗਿਆ ਹੈ ਤਿਸ ਕਾ ਅਗ੍ਯਾਨ ਰੂਪ ਪੜਦਾ ਲਹਿ ਗਿਆ ਹੈ, ਪਰੰਤੂ ਤਿਨ ਕਾ ਲਹਿਆ ਹੈ ਜਿਨੋਂ ਨੇ ਗੁਰੋਂ ਪਾਸ ਰਹਿ ਕੇ ਗੁਰੋਂ ਕੇ ਹੁਕਮ ਕੋ (ਸੁ) ਸ੍ਰੇਸ਼ਟ (ਭਾਇ) ਪ੍ਰੇਮ ਕਰ ਮੰਨਿਆ ਹੈ॥
Prof. Sahib Singhਜਿਸ ਮਨੁੱਖ ਦਾ ਭਾਗ ਜਾਗ ਪੈਂਦਾ ਹੈ, ਜਿਸ ਨੇ ਗੁਰੂ ਦੀ ਸਰਨ ਵਿਚ ਰਹਿ ਕੇ ਪ੍ਰੇਮ ਨਾਲ ਰਜ਼ਾ ਨੂੰ ਮੰਨ ਲਿਆ ਉਸ (ਦੀਆਂ ਅੱਖਾਂ ਤੋਂ ਮਾਇਆ ਦੇ ਮੋਹ) ਦਾ ਪੜਦਾ ਲਹਿ ਜਾਂਦਾ ਹੈ।ਪਦ ਅਰਥ ਜਿਸੁ = ਜਿਸ ਮਨੁੱਖ ਦਾ। ਕਰਮ ਖੁਲਿਆ = ਭਾਗ ਜਾਗਿਆ। ਤਿਸੁ ਪੜਦਾ = ਉਸ ਦਾ ਪੜਦਾ। ਲਹਿਆ = ਲਹਿ ਗਿਆ। ਜਿਨਿ = ਜਿਸ (ਮਨੁੱਖ) ਨੇ। ਗੁਰ ਪਹਿ = ਗੁਰੂ ਦੇ ਪਾਸ (ਰਹਿ ਕੇ)। ਮੰਨਿਆ = (ਪਰਮਾਤਮਾ ਦਾ ਹੁਕਮ) ਮੰਨ ਲਿਆ। ਸੁਭਾਇ = ਪ੍ਰੇਮ ਵਿਚ (ਟਿਕ ਕੇ) {ਭਾਉ = ਪ੍ਰੇਮ}।
SikhNet (Spanish)Cuando el buen Karma se muestra, el velo de la ilusión desaparece, y con todo su Amor él acepta la Voluntad del Guru.
ਗੁਰਿ ਮੰਤ੍ਰੁ ਅਵਖਧੁ. ਨਾਮੁ ਦੀਨਾ; ਜਨ ਨਾਨਕ. ਸੰਕਟ ਜੋਨਿ, ਨ ਪਾਇ ॥੫॥੨॥
gur mantru avakhadh. naam deenaa; jan naanak. sankatt jon, na paae |5|2| Ang 1002
Sant Singh KhalsaOne who is blessed with the medicine of the GurMantra, the Name of the Lord, O servant Nanak, does not suffer the agonies of reincarnation. ||5||2||
Manmohan SinghHe, whom the Guru blesses with the medicine of the agony of existences; O slave Nanak.
Manmohan Singh (Punjabi)ਜਿਸ ਨੂੰ ਗੁਰੂ ਜੀ ਨਾਮ ਦੇ ਜਾਦੂ ਟੂਣੇ ਦੀ ਦਵਾਈ ਬਖ਼ਸ਼ਦੇ ਹਨ, ਉਹ ਜੂਨੀਆਂ ਦੇ ਦੁਖ ਨਹੀਂ ਸਹਾਰਦਾ, ਹੇ ਗੋਲੇ ਨਾਨਕ!
Fareedkot Teekaਜਿਸ ਕੋ ਗੁਰੋਂ ਨੇ ਨਾਮ ਮੰਤ੍ਰ ਰੂਪ ਔਖਧੁ ਦੀਆ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਜੂਨੀਓਂ ਕੇ ਸੰਕਟ ਮੇਂ ਨਹੀਂ ਪਾਈਤਾ, ਭਾਵ ਜਨਮ ਮਰਨ ਰੂਪ ਰੋਗ ਤਿਸ ਕਾ ਦੂਰ ਹੋਤਾ ਹੈ॥੫॥੨॥
Prof. Sahib Singhਹੇ ਦਾਸ ਨਾਨਕ! ਜਿਸ ਨੂੰ ਗੁਰੂ ਨੇ ਨਾਮ-ਮੰਤ੍ਰੁ ਦੇ ਦਿੱਤਾ, ਨਾਮ-ਦਾਰੂ ਦੇ ਦਿੱਤਾ, ਉਹ ਮਨੁੱਖ (ਚੌਰਾਸੀ ਲੱਖ) ਜੂਨਾਂ ਦੇ ਕਲੇਸ਼ ਨਹੀਂ ਪਾਂਦਾ ॥੫॥੨॥ਪਦ ਅਰਥ ਗੁਰਿ = ਗੁਰੂ ਨੇ। ਅਵਖਧੁ = ਦਾਰੂ, ਦਵਾਈ। ਸੰਕਟ ਜੋਨਿ = ਜੂਨਾਂ ਦੇ ਕਲੇਸ਼।੫ ॥੫॥੨॥
SikhNet (Spanish)Es bendecido con la panacea del Gur Mantra, el Nombre del Señor. Oh, dice el Sirviente Nanak, no sufre la agonía de la reencarnación.(5-2)
ਰੇ ਨਰ; ਇਨ ਬਿਧਿ ਪਾਰਿ ਪਰਾਇ ॥
re nar; in bidh paar paraae | Ang 1002
Sant Singh KhalsaO man, in this way, you shall cross over to the other side.
Manmohan SinghO man, cross thou the world-ocean in this way.
Manmohan Singh (Punjabi)ਹੇ ਇਨਸਾਨ! ਤੂੰ ਇਸ ਰੀਤੀ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘ।
Fareedkot Teekaਹੇ ਪੁਰਸ! ਤੂੰ ਇਸ ਬਿਧੀ ਕਰ ਕੇ ਪਾਰ ਕੋ ਪਾਇ ਲੇਗਾ॥
Prof. Sahib Singhਇਸ ਤਰ੍ਹਾਂ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।ਪਦ ਅਰਥ ਇਨ ਬਿਧਿ = ਇਸ ਤਰੀਕੇ ਨਾਲ (ਭਾਵ, ਗੁਰੂ ਦੀ ਸਰਨ ਪੈ ਕੇ ਰਜ਼ਾ ਵਿਚ ਰਾਜ਼ੀ ਰਿਹਾਂ)। ਪਾਰਿ ਪਰਾਇ = ਸੰਸਾਰ-ਸਾਗਰ ਤੋਂ ਪਾਰ ਲੰਘ ਜਾਈਦਾ ਹੈ।
SikhNet (Spanish)Oh hombre, de esa forma, cruzarás hasta el otro lado, medita en tu Ama
ਧਿਆਇ ਹਰਿ ਜੀਉ. ਹੋਇ ਮਿਰਤਕੁ; ਤਿਆਗਿ ਦੂਜਾ ਭਾਉ ॥ ਰਹਾਉ ਦੂਜਾ ॥੨॥੧੧॥
dhiaae har jeeo. hoe miratak; tiaag doojaa bhaau | rahaau doojaa |2|11| Ang 1002
Sant Singh KhalsaMeditate on your Dear Lord, and be dead to the world; renounce your love of duality. ||Second Pause||2||11||
Manmohan SinghRemaining dead in life, remember thou thy sire Master and purge thou thyself of thy duality. Pause.2nd.
Manmohan Singh (Punjabi)ਜੀਉਂਦੇ ਜੀ ਮਰ ਕੇ ਤੂੰ ਆਪਣੇ ਮਹਾਰਾਜ ਮਾਲਕ ਦਾ ਆਰਾਧਨ ਕਰ ਅਤੇ ਤੂੰ ਆਪਣੇ ਦਵੈਤ-ਭਾਵ ਨੂੰ ਛੱਡ ਦੇ। ਠਹਿਰਾਉ ਦੂਜਾ।
Fareedkot Teekaਹਰੀ ਜੀ ਕਾ ਧਿਆਨ ਕਰੁ ਪੁਨਾ ਜੀਵ ਭਾਵ ਸੇ ਮਰ ਔ ਦ੍ਵੈਤ ਭਾਵ ਕੋ ਤਿਆਗ ਦੇਹ॥ ਰਹਾਉ ਦੂਜਾ ॥੨॥੧੧॥
Prof. Sahib Singhਤੂੰ ਭੀ ਪਰਮਾਤਮਾ ਦਾ ਧਿਆਨ ਧਰਿਆ ਕਰ, ਵਿਕਾਰਾਂ ਵਲੋਂ ਮੁਰਦਾ ਹੋ ਜਾ, ਅਤੇ ਪ੍ਰਭੂ ਤੋਂ ਬਿਨਾ ਹੋਰ ਹੋਰ ਪਿਆਰ ਛੱਡ ਦੇਹ।ਰਹਾਉ ਦੂਜਾ ॥੨॥੧੧॥ਪਦ ਅਰਥ ਮਿਰਤਕੁ = ਵਿਸ਼ੇ-ਵਿਕਾਰਾਂ ਵਲੋਂ ਮੁਰਦਾ, (ਸੰਸਾਰ ਵਲੋਂ) ਨਿਰਮਾਣ। ਦੂਜਾ ਭਾਉ = (ਪ੍ਰਭੂ ਤੋਂ ਬਿਨਾਂ) ਹੋਰ ਪਿਆਰ।ਰਹਾਉ ਦੂਜਾ ॥੨॥੧੧॥
SikhNet (Spanish)y vive muerto para el mundo, renuncia al amor mundano y a la dualidad.(2-11)