ੴ

ਸਿੱਖਬਾਣੀ · SikhBani

ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥

aaneele kaagad kaatteele gooddee aakaas madhe bharameeale
Bhagat Namdev Ji ਭਗਤ ਨਾਮਦੇਵ ਜੀ · Raag Raamkalee · Ang 972 · 12 lines
Translations

ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ ੧ ॥

baanee naamadeo jeeo kee raamakalee ghar 1 |

Sant Singh KhalsaThe Word Of Naam Dayv Jee, Raamkalee, First House:
Manmohan SinghHymns of Sire Namdev. Ramkali.
Manmohan Singh (Punjabi)ਸ਼ਬਦ ਭਗਤ ਨਾਮ ਦੇਵ। ਰਾਮਕਲੀ।
Prof. Sahib Singhਰਾਗ ਰਾਮਕਲੀ, ਘਰ ੧ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
SikhNet (Spanish)Ramkali, Palabras de Namdev-yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਆਨੀਲੇ ਕਾਗਦੁ, ਕਾਟੀਲੇ ਗੂਡੀ; ਆਕਾਸ ਮਧੇ ਭਰਮੀਅਲੇ ॥

aaneele kaagad, kaatteele gooddee; aakaas madhe bharameeale |

Sant Singh KhalsaThe boy takes paper, cuts it and makes a kite, and flies it in the sky.
Manmohan SinghA boy gets paper, cuts it into a kite and flies it in the sky.
Manmohan Singh (Punjabi)ਲੜਕਾ ਕਾਗਜ਼ ਲਿਆਉਂਦਾ ਹੈ, ਇਸ ਨੂੰ ਕੱਟ ਵੱਢ ਕੇ ਪਤੰਗ ਬਣਾਉਂਦਾ ਹੈ ਤੇ ਇਸ ਨੂੰ ਅਸਮਾਨ ਵਿੱਚ ਉਡਾਉਂਦਾ ਹੈ।
Fareedkot Teekaਕਾਗਦ ਲਿਆਇ ਕਰ ਤਿਸ ਕੋ ਕਾਟਕੇ ਗੁਡੀ ਬਨਾਈ। ਸੋ ਤੋ ਅਕਾਸ ਮੇਂ ਭ੍ਰਮ ਰਹੀ ਹੈ ਔ ਬਾਲਕ ਕੇ ਹਾਥ ਮੇਂ ਡੋਰ ਹੈ॥
Prof. Sahib Singh(ਹੇ ਤ੍ਰਿਲੋਚਨ! ਵੇਖ, ਮੁੰਡਾ) ਕਾਗ਼ਜ਼ ਲਿਆਉਂਦਾ ਹੈ, ਉਸ ਦੀ ਗੁੱਡੀ ਕੱਟਦਾ ਹੈ ਤੇ ਗੁੱਡੀ ਨੂੰ ਅਸਮਾਨ ਵਿਚ ਉਡਾਉਂਦਾ ਹੈ,

ਪਦ ਅਰਥ ਆਨੀਲੇ = ਲਿਆਂਦਾ। ਕਾਟੀਲੇ = ਕੱਟ ਕੇ ਬਣਾਈ। ਮਧੇ = ਵਿਚ। ਭਰਮੀਅਲੇ = ਉਡਾਈ।

SikhNet (Spanish)De papel hacemos el papalote y mira cómo vuela en los cielos.

ਪੰਚ ਜਨਾ ਸਿਉ ਬਾਤ ਬਤਊਆ; ਚੀਤੁ ਸੁ ਡੋਰੀ ਰਾਖੀਅਲੇ ॥੧॥

panch janaa siau baat btaooaa; cheet su ddoree raakheeale |1|

Sant Singh KhalsaTalking with his friends, he still keeps his attention on the kite string. ||1||
Manmohan SinghWhile talking with his mates, he keeps his mind in the string.
Manmohan Singh (Punjabi)ਆਪਣੇ ਹਮਜੋਲੀਆਂ ਨਾਲ ਗੱਲਾਂ ਕਰਦਾ ਹੋਇਆ, ਉਹ ਆਪਣਾ ਮਨ ਡੋਰ ਵਿੱਚ ਲਾਈ ਰਖਦਾ ਹੈ।
Fareedkot Teekaਪਾਂਚ ਸਾਤ ਬਾਲ ਜਨੋਂ ਸੇ ਬਾਤ ਬਤਾਇ ਰਹਿਆ ਹੈ ਔ ਚਿਤ ਡੋਰ ਹੀ ਮੇਂ ਰਖਿਆ ਹੂਆ ਹੈ॥੧॥
Prof. Sahib Singhਸਾਥੀਆਂ ਨਾਲ ਗੱਪਾਂ ਭੀ ਮਾਰੀ ਜਾਂਦਾ ਹੈ, ਪਰ ਉਸ ਦਾ ਮਨ (ਗੁੱਡੀ ਦੀ) ਡੋਰ ਵਿਚ ਟਿਕਿਆ ਰਹਿੰਦਾ ਹੈ ॥੧॥

ਪਦ ਅਰਥ ਬਾਤ ਬਤਊਆ = ਗੱਲ-ਬਾਤ, ਗੱਪਾਂ ॥੧॥

SikhNet (Spanish)Mientras que uno parlotea con los amigos alrededor, uno mantiene su mente en la cuerda con peligro de romperse. (1)

ਮਨੁ; ਰਾਮ ਨਾਮਾ ਬੇਧੀਅਲੇ ॥

man; raam naamaa bedheeale |

Sant Singh KhalsaMy mind has been pierced by the Name of the Lord,
Manmohan SinghPierced with the Lord's Name, my mind is so stuck in it,
Manmohan Singh (Punjabi)ਸੁਆਮੀ ਦੇ ਨਾਮ ਨਾਲ ਵਿੰਨ੍ਹਿਆ ਹੋਇਆ ਮੇਰਾ ਮਨ ਇਸ ਅੰਦਰ ਐਉਂ ਖੁਭਿਆ ਹੋਇਆ ਹੈ,
Fareedkot Teekaਇਸ ਪ੍ਰਕਾਰ ਮਨ ਹਮਾਰਾ ਰਾਮ ਕੇ ਨਾਮ ਵਿਖੇ ਮਿਲ ਰਹਿਆ ਹੈ॥
Prof. Sahib Singh(ਹੇ ਤ੍ਰਿਲੋਚਨ!) ਮੇਰਾ ਮਨ ਪਰਮਾਤਮਾ ਦੇ ਨਾਮ ਵਿਚ ਵਿੱਝਾ ਹੋਇਆ ਹੈ,

ਪਦ ਅਰਥ ਬੇਧੀਅਲੇ = ਵਿੱਝ ਗਿਆ ਹੈ।

SikhNet (Spanish)Mi mente está atravesada por el Nombre del Señor,

ਜੈਸੇ ਕਨਿਕ ਕਲਾ; ਚਿਤੁ ਮਾਂਡੀਅਲੇ ॥੧॥ ਰਹਾਉ ॥

jaise kanik kalaa; chit maanddeeale |1| rahaau |

Sant Singh Khalsalike the goldsmith, whose attention is held by his work. ||1||Pause||
Manmohan Singhas is of the goldsmith, in his gold craft. Pause.
Manmohan Singh (Punjabi)ਜਿਸ ਤਰ੍ਹਾਂ ਇਕ ਸੁਨਿਆਰੇ ਦਾ ਉਸ ਦੀ ਸੋਨੇ ਦੀ ਕਾਰੀਗਰੀ ਵਿੱਚ। ਠਹਿਰਾਉ।
Fareedkot Teekaਜੈਸੇ ਸੁਇਨੇ ਕੇ ਗਹਿਨੇ ਘੜਨੇ ਸਮੇਂ ਸੁਨਿਆਰੇ ਨੇ ਚਿਤ ਕੀ (ਕਲਾ) ਬ੍ਰਿਤੀ ਕੋ ਵਾ (ਕਲਾ) ਸਚੇ ਮੇਂ ਚਿਤ (ਮਾਂਡੀਅਲੇ) ਜੋੜ ਰਖਾ ਹੈ॥੧॥ ਰਹਾਉ ॥
Prof. Sahib Singhਜਿਵੇਂ ਸੁਨਿਆਰੇ ਦਾ ਮਨ (ਹੋਰਨਾਂ ਨਾਲ ਗੱਲਾਂ-ਬਾਤਾਂ ਕਰਦਿਆਂ ਭੀ, ਕੁਠਾਲੀ ਵਿਚ ਪਾਏ ਹੋਏ ਸੋਨੇ ਵਿਚ) ਜੁੜਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਕਨਿਕ = ਸੋਨਾ। ਕਲਾ = ਹੁਨਰ। ਕਨਿਕ ਕਲਾ = ਸੋਨੇ ਦਾ ਕਾਰੀਗਰ, ਸੁਨਿਆਰਾ। ਮਾਂਡੀਅਲੇ = (ਸੋਨੇ ਵਿਚ) ਜੁੜਿਆ ਰਹਿੰਦਾ ਹੈ ॥੧॥ ਰਹਾਉ ॥

SikhNet (Spanish)así como el joyero conserva su mente absorta en la creación de su joya. (1-Pausa)

ਆਨੀਲੇ ਕੁੰਭੁ. ਭਰਾਈਲੇ ਊਦਕ; ਰਾਜ ਕੁਆਰਿ ਪੁਰੰਦਰੀਏ ॥

aaneele kunbh. bharaaeele aoodak; raaj kuaar purandaree |

Sant Singh KhalsaThe young girl in the city takes a pitcher, and fills it with water.
Manmohan SinghThe young girl in the city brings pitcher and fills it with water.
Manmohan Singh (Punjabi)ਸ਼ਹਿਰ ਵਿੱਚ ਦੀ ਜੁਆਨ ਲੜਕੀ ਘੜਾ ਲਿਆਉਂਦੀ ਹੈ ਅਤੇ ਇਸ ਨੂੰ ਪਾਣੀ ਨਾਲ ਭਰਦੀ ਹੈ।
Fareedkot Teekaਜੈਸੇ ਘੜਾ ਲਿਆਇ ਕਰ ਜਲ ਕਾ ਭਰਾਇਆ ਹੈ। ਰਾਜ ਦਾਸੀ ਪਰ ਕੇ ਅੰਦਰ ਕੋ ਆਵਤੀ ਹੈ॥
Prof. Sahib Singh(ਹੇ ਤ੍ਰਿਲੋਚਨ!) ਜੁਆਨ ਕੁੜੀਆਂ ਸ਼ਹਿਰ ਵਿਚੋਂ (ਬਾਹਰ ਜਾਂਦੀਆਂ ਹਨ) ਆਪੋ ਆਪਣਾ ਘੜਾ ਚੁੱਕ ਲੈਂਦੀਆਂ ਹਨ, ਪਾਣੀ ਨਾਲ ਭਰਦੀਆਂ ਹਨ,

ਪਦ ਅਰਥ ਕੁੰਭੁ = ਘੜਾ। ਊਦਕ = ਪਾਣੀ। ਕੁਆਰਿ = ਕੁਆਰੀ। ਰਾਜ ਕੁਆਰਿ = ਜੁਆਨ ਕੁਆਰੀਆਂ। ਪੁਰੰਦਰੀਏ = (ਪੁਰ-ਅੰਦਰੋਂ) ਸ਼ਹਿਰ ਵਿਚੋਂ।

SikhNet (Spanish)Las muchachas jóvenes, con cántaros de agua puestos sobre sus cabezas, pasean por las calles, platican y hablan de muchos temas,

ਹਸਤ ਬਿਨੋਦ ਬੀਚਾਰ ਕਰਤੀ ਹੈ; ਚੀਤੁ ਸੁ ਗਾਗਰਿ ਰਾਖੀਅਲੇ ॥੨॥

hasat binod beechaar karatee hai; cheet su gaagar raakheeale |2|

Sant Singh KhalsaShe laughs, and plays, and talks with her friends, but she keeps her attention focused on the pitcher of water. ||2||
Manmohan SinghShe laughs, makes merry and converses, but keeps her mind fixed in the pitcher.
Manmohan Singh (Punjabi)ਉਹ ਹਸਦੀ ਹਾਸ ਬਿਲਆਸ ਕਰਦੀ ਤੇ ਗੱਲਾਂ ਮਾਰਦੀ ਹੈ ਪਰ ਆਪਣਾ ਮਨ ਘੜੇ ਵਿੱਚ ਜੋੜੀ ਰਖਦੀ ਹੈ।
Fareedkot Teekaਵਿਚਾਰ ਕਰ ਕੇ ਔ ਸਖੀਓ ਕੇ ਸਾਥ ਹਾਥੋਂ ਸੇ ਬਿਨੋਦ ਵਾ ਹਾਸ ਬਿਲਾਸ ਕਰਤੀ ਆਵਤੀ ਹੈਂ, ਪਰੰਤੂ ਚਿਤ ਗਾਗਰ ਕੇ ਬੀਚ ਰਖਿਆ ਹੂਆ ਹੈ॥੨॥
Prof. Sahib Singh(ਆਪੋ ਵਿਚ) ਹੱਸਦੀਆਂ ਹਨ, ਹਾਸੇ ਦੀਆਂ ਗੱਲਾਂ ਤੇ ਹੋਰ ਕਈ ਵਿਚਾਰਾਂ ਕਰਦੀਆਂ ਹਨ, ਪਰ ਆਪਣਾ ਚਿੱਤ ਆਪੋ ਆਪਣੇ ਘੜੇ ਵਿਚ ਰੱਖਦੀਆਂ ਹਨ ॥੨॥

ਪਦ ਅਰਥ ਹਸਤ = ਹੱਸਦਿਆਂ। ਬਿਨੋਦ = ਹਾਸੇ ਦੀਆਂ ਗੱਲਾਂ ॥੨॥

SikhNet (Spanish)pero conservan su mente siempre en el cántaro para que no se les caiga. (2)

ਮੰਦਰੁ ਏਕੁ. ਦੁਆਰ ਦਸ ਜਾ ਕੇ; ਗਊ ਚਰਾਵਨ ਛਾਡੀਅਲੇ ॥

mandar ek. duaar das jaa ke; gaoo charaavan chhaaddeeale |

Sant Singh KhalsaThe cow is let loose, out of the mansion of the ten gates, to graze in the field.
Manmohan SinghThe cow is let loose to graze, out of the mansion, which has ten gates.
Manmohan Singh (Punjabi)ਜਿਸ ਮਹੱਲ ਦੇ ਦਸ ਦਰਵਾਜੇ ਹਨ, ਉਸ ਵਿਚੋਂ ਗਾਂ ਚਰਣ ਲਈ ਛੱਡੀ ਜਾਂਦੀ ਹੈ।
Fareedkot Teekaਜਿਸ ਏਕ ਮੰਦਰ ਕੇ ਦਸ ਦੁਆਰ ਹੈਂ, ਤਿਸ ਮੰਦਰ ਮੇਂ ਸੇ ਗਊ ਚਰਾਵਨੇ ਕਉ ਜੰਗਲ ਮੇਂ ਛਾਡੀ ਹੈ॥
Prof. Sahib Singh(ਹੇ ਤ੍ਰਿਲੋਚਨ!) ਇੱਕ ਘਰ ਹੈ ਜਿਸ ਦੇ ਦਸ ਬੂਹੇ ਹਨ, ਇਸ ਘਰੋਂ ਮਨੁੱਖ ਗਊਆਂ ਚਾਰਨ ਲਈ ਛੱਡਦਾ ਹੈ;
SikhNet (Spanish)De la casa de las diez puertas sale la vaca a pastar,

ਪਾਂਚ ਕੋਸ ਪਰ ਗਊ ਚਰਾਵਤ; ਚੀਤੁ ਸੁ ਬਛਰਾ ਰਾਖੀਅਲੇ ॥੩॥

paanch kos par gaoo charaavat; cheet su bachharaa raakheeale |3|

Sant Singh KhalsaIt grazes up to five miles away, but keeps its attention focused on its calf. ||3||
Manmohan SinghThe cow grazes five miles away, but keeps her attention fixed on her calf.
Manmohan Singh (Punjabi)ਪੰਜ ਕੋਹਾਂ ਤੇ ਦੂਰ ਗਾਂ ਚਰਦੀ ਹੈ, ਪਰ ਉਹ ਆਪਣੀ ਬਿਰਤੀ ਆਪਣੇ ਵੱਛੇ ਤੇ ਲਾਈ ਰਖਦੀ ਹੈ।
Fareedkot Teekaਗਊ ਕੋ ਪਾਂਚ ਕੋਸ ਪਰ ਵਾਗੀ ਚਰਾਵਤਾ ਹੈ, ਪਰੰਤੂ ਸੋ ਗਊ ਬਛੇ ਕੇ ਬੀਚ ਚਿਤ ਰਾਖਤੀ ਹੈ॥੩॥
Prof. Sahib Singhਇਹ ਗਾਈਆਂ ਪੰਜਾਂ ਕੋਹਾਂ ਤੇ ਜਾ ਚੁਗਦੀਆਂ ਹਨ, ਪਰ ਆਪਣਾ ਚਿੱਤ ਆਪਣੇ ਵੱਛੇ ਵਿਚ ਰੱਖਦੀਆਂ ਹਨ (ਤਿਵੇਂ ਹੀ ਦਸ-ਇੰਦ੍ਰਿਆਂ-ਵਾਲੇ ਇਸ ਸਰੀਰ ਵਿਚੋਂ ਮੇਰੇ ਗਿਆਨ-ਇੰਦ੍ਰੇ ਸਰੀਰ ਦੇ ਨਿਰਬਾਹ ਲਈ ਕੰਮ-ਕਾਰ ਕਰਦੇ ਹਨ, ਪਰ ਮੇਰੀ ਸੁਰਤ ਆਪਣੇ ਪ੍ਰਭੂ-ਚਰਨਾਂ ਵਿਚ ਹੀ ਹੈ) ॥੩॥
SikhNet (Spanish)pero mientras pasta lejos de su casa, su mente está en su becerrito. (3)

ਕਹਤ ਨਾਮਦੇਉ. ਸੁਨਹੁ ਤਿਲੋਚਨ; ਬਾਲਕੁ ਪਾਲਨ ਪਉਢੀਅਲੇ ॥

kehat naamadeo. sunahu tilochan; baalak paalan paudteeale |

Sant Singh KhalsaSays Naam Dayv, listen, O Trilochan: the child is laid down in the cradle.
Manmohan SinghSays Namdev, listen, O Tirlochan, the child is laid in the cradle.
Manmohan Singh (Punjabi)ਨਾਮਦੇਵ ਆਖਦਾ ਹੈ, ਸੁਣ, ਹੇ ਤਿਰਲੋਚਨ! ਬੱਚਾ ਪੰਘੂੜੇ ਵਿੱਚ ਪਾਇਆ ਹੋਇਆ ਹੁੰਦਾ ਹੈ।
Fareedkot Teekaਨਾਮਦੇਵ ਜੀ ਕਹਿਤੇ ਹੈਂ: ਹੇ ਭਾਈ ਤ੍ਰਿਲੋਚਨ ਸੁਨੋ! (ਪਾਲਨ) ਪੰਘੂੜੇ ਪਰ ਬਾਲਕ (ਪਉਢੀਅਲੇ) ਬਿਰਾਜ ਰਹਾ ਹੈ॥
Prof. Sahib Singhਹੇ ਤ੍ਰਿਲੋਚਨ! ਸੁਣ, ਨਾਮਦੇਵ (ਇਕ ਹੋਰ ਦ੍ਰਿਸ਼ਟਾਂਤ) ਆਖਦਾ ਹੈ ਕਿ ਮਾਂ ਆਪਣੇ ਬਾਲ ਨੂੰ ਪੰਘੂੜੇ ਵਿਚ ਪਾਂਦੀ ਹੈ,
SikhNet (Spanish)Dice Nam Dev, escucha, oh Trilochan, la madre pone al niño en la cuna,

ਅੰਤਰਿ ਬਾਹਰਿ ਕਾਜ ਬਿਰੂਧੀ; ਚੀਤੁ ਸੁ ਬਾਰਿਕ ਰਾਖੀਅਲੇ ॥੪॥੧॥

antar baahar kaaj biroodhee; cheet su baarik raakheeale |4|1|

Sant Singh KhalsaIts mother is at work, inside and outside, but she holds her child in her thoughts. ||4||1||
Manmohan SinghWithin and without engaged in work she (Mother), keeps her thought in her child.
Manmohan Singh (Punjabi)ਅੰਦਰ ਬਾਹਰ ਕੰਮ ਅੰਦਰ ਰੁਝੀ ਹੋਈ (ਮਾਂ) ਆਪਣਾ ਖਿਆਲ ਆਪਣੇ ਬੱਚੇ ਵਿੱਚ ਰਖਦੀ ਹੈ।
Fareedkot Teekaਉਸ ਬਾਲਕੇ ਕੀ ਮਾਤਾ ਕਾਜ ਮੇਂ (ਬਿਰੂਧੀ) ਰੁਝੀ ਹੋਈ ਅੰਤਰ ਬਾਹਰ ਫਿਰ ਰਹੀ ਹੈ, ਪਰੰਤੂ ਚੀਤ ਬਾਲਕੇ ਮੇਂ ਰਾਖਤੀ ਹੈ। ਹੇ ਤ੍ਰਿਲੋਚਨ! ਤੈਸੇ ਹੀ ਰਾਮ ਕੇ ਨਾਮ ਵਿਖੇ ਮੇਰਾ ਚਿਤ ਲਗਾ ਹੈ॥੪॥੧॥☬ਕਿਸੀ ਬੈਰਾਗੀ ਕੋ ਅਪਨਾ ਨਿਸਚਾ ਜਨਾਵਤੇ ਹੈਂ:
Prof. Sahib Singhਅੰਦਰ ਬਾਹਰ ਘਰ ਦੇ ਕੰਮਾਂ ਵਿਚ ਰੁੱਝੀ ਰਹਿੰਦੀ ਹੈ, ਪਰ ਆਪਣੀ ਸੁਰਤ ਆਪਣੇ ਬੱਚੇ ਵਿਚ ਰੱਖਦੀ ਹੈ। ਭਾਵ: ਪ੍ਰੀਤ ਦਾ ਸਰੂਪ-ਕੰਮ-ਕਾਰ ਕਰਦਿਆਂ ਸੁਰਤ ਹਰ ਵੇਲੇ ਪ੍ਰਭੂ ਦੀ ਯਾਦ ਵਿਚ ਰਹੇ ॥੪॥੧॥
SikhNet (Spanish)y aunque ocupada en los quehaceres del hogar, conserva su mente siempre en su hijo. (4-1)
Answers quote the Granth verbatim with Ang citations. AI commentary is not Gurbani and not a religious ruling.