ਰਾਗੁ ਗਉੜੀ ਭਗਤਾਂ ਕੀ ਬਾਣੀ ॥
raag gaurree bhagataan kee baanee |
Sant Singh KhalsaRaag Gauree, The Word Of The Devotees:
Manmohan SinghGauri Measure The hymns of the Saints.
Manmohan Singh (Punjabi)ਰਾਗ ਗਉੜੀ ਭਗਤਾਂ ਦੇ ਸ਼ਬਦ।
Prof. Sahib Singhਰਾਗ ਗਉੜੀ ਵਿੱਚ ਭਗਤਾਂ ਦੀ ਬਾਣੀ।
SikhNet (Spanish)Rag Gauri. Himnos de los Bhaktas.
ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ik oankaar sat naam karataa purakh gur prasaad |
Sant Singh KhalsaOne Universal Creator God. Truth Is The Name. Creative Being Personified. By Guru's Grace:
Manmohan SinghThere is but one God. True is His Name and creative His personality. By the Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ, ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, Verdad de Su Nombre, Creatividad Personificada, por la Gracia del Verdadero Guru
ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚਉਪਦੇ ੧੪ ॥
gaurree guaareree sree kabeer jeeo ke chaupade 14 |
Sant Singh KhalsaGauree Gwaarayree, Fourteen Chau-Padhay Of Kabeer Jee:
Manmohan SinghGauri Grareri Reverend Kabir's Chaupade.
Manmohan Singh (Punjabi)ਗਉੜੀ ਗੁਆਰੇਰੀ ਪੂਜਯਾ ਕਬੀਰ ਜੀ ਦੇ ਚਉਪਦੇ।
Prof. Sahib Singhਰਾਗ ਗਉੜੀ-ਗੁਆਰੇਰੀ ਵਿੱਚ ਭਗਤ ਕਬੀਰ ਜੀ ਦੀ ਚਾਰ-ਬੰਦਾਂ ਵਾਲੀ ਬਾਣੀ ਦੇ ੧੪ ਸ਼ਬਦ।
SikhNet (Spanish)Gauri Gwareri, Catorce Chau-Padas de Kabir yi.
ਅਬ ਮੋਹਿ ਜਲਤ; ਰਾਮ ਜਲੁ ਪਾਇਆ ॥
ab mohi jalat; raam jal paaeaa |
Sant Singh KhalsaI was on fire, but now I have found the Water of the Lord's Name.
Manmohan SinghWhile on fire, I have, now, found the water of the Lord's Name.
Manmohan Singh (Punjabi)ਮੈਂ ਮਚ ਰਹੇ ਨੂੰ ਹੁਣ ਸੁਆਮੀ ਦੇ ਨਾਮ ਦਾ ਪਾਣੀ ਲੱਭ ਪਿਆ ਹੈ।
Fareedkot Teekaਅਬ ਮੈਨੇ ਕਾਮ, ਕ੍ਰੋਧ, ਤ੍ਰਿਸਨਾ ਅਗਨੀ ਮੇਂ ਜਲਤੇ ਨੇ ਰਾਮ ਨਾਮ ਜਲ ਪਾਇਆ ਹੈ॥
Prof. Sahib Singh(ਭਾਲਦਿਆਂ ਭਾਲਦਿਆਂ) ਹੁਣ ਮੈਂ ਪ੍ਰਭੂ ਦੇ ਨਾਮ ਦਾ ਅੰਮ੍ਰਿਤ ਲੱਭ ਲਿਆ ਹੈ,ਪਦ ਅਰਥ ਮੋਹਿ = ਮੈਂ। ਜਲਤ = ਸੜਦਿਆਂ, ਤਪਦਿਆਂ। ਰਾਮ ਜਲੁ = ਪ੍ਰਭੂ ਦੇ ਨਾਮ ਦਾ ਪਾਣੀ।
SikhNet (Spanish)Me estaba incendiando, pero encontré el Agua del Señor,
ਰਾਮ ਉਦਕਿ; ਤਨੁ ਜਲਤ ਬੁਝਾਇਆ ॥੧॥ ਰਹਾਉ ॥
raam udak; tan jalat bujhaaeaa |1| rahaau |
Sant Singh KhalsaThis Water of the Lord's Name has cooled my burning body. ||1||Pause||
Manmohan SinghThe water of the Lord's Name has cooled my burning body. Pause
Manmohan Singh (Punjabi)ਸੁਆਮੀ ਦੇ ਨਾਮ ਦੇ ਪਾਣੀ ਨੇ ਮੇਰੇ ਸੜਦੇ ਹੋਏ ਸਰੀਰ ਨੂੰ ਠੰਢਾ ਕਰ ਦਿੱਤਾ ਹੈ। ਠਹਿਰਾਉਂ।
Fareedkot Teekaਰਾਮ ਨਾਮ ਰੂਪੀ (ਉਦਕਿ) ਜਲ ਨੇ (ਤਨੁ) ਸੂਖਮ ਸਰੀਰ ਅਰਥਾਤ ਅੰਤਸਕਰਣ ਜਲਤਾ ਸਾਂਤਿ ਕੀਆ ਹੈ॥੧॥ ਰਹਾਉ ॥
Prof. Sahib Singhਉਸ ਨਾਮ-ਅੰਮ੍ਰਿਤ ਨੇ ਮੇਰੇ ਸੜਦੇ ਸਰੀਰ ਨੂੰ ਠੰਢ ਪਾ ਦਿੱਤੀ ਹੈ ॥੧॥ ਰਹਾਉ ॥ਪਦ ਅਰਥ ਰਾਮ ਉਦਕਿ = ਪ੍ਰਭੂ (ਦੇ ਨਾਮ) ਦੇ ਪਾਣੀ ਨੇ। ਤਨੁ = ਸਰੀਰ। ਬੁਝਾਇਆ = ਬੁਝਾ ਦਿੱਤਾ ਹੈ, ਠੰਡ ਪਾ ਦਿੱਤੀ ਹੈ ॥੧॥ ਰਹਾਉ ॥
SikhNet (Spanish)y mi Alma fue refrescada.(1-Pausa)
ਮਨੁ ਮਾਰਣ ਕਾਰਣਿ; ਬਨ ਜਾਈਐ ॥
man maaran kaaran; ban jaaeeai |
Sant Singh KhalsaTo subdue their minds, some go off into the forests;
Manmohan SinghTo subjugate their mind, men go to forests.
Manmohan Singh (Punjabi)ਆਪਣੇ ਮਨੂਏ ਨੂੰ ਕਾਬੂ ਕਰਨ ਲਈ ਲੋਕ ਜੰਗਲਾਂ ਨੂੰ ਜਾਂਦੇ ਹਨ।
Fareedkot Teekaਮਨ ਮਾਰਣੇ ਕੇ ਵਾਸਤੇ (ਬਨ) ਜੰਗਲੋਂ ਮੇਂ ਜਾਈਤਾ ਹੈ ਅਰਥਾਤ ਤੀਰਥੋਂ ਪਰ ਰਹੀਤਾ ਹੈ॥
Prof. Sahib Singhਜੰਗਲਾਂ ਵਲ (ਤੀਰਥ ਆਦਿਕਾਂ ਤੇ) ਮਨ ਨੂੰ ਮਾਰਨ ਲਈ (ਸ਼ਾਂਤ ਕਰਨ ਲਈ) ਜਾਈਦਾ ਹੈ,ਪਦ ਅਰਥ ਮਾਰਣ ਕਾਰਣਿ = ਮਾਰਨ ਵਾਸਤੇ, ਕਾਬੂ ਕਰਨ ਲਈ। ਬਨ = ਜੰਗਲਾਂ ਵਲ। ਜਾਈਐ = ਜਾਈਦਾ ਹੈ।
SikhNet (Spanish)Para calmar la ansiedad de nuestra mente, vamos de retiro a los bosques,
ਸੋ ਜਲੁ; ਬਿਨੁ ਭਗਵੰਤ. ਨ ਪਾਈਐ ॥੧॥
so jal; bin bhagavant. na paaeeai |1|
Sant Singh Khalsabut that Water is not found without the Lord God. ||1||
Manmohan SinghThat water (to quench the fire) is not found without the Fortunate Lord.
Manmohan Singh (Punjabi)(ਪਰ ਅੱਗ ਨੂੰ ਬੁਝਾਉਣ ਲਈ) ਉਹ ਪਾਣੀ ਭਾਗਾਂ ਵਾਲੇ ਸਾਹਿਬ ਦੇ ਬਗੈਰ ਨਹੀਂ ਮਿਲਦਾ।
Fareedkot Teekaਪਰੰਤੂ ਸੋ ਮਨ ਕੇ ਸੰਕਲਪ ਮਾਰਣੇ ਵਾਲਾ ਰਾਮ ਰੂਪ ਜਲ ਪਰਮੇਸ੍ਵਰ ਕੀ ਕ੍ਰਿਪਾ ਬਿਨਾਂ ਨਹੀਂ ਪਾਈਤਾ ਹੈ॥੧॥
Prof. Sahib Singhਪਰ ਉਹ (ਨਾਮ-ਰੂਪ) ਅੰਮ੍ਰਿਤ (ਜੋ ਮਨ ਨੂੰ ਸ਼ਾਂਤ ਕਰ ਸਕੇ) ਪ੍ਰਭੂ ਤੋਂ ਬਿਨਾ (ਪ੍ਰਭੂ ਦੇ ਸਿਮਰਨ ਤੋਂ ਬਿਨਾ) ਨਹੀਂ ਲੱਭ ਸਕਦਾ ॥੧॥ਪਦ ਅਰਥ ਸੋ ਜਲੁ = ਉਹ (ਨਾਮ-ਰੂਪ) ਪਾਣੀ (ਜੋ ਮਨ ਨੂੰ ਮਾਰ ਸਕੇ)। ਭਗਵੰਤ = ਪਰਮਾਤਮਾ ॥੧॥
SikhNet (Spanish)pero no encontramos ahí nada para ahogar el fuego del deseo sin el Señor.(1)
ਜਿਹ ਪਾਵਕ; ਸੁਰਿ ਨਰ ਹੈ ਜਾਰੇ ॥
jih paavak; sur nar hai jaare |
Sant Singh KhalsaThat fire has consumed angels and mortal beings,
Manmohan SinghThe fire, which has consumed gods and men,
Manmohan Singh (Punjabi)ਜਿਸ ਅਗ ਨੇ ਦੇਵਤੇ ਅਤੇ ਆਦਮੀ ਸਾੜ ਸੁੱਟੇ ਹਨ,
Fareedkot Teekaਜਿਸ ਮਾਇਆ ਰੂਪੀ ਅਗਨੀ ਵਾ ਤ੍ਰਿਸਨਾ ਕਾਮ ਕ੍ਰੋਧ ਅਗਨੀ ਨੇ ਸੁਰ ਨਰ ਜਲਾਏ ਹੈਂ⁽¹⁾॥
Prof. Sahib Singh(ਤ੍ਰਿਸ਼ਨਾ ਦੀ) ਜਿਸ ਅੱਗ ਨੇ ਦੇਵਤੇ ਤੇ ਮਨੁੱਖ ਸਾੜ ਸੁੱਟੇ ਸਨ,ਪਦ ਅਰਥ ਜਿਹ ਪਾਵਕ = (ਵਿਸ਼ਿਆਂ ਦੀ) ਜਿਸ ਅੱਗ ਨੇ। ਪਾਵਕ = ਅੱਗ। ਸੁਰਿ = ਦੇਵਤੇ। ਨਰ = ਮਨੁੱਖ। ਹੈ ਜਾਰੇ = ਜਾਰੇ ਹੈਂ, ਸਾੜ ਦਿੱਤੇ ਹਨ।
SikhNet (Spanish)Este fuego arrasa con los hombres y con los ángeles también;
ਰਾਮ ਉਦਕਿ; ਜਨ ਜਲਤ ਉਬਾਰੇ ॥੨॥
raam udak; jan jalat ubaare |2|
Sant Singh Khalsabut the Water of the Lord's Name saves His humble servants from burning. ||2||
Manmohan Singhthe water of Lord's Name has saved His burning slave from that.
Manmohan Singh (Punjabi)ਉਸ ਨਾਲ ਸੜਦੇ ਹੋਏ ਗੋਲੇ ਨੂੰ, ਸੁਆਮੀ ਦੇ ਨਾਮ ਦੇ ਪਾਣੀ ਨੇ ਉਸ ਤੋਂ ਬਚਾ ਲਿਆ ਹੈ।
Fareedkot Teekaਉਸ ਅਗਨੀ ਸੇ ਰਾਮ ਉਦਕਿ ਨੇ ਦਾਸ ਜਲਨੇ ਸੇ ਬਚਾਇ ਲੀਏ ਹੈਂ॥੨॥
Prof. Sahib Singhਪ੍ਰਭੂ ਦੇ (ਨਾਮ-) ਅੰਮ੍ਰਿਤ ਨੇ ਭਗਤ ਜਨਾਂ ਨੂੰ ਉਸ ਸੜਨ ਤੋਂ ਬਚਾ ਲਿਆ ਹੈ ॥੨॥ਪਦ ਅਰਥ ਰਾਮ ਉਦਕਿ = ਪ੍ਰਭੂ (ਦੇ ਨਾਮ) ਦੇ ਪਾਣੀ ਨੇ। ਜਨ = ਸੇਵਕ। ਉਬਾਰੇ = ਬਚਾ ਲਏ ਹਨ ॥੨॥
SikhNet (Spanish)sólo el Señor nos salva de ser consumidos.(2)
ਭਵ ਸਾਗਰ; ਸੁਖ ਸਾਗਰ ਮਾਹੀ ॥
bhav saagar; sukh saagar maahee |
Sant Singh KhalsaIn the terrifying world-ocean, there is an ocean of peace.
Manmohan SinghIn the terrible ocean there is an ocean of peace.
Manmohan Singh (Punjabi)ਭਿਆਨਕ ਸਮੁੰਦਰ ਅੰਦਰ ਇਕ ਆਰਾਮ ਚੈਨ ਦਾ ਸਮੁੰਦਰ ਹੈ।
Fareedkot Teekaਭਵ ਸਾਗਰ ਮੇਂ ਸੁਖ ਸਾਗਰ ਰੂਪ ਜਲ ਹੈ॥
Prof. Sahib Singh(ਉਹ ਭਗਤ ਜਨ ਜਿਨ੍ਹਾਂ ਨੂੰ 'ਰਾਮ-ਉਦਕ' ਨੇ ਸੜਨ ਤੋਂ ਬਚਾਇਆ ਹੈ) ਇਸ ਸੰਸਾਰ-ਸਮੁੰਦਰ ਵਿਚ (ਜੋ ਹੁਣ ਉਹਨਾਂ ਲਈ) ਸੁਖਾਂ ਦਾ ਸਮੁੰਦਰ (ਬਣ ਗਿਆ ਹੈ),ਪਦ ਅਰਥ ਭਵ ਸਾਗਰ = ਸੰਸਾਰ-ਸਮੁੰਦਰ। ਸੁਖ ਸਾਗਰ = ਸੁਖਾਂ ਦਾ ਸਮੁੰਦਰ। ਮਾਹੀ = ਵਿਚ।
SikhNet (Spanish)Con el Agua del Señor, el tempestuoso mar de la existencia se convierte en el mar de Paz y Éxtasis,
ਪੀਵਿ ਰਹੇ ਜਲ; ਨਿਖੁਟਤ ਨਾਹੀ ॥੩॥
peev rahe jal; nikhuttat naahee |3|
Sant Singh KhalsaI continue to drink it in, but this Water is never exhausted. ||3||
Manmohan SinghI continue to drink, the water exhausts not.
Manmohan Singh (Punjabi)ਮੈਂ ਪਾਨ ਕਰੀ ਜਾਂਦਾ ਹਾਂ, ਪ੍ਰੰਤੂ ਪਾਣੀ ਮੁਕਦਾ ਨਹੀਂ।
Fareedkot Teekaਜਲ ਪੀਵ ਰਹੇ ਅਰਥਾਤ ਜਾਪ ਕਰ ਰਹੇ ਹੈਂ ਨਾਮ ਜਲ ਨਿਖੁਟਤਾ ਨਹੀਂ। ਜਲ ਪਦ ਕਾ ਪਹਲੀ ਤੁਕ ਮੇਂ ਅਨ੍ਵੈ ਹੂਆ ਹੈ॥੩॥
Prof. Sahib Singhਨਾਮ-ਅੰਮ੍ਰਿਤ ਲਗਾਤਾਰ ਪੀ ਰਹੇ ਹਨ ਤੇ ਉਹ ਅੰਮ੍ਰਿਤ ਮੁੱਕਦਾ ਨਹੀਂ ॥੩॥ਪਦ ਅਰਥ ਪੀਵਿ ਰਹੇ = ਲਗਾਤਾਰ ਪੀ ਰਹੇ ਹਨ। ਨਿਖੁਟਤ ਨਾਹੀ = ਮੁੱਕਦਾ ਨਹੀਂ ॥੩॥
SikhNet (Spanish)y mientras más participamos de ese Mar, más se incrementa nuestro gozo.(3)
ਕਹਿ ਕਬੀਰ; ਭਜੁ ਸਾਰਿੰਗਪਾਨੀ ॥
keh kabeer; bhaj saaringapaanee |
Sant Singh KhalsaSays Kabeer, meditate and vibrate upon the Lord, like the rainbird remembering the water.
Manmohan SinghSays Kabir, remember the Lord as does a sparrow-hawk remember the water.
Manmohan Singh (Punjabi)ਕਬੀਰ ਜੀ ਆਖਦੇ ਹਨ ਜਿਸ ਤਰ੍ਹਾਂ ਪਪੀਹਾ ਪਾਣੀ ਨੂੰ ਯਾਦ ਕਰਦਾ ਹੈ, ਤੂੰ ਪ੍ਰਭੂ ਨੂੰ ਯਾਦ ਕਰ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਧਨੁਖ ਕੋ ਜੋ ਹਾਥ ਮੇਂ ਧਾਰਨ ਵਾਲੇ ਬਿਸਨ ਜੀ ਹੈਂ ਤਿਨ ਕੋ ਭੇਜਿਆ ਵਾ ਐਸੇ ਪ੍ਰੀਤ ਕਰ ਭਜਤਾ ਹੂੰ ਜੈਸੇ (ਸਾਰੰਗਿ) ਪਾਪੀਹਾ ਸ੍ਵਾਂਤੀ ਬੂੰਦ ਰੂਪ ਪਾਨੀ ਕੇ ਵਾਸਤੇ ਰਾਤ ਦਿਨ ਪੁਕਾਰ ਕਰਤਾ ਹੈ॥
Prof. Sahib Singhਕਬੀਰ ਆਖਦਾ ਹੈ-(ਹੇ ਮਨ!) ਪਰਮਾਤਮਾ ਦਾ ਸਿਮਰਨ ਕਰ,ਪਦ ਅਰਥ ਭਜੁ = ਸਿਮਰ। ਸਾਰਿੰਗ ਪਾਨੀ = ਪਰਮਾਤਮਾ (ਜਿਸ ਦੇ ਹੱਥ ਵਿਚ 'ਸਾਰਿੰਗ' ਧਨੁਖ ਹੈ)। ਸਾਰਿੰਗ = ਵਿਸ਼ਨੂੰ ਦੇ ਧਨੁਖ ਦਾ ਨਾਮ ਹੈ। ਪਾਨੀ = ਹੱਥ।
SikhNet (Spanish)Dice Kabir, habita en tu Señor, el Soporte de la Tierra;
ਰਾਮ ਉਦਕਿ; ਮੇਰੀ ਤਿਖਾ ਬੁਝਾਨੀ ॥੪॥੧॥
raam udak; meree tikhaa bujhaanee |4|1|
Sant Singh KhalsaThe Water of the Lord's Name has quenched my thirst. ||4||1||
Manmohan SinghLord's Name is the water which has quenched my thirst.
Manmohan Singh (Punjabi)ਪ੍ਰਭੂ ਦੇ ਨਾਮ ਦਾ ਪਾਣੀ ਹੈ ਜਿਸ ਨੇ ਮੇਰੀ ਪਿਆਸ ਬੁਝਾਈ ਹੈ।
Fareedkot Teekaਤਿਸ ਰਾਮ ਉਦਿਕ ਨੇ ਮੇਰੀ ਤ੍ਰਿਸਨਾ ਨਵਿਰਤ ਕਰੀ ਹੈ॥੪॥
Prof. Sahib Singhਪਰਮਾਤਮਾ ਦੇ ਨਾਮ-ਅੰਮ੍ਰਿਤ ਨੇ ਮੇਰੀ (ਮਾਇਆ ਦੀ) ਤ੍ਰਿਸ਼ਨਾ ਮਿਟਾ ਦਿੱਤੀ ਹੈ ॥੪॥੧॥ਪਦ ਅਰਥ ਤਿਖਾ = ਤ੍ਰੇਹ, ਤ੍ਰਿਸ਼ਨਾ। ਬੁਝਾਨੀ = ਬੁਝਾ ਦਿੱਤੀ ਹੈ, ਸ਼ਾਂਤ ਕਰ ਦਿੱਤੀ ਹੈ। ਕਹਿ = ਕਹੈ, ਆਖਦਾ ਹੈ ॥੪॥੧॥
* ਸ਼ਬਦ ਦਾ ਭਾਵ: ਸੰਸਾਰ-ਸਮੁੰਦਰ ਵਿਚ ਜੀਵਾਂ ਦੇ ਮਨਾਂ ਨੂੰ ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਤਪਾ ਰਹੀ ਹੈ; ਤੀਰਥ ਆਦਿਕਾਂ ਦਾ ਇਸ਼ਨਾਨ ਇਸ ਅੱਗ ਨੂੰ ਬੁਝਾ ਨਹੀਂ ਸਕਦਾ। ਪਰਮਾਤਮਾ ਦਾ ਨਾਮ ਅੰਮ੍ਰਿਤ ਹੀ ਤਪੇ ਹੋਏ ਹਿਰਦਿਆਂ ਨੂੰ ਠੰਢਾ ਕਰ ਕੇ ਸੁਖ ਦੇ ਸਕਦਾ ਹੈ।੧।
SikhNet (Spanish)estoy en Éxtasis habiendo recibido el Agua del Señor.(4-1)