ਗਉੜੀ ਕਬੀਰ ਜੀ ॥
gaurree kabeer jee | Ang 323
Sant Singh KhalsaGauree, Kabeer Jee:
Manmohan SinghGauri Venerable Kabir
Manmohan Singh (Punjabi)ਗਉੜੀ ਮਾਨਣੀਯ ਕਬੀਰ।
SikhNet (Spanish)Gauri Kabir yi.
ਮਾਧਉ; ਜਲ ਕੀ ਪਿਆਸ. ਨ ਜਾਇ ॥
maadhau; jal kee piaas. na jaae | Ang 323
Sant Singh KhalsaO Lord, my thirst for the Water of Your Name will not go away.
Manmohan SinghO the Lord of wealth, my thirst for the water of Thy Name departs not.
Manmohan Singh (Punjabi)ਹੇ ਮਾਇਆ ਦੇ ਪਤੀ! ਤੈਡੇ ਨਾਮ ਦੇ ਪਾਣੀ ਲਈ ਮੇਰੀ ਤਰੇਹ ਦੂਰ ਨਹੀਂ ਹੁੰਦੀ।
Fareedkot Teekaਹੇ ਮਾਧਵ! ਜਲ ਕੀ ਪਿਆਸ ਅਰਥਾਤ ਤੇਰੇ ਨਾਮ ਜਪਨੇ ਕੀ ਇਛਾ ਦੂਰ ਨਹੀਂ ਹੋਤੀ॥☬ਜੇ ਪਰਮੇਸ੍ਵਰ ਕਹੈ ਤੈਨੇ ਮੇਰੇ ਨਾਮ ਸੇ ਕਿਆ ਲਾਭ ਜਾਣਿਆ? ਤਿਸ ਪਰ ਕਹਤੇ ਹੈਂ:
Prof. Sahib Singhਹੇ ਮਾਇਆ ਦੇ ਪਤੀ ਪ੍ਰਭੂ! ਤੇਰੇ ਨਾਮ-ਅੰਮ੍ਰਿਤ ਦੀ ਤ੍ਰੇਹ ਮਿਟਦੀ ਨਹੀਂ (ਭਾਵ, ਤੇਰਾ ਨਾਮ ਜਪ ਜਪ ਕੇ ਮੈਂ ਰੱਜਦਾ ਨਹੀਂ ਹਾਂ।)ਪਦ ਅਰਥ ਮਾਧਉ = ਹੇ ਮਾਧਵ! ਹੇ ਮਾਇਆ ਦੇ ਪਤੀ ਪ੍ਰਭੂ! {ਮਾ = ਮਾਇਆ; ਧਵ = ਪਤੀ}। ਪਿਆਸ = ਤ੍ਰੇਹ। ਨ ਜਾਇ = ਮੁੱਕਦੀ ਨਹੀਂ।
SikhNet (Spanish)Oh Señor, mi sed por el Agua de Tu Nombre es inagotable;
ਜਲ ਮਹਿ; ਅਗਨਿ ਉਠੀ ਅਧਿਕਾਇ ॥੧॥ ਰਹਾਉ ॥
jal meh; agan utthee adhikaae |1| rahaau | Ang 323
Sant Singh KhalsaThe fire of my thirst burns even more brightly in that Water. ||1||Pause||
Manmohan SinghIn (for) that water, my ardour is rather raging more. Pause.
Manmohan Singh (Punjabi)ਉਸ ਪਾਣੀ ਵਿੱਚ (ਲਈ) ਮੇਰੀ ਉਮੰਗ ਸਗੋਂ ਜਿਆਦਾ ਭੜਕ ਰਹੀ ਹੈ। ਠਹਿਰਾਉਂ।
Fareedkot Teekaਜਬ ਤੇਰਾ ਨਾਮ ਜਲ ਰਿਦੇ ਮੇਂ ਪ੍ਰਾਪਤ ਹੂਆ, ਤਬ ਰਿਦੈ ਮੇਂ ਜੋ ਅਗਨੀ ਅਧਿਕ ਥੀ ਸੋ ਉਠ ਖੜੀ। ਸਮਾਨ ਸੇ ਖਾਨ ਪਾਨ ਮਾਤ੍ਰ ਇਛਾ ਜੀਵਨ ਮੁਕਤਿ ਕੋ ਭੀ ਰਹਤੀ ਹੈ ਵਾ ਅਧਿਕ ਜਪਨੇ ਕੀ ਚਾਹ ਉਤਪਤ ਹੋਈ ਹੈ॥੧॥ ਰਹਾਉ ॥
Prof. Sahib Singhਤੇਰਾ ਨਾਮ-ਅੰਮ੍ਰਿਤ ਪੀਂਦਿਆਂ ਪੀਂਦਿਆਂ ਵਧੀਕ ਤਾਂਘ ਪੈਦਾ ਹੋ ਰਹੀ ਹੈ ॥੧॥ ਰਹਾਉ ॥ਪਦ ਅਰਥ ਜਲ ਮਹਿ = ਨਾਮ-ਰੂਪ ਪਾਣੀ ਵਿਚ; ਨਾਮ-ਰੂਪ ਪਾਣੀ ਪੀਂਦਿਆਂ ਪੀਂਦਿਆਂ, ਨਾਮ ਜਪਦਿਆਂ ਜਪਦਿਆਂ। ਅਗਨਿ = ਤਾਂਘ-ਰੂਪ ਅੱਗ। ਉਠੀ = ਪੈਦਾ ਹੋ ਗਈ ਹੈ। ਅਧਿਕਾਇ = ਵਧੀਕ ॥੧॥ ਰਹਾਉ ॥
SikhNet (Spanish)mientras más tomo, más quiero tomar.(1-Pausa)
ਤੂੰ ਜਲਨਿਧਿ; ਹਉ ਜਲ ਕਾ ਮੀਨੁ ॥
toon jalanidh; hau jal kaa meen | Ang 323
Sant Singh KhalsaYou are the Ocean of Water, and I am just a fish in that Water.
Manmohan SinghThou art an ocean of water and I a fish of water.
Manmohan Singh (Punjabi)ਤੂੰ ਪਾਣੀ ਦਾ ਸਮੁੰਦਰ ਹੈ ਅਤੇ ਮੈਂ ਪਾਣੀ ਦੀ ਇਕ ਮੱਛੀ।
Fareedkot Teekaਤੂੰ (ਜਲਨਿਧਿ) ਸਮੁੰਦ੍ਰ ਰੂਪ ਹੈ ਮੈਂ ਤੇਰੇ ਨਾਮ ਰੂਪੀ ਜਲ ਮੇਂ ਰਹਨੇ ਵਾਲਾ (ਮੀਨੁ) ਮਛ ਹੂੰ॥
Prof. Sahib Singhਹੇ ਪ੍ਰਭੂ! ਤੂੰ ਜਲ ਦਾ ਖ਼ਜ਼ਾਨਾ (ਸਮੁੰਦਰ) ਹੈਂ, ਤੇ ਮੈਂ ਉਸ ਜਲ ਦਾ ਮੱਛ ਹਾਂ।ਪਦ ਅਰਥ ਜਲ ਨਿਧਿ = ਸਮੁੰਦਰ {ਨਿਧਿ = ਖ਼ਜ਼ਾਨਾ}। ਮੀਨੁ = ਮੱਛ।
SikhNet (Spanish)Tú eres el Tesoro de Agua; yo soy Tu pez,
ਜਲ ਮਹਿ ਰਹਉ; ਜਲਹਿ ਬਿਨੁ ਖੀਨੁ ॥੧॥
jal meh rhau; jaleh bin kheen |1| Ang 323
Sant Singh KhalsaIn that Water, I remain; without that Water, I would perish. ||1||
Manmohan SinghI dwell in water and without water I perish.
Manmohan Singh (Punjabi)ਮੈਂ ਪਾਣੀ ਅੰਦਰ ਵਸਦੀ ਹਾਂ ਅਤੇ ਪਾਣੀ ਦੇ ਬਗੈਰ ਨਾਸ ਹੋ ਜਾਂਦੀ ਹਾਂ।
Fareedkot Teekaਜਲ ਮੇਂ ਪ੍ਰਸੰਨ ਰਹਤਾ ਹੂੰ ਵਾ ਜੀਵਤਾ ਰਹਤਾ ਹਾਂ, ਜਲ ਸੇ ਬਿਨਾਂ (ਖੀਨੁ) ਨਾਸ ਹੋਤਾ ਹਾਂ ਵਾ ਕਮ ਹੋਤਾ ਜਾਤਾ ਹਾਂ॥੧॥
Prof. Sahib Singhਜਲ ਵਿਚ ਹੀ ਮੈਂ ਜੀਊਂਦਾ ਰਹਿ ਸਕਦਾ ਹਾਂ; ਜਲ ਤੋਂ ਬਿਨਾ ਮੈਂ ਮਰ ਜਾਂਦਾ ਹਾਂ ॥੧॥ਪਦ ਅਰਥ ਰਹਉ = ਰਹਉਂ, ਮੈਂ ਰਹਿੰਦਾ ਹਾਂ। ਜਲਹਿ ਬਿਨੁ = ਜਲ ਤੋਂ ਬਿਨਾ। ਖੀਨੁ = ਕਮਜ਼ੋਰ, ਮੁਰਦਾ ॥੧॥
SikhNet (Spanish)y habito en Ti porque sin Ti, no puedo vivir. (1)
ਤੂੰ ਪਿੰਜਰੁ; ਹਉ ਸੂਅਟਾ ਤੋਰ ॥
toon pinjar; hau sooattaa tor | Ang 323
Sant Singh KhalsaYou are the cage, and I am Your parrot.
Manmohan SinghThou art the cage and I am Thine parrot.
Manmohan Singh (Punjabi)ਤੂੰ ਪਿੰਜਰਾ ਹੈ ਅਤੇ ਮੈਂ ਤੇਰਾ ਤੌਤਾ।
Fareedkot Teekaਤੂੰ ਮੇਰਾ (ਪਿੰਜਰੁ) ਆਸਰਾ ਹੈਂ, ਜਬ ਮੈਂ ਤੇਰੇ ਆਸਰੇ ਰਹਣੇ ਵਾਲਾ ਤੋਤਾ ਪੰਛੀ ਹੂਆ॥
Prof. Sahib Singhਤੂੰ ਮੇਰਾ ਪਿੰਜਰਾ ਹੈਂ, ਮੈਂ ਤੇਰਾ ਕਮਜ਼ੋਰ ਜਿਹਾ ਤੋਤਾ ਹਾਂ।ਪਦ ਅਰਥ ਪਿੰਜਰੁ = ਪਿੰਜਰਾ। ਹਉ = ਮੈਂ। ਸੂਅਟਾ = ਕਮਜ਼ੋਰ ਜਿਹਾ ਤੋਤਾ {ਸੂਅ = ਸ਼ੁਕ, ਤੋਤਾ। ਪਿਛੇਤਰ = 'ਟਾ' ਛੋਟਾ-ਪਣ ਜ਼ਾਹਰ ਕਰਨ ਵਾਸਤੇ ਹੈ, ਜਿਵੇਂ 'ਚਮਰੇਟਾ' ਦਾ ਭਾਵ ਹੈ ਗ਼ਰੀਬ ਚਮਾਰ}। ਤੋਰ = ਤੇਰਾ।
SikhNet (Spanish)Tú eres mi Jaula; yo soy Tu loro viviendo ahí;
ਜਮੁ ਮੰਜਾਰੁ; ਕਹਾ ਕਰੈ ਮੋਰ ॥੨॥
jam manjaar; kahaa karai mor |2| Ang 323
Sant Singh KhalsaSo what can the cat of death do to me? ||2||
Manmohan SinghWhat can the cat of death do unto me?
Manmohan Singh (Punjabi)ਮੌਤ ਦਾ ਬਿੱਲਾ ਮੇਰਾ ਕੀ ਕਰ ਸਕਦਾ ਹੈ?
Fareedkot Teekaਤਬ ਜਮ ਰੂਪੀ ਬਿਲਾ ਮੇਰੇ ਕੋ ਕਿਆ ਕਰ ਸਕਤਾ ਹੈ॥੨॥
Prof. Sahib Singh(ਤੇਰੇ ਆਸਰੇ ਰਿਹਾਂ) ਜਮ-ਰੂਪ ਬਿੱਲਾ ਮੇਰਾ ਕੀਹ ਵਿਗਾੜ ਸਕਦਾ ਹੈ? ॥੨॥ਪਦ ਅਰਥ ਮੰਜਾਰੁ = ਬਿੱਲਾ। ਕਹਾ ਕਰੈ = ਕੀਹ ਕਰ ਸਕਦਾ ਹੈ? ਕੀਹ ਵਿਗਾੜ ਸਕਦਾ ਹੈ? ਮੋਰ = ਮੇਰਾ ॥੨॥
SikhNet (Spanish)ahí, siendo Tuyo, estoy a salvo del gato de Yama, el mensajero de la muerte. (2)
ਤੂੰ ਤਰਵਰੁ; ਹਉ ਪੰਖੀ ਆਹਿ ॥
toon taravar; hau pankhee aaeh | Ang 323
Sant Singh KhalsaYou are the tree, and I am the bird.
Manmohan SinghThou art the tree and I am a bird.
Manmohan Singh (Punjabi)ਤੂੰ ਬ੍ਰਿਛ ਹੈ ਅਤੇ ਮੈਂ ਇਕ ਪਰਿੰਦਾ ਹਾਂ।
Fareedkot Teekaਤੂੰ ਤਰਵਰ ਹੈਂ, ਮੈਂ ਪੰਖੀ ਹੂੰ, ਤੂੰ ਬ੍ਰਿਖ ਰੂਪ ਹੋ ਕਰ ਖਾਨ ਪਾਨ ਵਾ ਆਸਰਾ ਦੇਤਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਸੋਹਣਾ ਰੁੱਖ ਹੈਂ ਤੇ ਮੈਂ (ਉਸ ਰੁੱਖ ਦੇ ਆਸਰੇ ਰਹਿਣ ਵਾਲਾ) ਪੰਛੀ ਹਾਂ।ਪਦ ਅਰਥ ਤਰਵਰੁ = ਸੋਹਣਾ ਰੁੱਖ {ਤਰ = ਰੁੱਖ। ਵਰ = ਸੋਹਣਾ, ਸ੍ਰੇਸ਼ਟ}। ਆਹਿ = ਹਾਂ।
SikhNet (Spanish)Tú eres el Árbol; yo soy el pájaro que posa en Él.
ਮੰਦਭਾਗੀ; ਤੇਰੋ ਦਰਸਨੁ ਨਾਹਿ ॥੩॥
mandabhaagee; tero darasan naeh |3| Ang 323
Sant Singh KhalsaI am so unfortunate - I cannot see the Blessed Vision of Your Darshan! ||3||
Manmohan SinghUnlucky as I am I see thee not.
Manmohan Singh (Punjabi)ਮੈਂ ਨਿਕਰਮਣ ਤੈਨੂੰ ਵੇਖ ਨਹੀਂ ਸਕਦਾ।
Fareedkot Teekaਮੰਦ ਕਰਮੀਓਂ ਕੋ ਤੇਰਾ ਦਰਸਨ ਪ੍ਰਾਪਤਿ ਨਹੀਂ ਹੋਤਾ ਹੈ, ਵਾ ਹੇ (ਨਾਹਿ) ਪਤੀ! ਤੇਰੇ ਦਰਸਨ ਸੇ ਮੇਰੀ ਮੰਦਤਾ ਭਾਗੀ ਹੈ॥੩॥
Prof. Sahib Singh(ਮੈਨੂੰ) ਮੰਦ-ਭਾਗੀ ਨੂੰ (ਅਜੇ ਤਕ) ਤੇਰਾ ਦਰਸ਼ਨ ਨਸੀਬ ਨਹੀਂ ਹੋਇਆ ॥੩॥ਪਦ ਅਰਥ ਮੰਦ ਭਾਗੀ = ਮੰਦੇ ਭਾਗਾਂ ਵਾਲੇ ਨੂੰ। ਨਾਹਿ = ਨਹੀਂ ॥੩॥
SikhNet (Spanish)Si no pudiera verte sería el ser más desafortunado.(3)
ਤੂੰ ਸਤਿਗੁਰੁ; ਹਉ ਨਉਤਨੁ ਚੇਲਾ ॥
toon satigur; hau nautan chelaa | Ang 324
Sant Singh KhalsaYou are the True Guru, and I am Your new disciple.
Manmohan SinghThou art the True Guru and I a new disciple of Thine.
Manmohan Singh (Punjabi)ਤੂੰ ਸੱਚਾ ਗੁਰੂ ਹੈਂ ਅਤੇ ਮੈਂ ਤੇਰਾ ਨਵਾਂ ਮੁਰੀਦ।
Fareedkot Teekaਤੂੰ ਸਤਿਗੁਰੂ ਹੈਂ ਮੇਂ ਨਵੀਨ ਚੇਲਾ ਹੂੰ, ਭਾਵ ਯਹਿ ਕਿ ਜੈਸੇ ਨਵੇਂ ਚੇਲੇ ਕੋ ਅਨਜਾਨ ਸਮਝ ਕਰ ਗੁਰੂ ਅਤੀ ਕਿਰਪਾ ਕਰਤੇ ਹੈਂ ਔਰ ਅਵਗ੍ਯਾ ਮਾਫ ਕਰਤੇ ਹੈਂ, ਤੈਸੇ ਹੀ ਮੇਰੀ ਅਵਗ੍ਯਾ ਮਾਫ ਕਰਨੀ॥
Prof. Sahib Singhਹੇ ਪ੍ਰਭੂ! ਤੂੰ (ਮੇਰਾ) ਗੁਰੂ ਹੈਂ, ਮੈਂ ਤੇਰਾ ਨਵਾਂ ਸਿੱਖ ਹਾਂ (ਭਾਵ, ਤੇਰੇ ਨਾਲ ਉਸੇ ਤਰ੍ਹਾਂ ਪਿਆਰ ਹੈ ਜਿਵੇਂ ਨਵਾਂ ਨਵਾਂ ਸਿੱਖ ਆਪਣੇ ਗੁਰੂ ਨਾਲ ਕਰਦਾ ਹੈ)।ਪਦ ਅਰਥ ਨਉਤਨੁ = ਨਵਾਂ। ਚੇਲਾ = ਸਿੱਖ।
SikhNet (Spanish)Tú eres mi Verdadero Guru; yo soy el recién convertido a Tu Fe.
ਕਹਿ ਕਬੀਰ ਮਿਲੁ; ਅੰਤ ਕੀ ਬੇਲਾ ॥੪॥੨॥
keh kabeer mil; ant kee belaa |4|2| Ang 324
Sant Singh KhalsaSays Kabeer, O Lord, please meet me - this is my very last chance! ||4||2||
Manmohan SinghSays Kabir, meet me, O Lord at the last movement of mine.
Manmohan Singh (Punjabi)ਕਬੀਰ ਜੀ ਆਖਦੇ ਹਨ ਹੇ ਸੁਆਮੀ! ਮੈਨੂੰ ਮੇਰੇ ਅਖੀਰ ਦੇ ਵੇਲੇ ਆਪਣਾ ਦੀਦਾਰ ਬਖ਼ਸ਼ੀਂ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਮੇਰੇ ਕੋ ਮਿਲੋ, ਏਹ ਮਾਨੁਖ ਜਨਮ ਅੰਤ ਕਾ ਵੇਲਾ ਅਰਥਾਤ ਚੌਰਾਸੀ ਕੇ ਅਭਾਵ ਹੋਨੇ ਕਾ ਸਮਾਂ ਹੈ॥੪॥੨॥☬ਏਕ ਸਮੇਂ ਕਬੀਰ ਜੀ ਕੇ ਗ੍ਰਹ ਮੇਂ ਭੈ ਸੰਜੁਗਤ ਹੂਆ ਹੂਆ ਚੋਰ ਆਇਆ। ਤਿਸ ਕੋ ਅਪਨੀ ਬੇਟੀ ਕੇ ਸਾਥ ਸੁਲਾਇ ਕਰ ਬਚਾਇ ਲੀਆ। ਲੋਕੋਂ ਕੋ ਕਹਾ ਇਹ ਮੇਰਾ ਮਹਿਮਾਨ ਪੜਾ ਹੈ। ਪੀਛੇ ਹਾਲ ਮਲੂਮ ਹੋਏ, ਸੇ ਲੋਕ ਸਨਮੁਖ ਹੋ ਕਰ ਨਿੰਦਾ ਕਰਨੇ ਲਗੇ। ਏਹ ਉਥਾਨਕਾ ਸੰਪ੍ਰਦਾਇ ਮੇਂ ਪ੍ਰਸਿਧ ਹੈ।
Prof. Sahib Singhਕਬੀਰ ਆਖਦਾ ਹੈ-ਹੁਣ ਤਾਂ (ਮਨੁੱਖਾ-ਜਨਮ) ਅਖ਼ੀਰ ਦਾ ਵੇਲਾ ਹੈ, ਮੈਨੂੰ ਜ਼ਰੂਰ ਮਿਲ ॥੪॥੨॥ਪਦ ਅਰਥ ਕਹਿ = ਕਹੈ, ਆਖਦਾ ਹੈ। ਅੰਤ ਕੀ ਬੇਲਾ = ਅਖ਼ੀਰ ਦੇ ਵੇਲੇ (ਭਾਵ, ਇਸ ਮਨੁੱਖਾ ਜਨਮ ਵਿਚ ਜੋ ਕਈ ਜੂਨਾਂ ਵਿਚ ਭਟਕ ਕੇ ਅਖ਼ੀਰ ਵਿਚ ਮਿਲਿਆ ਹੈ)।੪ ॥੪॥੨॥
* ਸ਼ਬਦ ਦਾ ਭਾਵ: ਮਨੁੱਖ ਜਿਉਂ ਜਿਉਂ ਨਾਮ ਜਪਦਾ ਹੈ, ਤਿਉਂ ਤਿਉਂ ਉਸ ਨੂੰ ਨਾਮ ਦਾ ਵਧੀਕ ਰਸ ਆਉਂਦਾ ਹੈ, ਤੇ ਉਹ ਪ੍ਰਭੂ ਨੂੰ ਆਪਣੀ ਓਟ ਆਸਰਾ ਸਮਝਦਾ ਹੈ। ਪ੍ਰਭੂ ਭੀ ਉਸ ਦੇ ਸਿਰ ਤੇ ਹੱਥ ਰੱਖਦਾ ਹੈ, ਤੇ ਉਸ ਨੂੰ ਪਰਤੱਖ ਦੀਦਾਰ ਦੇਂਦਾ ਹੈ।੨।
SikhNet (Spanish)Dice Kabir, oh Señor, tómame, porque esta vida humana es mi única oportunidad para obtener Tu Visión. (4-2)