ੴ

ਸਿੱਖਬਾਣੀ · SikhBani

ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ ॥

man rataa govind sang sach bhojan jorre
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 323 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਮਨੁ ਰਤਾ ਗੋਵਿੰਦ ਸੰਗਿ; ਸਚੁ ਭੋਜਨੁ ਜੋੜੇ ॥

man rataa govind sang; sach bhojan jorre |

Sant Singh KhalsaTo imbue the mind with the Lord of the Universe is the true food and dress.
Manmohan SinghTo be imbued with the Lord is man's true viand and wear.
Manmohan Singh (Punjabi)ਪ੍ਰਭੂ ਨਾਲ ਰੰਗੀਜਣਾ ਆਦਮੀ ਦਾ ਸੱਚਾ ਖਾਣਾ ਅਤੇ ਪੁਸ਼ਾਕ ਹੈ।
Fareedkot Teekaਹੇ ਗੋਬਿੰਦ! ਮੇਰਾ ਮਨ ਤੇਰੇ ਸੰਗ ਰਤਾ ਰਹੇ ਇਹੀ ਮੇਰੇ ਕੋ ਭੋਜਨ ਮਿਲੇ ਔਰ (ਜੋੜੇ) ਪੁਸ਼ਾਕੇ ਭੀ ਇਹੀ ਮਿਲੇਂ॥
Prof. Sahib Singh(ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦਾ) ਮਨ ਪਰਮਾਤਮਾ ਨਾਲ ਰੰਗਿਆ ਜਾਂਦਾ ਹੈ ਉਸ ਨੂੰ ਪ੍ਰਭੂ ਦਾ ਨਾਮ ਹੀ ਚੰਗੇ ਭੋਜਨ ਤੇ ਪੁਸ਼ਾਕੇ ਹੈ।

ਪਦ ਅਰਥ ਸਚੁ = ਪ੍ਰਭੂ ਦਾ ਸਦਾ-ਥਿਰ ਨਾਮ। ਜੋੜੇ = ਪੁਸ਼ਾਕੇ।

SikhNet (Spanish)El estar imbuido en el Señor es el Verdadero Sustento y también la Verdadera Vestimenta.

ਪ੍ਰੀਤਿ ਲਗੀ. ਹਰਿ ਨਾਮ ਸਿਉ; ਏ ਹਸਤੀ ਘੋੜੇ ॥

preet lagee. har naam siau; e hasatee ghorre |

Sant Singh KhalsaTo embrace love for the Name of the Lord is to possess horses and elephants.
Manmohan SinghThe embracing of love for God's Name is to possess elephants and horses.
Manmohan Singh (Punjabi)ਰਬ ਦੇ ਨਾਮ ਨਾਲ ਪ੍ਰੇਮ ਪਾਉਣਾ, ਇਹ ਹੈ ਹਾਥੀ ਅਤੇ ਘੋੜਿਆਂ ਦਾ ਰਖਣਾ।
Fareedkot Teekaਹੇ ਹਰੀ! ਤੇਰੇ ਨਾਮ ਕੇ ਸਾਥ ਜੋ ਪ੍ਰੀਤੀ ਲਗੀ ਰਹੈ ਏਹੀ ਹਸਤੀ ਘੋੜੇ ਮਿਲੇਂ॥
Prof. Sahib Singhਪਰਮਾਤਮਾ ਦੇ ਨਾਮ ਨਾਲ ਉਸ ਦਾ ਪਿਆਰ ਬਣ ਜਾਂਦਾ ਹੈ, ਇਹੀ ਉਸ ਲਈ ਹਾਥੀ ਤੇ ਘੋੜੇ ਹੈ।

ਪਦ ਅਰਥ ਏ = ਇਹ ਪ੍ਰੀਤ। ਹਸਤੀ = ਹਾਥੀ।

SikhNet (Spanish)Estar entonado en el Amor de Dios aporta más que tener una gran cantidad de elefantes y caballos.

ਰਾਜ ਮਿਲਖ. ਖੁਸੀਆ ਘਣੀ; ਧਿਆਇ. ਮੁਖੁ ਨ ਮੋੜੇ ॥

raaj milakh. khuseea ghanee; dhiaae. mukh na morre |

Sant Singh KhalsaTo meditate on the Lord steadfastly is to rule over kingdoms of property and enjoy all sorts of pleasures.
Manmohan SinghTo unswervingly remember God is to possess kingdom, property and abundant amusements.
Manmohan Singh (Punjabi)ਖਿੜੇ ਮੱਥੇ ਰਬ ਦਾ ਨਾਮ ਆਰਾਧਨ ਕਰਨਾ ਹੀ ਪਾਤਸ਼ਾਹੀ, ਜਾਇਦਾਦ ਅਤੇ ਬਹੁਤੀਆਂ ਰੰਗਰਲੀਆਂ ਹਨ।
Fareedkot Teekaਰਾਜ ਔਰ (ਮਿਲਖ) ਜਾਗੀਰ ਪੁਨਾ ਬਹੁਤ ਸੀ ਪ੍ਰਸਿੰਨਤਾ (ਆ) ਵਿਸੇਸ ਕਰ ਕੇ ਏਹੀ ਹੈ, ਜੋ ਤੇਰਾ ਧਿਆਨ ਕਰਤਾ ਹੂਆ ਮੇਰਾ ਮਨ ਤੇਰੇ ਸੇ ਕਬੀ ਮੁਖ ਨਾ ਮੋੜੇ॥
Prof. Sahib Singhਪ੍ਰਭੂ ਨੂੰ ਸਿਮਰਨ ਤੋਂ ਕਦੇ ਉਹ ਅੱਕਦਾ ਨਹੀਂ, ਇਹੀ ਉਸ ਲਈ ਰਾਜ ਜ਼ਮੀਨਾਂ ਤੇ ਬੇਅੰਤ ਖ਼ੁਸ਼ੀਆਂ ਹਨ।

ਪਦ ਅਰਥ ਮਿਲਖ = ਜ਼ਮੀਨਾਂ। ਘਣੀ = ਬੜੀਆਂ।

SikhNet (Spanish)Uno podrá regir imperios y gozar de riquezas inestimables, pero no debería de voltearle la espalda a Dios.

ਢਾਢੀ ਦਰਿ ਪ੍ਰਭ ਮੰਗਣਾ; ਦਰੁ. ਕਦੇ ਨ ਛੋੜੇ ॥

dtaadtee dar prabh manganaa; dar. kade na chhorre |

Sant Singh KhalsaThe minstrel begs at God's Door - he shall never leave that Door.
Manmohan SinghThe minstrel is to beg the Lord's door which he is never going to leave.
Manmohan Singh (Punjabi)ਭੱਟ ਨੇ ਸਾਈਂ ਦੇ ਬੂਹੇ ਦੀ ਹੀ ਯਾਚਨਾ ਕਰਨੀ ਹੈ, ਜਿਹੜਾ ਉਸ ਨੇ ਕਦੇ ਭੀ ਨਹੀਂ ਤਿਆਗਣਾ।
Fareedkot Teekaਮੈਂ ਢਾਢੀ ਨੇ ਹੇ ਪ੍ਰਭੂ! ਤੇਰਾ ਦਰ ਮੰਗਣਾ ਹੈ ਮੇਰਾ ਮਨ ਤੇਰਾ (ਦਰੁ) ਦਰਵਾਜਾ ਕਬੀ ਨ ਛੋੜੇ॥
Prof. Sahib Singhਉਹ ਢਾਡੀ ਪ੍ਰਭੂ ਦੇ ਦਰ ਤੋਂ ਸਦਾ ਮੰਗਦਾ ਹੈ, ਪ੍ਰਭੂ ਦਾ ਦਰ ਕਦੇ ਛੱਡਦਾ ਨਹੀਂ।

ਪਦ ਅਰਥ ਢਾਢੀ = ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲਾ। ਦਰਿ ਪ੍ਰਭ = ਪ੍ਰਭੂ ਦੇ ਦਰ ਤੇ।

SikhNet (Spanish)El Gurmukj busca la Bendición en la Puerta del Señor; sí, él está atento ahí, en total vigilia.

ਨਾਨਕ. ਮਨਿ ਤਨਿ ਚਾਉ ਏਹੁ; ਨਿਤ ਪ੍ਰਭ ਕਉ ਲੋੜੇ ॥੨੧॥੧॥ ਸੁਧੁ ਕੀਚੇ

naanak. man tan chaau ehu; nit prabh kau lorre |21|1| sudh keeche

Sant Singh KhalsaNanak has this yearning in his mind and body - he longs continually for God. ||21||1|| Sudh Keechay||
Manmohan SinghWithin Nanak's mind and body is this eagerness: that he, ever, longs for the Lord.
Manmohan Singh (Punjabi)ਨਾਨਕ ਦੀ ਆਤਮਾ ਅਤੇ ਦੇਹਿ ਅੰਦਰ ਇਹ ਉਮੰਗ ਹੈ, ਕਿ ਉਹ ਹਮੇਸ਼ਾਂ ਸਾਹਿਬ ਲਈ ਤਾਂਘਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਮਨ ਤਨ ਮੇਂ ਇਹੀ ਚਾਉ ਹੈ ਕਿ ਹੇ ਪ੍ਰਭੂ ਮੇਰਾ ਮਨ ਆਪ ਕੋ ਨਿਤ ਚਾਹੇ॥੨੧॥੧॥ ਸੁ~ਧ ਕਰ ਲੇਨਾ।☬ਅਪਨੀ ਕਥਾ ਕਹਤੇ ਹੈਂ:
Prof. Sahib Singhਹੇ ਨਾਨਕ! ਸਿਫ਼ਤਿ-ਸਾਲਾਹ ਕਰਨ ਵਾਲੇ ਦੇ ਮਨ ਵਿਚ ਤਨ ਵਿਚ ਸਦਾ ਚਾਉ ਬਣਿਆ ਰਹਿੰਦਾ ਹੈ; ਉਹ ਸਦਾ ਪ੍ਰਭੂ ਨੂੰ ਮਿਲਣ ਲਈ ਹੀ ਤਾਂਘਦਾ ਹੈ ॥੨੧॥੧॥ ਸੁੱਧ ਕਰ ਲੈਣਾ॥

* ਨੋਟ: ਸ੍ਰੀ ਕਰਤਾਰਪੁਰ ਵਾਲੀ ਬੀੜ ਵਿਚ ਇਹ ਲਫ਼ਜ਼ ਹਾਸ਼ੀਏ ਤੋਂ ਬਾਹਰ ਹਨ। ਉਂਞ 'ਵਾਰ' ਦੇ ਮੁੱਕਣ ਤੇ ਬਾਕੀ ਕਾਫ਼ੀ ਪੱਤ੍ਰਾ ਖ਼ਾਲੀ ਪਿਆ ਹੈ। ਇਸ ਦਾ ਭਾਵ ਇਹ ਹੈ ਕਿ ਇਹਨਾਂ ਲਫ਼ਜ਼ਾਂ ਦਾ 'ਬਾਣੀ' ਨਾਲ ਕੋਈ ਸੰਬੰਧ ਨਹੀਂ ਹੈ। ਲਫ਼ਜ਼ 'ਸੁਧੁ ਕੀਚੇ' ਸਿਰਫ਼ ਇਸ 'ਵਾਰ' ਨਾਲ ਹੈ। ਬਾਕੀ 'ਵਾਰਾਂ' ਨਾਲ ਲਫ਼ਜ਼ 'ਸੁਧੁ' ਹਾਸ਼ੀਏ ਤੋਂ ਬਾਹਰ ਵਰਤਿਆ ਹੈ।

SikhNet (Spanish)Nanak añora siempre la Visión de su Señor y habita en la Dicha de Su Devoción.
Answers quote the Granth verbatim with Ang citations. AI commentary is not Gurbani and not a religious ruling.