ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਭਲੇ ਦਿਨਸ; ਭਲੇ ਸੰਜੋਗ ॥
bhale dinas; bhale sanjog |
Sant Singh KhalsaAuspicious is the day, and auspicious is the chance,
Manmohan SinghPropitious is the day and propitious the chance,
Manmohan Singh (Punjabi)ਸ਼ੁਭ ਹੈ ਉਹ ਦਿਹਾੜਾ ਅਤੇ ਸ਼ੁਭ ਉਹ ਢੋ-ਮੇਲ,
Fareedkot Teekaਸੋਈ ਭਲੇ ਦਿਨ ਪੁਨਾ ਸ੍ਰੇਸਟ ਸੰਜੋਗ ਹੈਂ॥
Prof. Sahib Singh(ਹੇ ਭਾਈ!) ਉਹ ਦਿਨ ਸੁਹਾਵਣੇ ਹੁੰਦੇ ਹਨ ਉਹ ਮਿਲਾਪ ਦੇ ਅਵਸਰ ਸੁਖਦਾਈ ਹੁੰਦੇ ਹਨ,ਪਦ ਅਰਥ ਦਿਨਸ = ਦਿਹਾੜੇ। ਸੰਜੋਗ = ਮਿਲਾਪ ਦੇ ਅਵਸਰ।
SikhNet (Spanish)Bendito sea el día, bendito el momento auspicioso,
ਜਿਤੁ ਭੇਟੇ; ਪਾਰਬ੍ਰਹਮ ਨਿਰਜੋਗ ॥੧॥
jit bhette; paarabraham nirajog |1|
Sant Singh Khalsawhich brought me to the Supreme Lord God, the Unjoined, Unlimited One. ||1||
Manmohan Singhwhen I met the Uncontaminated Supreme Lord.
Manmohan Singh (Punjabi)ਜਦ ਮੈਂ ਨਿਰਲੇਪ, ਸ਼੍ਰੋਮਣੀ ਨੂੰ ਮਿਲਿਆ।
Fareedkot Teekaਜਿਸ ਮੇਂ ਪਾਰਬ੍ਰਹਮ (ਨਿਰਜੋਗ) ਅਸੰਗ ਸ੍ਵਰੂਪ ਮਿਲੇ ਹੈਂ॥੧॥
Prof. Sahib Singhਜਦੋਂ (ਮਾਇਆ ਤੋਂ) ਨਿਰਲੇਪ ਪ੍ਰਭੂ ਜੀ ਮਿਲ ਪੈਂਦੇ ਹਨ ॥੧॥ਪਦ ਅਰਥ ਜਿਤੁ = ਜਿਸ ਦੀ ਰਾਹੀਂ। ਭੇਟੇ = ਮਿਲੇ। ਨਿਰਜੋਗ = ਨਿਰਲੇਪ ॥੧॥
SikhNet (Spanish)en el que el Señor Supremo, el Maestro Desencarnado, sea encontrado.(1)
ਓਹ ਬੇਲਾ ਕਉ; ਹਉ ਬਲਿ ਜਾਉ ॥
oeh belaa kau; hau bal jaau |
Sant Singh KhalsaI am a sacrifice to that time,
Manmohan SinghI am a sacrifice unto that time.
Manmohan Singh (Punjabi)ਉਸ ਵਕਤ ਉਤੋਂ ਮੈਂ ਕੁਰਬਾਨ ਜਾਂਦਾ ਹਾਂ,
Fareedkot Teekaਹੇ ਭਾਈ! ਉਸ ਸਮੇਂ ਕੇ ਮੈਂ ਬਲਿਹਾਰੇ ਜਾਤਾ ਹੂੰ॥
Prof. Sahib Singh(ਹੇ ਭਾਈ!) ਮੈਂ ਉਸ ਵੇਲੇ ਤੋਂ ਕੁਰਬਾਨ ਜਾਂਦਾ ਹਾਂ,ਪਦ ਅਰਥ ਕਉ = ਨੂੰ, ਤੋਂ। ਬਲਿ ਜਾਉ = ਮੈਂ ਸਦਕੇ ਜਾਂਦਾ ਹਾਂ
SikhNet (Spanish)Ofrezco mi ser en sacrificio por el instante
ਜਿਤੁ ਮੇਰਾ ਮਨੁ; ਜਪੈ ਹਰਿ ਨਾਉ ॥੧॥ ਰਹਾਉ ॥
jit meraa man; japai har naau |1| rahaau |
Sant Singh Khalsawhen my mind chants the Name of the Lord. ||1||Pause||
Manmohan Singhwhen my mind remembers the Name of god. Pause.
Manmohan Singh (Punjabi)ਜਦ ਮੇਰੀ ਆਤਮਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੀ ਹੈ। ਠਹਿਰਾਉ।
Fareedkot Teekaਜਿਸ ਸਮੇਂ ਮੇਰੇ ਮਨ ਨੈ ਹਰੀ ਨਾਮ ਜਪੇ ਹੈ॥੧॥ ਰਹਾਉ ॥
Prof. Sahib Singhਜਿਸ ਵੇਲੇ ਮੇਰਾ ਮਨ ਪਰਮਾਤਮਾ ਦਾ ਨਾਮ ਜਪਦਾ ਹੈ ॥੧॥ ਰਹਾਉ ॥
SikhNet (Spanish)en el que mi mente pueda descansar en el Naam, el Nombre del Señor.(1-Pausa)
ਸਫਲ ਮੂਰਤੁ; ਸਫਲ ਓਹ ਘਰੀ ॥
safal moorat; safal oeh gharee |
Sant Singh KhalsaBlessed is that moment, and blessed is that time,
Manmohan SinghBlessed is that moment and blessed is the time,
Manmohan Singh (Punjabi)ਮੁਬਾਰਕ ਹੈ ਉਹ ਮੁਹਤ, ਅਤੇ ਮੁਬਾਰਕ ਉਹ ਸਮਾਂ,
Fareedkot Teekaਸੋ ਮਹੂਰਤ ਸਫਲ ਹੈ ਪੁਨਾ ਘੜੀ ਭੀ ਸਫਲ ਹੈ॥
Prof. Sahib Singh(ਹੇ ਭਾਈ!) ਮਨੁੱਖ ਵਾਸਤੇ ਉਹ ਮੁਹੂਰਤ ਭਾਗਾਂ ਵਾਲਾ ਹੁੰਦਾ ਹੈ ਉਹ ਘੜੀ ਸੁਲੱਖਣੀ ਹੁੰਦੀ ਹੈ,ਪਦ ਅਰਥ ਮੂਰਤੁ = ਮੁਹੂਰਤ, ਦੋ ਘੜੀ ਜਿਤਨਾ ਸਮਾ {ਲਫ਼ਜ਼ 'ਮੂਰਤਿ' ਅਤੇ 'ਮੂਰਤੁ' ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ}।
SikhNet (Spanish)Bendito el momento auspicioso, bendita sea la hora,
ਜਿਤੁ ਰਸਨਾ ਉਚਰੈ; ਹਰਿ ਹਰੀ ॥੨॥
jit rasanaa ucharai; har haree |2|
Sant Singh Khalsawhen my tongue chants the Name of the Lord, Har, Haree. ||2||
Manmohan Singhwhen my tongue repeats God's Name.
Manmohan Singh (Punjabi)ਜਦ ਮੇਰੀ ਜੀਭਾ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੀ ਹੈ।
Fareedkot Teekaਜਿਸ ਮੇਂ ਰਸਨਾ ਹਰੀ ਹਰੀ ਉਚਾਰਨ ਕਰੇ॥੨॥
Prof. Sahib Singhਜਦੋਂ ਉਸ ਦੀ ਜੀਭ ਪਰਮਾਤਮਾ ਦਾ ਨਾਮ ਉਚਾਰਦੀ ਹੈ ॥੨॥ਪਦ ਅਰਥ ਰਸਨਾ = ਜੀਭ ॥੨॥
SikhNet (Spanish)en la que los labios pronuncien el Naam, el Nombre del Destructor de los errores.(2)
ਸਫਲੁ ਓਹੁ ਮਾਥਾ; ਸੰਤ ਨਮਸਕਾਰਸਿ ॥
safal ohu maathaa; sant namasakaaras |
Sant Singh KhalsaBlessed is that forehead, which bows in humility to the Saints.
Manmohan SinghAccredited is the forehead, that bows to the Saints.
Manmohan Singh (Punjabi)ਕੀਰਤੀਮਾਨ ਹੈ ਉਹ ਮਸਤਕ ਜੋ ਸਾਧੂਆਂ ਅੱਗੇ ਨਿਉਂਦਾ ਹੈ।
Fareedkot Teekaਜੋ ਸੰਤੋਂ ਕੋ ਨਮਸਕਾਰ ਕਰਤਾ ਹੈ ਓਹੁ ਮਸਤਕੁ ਸਫਲੁ ਹੈ॥
Prof. Sahib Singh(ਹੇ ਭਾਈ!) ਉਹ ਮੱਥਾ ਭਾਗਾਂ ਵਾਲਾ ਹੈ ਜੇਹੜਾ ਗੁਰੂ-ਸੰਤ ਦੇ ਚਰਨਾਂ ਉਤੇ ਨਿਊਂਦਾ ਹੈ।ਪਦ ਅਰਥ ਪੁਨੀਤ = ਪਵਿੱਤਰ।
SikhNet (Spanish)Bendita es la frente que se postra ante el Santo,
ਚਰਣ ਪੁਨੀਤ; ਚਲਹਿ ਹਰਿ ਮਾਰਗਿ ॥੩॥
charan puneet; chaleh har maarag |3|
Sant Singh KhalsaSacred are those feet, which walk on the Lord's Path. ||3||
Manmohan SinghSacred are the feet that walk on God's path.
Manmohan Singh (Punjabi)ਪਵਿੱਤ੍ਰ ਹਨ ਉਹ ਪੈਰ, ਜਿਹੜੇ ਰੱਬ ਦੇ ਰਾਹੇ ਟੁਰਦੇ ਹਨ।
Fareedkot Teekaਸੋ ਚਰਨ ਪਵਿਤ੍ਰ ਹੈਂ, ਜੋ ਹਰੀ ਕੇ ਮਾਰਗ ਮੇਂ ਚਲਤੇ ਹੈਂ॥੩॥
Prof. Sahib Singhਉਹ ਪੈਰ ਪਵਿਤ੍ਰ ਹੋ ਜਾਂਦੇ ਹਨ ਜੇਹੜੇ ਪਰਮਾਤਮਾ (ਦੇ ਮਿਲਾਪ) ਦੇ ਰਸਤੇ ਉਤੇ ਤੁਰਦੇ ਹਨ ॥੩॥ਪਦ ਅਰਥ ਮਾਰਗਿ = ਰਸਤੇ ਉਤੇ ॥੩॥
SikhNet (Spanish)benditos son los pies que caminan en el Sendero del Señor. (3)
ਕਹੁ ਨਾਨਕ; ਭਲਾ ਮੇਰਾ ਕਰਮ ॥
kahu naanak; bhalaa meraa karam |
Sant Singh KhalsaSays Nanak, auspicious is my karma,
Manmohan SinghSays Nanak, auspicious is my fortune,
Manmohan Singh (Punjabi)ਗੁਰੂ ਜੀ ਆਖਦੇ ਹਨ ਮੁਬਾਰਕ ਹੈ ਮੇਰੀ ਕਿਸਮਤ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰਾ ਓਹ ਕਰਮੁ ਭਲਾ ਹੈ॥
Prof. Sahib Singhਨਾਨਕ ਆਖਦਾ ਹੈ- ਮੇਰੇ ਵੱਡੇ ਭਾਗ (ਜਾਗ ਪੈਂਦੇ ਹਨ)ਪਦ ਅਰਥ ਕਰਮ = ਭਾਗ, ਕਿਸਮਤਿ।
SikhNet (Spanish)Dice Nanak, Bendito, oh Bendito es mi Destino,
ਜਿਤੁ ਭੇਟੇ; ਸਾਧੂ ਕੇ ਚਰਨ ॥੪॥੬੦॥੧੨੯॥
jit bhette; saadhoo ke charan |4|60|129|
Sant Singh Khalsawhich has led me to touch the Feet of the Holy. ||4||60||129||
Manmohan Singhby virtue of which I touched the Saints (Guru) feet.
Manmohan Singh (Punjabi)ਜਿਸ ਦੀ ਬਰਕਤ ਮੈਂ ਸੰਤਾਂ (ਗੁਰਾਂ) ਦੇ ਪੈਰੀ ਲੱਗਾ।
Fareedkot Teekaਜਿਸ ਕਰ ਕੇ ਸਾਧੂ ਕੇ ਚਰਨ ਪ੍ਰਾਪਤਿ ਭਏ ਹੈਂ॥੪॥੬੦॥੧੨੯॥
Prof. Sahib Singhਜਦੋਂ ਮੈਂ ਗੁਰੂ ਦੇ ਚਰਨ ਪਰਸਦਾ ਹਾਂ ॥੪॥੬੦॥੧੨੮॥ਪਦ ਅਰਥ ਜਿਤੁ = ਜਿਸ ਦੀ ਬਰਕਤਿ ਨਾਲ ॥੪॥
SikhNet (Spanish)que me impulsa a buscar el Refugio de los Pies de los Santos. (4-60-129)