ੴ

ਸਿੱਖਬਾਣੀ · SikhBani

ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ ॥

gharree muhat kaa paahunaa kaaj savaaranahaar
Guru Arjan Dev Ji ਗੁਰੂ ਅਰਜਨ ਦੇਵ ਜੀ · Siree Raag · Ang 43 · 15 lines
Translations

ਸਿਰੀਰਾਗੁ ਮਹਲਾ ੫ ॥

sireeraag mahalaa 5 |

Sant Singh KhalsaSiree Raag, Fifth Mehl:
Manmohan SinghSri Rag Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਘੜੀ ਮੁਹਤ ਕਾ ਪਾਹੁਣਾ; ਕਾਜ ਸਵਾਰਣਹਾਰੁ ॥

gharree muhat kaa paahunaa; kaaj savaaranahaar |

Sant Singh KhalsaFor a brief moment, man is a guest of the Lord; he tries to resolve his affairs.
Manmohan SinghMan is a guest for a trice and moment in this world to set a right his affairs.
Manmohan Singh (Punjabi)ਆਪਣੇ ਕਾਰਜ ਰਾਸ ਕਰਨ ਲਈ ਆਦਮੀ ਇਸ ਸੰਸਾਰ ਅੰਦਰ ਇਕ ਛਿਨ ਪਲ ਲਈ ਪ੍ਰਾਹੁਣਾ ਹੈ।
Fareedkot Teekaਯਹਿ ਜੋ ਜੀਵ ਹੈ, ਸੋ ਘੜੀ ਵਾ (ਮੁਹਤ) ਦੋ ਘੜੀ ਕੇ ਪਾਹੁਨੇ ਵਤ ਹੈ, ਪਰੰਤੂ ਅਪਨੇ ਕੋ ਅਮਰ ਮਾਨ ਕਰ ਸੰਸਾਰੀ ਕਾਰਜੋਂ ਕੇ ਸਵਾਰਨੇ ਵਾਲਾ ਬਨਾ ਹੂਆ ਹੈ॥
Prof. Sahib Singh(ਕਿਸੇ ਦੇ ਘਰ ਘੜੀ ਦੋ ਘੜੀ ਲਈ ਗਿਆ ਹੋਇਆ ਕੋਈ ਪ੍ਰਾਹੁਣਾ ਉਸ ਘਰ ਦੇ ਕੰਮ ਸਵਾਰਨ ਵਾਲਾ ਬਣ ਬੈਠੇ ਤਾਂ ਹਾਸੋ-ਹੀਣਾ ਹੀ ਹੁੰਦਾ ਹੈ, ਤਿਵੇਂ ਜੀਵ ਇਸ ਜਗਤ ਵਿਚ) ਘੜੀ ਦੋ ਘੜੀਆਂ ਦਾ ਪ੍ਰਾਹੁਣਾ ਹੈ, ਪਰ ਇਸ ਦੇ ਹੀ ਕੰਮ-ਧੰਧੇ ਨਿਜਿੱਠਣ ਵਾਲਾ ਬਣ ਜਾਂਦਾ ਹੈ।

ਪਦ ਅਰਥ ਮੁਹਤ = {मुहुर्त} ਦੋ ਘੜੀਆਂ। ਪਾਹੁਣਾ = ਪ੍ਰਾਹੁਣਾ।

SikhNet (Spanish)El hombre fue invitado por un corto tiempo a esta tierra para satisfacer su Destino final.

ਮਾਇਆ ਕਾਮਿ ਵਿਆਪਿਆ; ਸਮਝੈ ਨਾਹੀ. ਗਾਵਾਰੁ ॥

maaeaa kaam viaapiaa; samajhai naahee. gaavaar |

Sant Singh KhalsaEngrossed in Maya and sexual desire, the fool does not understand.
Manmohan SinghBut the ignorant man understands not and is engrossed in wealth and lust.
Manmohan Singh (Punjabi)ਪਰ ਬੇਸਮਝ-ਬੰਦਾ ਸਮਝਦਾ ਨਹੀਂ ਅਤੇ ਧਨ ਦੌਲਤ ਤੇ ਵਿਸ਼ੇ-ਵਿਕਾਰ ਅੰਦਰ ਖਚਤ ਹੈ।
Fareedkot Teekaਯਾਂ ਤੇ ਮਾਇਆ ਕੇ ਕਾਮੋਂ ਮੇਂ ਵ੍ਯਾਪਿਆ ਹੂਆ (ਗਾਵਾਰੁ) ਮੂਰਖ ਮਿਰਤ ਕੋ ਨਹੀਂ ਸਮਝਤਾ ਹੈ॥
Prof. Sahib Singhਮੂਰਖ (ਜੀਵਨ ਦਾ ਸਹੀ ਰਾਹ) ਨਹੀਂ ਸਮਝਦਾ, ਮਾਇਆ ਦੇ ਮੋਹ ਵਿਚ ਤੇ ਕਾਮਵਾਸ਼ਨਾ ਵਿਚ ਫਸਿਆ ਰਹਿੰਦਾ ਹੈ।

ਪਦ ਅਰਥ ਕਾਮਿ = ਕਾਮ-ਵਾਸਨਾ ਵਿਚ। ਵਿਆਪਿਆ = ਫਸਿਆ ਹੋਇਆ। ਗਾਵਾਰੁ = ਮੂਰਖ।

SikhNet (Spanish)Pero se perdió en la Maya y en la lujuria, sin poder realizar su Destino.

ਉਠਿ ਚਲਿਆ ਪਛੁਤਾਇਆ; ਪਰਿਆ ਵਸਿ ਜੰਦਾਰ ॥੧॥

autth chaliaa pachhutaaeaa; pariaa vas jandaar |1|

Sant Singh KhalsaHe arises and departs with regret, and falls into the clutches of the Messenger of Death. ||1||
Manmohan SinghHe arises and departs (from the world) repentingly and falls into the clutches of death myrmidon.
Manmohan Singh (Punjabi)ਉਹ ਉਠ ਕੇ (ਸੰਸਾਰ ਤੋਂ)ਪਸਚਾਤਾਪ ਕਰਦਾ ਹੋਇਆ ਟੁਰ ਜਾਂਦਾ ਹੈ ਅਤੇ ਮੌਤ ਦੇ ਫਰੇਸ਼ਤੇ ਦੇ ਕਾਬੂ ਵਿੱਚ ਪੈ ਜਾਂਦਾ ਹੈ।
Fareedkot Teekaਜਬ ਉਠ ਕਰ ਕੇ ਚੱਲਦਾ ਹੈ, ਭਾਵ ਏਹ ਕਿ ਜਬ ਮਿਰਤ ਹੋ ਕਰ (ਜੰਦਾਰੁ) ਜਮੋਂ ਕੇ ਵਸ ਪੜਤਾ ਹੈ, ਤਬ ਪਸਚਾਤਾਪ ਕਰਤਾ ਹੈ ਕਿ ਮੈਨੇ ਮਾਨੁਖ ਜਨਮ ਕੋ ਨਾਮ ਸਿਮਰਨ ਬਿਨਾ ਬਿ੍ਯਰਥ ਹੀ ਖੋਇ ਲੀਆ ਹੈ॥੧॥ ਔਰ ਜੋ ਕਦਾਚਿਤ ਐਸੇ ਸਮਝੇਂ ਕਿ ਅਬੀ ਤੋ ਜੁਬਾ ਹੈਂ, ਬ੍ਰਿਧ ਅਵਸਥਾ ਮੇਂ ਨਾਮ ਸਿਮਰਣ ਕਰ ਲੇਵੇਂਗੇ। ਸੋ ਐਸੇ ਹੈਂ:
Prof. Sahib Singhਜਦੋਂ (ਇਥੋਂ) ਉੱਠ ਕੇ ਤੁਰ ਪੈਂਦਾ ਹੈ ਤਾਂ ਪਛੁਤਾਂਦਾ ਹੈ (ਪਰ ਉਸ ਵੇਲੇ ਪਛੁਤਾਇਆਂ ਕੀਹ ਬਣਦਾ ਹੈ?) ਜਮਾਂ ਦੇ ਵੱਸ ਪੈ ਜਾਂਦਾ ਹੈ ॥੧॥

ਪਦ ਅਰਥ ਉਠਿ = ਉੱਠ ਕੇ। ਵਸਿ ਜੰਦਾਰ = ਜੰਦਾਰ ਦੇ ਵੱਸ ਵਿਚ, ਜਮ ਦੇ ਵੱਸ ਵਿਚ। ਜੰਦਾਰ = {ਜੰਦਾਲ} ਅਵੈੜਾ (ਜਮ)॥੧॥

SikhNet (Spanish)Y al dejar este mundo fue cuando se percató de su falta y así tuvo que enfrentar las consecuencias de su actitud. (1)

ਅੰਧੇ; ਤੂੰ ਬੈਠਾ ਕੰਧੀ ਪਾਹਿ ॥

andhe; toon baitthaa kandhee paeh |

Sant Singh KhalsaYou are sitting on the collapsing riverbank-are you blind?
Manmohan SinghO blind (Man)! thou art sitting close to the falling shore of the river.
Manmohan Singh (Punjabi)ਹੈ ਅੰਨ੍ਹੇ (ਮਨੁੱਖ)! ਤੂੰ ਦਰਿਆ ਦੇ ਢਹਿੰਦੇ ਹੋਏ ਕੰਢੇ ਦੇ ਨੇੜੇ ਬੈਠਾ ਹੋਇਆ ਹੈ।
Fareedkot Teekaਹੇ ਅਗ੍ਯਾਨੀ ਜੀਵ! ਤੂੰ ਤੋ ਕਾਲ ਰੂਪੀ ਨਦੀ ਕੇ ਕਨਾਰੇ ਪਰ ਬੈਠਾ ਹੈਂ॥
Prof. Sahib Singhਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! (ਜਿਵੇਂ ਕੋਈ ਰੁੱਖ ਨਦੀ ਦੇ ਕੰਢੇ ਉੱਤੇ ਉੱਗਾ ਹੋਇਆ ਹੋਵੇ ਤੇ ਕਿਸੇ ਭੀ ਵੇਲੇ ਕੰਢੇ ਨੂੰ ਢਾਹ ਲਗ ਕੇ ਰੁੱਖ ਨਦੀ ਵਿਚ ਰੁੜ੍ਹ ਜਾਂਦਾ ਹੈ, ਤਿਵੇਂ) ਤੂੰ (ਮੌਤ-ਨਦੀ ਦੇ) ਕੰਢੇ ਉੱਤੇ ਬੈਠਾ ਹੋਇਆ ਹੈਂ (ਪਤਾ ਨਹੀਂ ਕੇਹੜੇ ਵੇਲੇ ਤੇਰੀ ਮੌਤ ਆ ਜਾਏ)।

ਪਦ ਅਰਥ ਕੰਧੀ = ਨਦੀ ਦਾ ਕੰਡਾ। ਪਾਹਿ = ਪਾਸ।

SikhNet (Spanish)El ciego que se sienta en la orilla traicionera del río, pronto será arrastrado por la corriente.

ਜੇ ਹੋਵੀ ਪੂਰਬਿ ਲਿਖਿਆ; ਤਾ ਗੁਰ ਕਾ ਬਚਨੁ ਕਮਾਹਿ ॥੧॥ ਰਹਾਉ ॥

je hovee poorab likhiaa; taa gur kaa bachan kamaeh |1| rahaau |

Sant Singh KhalsaIf you are so pre-destined, then act according to the Guru's Teachings. ||1||Pause||
Manmohan SinghIf thou art so pre-destined, then act up to Guru's mandate. Pause.
Manmohan Singh (Punjabi)ਜੇਕਰ ਧੁਰੋਂ ਤੇਰੇ ਲਈ ਐਸੀ ਲਿਖਤਾਕਾਰ ਹੈ, ਤਦ ਤੂੰ ਗੁਰਾਂ ਦੇ ਫੁਰਮਾਨ ਦੀ ਪਾਲਣਾ ਕਰ।
Fareedkot Teekaਜੇ ਕਰ ਤੇਰੇ ਪੂਰਬ ਜਨਮ ਕੇ ਪੁੰਨ ਕਰਮੋਂ ਕਾ ਲਿਖਾ ਹੂਆ ਲੇਖ ਤੇਰੇ ਮਸਤਕ ਮੇਂ ਹੈ, ਤੋ ਗੁਰੋਂ ਕੇ ਉਪਦੇਸ਼ ਕੋ ਕਮਾਵਨਾ ਕਰ॥੧॥ ਰਹਾਉ ॥
Prof. Sahib Singhਜੇ (ਤੇਰੇ ਮੱਥੇ ਉੱਤੇ) ਪੂਰਬਲੇ ਜਨਮ ਵਿਚ (ਕੀਤੀ ਕਮਾਈ ਦਾ ਚੰਗਾ ਲੇਖ) ਲਿਖਿਆ ਹੋਇਆ ਹੋਵੇ, ਤਾਂ ਤੂੰ ਗੁਰੂ ਦਾ ਉਪਦੇਸ਼ ਕਮਾ ਲਏਂ (ਗੁਰੂ ਦੇ ਉਪਦੇਸ਼ ਅਨੁਸਾਰ ਆਪਣਾ ਜੀਵਨ ਬਣਾਏਂ, ਤੇ ਆਤਮਕ ਮੌਤ ਤੋਂ ਬਚ ਜਾਏਂ) ॥੧॥ ਰਹਾਉ ॥

ਪਦ ਅਰਥ ਪੂਰਬਿ = ਮੁੱਢ ਤੋਂ॥੧॥ਰਹਾਉ॥

SikhNet (Spanish)Si sólo fuera congruente con su Destino, habitaría en la Palabra del Guru. (1-Pausa)

ਹਰੀ ਨਾਹੀ. ਨਹ ਡਡੁਰੀ; ਪਕੀ ਵਢਣਹਾਰ ॥

haree naahee. neh ddadduree; pakee vadtanahaar |

Sant Singh KhalsaThe Reaper does not look upon any as unripe, half-ripe or fully ripe.
Manmohan SinghThe reaper (of the crop of life) neither sees unripe, nor half-ripe nor ripe.
Manmohan Singh (Punjabi)(ਜੀਵਨ ਦੀ ਖੇਤੀ) ਵੱਢਣ ਵਾਲਾ ਨਾਂ ਕੱਚੀ ਵੇਖਦਾ ਹੈ ਤੇ ਨਾਂ ਅੱਧ-ਪੱਕੀ ਜਾਂ ਪੱਕੀ।
Fareedkot Teekaਜੈਸੇ ਕ੍ਰਿਸਾਨ ਅਪਨੀ ਖੇਤੀ ਕੇ ਕਾਟਨੇ ਮੇਂ ਸੰਕਾ ਨਹੀਂ ਕਰਤਾ ਹੈ, (ਹਰੀ) ਕਚੀ ਕਾ ਨੇਮੁ ਨਹੀ, ਕਾਟੇ ਤੋ ਕਾਟ ਹੀ ਲੇਵੇ ਔਰ (ਡਡੁਰੀ) ਅਰਧ ਪਕੀ ਕਾ ਭੀ ਸੰਕੋਚ ਨਹੀਂ ਹੈ, ਔਰ ਪਰਪੱਕ ਹੂਈ ਹੂਈ ਤੋ ਅਵੱਸ਼ ਹੀ ਕਾਟਨੇ ਯੋਗ ਹੋਤੀ ਹੈ॥
Prof. Sahib Singhਇਹ ਜ਼ਰੂਰੀ ਨਹੀਂ ਕਿ ਹਰੀ ਖੇਤੀ ਨਾਹ ਵੱਢੀ ਜਾਏ, ਡੱਡਿਆਂ ਤੇ ਆਈ ਹੋਈ (ਅੱਧ-ਪੱਕੀ) ਨਾਹ ਵੱਢੀ ਜਾਏ, ਤੇ ਸਿਰਫ਼ ਪੱਕੀ ਹੋਈ ਹੀ ਵੱਢੀ ਜਾਏ।

ਪਦ ਅਰਥ ਡਡੁਰੀ (ਖੇਤੀ) = ਉਹ ਖੇਤੀ ਜਿਸ ਨੂੰ ਪੈ ਚੁਕੇ ਦਾਣੇ ਅਜੇ ਕੱਚੇ ਨਰਮ ਹੁੰਦੇ ਹਨ।

SikhNet (Spanish)Uno no sabe si la cosecha de la vida será levantada madura, a medias o inmadura.

ਲੈ ਲੈ ਦਾਤ ਪਹੁਤਿਆ; ਲਾਵੇ ਕਰਿ ਤਈਆਰੁ ॥

lai lai daat pahutiaa; laave kar teeaar |

Sant Singh KhalsaPicking up and wielding their sickles, the harvesters arrive.
Manmohan SinghHaving made preparation, seizing and taking their sickles the croppers arrive.
Manmohan Singh (Punjabi)ਤਿਆਰੀ ਕਰਕੇ, ਆਪਣੀਆਂ ਦਾਤ੍ਰੀਆਂ ਫੜ ਕੇ ਤੇ ਲੈ ਕੇ ਵਾਢੇ ਪੁੰਜ ਜਾਂਦੇ ਹਨ।
Fareedkot Teeka(ਲਾਵੇ) ਖੇਤ ਕੋ ਕਾਟਨੇ ਵਾਲੇ ਔਰ ਦਾਤ੍ਰੀਓਂ ਕੋ ਲੇ ਲੇ ਕਰ (ਤਈਆਰੁ) ਸਾਵਧਾਨ ਕਰ ਕੇ ਖੇਤ ਮੇਂ ਕ੍ਰਿਸਾਣੁ ਪ੍ਰਾਪਤਿ ਹੋਤਾ ਭਯਾ॥
Prof. Sahib Singh(ਖੇਤ ਦਾ ਮਾਲਕ ਜਦੋਂ ਚਾਹੁੰਦਾ ਹੈ) ਵਾਢੇ ਤਿਆਰ ਕਰਦਾ ਹੈ, ਜੋ ਦਾਤਰੇ ਲੈ ਲੈ ਕੇ (ਖੇਤ ਵਿਚ) ਆ ਪਹੁੰਚਦੇ ਹਨ।

ਪਦ ਅਰਥ ਦਾਤ = ਦਾਤਰੇ। ਪਹੁਤਿਆ = ਪਹੁੰਚ ਗਏ। ਲਾਵੇ = ਵਾਢੇ, ਫ਼ਸਲ ਵੱਢਣ ਵਾਲੇ। ਕਰਿ = ਕਰ ਕੇ।

SikhNet (Spanish)Y entonces el mensajero de la muerte da alcance.

ਜਾ ਹੋਆ ਹੁਕਮੁ ਕਿਰਸਾਣ ਦਾ; ਤਾ ਲੁਣਿ ਮਿਣਿਆ ਖੇਤਾਰੁ ॥੨॥

jaa hoaa hukam kirasaan daa; taa lun miniaa khetaar |2|

Sant Singh KhalsaWhen the landlord gives the order, they cut and measure the crop. ||2||
Manmohan SinghWhen the Land Lord's order is issued then the field-crop reaped and measured.
Manmohan Singh (Punjabi)ਜਦ ਜ਼ਿਮੀਦਾਰ ਦਾ ਫੁਰਮਾਨ ਜਾਰੀ ਹੋ ਜਾਂਦਾ ਹੈ, ਤਦ ਖੇਤੀ ਦੀ ਫ਼ਸਲ ਵੱਢੀ ਤੇ ਮਾਪ ਲਈ ਜਾਂਦੀ ਹੈ।
Fareedkot Teekaਜਬ ਧਰਮਰਾਜ ਕ੍ਰਿਸਾਨ ਕਾ ਹੁਕਮ ਹੂਆ, ਤਬ ਤਿਸ (ਖੇਤਾਰੁ) ਖੇਤ ਭਾਵ ਸਰੀਰ ਕੋ ਮਿਣ ਕਰ ਕੇ (ਲੁਣਿ) ਕਾਟ ਲੀਆ, ਵਾ ਸ੍ਵਾਸ ਗਿਣ ਕੇ ਸਰੀਰ ਕੀ ਨਾੜੀਓਂ ਸੇ ਸੂਖਮ ਸਰੀਰ ਕੋ ਜਮਦੂਤ ਗਿਣ ਮਿਣ ਕੇ ਨਿਕਾਲ ਲੇਤੇ ਹੈਂ, ਵਾ ਕਾਟ ਕੇ ਮਿਣ ਲੈਤੇ ਹੈਂ। ਭਾਵ ਇਹ ਕਿ ਜਬ ਬਾਲ, ਜੁਵਾ, ਬ੍ਰਿੱਧ ਆਦਿਕ ਜਮਦੂਤ ਕੋਈ ਵੀ ਕਟ ਕੇ ਲੇ ਜਾਤੇ ਹੈਂਨ, ਤੋ ਕੀਤੇ ਕਰਮਾਨੁਸਾਰ ਗਿਣਤੀ ਕੀ ਜਾਤੀ ਹੈ, ਭਾਵ ਕਰਮੋਂ ਕਾ ਹਿਸਾਬ ਹੋਤਾ ਹੈ॥ ਯਥਾ-☬"ਨਹ ਬਾਰਕ ਨਹ ਜੋਬਨੈ ਨਹਿ ਬ੍ਰਿਧੀ ਕਛੁ ਬੰਧ॥☬ਓਹ ਬੇਰਾ ਨਹ ਬੂਝੀਐ ਜਬ ਆਇ ਪਰੈ ਜਮ ਫੰਧ॥" ॥੨॥
Prof. Sahib Singhਜਦੋਂ ਖੇਤ ਦੇ ਮਾਲਕ ਦਾ ਹੁਕਮ ਹੁੰਦਾ ਹੈ, (ਉਹ ਵਾਢੇ ਖੇਤ ਨੂੰ) ਵੱਢ ਕੇ ਸਾਰਾ ਖੇਤ ਮਿਣ ਲੈਂਦੇ ਹਨ (ਇਸ ਤਰ੍ਹਾਂ ਜਗਤ ਦਾ ਮਾਲਕ ਪ੍ਰਭੂ ਜਦੋਂ ਹੁਕਮ ਕਰਦਾ ਹੈ ਜਮ ਆ ਕੇ ਜੀਵਾਂ ਨੂੰ ਲੈ ਜਾਂਦੇ ਹਨ, ਚਾਹੇ ਬਾਲ-ਉਮਰ ਹੋਣ, ਚਾਹੇ ਜਵਾਨ ਹੋਣ ਤੇ ਚਾਹੇ ਬੁੱਢੇ ਹੋ ਚੁੱਕੇ ਹੋਣ) ॥੨॥

ਪਦ ਅਰਥ ਕਿਰਸਾਣ = ਖੇਤ ਦਾ ਮਾਲਕ। ਲੁਣਿ = ਵੱਢ ਕੇ। ਖੇਤਾਰੁ = ਸਾਰਾ ਖੇਤ॥੨॥

SikhNet (Spanish)Cuando el Maestro da la Palabra y así lo desea, uno levanta la cosecha de la granja y cuenta el grano. (2)

ਪਹਿਲਾ ਪਹਰੁ. ਧੰਧੈ ਗਇਆ; ਦੂਜੈ ਭਰਿ ਸੋਇਆ ॥

pahilaa pehar. dhandhai geaa; doojai bhar soeaa |

Sant Singh KhalsaThe first watch of the night passes away in worthless affairs, and the second passes in deep sleep.
Manmohan SinghThe first watch of the night (life) passes in worthless affairs and during the second (mortal) sleeps to his fill.
Manmohan Singh (Punjabi)ਜੀਵਨ-ਰਾਤ੍ਰੀ ਦਾ ਪਹਿਲਾ ਹਿੱਸਾ ਫ਼ਜ਼ੂਲ ਵਿਹਾਰਾਂ ਵਿੱਚ ਬੀਤ ਜਾਂਦਾ ਹੈ ਅਤੇ ਦੂਸਰੇ ਅੰਦਰ (ਪ੍ਰਾਣੀ) ਰੱਜ ਕੇ ਸੌਦਾਂ ਹੈ!
Fareedkot Teekaਅਬ ਜੀਵ ਕੀ ਬਿਵਸਥਾ ਕਹਤੇ ਹੈਂ: ਸਾਰਾ ਦਿਨ ਤੋ ਬਿਉਹਾਰੋਂ ਮੇਂ ਬਤੀਤ ਹੋ ਜਾਤਾ ਹੈ, ਪਰੰਤੂ ਰਾਤ੍ਰੀ ਮੇਂ ਪਰਮੇਸ੍ਵਰ ਕੋ ਚਿਤ ਕਰੇ ਤੋ ਹੋ ਸਕਤਾ ਹੈ, ਵਹੁ ਭੀ ਬ੍ਯਰਥ ਹੀ ਖੋਇ ਦੇਤਾ ਹੈ। ਸੋ ਕਹਤੇ ਹੈਂ: ਰਾਤ੍ਰੀ ਕਾ (ਪਹਿਲਾ) ਪ੍ਰਥਮ ਪੈਹਰ ਤੋ ਧੰਧੈ ਮੇਂ ਬੀਤ ਗਿਆ ਔਰ ਦੂਸਰੇ ਪਹਰ ਮੇਂ ਗਾੜੀ ਨਿੰਦ੍ਰਾ ਭਰ ਕੇ ਸੋ ਰਹਾ॥
Prof. Sahib Singh(ਮਾਇਆ-ਗ੍ਰਸੇ ਮੂਰਖ ਮਨੁੱਖ ਦੀ ਜੀਵਨ-ਰਾਤ ਦਾ) ਪਹਿਲਾ ਪਹਰ ਦੁਨੀਆ ਦੇ ਧੰਧਿਆਂ ਵਿਚ ਬੀਤ ਜਾਂਦਾ ਹੈ, ਦੂਜੇ ਪਹਰ (ਮੋਹ ਦੀ ਨੀਂਦ ਵਿਚ) ਰੱਜ ਕੇ ਸੁੱਤਾ ਰਹਿੰਦਾ ਹੈ।

ਪਦ ਅਰਥ ਧੰਧੈ = ਧੰਧੇ ਵਿਚ, ਜੰਜਾਲ ਵਿਚ। ਭਰਿ = ਰੱਜ ਕੇ।

SikhNet (Spanish)En la tercera edad uno desperdicia su ser en el error,

ਤੀਜੈ ਝਾਖ ਝਖਾਇਆ; ਚਉਥੈ ਭੋਰੁ ਭਇਆ ॥

teejai jhaakh jhakhaaeaa; chauthai bhor bheaa |

Sant Singh KhalsaIn the third, they babble nonsense, and when the fourth watch comes, the day of death has arrived.
Manmohan SinghIn the third he prates nonsensically and in the fourth the day of death breaks.
Manmohan Singh (Punjabi)ਤੀਜੇ ਅੰਦਰ ਉਹ ਬੇਹੁੰਦਾ ਬਕਵਾਸ ਕਰਦਾ ਹੈ ਅਤੇ ਚੋਥੇ ਅੰਦਰ ਮੌਤ ਦਾ ਦਿਨ ਚੜ੍ਹ ਜਾਂਦਾ ਹੈ।
Fareedkot Teekaਪੁਨਾ ਤੀਸਰੇ ਪਹਰ ਮੇਂ ਬਿਸੇ ਪਰਾਇਣ ਹੋ ਕਰ, ਵਾ ਸ੍ਵਪਨ ਮੇਂ (ਝਾਖ ਝਖਾਇਆ) ਬਿਅਰਥ ਹੀ ਖਪਤਾ ਭਯਾ। ਚੌਥੇ ਪਹਰ ਰਾਤ੍ਰੀ ਕੇ (ਭੋਰੁ) ਦਿਨ ਹੋ ਜਾਤਾ ਭਯਾ, ਇਹ ਕਿ ਦਿਨ ਰਾਤ੍ਰੀ ਕਾ ਸਮਾ ਬਿਅਰਥ ਬਤੀਤ ਹੋਤਾ ਭਯਾ। ਭਾਵ ਪਹਿਲੀ ਬਾਲਪਣਾ ਖੇਡ ਰੂਪੀ ਧੰਧਿਓਂ ਮੇਂ ਗਇਆ, ਦੂਜਾ ਜੋਬਨ ਪਨੇ ਮੇਂ ਵਿਸਿਓਂ ਵਿਕਾਰੋਂ ਰੂਪੀ ਨਿੰਦ੍ਰਾ ਮੇਂ ਅਚੇਤ ਰਹਾ, ਤੀਸਰੀ ਅਵਸਥਾ ਸੰਸਕਾਰ ਝਖਣੇ ਪੁੱਤਾਂ ਧੀਆਂ ਦੇ ਕਾਰਜਾਂ ਵਿਚ ਝਖਿਆ, ਚੌਥੇ ਸਮੇ ਬ੍ਰਿਧਾਪਨ ਮੇਂ ਕਾਲ ਪ੍ਰਾਪਤੀ ਰੂਪੀ ਸਵੇਰਾ ਹੋ ਗਿਆ॥
Prof. Sahib Singhਤੀਜੇ ਪਹਰ ਵਿਸ਼ੇ ਭੋਗਦਾ ਰਹਿੰਦਾ ਹੈ, ਤੇ ਚੌਥੇ ਪਹਰ (ਆਖ਼ਰ) ਦਿਨ ਚੜ੍ਹ ਪੈਂਦਾ ਹੈ (ਬੁਢੇਪਾ ਆ ਕੇ ਮੌਤ ਆ ਕੂਕਦੀ ਹੈ)।

ਪਦ ਅਰਥ ਝਾਖ ਝਖਾਇਆ = ਵਿਸ਼ੇ ਭੋਗੇ। ਭੋਰੁ = ਦਿਨ।

SikhNet (Spanish)y en la cuarta, el día de la muerte llega sin avisar

ਕਦ ਹੀ ਚਿਤਿ. ਨ ਆਇਓ; ਜਿਨਿ ਜੀਉ ਪਿੰਡੁ ਦੀਆ ॥੩॥

kad hee chit. na aaeo; jin jeeo pindd deea |3|

Sant Singh KhalsaThe thought of the One who bestows body and soul never enters the mind. ||3||
Manmohan SinghHe who gave him soul and body never enters his mind.
Manmohan Singh (Punjabi)ਜਿਸ ਨੇ ਉਸ ਨੂੰ ਆਤਮਾ ਤੇ ਦੇਹਿ ਦਿਤੇ ਹਨ ਕਦੇ ਭੀ ਉਸ ਦੇ ਮਨ ਅੰਦਰ ਪ੍ਰਵੇਸ਼ ਨਹੀਂ ਕਰਦਾ।
Fareedkot Teekaਜਿਸ ਪਰਮੇਸ੍ਵਰ ਨੇ ਇਸ ਜੀਵ ਕੋ ਇਹ ਮਨੁਖ ਸਰੀਰ ਦੀਆ ਥਾ, ਸੋ ਕਦੇ ਵੀ ਚਿਤ ਨਹੀਂ ਆਯਾ, ਭਾਵ ਏਹ ਕਿ ਤਿਸ ਕਾ ਸਿਮਰਨ ਨਹੀਂ ਕੀਆ॥੩॥
Prof. Sahib Singhਜਿਸ ਪ੍ਰਭੂ ਨੇ ਇਸ ਨੂੰ ਜਿੰਦ ਤੇ ਸਰੀਰ ਦਿੱਤਾ ਹੈ ਉਹ ਕਦੇ ਭੀ ਇਸ ਦੇ ਚਿੱਤ ਵਿੱਚ ਨਹੀਂ ਆਉਂਦਾ (ਉਸ ਨੂੰ ਕਦੇ ਭੀ ਯਾਦ ਨਹੀਂ ਕਰਦਾ) ॥੩॥

ਪਦ ਅਰਥ ਚਿਤਿ = ਚਿੱਤ ਵਿਚ। ਜਿਨਿ = ਜਿਸ (ਪ੍ਰਭੂ) ਨੇ। ਜੀਉ = ਜਿੰਦ। ਪਿੰਡੁ = ਸਰੀਰ॥੩॥

SikhNet (Spanish)uno se olvida de Aquél que le dio el cuerpo y la vida. (3)

ਸਾਧਸੰਗਤਿ ਕਉ ਵਾਰਿਆ; ਜੀਉ ਕੀਆ ਕੁਰਬਾਣੁ ॥

saadhasangat kau vaariaa; jeeo keea kurabaan |

Sant Singh KhalsaI am devoted to the Saadh Sangat, the Company of the Holy; I sacrifice my soul to them.
Manmohan SinghI am devoted unto, and sacrifice my very life to the congregation of the righteous.
Manmohan Singh (Punjabi)ਸਚਿਆਰਾ ਦੀ ਸੰਗਤ ਉਤੋਂ ਮੈਂ ਸਦਕੇ ਜਾਂਦਾ ਹਾਂ ਅਤੇ ਆਪਣੀ ਜਿੰਦ-ਜਾਨ ਬਲੀਦਾਨ ਕਰਦਾ ਹਾਂ।
Fareedkot Teekaਸਰੀਰ ਕਰ ਕੇ ਭੀ ਸਾਧ ਸੰਗਤ ਕੇ ਵਾਰਨੇ ਜਾਤਾ ਹੂੰ ਔਰ ਅਪਨੇ ਜੀਵ ਕੋ ਕੁਰਬਾਨ ਕੀਆ ਹੈ, ਭਾਵ ਸੇ ਜੀਵਣ ਪ੍ਰਯੰਤ ਸੰਤੋਂ ਕੇ ਨਮਿਤ ਸਰੀਰ ਲਗਾਯਾ ਹੈ॥
Prof. Sahib Singhਹੇ ਨਾਨਕ! (ਆਖ-) ਮੈਂ ਸਾਧ ਸੰਗਤਿ ਤੋਂ ਸਦਕੇ ਜਾਂਦਾ ਹਾਂ, ਸਾਧ ਸੰਗਤਿ ਤੋਂ ਆਪਣੀ ਜਿੰਦ ਕੁਰਬਾਨ ਕਰਦਾ ਹਾਂ,

ਪਦ ਅਰਥ ਵਾਰਿਆ = ਕੁਰਬਾਨ, ਸਦਕੇ।

SikhNet (Spanish)Desde mi Alma, ofrezco mi vida en sacrificio a la Saad Sangat, la Sociedad de los Santos.

ਜਿਸ ਤੇ ਸੋਝੀ ਮਨਿ ਪਈ; ਮਿਲਿਆ ਪੁਰਖੁ ਸੁਜਾਣੁ ॥

jis te sojhee man pee; miliaa purakh sujaan |

Sant Singh KhalsaThrough them, understanding has entered my mind, and I have met the All-knowing Lord God.
Manmohan SinghThrough whom, understanding has entered my mind, and I have met the Omniscient Lord.
Manmohan Singh (Punjabi)ਜਿਸ ਦੇ ਰਾਹੀਂ ਮੇਰੇਂ ਚਿੱਤ ਅੰਦਰ ਸਮਝ ਆ ਗਈ ਹੈ ਅਤੇ ਮੈਂ ਸਰਬਗ ਸੁਆਮੀ ਨੂੰ ਮਿਲ ਪਿਆ ਹਾਂ।
Fareedkot Teekaਜਿਸ ਸਾਧ ਸੰਗਤ ਤੇ ਮਨ ਮੇਂ ਸ੍ਵਰੂਪ ਕੀ ਸਮਝ ਪ੍ਰਾਪਤਿ ਹੂਈ ਹੈ, ਤਿਸ ਸਮਝ ਕਰ ਕੇ (ਪੁਰਖੁ ਸੁਜਾਣੁ) ਗੁਰੂ ਸ੍ਰੇਸਟ ਗ੍ਯਾਨ ਵਾਲਾ ਪ੍ਰਾਪਤਿ ਭਯਾ ਹੈ॥
Prof. Sahib Singhਕਿਉਂਕਿ ਸਾਧ ਸੰਗਤਿ ਤੋਂ ਹੀ ਮਨ ਵਿਚ (ਪ੍ਰਭੂ ਦੇ ਸਿਮਰਨ ਦੀ) ਸੂਝ ਪੈਦਾ ਹੁੰਦੀ ਹੈ, (ਸਾਧ ਸੰਗਤਿ ਦੀ ਰਾਹੀਂ ਹੀ) ਸਭ ਦੇ ਦਿਲ ਦੀ ਜਾਣਨ ਵਾਲਾ ਅਕਾਲਪੁਰਖ ਮਿਲਦਾ ਹੈ।

ਪਦ ਅਰਥ ਮਨਿ = ਮਨ ਵਿਚ। ਸੁਜਾਣੁ = ਸਿਆਣਾ।

SikhNet (Spanish)Misma que me hizo realizar el Ser y me unió con mi Sabio Señor.

ਨਾਨਕ. ਡਿਠਾ ਸਦਾ ਨਾਲਿ; ਹਰਿ ਅੰਤਰਜਾਮੀ ਜਾਣੁ ॥੪॥੪॥੭੪॥

naanak. dditthaa sadaa naal; har antarajaamee jaan |4|4|74|

Sant Singh KhalsaNanak sees the Lord always with him-the Lord, the Inner-knower, the Searcher of hearts. ||4||4||74||
Manmohan SinghNanak sees ever with him the wise Lord, the knower of the hearts.
Manmohan Singh (Punjabi)ਨਾਨਕ ਦਿਲਾਂ ਦੀਆਂ ਜਾਨਣਹਾਰ, ਸਿਆਣੇ ਸੁਆਮੀ ਨੂੰ ਹਮੇਸ਼ਾਂ ਹੀ ਆਪਣੇ ਸਾਥ ਦੇਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸੁ (ਜਾਣੁ) ਆਤਮ ਗ੍ਯਾਤ ਸੇ ਹਰਿ ਅੰਤਰਜਾਮੀ ਕੋ ਅਪਨੇ ਸਾਥ ਹੀ ਦੇਖਾ ਹੈ, ਭਾਵ ਏਹਿ ਕਿ ਵਾਸਤਵ ਵੀਚਾਰ ਕਰ ਦੇਖੇ ਸੇ ਸਾਖੀ ਕੂਟਸਥ ਚਿਦਾਭਾਸ ਸੇ ਭਿੰਨ ਨਹੀਂ। ਚਿਦਾਭਾਸ ਕੇ ਵਸੇਸ ਭਾਗ ਕਾ ਨਾਮੁ ਸਾਖੀ ਹੈ॥੪॥੪॥੭੪॥
Prof. Sahib Singhਹੇ ਨਾਨਕ! (ਆਖ-) ਅੰਤਰਜਾਮੀ ਸੁਜਾਣ ਪ੍ਰਭੂ ਨੂੰ (ਸਾਧ ਸੰਗਤਿ ਦੀ ਕਿਰਪਾ ਨਾਲ ਹੀ) ਮੈਂ ਸਦਾ ਆਪਣੇ ਅੰਗ-ਸੰਗ ਵੇਖਿਆ ਹੈ ॥੪॥੪॥੭੪॥

ਪਦ ਅਰਥ ਜਾਣੁ = ਸਿਆਣਾ॥੪॥

SikhNet (Spanish)Y entonces Lo vi siempre en mi compañía, sí, Al que conoce la Esencia de todas las cosas. (4-4-74)
Answers quote the Granth verbatim with Ang citations. AI commentary is not Gurbani and not a religious ruling.