ੴ

ਸਿੱਖਬਾਣੀ · SikhBani

Ang 43

Sri Guru Granth Sahib · Siree Raag · 3 shabads, 42 lines
Translations
Shabad Guru Arjan Dev Ji Siree Raag

ਸਿਰੀਰਾਗੁ ਮਹਲਾ ੫ ॥

sireeraag mahalaa 5 |

Sant Singh KhalsaSiree Raag, Fifth Mehl:
Manmohan SinghSri Rag Fifth Guru.
Manmohan Singh (Punjabi)ਸਿਰੀ ਰਾਗ ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਭਲਕੇ ਉਠਿ ਪਪੋਲੀਐ; ਵਿਣੁ ਬੁਝੇ. ਮੁਗਧ ਅਜਾਣਿ ॥

bhalake utth papoleeai; vin bujhe. mugadh ajaan |

Sant Singh KhalsaArising each day, you cherish your body, but you are idiotic, ignorant and without understanding.
Manmohan SinghArising each day, the man cherishes his body, but without understanding the Lord, he is idiot and ignorant.
Manmohan Singh (Punjabi)ਹਰ ਰੋਜ਼ ਉਠਕੇ ਇਨਸਾਨ ਆਪਣੀ ਦੇਹਿ ਨੂੰ ਪਾਲਦਾ-ਪੋਸਦਾ ਹੈ ਪ੍ਰੰਤੂ ਸਾਹਿਬ ਨੂੰ ਸਮਝਣ ਦੇ ਬਾਝੋਂ ਉਹ ਬੁਧੂ ਤੇ ਬੇ-ਸਮਝ ਹੈ।
Fareedkot Teekaਨਿਤ ਹੀ ਬੇਦ ਸ਼ਾਸਤ੍ਰ ਪੁਰਾਣ ਆਦਿਕੋਂ ਕਾ ਪੜਨਾ, ਤਿਨ੍ਹਾਂ ਦੇ ਭਾਵ ਤੋ ਨਿਰਸ ਰਹਿਣਾ ਏਹੀ ਪਪੋਲਣਾ ਹੈ। ਹੇ ਅਜਾਣ ਮੂਰਖ! ਭਾਵ ਕਿਸੀ ਪਦਾਰਥ ਨੂੰ ਮੁਹ ਵਿਚ ਪਪੋਲੀਐ ਔਰ ਰਸ ਨ ਲਈਏ, ਤਿਸ ਚ' ਪਪੋਲਨਾ ਕਹਤੇ ਹੈਂ। ਤੈਸੇ ਹੀ ਬਿਨਾ ਧਾਰਨਾ ਤੋਂ ਬੇਦ ਸਾਸਤ੍ਰ ਕਾ ਕਥਨ ਕਰਨਾ ਹੈ, ਵਾ (ਭਲਕੇ) ਪ੍ਰਾਤਕਾਲ ਉਠ ਕਰ ਕੇ ਦੇਹ ਕੋ (ਪਪੋਲੀਐ) ਪਾਲਣ ਪੋਖਣ ਕਰੀਤਾ ਹੈ ਵਾ ਪਲੋਸੀਤਾ ਹੈ। ਭਾਵ ਏਹਿ ਹੈ ਕਿ ਤੇਲਾਦਿ ਸੁਗੰਧੀ ਲਗਾਇ ਕਰ ਸਰੀਰ ਕੋ ਮਰਦਨ ਕਰਨਾ ਔਰ ਸਨਾਨ ਕਰ ਕੇ ਬਸਤ੍ਰੋਂ ਸੇ ਪੋਛਨ ਕਰਨਾ ਹੈ। ਸੋ ਹੇ ਮੂਰਖ! ਯਹ ਜੋ ਤੂ ਬਿਨਾ ਸਮਝ ਕੇ ਸਰੀਰ ਕੀ ਪਾਲਨਾ ਹੇਤ ਕਰ ਰਹਾ ਹੈਂ, ਯਾਂ ਤੇ ਤੂੰ ਅਜਾਨ ਹੋ ਰਹਾ ਹੈਂ॥
Prof. Sahib Singhਹਰ ਰੋਜ਼ ਉੱਦਮ ਨਾਲ ਇਸ ਸਰੀਰ ਨੂੰ ਪਾਲੀ ਪੋਸੀਦਾ ਹੈ, (ਜ਼ਿੰਦਗੀ ਦਾ ਮਨੋਰਥ) ਸਮਝਣ ਤੋਂ ਬਿਨਾ ਇਹ ਮੂਰਖ ਤੇ ਬੇ-ਸਮਝ ਹੀ ਰਹਿੰਦਾ ਹੈ।

ਪਦ ਅਰਥ ਭਲਕੇ = ਨਿੱਤ, ਹਰ ਰੋਜ਼। ਉਠਿ = ਉੱਠ ਕੇ, ਉੱਦਮ ਨਾਲ। ਪਪੋਲੀਐ = ਪਾਲੀ ਪੋਸੀਦੀ ਹੈ। ਮੁਗਧ = ਮੂਰਖ। ਅਜਾਣਿ = ਬੇ-ਸਮਝ।

SikhNet (Spanish)Diario adornamos nuestro cuerpo, pero sin el Conocimiento de lo Real, somos como piedras ignorantes.

ਸੋ ਪ੍ਰਭੁ. ਚਿਤਿ ਨ ਆਇਓ; ਛੁਟੈਗੀ ਬੇਬਾਣਿ ॥

so prabh. chit na aaeo; chhuttaigee bebaan |

Sant Singh KhalsaYou are not conscious of God, and your body shall be cast into the wilderness.
Manmohan SinghThat Lord he remembers not, (his body) shall be forsaken in wilderness.
Manmohan Singh (Punjabi)ਉਹ ਸਾਹਿਬ ਨੂੰ ਉਹ ਚੇਤੇ ਨਹੀਂ ਕਰਦਾ, (ਉਸ ਦੀ ਦੇਹਿ) ਉਜਾੜ ਵਿੱਚ ਛੱਡ ਦਿੱਤੀ ਜਾਏਗੀ।
Fareedkot Teekaਕਿਉਂਕਿ ਸੋ ਪ੍ਰਭੂ ਤੇਰੇ ਕੋ ਚਿੱਤ ਮੇਂ ਨਹੀਂ ਆਇਆ ਹੈ, ਔਰ ਜੋ ਯਹਿ ਦੇਹਿ ਹੈ, ਸੋ ਅੰਤ ਕੋ (ਛੁਟੈਗੀ) ਮ੍ਰਿਤਕ ਹੋ ਜਾਵੇਗੀ, ਔਰ (ਬੇਬਾਣਿ) ਮਸਾਨ ਭੂਮਕਾ ਮੇਂ ਜਾਵੇਗੀ। ਵਾ ਪਰਮੇਸ੍ਵਰ ਸਿਮਰਨ ਬਿਨਾ ਔਰ ਜੋ (ਬੇ) ਦੂਸਰੀ (ਬਾਣਿ) ਪ੍ਰਕ੍ਰਿਤੀ ਪੜੀ ਹੁਈ ਹੈ, ਸੋ ਦੇਹ ਕੋ ਅੰਤ ਸਮੇ ਛੁਟੇਗੀ। ਭਾਵ ਯੇਹਿ ਕਿ ਸਰੀਰ ਨਾਸਵੰਤ ਹੈ, ਤਿਸ ਕੀ ਪ੍ਰੀਤੀ ਕਰਨੀ ਭੀ ਬ੍ਯਰਥ ਹੀ ਹੈ, ਯਾਂ ਤੇ ਤਿਸ ਕਾ ਚਿਤ ਸੇ ਤ੍ਯਾਗ ਕਰ॥
Prof. Sahib Singhਇਸ ਨੂੰ ਕਦੇ ਉਹ ਪਰਮਾਤਮਾ (ਜਿਸ ਨੇ ਇਸ ਨੂੰ ਪੈਦਾ ਕੀਤਾ ਹੈ) ਚੇਤੇ ਨਹੀਂ ਆਉਂਦਾ, ਤੇ ਆਖ਼ਰ ਇਹ ਮਸਾਣਾਂ ਵਿਚ ਸੁੱਟ ਦਿੱਤਾ ਜਾਇਗਾ।

ਪਦ ਅਰਥ ਚਿਤਿ = ਚਿੱਤ ਵਿਚ। ਛੁਟੈਗੀ = ਇਕੱਲੀ ਛੱਡ ਦਿੱਤੀ ਜਾਇਗੀ। ਬੇਬਾਣਿ = ਬੀਆਬਾਨਿ ਵਿਚ, ਜੰਗਲ ਵਿਚ, ਮਸਾਣਾਂ ਵਿਚ।

SikhNet (Spanish)El cuerpo de aquél que no se acuerda del Señor, será arrojado al desperdicio.

ਸਤਿਗੁਰ ਸੇਤੀ ਚਿਤੁ ਲਾਇ; ਸਦਾ ਸਦਾ ਰੰਗੁ ਮਾਣਿ ॥੧॥

satigur setee chit laae; sadaa sadaa rang maan |1|

Sant Singh KhalsaFocus your consciousness on the True Guru; you shall enjoy bliss forever and ever. ||1||
Manmohan SinghAttach the mind with The True Guru and enjoy bliss for ever and aye.
Manmohan Singh (Punjabi)ਸੱਚੇ ਗੁਰਾਂ ਨਾਲ ਆਪਣੇ ਮਨ ਨੂੰ ਜੋੜ ਅਤੇ ਸਦੀਵ ਤੇ ਹਮੇਸ਼ਾਂ ਲਈ ਅਨੰਦ ਲੁੱਟ।
Fareedkot Teekaਔਰ ਸਤਿਗੁਰੋਂ (ਸੇਤੀ) ਸਾਥ ਚਿਤ ਕੋ ਲਗਾਉ ਹੈ, ਪੁਰਸ ਤਬ ਤੂੰ (ਸਦਾ ਰੰਗੁ) ਸਰਬ ਦਾ ਕਾਲ ਆਨੰਦ ਰੂਪ ਜੋ ਆਤਮਾ ਨੰਦ ਹੈ ਤਿਸ ਕੋ ਸਦਾ ਹੀ (ਮਾਣਿ) ਭੋਗੇਂਗਾ। ਭਾਵ ਯਹਿ ਕਿ ਜੋ ਬ੍ਰਹਮ ਤ੍ਰੈਕਾਲਾਬਾਧ ਸ੍ਵਰੂਪ ਹੈ ਤਿਸ ਕੋ ਪ੍ਰਾਪਤ ਹੋਵੇਂਗਾ॥੧॥
Prof. Sahib Singh(ਹੇ ਪ੍ਰਾਣੀ! ਅਜੇ ਭੀ ਵੇਲਾ ਹੈ, ਆਪਣੇ) ਗੁਰੂ ਨਾਲ ਚਿੱਤ ਜੋੜ, ਤੇ (ਪਰਮਾਤਮਾ ਦਾ ਨਾਮ ਸਿਮਰ ਕੇ) ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਮਾਣ ॥੧॥

ਪਦ ਅਰਥ ਸੇਤੀ = ਨਾਲ। ਰੰਗੁ = ਆਤਮਕ ਆਨੰਦ॥੧॥

SikhNet (Spanish)Pero si logra habitar en el Señor, gozará del Éxtasis por siempre. (1)

ਪ੍ਰਾਣੀ; ਤੂੰ ਆਇਆ ਲਾਹਾ ਲੈਣਿ ॥

praanee; toon aaeaa laahaa lain |

Sant Singh KhalsaO mortal, you came here to earn a profit.
Manmohan SinghO mortal! thou come to earn profit.
Manmohan Singh (Punjabi)ਹੈ ਫ਼ਾਨੀ ਬੰਦੇ! ਨੂੰ ਨਫ਼ਾ ਕਮਾਉਣ ਲਈ ਆਹਿਆ ਸੈਂ।
Fareedkot Teekaਹੇ ਜੀਵ! ਤੂੰ ਤੋ ਇਸ ਮਾਨੁਖ ਜਨਮ ਕਰ ਕੇ ਭਾਰਥ ਖੰਡ ਭੂਮਕਾ ਮੇਂ ਵਾਹਿਗੁਰੂ ਕੀ ਪ੍ਰਾਪਤੀ ਕਾ ਲਾਹਾ ਲੇਨੇ ਕੋ ਆਇਆ ਥਾ॥
Prof. Sahib Singhਹੇ ਪ੍ਰਾਣੀ! ਤੂੰ (ਜਗਤ ਵਿਚ ਪਰਮਾਤਮਾ ਦੇ ਨਾਮ ਦਾ) ਲਾਭ ਖੱਟਣ ਵਾਸਤੇ ਆਇਆ ਹੈਂ।

ਪਦ ਅਰਥ ਲਾਹਾ = ਲਾਭ। ਲੈਣਿ = ਲੈਣ ਵਾਸਤੇ।

SikhNet (Spanish)Oh hombre, llegaste a la tierra a hacer méritos.

ਲਗਾ ਕਿਤੁ ਕੁਫਕੜੇ; ਸਭ ਮੁਕਦੀ ਚਲੀ ਰੈਣਿ ॥੧॥ ਰਹਾਉ ॥

lagaa kit kufakarre; sabh mukadee chalee rain |1| rahaau |

Sant Singh KhalsaWhat useless activities are you attached to? Your life-night is coming to its end. ||1||Pause||
Manmohan SinghWith what useless task art thou engaged? Thy entire Night (life) is coming to an end. Pause.
Manmohan Singh (Punjabi)ਤੂੰ ਕਿਹੜੇ ਫ਼ਜ਼ੂਲ ਕੰਮ ਨਾਲ ਰੁਝਿਆ ਹੈਂ? ਤੇਰੀ ਸਾਰੀ ਜੀਵਨ-ਰਾਤ੍ਰੀ ਖਤਮ ਹੁੰਦੀ ਜਾ ਰਹੀ ਹੈ। ਠਹਿਰਾਉ।
Fareedkot Teekaਪਰੰਤੂ ਕਿਸ (ਕੁਫਕੜੇ) ਕੁਕਰਮ ਕੇ ਸਾਥ ਲਗ ਰਹਾ ਹੈਂ, ਹੇ ਭਾਈ! ਜੋ ਤੇਰੀ ਅਵਸਥਾ ਰੂਪੀ ਰਾਤ੍ਰੀ ਹੈ, ਸੋ ਤੋ ਸਭ ਬ੍ਯਰਥ ਹੀ ਬਿਤੀਤ ਹੂਈ ਜਾਤੀ ਹੈ॥੧॥ ਰਹਾਉ ॥
Prof. Sahib Singhਤੂੰ ਕਿਸ ਖ਼ੁਆਰੀ ਵਾਲੇ ਕੰਮ ਵਿਚ ਰੁੱਝਾ ਪਿਆ ਹੈਂ? ਤੇਰੀ ਸਾਰੀ ਜ਼ਿੰਦਗੀ ਦੀ ਰਾਤ ਮੁੱਕਦੀ ਜਾ ਰਹੀ ਹੈ ॥੧॥ ਰਹਾਉ ॥

ਪਦ ਅਰਥ ਕਿਤੁ = ਕਿਸ ਵਿਚ? ਕੁਫਕੜੇ = ਫੱਕੜੀ ਪੈਣ ਵਾਲੇ ਕੰਮ ਵਿਚ, ਖ਼ੁਆਰੀ ਵਾਲੇ ਕੰਮ ਵਿਚ। ਰੈਣਿ = (ਉਮਰ ਦੀ) ਰਾਤ॥੧॥ਰਹਾਉ॥

SikhNet (Spanish)Tu comportamiento ha sido vano, mientras la noche de la vida transcurre inmutable. (1-Pausa)

ਕੁਦਮ ਕਰੇ. ਪਸੁ ਪੰਖੀਆ; ਦਿਸੈ ਨਾਹੀ. ਕਾਲੁ ॥

kudam kare. pas pankheea; disai naahee. kaal |

Sant Singh KhalsaThe animals and the birds frolic and play-they do not see death.
Manmohan SinghThe animals and birds frisk about and behold not death.
Manmohan Singh (Punjabi)ਡੰਗਰ ਤੇ ਪੰਛੀ ਕੁੱਦਦੇ-ਟੱਪਦੇ ਹਨ ਅਤੇ ਮੌਤ ਨੂੰ ਨਹੀਂ ਵੇਖਦੇ।
Fareedkot Teekaਜੈਸੇ ਪਸੂ ਤਥਾ ਪੰਛੀ ਅਪਨੇ ਅਪਨੇ ਬਿਖੇ ਭੋਗ ਕਾ (ਕੁਦਮ) ਖੋਟਾ ਪੁਰਸਾਰਥ ਵਾ ਕਲੌਲ ਕਰਤੇ ਹੈਂ, ਵਾ ਪ੍ਰਸਿੰਨ ਹੋ ਕਰ ਕੇ ਕੁਦਨਾ ਫਾਂਧਨਾ ਕਰਤੇ ਹੈਂ, ਪਰੰਤੂ ਅਪਨੇ (ਕਾਲ) ਮਰਨ ਸਮੇਂ ਕੋ ਨਹੀਂ ਜਾਨਤੇ ਹੈਂ॥
Prof. Sahib Singhਪਸ਼ੂ ਕਲੋਲ ਕਰਦਾ ਹੈ ਪੰਛੀ ਕਲੋਲ ਕਰਦਾ ਹੈ (ਪਸ਼ੂ ਨੂੰ ਪੰਛੀ ਨੂੰ) ਮੌਤ ਨਹੀਂ ਦਿੱਸਦੀ,

ਪਦ ਅਰਥ ਕੁਦਮੁ = ਕਲੋਲ। ਪੰਖੀਆ = ਪੰਛੀ। ਕਾਲੁ = ਮੌਤ।

SikhNet (Spanish)Los animales y los pájaros se divierten y juegan, pues no pueden ver la muerte.

ਓਤੈ ਸਾਥਿ ਮਨੁਖੁ ਹੈ; ਫਾਥਾ. ਮਾਇਆ ਜਾਲਿ ॥

otai saath manukh hai; faathaa. maaeaa jaal |

Sant Singh KhalsaMankind is also with them, trapped in the net of Maya.
Manmohan SinghWith (like) them is also the man who is ensnared in the net of mammon.
Manmohan Singh (Punjabi)ਉਨ੍ਹਾਂ ਦੇ ਨਾਲ ਦਾ (ਵਰਗਾ) ਹੀ ਮਾਣਸ ਜੋ ਮੋਹਨੀ ਦੇ ਫੰਧੇ ਵਿੱਚ ਫਸਿਆ ਹੋਇਆ ਹੈ।
Fareedkot Teeka(ਓਤੈ) ਤਿਨ ਕੇ ਸਾਥ ਹੀ ਮਾਨੁਖ ਕੋ ਸਮਝੋ ਕਿਉਂਕਿ ਜੈਸੇ ਵਹੁ ਪਸੁ ਪੰਛੀ ਬੰਧਕ ਕੀ ਜਾਲੀ ਮੇਂ ਬੰਧੇ ਜਾਤੇ ਹੈਂ, ਤੈਸੇ ਹੀ ਯਹ ਭੀ ਮਾਇਆ ਰੂਪੀ ਜਾਲ ਮੇਂ ਬਾਂਧਾ ਹੂਆ ਹੈ, ਕਾਲ ਰੂਪੀ ਬੰਧਕ ਕੋ ਨਹੀਂ ਜਾਨਤਾ ਹੈ॥
Prof. Sahib Singh(ਪਰ) ਮਨੁੱਖ ਭੀ ਉਸੇ ਹੀ ਸਾਥ ਵਿਚ (ਜਾ ਰਲਿਆ ਹੈ, ਪਸ਼ੂ ਪੰਛੀ ਵਾਂਗ ਇਸ ਨੂੰ ਭੀ ਮੌਤ ਚੇਤੇ ਨਹੀਂ, ਤੇ ਇਹ) ਮਾਇਆ ਦੇ ਜਾਲ ਵਿਚ ਫਸਿਆ ਪਿਆ ਹੈ।

ਪਦ ਅਰਥ ਓਤੈ ਸਾਥਿ = ਉਸੇ ਟੋਲੇ ਵਿਚ, ਉਸੇ ਤਰ੍ਹਾਂ ਦਾ। ਜਾਲਿ = ਜਾਲ ਵਿਚ।

SikhNet (Spanish)El hombre está como ellos, vive engañado por Maya.

ਮੁਕਤੇ ਸੇਈ ਭਾਲੀਅਹਿ; ਜਿ ਸਚਾ ਨਾਮੁ ਸਮਾਲਿ ॥੨॥

mukate seee bhaaleeeh; ji sachaa naam samaal |2|

Sant Singh KhalsaThose who always remember the Naam, the Name of the Lord, are considered to be liberated. ||2||
Manmohan SinghThey alone who contemplate over the True Name, are considered to be emancipated.
Manmohan Singh (Punjabi)ਜਿਹੜੇ ਸਚੇ ਨਾਮ ਦਾ ਅਰਾਧਨ ਕਰਦੇ ਹਨ, ਉਹ ਹੀ ਬੰਦਖਲਾਸ ਸਮਝੇ ਜਾਂਦੇ ਹਨ।
Fareedkot Teekaਮਾਇਆ ਰੂਪੀ ਜਾਲੀ ਸੇ (ਮੁਕਤੇ) ਛੂਟੇ ਹੂਏ ਸੋਈ ਪੁਰਸ (ਭਾਲੀਅਹਿ) ਜਾਨੀਤੇ ਹੈਂ, ਜੋ ਪਰਮੇਸ੍ਵਰ ਕਾ ਸਚਾ ਨਾਮ (ਸਮਾਲਿ) ਸਿਮਰਤੇ ਹੈਂ॥੨॥
Prof. Sahib Singhਮਾਇਆ ਦੇ ਜਾਲ ਤੋਂ ਬਚੇ ਹੋਏ ਉਹੀ ਬੰਦੇ ਦਿੱਸਦੇ ਹਨ, ਜੇਹੜੇ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਹਿਰਦੇ ਵਿਚ ਵਸਾਂਦੇ ਹਨ ॥੨॥

ਪਦ ਅਰਥ ਮੁਕਤੇ = (ਜਾਲ ਵਿਚੋਂ) ਆਜ਼ਾਦ। ਸੇਈ = ਉਹੀ ਬੰਦੇ। ਭਾਲੀਅਹਿ = ਮਿਲਦੇ ਹਨ। ਜਿ = ਜਿਹੜੇ॥੨॥

SikhNet (Spanish)Sólo son salvados aquéllos que contemplan el Nombre Verdadero del Señor. (2)

ਜੋ ਘਰੁ ਛਡਿ ਗਵਾਵਣਾ; ਸੋ ਲਗਾ ਮਨ ਮਾਹਿ ॥

jo ghar chhadd gavaavanaa; so lagaa man maeh |

Sant Singh KhalsaThat dwelling which you will have to abandon and vacate-you are attached to it in your mind.
Manmohan SinghThat house which is to be abandoned and vacated that is attached to the mind.
Manmohan Singh (Punjabi)ਉਹ ਗ੍ਰਹਿ ਜਿਸ ਨੂੰ ਤਿਆਗ ਕੇ ਖਾਲੀ ਕਰ ਦੇਣਾ ਹੈ, ਉਹ ਮਨ ਨਾਲ ਜੁੜਿਆ ਹੋਇਆ ਹੈ।
Fareedkot Teekaਜੋ ਘਰੁ (ਛਡਿ) ਤ੍ਯਾਗ ਕਰ ਕੇ (ਗਵਾਵਣਾ) ਤਿਸ ਤ੍ਯਾਗ ਕਾ ਅਭਿਮਾਨ ਨਬਿਰਤ ਕਰਨਾ ਥਾ, ਸੋ ਘਰ ਹਿਰਦੇ ਮੇਂ ਪ੍ਯਾਰਾ ਲਗ ਰਹਾ ਹੈ॥
Prof. Sahib Singh(ਹੇ ਪ੍ਰਾਣੀ!) ਜੇਹੜਾ (ਇਹ) ਘਰ ਛੱਡ ਕੇ ਸਦਾ ਲਈ ਤੁਰ ਜਾਣਾ ਹੈ, ਉਹ ਤੈਨੂੰ ਆਪਣੇ ਮਨ ਵਿਚ (ਪਿਆਰਾ) ਲੱਗ ਰਿਹਾ ਹੈ,
SikhNet (Spanish)Ese hogar que tiene uno que abandonar, es al que uno se apega.

ਜਿਥੈ ਜਾਇ ਤੁਧੁ ਵਰਤਣਾ; ਤਿਸ ਕੀ ਚਿੰਤਾ ਨਾਹਿ ॥

jithai jaae tudh varatanaa; tis kee chintaa naeh |

Sant Singh KhalsaAnd that place where you must go to dwell-you have no regard for it at all.
Manmohan SinghThou hast no anxiety regarding the one where the hast to go and dwell.
Manmohan Singh (Punjabi)ਤੈਨੂੰ ਉਸ ਦਾ ਕੋਈ iਫ਼ਕਰ ਨਹੀਂ ਜਿਥੇ ਜਾਂ ਕੇ ਤੂੰ ਰਹਿਣਾ ਹੈ।
Fareedkot Teekaਜਿਸ ਪ੍ਰਲੋਕ ਮੇਂ ਜਾਇ ਕਰ ਤੈਨੇ ਸਦੀਵ ਵਰਤਨਾ ਹੈ, ਭਾਵ ਯੇਹਿ ਕਿ ਜਹਾਂ ਨਿਵਾਸ ਕਰਨਾ ਹੈ, ਤਿਸ ਕੀ ਤੇਰੇ ਕੋ ਕੁਛ ਭੀ ਚਿੰਤਾ ਨਹੀਂ ਹੈ॥
Prof. Sahib Singhਤੇ ਜਿਥੇ ਜਾ ਕੇ ਤੇਰਾ ਵਾਹ ਪੈਣਾ ਹੈ ਉਸ ਦਾ ਤੈਨੂੰ (ਰਤਾ ਭੀ) ਫ਼ਿਕਰ ਨਹੀਂ।

ਪਦ ਅਰਥ ਤੁਧੁ = ਤੂੰ। ਚਿੰਤਾ = ਖ਼ਿਆਲ।

SikhNet (Spanish)Y Aquel lugar al que uno tiene que llegar al final, por ése ni se preocupa.

ਫਾਥੇ ਸੇਈ ਨਿਕਲੇ; ਜਿ ਗੁਰ ਕੀ ਪੈਰੀ ਪਾਹਿ ॥੩॥

faathe seee nikale; ji gur kee pairee paeh |3|

Sant Singh KhalsaThose who fall at the Feet of the Guru are released from this bondage. ||3||
Manmohan SinghThey, who fall at Guru's feet, are freed of the bondage.
Manmohan Singh (Punjabi)ਜਿਹੜੇ ਗੁਰਾਂ ਦੇ ਚਰਨੀ ਪੈਦੇ ਹਨ, ਉਹ ਫਾਹੀਂ ਤੋਂ ਖਲਾਸੀ ਪਾ ਜਾਂਦੇ ਹਨ।
Fareedkot Teekaਤਾਂ ਤੇ ਗ੍ਰਹਸਥ ਰੂਪੁ ਕੀਚ ਸੇ ਫਸੇ ਹੂਏ ਸੋਈ ਪੁਰਸ ਨਿਕਲਤੇ ਹੈਂ, ਜੋ ਗੁਰੋਂ ਕੀ ਚਰਨੀਂ ਜਾਇ ਪੜਤੇ ਹੈਂ॥੩॥
Prof. Sahib Singh(ਸਭ ਜੀਵ ਮਾਇਆ ਦੇ ਮੋਹ ਵਿਚ ਫਸੇ ਪਏ ਹਨ, ਇਸ ਮੋਹ ਵਿਚ) ਫਸੇ ਹੋਏ ਉਹੀ ਬੰਦੇ ਨਿਕਲਦੇ ਹਨ ਜੇਹੜੇ ਗੁਰੂ ਦੀ ਚਰਨੀਂ ਪੈ ਜਾਂਦੇ ਹਨ ॥੩॥

ਪਦ ਅਰਥ ਪਾਹਿ = ਪੈਂਦੇ ਹਨ॥੩॥

SikhNet (Spanish)Aquéllos que llegaron hasta los Pies del Guru, fueron liberados de las garras de Maya. (3)

ਕੋਈ. ਰਖਿ ਨ ਸਕਈ; ਦੂਜਾ. ਕੋ ਨ ਦਿਖਾਇ ॥

koee. rakh na sakee; doojaa. ko na dikhaae |

Sant Singh KhalsaNo one else can save you-don't look for anyone else.
Manmohan SinghNo one can save, without the Guru, I see none else.
Manmohan Singh (Punjabi)ਗੁਰਾਂ ਦੇ ਬਾਝੋਂ ਕੋਈ ਬਚਾਅ ਨਹੀਂ ਸਕਦਾ। ਮੈਨੂੰ ਹੋਰ ਕੋਈ ਨਹੀਂ ਦਿਸਦਾ।
Fareedkot Teekaਗੁਰੋਂ ਸੇ ਬਿਨਾ (ਦੂਜਾ) ਕੋਈ ਐਸਾ ਸਾਮਰਥ ਦ੍ਰਿਸ਼੍ਟ ਤਹੀਂ ਆਉਤਾ ਹੈ, ਜੋ ਕੋਈ ਇਸ ਕੋ ਬਚਾਇ ਸਕਤਾ ਹੋਵੇ॥
Prof. Sahib Singh(ਪਰ ਮਾਇਆ ਦਾ ਮੋਹ ਹੈ ਹੀ ਬੜਾ ਪ੍ਰਬਲ, ਇਸ ਵਿਚੋਂ ਗੁਰੂ ਤੋਂ ਬਿਨਾ) ਕੋਈ ਬਚਾ ਨਹੀਂ ਸਕਦਾ, (ਗੁਰੂ ਤੋਂ ਬਿਨਾ ਅਜੇਹੀ ਸਮਰਥਾ ਵਾਲਾ) ਕੋਈ ਨਹੀਂ ਦਿੱਸਦਾ।

ਪਦ ਅਰਥ ਨ ਦਿਖਾਇ = ਨਹੀਂ ਦਿੱਸ ਆਉਂਦਾ।

SikhNet (Spanish)Nadie te podrá salvar sin el Guru, no hay nadie más a quien puedas buscar.

ਚਾਰੇ ਕੁੰਡਾ ਭਾਲਿ ਕੈ; ਆਇ ਪਇਆ ਸਰਣਾਇ ॥

chaare kunddaa bhaal kai; aae peaa saranaae |

Sant Singh KhalsaI have searched in all four directions; I have come to find His Sanctuary.
Manmohan SinghI have searched the four directions and have come and entered Guru's sanctuary.
Manmohan Singh (Punjabi)ਮੈਂ ਚਾਰੇ ਪਾਸੇ ਖੋਜ-ਭਾਲ ਕਰ ਕੇ ਗੁਰਾਂ ਦੀ ਪਨਾਹ ਵਿੱਚ ਆ ਗਿਆ ਹਾਂ।
Fareedkot Teekaਮੈਂ ਤੋ ਪੂਰਬ ਪਸਚਮਾਦਿ ਚਾਰੋਂ ਹੀ (ਕੁੰਡਾ) ਦਿਸਾ ਕੋ (ਭਾਲਿ) ਢੂੰਢ ਕਰ ਗੁਰੋਂ ਕੀ ਸਰਣ ਮੇਂ ਆਇ ਪ੍ਰਾਪਤ ਭਯਾ ਹੂੰ॥
Prof. Sahib Singhਮੈਂ ਤਾਂ ਸਾਰੀ ਸ੍ਰਿਸ਼ਟੀ ਢੂੰਡ ਕੇ ਗੁਰੂ ਦੀ ਸਰਨ ਆ ਪਿਆ ਹਾਂ।

ਪਦ ਅਰਥ ਚਾਰੇ ਕੁੰਡਾ = ਚਾਰੇ ਪਾਸੇ, ਸਾਰੀ ਦੁਨੀਆ (ਕੁੰਡਾਂ)।

SikhNet (Spanish)He viajado por las cuatro esquinas del mundo buscando Tu Santuario, oh Señor.

ਨਾਨਕ. ਸਚੈ ਪਾਤਿਸਾਹਿ; ਡੁਬਦਾ ਲਇਆ ਕਢਾਇ ॥੪॥੩॥੭੩॥

naanak. sachai paatisaeh; ddubadaa leaa kadtaae |4|3|73|

Sant Singh KhalsaO Nanak, the True King has pulled me out and saved me from drowning! ||4||3||73||
Manmohan SinghI was drowning (but Guru), the True king, has saved me, O Nanak!
Manmohan Singh (Punjabi)ਮੈਂ ਡੁਬ ਰਿਹਾ ਸਾਂ, (ਪਰ ਗੁਰੂ), ਸੱਚੇ ਪਾਤਸ਼ਾਹ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ, ਹੈ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚੇ ਪਾਤਿਸਾਹਿ ਜੋ ਗੁਰੂ ਹੈਂ ਤਿਨ੍ਹੋਂ ਨੇ ਸੰਸਾਰ ਸਾਗਰ ਮੇਂ ਡੂਬਤੇ ਕੋ ਪਰਮੇਸਰ ਤੇ ਨਿਕਲਵਾ ਲੀਆ ਹੈ। ਭਾਵ ਤਾਂ ਤੇ ਤੂੰ ਭੀ ਗੁਰਾਂ ਕੀ ਸਰਨ ਕੋ ਪ੍ਰਾਪਤ ਹੋ॥੪॥੩॥੭੩॥
Prof. Sahib Singhਹੇ ਨਾਨਕ (ਆਖ-) ਸੱਚੇ ਪਾਤਿਸ਼ਾਹ ਨੇ, ਗੁਰੂ ਨੇ ਮੈਨੂੰ (ਮਾਇਆ ਦੇ ਮੋਹ ਦੇ ਸਮੁੰਦਰ ਵਿਚ) ਡੁੱਬਦੇ ਨੂੰ ਕੱਢ ਲਿਆ ਹੈ ॥੪॥੩॥੭੩॥

ਪਦ ਅਰਥ ਸਚੈ ਪਾਤਿਸਾਹਿ = ਸੱਚੇ ਪਾਤਿਸ਼ਾਹ ਨੇ, ਸਤਿਗੁਰੂ ਨੇ॥੪॥

SikhNet (Spanish)Dice Nanak, el Verdadero Rey, mi Dios, me ha salvado, mientras me estaba ahogando en el mar de las cosas materiales. (4-3-73)

Open this shabad →

Shabad Guru Arjan Dev Ji Siree Raag

ਸਿਰੀਰਾਗੁ ਮਹਲਾ ੫ ॥

sireeraag mahalaa 5 |

Sant Singh KhalsaSiree Raag, Fifth Mehl:
Manmohan SinghSri Rag Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਘੜੀ ਮੁਹਤ ਕਾ ਪਾਹੁਣਾ; ਕਾਜ ਸਵਾਰਣਹਾਰੁ ॥

gharree muhat kaa paahunaa; kaaj savaaranahaar |

Sant Singh KhalsaFor a brief moment, man is a guest of the Lord; he tries to resolve his affairs.
Manmohan SinghMan is a guest for a trice and moment in this world to set a right his affairs.
Manmohan Singh (Punjabi)ਆਪਣੇ ਕਾਰਜ ਰਾਸ ਕਰਨ ਲਈ ਆਦਮੀ ਇਸ ਸੰਸਾਰ ਅੰਦਰ ਇਕ ਛਿਨ ਪਲ ਲਈ ਪ੍ਰਾਹੁਣਾ ਹੈ।
Fareedkot Teekaਯਹਿ ਜੋ ਜੀਵ ਹੈ, ਸੋ ਘੜੀ ਵਾ (ਮੁਹਤ) ਦੋ ਘੜੀ ਕੇ ਪਾਹੁਨੇ ਵਤ ਹੈ, ਪਰੰਤੂ ਅਪਨੇ ਕੋ ਅਮਰ ਮਾਨ ਕਰ ਸੰਸਾਰੀ ਕਾਰਜੋਂ ਕੇ ਸਵਾਰਨੇ ਵਾਲਾ ਬਨਾ ਹੂਆ ਹੈ॥
Prof. Sahib Singh(ਕਿਸੇ ਦੇ ਘਰ ਘੜੀ ਦੋ ਘੜੀ ਲਈ ਗਿਆ ਹੋਇਆ ਕੋਈ ਪ੍ਰਾਹੁਣਾ ਉਸ ਘਰ ਦੇ ਕੰਮ ਸਵਾਰਨ ਵਾਲਾ ਬਣ ਬੈਠੇ ਤਾਂ ਹਾਸੋ-ਹੀਣਾ ਹੀ ਹੁੰਦਾ ਹੈ, ਤਿਵੇਂ ਜੀਵ ਇਸ ਜਗਤ ਵਿਚ) ਘੜੀ ਦੋ ਘੜੀਆਂ ਦਾ ਪ੍ਰਾਹੁਣਾ ਹੈ, ਪਰ ਇਸ ਦੇ ਹੀ ਕੰਮ-ਧੰਧੇ ਨਿਜਿੱਠਣ ਵਾਲਾ ਬਣ ਜਾਂਦਾ ਹੈ।

ਪਦ ਅਰਥ ਮੁਹਤ = {मुहुर्त} ਦੋ ਘੜੀਆਂ। ਪਾਹੁਣਾ = ਪ੍ਰਾਹੁਣਾ।

SikhNet (Spanish)El hombre fue invitado por un corto tiempo a esta tierra para satisfacer su Destino final.

ਮਾਇਆ ਕਾਮਿ ਵਿਆਪਿਆ; ਸਮਝੈ ਨਾਹੀ. ਗਾਵਾਰੁ ॥

maaeaa kaam viaapiaa; samajhai naahee. gaavaar |

Sant Singh KhalsaEngrossed in Maya and sexual desire, the fool does not understand.
Manmohan SinghBut the ignorant man understands not and is engrossed in wealth and lust.
Manmohan Singh (Punjabi)ਪਰ ਬੇਸਮਝ-ਬੰਦਾ ਸਮਝਦਾ ਨਹੀਂ ਅਤੇ ਧਨ ਦੌਲਤ ਤੇ ਵਿਸ਼ੇ-ਵਿਕਾਰ ਅੰਦਰ ਖਚਤ ਹੈ।
Fareedkot Teekaਯਾਂ ਤੇ ਮਾਇਆ ਕੇ ਕਾਮੋਂ ਮੇਂ ਵ੍ਯਾਪਿਆ ਹੂਆ (ਗਾਵਾਰੁ) ਮੂਰਖ ਮਿਰਤ ਕੋ ਨਹੀਂ ਸਮਝਤਾ ਹੈ॥
Prof. Sahib Singhਮੂਰਖ (ਜੀਵਨ ਦਾ ਸਹੀ ਰਾਹ) ਨਹੀਂ ਸਮਝਦਾ, ਮਾਇਆ ਦੇ ਮੋਹ ਵਿਚ ਤੇ ਕਾਮਵਾਸ਼ਨਾ ਵਿਚ ਫਸਿਆ ਰਹਿੰਦਾ ਹੈ।

ਪਦ ਅਰਥ ਕਾਮਿ = ਕਾਮ-ਵਾਸਨਾ ਵਿਚ। ਵਿਆਪਿਆ = ਫਸਿਆ ਹੋਇਆ। ਗਾਵਾਰੁ = ਮੂਰਖ।

SikhNet (Spanish)Pero se perdió en la Maya y en la lujuria, sin poder realizar su Destino.

ਉਠਿ ਚਲਿਆ ਪਛੁਤਾਇਆ; ਪਰਿਆ ਵਸਿ ਜੰਦਾਰ ॥੧॥

autth chaliaa pachhutaaeaa; pariaa vas jandaar |1|

Sant Singh KhalsaHe arises and departs with regret, and falls into the clutches of the Messenger of Death. ||1||
Manmohan SinghHe arises and departs (from the world) repentingly and falls into the clutches of death myrmidon.
Manmohan Singh (Punjabi)ਉਹ ਉਠ ਕੇ (ਸੰਸਾਰ ਤੋਂ)ਪਸਚਾਤਾਪ ਕਰਦਾ ਹੋਇਆ ਟੁਰ ਜਾਂਦਾ ਹੈ ਅਤੇ ਮੌਤ ਦੇ ਫਰੇਸ਼ਤੇ ਦੇ ਕਾਬੂ ਵਿੱਚ ਪੈ ਜਾਂਦਾ ਹੈ।
Fareedkot Teekaਜਬ ਉਠ ਕਰ ਕੇ ਚੱਲਦਾ ਹੈ, ਭਾਵ ਏਹ ਕਿ ਜਬ ਮਿਰਤ ਹੋ ਕਰ (ਜੰਦਾਰੁ) ਜਮੋਂ ਕੇ ਵਸ ਪੜਤਾ ਹੈ, ਤਬ ਪਸਚਾਤਾਪ ਕਰਤਾ ਹੈ ਕਿ ਮੈਨੇ ਮਾਨੁਖ ਜਨਮ ਕੋ ਨਾਮ ਸਿਮਰਨ ਬਿਨਾ ਬਿ੍ਯਰਥ ਹੀ ਖੋਇ ਲੀਆ ਹੈ॥੧॥ ਔਰ ਜੋ ਕਦਾਚਿਤ ਐਸੇ ਸਮਝੇਂ ਕਿ ਅਬੀ ਤੋ ਜੁਬਾ ਹੈਂ, ਬ੍ਰਿਧ ਅਵਸਥਾ ਮੇਂ ਨਾਮ ਸਿਮਰਣ ਕਰ ਲੇਵੇਂਗੇ। ਸੋ ਐਸੇ ਹੈਂ:
Prof. Sahib Singhਜਦੋਂ (ਇਥੋਂ) ਉੱਠ ਕੇ ਤੁਰ ਪੈਂਦਾ ਹੈ ਤਾਂ ਪਛੁਤਾਂਦਾ ਹੈ (ਪਰ ਉਸ ਵੇਲੇ ਪਛੁਤਾਇਆਂ ਕੀਹ ਬਣਦਾ ਹੈ?) ਜਮਾਂ ਦੇ ਵੱਸ ਪੈ ਜਾਂਦਾ ਹੈ ॥੧॥

ਪਦ ਅਰਥ ਉਠਿ = ਉੱਠ ਕੇ। ਵਸਿ ਜੰਦਾਰ = ਜੰਦਾਰ ਦੇ ਵੱਸ ਵਿਚ, ਜਮ ਦੇ ਵੱਸ ਵਿਚ। ਜੰਦਾਰ = {ਜੰਦਾਲ} ਅਵੈੜਾ (ਜਮ)॥੧॥

SikhNet (Spanish)Y al dejar este mundo fue cuando se percató de su falta y así tuvo que enfrentar las consecuencias de su actitud. (1)

ਅੰਧੇ; ਤੂੰ ਬੈਠਾ ਕੰਧੀ ਪਾਹਿ ॥

andhe; toon baitthaa kandhee paeh |

Sant Singh KhalsaYou are sitting on the collapsing riverbank-are you blind?
Manmohan SinghO blind (Man)! thou art sitting close to the falling shore of the river.
Manmohan Singh (Punjabi)ਹੈ ਅੰਨ੍ਹੇ (ਮਨੁੱਖ)! ਤੂੰ ਦਰਿਆ ਦੇ ਢਹਿੰਦੇ ਹੋਏ ਕੰਢੇ ਦੇ ਨੇੜੇ ਬੈਠਾ ਹੋਇਆ ਹੈ।
Fareedkot Teekaਹੇ ਅਗ੍ਯਾਨੀ ਜੀਵ! ਤੂੰ ਤੋ ਕਾਲ ਰੂਪੀ ਨਦੀ ਕੇ ਕਨਾਰੇ ਪਰ ਬੈਠਾ ਹੈਂ॥
Prof. Sahib Singhਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! (ਜਿਵੇਂ ਕੋਈ ਰੁੱਖ ਨਦੀ ਦੇ ਕੰਢੇ ਉੱਤੇ ਉੱਗਾ ਹੋਇਆ ਹੋਵੇ ਤੇ ਕਿਸੇ ਭੀ ਵੇਲੇ ਕੰਢੇ ਨੂੰ ਢਾਹ ਲਗ ਕੇ ਰੁੱਖ ਨਦੀ ਵਿਚ ਰੁੜ੍ਹ ਜਾਂਦਾ ਹੈ, ਤਿਵੇਂ) ਤੂੰ (ਮੌਤ-ਨਦੀ ਦੇ) ਕੰਢੇ ਉੱਤੇ ਬੈਠਾ ਹੋਇਆ ਹੈਂ (ਪਤਾ ਨਹੀਂ ਕੇਹੜੇ ਵੇਲੇ ਤੇਰੀ ਮੌਤ ਆ ਜਾਏ)।

ਪਦ ਅਰਥ ਕੰਧੀ = ਨਦੀ ਦਾ ਕੰਡਾ। ਪਾਹਿ = ਪਾਸ।

SikhNet (Spanish)El ciego que se sienta en la orilla traicionera del río, pronto será arrastrado por la corriente.

ਜੇ ਹੋਵੀ ਪੂਰਬਿ ਲਿਖਿਆ; ਤਾ ਗੁਰ ਕਾ ਬਚਨੁ ਕਮਾਹਿ ॥੧॥ ਰਹਾਉ ॥

je hovee poorab likhiaa; taa gur kaa bachan kamaeh |1| rahaau |

Sant Singh KhalsaIf you are so pre-destined, then act according to the Guru's Teachings. ||1||Pause||
Manmohan SinghIf thou art so pre-destined, then act up to Guru's mandate. Pause.
Manmohan Singh (Punjabi)ਜੇਕਰ ਧੁਰੋਂ ਤੇਰੇ ਲਈ ਐਸੀ ਲਿਖਤਾਕਾਰ ਹੈ, ਤਦ ਤੂੰ ਗੁਰਾਂ ਦੇ ਫੁਰਮਾਨ ਦੀ ਪਾਲਣਾ ਕਰ।
Fareedkot Teekaਜੇ ਕਰ ਤੇਰੇ ਪੂਰਬ ਜਨਮ ਕੇ ਪੁੰਨ ਕਰਮੋਂ ਕਾ ਲਿਖਾ ਹੂਆ ਲੇਖ ਤੇਰੇ ਮਸਤਕ ਮੇਂ ਹੈ, ਤੋ ਗੁਰੋਂ ਕੇ ਉਪਦੇਸ਼ ਕੋ ਕਮਾਵਨਾ ਕਰ॥੧॥ ਰਹਾਉ ॥
Prof. Sahib Singhਜੇ (ਤੇਰੇ ਮੱਥੇ ਉੱਤੇ) ਪੂਰਬਲੇ ਜਨਮ ਵਿਚ (ਕੀਤੀ ਕਮਾਈ ਦਾ ਚੰਗਾ ਲੇਖ) ਲਿਖਿਆ ਹੋਇਆ ਹੋਵੇ, ਤਾਂ ਤੂੰ ਗੁਰੂ ਦਾ ਉਪਦੇਸ਼ ਕਮਾ ਲਏਂ (ਗੁਰੂ ਦੇ ਉਪਦੇਸ਼ ਅਨੁਸਾਰ ਆਪਣਾ ਜੀਵਨ ਬਣਾਏਂ, ਤੇ ਆਤਮਕ ਮੌਤ ਤੋਂ ਬਚ ਜਾਏਂ) ॥੧॥ ਰਹਾਉ ॥

ਪਦ ਅਰਥ ਪੂਰਬਿ = ਮੁੱਢ ਤੋਂ॥੧॥ਰਹਾਉ॥

SikhNet (Spanish)Si sólo fuera congruente con su Destino, habitaría en la Palabra del Guru. (1-Pausa)

ਹਰੀ ਨਾਹੀ. ਨਹ ਡਡੁਰੀ; ਪਕੀ ਵਢਣਹਾਰ ॥

haree naahee. neh ddadduree; pakee vadtanahaar |

Sant Singh KhalsaThe Reaper does not look upon any as unripe, half-ripe or fully ripe.
Manmohan SinghThe reaper (of the crop of life) neither sees unripe, nor half-ripe nor ripe.
Manmohan Singh (Punjabi)(ਜੀਵਨ ਦੀ ਖੇਤੀ) ਵੱਢਣ ਵਾਲਾ ਨਾਂ ਕੱਚੀ ਵੇਖਦਾ ਹੈ ਤੇ ਨਾਂ ਅੱਧ-ਪੱਕੀ ਜਾਂ ਪੱਕੀ।
Fareedkot Teekaਜੈਸੇ ਕ੍ਰਿਸਾਨ ਅਪਨੀ ਖੇਤੀ ਕੇ ਕਾਟਨੇ ਮੇਂ ਸੰਕਾ ਨਹੀਂ ਕਰਤਾ ਹੈ, (ਹਰੀ) ਕਚੀ ਕਾ ਨੇਮੁ ਨਹੀ, ਕਾਟੇ ਤੋ ਕਾਟ ਹੀ ਲੇਵੇ ਔਰ (ਡਡੁਰੀ) ਅਰਧ ਪਕੀ ਕਾ ਭੀ ਸੰਕੋਚ ਨਹੀਂ ਹੈ, ਔਰ ਪਰਪੱਕ ਹੂਈ ਹੂਈ ਤੋ ਅਵੱਸ਼ ਹੀ ਕਾਟਨੇ ਯੋਗ ਹੋਤੀ ਹੈ॥
Prof. Sahib Singhਇਹ ਜ਼ਰੂਰੀ ਨਹੀਂ ਕਿ ਹਰੀ ਖੇਤੀ ਨਾਹ ਵੱਢੀ ਜਾਏ, ਡੱਡਿਆਂ ਤੇ ਆਈ ਹੋਈ (ਅੱਧ-ਪੱਕੀ) ਨਾਹ ਵੱਢੀ ਜਾਏ, ਤੇ ਸਿਰਫ਼ ਪੱਕੀ ਹੋਈ ਹੀ ਵੱਢੀ ਜਾਏ।

ਪਦ ਅਰਥ ਡਡੁਰੀ (ਖੇਤੀ) = ਉਹ ਖੇਤੀ ਜਿਸ ਨੂੰ ਪੈ ਚੁਕੇ ਦਾਣੇ ਅਜੇ ਕੱਚੇ ਨਰਮ ਹੁੰਦੇ ਹਨ।

SikhNet (Spanish)Uno no sabe si la cosecha de la vida será levantada madura, a medias o inmadura.

ਲੈ ਲੈ ਦਾਤ ਪਹੁਤਿਆ; ਲਾਵੇ ਕਰਿ ਤਈਆਰੁ ॥

lai lai daat pahutiaa; laave kar teeaar |

Sant Singh KhalsaPicking up and wielding their sickles, the harvesters arrive.
Manmohan SinghHaving made preparation, seizing and taking their sickles the croppers arrive.
Manmohan Singh (Punjabi)ਤਿਆਰੀ ਕਰਕੇ, ਆਪਣੀਆਂ ਦਾਤ੍ਰੀਆਂ ਫੜ ਕੇ ਤੇ ਲੈ ਕੇ ਵਾਢੇ ਪੁੰਜ ਜਾਂਦੇ ਹਨ।
Fareedkot Teeka(ਲਾਵੇ) ਖੇਤ ਕੋ ਕਾਟਨੇ ਵਾਲੇ ਔਰ ਦਾਤ੍ਰੀਓਂ ਕੋ ਲੇ ਲੇ ਕਰ (ਤਈਆਰੁ) ਸਾਵਧਾਨ ਕਰ ਕੇ ਖੇਤ ਮੇਂ ਕ੍ਰਿਸਾਣੁ ਪ੍ਰਾਪਤਿ ਹੋਤਾ ਭਯਾ॥
Prof. Sahib Singh(ਖੇਤ ਦਾ ਮਾਲਕ ਜਦੋਂ ਚਾਹੁੰਦਾ ਹੈ) ਵਾਢੇ ਤਿਆਰ ਕਰਦਾ ਹੈ, ਜੋ ਦਾਤਰੇ ਲੈ ਲੈ ਕੇ (ਖੇਤ ਵਿਚ) ਆ ਪਹੁੰਚਦੇ ਹਨ।

ਪਦ ਅਰਥ ਦਾਤ = ਦਾਤਰੇ। ਪਹੁਤਿਆ = ਪਹੁੰਚ ਗਏ। ਲਾਵੇ = ਵਾਢੇ, ਫ਼ਸਲ ਵੱਢਣ ਵਾਲੇ। ਕਰਿ = ਕਰ ਕੇ।

SikhNet (Spanish)Y entonces el mensajero de la muerte da alcance.

ਜਾ ਹੋਆ ਹੁਕਮੁ ਕਿਰਸਾਣ ਦਾ; ਤਾ ਲੁਣਿ ਮਿਣਿਆ ਖੇਤਾਰੁ ॥੨॥

jaa hoaa hukam kirasaan daa; taa lun miniaa khetaar |2|

Sant Singh KhalsaWhen the landlord gives the order, they cut and measure the crop. ||2||
Manmohan SinghWhen the Land Lord's order is issued then the field-crop reaped and measured.
Manmohan Singh (Punjabi)ਜਦ ਜ਼ਿਮੀਦਾਰ ਦਾ ਫੁਰਮਾਨ ਜਾਰੀ ਹੋ ਜਾਂਦਾ ਹੈ, ਤਦ ਖੇਤੀ ਦੀ ਫ਼ਸਲ ਵੱਢੀ ਤੇ ਮਾਪ ਲਈ ਜਾਂਦੀ ਹੈ।
Fareedkot Teekaਜਬ ਧਰਮਰਾਜ ਕ੍ਰਿਸਾਨ ਕਾ ਹੁਕਮ ਹੂਆ, ਤਬ ਤਿਸ (ਖੇਤਾਰੁ) ਖੇਤ ਭਾਵ ਸਰੀਰ ਕੋ ਮਿਣ ਕਰ ਕੇ (ਲੁਣਿ) ਕਾਟ ਲੀਆ, ਵਾ ਸ੍ਵਾਸ ਗਿਣ ਕੇ ਸਰੀਰ ਕੀ ਨਾੜੀਓਂ ਸੇ ਸੂਖਮ ਸਰੀਰ ਕੋ ਜਮਦੂਤ ਗਿਣ ਮਿਣ ਕੇ ਨਿਕਾਲ ਲੇਤੇ ਹੈਂ, ਵਾ ਕਾਟ ਕੇ ਮਿਣ ਲੈਤੇ ਹੈਂ। ਭਾਵ ਇਹ ਕਿ ਜਬ ਬਾਲ, ਜੁਵਾ, ਬ੍ਰਿੱਧ ਆਦਿਕ ਜਮਦੂਤ ਕੋਈ ਵੀ ਕਟ ਕੇ ਲੇ ਜਾਤੇ ਹੈਂਨ, ਤੋ ਕੀਤੇ ਕਰਮਾਨੁਸਾਰ ਗਿਣਤੀ ਕੀ ਜਾਤੀ ਹੈ, ਭਾਵ ਕਰਮੋਂ ਕਾ ਹਿਸਾਬ ਹੋਤਾ ਹੈ॥ ਯਥਾ-☬"ਨਹ ਬਾਰਕ ਨਹ ਜੋਬਨੈ ਨਹਿ ਬ੍ਰਿਧੀ ਕਛੁ ਬੰਧ॥☬ਓਹ ਬੇਰਾ ਨਹ ਬੂਝੀਐ ਜਬ ਆਇ ਪਰੈ ਜਮ ਫੰਧ॥" ॥੨॥
Prof. Sahib Singhਜਦੋਂ ਖੇਤ ਦੇ ਮਾਲਕ ਦਾ ਹੁਕਮ ਹੁੰਦਾ ਹੈ, (ਉਹ ਵਾਢੇ ਖੇਤ ਨੂੰ) ਵੱਢ ਕੇ ਸਾਰਾ ਖੇਤ ਮਿਣ ਲੈਂਦੇ ਹਨ (ਇਸ ਤਰ੍ਹਾਂ ਜਗਤ ਦਾ ਮਾਲਕ ਪ੍ਰਭੂ ਜਦੋਂ ਹੁਕਮ ਕਰਦਾ ਹੈ ਜਮ ਆ ਕੇ ਜੀਵਾਂ ਨੂੰ ਲੈ ਜਾਂਦੇ ਹਨ, ਚਾਹੇ ਬਾਲ-ਉਮਰ ਹੋਣ, ਚਾਹੇ ਜਵਾਨ ਹੋਣ ਤੇ ਚਾਹੇ ਬੁੱਢੇ ਹੋ ਚੁੱਕੇ ਹੋਣ) ॥੨॥

ਪਦ ਅਰਥ ਕਿਰਸਾਣ = ਖੇਤ ਦਾ ਮਾਲਕ। ਲੁਣਿ = ਵੱਢ ਕੇ। ਖੇਤਾਰੁ = ਸਾਰਾ ਖੇਤ॥੨॥

SikhNet (Spanish)Cuando el Maestro da la Palabra y así lo desea, uno levanta la cosecha de la granja y cuenta el grano. (2)

ਪਹਿਲਾ ਪਹਰੁ. ਧੰਧੈ ਗਇਆ; ਦੂਜੈ ਭਰਿ ਸੋਇਆ ॥

pahilaa pehar. dhandhai geaa; doojai bhar soeaa |

Sant Singh KhalsaThe first watch of the night passes away in worthless affairs, and the second passes in deep sleep.
Manmohan SinghThe first watch of the night (life) passes in worthless affairs and during the second (mortal) sleeps to his fill.
Manmohan Singh (Punjabi)ਜੀਵਨ-ਰਾਤ੍ਰੀ ਦਾ ਪਹਿਲਾ ਹਿੱਸਾ ਫ਼ਜ਼ੂਲ ਵਿਹਾਰਾਂ ਵਿੱਚ ਬੀਤ ਜਾਂਦਾ ਹੈ ਅਤੇ ਦੂਸਰੇ ਅੰਦਰ (ਪ੍ਰਾਣੀ) ਰੱਜ ਕੇ ਸੌਦਾਂ ਹੈ!
Fareedkot Teekaਅਬ ਜੀਵ ਕੀ ਬਿਵਸਥਾ ਕਹਤੇ ਹੈਂ: ਸਾਰਾ ਦਿਨ ਤੋ ਬਿਉਹਾਰੋਂ ਮੇਂ ਬਤੀਤ ਹੋ ਜਾਤਾ ਹੈ, ਪਰੰਤੂ ਰਾਤ੍ਰੀ ਮੇਂ ਪਰਮੇਸ੍ਵਰ ਕੋ ਚਿਤ ਕਰੇ ਤੋ ਹੋ ਸਕਤਾ ਹੈ, ਵਹੁ ਭੀ ਬ੍ਯਰਥ ਹੀ ਖੋਇ ਦੇਤਾ ਹੈ। ਸੋ ਕਹਤੇ ਹੈਂ: ਰਾਤ੍ਰੀ ਕਾ (ਪਹਿਲਾ) ਪ੍ਰਥਮ ਪੈਹਰ ਤੋ ਧੰਧੈ ਮੇਂ ਬੀਤ ਗਿਆ ਔਰ ਦੂਸਰੇ ਪਹਰ ਮੇਂ ਗਾੜੀ ਨਿੰਦ੍ਰਾ ਭਰ ਕੇ ਸੋ ਰਹਾ॥
Prof. Sahib Singh(ਮਾਇਆ-ਗ੍ਰਸੇ ਮੂਰਖ ਮਨੁੱਖ ਦੀ ਜੀਵਨ-ਰਾਤ ਦਾ) ਪਹਿਲਾ ਪਹਰ ਦੁਨੀਆ ਦੇ ਧੰਧਿਆਂ ਵਿਚ ਬੀਤ ਜਾਂਦਾ ਹੈ, ਦੂਜੇ ਪਹਰ (ਮੋਹ ਦੀ ਨੀਂਦ ਵਿਚ) ਰੱਜ ਕੇ ਸੁੱਤਾ ਰਹਿੰਦਾ ਹੈ।

ਪਦ ਅਰਥ ਧੰਧੈ = ਧੰਧੇ ਵਿਚ, ਜੰਜਾਲ ਵਿਚ। ਭਰਿ = ਰੱਜ ਕੇ।

SikhNet (Spanish)En la tercera edad uno desperdicia su ser en el error,

ਤੀਜੈ ਝਾਖ ਝਖਾਇਆ; ਚਉਥੈ ਭੋਰੁ ਭਇਆ ॥

teejai jhaakh jhakhaaeaa; chauthai bhor bheaa |

Sant Singh KhalsaIn the third, they babble nonsense, and when the fourth watch comes, the day of death has arrived.
Manmohan SinghIn the third he prates nonsensically and in the fourth the day of death breaks.
Manmohan Singh (Punjabi)ਤੀਜੇ ਅੰਦਰ ਉਹ ਬੇਹੁੰਦਾ ਬਕਵਾਸ ਕਰਦਾ ਹੈ ਅਤੇ ਚੋਥੇ ਅੰਦਰ ਮੌਤ ਦਾ ਦਿਨ ਚੜ੍ਹ ਜਾਂਦਾ ਹੈ।
Fareedkot Teekaਪੁਨਾ ਤੀਸਰੇ ਪਹਰ ਮੇਂ ਬਿਸੇ ਪਰਾਇਣ ਹੋ ਕਰ, ਵਾ ਸ੍ਵਪਨ ਮੇਂ (ਝਾਖ ਝਖਾਇਆ) ਬਿਅਰਥ ਹੀ ਖਪਤਾ ਭਯਾ। ਚੌਥੇ ਪਹਰ ਰਾਤ੍ਰੀ ਕੇ (ਭੋਰੁ) ਦਿਨ ਹੋ ਜਾਤਾ ਭਯਾ, ਇਹ ਕਿ ਦਿਨ ਰਾਤ੍ਰੀ ਕਾ ਸਮਾ ਬਿਅਰਥ ਬਤੀਤ ਹੋਤਾ ਭਯਾ। ਭਾਵ ਪਹਿਲੀ ਬਾਲਪਣਾ ਖੇਡ ਰੂਪੀ ਧੰਧਿਓਂ ਮੇਂ ਗਇਆ, ਦੂਜਾ ਜੋਬਨ ਪਨੇ ਮੇਂ ਵਿਸਿਓਂ ਵਿਕਾਰੋਂ ਰੂਪੀ ਨਿੰਦ੍ਰਾ ਮੇਂ ਅਚੇਤ ਰਹਾ, ਤੀਸਰੀ ਅਵਸਥਾ ਸੰਸਕਾਰ ਝਖਣੇ ਪੁੱਤਾਂ ਧੀਆਂ ਦੇ ਕਾਰਜਾਂ ਵਿਚ ਝਖਿਆ, ਚੌਥੇ ਸਮੇ ਬ੍ਰਿਧਾਪਨ ਮੇਂ ਕਾਲ ਪ੍ਰਾਪਤੀ ਰੂਪੀ ਸਵੇਰਾ ਹੋ ਗਿਆ॥
Prof. Sahib Singhਤੀਜੇ ਪਹਰ ਵਿਸ਼ੇ ਭੋਗਦਾ ਰਹਿੰਦਾ ਹੈ, ਤੇ ਚੌਥੇ ਪਹਰ (ਆਖ਼ਰ) ਦਿਨ ਚੜ੍ਹ ਪੈਂਦਾ ਹੈ (ਬੁਢੇਪਾ ਆ ਕੇ ਮੌਤ ਆ ਕੂਕਦੀ ਹੈ)।

ਪਦ ਅਰਥ ਝਾਖ ਝਖਾਇਆ = ਵਿਸ਼ੇ ਭੋਗੇ। ਭੋਰੁ = ਦਿਨ।

SikhNet (Spanish)y en la cuarta, el día de la muerte llega sin avisar

ਕਦ ਹੀ ਚਿਤਿ. ਨ ਆਇਓ; ਜਿਨਿ ਜੀਉ ਪਿੰਡੁ ਦੀਆ ॥੩॥

kad hee chit. na aaeo; jin jeeo pindd deea |3|

Sant Singh KhalsaThe thought of the One who bestows body and soul never enters the mind. ||3||
Manmohan SinghHe who gave him soul and body never enters his mind.
Manmohan Singh (Punjabi)ਜਿਸ ਨੇ ਉਸ ਨੂੰ ਆਤਮਾ ਤੇ ਦੇਹਿ ਦਿਤੇ ਹਨ ਕਦੇ ਭੀ ਉਸ ਦੇ ਮਨ ਅੰਦਰ ਪ੍ਰਵੇਸ਼ ਨਹੀਂ ਕਰਦਾ।
Fareedkot Teekaਜਿਸ ਪਰਮੇਸ੍ਵਰ ਨੇ ਇਸ ਜੀਵ ਕੋ ਇਹ ਮਨੁਖ ਸਰੀਰ ਦੀਆ ਥਾ, ਸੋ ਕਦੇ ਵੀ ਚਿਤ ਨਹੀਂ ਆਯਾ, ਭਾਵ ਏਹ ਕਿ ਤਿਸ ਕਾ ਸਿਮਰਨ ਨਹੀਂ ਕੀਆ॥੩॥
Prof. Sahib Singhਜਿਸ ਪ੍ਰਭੂ ਨੇ ਇਸ ਨੂੰ ਜਿੰਦ ਤੇ ਸਰੀਰ ਦਿੱਤਾ ਹੈ ਉਹ ਕਦੇ ਭੀ ਇਸ ਦੇ ਚਿੱਤ ਵਿੱਚ ਨਹੀਂ ਆਉਂਦਾ (ਉਸ ਨੂੰ ਕਦੇ ਭੀ ਯਾਦ ਨਹੀਂ ਕਰਦਾ) ॥੩॥

ਪਦ ਅਰਥ ਚਿਤਿ = ਚਿੱਤ ਵਿਚ। ਜਿਨਿ = ਜਿਸ (ਪ੍ਰਭੂ) ਨੇ। ਜੀਉ = ਜਿੰਦ। ਪਿੰਡੁ = ਸਰੀਰ॥੩॥

SikhNet (Spanish)uno se olvida de Aquél que le dio el cuerpo y la vida. (3)

ਸਾਧਸੰਗਤਿ ਕਉ ਵਾਰਿਆ; ਜੀਉ ਕੀਆ ਕੁਰਬਾਣੁ ॥

saadhasangat kau vaariaa; jeeo keea kurabaan |

Sant Singh KhalsaI am devoted to the Saadh Sangat, the Company of the Holy; I sacrifice my soul to them.
Manmohan SinghI am devoted unto, and sacrifice my very life to the congregation of the righteous.
Manmohan Singh (Punjabi)ਸਚਿਆਰਾ ਦੀ ਸੰਗਤ ਉਤੋਂ ਮੈਂ ਸਦਕੇ ਜਾਂਦਾ ਹਾਂ ਅਤੇ ਆਪਣੀ ਜਿੰਦ-ਜਾਨ ਬਲੀਦਾਨ ਕਰਦਾ ਹਾਂ।
Fareedkot Teekaਸਰੀਰ ਕਰ ਕੇ ਭੀ ਸਾਧ ਸੰਗਤ ਕੇ ਵਾਰਨੇ ਜਾਤਾ ਹੂੰ ਔਰ ਅਪਨੇ ਜੀਵ ਕੋ ਕੁਰਬਾਨ ਕੀਆ ਹੈ, ਭਾਵ ਸੇ ਜੀਵਣ ਪ੍ਰਯੰਤ ਸੰਤੋਂ ਕੇ ਨਮਿਤ ਸਰੀਰ ਲਗਾਯਾ ਹੈ॥
Prof. Sahib Singhਹੇ ਨਾਨਕ! (ਆਖ-) ਮੈਂ ਸਾਧ ਸੰਗਤਿ ਤੋਂ ਸਦਕੇ ਜਾਂਦਾ ਹਾਂ, ਸਾਧ ਸੰਗਤਿ ਤੋਂ ਆਪਣੀ ਜਿੰਦ ਕੁਰਬਾਨ ਕਰਦਾ ਹਾਂ,

ਪਦ ਅਰਥ ਵਾਰਿਆ = ਕੁਰਬਾਨ, ਸਦਕੇ।

SikhNet (Spanish)Desde mi Alma, ofrezco mi vida en sacrificio a la Saad Sangat, la Sociedad de los Santos.

ਜਿਸ ਤੇ ਸੋਝੀ ਮਨਿ ਪਈ; ਮਿਲਿਆ ਪੁਰਖੁ ਸੁਜਾਣੁ ॥

jis te sojhee man pee; miliaa purakh sujaan |

Sant Singh KhalsaThrough them, understanding has entered my mind, and I have met the All-knowing Lord God.
Manmohan SinghThrough whom, understanding has entered my mind, and I have met the Omniscient Lord.
Manmohan Singh (Punjabi)ਜਿਸ ਦੇ ਰਾਹੀਂ ਮੇਰੇਂ ਚਿੱਤ ਅੰਦਰ ਸਮਝ ਆ ਗਈ ਹੈ ਅਤੇ ਮੈਂ ਸਰਬਗ ਸੁਆਮੀ ਨੂੰ ਮਿਲ ਪਿਆ ਹਾਂ।
Fareedkot Teekaਜਿਸ ਸਾਧ ਸੰਗਤ ਤੇ ਮਨ ਮੇਂ ਸ੍ਵਰੂਪ ਕੀ ਸਮਝ ਪ੍ਰਾਪਤਿ ਹੂਈ ਹੈ, ਤਿਸ ਸਮਝ ਕਰ ਕੇ (ਪੁਰਖੁ ਸੁਜਾਣੁ) ਗੁਰੂ ਸ੍ਰੇਸਟ ਗ੍ਯਾਨ ਵਾਲਾ ਪ੍ਰਾਪਤਿ ਭਯਾ ਹੈ॥
Prof. Sahib Singhਕਿਉਂਕਿ ਸਾਧ ਸੰਗਤਿ ਤੋਂ ਹੀ ਮਨ ਵਿਚ (ਪ੍ਰਭੂ ਦੇ ਸਿਮਰਨ ਦੀ) ਸੂਝ ਪੈਦਾ ਹੁੰਦੀ ਹੈ, (ਸਾਧ ਸੰਗਤਿ ਦੀ ਰਾਹੀਂ ਹੀ) ਸਭ ਦੇ ਦਿਲ ਦੀ ਜਾਣਨ ਵਾਲਾ ਅਕਾਲਪੁਰਖ ਮਿਲਦਾ ਹੈ।

ਪਦ ਅਰਥ ਮਨਿ = ਮਨ ਵਿਚ। ਸੁਜਾਣੁ = ਸਿਆਣਾ।

SikhNet (Spanish)Misma que me hizo realizar el Ser y me unió con mi Sabio Señor.

ਨਾਨਕ. ਡਿਠਾ ਸਦਾ ਨਾਲਿ; ਹਰਿ ਅੰਤਰਜਾਮੀ ਜਾਣੁ ॥੪॥੪॥੭੪॥

naanak. dditthaa sadaa naal; har antarajaamee jaan |4|4|74|

Sant Singh KhalsaNanak sees the Lord always with him-the Lord, the Inner-knower, the Searcher of hearts. ||4||4||74||
Manmohan SinghNanak sees ever with him the wise Lord, the knower of the hearts.
Manmohan Singh (Punjabi)ਨਾਨਕ ਦਿਲਾਂ ਦੀਆਂ ਜਾਨਣਹਾਰ, ਸਿਆਣੇ ਸੁਆਮੀ ਨੂੰ ਹਮੇਸ਼ਾਂ ਹੀ ਆਪਣੇ ਸਾਥ ਦੇਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸੁ (ਜਾਣੁ) ਆਤਮ ਗ੍ਯਾਤ ਸੇ ਹਰਿ ਅੰਤਰਜਾਮੀ ਕੋ ਅਪਨੇ ਸਾਥ ਹੀ ਦੇਖਾ ਹੈ, ਭਾਵ ਏਹਿ ਕਿ ਵਾਸਤਵ ਵੀਚਾਰ ਕਰ ਦੇਖੇ ਸੇ ਸਾਖੀ ਕੂਟਸਥ ਚਿਦਾਭਾਸ ਸੇ ਭਿੰਨ ਨਹੀਂ। ਚਿਦਾਭਾਸ ਕੇ ਵਸੇਸ ਭਾਗ ਕਾ ਨਾਮੁ ਸਾਖੀ ਹੈ॥੪॥੪॥੭੪॥
Prof. Sahib Singhਹੇ ਨਾਨਕ! (ਆਖ-) ਅੰਤਰਜਾਮੀ ਸੁਜਾਣ ਪ੍ਰਭੂ ਨੂੰ (ਸਾਧ ਸੰਗਤਿ ਦੀ ਕਿਰਪਾ ਨਾਲ ਹੀ) ਮੈਂ ਸਦਾ ਆਪਣੇ ਅੰਗ-ਸੰਗ ਵੇਖਿਆ ਹੈ ॥੪॥੪॥੭੪॥

ਪਦ ਅਰਥ ਜਾਣੁ = ਸਿਆਣਾ॥੪॥

SikhNet (Spanish)Y entonces Lo vi siempre en mi compañía, sí, Al que conoce la Esencia de todas las cosas. (4-4-74)

Open this shabad →

Shabad Guru Arjan Dev Ji Siree Raag continues on Ang 44

ਸਿਰੀਰਾਗੁ ਮਹਲਾ ੫ ॥

sireeraag mahalaa 5 |

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਸਭੇ ਗਲਾ ਵਿਸਰਨੁ; ਇਕੋ. ਵਿਸਰਿ ਨ ਜਾਉ ॥

sabhe galaa visaran; iko. visar na jaau |

Sant Singh KhalsaLet me forget everything, but let me not forget the One Lord.
Manmohan SinghLet me forget everything, but forget not the One Lord.
Manmohan Singh (Punjabi)ਮੈਂ ਹਰ ਗੱਲ ਭੁਲ ਜਾਵਾਂ, ਪ੍ਰੰਤੂ ਇਕ ਸਾਹਿਬ ਨੂੰ ਨਾਂ ਭੁੱਲਾਂ।
Fareedkot Teekaਔਰ ਜੋ ਸੰਸਾਰੀ ਬਾਤਾਂ ਹੈਂ, ਸੋ ਤੋ ਸਭ ਭੁਲ ਜਾਵੈਂ, ਪਰੰਤੂ ਏਕੁ ਜੋ ਵਾਹਿਗੁਰੂ ਹੈ, ਸੋ ਨਾ ਭੂਲ ਜਾਵੈ॥
Prof. Sahib Singh(ਮੇਰੀ ਤਾਂ ਸਦਾ ਇਹੀ ਅਰਦਾਸ ਹੈ ਕਿ) ਹੋਰ ਸਾਰੀਆਂ ਗੱਲਾਂ ਬੇ-ਸ਼ੱਕ ਭੁੱਲ ਜਾਣ, ਪਰ ਇਕ ਪਰਮਾਤਮਾ ਦਾ ਨਾਮ ਮੈਨੂੰ (ਕਦੇ) ਨਾਹ ਭੁੱਲੇ।

ਪਦ ਅਰਥ ਵਿਸਰਨੁ = {ਲਫ਼ਜ਼ 'ਵਿਸਰਨਿ' ਅਤੇ 'ਵਿਸਰਨੁ' ਦਾ ਫ਼ਰਕ ਸਮਝਣ-ਯੋਗ ਹੈ। ਲਫ਼ਜ਼ 'ਵਿਸਰਨੁ' ਹੁਕਮੀ ਭਵਿੱਖਤ ਅੱਨ ਪੁਰਖ ਬਹੁ-ਵਚਨ ਹੈ} ਬੇ-ਸ਼ੱਕ ਵਿਸਰ ਜਾਣ।

SikhNet (Spanish)Que deje todo excepto a mi Señor.

ਧੰਧਾ ਸਭੁ ਜਲਾਇ ਕੈ; ਗੁਰਿ. ਨਾਮੁ ਦੀਆ ਸਚੁ ਸੁਆਉ ॥

dhandhaa sabh jalaae kai; gur. naam deea sach suaau |

Sant Singh KhalsaAll my evil pursuits have been burnt away; the Guru has blessed me with the Naam, the true object of life.
Manmohan SinghHaving burnt (left) all the profane pursuits, the Guru has given God's Name, the true aim of life.
Manmohan Singh (Punjabi)ਸਮੂਹ ਸੰਸਾਰੀ ਕਾਰ ਵਿਹਾਰ ਸਾੜ (ਛਡ) ਕੇ, ਗੁਰਾਂ ਨੇ ਜਿੰਦਗੀ ਦਾ ਸੱਚਾ-ਮਨੋਰਥ, ਵਾਹਿਗੁਰੂ ਦਾ ਨਾਮ ਦਿੱਤਾ ਹੈ।
Fareedkot Teekaਸੰਪੂਰਨ ਬਿਓਹਾਰੋਂ ਕੋ ਜਲਾਇ ਕਰ ਭਾਵ ਤ੍ਯਾਗ ਕੇ ਜੋ ਅਲਗ ਹੂਏ ਹੈਂ, ਤਿਨ ਕੋ ਗੁਰੋਂ ਨੇ ਐਸਾ ਹਰੀ ਨਾਮੁ ਦੀਆ ਹੈ ਜਿਸ ਕਾ ਸਚਾ (ਸੁਆਉ) ਲਾਭੁ ਹੈ॥
Prof. Sahib Singhਗੁਰੂ ਨੇ (ਦੁਨੀਆ ਦੇ) ਧੰਧਿਆਂ ਦਾ ਮੇਰਾ ਸਾਰਾ ਮੋਹ ਸਾੜ ਕੇ ਮੈਨੂੰ ਪ੍ਰਭੂ ਦਾ ਨਾਮ ਦਿੱਤਾ ਹੈ। ਇਹ ਸਦਾ-ਥਿਰ ਨਾਮ ਹੀ ਹੁਣ ਮੇਰਾ (ਜੀਵਨ-) ਮਨੋਰਥ ਹੈ।

ਪਦ ਅਰਥ ਗੁਰਿ = ਗੁਰੂ ਨੇ। ਸਚੁ = ਸਦਾ-ਥਿਰ ਰਹਿਣ ਵਾਲਾ। ਸੁਆਉ = ਮਨੋਰਥ।

SikhNet (Spanish)El Guru me ha liberado de todos mis embrollos y me ha hecho saborear el Nombre del Verdadero Señor.

ਆਸਾ ਸਭੇ ਲਾਹਿ ਕੈ; ਇਕਾ ਆਸ ਕਮਾਉ ॥

aasaa sabhe laeh kai; ikaa aas kamaau |

Sant Singh KhalsaGive up all other hopes, and rely on the One Hope.
Manmohan SinghGiving up all other hopes repose only in One Hope of God.
Manmohan Singh (Punjabi)ਸਾਰੀਆਂ ਉਮੀਦਾਂ ਛੱਡਕੇ, ਕੇਵਲ ਇਕੋ (ਹਰੀ ਦੀ) ਉਮੀਦ ਉਤੇ ਭਰੋਸਾ ਰੱਖ।
Fareedkot Teekaਤਾਂ ਤੇ ਤੂੰ ਸਰਬ ਪਰਕਾਰ ਕੀ ਆਸਾ ਕੋ ਨਿਬ੍ਰਿਤਿ ਕਰ ਕੇ ਏਕ ਪਰਮੇਸਰ ਕੀ ਆਸਾ ਰਖ ਕੇ ਭਗਤੀ ਕੋ ਕਮਾਵਨਾ ਕਰੁ। ਇਸ ਅਰਥ ਮੇਂ ਕੁਮਾਉ ਪਦ ਸੇ ਭਗਤੀ ਕਾ ਅਧ੍ਯਾਰੁ ਹੈ॥
Prof. Sahib Singhਮੈਂ (ਦੁਨੀਆ ਦੀਆਂ) ਸਾਰੀਆਂ ਆਸਾਂ ਮਨ ਵਿਚੋਂ ਦੂਰ ਕਰ ਕੇ ਇਕ ਪਰਮਾਤਮਾ ਦੀ ਆਸ (ਆਪਣੇ ਅੰਦਰ) ਪੱਕੀ ਕਰਦਾ ਹਾਂ।

ਪਦ ਅਰਥ ਲਾਹਿ ਕੈ = ਦੂਰ ਕਰ ਕੇ। ਕਮਾਉ = ਮੈਂ ਕਮਾਂਦਾ ਹਾਂ।

SikhNet (Spanish)Oh hombre, deja ya tus ilusiones y apóyate en la Verdadera Esperanza de tu Señor.

ਜਿਨੀ ਸਤਿਗੁਰੁ ਸੇਵਿਆ; ਤਿਨ ਅਗੈ ਮਿਲਿਆ ਥਾਉ ॥੧॥

jinee satigur seviaa; tin agai miliaa thaau |1|

Sant Singh KhalsaThose who serve the True Guru receive a place in the world hereafter. ||1||
Manmohan SinghThey who serve the True Guru, secure a place in the younder world.
Manmohan Singh (Punjabi)ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਅਗਲੇ ਜਹਾਨ ਵਿੱਚ ਜਗ੍ਹਾ ਪਰਾਪਤ ਹੋ ਜਾਂਦੀ ਹੈ।
Fareedkot Teekaਜਿਨਿ ਭਗਤੀਵਾਨ ਪੁਰਸੋਂ ਨੇ ਸਤਿਗੁਰੋਂ ਕਾ ਸੇਵਨ ਕੀਆ ਹੈ, ਤਿਨ ਕੋ (ਅਗੈ) ਪਰਲੋਕ ਮੇਂ ਉੱਤਮ ਅਸਥਾਨ ਮਿਲਾ ਹੈ। ਭਾਵ ਏਹਿ ਕਿ ਜਿਨ ਕੋ ਯਦਿ ਕਿੰਚਤ ਹੀ ਭਗਤੀ ਪ੍ਰਾਪਤਿ ਹੈ, ਸੋ ਪੁਰਸ ਅਧੋਗਤ ਕੋ ਪ੍ਰਾਪਤਿ ਨਹੀਂ ਹੋਤੇ, ਕਿੰਤੂ ਉੱਤਮ ਲੋਗੋਂ ਮੇਂ ਪ੍ਰਾਪਤਿ ਹੋਤੇ ਹੈਂ॥੧॥
Prof. Sahib Singhਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਆਸਰਾ ਲਿਆ ਹੈ ਉਹਨਾਂ ਨੂੰ ਪਰਲੋਕ ਵਿਚ (ਪ੍ਰਭੂ ਦੀ ਦਰਗਾਹ ਵਿਚ) ਆਦਰ ਮਿਲਦਾ ਹੈ ॥੧॥

ਪਦ ਅਰਥ ਜਿਨੀ = ਜਿਨ੍ਹਾਂ ਮਨੁੱਖਾਂ ਨੇ। ਤਿਨ = ਉਹਨਾਂ ਨੂੰ। ਅਗੈ = ਪ੍ਰਭੂ ਦੀ ਦਰਗਾਹ ਵਿਚ। ਥਾਉ = ਥਾਂ, ਆਦਰ॥੧॥

SikhNet (Spanish)Los que sirvieron al Guru aseguraron un lugar en el más allá. (1)

ਮਨ ਮੇਰੇ; ਕਰਤੇ ਨੋ ਸਾਲਾਹਿ ॥

man mere; karate no saalaeh |

Sant Singh KhalsaO my mind, praise the Creator.
Manmohan SinghO Mind! do thou praise the Creator.
Manmohan Singh (Punjabi)ਹੈ ਮੇਰੇ ਮਨ! ਤੂੰ ਸਿਰਜਣਹਾਰ ਦੀ ਸ਼ਲਾਘਾ ਕਰ।
Fareedkot Teekaਹੇ ਮੇਰੇ ਮਨ! ਉਤਪਤਿ, ਪਾਲਨਾ, ਸੰਹਾਰ ਕਰਨੇ ਵਾਲਾ ਜੋ ਪਰਮੇਸ੍ਵਰ ਹੈ ਤਿਸ ਕੋ ਸਾਲਾਹਿ॥
Prof. Sahib Singhਹੇ ਮੇਰੇ ਮਨ! ਕਰਤਾਰ ਦੀ ਸਿਫ਼ਤ-ਸਾਲਾਹ ਕਰ।

ਪਦ ਅਰਥ ਨੋ = ਨੂੰ।

SikhNet (Spanish)Alaba, oh mi mente, al Creador,

ਸਭੇ ਛਡਿ ਸਿਆਣਪਾ; ਗੁਰ ਕੀ ਪੈਰੀ ਪਾਹਿ ॥੧॥ ਰਹਾਉ ॥

sabhe chhadd siaanapaa; gur kee pairee paeh |1| rahaau |

Sant Singh KhalsaGive up all your clever tricks, and fall at the Feet of the Guru. ||1||Pause||
Manmohan SinghEschew all thy cleverness and fall at the feet of the Guru. Pause.
Manmohan Singh (Punjabi)ਆਪਣੀਆਂ ਸਾਰੀਆਂ ਚਤਰਾਈਆਂ ਤਿਆਗ ਦੇ ਅਤੇ ਗੁਰਾਂ ਦੀ ਚਰਨੀ ਢਹਿ ਪਉ। ਠਹਿਰਾਉ।
Fareedkot Teekaਪਰੰਤੂ ਤੁਝ ਕੋ ਸਲਾਹੁਨੇ ਕੀ ਸਾਮਰਥ ਤਬ ਪ੍ਰਾਪਤਿ ਹੋਵੇਗੀ, ਜਬ ਤੂੰ ਸਰਬ ਚਤੁਰਾਈਓਂ ਕੋ ਛੋਡ ਕਰ ਕੇ ਗੁਰੋਂ ਕੇ ਚਰਨੋਂ ਮੇਂ ਪ੍ਰਾਪਤਿ ਹੋਵੇਂਗਾ॥੧॥ ਰਹਾਉ ॥
Prof. Sahib Singh(ਪਰ ਇਹ ਸਿਫ਼ਤ-ਸਾਲਾਹ ਦੀ ਦਾਤ ਗੁਰੂ ਪਾਸੋਂ ਮਿਲਦੀ ਹੈ, ਸੋ ਤੂੰ) ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੇ ਚਰਨਾਂ ਤੇ ਢਹਿ ਪਉ ॥੧॥ ਰਹਾਉ ॥

ਪਦ ਅਰਥ ਪਾਹਿ = ਪਾਉ॥੧॥ਰਹਾਉ॥

SikhNet (Spanish)dejando a un lado todas tus astucias y póstrate a los Pies del Guru. (1-Pausa)

ਦੁਖ ਭੁਖ. ਨਹ ਵਿਆਪਈ; ਜੇ ਸੁਖਦਾਤਾ ਮਨਿ ਹੋਇ ॥

dukh bhukh. neh viaapee; je sukhadaataa man hoe |

Sant Singh KhalsaPain and hunger shall not oppress you, if the Giver of Peace comes into your mind.
Manmohan SinghPain and hunger shall oppress thee not if God, the Giver of peace be in thy mind.
Manmohan Singh (Punjabi)ਦਰਦ ਤੇ ਭੁੱਖ ਤੈਨੂੰ ਦੁਖਾਂਤ੍ਰ ਨਹੀਂ ਕਰਨਗੇ, ਜੇਕਰ ਆਰਾਮ ਦੇਣਹਾਰ ਵਾਹਿਗੁਰੂ ਤੇਰੇ ਚਿੱਤ ਵਿੱਚ ਹੋਵੇ।
Fareedkot Teekaਸਰਬ ਸੁਖੋਂ ਕੇ ਦੇਨੇ ਵਾਲਾ ਵਾਹਿਗੁਰੂ ਜੇ ਮਨ ਮੇਂ ਹੋਵੇ, ਭਾਵ ਏਹਿ ਕਿ ਜਿਨ ਕੋ ਸਚਾ ਪਰਮੇਸ੍ਵਰ ਚਿੱਤ ਆਉਤਾ ਹੈ, ਤਿਨ ਕੋ ਜਨਮ ਮਰਣਾਦਿ ਦੁਖ ਔਰ ਤ੍ਰਿਸਨਾਦਿ ਭੂਖ ਕਬੀ ਨਹੀਂ ਬਯਾਪਤੀ॥
Prof. Sahib Singhਜੇ ਸੁਖਾਂ ਦਾ ਦੇਣ ਵਾਲਾ ਪਰਮਾਤਮਾ ਮਨ ਵਿਚ ਵੱਸ ਪਏ, ਤਾਂ ਨਾਹ ਦੁਨੀਆ ਦੇ ਦੁੱਖ ਜ਼ੋਰ ਪਾ ਸਕਦੇ ਹਨ, ਨਾਹ ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਸਕਦੀ ਹੈ।

ਪਦ ਅਰਥ ਵਿਆਪਈ = ਜ਼ੋਰ ਪਾ ਸਕਦਾ। ਮਨਿ = ਮਨ ਵਿਚ।

SikhNet (Spanish)Uno no sufre ni dolor ni hambre, si el Dador de Paz viene a posarse en su mente.

ਕਿਤ ਹੀ ਕੰਮਿ. ਨ ਛਿਜੀਐ; ਜਾ ਹਿਰਦੈ ਸਚਾ ਸੋਇ ॥

kit hee kam. na chhijeeai; jaa hiradai sachaa soe |

Sant Singh KhalsaNo undertaking shall fail, when the True Lord is always in your heart.
Manmohan SinghIf that True Lord abides within man's mind, he fails in no under-taking of his.
Manmohan Singh (Punjabi)ਜੇਕਰ ਉਹ ਸੱਚਾ ਸੁਆਮੀ ਇਨਸਾਨ ਦੇ ਅੰਤਰ-ਆਤਮੇ ਵੱਸ ਜਾਵੇ ਤਾਂ ਉਹ ਆਪਣੇ ਕਿਸੇ ਕਾਰਜ ਵਿੱਚ ਭੀ ਨਾਂ-ਕਾਮਯਾਬ ਨਹੀਂ ਹੁੰਦਾ।
Fareedkot Teekaਸੋ ਪੁਰਸ ਅਪਨੇ ਪ੍ਰਾਰਬਧ ਕਰਮ ਕੇ ਅਨੁਸਾਰ ਕਿਸੀ ਭੀ ਕਾਮ ਕੇ ਬੀਚ ਲਗਾ ਰਹੇ, ਜੋ ਸਚਾ ਵਾਹਿਗੁਰੂ ਹਿਰਦੇ ਮੇਂ ਹੋਵੈ, ਤਿਸ ਕਾ ਕੋਈ ਕੰਮੁ ਨਹੀਂ ਛਿਜਦਾ ਵਾ ਚਿੰਤਾ ਨਹੀਂ ਕਰਦਾ, ਵਾ ਏਕ ਸ੍ਵਾਸ ਭੀ ਨਹੀਂ ਛੀਜਤਾ ਹੈ। ਭਾਵ ਏਹਿ ਕਿ ਨਿਸਫਲ ਨਹੀਂ ਹੋਤਾ ਹੈ॥
Prof. Sahib Singhਜਦੋਂ ਹਿਰਦੇ ਵਿਚ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਸਦਾ ਹੋਵੇ, ਤਾਂ ਕਿਸੇ ਵੀ ਕੰਮ ਵਿਚ ਲੱਗੀਏ, ਆਤਮਕ ਜੀਵਨ ਕਮਜ਼ੋਰ ਨਹੀਂ ਹੁੰਦਾ।

ਪਦ ਅਰਥ ਕਿਤੁ = ਕਿਸੇ ਵਿਚ। ਕੰਮਿ = ਕੰਮ ਵਿਚ। ਕਿਤ ਹੀ ਕੰਮਿ = ਕਿਸੇ ਭੀ ਕੰਮ ਵਿਚ {ਲ਼ਫ਼ਜ਼ 'ਕਿਤੁ' ਦਾ (ੁ) ਲਫ਼ਜ਼ 'ਹੀ' ਦੇ ਕਾਰਨ ਲੋਪ ਹੋ ਗਿਆ ਹੈ}। ਛਿਜੀਐ = (ਆਤਮਕ ਜੀਵਨ ਵਿਚ) ਕਮਜ਼ੋਰ ਹੋਈਦਾ।

SikhNet (Spanish)Uno no pierde nada cuando el Uno Verdadero llega a habitar en su corazón.

ਜਿਸੁ ਤੂੰ ਰਖਹਿ ਹਥ ਦੇ; ਤਿਸੁ. ਮਾਰਿ ਨ ਸਕੈ ਕੋਇ ॥

jis toon rakheh hath de; tis. maar na sakai koe |

Sant Singh KhalsaNo one can kill that one unto whom You, Lord, give Your Hand and protect.
Manmohan SinghHe, whom Thou, O Lord, protects by giving Thine Hand, him none can slay.
Manmohan Singh (Punjabi)ਜਿਸ ਨੂੰ ਹੈ ਸਾਹਿਬ! ਤੂੰ ਆਪਣਾ ਹੱਥ ਦੇ ਕੇ ਬਚਾਉਂਦਾ ਹੈ, ਉਸ ਨੂੰ ਕੋਈ ਭੀ ਮਾਰ ਨਹੀਂ ਸਕਦਾ।
Fareedkot Teekaਹੇ ਭਾਈ! ਤੂੰ ਇਸ ਬਾਤ ਕੋ ਸਮਝ ਲੈ ਕਿ ਜਿਸ ਕੋ ਵਾਹਿਗੁਰੂ ਅਪਨੀ ਕਿਰਪਾ ਰੂਪੁ ਹਾਥ ਦੇ ਰਖਤਾ ਹੈ, ਤਿਸ ਕੋ ਕੋਈ ਭੀ ਮਾਰ ਨਹੀਂ ਸਕਤਾ ਹੈ ਪ੍ਰਹਿਲਾਦ ਵਤ॥ ਕਦਾਚਿਤ ਐਸੀ ਅਸੰਕਾ ਹੋ ਕਿ ਅੰਤਸਕਰਣ ਮੇਂ ਜਨਮਾਂਤ੍ਰੋ ਕੀ ਜੋ ਮਲ ਲਗ ਰਹੀ ਹੈ, ਤਿਸ ਕੀ ਨਬਿਰਤੀ ਬਿਨ ਪਰਮੇਸ੍ਵਰ ਕੀ ਪ੍ਰਾਪਤੀ ਕੈਸੇ ਹੋਵੇ? ਤਿਸ ਕਾ ਸਮਾਧਾਨ:
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪਣੇ ਹੱਥ ਦੇ ਕੇ (ਵਿਕਾਰਾਂ ਵਲੋਂ) ਬਚਾਂਦਾ ਹੈਂ, ਕੋਈ (ਵਿਕਾਰ) ਉਸ ਨੂੰ ਆਤਮਕ (ਮੌਤੇ) ਮਾਰ ਨਹੀਂ ਸਕਦਾ।

ਪਦ ਅਰਥ ਦੇ = ਦੇ ਕੇ।

SikhNet (Spanish)Aquél, oh Señor, a quien Tú le das Tu Mano, nadie lo puede destruir.

ਸੁਖਦਾਤਾ ਗੁਰੁ ਸੇਵੀਐ; ਸਭਿ ਅਵਗਣ ਕਢੈ ਧੋਇ ॥੨॥

sukhadaataa gur seveeai; sabh avagan kadtai dhoe |2|

Sant Singh KhalsaServe the Guru, the Giver of Peace; He shall remove and wash off all your faults. ||2||
Manmohan SinghWait upon Guru, the giver of peace, and he shall wash off all thy sins.
Manmohan Singh (Punjabi)ਆਰਾਮ ਬਖ਼ਸ਼ਣਹਾਰ ਗੁਰਾਂ ਦੀ ਟਹਿਲ ਕਮਾ ਅਤੇ ਉਹ ਤੇਰੇ ਸਮੂਹ ਪਾਪ ਧੋ ਕੇ ਬਾਹਰ ਕੱਢ ਦੇਣਗੇ!
Fareedkot Teekaਜਬ ਸੁਖੋਂ ਕੇ ਦੇਨੇ ਵਾਲੇ ਗੁਰੂ ਕੀ ਸੇਵਾ ਕਰੀਏ, ਤਬ ਸੰਪੂਰਣ ਅਵਗੁਣੋਂ ਕੀ ਮੈਲ ਕੋ ਨਾਮ ਰੂਪੀ ਜਲ ਸੇ ਧੋਇ ਕਰ ਨਿਕਾਲ ਦੇਤੇ ਹੈਂ॥੨॥
Prof. Sahib Singh(ਹੇ ਭਾਈ!) ਆਤਮਕ ਆਨੰਦ ਦੇਣ ਵਾਲੇ ਸਤਿਗੁਰੂ ਦੀ ਸਰਨ ਲੈਣੀ ਚਾਹੀਦੀ ਹੈ, ਸਤਿਗੁਰੂ (ਮਨ ਵਿਚੋਂ) ਸਾਰੇ ਔਗੁਣ ਧੋ ਕੇ ਕੱਢ ਦੇਂਦਾ ਹੈ ॥੨॥

ਪਦ ਅਰਥ ਸਭਿ = ਸਾਰੇ। ਧੋਇ = ਧੋ ਕੇ॥੨॥

SikhNet (Spanish)Alabado, Alabado sea el Señor, el Dador de Paz, Quien borra todos nuestros errores. (2)

ਸੇਵਾ ਮੰਗੈ ਸੇਵਕੋ; ਲਾਈਆਂ ਅਪੁਨੀ ਸੇਵ ॥

sevaa mangai sevako; laaeean apunee sev |

Sant Singh KhalsaYour servant begs to serve those who are enjoined to Your service.
Manmohan SinghThy servant asks for the service of those, whom, Thou, O Lord! hast put to Thine service.4
Manmohan Singh (Punjabi)ਤੇਰਾ ਟਹਿਲੂਆਂ ਉਨ੍ਹਾਂ ਦੀ ਖਿਦਮਤ ਦੀ ਯਾਚਨਾ ਕਰਦਾ ਹੈ, ਜਿਨ੍ਹਾ ਨੂੰ ਤੂੰ ਹੇ ਸੁਆਮੀ! ਆਪਣੀ ਟਹਿਲ ਅੰਦਰ ਜੋੜਿਆ ਹੈ।
Fareedkot Teekaਐਸਾ ਜੋ ਗੁਰ ਭਗਤ ਹੈ ਤਿਸ ਪਰ ਜਬ ਗੁਰੂ ਵਾ ਪਰਮੇਸ੍ਵਰ ਪ੍ਰਸਿੰਨ ਹੋਵੇਂ ਤਬ ਤਿਨ੍ਹੋਂ ਸੇ ਸੇਵਾ ਹੀ ਕਾ ਦਾਨ ਮਾਂਗੇ। ਕਦਾਚਿਤ ਐਸੀ ਅਸੰਕਾ ਹੋ ਕਿ ਕਿਸ ਕੀ ਸੇਵਾ ਮਾਂਗੈ? ਸੋ ਐਸੇ ਕਹੈਂ ਕਿ ਹੇ ਭਗਵਨ! ਮੇਰੇ ਕੋ ਸਰਬ ਓਰ ਤੇ ਅਪਨੀ ਸੇਵਾ ਮੇਂ ਹੀ ਲਗਾਇ ਰਖੀਏ॥ ਕਦਾਚਿਤ ਗੁਰੂ ਵਾ ਵਾਹਿਗੁਰੂ ਐਸੇ ਕਹੈਂ ਕਿ ਹਮਾਰੀ ਸੇਵਾ ਸੇ ਕਿਆ ਪ੍ਰਾਪਤ ਹੋਤਾ ਹੈ? ਸੋ ਐਸੇ ਹੈਂ:
Prof. Sahib Singhਹੇ ਪ੍ਰਕਾਸ਼ ਸਰੂਪ-ਪ੍ਰਭੂ! ਮੈਂ ਸੇਵਕ (ਤੇਰੇ ਪਾਸੋਂ) ਉਹਨਾਂ (ਜੀਵ-ਇਸਤ੍ਰੀਆਂ) ਦੀ ਸੇਵਾ (ਦਾ ਦਾਨ) ਮੰਗਦਾ ਹਾਂ, ਜਿਨ੍ਹਾਂ ਨੂੰ ਤੂੰ ਆਪਣੀ ਸੇਵਾ ਵਿਚ ਲਾਇਆ ਹੋਇਆ ਹੈ।
SikhNet (Spanish)Tu Sirviente, oh Señor, busca servir a los que han sido bendecidos con Tu Servicio.

Open this shabad (19 lines, Angs 43-44) →

Ang 43 of 1430