ਮਃ ੩ ॥
mahalaa 3 |
Sant Singh KhalsaThird Mehl:
Manmohan SinghThird Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.
ਭੈ ਵਿਣੁ ਜੀਵੈ ਬਹੁਤੁ ਬਹੁਤੁ; ਖੁਸੀਆ ਖੁਸੀ ਕਮਾਇ ॥
bhai vin jeevai bahut bahut; khuseea khusee kamaae |
Sant Singh KhalsaWithout the fear of God, you may live very, very long, and savor the most enjoyable pleasures.
Manmohan SinghWithout God's fear the mortal lives very long and enjoys pleasure of pleasures.
Manmohan Singh (Punjabi)ਵਾਹਿਗੁਰੂ ਦੇ ਡਰ ਦੇ ਬਗੈਰ ਜੀਵ ਬਹੁਤ ਜਿਆਦਾ ਚਿਰ ਜਿਉਂਦਾ ਹੈ ਅਤੇ ਮੌਜਾਂ ਹੀ ਮੌਜਾਂ ਮਾਣਦਾ ਹੈ।
Fareedkot Teekaਪਰਮੇਸ੍ਵਰ ਕੇ ਭੈ ਧਾਰੇ ਬਿਨਾਂ ਬੁਹਤ ਜੀਵਤਾ ਰਹੇ ਔਰ ਖੁਸ਼ੀਆਂ ਅੰਦਰ ਖੁਸ਼ੀਆਂ ਬਹੁਤ ਕਰੇ॥
Prof. Sahib Singhਪਰਮਾਤਮਾ ਦਾ ਡਰ ਹਿਰਦੇ ਵਿਚ ਵਸਾਣ ਤੋਂ ਬਿਨਾ ਜੋ ਮਨੁੱਖ ਲੰਮੀ ਉਮਰ ਭੀ ਜੀਊਂਦਾ ਰਹੇ ਤੇ ਬੜੀਆਂ ਮੌਜਾਂ ਮਾਣਦਾ ਰਹੇ,
SikhNet (Spanish)Aquél que no vive en la Reverencia del Señor, se pierde en los placeres y muere sin haber conocido, ni siquiera, lo que es el concepto de la Reverencia.
ਨਾਨਕ. ਭੈ ਵਿਣੁ ਜੇ ਮਰੈ; ਮੁਹਿ ਕਾਲੈ ਉਠਿ ਜਾਇ ॥੨॥
naanak. bhai vin je marai; muhi kaalai utth jaae |2|
Sant Singh KhalsaO Nanak, if you die without the fear of God, you will arise and depart with a blackened face. ||2||
Manmohan SinghNanak, if he dies without God's fear he will get up and depart with the blackened face.
Manmohan Singh (Punjabi)ਨਾਨਕ ਜੇਕਰ ਉਹ ਵਾਹਿਗੁਰੂ ਦੇ ਡਰ ਦੇ ਬਗੈਰ ਮਰ ਜਾਵੇ ਉਹ ਸਿਆਹ ਚਿਹਰੇ ਨਾਲ ਖੜਾ ਹੋ ਟੁਰ ਜਾਏਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇ ਭੈ ਬਿਨਾਂ ਮਰ ਜਾਵੇ ਤੋ ਮੁਖ ਪਰ ਪਾਪ ਕਾਲਕ ਲਗਾਇ ਕਰ ਜਾਤਾ ਹੈ, ਭਾਵ ਏਹਿ ਕਿ ਅੰਤ ਸਮੇਂ ਭੀ ਪਰਮੇਸ੍ਵਰ ਕਾ ਭੈ ਧਾਰੇ ਤੌ ਬਖਸਾ ਜਾਤਾ ਹੈ॥੨॥
Prof. Sahib Singhਤਾਂ ਭੀ, ਹੇ ਨਾਨਕ! ਜੇ ਪ੍ਰਭੂ ਦਾ ਡਰ ਹਿਰਦੇ ਵਿਚ ਵਸਾਉਣ ਤੋਂ ਬਿਨਾ ਹੀ ਮਰਦਾ ਹੈ ਤਾਂ ਮੁਕਾਲਖ ਖੱਟ ਕੇ ਹੀ ਇਥੋਂ ਜਾਂਦਾ ਹੈ ॥੨॥
ਪਦ ਅਰਥ ਮੁਹਿ ਕਾਲੈ = ਕਾਲੇ ਮੂੰਹ ਨਾਲ, (ਭਾਵ), ਬਦਨਾਮੀ ਖੱਟ ਕੇ ॥੨॥
SikhNet (Spanish)Tiene un semblante negro, y así, oh, dice Nanak, parte de este mundo.(2)