ੴ

ਸਿੱਖਬਾਣੀ · SikhBani

ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ ॥

satigur hoe deaal ta saradhaa pooreeai
Guru Nanak Dev Ji ਗੁਰੂ ਨਾਨਕ ਦੇਵ ਜੀ · Raag Maajh · Ang 149 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਸਤਿਗੁਰੁ ਹੋਇ ਦਇਆਲੁ; ਤ ਸਰਧਾ ਪੂਰੀਐ ॥

satigur hoe deaal; ta saradhaa pooreeai |

Sant Singh KhalsaWhen the True Guru is merciful, then your desires will be fulfilled.
Manmohan SinghWhen the True Guru becomes merciful, desire is fulfilled then.
Manmohan Singh (Punjabi)ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਾਂ ਸਧਰ ਪੂਰੀ ਹੋ ਜਾਂਦੀ ਹੈ।
Fareedkot Teekaਜੇ ਸਤਿਗੁਰੂ ਦਯਾਲ ਹੋਵੈ, ਤੌ ਸਰਧਾ ਪੂਰਨ ਹੋਤੀ ਹੈ॥
Prof. Sahib Singhਜਿਸ ਮਨੁੱਖ ਉੱਤੇ ਸਤਿਗੁਰੂ ਕਿਰਪਾ ਕਰੇ (ਉਸ ਦੇ ਅੰਦਰ ਪਰਮਾਤਮਾ ਉੱਤੇ) ਪੱਕਾ ਭਰੋਸਾ ਬੱਝ ਜਾਂਦਾ ਹੈ।

ਪਦ ਅਰਥ ਸਰਧਾ = ਸਿਧਕ, ਭਰੋਸਾ। ਦਇਆਲੁ = ਮਿਹਰਬਾਨ। ਪੂਰੀਐ = ਪੂਰਾ, ਪੱਕਾ।

SikhNet (Spanish)Si el Señor es Compasivo, estamos satisfechos.

ਸਤਿਗੁਰੁ ਹੋਇ ਦਇਆਲੁ; ਨ ਕਬਹੂੰ ਝੂਰੀਐ ॥

satigur hoe deaal; na kabahoon jhooreeai |

Sant Singh KhalsaWhen the True Guru is merciful, you will never grieve.
Manmohan SinghWhen the True Guru becomes merciful, man grieves not ever.
Manmohan Singh (Punjabi)ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਬੰਦਾ ਕਦਾਚਿੱਤ ਪਛਤਾਉਂਦਾ ਨਹੀਂ।
Fareedkot Teekaਜੇ ਸਤਿਗੁਰੂ ਦਇਆਲ ਹੋਵੈ, ਤੌ ਕਬੀ ਝੂਰਨਾ ਨਹੀਂ ਹੋਤਾ॥
Prof. Sahib Singhਉਹ (ਕਿਸੇ ਦੁੱਖ-ਕਲੇਸ਼ ਦੇ ਆਉਣ ਤੇ) ਕਦੇ ਗਿਲਾ ਗੁਜ਼ਾਰੀ ਨਹੀਂ ਕਰਦਾ,
SikhNet (Spanish)Si el Señor es Compasivo, no nos lamentamos nunca.

ਸਤਿਗੁਰੁ ਹੋਇ ਦਇਆਲੁ; ਤਾ ਦੁਖੁ. ਨ ਜਾਣੀਐ ॥

satigur hoe deaal; taa dukh. na jaaneeai |

Sant Singh KhalsaWhen the True Guru is merciful, you will know no pain.
Manmohan SinghWhen the True Guru becomes merciful, man knows no pain then.
Manmohan Singh (Punjabi)ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ ਤਦ ਬੰਦਾ ਤਕਲੀਫ ਨੂੰ ਜਾਣਦਾ ਹੀ ਨਹੀਂ।
Fareedkot Teekaਜੇ ਸਤਿਗੁਰੂ ਦਯਾਲ ਹੋਵੇ ਤੌ ਕੋਈ ਦੁਖ ਨਹੀਂ ਜਾਣੀਤਾ॥
Prof. Sahib Singh(ਕਿਉਂਕਿ) ਉਹ (ਕਿਸੇ ਆਏ ਦੁੱਖ ਨੂੰ) ਦੁੱਖ ਨਹੀਂ ਸਮਝਦਾ,
SikhNet (Spanish)Si el Señor es Compasivo, no conocemos el dolor.

ਸਤਿਗੁਰੁ ਹੋਇ ਦਇਆਲੁ; ਤਾ ਹਰਿ ਰੰਗੁ ਮਾਣੀਐ ॥

satigur hoe deaal; taa har rang maaneeai |

Sant Singh KhalsaWhen the True Guru is merciful, you will enjoy the Lord's Love.
Manmohan SinghWhen the True Guru becomes merciful then man enjoys God's love.
Manmohan Singh (Punjabi)ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਦੋਂ ਆਦਮੀ ਰੱਬ ਦੀ ਪ੍ਰੀਤ ਦਾ ਆਨੰਦ ਲੈਂਦਾ ਹੈ।
Fareedkot Teekaਜੇ ਸਤਿਗੁਰੂ ਦਿਆਲ ਹੋਵੈ, ਤੌ ਹਰਿ ਕਾ (ਰੰਗੁ) ਅਨੰਦ ਭੋਗੀਤਾ ਹੈ॥
Prof. Sahib Singhਸਦਾ ਪ੍ਰਭੂ ਦੇ ਮੇਲ ਦਾ ਆਨੰਦ ਮਾਣਦਾ ਹੈ।
SikhNet (Spanish)Si el Señor es Compasivo, gozamos del Amor del Señor.

ਸਤਿਗੁਰੁ ਹੋਇ ਦਇਆਲੁ; ਤਾ ਜਮ ਕਾ ਡਰੁ ਕੇਹਾ ॥

satigur hoe deaal; taa jam kaa ddar kehaa |

Sant Singh KhalsaWhen the True Guru is merciful, then why should you fear death?
Manmohan SinghWhen the True Guru becomes merciful, then what fear has man of death?
Manmohan Singh (Punjabi)ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਦ ਆਦਮੀ ਨੂੰ ਮੌਤ ਦਾ ਤ੍ਰਾਹ ਕਾਹਦਾ ਹੈ?
Fareedkot Teekaਜੇ ਸਤਿਗੁਰੂ ਦਿਆਲ ਹੋਵੇ ਤੌ ਜਮ ਕਾ ਡਰ ਕੈਸਾ, ਭਾਵ ਏਹਿ ਕਿ ਜਮ ਕਾ ਡਰ ਨਹੀਂ ਹੋਤਾ ॥
Prof. Sahib Singh(ਦੁੱਖ ਕਲੇਸ਼ ਤਾਂ ਕਿਤੇ ਰਿਹਾ) ਉਸ ਨੂੰ ਜਮ ਦਾ ਭੀ ਡਰ ਨਹੀਂ ਰਹਿੰਦਾ।
SikhNet (Spanish)Si el Señor es Compasivo, ¿qué tipo de terror podría implicar la muerte para nosotros?

ਸਤਿਗੁਰੁ ਹੋਇ ਦਇਆਲੁ; ਤਾ ਸਦ ਹੀ ਸੁਖੁ ਦੇਹਾ ॥

satigur hoe deaal; taa sad hee sukh dehaa |

Sant Singh KhalsaWhen the True Guru is merciful, the body is always at peace.
Manmohan SinghWhen the True Guru becomes merciful then the body is ever in peace.
Manmohan Singh (Punjabi)ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਦ ਸਰੀਰ ਨੂੰ ਹਮੇਸ਼ਾਂ ਆਰਾਮ ਹੁੰਦਾ ਹੈ।
Fareedkot Teekaਜੇ ਸਤਿਗੁਰੂ ਦਿਯਾਲ ਹੋਵੈ, ਤੌ ਦੇਹ ਸਦਾ ਸੁਖੀ ਰਹਤੀ ਹੈ॥
Prof. Sahib Singh(ਇਸ ਤਰ੍ਹਾਂ) ਉਸ ਦੇ ਸਰੀਰ ਨੂੰ ਸਦਾ ਸੁਖ ਰਹਿੰਦਾ ਹੈ।
SikhNet (Spanish)Si el Señor es Compasivo, estamos siempre y para siempre en Paz.

ਸਤਿਗੁਰੁ ਹੋਇ ਦਇਆਲੁ; ਤਾ ਨਵ ਨਿਧਿ ਪਾਈਐ ॥

satigur hoe deaal; taa nav nidh paaeeai |

Sant Singh KhalsaWhen the True Guru is merciful, the nine treasures are obtained.
Manmohan SinghWhen the True Guru becomes merciful then the nine treasures are obtained.
Manmohan Singh (Punjabi)ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਦ ਨੌਂ ਖਜਾਨੇ ਪ੍ਰਾਪਤ ਹੋ ਜਾਂਦੇ ਹਨ।
Fareedkot Teekaਜੇ ਸਤਿਗੁਰੂ ਦਿਆਲ ਹੌਵੈ ਤੌ ਨਉਨਿਧਾਂ ਪ੍ਰਾਪਤਿ ਹੋਤੀ ਹੈਂ॥
Prof. Sahib Singhਜਿਸ ਉਤੇ ਗੁਰੂ ਦਇਆਵਾਨ ਹੋ ਜਾਏ ਉਸ ਨੂੰ (ਮਾਨੋ) ਜਗਤ ਦੇ ਨੌਂ ਹੀ ਖ਼ਜ਼ਾਨੇ ਮਿਲ ਪਏ ਹਨ,
SikhNet (Spanish)Si el Señor es Compasivo, recibimos los Nueve Tesoros del Naam, el Nombre.

ਸਤਿਗੁਰੁ ਹੋਇ ਦਇਆਲੁ; ਤ ਸਚਿ ਸਮਾਈਐ ॥੨੫॥

satigur hoe deaal; ta sach samaaeeai |25|

Sant Singh KhalsaWhen the True Guru is merciful, you shall be absorbed in the True Lord. ||25||
Manmohan SinghWhen the True Guru becomes merciful then is the man absorbed in the True Lord.
Manmohan Singh (Punjabi)ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਦ ਇਨਸਾਨ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜੇ ਸਤਿਗੁਰੂ ਦਿਯਾਲ ਹੋਵੈ, ਤੌ ਸਚ ਰੂਪ ਪਰਮਾਤਮਾ ਮੇਂ ਸਮਾ ਜਾਈਤਾ ਹੈ॥੨੫॥☬ਸਮੁੰਦ੍ਰ ਕੇ ਬੀਚ ਟਾਪੂ ਮੇਂ ਹਾਰੂ ਨਗਰ ਕਾ ਰਾਜਾ ਸਰੇਵੜਿਓਂ ਕਾ ਸਿਖ ਥਾ। ਊਹਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਗਏ। ਉਸ ਦੇਸ ਵਰਖਾ ਨ ਹੋਨੇ ਸੇ ਲੋਕ ਦੁਖਾਤਰ ਹੋ ਕਰ ਸਰਨ ਪੜੇ ਤਬ ਸ੍ਰੀ ਗੁਰੂ ਜੀ ਨੇ ਬਰਖਾ ਕਰੀ। ਰਾਜਾ ਸਮੇਤ ਪ੍ਰਜਾ ਕੇ ਗੁਰੂ ਜੀ ਕਾ ਸਿਖ ਹੂਆ, ਤਬ ਵਹੁ ਸਰੇਵੜਾ ਚਰਚਾ ਕਰਨੇ ਆਇਆ। ਤਿਸ ਕੇ ਪਰਥਾਇ ਸ੍ਰੀ ਗੁਰੂ ਜੀ ਨੇ ਸਲੋਕ ਉਚਾਰਨ ਕੀਆ। ਤਬ ਵਹੁ ਸਰੇਵੜੇਓਂ ਕੀ ਕੁਰੀਤੀ ਸੁਨ ਕਰ ਆਪ ਪਛਤਾਇਕੇ ਸਰਨ ਪੜਾ। ਉਸ ਕੋ ਭੀ ਗੁਰੂ ਜੀ ਨੇ ਆਪਨਾ ਸਿਖ ਕਰ ਕੇ ਧਰਮਸਾਲ ਕਾ ਮਹੰਤ ਬਨਾ ਦੀਆ। ਸੋਈ ਤਿਨ ਸਰੇਵੜਿਓਂ ਕੀ ਦਸਾ ਉਚਾਰਣ ਕਰਤੇ ਹੈਂ:
Prof. Sahib Singh(ਕਿਉਂਕਿ) ਉਹ ਤਾਂ (ਖ਼ਜ਼ਾਨਿਆਂ ਦੇ ਮਾਲਕ) ਸੱਚੇ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੨੫॥
SikhNet (Spanish)Si el Señor es Compasivo, nos fundimos en la Verdad del Señor.(25)
Answers quote the Granth verbatim with Ang citations. AI commentary is not Gurbani and not a religious ruling.