ੴ

ਸਿੱਖਬਾਣੀ · SikhBani

ਕੋ ਕਹਤੋ ਸਭ ਬਾਹਰਿ ਬਾਹਰਿ ਕੋ ਕਹਤੋ ਸਭ ਮਹੀਅਉ ॥

ko kahato sabh baahar baahar ko kahato sabh maheeo
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 700 · 8 lines
Translations

ਜੈਤਸਰੀ ਮਹਲਾ ੫ ਘਰੁ ੩ ਦੁਪਦੇ ॥

jaitasaree mahalaa 5 ghar 3 dupade |

Sant Singh KhalsaJaitsree, Fifth Mehl, Third House, Dho-Padhay:
Manmohan SinghJaitsri 5th Guru. Dupadas
Manmohan Singh (Punjabi)ਜੈਤਸਰੀ ਪੰਜਵੀਂ ਪਾਤਿਸ਼ਾਹੀ ਦੁਪਦੇ।
Prof. Sahib Singhਰਾਗ ਜੈਤਸਰੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Yaitsri, Mejl Guru Aryan, Quinto Canal Divino, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਦੇਹੁ ਸੰਦੇਸਰੋ; ਕਹੀਅਉ ਪ੍ਰਿਅ ਕਹੀਅਉ ॥

dehu sandesaro; kaheeo pria kaheeo |

Sant Singh KhalsaGive me a message from my Beloved - tell me, tell me!
Manmohan SinghGive me intelligence, and tell, do tell me something of my Beloved.
Manmohan Singh (Punjabi)ਮੈਨੂੰ ਮੇਰੇ ਪ੍ਰੀਤਮ ਦਾ ਸੁਨੇਹਾ ਦਿਓ, ਅਤੇ ਉਸ ਦੇ ਮੁਤੱਅਲਕ ਕੁੱਛ ਦੱਸੋ, ਜ਼ਰੂਰ ਦੱਸੋ।
Fareedkot Teekaਹੇ ਸੁਹਾਗਣੀ ਸਖੀਓ ਅਰਥਾਤ ਗਿਆਨੀ ਮਿਤਰੋ! ਤੁਮ ਮੇਰੇ ਕੋ ਪਤੀ ਕਾ ਸੰਦੇਸਾ ਕਹ ਦੇਵੋ ਕਹ ਦੇਵਹੁ ਵਾ ਮੇਰਾ ਪਤੀ (ਕਹੀਅਉ) ਕਹਾਂ ਕਹਾਂ ਰਹਤਾ ਹੈ?
Prof. Sahib Singh(ਹੇ ਗੁਰ-ਸਿੱਖੋ!) ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਿਹਾ ਸਨੇਹਾ ਦਿਹੋ,

ਪਦ ਅਰਥ ਸੰਦੇਸਰੋ = ਪਿਆਰਾ ਸੰਦੇਸ਼। ਕਹੀਅਉ = ਦੱਸੋ। ਪ੍ਰਿਅ ਸੰਦੇਸਰੋ = ਪਿਆਰੇ ਦਾ ਮਿੱਠਾ ਸੁਨੇਹਾ।

SikhNet (Spanish)Oh amados compañeros, por favor díganme algo de mi Amado Dios.

ਬਿਸਮੁ ਭਈ ਮੈ. ਬਹੁ ਬਿਧਿ ਸੁਨਤੇ; ਕਹਹੁ ਸੁਹਾਗਨਿ ਸਹੀਅਉ ॥੧॥ ਰਹਾਉ ॥

bisam bhee mai. bahu bidh sunate; kahahu suhaagan saheeo |1| rahaau |

Sant Singh KhalsaI am wonder-struck, hearing the many reports of Him; tell them to me, O my happy sister soul-brides. ||1||Pause||
Manmohan SinghI am wonder struck hearing of His many sorts of accounts I relate them to you, O happy wives, my mates. Pause.
Manmohan Singh (Punjabi)ਉਸ ਦੇ ਬਹੁਤੀਆਂ ਕਿਸਮਾਂ ਦੇ ਸਮਾਚਾਰ ਸੁਣ ਕੇ, ਮੈਂ ਹੈਰਾਨ ਹੋ ਗਈ ਹਾਂ, ਮੈਂ ਤੁਹਾਨੂੰ ਉਹ ਦੱਸਦੀ ਹਾਂ। ਹੋ ਸੁਖੀ ਵਸਦੀਓ ਪਤਨੀਓ! ਮੇਰੀਓ ਸਹੇਲੀਓ! ਠਹਿਰਾਉ।
Fareedkot Teekaਮੈਂ ਬਹੁਤ ਪ੍ਰਾਕਰ ਸੇ ਸੁਣਤਿਆਂ ਅਸਚਰਜ ਹੋਈ ਹੂੰ, ਤਾਂ ਤੇ ਹੇ ਸੁਹਾਗਣੀ ਸੰਤ ਜਨੋਂ! ਮੇਰੇ ਕੋ ਪਤੀ ਕਾ ਸੰਦੇਸਾ (ਸਹੀਅਉ) ਸਚੋਸਚ ਮਨ ਬਾਣੀ ਕਰ ਕਹ ਦੇਈਓ? ॥੧॥ ਰਹਾਉ ॥
Prof. Sahib Singhਮੈਂ (ਉਸ ਪਿਆਰੇ ਦੀ ਬਾਬਤ) ਕਈ ਕਿਸਮਾਂ (ਦੀਆਂ ਗੱਲਾਂ) ਸੁਣ ਸੁਣ ਕੇ ਹੈਰਾਨ ਹੋ ਰਹੀ ਹਾਂ। ਹੇ ਸੁਹਾਗਵਤੀ ਸਹੇਲੀਹੋ! (ਤੁਸੀਂ) ਦੱਸੋ (ਉਹ ਕਿਹੋ ਜਿਹਾ ਹੈ?) ॥੧॥ ਰਹਾਉ ॥

ਪਦ ਅਰਥ ਬਿਸਮੁ = ਹੈਰਾਨ। ਭਈ = ਹੋ ਗਈ। ਬਹੁ ਬਿਧਿ = ਕਈ ਕਿਸਮਾਂ। ਕਹਹੁ = ਦੱਸੋ। ਸਹੀਅਉ = ਹੇ ਸਹੇਲੀਹੋ! ॥੧॥ ਰਹਾਉ ॥

SikhNet (Spanish)Estoy perplejo escuchando de Sus Maravillas; ¡díganme algo de Él! (1‑Pausa)

ਕੋ ਕਹਤੋ ਸਭ ਬਾਹਰਿ ਬਾਹਰਿ; ਕੋ ਕਹਤੋ ਸਭ ਮਹੀਅਉ ॥

ko kahato sabh baahar baahar; ko kahato sabh maheeo |

Sant Singh KhalsaSome say that He is beyond the world - totally beyond it, while others say that He is totally within it.
Manmohan SinghSome say He is altogether beyond the world, some say, he is altogether within it.
Manmohan Singh (Punjabi)ਕਈ ਆਖਦੇ ਹਨ, ਉਹ ਸੰਸਾਰ ਤੋਂ ਬਿਲਕੁਲ ਪਰੇਡੇ, ਪਰੇਡੇ ਹਨ, ਕਈ ਆਖਦੇ ਹਨ, ਉਹ ਇਸ ਦੇ ਬਿਲਕੁਲ ਵਿੱਚ ਹੀ ਹੈ।
Fareedkot Teekaਕੋਈ ਤੋ ਕਹਿਤਾ ਹੈ ਕਿ ਹਰੀ ਸਭ ਤੇ ਬਾਹਰ ਅਰਥਾਤ ਪਰੇ ਤੇ ਪਰੇ ਹੈ, ਔਰ ਕੋਈ ਕਹਤਾ ਹੈ ਵਹੁ ਸਭ ਕੇ (ਮਹੀਅਉ) ਬੀਚ ਹੀ ਹੈ॥
Prof. Sahib Singhਕੋਈ ਆਖਦਾ ਹੈ, ਉਹ ਸਭਨਾਂ ਤੋਂ ਬਾਹਰ ਹੀ ਵੱਸਦਾ ਹੈ, ਕੋਈ ਆਖਦਾ ਹੈ, ਉਹ ਸਭਨਾਂ ਦੇ ਵਿੱਚ ਵੱਸਦਾ ਹੈ।

ਪਦ ਅਰਥ ਕੋ = ਕੋਈ। ਕਹਤੋ = ਆਖਦਾ ਹੈ। ਮਹੀਅਉ = ਵਿਚ, ਮਾਹਿ।

SikhNet (Spanish)Algunos dicen que Él está más allá del mundo, otros que Prevalece en todo

ਬਰਨੁ. ਨ ਦੀਸੈ, ਚਿਹਨੁ. ਨ ਲਖੀਐ; ਸੁਹਾਗਨਿ ਸਾਤਿ ਬੁਝਹੀਅਉ ॥੧॥

baran. na deesai, chihan. na lakheeai; suhaagan saat bujhaheeo |1|

Sant Singh KhalsaHis color cannot be seen, and His pattern cannot be discerned. O happy soul-brides, tell me the truth! ||1||
Manmohan SinghHis colour is not seen and His outline is not distinguished. O happy wives, tell me the truth.
Manmohan Singh (Punjabi)ਉਸ ਦਾ ਰੰਗ ਦਿਸਦਾ ਨਹੀਂ, ਉਸ ਦੇ ਮੁਹਾਂਦਰੇ ਦਾ ਪਤਾ ਨਹੀਂ ਲੱਗਦਾ, ਹੇ ਸੁਭਾਗੀ ਪਤਨੀਓ! ਮੈਨੂੰ ਸੱਚੋ ਸੱਚ ਦੱਸੋ।
Fareedkot Teekaਜਿਸ ਕਾ ਨਾ ਕੋਈ (ਬਰਨੁ) ਰੰਗ ਦ੍ਰਿਸਟ ਆਵਤਾ ਹੈ ਔ ਨਾ ਕੋਈ ਚਿਹਨ ਹੀ ਲਖੀਤਾ ਹੈ। ਹੇ ਸੁਹਾਗਣੀ ਸੰਤ ਜਨੋਂ! ਮੇਰੇ ਕੋ ਵਹੁ (ਸਾਤਿ) ਸਚ ਸਮਝਾਇ ਦੇਵੋ?☬ਉਤ੍ਰ:
Prof. Sahib Singhਉਸ ਦਾ ਰੰਗ ਨਹੀਂ ਦਿੱਸਦਾ, ਉਸ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ। ਹੇ ਸੁਗਾਗਣੋ! ਤੁਸੀ ਮੈਨੂੰ ਸੱਚੀ ਗੱਲ ਸਮਝਾਓ ॥੧॥

ਪਦ ਅਰਥ ਬਰਨੁ = ਰੰਗ {वर्ण}। ਦੀਸੈ = ਦਿੱਸਦਾ। ਚਿਹਨੁ = ਨਿਸ਼ਾਨ, ਲੱਛਣ। ਲਖੀਐ = ਨਜ਼ਰ ਆਉਂਦਾ। ਸੁਹਾਗਨਿ = ਹੇ ਸੁਹਾਗਣੋ! ਸਾਤਿ = ਸਤਿ, ਸੱਚ। ਬੁਝਹੀਅਉ = ਸਮਝਾਓ ॥੧॥

SikhNet (Spanish)pero uno no conoce Su Color o Su Signo. Díganme entonces cuál es la Verdad. (1)

ਸਰਬ ਨਿਵਾਸੀ ਘਟਿ ਘਟਿ ਵਾਸੀ; ਲੇਪੁ ਨਹੀ. ਅਲਪਹੀਅਉ ॥

sarab nivaasee ghatt ghatt vaasee; lep nahee. alapaheeo |

Sant Singh KhalsaHe is pervading everywhere, and He dwells in each and every heart; He is not stained - He is unstained.
Manmohan SinghHe pervadeth all, abideth in every heart, is soiled not and is uncontaminated.
Manmohan Singh (Punjabi)ਉਹ ਸਾਰਿਆਂ ਅੰਦਰ ਰਮਿਆ ਹੋਇਆ ਹੈ। ਹਰ ਦਿਲ ਵਿੱਚ ਉਹ ਵਸਦਾ ਹੈ। ਉਸ ਨੂੰ ਮੈਲ ਨਹੀਂ ਲੱਗਦੀ, ਉਹ ਨਿਰਲੇਪ ਹੈ।
Fareedkot Teekaਜੋ ਬਾਹਰ ਬਨ ਤ੍ਰਿਣੋਂ ਮੇਂ ਔਰ ਘਟੋਂ ਘਟੋਂ ਮੇਂ ਨਿਵਾਸੀ ਹੈ, ਪੁਨਾ ਜਿਸ ਕੋ ਕੋਈ ਲੇਪ ਨਹੀਂ ਸਦਾ (ਅਲਪਹੀਅਉ) ਅਲੇਖ ਰੂਪ ਹੈ॥
Prof. Sahib Singhਉਹ ਪਰਮਾਤਮਾ ਸਾਰਿਆਂ ਵਿਚ ਨਿਵਾਸ ਰੱਖਣ ਵਾਲਾ ਹੈ, ਹਰੇਕ ਸਰੀਰ ਵਿਚ ਵੱਸਣ ਵਾਲਾ ਹੈ (ਫਿਰ ਭੀ, ਉਸ ਨੂੰ ਮਾਇਆ ਦਾ) ਰਤਾ ਭੀ ਲੇਪ ਨਹੀਂ ਹੈ।

ਪਦ ਅਰਥ ਨਿਵਾਸੀ = ਨਿਵਾਸ ਰੱਖਣ ਵਾਲਾ। ਘਟਿ ਘਟਿ = ਹਰੇਕ ਸਰੀਰ ਵਿਚ। ਵਾਸੀ = ਵੱਸਣ ਵਾਲਾ। ਲੇਪੁ = (ਮਾਇਆ ਦਾ) ਅਸਰ। ਅਲਪਹੀਅਉ = ਅਲਪ ਭੀ, ਰਤਾ ਭਰ ਭੀ।

SikhNet (Spanish)Sí, Él prevalece en todo; está en los corazones y nada Lo contamina.

ਨਾਨਕੁ ਕਹਤ. ਸੁਨਹੁ ਰੇ ਲੋਗਾ; ਸੰਤ ਰਸਨ ਕੋ ਬਸਹੀਅਉ ॥੨॥੧॥੨॥

naanak kehat. sunahu re logaa; sant rasan ko basaheeo |2|1|2|

Sant Singh KhalsaSays Nanak, listen, O people: He dwells upon the tongues of the Saints. ||2||1||2||
Manmohan SinghSays Nanak, listen, O ye people, my Lord dwells on the tongue of the saints.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਸੁਣੋ ਹੇ ਲੋਕੋ! ਮੇਰਾ ਪ੍ਰਭੂ ਸੰਦਾਂ ਦੀ ਜੀਭਾ ਉਤੇ ਨਿਵਾਸ ਰੱਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੁਨੋ ਹੇ ਭਾਈ ਲੋਕੋ! ਸੋ ਵਾਹਿਗੁਰੂ ਸੰਤੋਂ ਕੀ ਰਸਨਾ ਮੇਂ (ਬਸਹੀਅਉ) ਨਿਵਾਸ ਕਰਤੇ ਹੈਂ ॥੨॥੧॥੨॥
Prof. Sahib Singhਨਾਨਕ ਆਖਦਾ ਹੈ-ਹੇ ਲੋਕੋ! ਸੁਣੋ, ਉਹ ਪ੍ਰਭੂ ਸੰਤ ਜਨਾਂ ਦੀ ਜੀਭ ਉਤੇ ਵੱਸਦਾ ਹੈ (ਸੰਤ ਜਨ ਹਰ ਵੇਲੇ ਉਸ ਦਾ ਨਾਮ ਜਪਦੇ ਹਨ) ॥੨॥੧॥੨॥

ਪਦ ਅਰਥ ਨਾਨਕੁ ਕਹਤ = ਨਾਨਕ ਆਖਦਾ ਹੈ। ਹੇ ਲੋਗਾ = ਹੇ ਲੋਕੋ! ਸੰਤ ਰਸਨ ਕੋ = ਸੰਤ ਕੋ ਰਸਨ, ਸੰਤਾਂ ਦੀ ਜੀਭ ਉਤੇ। ਬਸਹੀਅਉ = ਵੱਸਦਾ ਹੈ ॥੨॥੧॥੨॥

SikhNet (Spanish)Escuchen amigos, mi Dios habita en las lenguas de los Santos. (2-1‑2)
Answers quote the Granth verbatim with Ang citations. AI commentary is not Gurbani and not a religious ruling.