ੴ

ਸਿੱਖਬਾਣੀ · SikhBani

ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥

maat pitaa banitaa sut bandhap isatt meet ar bhaaee
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 700 · 12 lines
Translations

ਜੈਤਸਰੀ ਮਹਲਾ ੫ ਘਰੁ ੩ ॥

jaitasaree mahalaa 5 ghar 3 |

Sant Singh KhalsaJaitsree, Fifth Mehl, Third House:
Manmohan SinghJaitsri 5th Guru.
Manmohan Singh (Punjabi)ਜੈਤਸਰੀ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਜੈਤਸਰੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Yaitsri, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਦਾ ਸਦਕਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਕੋਈ ਜਾਨੈ; ਕਵਨੁ ਈਹਾ ਜਗਿ ਮੀਤੁ ॥

koee jaanai; kavan eehaa jag meet |

Sant Singh KhalsaDoes anyone know, who is our friend in this world?
Manmohan SinghDoes any one know, who is the friend in this world?
Manmohan Singh (Punjabi)ਕੀ ਕੋਈ ਇਨਸਾਨ ਇਹ ਜਾਣਦਾ ਹੈ ਕਿ ਇਸ ਸੰਸਾਰ ਵਿੱਚ ਕੌਣ ਮਿੱਤਰ ਹੈ?
Fareedkot Teekaਹੇ ਭਾਈ! ਕੋਈ ਜਾਨਤਾ ਹੈ ਕਿ ਇਸ ਜਗਤ ਮੇਂ ਕਵਨ ਮਿਤ੍ਰ ਹੈ, ਭਾਵ ਸੇ ਇਸ ਜੀਵ ਕਾ ਕੋਈ ਮਿਤ੍ਰ ਨਹੀਂ ਹੈ॥
Prof. Sahib Singhਹੇ ਭਾਈ! ਕੋਈ ਵਿਰਲਾ ਮਨੁੱਖ ਜਾਣਦਾ ਹੈ (ਕਿ) ਇਥੇ ਜਗਤ ਵਿਚ (ਅਸਲੀ) ਮਿੱਤਰ ਕੌਣ ਹੈ।

ਪਦ ਅਰਥ ਕੋਈ = ਕੋਈ ਵਿਰਲਾ। ਈਹਾ ਜਗਿ = ਇਥੇ ਜਗਤ ਵਿਚ।

SikhNet (Spanish)¿Habrá alguien que sepa en realidad, Quién es nuestro Amigo en este mundo?

ਜਿਸੁ ਹੋਇ ਕ੍ਰਿਪਾਲੁ. ਸੋਈ ਬਿਧਿ ਬੂਝੈ; ਤਾ ਕੀ ਨਿਰਮਲ ਰੀਤਿ ॥੧॥ ਰਹਾਉ ॥

jis hoe kripaal. soee bidh boojhai; taa kee niramal reet |1| rahaau |

Sant Singh KhalsaHe alone understands this, whom the Lord blesses with His Mercy. Immaculate and unstained is his way of life. ||1||Pause||
Manmohan SinghHe, to whom the Lord is merciful, he alone understands this mystery. Immaculate is his mode of life. Pause.
Manmohan Singh (Punjabi)ਜਿਸ ਉਤੇ ਸੁਆਮੀ ਮਿਹਰਬਾਨ ਹੁੰਦਾ ਹੈ, ਕੇਵਲ ਓਹੀ ਇਸ ਬੁਝਾਰਤ ਨੂੰ ਸਮਝਦਾ ਹੈ। ਪਵਿੱਤਰ ਹੈ ਉਸ ਦਾ ਜੀਵਨ ਰਹੁ-ਰੀਤੀ। ਠਹਿਰਾਉ।
Fareedkot Teekaਜਿਸ ਪਰ ਪਰਮੇਸ੍ਵਰੁ ਦ੍ਯਾਲੁ ਹੋਤਾ ਹੈ ਓਹੀ ਇਸੀ ਬਿਧੀ ਕੋ ਸਮਝਤਾ ਹੈ ਅਰੁ ਤਿਸੀ ਕੀ ਨਿਰਮਲ ਮ੍ਰਜਾਦਾ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਉੱਤੇ (ਪਰਮਾਤਮਾ) ਦਇਆਵਾਨ ਹੁੰਦਾ ਹੈ, ਉਹੀ ਮਨੁੱਖ ਇਸ ਗੱਲ ਨੂੰ ਸਮਝਦਾ ਹੈ, (ਫਿਰ) ਉਸ ਮਨੁੱਖ ਦੀ ਜੀਵਨਿ-ਜੁਗਤਿ ਪਵਿੱਤ੍ਰ ਹੋ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਸੋਈ = ਉਹੀ ਮਨੁੱਖ। ਬਿਧਿ = ਜੁਗਤਿ। ਤਾ ਕੀ = ਉਸ ਮਨੁੱਖ ਦੀ। ਰੀਤਿ = ਜੀਵਨ-ਜੁਗਤਿ ॥੧॥ ਰਹਾਉ ॥

SikhNet (Spanish)Pues sólo entiende el Misterio de la Gracia de Dios, quien tiene esa Bendición. Su Sendero es Inmaculado e Impecable. (1‑Pausa)

ਮਾਤ ਪਿਤਾ ਬਨਿਤਾ ਸੁਤ ਬੰਧਪ; ਇਸਟ ਮੀਤ ਅਰੁ ਭਾਈ ॥

maat pitaa banitaa sut bandhap; isatt meet ar bhaaee |

Sant Singh KhalsaMother, father, spouse, children, relatives, lovers, friends and siblings meet,
Manmohan SinghMother, father, wife, sons, relations, lovers, friends, and brothers,
Manmohan Singh (Punjabi)ਮਾਂ, ਪਿਓ, ਪਤਨੀ, ਪੁੱਤ੍ਰ, ਸਨਬੰਧੀ, ਪ੍ਰੇਮੀ, ਮਿੱਤ੍ਰ, ਅਤੇ ਭਰਾ,
Fareedkot Teekaਇਹੁ ਮਾਤਾ, ਪਿਤਾ, ਇਸਤ੍ਰੀ ,ਪੁਤ੍ਰ ਔ (ਬੰਧਪ) ਸਨਬੰਧੀ, (ਇਸਟ) ਪਿਆਰੇ, ਮਿਤ੍ਰ ਔਰ ਭਾਈ ਆਦੀ ਜੇਤੇ ਹੈਂ ॥
Prof. Sahib Singhਹੇ ਭਾਈ! ਮਾਂ ਪਿਉ, ਇਸਤ੍ਰੀ, ਪੁੱਤਰ, ਰਿਸ਼ਤੇਦਾਰ, ਪਿਆਰੇ ਮਿੱਤਰ ਅਤੇ ਭਰਾ-

ਪਦ ਅਰਥ ਬਨਿਤਾ = ਇਸਤ੍ਰੀ। ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਇਸਟ = ਪਿਆਰੇ, ਇਸ਼ਟ। ਅਰੁ = ਅਤੇ।

SikhNet (Spanish)Padre y madre, esposa e hijos, parientes amados y hermanos se encuentran

ਪੂਰਬ ਜਨਮ ਕੇ ਮਿਲੇ ਸੰਜੋਗੀ; ਅੰਤਹਿ. ਕੋ ਨ ਸਹਾਈ ॥੧॥

poorab janam ke mile sanjogee; anteh. ko na sahaaee |1|

Sant Singh KhalsaHaving been associated in previous lives; but none of them will be your companion and support in the end. ||1||
Manmohan Singhmeet because of association of the previous births, but in the end, none of them extends a helping hand.
Manmohan Singh (Punjabi)ਪਿਛਲੇ ਜਨਮਾਂ ਦੇ ਸੰਗੀ ਹੋਣ ਕਰ ਕੇ ਮਿਲਦੇ ਹਨ, ਪ੍ਰੰਤੂ ਅਖੀਰ ਦੇ ਵੇਲੇ ਕੋਈ ਸਹਾਇਕ ਨਹੀਂ ਹੁੰਦਾ।
Fareedkot Teekaਏਹ ਸੰਪੂਰਨ ਪੂਰਬਲੇ ਜਨਮ ਕੇ ਸੰਜੋਗ ਕਰ ਆਇ ਮਿਲੇ ਹੈਂ, ਪਰੰਤੂ ਅੰਤ ਕੋ ਕੋਈ ਸਹਾਈ ਨਹੀਂ ਹੋਤਾ ਹੈ॥੧॥
Prof. Sahib Singhਇਹ ਸਾਰੇ ਪਹਿਲੇ ਜਨਮਾਂ ਦੇ ਸੰਜੋਗਾਂ ਕਰਕੇ (ਇਥੇ) ਮਿਲ ਪਏ ਹਨ। ਅਖ਼ੀਰ ਵੇਲੇ ਇਹਨਾਂ ਵਿਚੋਂ ਕੋਈ ਭੀ ਸਾਥੀ ਨਹੀਂ ਬਣਦਾ ॥੧॥

ਪਦ ਅਰਥ ਪੂਰਬ = ਪਹਿਲੇ। ਸੰਜੋਗੀ = ਸੰਜੋਗਾਂ ਨਾਲ। ਅੰਤਹਿ = ਅਖ਼ੀਰ ਵੇਲੇ। ਕੋ = ਕੋਈ ਭੀ। ਸਹਾਈ = ਸਾਥੀ ॥੧॥

SikhNet (Spanish)después de haber tenido relación en la vida pasada, pero ninguno de ellos nos acompaña al más allá. (1)

ਮੁਕਤਿ ਮਾਲ. ਕਨਿਕ ਲਾਲ ਹੀਰਾ; ਮਨ ਰੰਜਨ ਕੀ ਮਾਇਆ ॥

mukat maal. kanik laal heeraa; man ranjan kee maaeaa |

Sant Singh KhalsaPearl necklaces, gold, rubies and diamonds please the mind, but they are only Maya.
Manmohan SinghPearl necklaces, gold, rubies and diamonds are the illusory riches, which please not mind.
Manmohan Singh (Punjabi)ਮੌਤੀਆਂ ਦੀਆਂ ਮਾਲਾਂ, ਸੋਨਾ ਜਵਾਹਿਰਾਤ ਅਤੇ ਮਾਣਕ ਚਿੱਤ ਨੂੰ ਖੁਸ਼ ਕਰਨ ਵਾਲੇ ਪਦਾਰਥ ਹਨ।
Fareedkot Teekaਮੋਤੀਓਂ ਕੀ ਮਾਲਾ ਸ੍ਵਰਨ ਲਾਲ ਹੀਰੇ ਆਦੀ ਜੇਤੀ ਬਿਭੂਤੀ ਹੈ, ਸੋ ਈਹਾਂ ਮਨ ਕੇ (ਰੰਜਨ) ਪ੍ਰਸੰਨ ਕਰਨੇ ਕੀ ਮਾਯਾ ਹੈ॥
Prof. Sahib Singhਹੇ ਭਾਈ! ਮੋਤੀਆਂ ਦੀ ਮਾਲਾ, ਸੋਨਾ, ਲਾਲ, ਹੀਰੇ, ਮਨ ਨੂੰ ਖ਼ੁਸ਼ ਕਰਨ ਵਾਲੀ ਮਾਇਆ-

ਪਦ ਅਰਥ ਮੁਕਤਿ = {मौक्‍ितक} ਮੋਤੀ। ਕਨਿਕ = ਸੋਨਾ। ਮਨ ਰੰਜਨ ਕੀ = ਮਨ ਨੂੰ ਖ਼ੁਸ਼ ਕਰਨ ਵਾਲੀ।

SikhNet (Spanish)Los collares de oro, perlas, rubíes y diamantes son sólo placeres ilusorios de la mente,

ਹਾ ਹਾ ਕਰਤ ਬਿਹਾਨੀ ਅਵਧਹਿ; ਤਾ ਮਹਿ ਸੰਤੋਖੁ. ਨ ਪਾਇਆ ॥੨॥

haa haa karat bihaanee avadheh; taa meh santokh. na paaeaa |2|

Sant Singh KhalsaPossessing them, one passes his life in agony; he obtains no contentment from them. ||2||
Manmohan SinghTo gather them man's life passes in agony, yet, in them he obtains not contentment.
Manmohan Singh (Punjabi)ਆਦਮੀ ਦੀ ਆਰਬਲਾ ਇਨ੍ਹਾਂ ਨੂੰ ਇਕੱਤਰ ਕਰਨ ਦੇ ਦੁਖ ਵਿੱਚ ਬੀਤ ਜਾਂਦੀ ਹੈ। ਫਿਰ ਵੀ ਉਨ੍ਹਾਂ ਵਿੱਚ ਉਸ ਨੂੰ ਸਬਰ ਪ੍ਰਾਪਤ ਨਹੀਂ ਹੁੰਦਾ।
Fareedkot Teeka(ਹਾਹਾ) ਹਾਇ ਅਰਥਾਤ ਵਿਰਲਾਪ ਵਾ ਅਹੰਮਮ ਕਰਤਿਆਂ ਹੀ ਇਸ ਜੀਵ ਕੀ ਅਵਸਥਾ ਬੀਤ ਗਈ, ਇਸ ਬਿਭੂਤੀ ਮੇਂ ਸੰਤੋਖ ਨ ਪਾਇਆ, ਭਾਵ ਸੇ ਤ੍ਰਿਪਤ ਨਾ ਭਇਆ॥੨॥
Prof. Sahib Singhਇਹਨਾਂ ਵਿਚ (ਲੱਗਿਆਂ) ਸਾਰੀ ਉਮਰ 'ਹਾਇ, ਹਾਇ' ਕਰਦਿਆਂ ਗੁਜ਼ਰ ਜਾਂਦੀ ਹੈ, ਮਨ ਨਹੀਂ ਰੱਜਦਾ ॥੨॥

ਪਦ ਅਰਥ ਬਿਹਾਨੀ = ਬੀਤ ਗਈ। ਅਵਧਹਿ = ਉਮਰ। ਤਾ ਮਹਿ = ਇਹਨਾਂ ਪਦਾਰਥਾਂ ਵਿਚ। ਸੰਤੋਖੁ = ਸ਼ਾਂਤੀ, ਰੱਜ ॥੨॥

SikhNet (Spanish)y para poseerlos uno pasa sus días en agonía y sin tener Paz. (2)

ਹਸਤਿ ਰਥ ਅਸ੍ਵ ਪਵਨ ਤੇਜ; ਧਣੀ ਭੂਮਨ ਚਤੁਰਾਂਗਾ ॥

hasat rath asv pavan tej; dhanee bhooman chaturaangaa |

Sant Singh KhalsaElephants, chariots, horses as fast as the wind, wealth, land, and armies of four kinds
Manmohan SinghElephants, chariots, horses swift like the wind, wealth, lands and four Kings, of armies,
Manmohan Singh (Punjabi)ਹਾਥੀ, ਗੱਡੀਆਂ, ਹਵਾ ਵਰਗੇ ਤਿੱਖੇ ਘੋੜੇ, ਧਨ-ਦੌਲਤ, ਜਮੀਨਾਂ ਅਤੇ ਚਾਰ ਤਰ੍ਹਾਂ ਦੀ ਸੈਨਾ,
Fareedkot Teekaਪੁਨਾ ਹਸਤੀ ਔ ਰਥ, ਪਵਨ ਕੇ ਸਮਾਨ ਬੇਗ ਵਾਲੇ ਤੇਜ ਘੋੜੇ ਔ ਇਨ ਕਾ ਧਨੀ ਮਾਲਕ ਹੈ। (ਭੂ) ਪ੍ਰਿਥਵੀ (ਮਨ) ਮਣੀਆ ਭੀ ਹੋਵੈ, (ਚਤੁਰਾਂਗਾ) ਚਾਰ ਪਰਕਾਰ ਦੀ ਸੈਨਾਂ ਹੋਵੈ, ਭਾਵ ਸੇ ਏਤੀ ਬਿਭੂਤੀ ਯਦਪੀ ਹੋਵੈ॥
Prof. Sahib Singhਹੇ ਭਾਈ! ਹਾਥੀ, ਰਥ, ਹਵਾ ਦੇ ਵੇਗ ਵਰਗੇ ਘੋੜੇ (ਹੋਣ), ਧਨਾਢ ਹੋਵੇ, ਜ਼ਿਮੀ ਦਾ ਮਾਲਕ ਹੋਵੇ, ਚਾਰ ਕਿਸਮ ਦੀ ਫ਼ੌਜ ਦਾ ਮਾਲਕ ਹੋਵੇ-

ਪਦ ਅਰਥ ਹਸਤਿ = ਹਾਥੀ। ਅਸ੍ਵ = ਘੋੜੇ। ਪਵਨ ਤੇਜ = ਹਵਾ ਦੇ ਵੇਗ ਵਾਲੇ। ਧਣੀ = ਧਨ ਦਾ ਮਾਲਕ। ਭੂਮਨ = ਜ਼ਿਮੀ ਦਾ ਮਾਲਕ। ਚਤੁਰਾਂਗਾ = ਚਾਰ ਅੰਗਾਂ ਵਾਲੀ ਫ਼ੌਜ: ਹਾਥੀ, ਰਥ, ਘੋੜੇ, ਪੈਦਲ।

SikhNet (Spanish)Uno podrá tener elefantes, carrozas, caballos que lo llevan rápido como el viento,

ਸੰਗਿ. ਨ ਚਾਲਿਓ ਇਨ ਮਹਿ ਕਛੂਐ; ਊਠਿ ਸਿਧਾਇਓ ਨਾਂਗਾ ॥੩॥

sang. na chaalio in meh kachhooai; aootth sidhaaeo naangaa |3|

Sant Singh Khalsa- none of these will go with him; he must get up and depart, naked. ||3||
Manmohan Singhnothing of these goes with the man and he gets up and departs all naked.
Manmohan Singh (Punjabi)ਇਨ੍ਹਾਂ ਵਿਚੋਂ ਕੋਈ ਸ਼ੈ ਭੀ ਬੰਦੇ ਦੇ ਨਾਲ ਨਹੀਂ ਜਾਂਦੀ ਉਹ ਉਠ ਕੇ ਨੰਗ ਧੜੰਗ ਟੁਰ ਜਾਂਦਾ ਹੈ।
Fareedkot Teekaਤਦਪਿ ਇਸ ਜੀਵ ਕੇ ਸਾਥ ਕੁਛ ਭੀ ਨਾ ਚਲਤਾ ਭਇਆ, ਜਬ ਅੰਤ ਸਮੈਂ ਜਾਣਾ ਬਣਾ ਤੋ ਉਠ ਕਰ ਨਗਨ ਹੀ ਜਾਤਾ ਭਇਆ॥੩ ॥
Prof. Sahib Singhਇਹਨਾਂ ਵਿਚੋਂ (ਭੀ) ਕੋਈ ਚੀਜ਼ ਭੀ ਨਾਲ ਨਹੀਂ ਜਾਂਦੀ, (ਇਹਨਾਂ ਦਾ ਮਾਲਕ ਮਨੁੱਖ ਇਥੋਂ) ਨੰਗਾ ਹੀ ਉੱਠ ਕੇ ਤੁਰ ਪੈਂਦਾ ਹੈ ॥੩॥

ਪਦ ਅਰਥ ਸੰਗਿ = ਨਾਲ। ਕਛੂਐ = ਕੁਝ ਭੀ। ਸਿਧਾਇਓ = ਤੁਰ ਪਿਆ ॥੩॥

SikhNet (Spanish)riquezas, tierras y hombres armados, pero ninguno de ellos se va con nosotros y uno deja el mundo desnudo como pordiosero. (3)

ਹਰਿ ਕੇ ਸੰਤ. ਪ੍ਰਿਅ ਪ੍ਰੀਤਮ ਪ੍ਰਭ ਕੇ; ਤਾ ਕੈ ਹਰਿ ਹਰਿ ਗਾਈਐ ॥

har ke sant. pria preetam prabh ke; taa kai har har gaaeeai |

Sant Singh KhalsaThe Lord's Saints are the beloved lovers of God; sing of the Lord, Har, Har, with them.
Manmohan SinghGod's saints are the dear beloved of the Lord. In their company, sing Thou the Lord God's praise.
Manmohan Singh (Punjabi)ਰੱਬ ਦੇ ਸਾਧੂ ਸੁਆਮੀ ਦੇ ਪਿਆਰੇ ਦਿਲਬਰ ਹਨ। ਉਨ੍ਹਾਂ ਦੀ ਸੰਗਤ ਅੰਦਰ ਤੂੰ ਸੁਆਮੀ ਵਾਹਿਗੁਰੂ ਦਾ ਜੱਸ ਗਾਇਨ ਕਰ।
Fareedkot Teekaਤਾਂ ਤੇ ਹਰੀ ਪਤੀ ਪ੍ਰਭੂ ਕੇ ਜੋ ਪ੍ਰੀਤਮ ਹਰੀ ਕੇ ਸੰਤ ਹੈਂ ਤਿਨਾ ਕੋ ਮਿਲ ਕਰਕੇ, ਹੇ ਭਾਈ! ਹਰੀ ਕੇ ਗੁਣੋਂ ਕੋ ਜਬ ਗਾਇਨ ਕਰੀਏ॥
Prof. Sahib Singhਪਰਮਾਤਮਾ ਦੇ ਸੰਤ ਜਨ ਪਰਮਾਤਮਾ ਦੇ ਪਿਆਰੇ ਹੁੰਦੇ ਹਨ, ਉਹਨਾਂ ਦੀ ਸੰਗਤਿ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।

ਪਦ ਅਰਥ ਪ੍ਰਿਅ = ਪਿਆਰੇ। ਤਾ ਕੈ = ਉਹਨਾਂ ਦੀ ਸੰਗਤਿ ਵਿਚ। ਗਾਈਐ = ਗਾਣਾ ਚਾਹੀਦਾ ਹੈ।

SikhNet (Spanish)Los Santos del Señor son Bienamados de Dios; cantemos la Alabanza de Dios con ellos.

ਨਾਨਕ ਈਹਾ ਸੁਖੁ. ਆਗੈ ਮੁਖ ਊਜਲ; ਸੰਗਿ ਸੰਤਨ ਕੈ ਪਾਈਐ ॥੪॥੧॥

naanak eehaa sukh. aagai mukh aoojal; sang santan kai paaeeai |4|1|

Sant Singh KhalsaO Nanak, in the Society of the Saints, you shall obtain peace in this world, and in the next world, your face shall be radiant and bright. ||4||1||
Manmohan SinghNanak, in the society of such saints, the mortal gathers peace here and his face becomes bright hereafter.
Manmohan Singh (Punjabi)ਨਾਨਕ, ਐਸੇ ਸਾਧੂਆਂ ਦੀ ਸੰਗਤ ਅੰਦਰ ਪ੍ਰਾਣੀ ਏਥੇ ਆਰਾਮ ਪਾਉਂਦਾ ਹੈ ਅਤੇ ਅੱਗੇ ਉਸ ਦਾ ਚਿਹਰਾ ਰੋਸ਼ਨ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤਬ (ਈਹਾ) ਇਸ ਲੋਕ ਮੇਂ ਸੁਖ ਹੋਤਾ ਹੈ, ਔਰ ਆਗੇ ਪ੍ਰਲੋਕ ਮੇਂ ਮੁਖ ਕਾ ਉਜਲ ਹੋਣਾ ਸੰਤੋਂ ਕੇ ਸੰਗ ਕਰ ਕੇ ਹੀ ਪਾਈਤਾ ਹੈ॥੪॥੧॥☬ਪ੍ਰਸ਼ਨ:
Prof. Sahib Singhਹੇ ਨਾਨਕ! (ਅਜਿਹਾ ਕਰਨ ਨਾਲ) ਇਸ ਲੋਕ ਵਿਚ ਸੁਖ ਮਿਲਦਾ ਹੈ, ਪਰਲੋਕ ਵਿਚ ਸੁਰਖ਼-ਰੂ ਹੋ ਜਾਈਦਾ ਹੈ। (ਪਰ ਇਹ ਦਾਤਿ) ਸੰਤ ਜਨਾਂ ਦੀ ਸੰਗਤਿ ਵਿਚ ਹੀ ਮਿਲਦੀ ਹੈ ॥੪॥੧॥

ਪਦ ਅਰਥ ਈਹਾ = ਇਸ ਲੋਕ ਵਿਚ। ਆਗੈ = ਪਰਲੋਕ ਵਿਚ। ਊਜਲ = ਰੌਸ਼ਨ। ਕੈ ਸੰਗਿ = ਦੇ ਨਾਲ, ਦੀ ਸੰਗਤਿ ਵਿਚ ॥੪॥੧॥

SikhNet (Spanish)Dice Nanak, uno gana Paz aquí y Gloria aquí después; tal es el Mérito de asociarse con los Santos. (4‑1)
Answers quote the Granth verbatim with Ang citations. AI commentary is not Gurbani and not a religious ruling.