ਜੈਤਸਰੀ ਮਃ ੫ ॥
jaitasaree mahalaa 5 |
Sant Singh KhalsaJaitsree, Fifth Mehl:
Manmohan SinghJaitsri 5th Guru.
Manmohan Singh (Punjabi)ਜੈਤਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Yaitsri, Mejl Guru Aryan, Quinto Canal Divino.
ਧੀਰਉ ਸੁਨਿ; ਧੀਰਉ ਪ੍ਰਭ ਕਉ ॥੧॥ ਰਹਾਉ ॥
dheerau sun; dheerau prabh kau |1| rahaau |
Sant Singh KhalsaI am calmed, calmed and soothed, hearing of God. ||1||Pause||
Manmohan SinghI am sedated, I am sedated by hearing of my Lord. Pause.
Manmohan Singh (Punjabi)ਆਪਣੇ ਸੁਆਮੀ ਵਾਰੇ ਸੁਣ ਕੇ ਮੈਂ ਧੀਰਜਵਾਨ ਮੈਂ ਧੀਰਜਵਾਨ ਹੋ ਗਿਆ ਹਾਂ। ਠਹਿਰਾਉ।
Fareedkot Teeka(ਧੀਰਉ) ਧੀਰਜ ਆਦਿ ਗੁਣੋਂ ਵਾਲੇ ਸੰਤੋਂ ਕਾ ਗੁਰੋਂ ਸੇ ਪ੍ਰਭੂ ਕਾ ਉਪਦੇਸ਼ ਸੁਨ ਕਰ ਕੇ ਮੈਂ (ਧੀਰਉ) ਧੀਰਜ ਕੋ ਪ੍ਰਾਪਤਿ ਹੂਆ ਹੂੰ; ਵਾ ਗੁਰੂ ਉਪਦੇਸ਼ ਸੁਨ ਕਰ ਮੇਂ ਮਨ ਤਨ ਸੇ ਧੀਰਜ ਕੋ ਪ੍ਰਾਪਤਿ ਹੂਆ ਹੂੰ॥੧॥ ਰਹਾਉ ॥
Prof. Sahib Singhਹੇ ਭਾਈ! ਮੈਂ ਪ੍ਰਭੂ (ਦੀਆਂ ਗੱਲਾਂ) ਨੂੰ ਸੁਣ ਸੁਣ ਕੇ (ਆਪਣੇ ਮਨ ਵਿਚ) ਸਦਾ ਧੀਰਜ ਹਾਸਲ ਕਰਦਾ ਰਹਿੰਦਾ ਹਾਂ ॥੧॥ ਰਹਾਉ ॥ਪਦ ਅਰਥ ਧੀਰਉ = ਧੀਰਉਂ, ਮੈਂ ਧੀਰਜ ਹਾਸਲ ਕਰਦਾ ਹਾਂ। ਕਉ = ਨੂੰ। ਸੁਨਿ = ਸੁਣ ਕੇ ॥੧॥ ਰਹਾਉ ॥
SikhNet (Spanish)Estoy en Paz sólo cuando escucho de mi Dios (1-Pausa)
ਜੀਅ ਪ੍ਰਾਨ ਮਨੁ ਤਨੁ ਸਭੁ ਅਰਪਉ; ਨੀਰਉ ਪੇਖਿ. ਪ੍ਰਭ ਕਉ ਨੀਰਉ ॥੧॥
jeea praan man tan sabh arpau; neerau pekh. prabh kau neerau |1|
Sant Singh KhalsaI dedicate my soul, my breath of life, my mind, body and everything to Him: I behold God near, very near. ||1||
Manmohan SinghSeeing the Lord near, so near, I offer Him my very existence, very life, soul, body, and everything.
Manmohan Singh (Punjabi)ਸੁਆਮੀ ਨੂੰ ਨੇੜੇ ਐਨੇ ਤੇੜੇ ਵੇਖ ਕੇ ਮੈਂ ਉਸ ਨੂੰ ਆਪਣਾ ਜੀਵਨ ਜਿੰਦ ਜਾਨ ਆਤਮਾ, ਦੇਹ ਅਤੇ ਹਰ ਸ਼ੈ ਭੇਟਾ ਕਰਦਾ ਹਾਂ।
Fareedkot Teekaਸਰਬ ਤੇ (ਨੀਰਉ) ਨਿਕਟ ਜੋ ਪ੍ਰਭੂ ਹੈ ਤਿਸ ਕੋ ਅਪਨੇ (ਨੀਰਉ) ਨਿਕਟ ਦੇਖ ਕਰ ਕੇ ਮੈਂ ਅਪਨਾ ਜੀਵ ਔਰ ਪ੍ਰਾਨ, ਮਨ, ਤਨ ਸੰਪੂਰਨ ਅਰਪਨ ਕਰਤਾ ਹੂੰ॥੧॥
Prof. Sahib Singhਹੇ ਭਾਈ! ਪ੍ਰਭੂ ਨੂੰ ਹਰ ਵੇਲੇ (ਆਪਣੇ) ਨੇੜੇ ਵੇਖ ਵੇਖ ਕੇ ਮੈਂ ਆਪਣੀ ਜਿੰਦ-ਪ੍ਰਾਣ, ਆਪਣਾ ਮਨ ਤਨ ਸਭ ਕੁਝ ਉਸ ਦੀ ਭੇਟ ਕਰਦਾ ਰਹਿੰਦਾ ਹਾਂ ॥੧॥ਪਦ ਅਰਥ ਜੀਅ = ਜਿੰਦ। ਸਭੁ = ਹਰੇਕ ਚੀਜ਼, ਸਭ ਕੁਝ। ਅਰਪਉ = ਅਪਰਉਂ, ਮੈਂ ਅਰਪਨ ਕਰਦਾ ਹਾਂ। ਨੀਰਉ = ਨੇੜੇ। ਪੇਖਿ = ਵੇਖ ਕੇ ॥੧॥
SikhNet (Spanish)cuando Lo veo tan cerca sólo quiero dedicar mi vida, mi cuerpo y mi mente a Él. (1)
ਬੇਸੁਮਾਰ ਬੇਅੰਤੁ ਬਡ ਦਾਤਾ; ਮਨਹਿ ਗਹੀਰਉ. ਪੇਖਿ ਪ੍ਰਭ ਕਉ ॥੨॥
besumaar beant badd daataa; maneh gaheerau. pekh prabh kau |2|
Sant Singh KhalsaBeholding God, the inestimable, infinite and Great Giver, I cherish Him in my mind. ||2||
Manmohan SinghSeeing the Unestimable, Infinite and the great Beneficent Lord, I treasure Him in my mind.
Manmohan Singh (Punjabi)ਬੇਅੰਦਾਜ ਅਤੇ ਅਨੰਤ ਅਤੇ ਵੱਡੇ ਦਾਤਾਰ ਸੁਆਮੀ ਨੂੰ ਵੇਖ ਕੇ, ਮੈਂ ਉਸ ਨੂੰ ਆਪਣੇ ਹਿਰਦੇ ਅੰਦਰ ਵਸਾਉਂਦਾ ਹਾਂ।
Fareedkot Teeka(ਬੇਸੁਮਾਰ) ਗਿਨਤੀ ਸੇ ਰਹਤ ਜੋ ਪ੍ਰਭੂ ਬਿਅੰਤ ਵਡਾ ਦਾਤਾਰ ਹੈ, ਤਿਸ ਪ੍ਰਭੂ ਕੋ ਦੇਖ ਕਰ ਮਨ ਮੇਂ (ਗਹੀਰਉ) ਗ੍ਰਹਣ ਕਰਤਾ ਹੂੰ॥੨॥
Prof. Sahib Singhਹੇ ਭਾਈ! ਉਹ ਪ੍ਰਭੂ ਵੱਡਾ ਦਾਤਾ ਹੈ, ਬੇਅੰਤ ਹੈ, ਉਸ ਦੇ ਗੁਣਾਂ ਦਾ ਲੇਖਾ ਨਹੀਂ ਹੋ ਸਕਦਾ। ਉਸ ਪ੍ਰਭੂ ਨੂੰ (ਹਰ ਥਾਂ) ਵੇਖ ਕੇ ਮੈਂ ਉਸ ਨੂੰ ਆਪਣੇ ਮਨ ਵਿਚ ਟਿਕਾਈ ਰੱਖਦਾ ਹਾਂ ॥੨॥ਪਦ ਅਰਥ ਬਡ = ਵੱਡਾ। ਮਨਹਿ = ਮਨ ਵਿਚ। ਗਹੀਰਉ = ਮੈਂ ਗਹਿ ਰੱਖਦਾ ਹਾਂ, ਮੈਂ ਫੜੀ ਰੱਖਦਾ ਹਾਂ ॥੨॥
SikhNet (Spanish)El Señor es Infinito, Bueno y sin barreras; Lo atesoro en la mente cuando obtengo Su Visión. (2)
ਜੋ ਚਾਹਉ ਸੋਈ ਸੋਈ ਪਾਵਉ; ਆਸਾ ਮਨਸਾ ਪੂਰਉ. ਜਪਿ ਪ੍ਰਭ ਕਉ ॥੩॥
jo chaahau soee soee paavau; aasaa manasaa poorau. jap prabh kau |3|
Sant Singh KhalsaWhatever I wish for, I receive; my hopes and desires are fulfilled, meditating on God. ||3||
Manmohan SinghMeditating on my Lord, I obtain exactly that, which I wish for and my hopes and desires are fulfilled.
Manmohan Singh (Punjabi)ਆਪਣੇ ਸਾਹਿਬ ਦਾ ਸਿਮਰਨ ਕਰਨ ਦੁਆਰਾ, ਮੈਂ ਐਨੇ ਓਹੀ ਕੁਝ ਪਾ ਲੈਂਦਾ ਹਾਂ, ਜਿਹੜਾ ਕੁਝ ਮੈਂ ਚਾਹੁੰਦਾ ਹਾਂ ਅਤੇ ਮੇਰੀਆਂ ਉਮੈਦਾਂ ਤੇ ਖਾਹਿਸ਼ਾਂ ਪੂਰਨ ਹੋ ਜਾਂਦੀਆਂ ਹਨ।
Fareedkot Teekaਜੋ ਜੋ ਤਿਸ ਤੇ ਮੈਂ ਚਾਹਿਤਾ ਹੂੰ ਸੋਈ ਸੋਈ ਪਾਵਤਾ ਹੂੰ, ਕਿਉਂਕਿ ਤਿਸ ਪ੍ਰਭੂ ਕੌ ਜਪ ਕਰ ਕੇ ਅਪਨੀ ਆਸਾ ਮਨਸਾ ਪੂਰਨ ਕਰਤਾ ਹੂੰ॥੩॥
Prof. Sahib Singhਹੇ ਭਾਈ! ਮੈਂ (ਜੇਹੜੀ ਜੇਹੜੀ ਚੀਜ਼) ਚਾਹੁੰਦਾ ਹਾਂ, ਉਹੀ ਉਹੀ (ਉਸ ਪ੍ਰਭੂ ਪਾਸੋਂ) ਪ੍ਰਾਪਤ ਕਰ ਲੈਂਦਾ ਹਾਂ। ਪ੍ਰਭੂ (ਦੇ ਨਾਮ) ਨੂੰ ਜਪ ਜਪ ਕੇ ਮੈਂ ਆਪਣੀ ਹਰੇਕ ਆਸ ਹਰੇਕ ਮੁਰਾਦ (ਉਸ ਦੇ ਦਰ ਤੋਂ) ਪੂਰੀ ਕਰ ਲੈਂਦਾ ਹਾਂ ॥੩॥ਪਦ ਅਰਥ ਚਾਹਉ = ਚਾਹਉਂ, ਮੈਂ ਚਾਹੁੰਦਾ ਹਾਂ। ਸੋਈ ਸੋਈ = ਉਹੀ ਉਹੀ ਚੀਜ਼। ਪਾਵਉ = ਪਾਵਉਂ, ਮੈਂ ਹਾਸਲ ਕਰ ਲੈਂਦਾ ਹਾਂ। ਮਨਸਾ = {मनीषा} ਮਨ ਦੀ ਮੁਰਾਦ। ਪੂਰਉ = ਪੂਰਉਂ, ਮੈਂ ਪੂਰੀ ਕਰ ਲੈਂਦਾ ਹਾਂ ॥੩॥
SikhNet (Spanish)Logro lo que busco, todos mis deseos y esperanzas son realizadas contemplando al Señor. (3)
ਗੁਰ ਪ੍ਰਸਾਦਿ ਨਾਨਕ ਮਨਿ ਵਸਿਆ; ਦੂਖਿ. ਨ ਕਬਹੂ ਝੂਰਉ, ਬੁਝਿ ਪ੍ਰਭ ਕਉ ॥੪॥੨॥੩॥
gur prasaad naanak man vasiaa; dookh. na kabahoo jhoorau, bujh prabh kau |4|2|3|
Sant Singh KhalsaBy Guru's Grace, God dwells in Nanak's mind; he never suffers or grieves, having realized God. ||4||2||3||
Manmohan SinghBy Guru's grace the Lord is enshrined in Nanak's mind and knowing Him, he regrets not in distress.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਸਾਹਿਬ ਨਾਨਕ ਦੇ ਹਿਰਦੇ ਅੰਦਰ ਟਿਕ ਗਿਆ ਅਤੇ ਉਸ ਨੂੰ ਜਾਣ ਕੇ, ਉਹ ਦੁੱਖ ਅੰਦਰ ਪਸਚਾਤਾਪ ਨਹੀਂ ਕਰਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਕਿਰਪਾ ਸੇ ਵਾਹਿਗੁਰੂ ਹਮਾਰੇ ਮਨ ਮੇਂ ਵਸਿਆ ਹੈ, ਤਿਸ ਪ੍ਰਭੂ ਕੋ ਜਾਣ ਕਰ ਕੇ ਪੁਨਾ ਦੁਖੋਂ ਸੇ ਕਬੀ ਝੂਰਤਾ ਨਹੀਂ ਹੂੰ, ਭਾਵ ਸੇ ਸਰਬ ਦੁਖ ਔਰ ਚਿੰਤਾ ਸੇ ਰਹਿਤ ਭਇਆ ਹੂੰ॥੪॥੨॥੩॥☬ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਉਹ ਪ੍ਰਭੂ ਮੇਰੇ) ਮਨ ਵਿਚ ਆ ਵੱਸਿਆ ਹੈ, ਹੁਣ ਮੈਂ ਪ੍ਰਭੂ (ਦੀ ਉਦਾਰਤਾ) ਨੂੰ ਸਮਝ ਕੇ ਕਿਸੇ ਭੀ ਦੁੱਖ ਵਿਚ ਚਿੰਤਾਤੁਰ ਨਹੀਂ ਹੁੰਦਾ ॥੪॥੨॥੩॥ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ। ਦੂਖਿ = (ਕਿਸੇ) ਦੁੱਖ ਵਿਚ। ਝੂਰਉ = ਝੂਰਉਂ, ਮੈਂ ਝੂਰਦਾ ਹਾਂ। ਬੁਝਿ = ਸਮਝ ਕੇ ॥੪॥੨॥੩॥
SikhNet (Spanish)Por la Gracia del Guru Él es enaltecido en la mente y yo nunca me lamento, pues conozco el Misterio de mi Dios. (4‑2‑3)