ਸਲੋਕੁ ॥
salok |
Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok
ਜੀਅ ਜੰਤ ਕੇ ਠਾਕੁਰਾ; ਆਪੇ ਵਰਤਣਹਾਰ ॥
jeea jant ke tthaakuraa; aape varatanahaar |
Sant Singh KhalsaO Lord and Master of all beings and creatures, You Yourself are prevailing everywhere.
Manmohan SinghO Lord of men and creatures! thou are amongst all.
Manmohan Singh (Punjabi)ਹੇ ਬੰਦਿਆਂ ਤੇ ਹੋਰਨਾਂ ਜੀਵਾਂ ਦੇ ਸੁਆਮੀ! ਤੂੰ ਖੁਦ ਹੀ ਸਾਰਿਆਂ ਅੰਦਰ ਸਮਾਇਆ ਹੋਇਆ ਹੈ!
Fareedkot Teekaਸੂਖਮ ਅਸਥੂਲ ਜੀਵੋਂ ਕਾ ਠਾਕਰ ਪ੍ਰਭੂ ਤੂੰ ਆਪ ਹੀ ਸਰਬ ਮੇਂ ਵਰਤਣੇ ਹਾਰ ਹੈਂ॥
Prof. Sahib Singhਹੇ ਜੀਆਂ ਜੰਤਾਂ ਦੇ ਪਾਲਣ ਵਾਲੇ ਪ੍ਰਭੂ! ਤੂੰ ਆਪ ਹੀ ਸਭ ਥਾਈਂ ਵਰਤ ਰਿਹਾ ਹੈਂ।
ਪਦ ਅਰਥ ਵਰਤਣਹਾਰ = ਸਭ ਥਾਈਂ ਮੌਜੂਦ।
SikhNet (Spanish)Tú eres el Maestro de toda vida y prevaleces en todo,
ਨਾਨਕ. ਏਕੋ ਪਸਰਿਆ; ਦੂਜਾ ਕਹ ਦ੍ਰਿਸਟਾਰ ॥੧॥
naanak. eko pasariaa; doojaa keh drisattaar |1|
Sant Singh KhalsaO Nanak, The One is All-pervading; where is any other to be seen? ||1||
Manmohan SinghNanak the One Lord is all pervading where can there be another seen?
Manmohan Singh (Punjabi)ਨਾਨਕ, ਇਕ ਸੁਆਮੀ ਹੀ ਸਰਬ ਵਿਆਪਕ ਹੈ। ਹੋਰ ਕੋਈ ਕਿੱਥੇ ਦਿਖਾਈ ਦਿੰਦਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਹੀ ਸਰਬ ਮੇਂ ਵਿਆਪਕ ਹੋ ਰਹਾ ਹੈ ਔਰ ਦੂਸਰਾ ਕੋਈ ਨਹੀਂ ਦ੍ਰਿਸਟ ਆਵਤਾ ਹੈ, ਭਾਵ ਸਰਬ ਰੂਪ ਤੂੰ ਹੀ ਹੈਂ॥੧॥
Prof. Sahib Singhਹੇ ਨਾਨਕ! ਪ੍ਰਭੂ ਆਪ ਹੀ ਸਭ ਥਾਈਂ ਮੌਜੂਦ ਹੈ, (ਉਸ ਤੋਂ ਬਿਨਾ ਕੋਈ) ਦੂਜਾ ਕਿਥੇ ਵੇਖਣ ਵਿਚ ਆਇਆ ਹੈ? ॥੧॥
ਪਦ ਅਰਥ ਪਸਰਿਆ = ਸਭ ਥਾਈਂ ਹਾਜ਼ਰ ਹੈਂ। ਕਹੁ = ਕਿਥੇ? ਦ੍ਰਿਸਟਾਰ = ਵੇਖਣ ਵਿਚ ਆਉਂਦਾ ਹੈ ॥੧॥
SikhNet (Spanish)en todas partes se encuentra Tu Presencia y fuera de Ti, nada existe. (1)