ਪਾਛੰ. ਕਰੋਤਿ ਅਗ੍ਰਣੀਵਹ; ਨਿਰਾਸੰ, ਆਸ ਪੂਰਨਹ ॥
paachhan. karot agraneevah; niraasan, aas pooranah |
Sant Singh KhalsaThose who were left behind - the Lord brings them to the front. He fulfills the hopes of the hopeless.
Manmohan SinghThe Lord brings to the fore those that are left behind and fulfills the hopes of the hopeless.
Manmohan Singh (Punjabi)ਪ੍ਰਭੂ ਪਿਛੇ ਰਹਿ ਗਿਆ ਨੂੰ ਅੱਗੇ ਲੈ ਆਉਂਦਾ ਹੈ ਅਤੇ ਬੇਉਮੈਦਿਆਂ ਦੀਆਂ ਉਹ ਉਮੈਦਾ, ਪੂਰੀਆਂ ਕਰ ਦਿੰਦਾ ਹੈ।
Fareedkot Teekaਹੇ ਭਾਈ! ਜੋ ਪੀਛੇ ਤੇ ਆਗੇ ਕਰਤਾ ਹੈ ਔ ਨਿਰਾਸੋਂ ਕੀ ਆਸ ਪੂਰਨ ਕਰਤਾ ਹੈ॥
Prof. Sahib Singhਉਹ ਪ੍ਰਭੂ ਪਿੱਛੇ ਤੁਰਨ ਵਾਲਿਆਂ ਨੂੰ ਆਗੂ ਬਣਾ ਦੇਂਦਾ ਹੈ, ਨਿਰਾਸਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ।ਪਦ ਅਰਥ ਪਾਛੰ = ਪਿੱਛੇ। ਕਰੋਤਿ = (करोति) ਕਰ ਦੇਂਦਾ ਹੈ। ਅਗ੍ਰਣੀਵਹ = ਅੱਗੇ ਲੱਗਣ ਵਾਲੇ (अग्रणी = a leader)।
SikhNet (Spanish)Los que fueron dejados atrás, el Señor los trae al frente, Él cumple las esperanzas de quien no las tiene.
ਨਿਰਧਨ. ਭਯੰ ਧਨਵੰਤਹ; ਰੋਗੀਅੰ. ਰੋਗ ਖੰਡਨਹ ॥
niradhan. bhayan dhanavantah; rogeean. rog khanddanah |
Sant Singh KhalsaHe makes the poor rich, and cures the illnesses of the ill.
Manmohan SinghThe poor, one, He makes rich and destroys He the disease of the diseased one.
Manmohan Singh (Punjabi)ਗਰੀਬ ਨੂੰ ਉਹ ਅਮੀਰ ਬਣਾ ਦਿੰਦਾ ਹੈ ਅਤੇ ਉਹ ਬੀਮਾਰ ਦੀ ਬੀਮਾਰੀ ਨੂੰ ਕੱਟ ਦਿੰਦਾ ਹੈ।
Fareedkot Teekaਨਿਰਧਨ ਧਨਵਤੰ (ਬਯੰ) ਹੋਤਾ ਹੈ ਔ ਰੋਗੀਓਂ ਕਾ ਰੋਗ ਖੰਡਨ ਕਰਤਾ॥
Prof. Sahib Singh(ਉਸ ਦੀ ਮੇਹਰ ਨਾਲ) ਕੰਗਾਲ ਧਨ ਵਾਲਾ ਬਣ ਜਾਂਦਾ ਹੈ। ਉਹ ਮਾਲਕ ਰੋਗੀਆਂ ਦੇ ਰੋਗ ਨਾਸ ਕਰਨ-ਜੋਗ ਹੈ।ਪਦ ਅਰਥ ਭਯੰ = ਹੋ ਜਾਂਦਾ ਹੈ। (भु = to become)।
SikhNet (Spanish)Vuelve al pobre, rico, y cura las enfermedades del enfermo.
ਭਗਤੵੰ ਭਗਤਿ ਦਾਨੰ; ਰਾਮ ਨਾਮ ਗੁਣ ਕੀਰਤਨਹ ॥
bhagatayan bhagat daanan; raam naam gun keeratanah |
Sant Singh KhalsaHe blesses His devotees with devotion. They sing the Kirtan of the Praises of the Lord's Name.
Manmohan SinghHis devotees, he blesses with his devotion and they sing the Lord, Name and praise.
Manmohan Singh (Punjabi)ਆਪਣੇ ਅਨੁਰਾਗੀਆਂ ਨੂੰ ਉਹ ਆਪਣਾ ਅਨੁਰਾਗ ਬਖਸ਼ਦਾ ਹੈ ਤੇ ਉਹ ਸਾਈਂ ਦਾ ਨਾਮ ਤੇ ਜੱਸ ਗਾਇਨ ਕਰਦੇ ਹਨ।
Fareedkot Teekaਭਗਤੋਂ ਕੋ ਭਗਤਿ ਦਾਨ ਦੇਤਾ ਹੈ, ਤਿਸ ਕੀ ਦਾਤ ਕਰੀ ਸੰਤ ਰਾਮ ਨਾਮ ਕੇ ਗੁਣੋਂ ਕਾ ਕੀਰਤਨ ਕਰਤੇ ਹੈਂ॥
Prof. Sahib Singhਪ੍ਰਭੂ ਆਪਣੇ ਭਗਤਾਂ ਨੂੰ ਆਪਣੀ ਭਗਤੀ ਨਾਮ ਅਤੇ ਗੁਣਾਂ ਦੀ ਸਿਫ਼ਤ-ਸਾਲਾਹ ਦੀ ਦਾਤ ਦੇਂਦਾ ਹੈ।ਪਦ ਅਰਥ ਭਗਤ੍ਯ੍ਯੰ = ਭਗਤਾਂ ਨੂੰ।
SikhNet (Spanish)Bendice a Sus Devotos con Devoción y ellos entonan el Kirtan de las Alabanzas del Nombre del Señor.
ਪਾਰਬ੍ਰਹਮ ਪੁਰਖ ਦਾਤਾਰਹ; ਨਾਨਕ ਗੁਰ ਸੇਵਾ. ਕਿੰ, ਨ ਲਭੵਤੇ ॥੨੦॥
paarabraham purakh daataarah; naanak gur sevaa. kin, na labhayate |20|
Sant Singh KhalsaO Nanak, those who serve the Guru find the Supreme Lord God, the Great Giver||20||
Manmohan SinghO Nanak, a few only, by Guru's service, find the Beneficent Transcendent Lord Master.
Manmohan Singh (Punjabi)ਹੇ ਨਾਨਕ! ਗੁਰਾਂ ਦੀ ਘਾਲ ਰਾਹੀਂ ਬਹੁਤ ਹੀ ਥੋੜ੍ਹੇ ਦਾਤਾਰ ਪਰਮ ਪ੍ਰਭੂ ਮਾਲਕ ਨੂੰ ਪਰਾਪਤ ਹੁੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪਾਰਬ੍ਰਹਮ ਪੁਰਖ ਦਾਤਾ ਕੀ ਕ੍ਰਿਪਾ ਅਰੁ ਗੁਰਾਂ ਕੀ ਸੇਵਾ ਕਰ ਕੇ ਪੁਰਖ (ਕਿੰ) ਕਿਆ ਨਹੀਂ ਲਭਤੇ ਹੈਂ, ਭਾਵ ਧਰਮ, ਅਰਥ, ਕਾਮ, ਮੋਖ ਕੋ ਪਾਇ ਲੇਤੇ ਹੈਂ॥੨੦॥
Prof. Sahib Singhਸਰਬ-ਵਿਆਪਕ ਪ੍ਰਭੂ ਸਭ ਦਾਤਾਂ ਦੇਣ ਵਾਲਾ ਹੈ। ਹੇ ਨਾਨਕ! ਗੁਰੂ ਦੀ ਸੇਵਾ ਦੀ ਰਾਹੀਂ (ਉਸ ਪਾਸੋਂ) ਕੀਹ ਕੁਝ ਨਹੀਂ ਮਿਲਦਾ? ॥੨੦॥ਪਦ ਅਰਥ ਕਿੰ ਨ = ਕੀਹ ਨਹੀਂ?, (ਭਾਵ,) ਸਭ ਕੁਝ। ਲਭ੍ਯ੍ਯਤੇ = ਲੱਭ ਪੈਂਦਾ ਹੈ ॥੨੦॥
* ਭਾਵ: ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਦਰ ਤੋਂ ਹਰੇਕ ਮੰਗੀ ਮੁਰਾਦ ਪੂਰੀ ਹੋ ਜਾਂਦੀ ਹੈ। ਪਰਮਾਤਮਾ ਸਭ ਦਾਤਾਂ ਦੇਣ ਵਾਲਾ ਹੈ, ਦੇਣ ਦੇ ਸਮਰੱਥ ਹੈ।
SikhNet (Spanish)Oh dice Nanak, quienes sirven al Señor, encuentran al Supremo Señor Dios, el Gran Dador. (20)