ਮਹਲਾ ੨ ॥
mahalaa 2 |
Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.
ਇਹੁ ਜਗੁ, ਸਚੈ ਕੀ ਹੈ ਕੋਠੜੀ; ਸਚੇ ਕਾ ਵਿਚਿ ਵਾਸੁ ॥
eihu jag, sachai kee hai kottharree; sache kaa vich vaas |
Sant Singh KhalsaThis world is the room of the True Lord; within it is the dwelling of the True Lord.
Manmohan SinghThis world is the True Lord's chamber and within it is the abode of the True One.
Manmohan Singh (Punjabi)ਇਹ ਸੰਸਾਰ ਸੱਚੇ ਸੁਆਮੀ ਦਾ ਕਮਰਾ (ਟਿਕਾਣਾ) ਹੈ। ਇਸ ਦੇ ਵਿੱਚ ਸਤਿਪੁਰਖ ਦਾ ਵਸੇਬਾ ਹੈ।
Fareedkot Teekaਇਹ ਜਗਤ ਸਚੇ ਕੀ ਕੋਠੜੀ ਹੈ ਔ ਇਸਮੇਂ ਸਚੇ ਪਰਮਾਤਮਾ ਕਾ ਨਿਵਾਸ ਹੈ॥
Prof. Sahib Singhਇਹ ਜਗਤ ਪ੍ਰਭੂ ਦੇ ਰਹਿਣ ਦੀ ਥਾਂ ਹੈ, ਪ੍ਰਭੂ ਇਸ ਵਿਚ ਵੱਸ ਰਿਹਾ ਹੈ।ਪਦ ਅਰਥ ਸਚੈ ਕੀ ਹੈ ਕੋਠੜੀ = ਸਦਾ ਕਾਇਮ ਰਹਿਣ ਵਾਲੇ ਰੱਬ ਦੀ ਥਾਂ ਹੈ।
SikhNet (Spanish)El mundo es el Hogar del Uno Verdadero; en él el Uno Verdadero habita.
ਇਕਨੑਾ. ਹੁਕਮਿ ਸਮਾਇ ਲਏ; ਇਕਨੑਾ. ਹੁਕਮੇ ਕਰੇ ਵਿਣਾਸੁ ॥
eikanaa. hukam samaae le; ikanaa. hukame kare vinaas |
Sant Singh KhalsaBy His Command, some are merged into Him, and some, by His Command, are destroyed.
Manmohan SinghSome, by His order, He absorbs in Himself, and some, by His order, He destroys.
Manmohan Singh (Punjabi)ਕਈਆਂ ਨੂੰ ਆਪਣੇ ਅਮਰ ਦੁਆਰਾ ਆਪਣੇ ਵਿੱਚ ਲੀਨ ਕਰ ਲੈਂਦਾ ਹੈ ਤੇ ਕਈਆਂ ਨੂੰ ਆਪਣੇ ਹੁਕਮ ਦੁਆਰਾ ਤਬਾਹ ਕਰ ਦਿੰਦਾ ਹੈ।
Fareedkot Teekaਅਪਨੇ ਹੁਕਮ ਮੇਂ ਇਕਨੋਂ ਕੋ ਅਪਨੇ ਮੇਂ (ਸਮਾਇ ਲਏ) ਅਭੇਦ ਕਰ ਲੇਤਾ ਹੈ, ਇਕਨੋਂ ਕੋ ਅਪਨੇ ਹੁਕਮ ਕਰ ਕੇ ਨਾਸ ਕਰ ਦੇਤਾ ਹੈ॥
Prof. Sahib Singhਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ (ਇਸ ਸੰਸਾਰ-ਸਾਗਰ ਵਿਚੋਂ ਬਚਾ ਕੇ) ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਅਤੇ ਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ ਹੀ ਇਸੇ ਵਿਚ ਡੋਬ ਦੇਂਦਾ ਹੈ।ਪਦ ਅਰਥ ਇਕਨ੍ਹ੍ਹਾ = ਕਈ ਜੀਵਾਂ ਨੂੰ। ਹੁਕਮਿ = ਆਪਣੇ ਹੁਕਮ ਅਨੁਸਾਰ। ਸਮਾਇ ਲਏ = ਆਪਣੇ ਵਿਚ ਸਮਾ ਲੈਂਦਾ ਹੈ।
SikhNet (Spanish)A algunos, por Su Voluntad, Él los une Consigo Mismo; a otros los destruye.
ਇਕਨੑਾ. ਭਾਣੈ ਕਢਿ ਲਏ; ਇਕਨੑਾ. ਮਾਇਆ ਵਿਚਿ ਨਿਵਾਸੁ ॥
eikanaa. bhaanai kadt le; ikanaa. maaeaa vich nivaas |
Sant Singh KhalsaSome, by the Pleasure of His Will, are lifted up out of Maya, while others are made to dwell within it.
Manmohan SinghSome at His pleasure, He withdraws from mammon, and others He causes to abide therein.
Manmohan Singh (Punjabi)ਕਈਆਂ ਨੂੰ ਉਹ ਆਪਣੀ ਖੁਸ਼ੀ ਨਾਲ ਮੋਹਨੀ ਮਾਇਆ, ਵਿਚੋਂ ਬਾਹਰ ਧੂ ਲੈਂਦਾ ਹੈ ਤੇ ਹੋਰਨਾਂ ਨੂੰ ਅੰਦਰ ਟਿਕਾ ਦਿੰਦਾ ਹੈ।
Fareedkot Teekaਇਕਨੋਂ ਕੋ ਅਪਣੇ ਭਾਣੈ ਆਗ੍ਯਾ ਕਰ ਕੇ ਸੰਸਾਰ ਸਮੁੰਦ੍ਰ ਮੇਂ ਡੂਬਤੇ ਕੋ ਗੁਰੂ ਰੂਪ ਹੋ ਕਰ ਕਾਢਿ ਲੇਤਾ ਹੈ, ਇਕਨੋਂ ਕੋ ਮਨਮੁਖ ਜਾਨ ਕਰ ਮਾਯਾ ਹੀ ਮੇਂ ਨਿਵਾਸ ਦੇਤਾ ਹੈ ਅਰਥਾਤ ਪਾਇ ਦੇਤਾ ਹੈ॥
Prof. Sahib Singhਕਈ ਜੀਵਾਂ ਨੂੰ ਆਪਣੀ ਰਜ਼ਾ ਅਨੁਸਾਰ ਮਾਇਆ ਦੇ ਮੋਹ ਵਿਚੋਂ ਕੱਢ ਲੈਂਦਾ ਹੈ, ਕਈਆਂ ਨੂੰ ਇਸੇ ਵਿਚ ਫਸਾਈ ਰੱਖਦਾ ਹੈ।ਪਦ ਅਰਥ ਭਾਣੈ = ਆਪਣੀ ਰਜ਼ਾ ਅਨੁਸਾਰ। ਕਢਿ ਲਏ = (ਮਾਇਆ ਦੇ ਮੋਹ ਵਿਚੋਂ) ਕੱਢ ਲੈਂਦਾ ਹੈ।
SikhNet (Spanish)A otros, por Su Voluntad, Él los libera de la Maya; a otros los involucra más.
ਏਵ ਭਿ. ਆਖਿ ਨ ਜਾਪਈ; ਜਿ ਕਿਸੈ. ਆਣੇ ਰਾਸਿ ॥
ev bhi. aakh na jaapee; ji kisai. aane raas |
Sant Singh KhalsaNo one can say who will be rescued.
Manmohan SinghThis too cannot be said, as to whom He will reclaim.
Manmohan Singh (Punjabi)ਇਹ ਭੀ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਸ ਨੂੰ ਸੁਆਰ ਦੇਵੇਗਾ।
Fareedkot Teekaਇਸ ਪ੍ਰਕਾਰ ਭੀ ਕਹੀਤਾ ਹੈ ਔ ਜਨੀਤਾ ਨਹੀਂ ਹੈ ਕਿ ਜੋ (ਕਿਸੈ) ਕਿਸ ਕੀ ਕਰਣੀ (ਰਾਸਿ) ਸੂਤ ਵਾ ਸਚੀ (ਆਣੈ) ਲਿਆਵੈਗਾ॥
Prof. Sahib Singhਇਹ ਗੱਲ ਭੀ ਦੱਸੀ ਨਹੀਂ ਜਾ ਸਕਦੀ ਕਿ ਰੱਬ ਕਿਸ ਦਾ ਬੇੜਾ ਪਾਰ ਕਰਦਾ ਹੈ।ਪਦ ਅਰਥ ਏਵ ਭਿ = ਏਸ ਤਰ੍ਹਾਂ ਭੀ, ਇਹ ਗੱਲ ਭੀ। ਆਖਿ ਨ ਜਾਪਈ = ਆਖੀ ਨਹੀਂ ਜਾ ਸਕਦੀ। ਜਿ = ਕਿ। ਕਿਸੈ = ਕਿਸ ਜੀਵ ਨੂੰ। ਆਣੈ ਰਾਸਿ = ਰਾਸ ਲਿਆਉਂਦਾ ਹੈ, ਸਿੱਧੇ ਰਾਹੇ ਪਾਉਂਦਾ ਹੈ, ਬੇੜਾ ਪਾਰ ਕਰਦਾ ਹੈ।
SikhNet (Spanish)¿Quién de nosotros puede decir a quién, con Su Misericordia, Él otorgará Su Bendición?
ਨਾਨਕ. ਗੁਰਮੁਖਿ ਜਾਣੀਐ; ਜਾ ਕਉ ਆਪਿ ਕਰੇ ਪਰਗਾਸੁ ॥੩॥
naanak. guramukh jaaneeai; jaa kau aap kare paragaas |3|
Sant Singh KhalsaO Nanak, he alone is known as Gurmukh, unto whom the Lord reveals Himself. ||3||
Manmohan SinghNanak, he alone is known to be Guru-ward unto whom the Lord reveals Himself.
Manmohan Singh (Punjabi)ਨਾਨਕ ਕੇਵਲ ਓਹੀ ਗੁਰੂ-ਸਮਰਪਨ ਜਾਣਿਆਂ ਜਾਂਦਾ ਹੈ, ਜਿਸ ਉਤੇ ਸੁਆਮੀ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਆਪ ਗੁਰੂ ਰੂਪ ਹੋ ਕਰ ਗ੍ਯਾਨ ਰੂਪ (ਪਰਗਾਸੁ) ਚਾਨਣ ਕਰ ਦੇਤਾ ਹੈ, ਸੋ ਗੁਰਮੁਖਿ ਜਾਨਤੇ ਹੈਂ॥੩॥
Prof. Sahib Singhਹੇ ਨਾਨਕ! ਜਿਸ (ਵਡਭਾਗੀ) ਮਨੁੱਖ ਨੂੰ ਚਾਨਣ ਬਖ਼ਸ਼ਦਾ ਹੈ, ਉਸ ਨੂੰ ਗੁਰੂ ਦੀ ਰਾਹੀਂ ਸਮਝ ਪੈ ਜਾਂਦੀ ਹੈ ॥੩॥ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਜਾਣੀਐ = ਸਮਝ ਆਉਂਦੀ ਹੈ। ਜਾ ਕਉ = ਜਿਸ ਮਨੁੱਖ ਉੱਤੇ ॥੩॥
SikhNet (Spanish)Dice Nanak: ¡Solamente aquél cuya mente es iluminada por Dios, llega al Guru! (3)