ੴ

ਸਿੱਖਬਾਣੀ · SikhBani

ਗੁਰਮੁਖਿ ਧਿਆਨ ਸਹਜ ਧੁਨਿ ਉਪਜੈ ਸਚਿ ਨਾਮਿ ਚਿਤੁ ਲਾਇਆ ॥

guramukh dhiaan sehaj dhun upajai sach naam chit laaeaa
Guru Amardas Ji ਗੁਰੂ ਅਮਰਦਾਸ ਜੀ · Raag Gujri · Ang 512 · 6 lines
Translations

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਗੁਰਮੁਖਿ ਧਿਆਨ ਸਹਜ ਧੁਨਿ ਉਪਜੈ; ਸਚਿ ਨਾਮਿ ਚਿਤੁ ਲਾਇਆ ॥

guramukh dhiaan sehaj dhun upajai; sach naam chit laaeaa |

Sant Singh KhalsaThe Gurmukh meditates on the Lord; the celestial sound-current resounds within him, and he focuses his consciousness on the True Name.
Manmohan SinghThe pious persons reflect on God and in them the celestial strain resounds. They fix their attention on the True Name.
Manmohan Singh (Punjabi)ਪਵਿੱਤ੍ਰ ਪੁਰਸ਼ ਵਾਹਿਗੁਰੂ ਦਾ ਚਿੰਤਨ ਕਰਦੇ ਹਨ ਅਤੇ ਉਨ੍ਹਾਂ ਦੇ ਅੰਦਰ ਬੈਕੁੰਠੀ ਕੀਰਤੀ ਗੂੰਜਦਾ ਹੈ। ਉਹ ਸੱਚੇ ਨਾਮ ਨਾਲ ਆਪਣੀ ਬਿਰਤੀ ਜੋੜਦੇ ਹਨ।
Fareedkot Teekaਸਚੇ ਨਾਮ ਮੇਂ ਜਿਨੋਂ ਨੇ ਚਿਤ ਲਗਾਇਆ ਹੈ, ਤਿਨ ਗੁਰਮੁਖੋਂ ਕੀ (ਧੁਨਿ) ਬ੍ਰਿਤੀ ਧਿਆਨ ਕਰ (ਸਹਜ) ਸਾਂਤਿ ਸ੍ਵਰੂਪ ਉਪਜਤੀ ਹੈ; ਵਾ ਤਿਨ ਕੀ (ਧੁਨਿ) ਬਾਣੀ ਸਾਂਤਿ ਰੂਪ ਪ੍ਰਗਟ ਹੋਤੀ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਦੇ ਅੰਦਰ ਜੁੜੀ-ਸੁਰਤ ਤੇ ਅਡੋਲਤਾ ਦੀ ਰੌ ਚੱਲ ਪੈਂਦੀ ਹੈ, ਉਹ ਸੱਚੇ ਨਾਮ ਵਿਚ ਚਿੱਤ ਜੋੜੀ ਰੱਖਦਾ ਹੈ,

ਪਦ ਅਰਥ ਧਿਆਨ = ਜੁੜੀ ਹੋਈ ਸੁਰਤਿ। ਧੁਨਿ = ਸੁਰ, ਰੌ। ਸਹਜ ਧੁਨਿ = ਸਹਜ ਦੀ ਧੁਨਿ, ਅਡੋਲਤਾ ਦੀ ਰੌ। ਧਿਆਨ ਧੁਨਿ = ਜੁੜੀ ਸੁਰਤਿ ਦੀ ਰੌ।

SikhNet (Spanish)En el Alma, despierta en Dios, resuena la Melodía del Equilibrio; ella está entonada en el Verdadero Nombre.

ਗੁਰਮੁਖਿ ਅਨਦਿਨੁ ਰਹੈ ਰੰਗਿ ਰਾਤਾ; ਹਰਿ ਕਾ ਨਾਮੁ ਮਨਿ ਭਾਇਆ ॥

guramukh anadin rahai rang raataa; har kaa naam man bhaaeaa |

Sant Singh KhalsaThe Gurmukh remains imbued with the Lord's Love, night and day; his mind is pleased with the Name of the Lord.
Manmohan SinghThe pious person, night and day remains imbued with Lord's love and God's Name is pleasing to his mind.
Manmohan Singh (Punjabi)ਪਵਿੱਤਰ ਪੁਰਸ਼ ਰਾਤ ਦਿਨ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਰਹਿੰਦਾ ਹੈ ਅਤੇ ਵਾਹਿਗੁਰੂ ਦਾ ਨਾਮ ਉਸ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਜਿਸ ਕੇ ਮਨ ਮੇਂ ਹਰਿ ਕਾ ਨਾਮ ਭਾਇਆ ਹੈ, ਸੋ ਗੁਰਮੁਖਿ ਰਾਤਿ ਦਿਨ ਹਰਿ ਕੇ ਪ੍ਰੇਮ ਮੇਂ ਮਸਤ ਰਹਤਾ ਹੈ॥
Prof. Sahib Singhਗੁਰੂ ਦੇ ਸਨਮੁਖ ਮਨੁੱਖ ਹਰ ਵੇਲੇ ਪ੍ਰਭੂ ਦੇ ਨਾਮ ਵਿੱਚ ਮਸਤ ਰਹਿੰਦਾ ਹੈ ਤੇ ਉਸ ਦੇ ਮਨ ਨੂੰ ਪ੍ਰਭੂ ਮਿੱਠਾ ਲੱਗਦਾ ਹੈ।
SikhNet (Spanish)Sí, ella está siempre imbuida en el Amor de Dios y el Nombre del Señor la complace en todo.

ਗੁਰਮੁਖਿ ਹਰਿ ਵੇਖਹਿ. ਗੁਰਮੁਖਿ ਹਰਿ ਬੋਲਹਿ; ਗੁਰਮੁਖਿ. ਹਰਿ ਸਹਜਿ ਰੰਗੁ ਲਾਇਆ ॥

guramukh har vekheh. guramukh har boleh; guramukh. har sehaj rang laaeaa |

Sant Singh KhalsaThe Gurmukh beholds the Lord, the Gurmukh speaks of the Lord, and the Gurmukh naturally loves the Lord.
Manmohan SinghThe Guru-wards see God, the Guru-wards speak God, and the Guru-wards instinctively profess love for the Lord.
Manmohan Singh (Punjabi)ਗੁਰੂ-ਸਮਰਪਨ ਵਾਹਿਗੁਰੂ ਨੂੰ ਦੇਖਦੇ ਹਨ, ਗੁਰੂ-ਸਮਰਪਨ ਵਾਹਿਗੁਰੂ ਬਾਰੇ ਬਚਨ ਕਰਦੇ ਹਨ ਅਤੇ ਗੁਰੂ-ਸਮਰਪਨ ਸੁਭਾਵਕ ਹੀ ਪ੍ਰਭੂ ਨਾਲ ਪ੍ਰੇਮ ਪਾਉਂਦੇ ਹਨ।
Fareedkot Teekaਐਸੇ ਗੁਰਮੁਖ ਹਰਿ ਹੀ ਕੋ ਸਰਬ ਸਥਾਨ ਮੇਂ ਦੇਖਤੇ ਹੈਂ ਅਰ ਹਰਿ ਹੀ ਬੋਲਤੇ ਹੈਂ ਔਰ ਗੁਰਮੁਖੋਂ ਨੇ ਗਿਆਨ ਕਰ ਕੇ ਹਰਿ ਹੀ ਮੇਂ ਪ੍ਰੇਮ ਲਗਾਇਆ ਹੈ॥
Prof. Sahib Singhਗੁਰਮੁਖ ਬੰਦੇ ਰੱਬ ਨੂੰ ਹੀ (ਹਰ ਥਾਂ) ਵੇਖਦੇ ਹਨ, ਰੱਬ ਦੀ ਸਿਫ਼ਤ ਹੀ (ਹਰ ਵੇਲੇ) ਉਚਾਰਦੇ ਹਨ, ਤੇ ਰੱਬੀ ਮੇਲ ਵਾਲੀ ਅਡੋਲਤਾ ਵਿਚ ਪਿਆਰ ਪਾਂਦੇ ਹਨ।

ਪਦ ਅਰਥ ਸਹਜਿ = ਸਹਜ ਵਿਚ, ਅਡੋਲਤਾ ਵਿਚ। ਰੰਗੁ = ਪਿਆਰ।

SikhNet (Spanish)Solamente ve a Dios, pronuncia las Alabanzas de Dios, entonada espontáneamente en Él.

ਨਾਨਕ. ਗੁਰਮੁਖਿ ਗਿਆਨੁ ਪਰਾਪਤਿ ਹੋਵੈ; ਤਿਮਰ ਅਗਿਆਨੁ ਅਧੇਰੁ ਚੁਕਾਇਆ ॥

naanak. guramukh giaan paraapat hovai; timar agiaan adher chukaaeaa |

Sant Singh KhalsaO Nanak, the Gurmukh attains spiritual wisdom, and the pitch-black darkness of ignorance is dispelled.
Manmohan SinghNanak from the Supreme Guru, gnosis is attained and the pitch gloom of ignorance is dispelled.
Manmohan Singh (Punjabi)ਨਾਨਕ, ਮੁੱਖੀ ਗੁਰਾਂ ਪਾਸੋਂ ਬ੍ਰਹਿਮਬੋਧ ਪ੍ਰਾਪਤ ਹੁੰਦਾ ਹੈ ਅਤੇ ਬੇਸਮਝੀ ਦਾ ਕਾਲਾ ਬੋਲਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਦ੍ਵਾਰਾ ਗ੍ਯਾਨ ਪ੍ਰਾਪਤਿ ਹੋਤਾ ਹੈ। ਜਿਨੋਂ ਕੋ ਪ੍ਰਾਪਤਿ ਹੂਆ ਹੈ ਤਿਨੋਂ ਨੇ ਬਾਹਰ ਤਿਮਰ ਕੀ ਨ੍ਯਾਈਂ ਅਗ੍ਯਾਨ ਰੂਪ ਅੰਧੇਰੇ ਕੋ ਉਠਾਇ ਦੀਆ ਹੈ; ਵਾ ਅਗ੍ਯਾਨ ਕੀ ਅਵਰਣ ਔ ਵਿਛੇਪ ਸ਼ਕਤੀ ਜੋ ਅੰਧਕਾਰ ਰੂਪ ਹੈਂ ਤਿਨ ਦੋਨੋਂ ਕੋ ਗਵਾਇਆ ਹੈ; ਵਾ ਅਭਾਨਾਪਾਦ ਅਰੁ ਅਸਤ੍ਵਾਪਾਦ ਇਨ ਦੋਨੋਂ ਸਕਤੀਆਂ ਕੋ ਗਵਾਯਾ ਹੈ॥
Prof. Sahib Singhਹੇ ਨਾਨਕ! ਗੁਰਮੁਖ ਨੂੰ ਉੱਚੀ ਸਮਝ ਪ੍ਰਾਪਤ ਹੁੰਦੀ ਹੈ, ਉਸ ਦਾ ਅਗਿਆਨ-ਰੂਪ ਘੁੱਪ ਹਨੇਰਾ ਦੂਰ ਹੋ ਜਾਂਦਾ ਹੈ;

ਪਦ ਅਰਥ ਤਿਮਰੁ = ਹਨੇਰਾ।

SikhNet (Spanish)Ella ha sido bendecida con la Sabiduría del Señor, y su ignorancia extrema, que no tenía ni matiz ni color, se ha esfumado.

ਜਿਸ ਨੋ ਕਰਮੁ ਹੋਵੈ ਧੁਰਿ ਪੂਰਾ; ਤਿਨਿ ਗੁਰਮੁਖਿ ਹਰਿ ਨਾਮੁ ਧਿਆਇਆ ॥੧॥

jis no karam hovai dhur pooraa; tin guramukh har naam dhiaaeaa |1|

Sant Singh KhalsaOne who is blessed by the Perfect Lord's Grace - as Gurmukh, he meditates on the Lord's Name. ||1||
Manmohan SinghOn whom is Perfect Lord's grace, he through the Guru meditates on God's Name.
Manmohan Singh (Punjabi)ਜਿਸ ਦੇ ਉਤੇ ਪੂਰਨ ਪ੍ਰਭੂ ਦੀ ਦਇਆਲਤਾ ਹੈ, ਉਹ ਗੁਰਾਂ ਦੇ ਰਾਹੀਂ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਜਿਸ ਕੋ ਆਦਿ ਸੇ ਪੂਰਨ ਕਰਮ ਪ੍ਰਾਪਤ ਹੋਵੈ ਹੈਂ, ਤਿਸ ਨੇ ਹੀ ਗੁਰਾਂ ਦੁਆਰੇ ਹਰੀ ਨਾਮ ਕੋ ਧਿਆਇਆ ਹੈ॥੧॥
Prof. Sahib Singhਉਸੇ ਗੁਰਮੁਖ ਨੇ ਨਾਮ ਜਪਿਆ ਹੈ ਜਿਸ ਉਤੇ ਧੁਰੋਂ (ਕਰਤਾਰ ਵਲੋਂ) ਪੂਰੀ ਮਿਹਰ ਹੋਈ ਹੈ ॥੧॥

ਪਦ ਅਰਥ ਕਰਮੁ = ਬਖ਼ਸ਼ਸ਼। ਧੁਰਿ = ਧੁਰੋਂ, ਰੱਬ ਵਲੋਂ। ਤਿਨਿ = ਉਸ ਨੇ। ਤਿਨਿ ਗੁਰਮੁਖਿ = ਉਸ ਗੁਰਮੁਖ ਨੇ ॥੧॥

SikhNet (Spanish)Solamente aquél en quien se ha posado la Gracia del Perfecto Señor habita en el Nombre de Dios. (1)
Answers quote the Granth verbatim with Ang citations. AI commentary is not Gurbani and not a religious ruling.