ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਜਿਨਾ ਹੁਕਮੁ ਮਨਾਇਓਨੁ; ਤੇ ਪੂਰੇ ਸੰਸਾਰਿ ॥
jinaa hukam manaaeon; te poore sansaar |
Sant Singh KhalsaThose who obey the Hukam of the Lord's Command, are the perfect persons in the world.
Manmohan SinghThey, whom the Lord causes to obey His order, are the perfect persons in this world.
Manmohan Singh (Punjabi)ਜਿਨ੍ਹਾਂ ਪਾਸੋਂ ਸਾਹਿਬ ਆਪਣੀ ਆਗਿਆ ਦਾ ਪਾਲਣ ਕਰਾਉਂਦਾ ਹੈ, ਇਸ ਜਗਤ ਵਿੱਚ ਉਹ ਪੂਰਨ ਪੁਰਸ਼ ਹਨ।
Fareedkot Teekaਜਿਨ ਕੋ ਵਾਹਿਗੁਰੂ ਨੇ ਅਪਨਾ ਹੁਕਮ ਮਨਾਇਆ ਹੈ, ਸੋ ਗੁਰਮੁਖ ਸੰਸਾਰਿ ਮੇਂ ਪੂਰੇ ਪੁਰਖ ਹੈਂ॥
Prof. Sahib Singhਉਹ ਮਨੁੱਖ ਜਗਤ ਵਿਚ ਪੂਰੇ ਭਾਂਡੇ ਹਨ ਜਿਨ੍ਹਾਂ ਤੋਂ ਪਰਮਾਤਮਾ (ਆਪਣਾ) ਹੁਕਮ ਮਨਾਂਦਾ ਹੈ,
ਪਦ ਅਰਥ ਮਨਾਇਓਨੁ = ਮਨਾਇਆ ਉਸ ਨੇ। ਪੂਰੇ = ਸਰਬ ਗੁਣ-ਸੰਪੂਰਣ।
SikhNet (Spanish)Aquéllos que obedecen la Voluntad del Señor, son los seres que se han perfeccionado en el mundo.
ਸਾਹਿਬੁ ਸੇਵਨੑਿ ਆਪਣਾ; ਪੂਰੈ ਸਬਦਿ ਵੀਚਾਰਿ ॥
saahib sevana aapanaa; poorai sabad veechaar |
Sant Singh KhalsaThey serve their Lord Master, and reflect upon the Perfect Word of the Shabad.
Manmohan SinghThey serve there Lord and reflect over the perfect hymns of the Guru.
Manmohan Singh (Punjabi)ਉਹ ਆਪਣੇ ਸੁਆਮੀ ਦੀ ਟਹਿਲ ਕਮਾਉਂਦੇ ਹਨ ਅਤੇ ਗੁਰਾਂ ਦੀ ਪੂਰਨ ਬਾਣੀ ਦਾ ਧਿਆਨ ਧਾਰਦੇ ਹਨ।
Fareedkot Teekaਅਪਨੇ ਸ੍ਵਾਮੀ ਕੀ ਸੇਵਾ ਕਰਤੇ ਹੈਂ, ਪੂਰੇ (ਸਬਦਿ) ਬ੍ਰਹਮ ਕਾ ਬੀਚਾਰ ਕਰਤੇ ਹੈਂ॥
Prof. Sahib Singhਉਹ ਬੰਦੇ ਪੂਰੇ ਗੁਰੂ ਦੇ ਸ਼ਬਦ ਵਿਚ ਚਿੱਤ ਜੋੜ ਕੇ ਆਪਣੇ ਮਾਲਕ ਦੀ ਬੰਦਗੀ ਕਰਦੇ ਹਨ,
ਪਦ ਅਰਥ ਸਬਦਿ = ਸਬਦ ਵਿਚ। ਵੀਚਾਰਿ = ਵਿਚਾਰ ਕਰਨ ਨਾਲ।
SikhNet (Spanish)Ellos sirven a su Maestro meditando en la Palabra Perfecta.
ਹਰਿ ਕੀ ਸੇਵਾ ਚਾਕਰੀ; ਸਚੈ ਸਬਦਿ ਪਿਆਰਿ ॥
har kee sevaa chaakaree; sachai sabad piaar |
Sant Singh KhalsaThey serve the Lord, and love the True Word of the Shabad.
Manmohan SinghThey perform God's obedience and service and enshrine affection for the true name.
Manmohan Singh (Punjabi)ਉਹ ਵਾਹਿਗੁਰੂ ਦੀ ਉਪਾਸ਼ਨਾ ਤੇ ਘਾਲ ਕਮਾਉਂਦੇ ਹਨ, ਅਤੇ ਸੱਚੇ ਨਾਮ ਨਾਲ ਪਿਰਹੜੀ ਪਾਉਂਦੇ ਹਨ।
Fareedkot Teekaਇਸ ਪ੍ਰਕਾਰ ਜਿਨੋਂ ਨੇ ਹਰਿ ਕੀ ਸੇਵਾ (ਚਾ) ਚਾਉ ਕੇ ਸਾਥ ਕਰੀ ਹੈ, ਤਿਨੋਂ ਨੇ ਗੁਰੋਂ ਕੇ ਉਪਦੇਸ ਸੇ ਪ੍ਰੇਮ ਕੀਆ ਹੈ॥
Prof. Sahib Singhਪ੍ਰਭੂ ਦੀ ਬੰਦਗੀ ਹੋ ਹੀ ਤਾਂ ਸਕਦੀ ਹੈ ਜੇ ਸੱਚੇ ਸ਼ਬਦ ਵਿਚ ਪਿਆਰ ਪਾਈਏ, (ਲਫ਼ਜ਼ੀ-ਸੱਚੇ ਸ਼ਬਦ ਵਿਚ ਪਿਆਰ ਦੀ ਰਾਹੀਂ)।
ਪਦ ਅਰਥ ਚਾਕਰੀ = ਸੇਵਾ।
SikhNet (Spanish)Sirven a su Señor porque aman la Verdadera Palabra
ਹਰਿ ਕਾ ਮਹਲੁ. ਤਿਨੑੀ ਪਾਇਆ; ਜਿਨੑ ਹਉਮੈ ਵਿਚਹੁ ਮਾਰਿ ॥
har kaa mehal. tinaee paaeaa; jina haumai vichahu maar |
Sant Singh KhalsaThey attain the Mansion of the Lord's Presence, as they eradicate egotism from within.
Manmohan SinghThey who eradicate self- conceit from within, attain to the Master's mansion.
Manmohan Singh (Punjabi)ਜੋ ਸਵੈ-ਹੰਗਤਾ ਨੂੰ ਅੰਦਰੋਂ ਮਾਰ ਕੱਢਦੇ ਹਨ, ਉਹ ਮਾਲਕ ਦੇ ਮੰਦਰ ਨੂੰ ਪਾ ਲੈਂਦੇ ਹਨ।
Fareedkot Teekaਔਰ ਜਿਨੋਂ ਨੇ ਹੰਤਾ ਮਮਤਾ ਕੋ ਅੰਤਸਕਰਨ ਕੇ ਬੀਚ ਸੇ (ਮਾਰਿ) ਨਾਸ ਕੀਆ ਹੈ, ਤਿਨੋਂ ਨੇ ਹਰਿ ਕਾ (ਮਹਲੁ) ਸ੍ਵਰੂਪ ਪਾਇਆ ਹੈ॥
Prof. Sahib Singhਜੋ ਮਨੁੱਖ ਅੰਦਰੋਂ ਹਉਮੈ ਨੂੰ ਮਾਰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ।
ਪਦ ਅਰਥ ਮਹਲੁ = ਘਰ, ਹਜ਼ੂਰੀ।
SikhNet (Spanish)y obtienen la Mansión del Señor porque se deshacen de todas las limitaciones de su ego. Dice Nanak, los hombres de Dios son los
ਨਾਨਕ. ਗੁਰਮੁਖਿ ਮਿਲਿ ਰਹੇ; ਜਪਿ ਹਰਿ ਨਾਮਾ ਉਰ ਧਾਰਿ ॥੧੦॥
naanak. guramukh mil rahe; jap har naamaa ur dhaar |10|
Sant Singh KhalsaO Nanak, the Gurmukhs remain united with Him, chanting the Name of the Lord, and enshrining it within their hearts. ||10||
Manmohan SinghBy remembering God's Name and enshrining it in the mind, the Guru's-wards remain united with Him.
Manmohan Singh (Punjabi)ਵਾਹਿਗੁਰੂ ਦਾ ਨਾਮ ਸਿਮਰਨ ਕਰਨ ਅਤੇ ਇਸ ਨੂੰ ਹਿਰਦੇ ਅੰਦਰ ਟਿਕਾਉਣ ਦੁਆਰਾ, ਗੁਰੂ-ਸਮਰਪਨ ਉਸ ਨਾਲ ਜੁੜੇ ਹੋਏ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਜੋ ਗੁਰਮੁਖ ਹੈਂ, ਸੋ ਹਰਿ ਨਾਮ ਜਪ ਕਰ ਕੇ ਔਰ ਹਰਿ ਕੋ ਅੰਤਸਕਰਨ ਮੇਂ ਧਾਰਨ ਕਰ ਕੇ ਹਰਿ ਮੇਂ (ਮਿਲਿ) ਅਭੇਦ ਹੋ ਰਹੇ ਹੈਂ॥੧੦॥
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਪਰੋ ਕੇ ਤੇ ਨਾਮ ਜਪ ਕੇ ਪਰਮਾਤਮਾ ਵਿਚ ਜੁੜੇ ਰਹਿੰਦੇ ਹਨ ॥੧੦॥
ਪਦ ਅਰਥ ਉਰ = ਹਿਰਦਾ ॥੧੦॥
SikhNet (Spanish)que enaltecen el Nombre del Señor en su mente y meditan en Él, es así como se unen con su Señor. (10)