ਮਃ ੩ ॥
mahalaa 3 | Ang 512
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਸਤਿਗੁਰੁ. ਜਿਨਾ ਨ ਸੇਵਿਓ; ਸਬਦਿ. ਨ ਲਗੋ ਪਿਆਰੁ ॥
satigur. jinaa na sevio; sabad. na lago piaar | Ang 512
Sant Singh KhalsaThose who do not serve the True Guru do not embrace love for the Word of the Shabad.
Manmohan SinghThey, who serve not the True Guru, embrace not love for the Lord,
Manmohan Singh (Punjabi)ਜੋ ਸੱਚੇ ਗੁਰਾਂ ਦੀ ਘਾਲ ਨਹੀਂ ਕਮਾਉਂਦੇ, ਪ੍ਰਭੂ ਨਾਲ ਪ੍ਰੇਮ ਨਹੀਂ ਪਾਉਂਦੇ,
Fareedkot Teekaਜਿਨੋਂ ਨੇ ਸਤਿਗੁਰੋਂ ਕਾ ਸੇਵਨ ਨਹੀਂ ਕੀਆ ਹੈ ਔਰ ਸਬਦ ਮੇਂ ਜਿਨ ਕਾ ਪ੍ਰੇਮ ਨਹੀਂ ਲਗਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦਾ ਹੁਕਮ ਨਹੀਂ ਮੰਨਿਆ, ਤੇ ਜਿਨ੍ਹਾਂ ਦਾ ਗੁਰ-ਸ਼ਬਦ ਵਿਚ ਪਿਆਰ ਨਹੀਂ ਬਣਿਆ,ਪਦ ਅਰਥ ਧੁਨਿ = ਸੁਰ, ਰੌ।
SikhNet (Spanish)Aquéllos que no sirven al Verdadero Guru, no aman la Palabra
ਸਹਜੇ ਨਾਮੁ. ਨ ਧਿਆਇਆ; ਕਿਤੁ ਆਇਆ ਸੰਸਾਰਿ ॥
sahaje naam. na dhiaaeaa; kit aaeaa sansaar | Ang 512
Sant Singh KhalsaThey do not meditate on the Celestial Naam, the Name of the Lord - why did they even bother to come into the world?
Manmohan Singhand meditate not on the Name in equipoise, what for have they come into the world?
Manmohan Singh (Punjabi)ਅਤੇ ਅਡੋਲਤਾ ਅੰਦਰ ਨਾਮ ਦਾ ਆਰਾਧਨ ਨਹੀਂ ਕਰਦੇ, ਉਹ ਕਾਹਦੇ ਲਈ ਜਗਤ ਵਿੱਚ ਆਏ ਹਨ?
Fareedkot Teeka(ਸਹਜੇ) ਸਾਂਤ ਪੂਰਬਕ ਨਾਮ ਕਾ ਧਿਆਉਨਾ ਨਹੀਂ ਕੀਆ ਹੈ, ਐਸਾ ਮਨਮੁਖ ਸੰਸਾਰ ਮੇਂ ਕਿਉਂ ਆਇਆ ਹੈ ਅਰਥਾਤ ਬਿਅਰਥ ਜਨਮਾ ਹੈ॥
Prof. Sahib Singhਅਤੇ ਜਿਨ੍ਹਾਂ ਸ਼ਾਂਤ-ਚਿੱਤ ਹੋ ਕੇ ਨਾਮ ਨਹੀਂ ਸਿਮਰਿਆ, ਉਹ ਜਗਤ ਵਿਚ ਕਾਹਦੇ ਲਈ ਆਏ?ਪਦ ਅਰਥ ਕਿਤੁ = ਕਿਸ ਲਈ (ਨੋਟ: 'ਕਿਤੁ' ਵਿਆਕਰਣ ਅਨੁਸਾਰ ਲਫ਼ਜ਼ 'ਕਿਸੁ' ਤੋਂ 'ਕਰਣ ਕਾਰਕ' ਹੈ, 'ਅਧਿਕਰਣ' ਵਿਚ ਭੀ ਇਹੀ ਰੂਪ ਹੁੰਦਾ ਹੈ, ਜਿਵੇਂ, 'ਇਸੁ' ਤੋਂ 'ਇਤੁ')।
SikhNet (Spanish)y no contemplan, en Estado de Equilibrio, el Nombre del Señor, ¿para qué han venido a este mundo?
ਫਿਰਿ ਫਿਰਿ ਜੂਨੀ ਪਾਈਐ; ਵਿਸਟਾ ਸਦਾ ਖੁਆਰੁ ॥
fir fir joonee paaeeai; visattaa sadaa khuaar | Ang 512
Sant Singh KhalsaTime and time again, they are reincarnated, and they rot away forever in manure.
Manmohan SinghAgain and again they are hurled into existences and ever putrefy in ordure.
Manmohan Singh (Punjabi)ਮੁੜ ਮੁੜ ਕੇ ਉਹ ਜੂਨੀਆਂ ਅੰਦਰ ਪਾਏ ਜਾਂਦੇ ਹਨ ਅਤੇ ਹਮੇਸ਼ਾਂ ਹੀ ਗੰਦਗੀ ਅੰਦਰ ਗਲਦੇ ਸੜਦੇ ਹਨ।
Fareedkot Teekaਸੋ ਵਾਰੰਵਾਰ ਜੂਨੋਂ ਮੇਂ ਪਾਈਤਾ ਹੈ ਔਰ ਗਰਭ ਰੂਪ ਵਿਸਟਾ ਵਾ ਨਰਕੋਂ ਮੇਂ ਸਦਾ ਖਰਾਬ ਹੋਤਾ ਹੈ॥
Prof. Sahib Singhਅਜੇਹਾ ਬੰਦਾ ਮੁੜ ਮੁੜ ਜੂਨ ਵਿਚ ਪੈਂਦਾ ਹੈ, ਉਹ ਮਾਨੋ, ਮੈਲੇ ਵਿਚ ਪੈ ਕੇ ਦੁਖੀ ਹੋ ਰਿਹਾ ਹੈ।ਪਦ ਅਰਥ ਧੁਨਿ = ਸੁਰ, ਰੌ।
SikhNet (Spanish)Una y otra vez son arrojados en un vientre y son consumidos por la suciedad del deseo.
ਕੂੜੈ ਲਾਲਚਿ ਲਗਿਆ; ਨਾ ਉਰਵਾਰੁ. ਨ ਪਾਰੁ ॥
koorrai laalach lagiaa; naa uravaar. na paar | Ang 512
Sant Singh KhalsaThey are attached to false greed; they are not on this shore, nor on the one beyond.
Manmohan SinghThey are attached with false avarice and are neither on this shore nor in the yonder one.
Manmohan Singh (Punjabi)ਉਹ ਝੂਠੇ ਲੋਭ ਨਾਲ ਚਿਮੜੇ ਹੋਏ ਹਨ ਅਤੇ ਨਾਂ ਉਹ ਇਸ ਕਿਨਾਰੇ ਉਤੇ ਹਨ ਅਤੇ ਨਾਂ ਹੀ ਪਾਰਲੇ ਉਤੇ।
Fareedkot Teekaਝੂਠੇ ਲਾਲਚੋਂ ਮੇਂ ਲਗਨੇ ਸੇ ਜੀਵ ਕਾ ਨਾ (ਉਰਵਾਰੁ) ਇਹ ਲੋਕ ਅਰ ਨਾ (ਪਾਰੁ) ਪਰਲੋਕ ਹੀ ਸੌਰਤਾ ਹੈ॥
Prof. Sahib Singh(ਗੁਰੂ ਤੇ ਪਰਮਾਤਮਾ ਨੂੰ ਵਿਸਾਰ ਕੇ) ਝੂਠੇ-ਲਾਲਚ ਵਿਚ ਫਸਿਆਂ ਨਾ ਉਰਲਾ ਬੰਨਾ ਲੱਭਦਾ ਹੈ ਤੇ ਨਾ ਹੀ ਪਰਲਾ ਬੰਨਾ।ਪਦ ਅਰਥ ਉਰਵਾਰੁ = ਉਰਲਾ ਬੰਨਾ। ਪਾਰੁ = ਪਾਰਲਾ ਪਾਸਾ।
SikhNet (Spanish)Ellos son atraídos por la avaricia y así no están ni aquí ni allá.
ਨਾਨਕ. ਗੁਰਮੁਖਿ ਉਬਰੇ; ਜਿ ਆਪਿ ਮੇਲੇ ਕਰਤਾਰਿ ॥੨॥
naanak. guramukh ubare; ji aap mele karataar |2| Ang 513
Sant Singh KhalsaO Nanak, the Gurmukhs are saved; the Creator Lord unites them with Himself. ||2||
Manmohan SinghNanak, the true Sikhs of the Guru are saved and them the Creator unites with Himself.
Manmohan Singh (Punjabi)ਨਾਨਕ, ਗੁਰੂ ਦੇ ਸੱਚੇ ਸਿੱਖ ਤਰ ਜਾਂਦੇ ਹਨ। ਉਨ੍ਹਾਂ ਨੂੰ ਸਿਰਜਣਹਾਰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਆਪ ਕਰਤਾਰ ਨੇ ਅਪਨੇ ਮੇਂ ਮਿਲਾਇ ਲੀਏ ਹੈਂ, ਸੋ ਗੁਰਮੁਖਿ ਚੌਰਾਸੀ ਸੇ ਬਚੇ ਹੈਂ॥੨॥
Prof. Sahib Singhਹੇ ਨਾਨਕ! ਜਿਨ੍ਹਾਂ ਗੁਰਮੁਖਾਂ ਨੂੰ ਕਰਤਾਰ ਨੇ ਆਪ (ਆਪਣੇ ਨਾਲ) ਜੋੜਿਆ ਹੈ ਉਹੀ ਇਸ (ਲਾਲਚ-ਰੂਪ ਸਮੁੰਦਰ) ਵਿਚੋਂ ਬਚ ਕੇ ਨਿਕਲਦੇ ਹਨ ॥੨॥ਪਦ ਅਰਥ ਜਿ = ਜੋ। ਕਰਤਾਰਿ = ਕਰਤਾਰ ਨੇ ॥੨॥
SikhNet (Spanish)Dice Nanak, el Gurmukj es salvado, porque el Señor Mismo lo ha unido con Él. (2)