ੴ

ਸਿੱਖਬਾਣੀ · SikhBani

ਜੀਅ ਪ੍ਰਾਣ ਤੁਮੑ ਪਿੰਡ ਦੀਨੑ ॥

jeea praan tuma pindd deena
Guru Arjan Dev Ji ਗੁਰੂ ਅਰਜਨ ਦੇਵ ਜੀ · Raag Basant · Ang 1181 · 19 lines
Translations

ਬਸੰਤੁ ਮਹਲਾ ੫ ॥

basant mahalaa 5 |

Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.

ਜੀਅ ਪ੍ਰਾਣ ਤੁਮੑ ਪਿੰਡ ਦੀਨੑ ॥

jeea praan tuma pindd deena |

Sant Singh KhalsaYou gave us our soul, breath of life and body.
Manmohan SinghThou, O Lord, has blessed me with the soul, vital-breath and the body.
Manmohan Singh (Punjabi)ਤੂੰ ਹੇ ਪ੍ਰਭੂ! ਮੈਨੂੰ ਜਿੰਦੜੀ ਜਿੰਦ ਜਾਨ ਅਤੇ ਦੇਹਿ ਪ੍ਰਦਾਨ ਕੀਤੇ ਹਨ।
Fareedkot Teekaਤੁਮ ਨੇ ਜੀਵੋਂ ਕੇ (ਪਿੰਡ) ਸਰੀਰੋਂ ਮੇਂ ਪ੍ਰਾਣ ਪਾਇ ਦੀਏ ਹੈਂ॥
Prof. Sahib Singhਹੇ ਪ੍ਰਭੂ! (ਸਭ ਜੀਵਾਂ ਨੂੰ) ਜਿੰਦ, ਪ੍ਰਾਣ, ਸਰੀਰ ਤੂੰ ਹੀ ਦਿੱਤੇ ਹਨ।

ਪਦ ਅਰਥ ਜੀਅ = ਜਿੰਦ। ਪਿੰਡੁ = ਸਰੀਰ।

SikhNet (Spanish)Oh Dios, bendíceme con el Alma, la mente, el cuerpo y la respiración vital.

ਮੁਗਧ ਸੁੰਦਰ ਧਾਰਿ ਜੋਤਿ ਕੀਨੑ ॥

mugadh sundar dhaar jot keena |

Sant Singh KhalsaI am a fool, but You have made me beautiful, enshrining Your Light within me.
Manmohan SinghEnshrining Thy Light within me, the fool, Thou has made beauteous.
Manmohan Singh (Punjabi)ਆਪਣਾ ਪ੍ਰਕਾਸ਼ ਅੰਦਰ ਟਿਕਾ ਮੈਂ ਮੂਰਖ ਨੂੰ ਤੂੰ ਸੁਹਣਾ ਸੁਨੱਖਾ ਬਣਾ ਦਿੱਤਾ ਹੈ।
Fareedkot Teekaਮੂਰਖੋਂ ਕੋ ਚਤਰੁ ਕੀਆ ਹੈ ਔ ਅਪਨੀ (ਜੋਤਿ) ਚੇਤਨਸਤਾ ਧਾਰ ਕਰ ਸੁੰਦਰ ਸ੍ਵਰੂਪ ਕੀਏ ਹੈਂ॥
Prof. Sahib Singhਆਪਣੀ ਜੋਤਿ ਤੂੰ (ਸਰੀਰਾਂ ਵਿਚ) ਟਿਕਾ ਕੇ ਮੂਰਖਾਂ ਨੂੰ ਸੋਹਣੇ ਬਣਾ ਦੇਂਦਾ ਹੈਂ।

ਪਦ ਅਰਥ ਮੁਗਧ = ਮੂਰਖ। ਧਾਰਿ = ਧਾਰ ਕੇ, ਟਿਕਾ ਕੇ।

SikhNet (Spanish)Sí, eres Tú Quien transformó un puño de polvo en belleza.

ਸਭਿ ਜਾਚਿਕ; ਪ੍ਰਭ ਤੁਮੑ ਦਇਆਲ ॥

sabh jaachik; prabh tuma deaal |

Sant Singh KhalsaWe are all beggars, O God; You are merciful to us.
Manmohan SinghO Lord, Thou are Merciful, all are Thine beggars.
Manmohan Singh (Punjabi)ਹੇ ਸਾਈਂ! ਤੂੰ ਮਿਹਰਬਾਨ ਹੈ, ਸਾਰੇ ਹੀ ਤੇਰੇ ਮੰਗਤੇ ਹਨ।
Fareedkot Teekaਹੇ ਦਿਆਲ ਪ੍ਰਭੂ! ਸਭ ਜੀਵ ਤੇਰੇ ਭਿਛਕ ਹੈਂ ਅਰੁ ਤੁਮ ਦਾਤੇ ਹੋ॥
Prof. Sahib Singhਹੇ ਪ੍ਰਭੂ! ਸਾਰੇ ਜੀਵ (ਤੇਰੇ ਦਰ ਦੇ) ਮੰਗਤੇ ਹਨ, ਤੂੰ ਸਭ ਉੱਤੇ ਦਇਆ ਕਰਨ ਵਾਲਾ ਹੈਂ।

ਪਦ ਅਰਥ ਸਭਿ = ਸਾਰੇ (ਜੀਵ)। ਜਾਚਿਕ = ਮੰਗਤੇ।

SikhNet (Spanish)Oh Dios, todos Te buscan pues eres el Único Señor Bondadoso

ਨਾਮੁ ਜਪਤ; ਹੋਵਤ ਨਿਹਾਲ ॥੧॥

naam japat; hovat nihaal |1|

Sant Singh KhalsaChanting the Naam, the Name of the Lord, we are uplifted and exalted. ||1||
Manmohan SinghUttering the Name, one is overjoyed.
Manmohan Singh (Punjabi)ਤੇਰੇ ਨਾਮ ਨੂੰ ਉਚਾਰ ਕੇ ਪ੍ਰਾਣੀ ਪਰਮ ਪ੍ਰਸੰਨ ਹੋ ਜਾਂਦਾ ਹੈ।
Fareedkot Teekaਜੋ ਤੇਰੇ ਨਾਮ ਕੋ ਜਪਤੇ ਹੈਂ, ਸੋ ਨਿਹਾਲ ਹੋਤੇ ਹੈਂ॥੧॥
Prof. Sahib Singhਤੇਰਾ ਨਾਮ ਜਪਦਿਆਂ ਜੀਵ ਪ੍ਰਸੰਨ-ਚਿੱਤ ਹੋ ਜਾਂਦੇ ਹਨ ॥੧॥

ਪਦ ਅਰਥ ਨਿਹਾਲ = ਪ੍ਰਸੰਨ-ਚਿੱਤ ॥੧॥

SikhNet (Spanish)y eres Tú Quien emancipó a todo aquél que meditó en Tu Nombre. (1)

ਮੇਰੇ ਪ੍ਰੀਤਮ; ਕਾਰਣ ਕਰਣ ਜੋਗ ॥

mere preetam; kaaran karan jog |

Sant Singh KhalsaO my Beloved, only You have the potency to act,
Manmohan SinghMy Love, Thou are potent to do all the deeds.
Manmohan Singh (Punjabi)ਮੇਰੇ ਪਿਆਰਿਆ! ਤੂੰ ਮਿਹਰਬਾਨ ਹੈ, ਸਾਰੇ ਹੀ ਤੇਰੇ ਮੰਗਤੇ ਹਨ।
Fareedkot Teekaਹੇ ਮੇਰੇ ਪ੍ਰੀਤਮ! ਕਾਰਣੋਂ ਕੇ ਕਰਣ ਜੋਗ॥
Prof. Sahib Singhਹੇ ਸਭ ਕੁਝ ਕਰਨ ਦੀ ਸਮਰਥਾ ਵਾਲੇ! ਹੇ ਮੇਰੇ ਪ੍ਰੀਤਮ!

ਪਦ ਅਰਥ ਪ੍ਰੀਤਮ = ਹੇ ਪ੍ਰੀਤਮ! ਕਰਣ = ਜਗਤ। ਜੋਗ = ਸਮਰਥਾ ਵਾਲਾ।

SikhNet (Spanish)Oh Dios mío, mi Señor Todopoderoso, la Causa de toda causa,

ਹਉ ਪਾਵਉ ਤੁਮ ਤੇ; ਸਗਲ ਥੋਕ ॥੧॥ ਰਹਾਉ ॥

hau paavau tum te; sagal thok |1| rahaau |

Sant Singh Khalsaand cause all to be done. ||1||Pause||
Manmohan SinghFrom Thee, obtain I all the things. Pause.
Manmohan Singh (Punjabi)ਸਾਰੀਆਂ ਵਸਤੂਆਂ ਮੈਨੂੰ ਤੇਰੇ ਪਾਸੋਂ ਪ੍ਰਾਪਤ ਹੁੰਦੀਆਂ ਹਨ। ਠਹਿਰਾਉ।
Fareedkot Teekaਮੈਂ ਤੁਮਾਰੇ ਤੇ ਸਭ (ਥੋਕ) ਪਦਾਰਥ ਪਾਇ ਰਹਾ ਹੂੰ॥੧॥ ਰਹਾਉ ॥
Prof. Sahib Singhਮੈਂ ਤੇਰੇ ਪਾਸੋਂ ਹੀ ਸਾਰੇ ਪਦਾਰਥ ਹਾਸਲ ਕਰਦਾ ਹਾਂ ॥੧॥ ਰਹਾਉ ॥

ਪਦ ਅਰਥ ਹਉ = ਮੈਂ। ਪਾਵਉ = ਪਾਵਉਂ, ਮੈਂ ਹਾਸਲ ਕਰਦਾ ਹਾਂ ॥੧॥ ਰਹਾਉ ॥

SikhNet (Spanish)es por Ti que soy bendecido de todas formas. (1-Pausa)

ਨਾਮੁ ਜਪਤ; ਹੋਵਤ ਉਧਾਰ ॥

naam japat; hovat udhaar |

Sant Singh KhalsaChanting the Naam, the mortal is saved.
Manmohan SinghContemplating the Name one is emancipated.
Manmohan Singh (Punjabi)ਨਾਮ ਦਾ ਸਿਮਰਨ ਕਰਨ ਨਾਲ ਜੀਵ ਮੁਕਤ ਹੋ ਜਾਂਦਾ ਹੈ।
Fareedkot Teekaਤੇਰਾ ਨਾਮੁ ਜਪਨੇ ਕਰ ਜੀਵੋਂ ਕਾ ਉਧਾਰ ਹੋਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਜਪਦਿਆਂ (ਜਗਤ ਤੋਂ) ਪਾਰ-ਉਤਾਰਾ ਹੁੰਦਾ ਹੈ,

ਪਦ ਅਰਥ ਉਧਾਰ = ਪਾਰ-ਉਤਾਰਾ।

SikhNet (Spanish)Meditando en Tu Nombre, uno es Emancipado y Redimido.

ਨਾਮੁ ਜਪਤ; ਸੁਖ ਸਹਜ ਸਾਰ ॥

naam japat; sukh sehaj saar |

Sant Singh KhalsaChanting the Naam, sublime peace and poise are found.
Manmohan SinghContemplating the Name one attains sublime peace and poise.
Manmohan Singh (Punjabi)ਨਾਮ ਦਾ ਸਿਮਰਨ ਕਰਨ ਨਾਲ ਜੀਵ ਨੂੰ ਸਰੇਸ਼ਟ ਆਰਾਮ ਅਤੇ ਅਡੋਲਤਾ ਪ੍ਰਾਪਤ ਹੋ ਜਾਂਦੇ ਹਨ।
Fareedkot Teekaਨਾਮ ਜਪਣੇ ਕਰ (ਸੁਖ ਸਹਜ) ਆਤਮ ਸੁਖ ਜੋ ਸਾਰ ਹੈ, ਸੋ ਪ੍ਰਾਪਤਿ ਹੋਤਾ ਹੈ॥
Prof. Sahib Singhਆਤਮਕ ਅਡੋਲਤਾ ਦੇ ਸ੍ਰੇਸ਼ਟ ਸੁਖ ਪ੍ਰਾਪਤ ਹੋ ਜਾਂਦੇ ਹਨ,

ਪਦ ਅਰਥ ਸਹਜ = ਆਤਮਕ ਅਡੋਲਤਾ।

SikhNet (Spanish)Meditando en Tu Nombre, uno despierta en Paz y Equilibrio.

ਨਾਮੁ ਜਪਤ; ਪਤਿ ਸੋਭਾ ਹੋਇ ॥

naam japat; pat sobhaa hoe |

Sant Singh KhalsaChanting the Naam, honor and glory are received.
Manmohan SinghContemplating the Name, man is blessed with honour and glory.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਨੂੰ ਇਜਤ ਆਬਰੂ ਤੇ ਪ੍ਰਭਤਾ ਦੀ ਦਾਤ ਮਿਲਦੀ ਹੈ।
Fareedkot Teekaਨਾਮ ਜਪਣੇ ਕਰ ਪਤਿ ਅਰ ਸੋਭਾ ਹੋਤੀ ਹੈ॥
Prof. Sahib Singh(ਲੋਕ ਪਰਲੋਕ ਵਿਚ) ਇੱਜ਼ਤ ਸੋਭਾ ਮਿਲਦੀ ਹੈ,

ਪਦ ਅਰਥ ਪਤਿ = ਇੱਜ਼ਤ।

SikhNet (Spanish)Sí, contemplando Tu Nombre, uno es bendecido con Gloria.

ਨਾਮੁ ਜਪਤ; ਬਿਘਨੁ ਨਾਹੀ ਕੋਇ ॥੨॥

naam japat; bighan naahee koe |2|

Sant Singh KhalsaChanting the Naam, no obstacles shall block your way. ||2||
Manmohan SinghContemplating the Name, no obstacle befalls the mortal.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।
Fareedkot Teekaਨਾਮ ਜਪਣੇ ਕਰ ਕੋਈ ਬਿਘਨ ਨਹੀਂ ਹੋਤਾ॥੨॥
Prof. Sahib Singh(ਜੀਵਨ-ਸਫ਼ਰ ਵਿਚ ਵਿਕਾਰਾਂ ਵਲੋਂ) ਕੋਈ ਰੁਕਵਾਟ ਨਹੀਂ ਪੈਂਦੀ ॥੨॥

ਪਦ ਅਰਥ ਬਿਘਨੁ = ਰੁਕਾਵਟ ॥੨॥

SikhNet (Spanish)Oh Dios, meditando en Tu Nombre, nada obstruye nuestro camino. (2)

ਜਾ ਕਾਰਣਿ; ਇਹ ਦੁਲਭ ਦੇਹ ॥

jaa kaaran; ih dulabh deh |

Sant Singh KhalsaFor this reason, you have been blessed with this body, so difficult to obtain.
Manmohan SinghFor the reason this invaluable body has taken existence;
Manmohan Singh (Punjabi)ਜਿਸ ਕਾਰਨ ਇਹ ਅਮੋਲਕ ਕਾਇਆ ਹੱਥ ਲੱਗੀ ਹੈ,
Fareedkot Teekaਹੇ ਪ੍ਰਭੂ! ਜਿਸ ਨਾਮ ਜਪਣੇ ਕੇ ਵਾਸਤੇ ਤੈਨੇ ਇਹੁ ਦੁਰਲਭ ਦੇਹ ਦਈ ਹੈ॥
Prof. Sahib Singhਹੇ ਮੇਰੇ ਪ੍ਰਭੂ! ਜਿਸ ਹਰਿ-ਨਾਮ ਦੇ ਜਪਣ ਵਾਸਤੇ (ਤੇਰੀ ਮਿਹਰ ਨਾਲ) ਇਹ ਦੁਰਲੱਭ ਮਨੁੱਖਾ ਸਰੀਰ ਮਿਲਿਆ ਹੈ,

ਪਦ ਅਰਥ ਜਾ ਕਾਰਣਿ = ਜਾ ਬੋਲ ਕਾਰਣਿ, ਜਿਸ ਹਰਿ-ਨਾਮ ਦੀ ਖ਼ਾਤਰ। ਦੁਲਭ = ਮੁਸ਼ਕਿਲ ਨਾਲ ਮਿਲਣ ਵਾਲੀ। ਦੇਹ = ਸਰੀਰ।

SikhNet (Spanish)Oh Dios, bendíceme con esa Palabra

ਸੋ ਬੋਲੁ; ਮੇਰੇ ਪ੍ਰਭੂ ਦੇਹਿ ॥

so bol; mere prabhoo dehi |

Sant Singh KhalsaO my Dear God, please bless me to speak the Naam.
Manmohan Singhbless me with the recitation of Name, O my Lord.
Manmohan Singh (Punjabi)ਉਸ ਦੇ ਨਾਮ ਦਾ ਉਚਾਰਨ ਮੈਨੂੰ ਪ੍ਰਦਾਨ ਕਰ, ਹੇ ਮੇਰੇ ਸੁਆਮੀ!
Fareedkot Teekaਹੇ ਪ੍ਰਭੂ! ਸੋ ਨਾਮ ਕੇ (ਬੋਲੁ) ਬਚਨ, ਭਾਵ ਨਾਮੁ ਜਪਣਾ ਮੇਰੇ ਕੋ ਦੇਹੁ॥
Prof. Sahib Singhਉਹ ਹਰਿ-ਨਾਮ ਮੈਨੂੰ ਬਖ਼ਸ਼।

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)con la Cuál me investiste con el atuendo precioso de mi cuerpo.

ਸਾਧਸੰਗਤਿ ਮਹਿ; ਇਹੁ ਬਿਸ੍ਰਾਮੁ ॥

saadhasangat meh; ihu bisraam |

Sant Singh KhalsaThis tranquil peace is found in the Saadh Sangat, the Company of the Holy.
Manmohan SinghO Lord, bless Thou me with this peace in the Society of saints,
Manmohan Singh (Punjabi)ਹੇ ਸੁਆਮੀ! ਤੂੰ ਮੈਨੂੰ ਸਤਿਸੰਗਤ ਅੰਦਰ ਇਹ ਆਰਾਮ ਬਖਸ਼,
Fareedkot Teekaਸਾਧਸੰਗਤਿ ਕਰਿ ਇਸ ਮੇਂ ਇਸਥਤੀ ਪ੍ਰਾਪਤਿ ਹੋਤੀ ਹੈ॥
Prof. Sahib Singh(ਮੇਰਾ) ਇਹ (ਮਨ) ਸਾਧ ਸੰਗਤ ਵਿਚ ਟਿਕਾਣਾ ਪ੍ਰਾਪਤ ਕਰੀ ਰੱਖੇ।

ਪਦ ਅਰਥ ਬਿਸ੍ਰਾਮੁ = ਟਿਕਾਣਾ।

SikhNet (Spanish)Oh Dios, bendíceme con esa Paz y Equilibrio con las que asociándome con los Santos,

ਸਦਾ ਰਿਦੈ ਜਪੀ; ਪ੍ਰਭ ਤੇਰੋ ਨਾਮੁ ॥੩॥

sadaa ridai japee; prabh tero naam |3|

Sant Singh KhalsaMay I always chant and meditate within my heart on Your Name, O God. ||3||
Manmohan Singhthat I may ever contemplate Thy Name, within my Mind;
Manmohan Singh (Punjabi)ਕਿ ਮੈਂ ਆਪਣੇ ਮਨ ਵਿੱਚ ਹਮੇਸ਼ਾਂ ਤੇਰੇ ਨਾਮ ਦਾ ਆਰਾਧਨ ਕਰਾਂ;
Fareedkot Teekaਹੇ ਪ੍ਰਭੂ! ਰਿਦੇ ਕਰ ਕੇ ਸਦੀਵ ਤੇਰੇ ਨਾਮ ਕੋ ਜਪਤਾ ਰਹੂੰ॥੩॥
Prof. Sahib Singhਹੇ ਪ੍ਰਭੂ! (ਮਿਹਰ ਕਰ) ਮੈਂ ਸਦਾ ਤੇਰਾ ਨਾਮ ਜਪਦਾ ਰਹਾਂ ॥੩॥

ਪਦ ਅਰਥ ਰਿਦੈ = ਹਿਰਦੇ ਵਿਚ। ਜਪੀ = ਜਪੀਂ, ਮੈਂ ਜਪਾਂ। ਪ੍ਰਭ = ਹੇ ਪ੍ਰਭੂ! ॥੩॥

SikhNet (Spanish)pueda contemplar para siempre Tu Nombre, (3)

ਤੁਝ ਬਿਨੁ; ਦੂਜਾ ਕੋਇ ਨਾਹਿ ॥

tujh bin; doojaa koe naeh |

Sant Singh KhalsaOther than You, there is no one at all.
Manmohan Singhwithout thee, there is no one else.
Manmohan Singh (Punjabi)ਤੇਰੇ ਬਗੈਰ ਹੋਰ ਕੋਈ ਨਹੀਂ।
Fareedkot Teekaਤੇਰੇ ਬਿਨਾਂ ਹੋਰ ਦੂਸਰਾ ਕੋਈ ਨਹੀਂ ਹੈ॥
Prof. Sahib Singhਹੇ ਪ੍ਰਭੂ! ਤੈਥੋਂ ਬਿਨਾ ਮੈਨੂੰ ਕੋਈ ਹੋਰ (ਆਸਰਾ) ਨਹੀਂ ਹੈ।
SikhNet (Spanish)Oh Dios, todo eres Tú, sí,

ਸਭੁ ਤੇਰੋ ਖੇਲੁ; ਤੁਝ ਮਹਿ ਸਮਾਹਿ ॥

sabh tero khel; tujh meh samaeh |

Sant Singh KhalsaEverything is Your play; it all merges again into You.
Manmohan SinghWithout Thee, there is not any other.
Manmohan Singh (Punjabi)ਸਾਰੀਆਂ ਤੇਰੀਆਂ ਹੀ ਖੇਡਾਂ ਹਨ। ਹਰ ਸ਼ੈ ਤੇਰੇ ਵਿੱਚ ਹੀ ਲੀਨ ਹੋ ਜਾਂਦੀ ਹੈ।
Fareedkot Teekaਏਹੁ ਸੰਸਾਰੁ ਸਭੁ ਤੇਰਾ ਹੀ ਖੇਲੁ ਹੈ ਔਰ ਤੇਰੇ ਮੇਂ ਸਮਾਇ ਜਾਵਤਾ ਹੈ॥
Prof. Sahib Singhਇਹ ਸਾਰਾ ਜਗਤ-ਤਮਾਸ਼ਾ ਤੇਰਾ ਹੀ ਬਣਾਇਆ ਹੋਇਆ ਹੈ। ਸਾਰੇ ਜੀਵ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ।

ਪਦ ਅਰਥ ਸਭੁ ਖੇਲੁ = ਸਾਰਾ ਜਗਤ-ਤਮਾਸ਼ਾ। ਸਮਾਹਿ = (ਸਾਰੇ ਜੀਵ) ਲੀਨ ਹੋ ਜਾਂਦੇ ਹਨ {ਬਹੁ-ਵਚਨ}

SikhNet (Spanish)todo es Tu Entretenimiento y todo se inmerge en Ti.

ਜਿਉ ਭਾਵੈ; ਤਿਉ ਰਾਖਿ ਲੇ ॥

jiau bhaavai; tiau raakh le |

Sant Singh KhalsaAs it pleases Your Will, save me, Lord.
Manmohan SinghAs Thou please, so Thou keep me.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ।
Fareedkot Teekaਹੇ ਪ੍ਰਭੂ! ਜ੍ਯੋਂ ਤੇਰੇ ਕੋ ਭਾਵੇ ਤਿਵੇਂ ਰਖ੍ਯਾ ਕਰੀਏ॥
Prof. Sahib Singhਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਮੇਰੀ) ਰੱਖਿਆ ਕਰ।
SikhNet (Spanish)Consérvame entonces en Tu Voluntad,

ਸੁਖੁ ਨਾਨਕ; ਪੂਰਾ ਗੁਰੁ ਮਿਲੇ ॥੪॥੪॥

sukh naanak; pooraa gur mile |4|4|

Sant Singh KhalsaO Nanak, peace is obtained by meeting with the Perfect Guru. ||4||4||
Manmohan SinghO Nanak, peace is attained by meeting with the perfect Guru.
Manmohan Singh (Punjabi)ਹੇ ਨਾਨਕ! ਪੂਰਨ ਗੁਰਾਂ ਦੇ ਮਿਲਣ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰਾ ਗੁਰੂ ਮਿਲੇ ਤੋ ਸੁਖੁ ਹੋਤਾ ਹੈ॥੪॥੪॥☬ਪਰਮੇਸ੍ਵਰ ਸੇ ਕੁਛ ਮਾਂਗਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੪॥੪॥
SikhNet (Spanish)para que pueda vivir en Éxtasis, bendecido por el Guru Perfecto. (4-4)
Answers quote the Granth verbatim with Ang citations. AI commentary is not Gurbani and not a religious ruling.