ੴ

ਸਿੱਖਬਾਣੀ · SikhBani

Ang 1181

Sri Guru Granth Sahib · Raag Basant · 4 shabads, 63 lines
Translations
Shabad Guru Arjan Dev Ji Raag Basant

ਬਸੰਤੁ ਮਹਲਾ ੫ ॥

basant mahalaa 5 |

Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.

ਜੀਅ ਪ੍ਰਾਣ ਤੁਮੑ ਪਿੰਡ ਦੀਨੑ ॥

jeea praan tuma pindd deena |

Sant Singh KhalsaYou gave us our soul, breath of life and body.
Manmohan SinghThou, O Lord, has blessed me with the soul, vital-breath and the body.
Manmohan Singh (Punjabi)ਤੂੰ ਹੇ ਪ੍ਰਭੂ! ਮੈਨੂੰ ਜਿੰਦੜੀ ਜਿੰਦ ਜਾਨ ਅਤੇ ਦੇਹਿ ਪ੍ਰਦਾਨ ਕੀਤੇ ਹਨ।
Fareedkot Teekaਤੁਮ ਨੇ ਜੀਵੋਂ ਕੇ (ਪਿੰਡ) ਸਰੀਰੋਂ ਮੇਂ ਪ੍ਰਾਣ ਪਾਇ ਦੀਏ ਹੈਂ॥
Prof. Sahib Singhਹੇ ਪ੍ਰਭੂ! (ਸਭ ਜੀਵਾਂ ਨੂੰ) ਜਿੰਦ, ਪ੍ਰਾਣ, ਸਰੀਰ ਤੂੰ ਹੀ ਦਿੱਤੇ ਹਨ।

ਪਦ ਅਰਥ ਜੀਅ = ਜਿੰਦ। ਪਿੰਡੁ = ਸਰੀਰ।

SikhNet (Spanish)Oh Dios, bendíceme con el Alma, la mente, el cuerpo y la respiración vital.

ਮੁਗਧ ਸੁੰਦਰ ਧਾਰਿ ਜੋਤਿ ਕੀਨੑ ॥

mugadh sundar dhaar jot keena |

Sant Singh KhalsaI am a fool, but You have made me beautiful, enshrining Your Light within me.
Manmohan SinghEnshrining Thy Light within me, the fool, Thou has made beauteous.
Manmohan Singh (Punjabi)ਆਪਣਾ ਪ੍ਰਕਾਸ਼ ਅੰਦਰ ਟਿਕਾ ਮੈਂ ਮੂਰਖ ਨੂੰ ਤੂੰ ਸੁਹਣਾ ਸੁਨੱਖਾ ਬਣਾ ਦਿੱਤਾ ਹੈ।
Fareedkot Teekaਮੂਰਖੋਂ ਕੋ ਚਤਰੁ ਕੀਆ ਹੈ ਔ ਅਪਨੀ (ਜੋਤਿ) ਚੇਤਨਸਤਾ ਧਾਰ ਕਰ ਸੁੰਦਰ ਸ੍ਵਰੂਪ ਕੀਏ ਹੈਂ॥
Prof. Sahib Singhਆਪਣੀ ਜੋਤਿ ਤੂੰ (ਸਰੀਰਾਂ ਵਿਚ) ਟਿਕਾ ਕੇ ਮੂਰਖਾਂ ਨੂੰ ਸੋਹਣੇ ਬਣਾ ਦੇਂਦਾ ਹੈਂ।

ਪਦ ਅਰਥ ਮੁਗਧ = ਮੂਰਖ। ਧਾਰਿ = ਧਾਰ ਕੇ, ਟਿਕਾ ਕੇ।

SikhNet (Spanish)Sí, eres Tú Quien transformó un puño de polvo en belleza.

ਸਭਿ ਜਾਚਿਕ; ਪ੍ਰਭ ਤੁਮੑ ਦਇਆਲ ॥

sabh jaachik; prabh tuma deaal |

Sant Singh KhalsaWe are all beggars, O God; You are merciful to us.
Manmohan SinghO Lord, Thou are Merciful, all are Thine beggars.
Manmohan Singh (Punjabi)ਹੇ ਸਾਈਂ! ਤੂੰ ਮਿਹਰਬਾਨ ਹੈ, ਸਾਰੇ ਹੀ ਤੇਰੇ ਮੰਗਤੇ ਹਨ।
Fareedkot Teekaਹੇ ਦਿਆਲ ਪ੍ਰਭੂ! ਸਭ ਜੀਵ ਤੇਰੇ ਭਿਛਕ ਹੈਂ ਅਰੁ ਤੁਮ ਦਾਤੇ ਹੋ॥
Prof. Sahib Singhਹੇ ਪ੍ਰਭੂ! ਸਾਰੇ ਜੀਵ (ਤੇਰੇ ਦਰ ਦੇ) ਮੰਗਤੇ ਹਨ, ਤੂੰ ਸਭ ਉੱਤੇ ਦਇਆ ਕਰਨ ਵਾਲਾ ਹੈਂ।

ਪਦ ਅਰਥ ਸਭਿ = ਸਾਰੇ (ਜੀਵ)। ਜਾਚਿਕ = ਮੰਗਤੇ।

SikhNet (Spanish)Oh Dios, todos Te buscan pues eres el Único Señor Bondadoso

ਨਾਮੁ ਜਪਤ; ਹੋਵਤ ਨਿਹਾਲ ॥੧॥

naam japat; hovat nihaal |1|

Sant Singh KhalsaChanting the Naam, the Name of the Lord, we are uplifted and exalted. ||1||
Manmohan SinghUttering the Name, one is overjoyed.
Manmohan Singh (Punjabi)ਤੇਰੇ ਨਾਮ ਨੂੰ ਉਚਾਰ ਕੇ ਪ੍ਰਾਣੀ ਪਰਮ ਪ੍ਰਸੰਨ ਹੋ ਜਾਂਦਾ ਹੈ।
Fareedkot Teekaਜੋ ਤੇਰੇ ਨਾਮ ਕੋ ਜਪਤੇ ਹੈਂ, ਸੋ ਨਿਹਾਲ ਹੋਤੇ ਹੈਂ॥੧॥
Prof. Sahib Singhਤੇਰਾ ਨਾਮ ਜਪਦਿਆਂ ਜੀਵ ਪ੍ਰਸੰਨ-ਚਿੱਤ ਹੋ ਜਾਂਦੇ ਹਨ ॥੧॥

ਪਦ ਅਰਥ ਨਿਹਾਲ = ਪ੍ਰਸੰਨ-ਚਿੱਤ ॥੧॥

SikhNet (Spanish)y eres Tú Quien emancipó a todo aquél que meditó en Tu Nombre. (1)

ਮੇਰੇ ਪ੍ਰੀਤਮ; ਕਾਰਣ ਕਰਣ ਜੋਗ ॥

mere preetam; kaaran karan jog |

Sant Singh KhalsaO my Beloved, only You have the potency to act,
Manmohan SinghMy Love, Thou are potent to do all the deeds.
Manmohan Singh (Punjabi)ਮੇਰੇ ਪਿਆਰਿਆ! ਤੂੰ ਮਿਹਰਬਾਨ ਹੈ, ਸਾਰੇ ਹੀ ਤੇਰੇ ਮੰਗਤੇ ਹਨ।
Fareedkot Teekaਹੇ ਮੇਰੇ ਪ੍ਰੀਤਮ! ਕਾਰਣੋਂ ਕੇ ਕਰਣ ਜੋਗ॥
Prof. Sahib Singhਹੇ ਸਭ ਕੁਝ ਕਰਨ ਦੀ ਸਮਰਥਾ ਵਾਲੇ! ਹੇ ਮੇਰੇ ਪ੍ਰੀਤਮ!

ਪਦ ਅਰਥ ਪ੍ਰੀਤਮ = ਹੇ ਪ੍ਰੀਤਮ! ਕਰਣ = ਜਗਤ। ਜੋਗ = ਸਮਰਥਾ ਵਾਲਾ।

SikhNet (Spanish)Oh Dios mío, mi Señor Todopoderoso, la Causa de toda causa,

ਹਉ ਪਾਵਉ ਤੁਮ ਤੇ; ਸਗਲ ਥੋਕ ॥੧॥ ਰਹਾਉ ॥

hau paavau tum te; sagal thok |1| rahaau |

Sant Singh Khalsaand cause all to be done. ||1||Pause||
Manmohan SinghFrom Thee, obtain I all the things. Pause.
Manmohan Singh (Punjabi)ਸਾਰੀਆਂ ਵਸਤੂਆਂ ਮੈਨੂੰ ਤੇਰੇ ਪਾਸੋਂ ਪ੍ਰਾਪਤ ਹੁੰਦੀਆਂ ਹਨ। ਠਹਿਰਾਉ।
Fareedkot Teekaਮੈਂ ਤੁਮਾਰੇ ਤੇ ਸਭ (ਥੋਕ) ਪਦਾਰਥ ਪਾਇ ਰਹਾ ਹੂੰ॥੧॥ ਰਹਾਉ ॥
Prof. Sahib Singhਮੈਂ ਤੇਰੇ ਪਾਸੋਂ ਹੀ ਸਾਰੇ ਪਦਾਰਥ ਹਾਸਲ ਕਰਦਾ ਹਾਂ ॥੧॥ ਰਹਾਉ ॥

ਪਦ ਅਰਥ ਹਉ = ਮੈਂ। ਪਾਵਉ = ਪਾਵਉਂ, ਮੈਂ ਹਾਸਲ ਕਰਦਾ ਹਾਂ ॥੧॥ ਰਹਾਉ ॥

SikhNet (Spanish)es por Ti que soy bendecido de todas formas. (1-Pausa)

ਨਾਮੁ ਜਪਤ; ਹੋਵਤ ਉਧਾਰ ॥

naam japat; hovat udhaar |

Sant Singh KhalsaChanting the Naam, the mortal is saved.
Manmohan SinghContemplating the Name one is emancipated.
Manmohan Singh (Punjabi)ਨਾਮ ਦਾ ਸਿਮਰਨ ਕਰਨ ਨਾਲ ਜੀਵ ਮੁਕਤ ਹੋ ਜਾਂਦਾ ਹੈ।
Fareedkot Teekaਤੇਰਾ ਨਾਮੁ ਜਪਨੇ ਕਰ ਜੀਵੋਂ ਕਾ ਉਧਾਰ ਹੋਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਜਪਦਿਆਂ (ਜਗਤ ਤੋਂ) ਪਾਰ-ਉਤਾਰਾ ਹੁੰਦਾ ਹੈ,

ਪਦ ਅਰਥ ਉਧਾਰ = ਪਾਰ-ਉਤਾਰਾ।

SikhNet (Spanish)Meditando en Tu Nombre, uno es Emancipado y Redimido.

ਨਾਮੁ ਜਪਤ; ਸੁਖ ਸਹਜ ਸਾਰ ॥

naam japat; sukh sehaj saar |

Sant Singh KhalsaChanting the Naam, sublime peace and poise are found.
Manmohan SinghContemplating the Name one attains sublime peace and poise.
Manmohan Singh (Punjabi)ਨਾਮ ਦਾ ਸਿਮਰਨ ਕਰਨ ਨਾਲ ਜੀਵ ਨੂੰ ਸਰੇਸ਼ਟ ਆਰਾਮ ਅਤੇ ਅਡੋਲਤਾ ਪ੍ਰਾਪਤ ਹੋ ਜਾਂਦੇ ਹਨ।
Fareedkot Teekaਨਾਮ ਜਪਣੇ ਕਰ (ਸੁਖ ਸਹਜ) ਆਤਮ ਸੁਖ ਜੋ ਸਾਰ ਹੈ, ਸੋ ਪ੍ਰਾਪਤਿ ਹੋਤਾ ਹੈ॥
Prof. Sahib Singhਆਤਮਕ ਅਡੋਲਤਾ ਦੇ ਸ੍ਰੇਸ਼ਟ ਸੁਖ ਪ੍ਰਾਪਤ ਹੋ ਜਾਂਦੇ ਹਨ,

ਪਦ ਅਰਥ ਸਹਜ = ਆਤਮਕ ਅਡੋਲਤਾ।

SikhNet (Spanish)Meditando en Tu Nombre, uno despierta en Paz y Equilibrio.

ਨਾਮੁ ਜਪਤ; ਪਤਿ ਸੋਭਾ ਹੋਇ ॥

naam japat; pat sobhaa hoe |

Sant Singh KhalsaChanting the Naam, honor and glory are received.
Manmohan SinghContemplating the Name, man is blessed with honour and glory.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਨੂੰ ਇਜਤ ਆਬਰੂ ਤੇ ਪ੍ਰਭਤਾ ਦੀ ਦਾਤ ਮਿਲਦੀ ਹੈ।
Fareedkot Teekaਨਾਮ ਜਪਣੇ ਕਰ ਪਤਿ ਅਰ ਸੋਭਾ ਹੋਤੀ ਹੈ॥
Prof. Sahib Singh(ਲੋਕ ਪਰਲੋਕ ਵਿਚ) ਇੱਜ਼ਤ ਸੋਭਾ ਮਿਲਦੀ ਹੈ,

ਪਦ ਅਰਥ ਪਤਿ = ਇੱਜ਼ਤ।

SikhNet (Spanish)Sí, contemplando Tu Nombre, uno es bendecido con Gloria.

ਨਾਮੁ ਜਪਤ; ਬਿਘਨੁ ਨਾਹੀ ਕੋਇ ॥੨॥

naam japat; bighan naahee koe |2|

Sant Singh KhalsaChanting the Naam, no obstacles shall block your way. ||2||
Manmohan SinghContemplating the Name, no obstacle befalls the mortal.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।
Fareedkot Teekaਨਾਮ ਜਪਣੇ ਕਰ ਕੋਈ ਬਿਘਨ ਨਹੀਂ ਹੋਤਾ॥੨॥
Prof. Sahib Singh(ਜੀਵਨ-ਸਫ਼ਰ ਵਿਚ ਵਿਕਾਰਾਂ ਵਲੋਂ) ਕੋਈ ਰੁਕਵਾਟ ਨਹੀਂ ਪੈਂਦੀ ॥੨॥

ਪਦ ਅਰਥ ਬਿਘਨੁ = ਰੁਕਾਵਟ ॥੨॥

SikhNet (Spanish)Oh Dios, meditando en Tu Nombre, nada obstruye nuestro camino. (2)

ਜਾ ਕਾਰਣਿ; ਇਹ ਦੁਲਭ ਦੇਹ ॥

jaa kaaran; ih dulabh deh |

Sant Singh KhalsaFor this reason, you have been blessed with this body, so difficult to obtain.
Manmohan SinghFor the reason this invaluable body has taken existence;
Manmohan Singh (Punjabi)ਜਿਸ ਕਾਰਨ ਇਹ ਅਮੋਲਕ ਕਾਇਆ ਹੱਥ ਲੱਗੀ ਹੈ,
Fareedkot Teekaਹੇ ਪ੍ਰਭੂ! ਜਿਸ ਨਾਮ ਜਪਣੇ ਕੇ ਵਾਸਤੇ ਤੈਨੇ ਇਹੁ ਦੁਰਲਭ ਦੇਹ ਦਈ ਹੈ॥
Prof. Sahib Singhਹੇ ਮੇਰੇ ਪ੍ਰਭੂ! ਜਿਸ ਹਰਿ-ਨਾਮ ਦੇ ਜਪਣ ਵਾਸਤੇ (ਤੇਰੀ ਮਿਹਰ ਨਾਲ) ਇਹ ਦੁਰਲੱਭ ਮਨੁੱਖਾ ਸਰੀਰ ਮਿਲਿਆ ਹੈ,

ਪਦ ਅਰਥ ਜਾ ਕਾਰਣਿ = ਜਾ ਬੋਲ ਕਾਰਣਿ, ਜਿਸ ਹਰਿ-ਨਾਮ ਦੀ ਖ਼ਾਤਰ। ਦੁਲਭ = ਮੁਸ਼ਕਿਲ ਨਾਲ ਮਿਲਣ ਵਾਲੀ। ਦੇਹ = ਸਰੀਰ।

SikhNet (Spanish)Oh Dios, bendíceme con esa Palabra

ਸੋ ਬੋਲੁ; ਮੇਰੇ ਪ੍ਰਭੂ ਦੇਹਿ ॥

so bol; mere prabhoo dehi |

Sant Singh KhalsaO my Dear God, please bless me to speak the Naam.
Manmohan Singhbless me with the recitation of Name, O my Lord.
Manmohan Singh (Punjabi)ਉਸ ਦੇ ਨਾਮ ਦਾ ਉਚਾਰਨ ਮੈਨੂੰ ਪ੍ਰਦਾਨ ਕਰ, ਹੇ ਮੇਰੇ ਸੁਆਮੀ!
Fareedkot Teekaਹੇ ਪ੍ਰਭੂ! ਸੋ ਨਾਮ ਕੇ (ਬੋਲੁ) ਬਚਨ, ਭਾਵ ਨਾਮੁ ਜਪਣਾ ਮੇਰੇ ਕੋ ਦੇਹੁ॥
Prof. Sahib Singhਉਹ ਹਰਿ-ਨਾਮ ਮੈਨੂੰ ਬਖ਼ਸ਼।

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)con la Cuál me investiste con el atuendo precioso de mi cuerpo.

ਸਾਧਸੰਗਤਿ ਮਹਿ; ਇਹੁ ਬਿਸ੍ਰਾਮੁ ॥

saadhasangat meh; ihu bisraam |

Sant Singh KhalsaThis tranquil peace is found in the Saadh Sangat, the Company of the Holy.
Manmohan SinghO Lord, bless Thou me with this peace in the Society of saints,
Manmohan Singh (Punjabi)ਹੇ ਸੁਆਮੀ! ਤੂੰ ਮੈਨੂੰ ਸਤਿਸੰਗਤ ਅੰਦਰ ਇਹ ਆਰਾਮ ਬਖਸ਼,
Fareedkot Teekaਸਾਧਸੰਗਤਿ ਕਰਿ ਇਸ ਮੇਂ ਇਸਥਤੀ ਪ੍ਰਾਪਤਿ ਹੋਤੀ ਹੈ॥
Prof. Sahib Singh(ਮੇਰਾ) ਇਹ (ਮਨ) ਸਾਧ ਸੰਗਤ ਵਿਚ ਟਿਕਾਣਾ ਪ੍ਰਾਪਤ ਕਰੀ ਰੱਖੇ।

ਪਦ ਅਰਥ ਬਿਸ੍ਰਾਮੁ = ਟਿਕਾਣਾ।

SikhNet (Spanish)Oh Dios, bendíceme con esa Paz y Equilibrio con las que asociándome con los Santos,

ਸਦਾ ਰਿਦੈ ਜਪੀ; ਪ੍ਰਭ ਤੇਰੋ ਨਾਮੁ ॥੩॥

sadaa ridai japee; prabh tero naam |3|

Sant Singh KhalsaMay I always chant and meditate within my heart on Your Name, O God. ||3||
Manmohan Singhthat I may ever contemplate Thy Name, within my Mind;
Manmohan Singh (Punjabi)ਕਿ ਮੈਂ ਆਪਣੇ ਮਨ ਵਿੱਚ ਹਮੇਸ਼ਾਂ ਤੇਰੇ ਨਾਮ ਦਾ ਆਰਾਧਨ ਕਰਾਂ;
Fareedkot Teekaਹੇ ਪ੍ਰਭੂ! ਰਿਦੇ ਕਰ ਕੇ ਸਦੀਵ ਤੇਰੇ ਨਾਮ ਕੋ ਜਪਤਾ ਰਹੂੰ॥੩॥
Prof. Sahib Singhਹੇ ਪ੍ਰਭੂ! (ਮਿਹਰ ਕਰ) ਮੈਂ ਸਦਾ ਤੇਰਾ ਨਾਮ ਜਪਦਾ ਰਹਾਂ ॥੩॥

ਪਦ ਅਰਥ ਰਿਦੈ = ਹਿਰਦੇ ਵਿਚ। ਜਪੀ = ਜਪੀਂ, ਮੈਂ ਜਪਾਂ। ਪ੍ਰਭ = ਹੇ ਪ੍ਰਭੂ! ॥੩॥

SikhNet (Spanish)pueda contemplar para siempre Tu Nombre, (3)

ਤੁਝ ਬਿਨੁ; ਦੂਜਾ ਕੋਇ ਨਾਹਿ ॥

tujh bin; doojaa koe naeh |

Sant Singh KhalsaOther than You, there is no one at all.
Manmohan Singhwithout thee, there is no one else.
Manmohan Singh (Punjabi)ਤੇਰੇ ਬਗੈਰ ਹੋਰ ਕੋਈ ਨਹੀਂ।
Fareedkot Teekaਤੇਰੇ ਬਿਨਾਂ ਹੋਰ ਦੂਸਰਾ ਕੋਈ ਨਹੀਂ ਹੈ॥
Prof. Sahib Singhਹੇ ਪ੍ਰਭੂ! ਤੈਥੋਂ ਬਿਨਾ ਮੈਨੂੰ ਕੋਈ ਹੋਰ (ਆਸਰਾ) ਨਹੀਂ ਹੈ।
SikhNet (Spanish)Oh Dios, todo eres Tú, sí,

ਸਭੁ ਤੇਰੋ ਖੇਲੁ; ਤੁਝ ਮਹਿ ਸਮਾਹਿ ॥

sabh tero khel; tujh meh samaeh |

Sant Singh KhalsaEverything is Your play; it all merges again into You.
Manmohan SinghWithout Thee, there is not any other.
Manmohan Singh (Punjabi)ਸਾਰੀਆਂ ਤੇਰੀਆਂ ਹੀ ਖੇਡਾਂ ਹਨ। ਹਰ ਸ਼ੈ ਤੇਰੇ ਵਿੱਚ ਹੀ ਲੀਨ ਹੋ ਜਾਂਦੀ ਹੈ।
Fareedkot Teekaਏਹੁ ਸੰਸਾਰੁ ਸਭੁ ਤੇਰਾ ਹੀ ਖੇਲੁ ਹੈ ਔਰ ਤੇਰੇ ਮੇਂ ਸਮਾਇ ਜਾਵਤਾ ਹੈ॥
Prof. Sahib Singhਇਹ ਸਾਰਾ ਜਗਤ-ਤਮਾਸ਼ਾ ਤੇਰਾ ਹੀ ਬਣਾਇਆ ਹੋਇਆ ਹੈ। ਸਾਰੇ ਜੀਵ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ।

ਪਦ ਅਰਥ ਸਭੁ ਖੇਲੁ = ਸਾਰਾ ਜਗਤ-ਤਮਾਸ਼ਾ। ਸਮਾਹਿ = (ਸਾਰੇ ਜੀਵ) ਲੀਨ ਹੋ ਜਾਂਦੇ ਹਨ {ਬਹੁ-ਵਚਨ}

SikhNet (Spanish)todo es Tu Entretenimiento y todo se inmerge en Ti.

ਜਿਉ ਭਾਵੈ; ਤਿਉ ਰਾਖਿ ਲੇ ॥

jiau bhaavai; tiau raakh le |

Sant Singh KhalsaAs it pleases Your Will, save me, Lord.
Manmohan SinghAs Thou please, so Thou keep me.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ।
Fareedkot Teekaਹੇ ਪ੍ਰਭੂ! ਜ੍ਯੋਂ ਤੇਰੇ ਕੋ ਭਾਵੇ ਤਿਵੇਂ ਰਖ੍ਯਾ ਕਰੀਏ॥
Prof. Sahib Singhਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਮੇਰੀ) ਰੱਖਿਆ ਕਰ।
SikhNet (Spanish)Consérvame entonces en Tu Voluntad,

ਸੁਖੁ ਨਾਨਕ; ਪੂਰਾ ਗੁਰੁ ਮਿਲੇ ॥੪॥੪॥

sukh naanak; pooraa gur mile |4|4|

Sant Singh KhalsaO Nanak, peace is obtained by meeting with the Perfect Guru. ||4||4||
Manmohan SinghO Nanak, peace is attained by meeting with the perfect Guru.
Manmohan Singh (Punjabi)ਹੇ ਨਾਨਕ! ਪੂਰਨ ਗੁਰਾਂ ਦੇ ਮਿਲਣ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰਾ ਗੁਰੂ ਮਿਲੇ ਤੋ ਸੁਖੁ ਹੋਤਾ ਹੈ॥੪॥੪॥☬ਪਰਮੇਸ੍ਵਰ ਸੇ ਕੁਛ ਮਾਂਗਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੪॥੪॥
SikhNet (Spanish)para que pueda vivir en Éxtasis, bendecido por el Guru Perfecto. (4-4)

Open this shabad →

Shabad Guru Arjan Dev Ji Raag Basant

ਬਸੰਤੁ ਮਹਲਾ ੫ ॥

basant mahalaa 5 |

Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.

ਪ੍ਰਭ ਪ੍ਰੀਤਮ; ਮੇਰੈ ਸੰਗਿ ਰਾਇ ॥

prabh preetam; merai sang raae |

Sant Singh KhalsaMy Beloved God, my King is with me.
Manmohan SinghMy Lord, the King is with me,
Manmohan Singh (Punjabi)ਮੇਰਾ ਪਿਆਰਾ ਪ੍ਰਭੂ ਪਾਤਿਸ਼ਾਹ ਮੇਰੇ ਨਾਲ ਹੈ,
Fareedkot Teekaਹੇ ਪ੍ਰਭੂ ਪ੍ਰੀਤਮ ਰਾਇ! ਤੂੰ ਮੇਰੇ ਸੰਗ ਹੀ ਹੈਂ॥
Prof. Sahib Singhਪ੍ਰੀਤਮ ਪ੍ਰਭੂ, ਪ੍ਰਭੂ ਪਾਤਿਸ਼ਾਹ (ਜੋ ਉਂਞ ਤਾਂ ਹਰ ਵੇਲੇ) ਮੇਰੇ ਨਾਲ ਵੱਸਦਾ ਹੈ (ਪਰ ਮੈਨੂੰ ਦਿੱਸਦਾ ਨਹੀਂ)।

ਪਦ ਅਰਥ ਮੇਰੈ ਸੰਗਿ = ਮੇਰੇ ਨਾਲ। ਰਾਇ = ਰਾਜਾ, ਪਾਤਿਸ਼ਾਹ।

SikhNet (Spanish)Mi Amor, El Dios, el Rey, está conmigo

ਜਿਸਹਿ ਦੇਖਿ; ਹਉ ਜੀਵਾ ਮਾਇ ॥

jiseh dekh; hau jeevaa maae |

Sant Singh KhalsaGazing upon Him, I live, O my mother.
Manmohan Singhseeing whom live I, my mother!
Manmohan Singh (Punjabi)ਜਿਸ ਨੂੰ ਵੇਖ ਕੇ ਮੈਂ ਜਿਉਂਦਾ ਹਾਂ, ਹੇ ਮੇਰੀ ਮਾਤਾ!
Fareedkot Teekaਹੇ (ਮਾਇ) ਮਾਯਾ ਪਤੀ ਪਰਮੇਸ੍ਵਰ ਰੂਪ! ਕੋ ਦੇਖ ਕਰ ਮੈਂ ਜੀਵਤਾ ਹੂੰ॥
Prof. Sahib Singhਹੇ ਮਾਂ! ਜਿਸ ਨੂੰ ਵੇਖ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਸਕਾਂ,

ਪਦ ਅਰਥ ਦੇਖਿ = ਵੇਖ ਕੇ। ਹਉ = ਮੈਂ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਮਾਇ = ਹੇ ਮਾਂ!

SikhNet (Spanish)y teniendo Su Visión la vida misma brota en mi ser.

ਜਾ ਕੈ ਸਿਮਰਨਿ; ਦੁਖੁ. ਨ ਹੋਇ ॥

jaa kai simaran; dukh. na hoe |

Sant Singh KhalsaRemembering Him in meditation, there is no pain or suffering.
Manmohan SinghContemplating whom, man comes not to grief;
Manmohan Singh (Punjabi)ਜਿਸ ਦੀ ਬੰਦਗੀ ਕਰਨ ਦੁਆਰਾ, ਬੰਦੇ ਨੂੰ ਰੰਜ ਗਮ ਨਹੀਂ ਵਿਆਪਦਾ,
Fareedkot Teekaਜਿਸ ਤੇਰੇ ਸ੍ਵਰੂਪ ਕੋ ਸਿਮਰਨੇ ਕਰ ਕੇ ਕੋਈ ਦੁਖ ਨਹੀਂ ਹੋਤਾ॥
Prof. Sahib Singhਜਿਸ ਦੇ ਸਿਮਰਨ ਦੀ ਬਰਕਤਿ ਨਾਲ ਕੋਈ ਦੁੱਖ ਪੋਹ ਨਹੀਂ ਸਕਦਾ,

ਪਦ ਅਰਥ ਸਿਮਰਨਿ = ਸਿਮਰਨ ਦੀ ਰਾਹੀਂ। ਜਾ ਕੈ ਸਿਮਰਨਿ = ਜਿਸ ਦੇ ਸਿਮਰਨ ਦੀ ਰਾਹੀਂ।

SikhNet (Spanish)Meditando en Él uno nunca entristece, oh Guru,

ਕਰਿ ਦਇਆ ਮਿਲਾਵਹੁ; ਤਿਸਹਿ ਮੋਹਿ ॥੧॥

kar deaa milaavahu; tiseh mohi |1|

Sant Singh KhalsaPlease, take pity on me, and lead me on to meet Him. ||1||
Manmohan Singhmy Guru take thou pity on me and lead me on to Him.
Manmohan Singh (Punjabi)ਮੇਰੇ ਗੁਰਦੇਵ ਤੂੰ ਮੇਰੇ ਤੇ ਤਰਸ ਕਰ ਅਤੇ ਮੈਨੂੰ ਉਸ ਨਾਲ ਮਿਲਾ ਦੇ।
Fareedkot Teekaਦ੍ਯਾ ਕਰ ਕੇ ਤਿਸ ਸ੍ਵਰੂਪ ਮੇਂ ਮੇਰੇ ਕੋ ਮਿਲਾਵਹੁ, ਭਾਵ ਅਭੇਦ ਕਰ ਲੀਜੀਏ॥੧॥
Prof. Sahib Singhਮਿਹਰ ਕਰ ਕੇ ਮੈਨੂੰ ਉਸ ਪ੍ਰਭੂ ਨਾਲ ਮਿਲਾ ਦੇ ॥੧॥

ਪਦ ਅਰਥ ਮੋਹਿ = ਮੈਨੂੰ। ਕਰਿ = ਕਰ ਕੇ। ਜਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' 'ਤਿਸੁ' ਦਾ (ੁ) ਉਡ ਗਿਆ ਹੈ} ॥੧॥

SikhNet (Spanish)tómame en Tu Compasión y guíame hasta Él. (1)

ਮੇਰੇ ਪ੍ਰੀਤਮ; ਪ੍ਰਾਨ ਅਧਾਰ ਮਨ ॥

mere preetam; praan adhaar man |

Sant Singh KhalsaMy Beloved is the Support of my breath of life and mind.
Manmohan SinghMy beloved is the support of my life-breath and soul.
Manmohan Singh (Punjabi)ਮੇਰਾ ਪਿਆਰਾ ਮੇਰੀ ਜਿੰਦ ਜਾਨ ਅਤੇ ਜਿੰਦੜੀ ਦਾ ਆਸਰਾ ਹੈ।
Fareedkot Teekaਹੇ ਮੇਰੇ ਪ੍ਯਾਰੇ ਮਨ ਔ ਪ੍ਰਾਣੋ ਕੇ ਅਧਾਰ ਰੂਪ! ॥
Prof. Sahib Singhਹੇ ਮੇਰੇ ਪ੍ਰੀਤਮ ਪ੍ਰਭੂ! ਹੇ ਮੇਰੀ ਜਿੰਦ ਤੇ ਮਨ ਦੇ ਆਸਰੇ ਪ੍ਰਭੂ!

ਪਦ ਅਰਥ ਪ੍ਰੀਤਮ = ਹੇ ਪ੍ਰੀਤਮ! ਪ੍ਰਾਨ ਅਧਾਰ ਮਨ = ਹੇ ਮੇਰੇ ਪ੍ਰਾਣਾਂ ਅਤੇ ਮਨ ਦੇ ਆਸਰੇ!

SikhNet (Spanish)Él, mi Señor, es el mástil de mi mente,

ਜੀਉ ਪ੍ਰਾਨ; ਸਭੁ ਤੇਰੋ ਧਨ ॥੧॥ ਰਹਾਉ ॥

jeeo praan; sabh tero dhan |1| rahaau |

Sant Singh KhalsaThis soul, breath of life, and wealth are all Yours, O Lord. ||1||Pause||
Manmohan SinghMy mind, life and wealth are all Thine, O my Master. Pause.
Manmohan Singh (Punjabi)ਮੇਰਾ ਮਨ ਜਿੰਦਗੀ ਅਤੇ ਦੌਲਤ ਸਮੂਹ ਤੇਰੇ ਹਨ, ਹੇ ਮੇਰੇ ਮਾਲਕ! ਠਹਿਰਾਉ।
Fareedkot Teekaਮੈਂ ਜੀਉ ਕੇ ਪ੍ਰਾਣ ਅਰੁ ਧਨੁ ਸਭ ਤੇਰਾ ਹੀ ਹੈ॥੧॥ ਰਹਾਉ ॥
Prof. Sahib Singhਮੇਰੀ ਇਹ ਜਿੰਦ ਮੇਰੇ ਇਹ ਪ੍ਰਾਣ-ਸਭ ਕੁਝ ਤੇਰਾ ਹੀ ਦਿੱਤਾ ਹੋਇਆ ਸਰਮਾਇਆ ਹੈ ॥੧॥ ਰਹਾਉ ॥

ਪਦ ਅਰਥ ਜੀਉ = ਜਿੰਦ ॥੧॥ ਰਹਾਉ ॥

SikhNet (Spanish)Él es el Guardián de mi Alma y de mi respiración vital. (1-Pausa)

ਜਾ ਕਉ ਖੋਜਹਿ; ਸੁਰਿ ਨਰ ਦੇਵ ॥

jaa kau khojeh; sur nar dev |

Sant Singh KhalsaHe is sought by the angels, mortals and divine beings.
Manmohan SinghHe, whom the angles, men and gods search,
Manmohan Singh (Punjabi)ਜਿਸ ਨੂੰ ਫ਼ਰਿਸ਼ਤੇ, ਮਨੁੱਖ ਤੇ ਦੇਵਤੇ ਭਾਲਦੇ ਹਨ,
Fareedkot Teekaਜਿਸ ਤੇਰੇ ਕੋ ਦੇਵਤਾ ਅਰੁ ਨਰ ਔ (ਦੇਵ) ਬ੍ਰਹਮਾਦਿਕ ਢੂੰਢਤੇ ਹੈਂ॥
Prof. Sahib Singhਹੇ ਮਾਂ! ਜਿਸ ਪਰਮਾਤਮਾ ਨੂੰ ਦੈਵੀ ਗੁਣਾਂ ਵਾਲੇ ਮਨੁੱਖ ਅਤੇ ਦੇਵਤੇ ਭਾਲਦੇ ਰਹਿੰਦੇ ਹਨ,

ਪਦ ਅਰਥ ਜਾ ਕਉ = ਜਿਸ (ਪਰਮਾਤਮਾ) ਨੂੰ। ਸੁਰਿ ਨਰ = ਦੈਵੀ ਗੁਣਾਂ ਵਾਲੇ ਮਨੁੱਖ। ਦੇਵ = ਦੇਵਤੇ।

SikhNet (Spanish)Él, Quien es buscado por ángeles, por dioses y seres humanos también.

ਮੁਨਿ ਜਨ ਸੇਖ; ਨ ਲਹਹਿ ਭੇਵ ॥

mun jan sekh; na laheh bhev |

Sant Singh KhalsaThe silent sages, the humble, and the religious teachers do not understand His mystery.
Manmohan Singhwhose mystery the silent sages and Sheikhs can know not;
Manmohan Singh (Punjabi)ਜਿਸ ਦੇ ਭੇਤ ਨੂੰ ਖਾਮੋਸ਼ ਰਿਸ਼ੀ ਤੇ ਸ਼ੇਖ ਜਾਣ ਨਹੀਂ ਸਕਦੇ,
Fareedkot Teekaਮੁਨੀ ਜਨ ਔਰ ਸੇਖ ਸਭੀ ਤੇਰੇ ਭੇਦ ਕੋ ਨਹੀਂ ਲਖ ਸਕਤੇ ਹੈਂ॥
Prof. Sahib Singhਜਿਸ ਦਾ ਭੇਤ ਮੁਨੀ ਲੋਕ ਅਤੇ ਸ਼ੇਸ਼-ਨਾਗ ਭੀ ਨਹੀਂ ਪਾ ਸਕਦੇ,

ਪਦ ਅਰਥ ਸੇਖ = ਸ਼ੇਸ਼ ਨਾਗ। ਨ ਲਹਹਿ = ਨਹੀਂ ਲੱਭ ਸਕਦੇ {ਬਹੁ-ਵਚਨ}। ਭੇਵ = ਭੇਤ।

SikhNet (Spanish)y Cuyo Misterio no le es revelado siquiera a los que viven en constante silencio,

ਜਾ ਕੀ ਗਤਿ ਮਿਤਿ; ਕਹੀ. ਨ ਜਾਇ ॥

jaa kee gat mit; kahee. na jaae |

Sant Singh KhalsaHis state and extent cannot be described.
Manmohan Singhand Whose state and extent can be narrated not;
Manmohan Singh (Punjabi)ਤੇ ਜਿਸ ਦੀ ਅਵਸਥਾ ਤੇ ਵਿਸਥਾਰ ਵਰਣਨ ਕੀਤੇ ਨਹੀਂ ਜਾ ਸਕਦੇ,
Fareedkot Teekaਜਿਸ ਤੇਰੇ ਸ੍ਵਰੂਪ ਕੀ ਗਤੀ ਔ (ਮਿਤਿ) ਮ੍ਰਯਾਦਾ ਕਹੀ ਨਹੀਂ ਜਾਤੀ॥
Prof. Sahib Singhਜਿਸ ਦੀ ਉੱਚੀ ਆਤਮਕ ਅਵਸਥਾ ਅਤੇ ਵਡੱਪਣ ਬਿਆਨ ਨਹੀਂ ਕੀਤੇ ਜਾ ਸਕਦੇ,

ਪਦ ਅਰਥ ਗਤਿ = ਹਾਲਤ। ਮਿਤਿ = ਮਾਪ। ਜਾ ਕੀ ਗਤਿ ਮਿਤਿ = ਜਿਸ ਦੀ ਆਤਮਕ ਉੱਚਤਾ ਅਤੇ ਜਿਸ ਦਾ ਵਡੱਪਣ।

SikhNet (Spanish)ni al los Sheikhs tampoco, Él, Cuyo Estado y Extensión no puede ser evaluados,

ਘਟਿ ਘਟਿ ਘਟਿ ਘਟਿ; ਰਹਿਆ ਸਮਾਇ ॥੨॥

ghatt ghatt ghatt ghatt; rahiaa samaae |2|

Sant Singh KhalsaIn each and every home of each and every heart, He is permeating and pervading. ||2||
Manmohan Singhin every heart, and in every place, He, the Lord is pervading.
Manmohan Singh (Punjabi)ਹਰ ਦਿਲ ਅਤੇ ਹਰ ਜਞਾ ਅੰਦਰ, ਉਹ ਸੁਆਮੀ ਵਿਆਪਕ ਹੋ ਰਿਹਾ ਹੈ।
Fareedkot Teekaਚਾਰੋਂ ਜੁਗੋਂ ਕੇ ਘਟੋਂ ਮੇਂ ਤੂੰ ਸਮਾਇ ਰਹਾ ਹੈਂ॥
Prof. Sahib Singhਹੇ ਮਾਂ! ਉਹ ਪਰਮਾਤਮਾ ਹਰੇਕ ਸਰੀਰ ਵਿਚ ਵਿਆਪ ਰਿਹਾ ਹੈ ॥੨॥

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ ॥੨॥

SikhNet (Spanish)ese Ser, nuestro Dios, prevalece en todos los corazones. (2)

ਜਾ ਕੇ ਭਗਤ; ਆਨੰਦ ਮੈ ॥

jaa ke bhagat; aanand mai |

Sant Singh KhalsaHis devotees are totally in bliss.
Manmohan SinghContemplate thou Him, whose devotees are the embodiment of bliss.
Manmohan Singh (Punjabi)ਤੂੰ ਉਸ ਦਾ ਸਿਮਰਨ ਕਰ, ਜਿਸ ਦੇ ਵੈਰਾਗੀ ਪ੍ਰਸੰਨਤਾ ਦਾ ਸਰੂਪ ਹਨ।
Fareedkot Teekaਜਿਸ ਤੇਰੇ ਭਗਤ ਅਨੰਦ ਮੇਂ ਹੈ॥
Prof. Sahib Singhਹੇ ਮਾਂ! ਜਿਸ ਪਰਮਾਤਮਾ ਦੇ ਭਗਤ ਸਦਾ ਆਨੰਦ-ਭਰਪੂਰ ਰਹਿੰਦੇ ਹਨ,

ਪਦ ਅਰਥ ਆਨੰਦ ਮੈ = ਆਨੰਦ ਮਯ, ਆਨੰਦ-ਸਰੂਪ, ਆਨੰਦ-ਭਰਪੂਰ।

SikhNet (Spanish)Sus Devotos son la Encarnación del Éxtasis,

ਜਾ ਕੇ ਭਗਤ ਕਉ; ਨਾਹੀ ਖੈ ॥

jaa ke bhagat kau; naahee khai |

Sant Singh KhalsaHis devotees cannot be destroyed.
Manmohan SinghWhose devotee is destroyed not,
Manmohan Singh (Punjabi)ਜਿਸ ਦਾ ਭਗਤ ਨਾਸ ਨਹੀਂ ਹੁੰਦਾ,
Fareedkot Teeka(ਜਾਕੇ) ਤਿਸ ਤੇਰੇ ਭਗਤੋਂ ਕਾ ਖੈ ਨਹੀਂ ਹੋਤਾ, ਕਿੰਤੂ ਅਬਿਨਾਸੀ ਹੈਂ॥
Prof. Sahib Singhਜਿਸ ਪਰਮਾਤਮਾ ਦੇ ਭਗਤਾਂ ਨੂੰ ਕਦੇ ਆਤਮਕ ਮੌਤ ਨਹੀਂ ਆਉਂਦੀ,

ਪਦ ਅਰਥ ਖੈ = ਨਾਸ, ਆਤਮਕ ਮੌਤ।

SikhNet (Spanish)sí, Sus Devotos nunca llegan a ser los perdedores,

ਜਾ ਕੇ ਭਗਤ ਕਉ; ਨਾਹੀ ਭੈ ॥

jaa ke bhagat kau; naahee bhai |

Sant Singh KhalsaHis devotees are not afraid.
Manmohan Singhwhose devotees feels not fear,
Manmohan Singh (Punjabi)ਤੇ ਜਿਸ ਦੇ ਵੈਰਾਗੀ ਨੂੰ ਡਰ ਨਹੀਂ ਲੱਗਦਾ,
Fareedkot Teeka(ਜਾ ਕੇ) ਜਿਸ ਕੋ ਅਰਥਾਤ ਤੇਰੇ ਭਗਤੋਂ ਕੋ ਕਿਸੀ ਕਾ ਭੈ ਨਹੀਂ ਹੋਤਾ ਹੈ॥
Prof. Sahib Singhਜਿਸ ਪਰਮਾਤਮਾ ਦੇ ਭਗਤਾਂ ਨੂੰ (ਦੁਨੀਆ ਦੇ ਕੋਈ) ਡਰ ਪੋਹ ਨਹੀਂ ਸਕਦੇ,

ਪਦ ਅਰਥ ਭੈ = ਦੁਨੀਆ ਦੇ ਡਰ।

SikhNet (Spanish)esos Gurmukjs no le temen a nada ni a nadie

ਜਾ ਕੇ ਭਗਤ ਕਉ; ਸਦਾ ਜੈ ॥੩॥

jaa ke bhagat kau; sadaa jai |3|

Sant Singh KhalsaHis devotees are victorious forever. ||3||
Manmohan Singhand whose devotee is ever acclaimed.
Manmohan Singh (Punjabi)ਅਤੇ ਜਿਸ ਦੇ ਵੈਰਾਗੀ ਦੀ ਹਮੇਸ਼ਾਂ, ਜੈ ਜੈ ਕਾਰ ਹੁੰਦੀ ਹੈ।
Fareedkot Teekaਜਿਸ ਤੇਰੇ ਭਗਤੋਂ ਕੋ ਸਦਾ ਜੈ ਜੈ ਕਾਰ ਹੋਤਾ ਹੈ॥੩॥
Prof. Sahib Singhਜਿਸ ਪਰਮਾਤਮਾ ਦੇ ਭਗਤਾਂ ਨੂੰ (ਵਿਕਾਰਾਂ ਦੇ ਟਾਕਰੇ ਤੇ) ਸਦਾ ਜਿੱਤ ਹੁੰਦੀ ਹੈ (ਉਹ ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ) ॥੩॥

ਪਦ ਅਰਥ ਜੈ = ਜਿੱਤ, ਵਿਕਾਰਾਂ ਦੇ ਟਾਕਰੇ ਤੇ ਜਿੱਤ ॥੩॥

SikhNet (Spanish)y son para siempre aclamados. (3)

ਕਉਨ ਉਪਮਾ ਤੇਰੀ; ਕਹੀ ਜਾਇ ॥

kaun upamaa teree; kahee jaae |

Sant Singh KhalsaWhat Praises of Yours can I utter?
Manmohan SinghWhat praise of Thine, O Lord can narrate I?
Manmohan Singh (Punjabi)ਮੈਂ ਤੇਰੀ ਕਿਹੜੀ ਮਹਿਮਾ ਵਰਣਨ ਕਰ ਸਕਦਾ ਹਾਂ, ਹੇ ਪ੍ਰਭੂ?
Fareedkot Teekaਹੇ ਪ੍ਰਭੂ! ਤੇਰੀ ਕੌਨ ਸੀ ਉਪਮਾ ਕਥਨ ਕਰੀ ਜਾਵੇ॥
Prof. Sahib Singhਹੇ ਪ੍ਰਭੂ! ਤੇਰੀ ਕੋਈ ਉਪਮਾ ਦੱਸੀ ਨਹੀਂ ਜਾ ਸਕਦੀ (ਤੇਰੇ ਵਰਗਾ ਕੋਈ ਦੱਸਿਆ ਨਹੀਂ ਜਾ ਸਕਦਾ)।

ਪਦ ਅਰਥ ਉਪਮਾ = ਵਡਿਆਈ, ਸਿਫ਼ਤ।

SikhNet (Spanish)Oh ¿cómo podría uno Adorarlo demasiado,

ਸੁਖਦਾਤਾ ਪ੍ਰਭੁ ਰਹਿਓ ਸਮਾਇ ॥

sukhadaataa prabh rahio samaae |

Sant Singh KhalsaGod, the Giver of peace, is all-pervading, permeating everywhere.
Manmohan SinghMy peace-giving Lord is pervading every where.
Manmohan Singh (Punjabi)ਮੇਰਾ ਆਰਾਮ-ਦੇਣਹਾਰ ਪ੍ਰਭੂ ਸਾਰੇ ਵਿਆਪਕ ਹੋ ਰਿਹਾ ਹੈ।
Fareedkot Teekaਹੇ ਸੁਖੋਂ ਕਾ ਦਾਤਾ ਪ੍ਰਭੂ! ਤੂੰ ਸਰਬ ਸਥਾਨੋਂ ਮੇਂ ਬ੍ਯਾਪਕ ਹੋ ਰਹਾ ਹੈਂ॥
Prof. Sahib Singhਤੂੰ (ਸਭ ਜੀਵਾਂ ਨੂੰ) ਸੁਖ ਦੇਣ ਵਾਲਾ ਮਾਲਕ ਹੈਂ, ਤੂੰ ਹਰ ਥਾਂ ਮੌਜੂਦ ਹੈਂ।

ਪਦ ਅਰਥ ਰਹਿਓ ਸਮਾਇ = ਸਭ ਥਾਂ ਮੌਜੂਦ ਹੈ।

SikhNet (Spanish)sí, a nuestro Dios Dador de Éxtasis, Quien prevalece en todos los corazones?

ਨਾਨਕੁ ਜਾਚੈ; ਏਕੁ ਦਾਨੁ ॥

naanak jaachai; ek daan |

Sant Singh KhalsaNanak begs for this one gift.
Manmohan SinghNanak asks for one bounty from Thee, O Lord.
Manmohan Singh (Punjabi)ਨਾਨਕ ਤੇਰੇ ਪਾਸੋਂ, ਹੇ ਸਾਈਂ! ਕੇਵਲ ਇਕ ਦਾਤ ਮੰਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਗਵਨ! ਮੈਂ ਆਪ ਸੇ ਇਕ ਏਹੁ ਦਾਨ ਮਾਂਗਤਾ ਹੂੰ॥
Prof. Sahib Singhਹੇ ਪ੍ਰਭੂ! (ਤੇਰੇ ਪਾਸੋਂ) ਨਾਨਕ ਇਕ ਖ਼ੈਰ ਮੰਗਦਾ ਹੈ-

ਪਦ ਅਰਥ ਜਾਚੈ = ਮੰਗਦਾ ਹੈ। ਦਾਨੁ = ਖ਼ੈਰ।

SikhNet (Spanish)Nanak dice, busco sólo un Tesoro de Ti, oh Señor:

ਕਰਿ ਕਿਰਪਾ; ਮੋਹਿ ਦੇਹੁ ਨਾਮੁ ॥੪॥੫॥

kar kirapaa; mohi dehu naam |4|5|

Sant Singh KhalsaBe merciful, and bless me with Your Name. ||4||5||
Manmohan SinghIn Thy mercy, bless Thou me with Thy Name.
Manmohan Singh (Punjabi)ਮਿਹਰ ਧਾਰ ਕੇ ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰ।
Fareedkot Teekaਜੋ ਕ੍ਰਿਪਾ ਦ੍ਰਿਸਟੀ ਕਰ ਕੇ ਮੈਨੂੰ ਆਪਣਾ ਨਾਮ ਬਖਸੀਏ॥੪॥੫॥
Prof. Sahib Singhਮਿਹਰ ਕਰ ਕੇ ਮੈਨੂੰ ਆਪਣਾ ਨਾਮ ਬਖ਼ਸ਼ ॥੪॥੫॥

ਪਦ ਅਰਥ ਮੋਹਿ = ਮੈਨੂੰ ॥੪॥੫॥

SikhNet (Spanish)muéstrame Tu Compasión y bendíceme con Tu Nombre. (4-5)

Open this shabad →

Shabad Guru Arjan Dev Ji Raag Basant

ਬਸੰਤੁ ਮਹਲਾ ੫ ॥

basant mahalaa 5 |

Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.

ਮਿਲਿ ਪਾਣੀ ਜਿਉ ਹਰੇ ਬੂਟ ॥

mil paanee jiau hare boott |

Sant Singh KhalsaAs the plant turns green upon receiving water,
Manmohan SinghReceiving water, as the plant grows green.
Manmohan Singh (Punjabi)ਜਲ ਪ੍ਰਾਪਤ ਹੋਣ ਨਾਲ ਜਿਸ ਤਰ੍ਹਾਂ ਬੂਟਾ ਹਰਾਭਰਾ ਹੋ ਜਾਂਦਾ ਹੈ।
Fareedkot Teekaਪਾਣੀ ਕੇ ਮਿਲਣੇ ਸੇ ਜਿਸ ਤਰਾਂ ਘਾਸਾਦਿ ਬੂਟੇ ਹਰੇ ਹੋਤੇ ਹੈਂ॥
Prof. Sahib Singhਜਿਵੇਂ ਪਾਣੀ ਨੂੰ ਮਿਲ ਕੇ ਬੂਟੇ ਹਰੇ ਹੋ ਜਾਂਦੇ ਹਨ (ਤੇ, ਉਹਨਾਂ ਦਾ ਸੋਕਾ ਮੁੱਕ ਜਾਂਦਾ ਹੈ)

ਪਦ ਅਰਥ ਮਿਲਿ = ਮਿਲ ਕੇ। ਬੂਟ = ਬੂਟੇ।

SikhNet (Spanish)Así como el agua hace crecer al árbol,

ਸਾਧਸੰਗਤਿ. ਤਿਉ ਹਉਮੈ ਛੂਟ ॥

saadhasangat. tiau haumai chhoott |

Sant Singh Khalsajust so, in the Saadh Sangat, the Company of the Holy, egotism is eradicated.
Manmohan SinghSimilarly in the society of saints one is rid of ego.
Manmohan Singh (Punjabi)ਏਸੇ ਤਰ੍ਹਾਂ ਹੀ ਸਤਿਸੰਗਤ ਅੰਦਰ ਜੀਵ ਹੰਗਤਾ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਤਿਸੀ ਪ੍ਰਕਾਰ ਸਾਧ ਸੰਗਤਿ ਕਰ ਜਬ ਹਉਮੈ ਛੂਟ ਜਾਤੀ ਹੈ ਤਬ ਅਨੰਦ ਹੋਤਾ ਹੈ॥
Prof. Sahib Singhਤਿਵੇਂ ਸਾਧ ਸੰਗਤ ਵਿਚ ਮਿਲ ਕੇ (ਮਨੁੱਖ ਦੇ ਅੰਦਰੋਂ) ਹਉਮੈ ਮੁੱਕ ਜਾਂਦੀ ਹੈ।

ਪਦ ਅਰਥ ਛੂਟ = ਮੁੱਕ ਜਾਂਦੀ ਹੈ।

SikhNet (Spanish)así los Santos nos liberan de nuestro ego.

ਜੈਸੀ; ਦਾਸੇ ਧੀਰ ਮੀਰ ॥

jaisee; daase dheer meer |

Sant Singh KhalsaJust as the servant is encouraged by his ruler,
Manmohan SinghAs the king consoles his servant,
Manmohan Singh (Punjabi)ਜਿਸ ਤਰ੍ਹਾਂ ਰਾਜਾ ਆਪਣੇ ਨੌਕਰ ਨੂੰ ਧੀਰਜ ਦਿੰਦਾ ਹੈ,
Fareedkot Teekaਜੈਸੀ ਰੀਤਿ ਕਰ ਦਾਸੋਂ ਕੋ (ਮੀਰ) ਪਾਤਿਸਾਹੁ ਧੀਰਜਤਾ ਦੇਤਾ ਹੈ॥
Prof. Sahib Singhਜਿਵੇਂ ਕਿਸੇ ਦਾਸ ਨੂੰ ਆਪਣੇ ਮਾਲਕ ਦੀ ਧੀਰਜ ਹੁੰਦੀ ਹੈ,

ਪਦ ਅਰਥ ਦਾਸੇ = ਦਾਸ ਨੂੰ। ਧੀਰ = ਧੀਰਜ, ਹੌਸਲਾ, ਸਹਾਰਾ। ਮੀਰ = ਮਾਲਕ (ਦਾ)।

SikhNet (Spanish)Así como para el esclavo, su maestro es lo primordial,

ਤੈਸੇ ਉਧਾਰਨ; ਗੁਰਹ ਪੀਰ ॥੧॥

taise udhaaran; gurah peer |1|

Sant Singh Khalsawe are saved by the Guru. ||1||
Manmohan Singhso does the supreme Guru emancipate his Sikh.
Manmohan Singh (Punjabi)ਏਸੇ ਤਰ੍ਹਾਂ ਹੀ ਮੁਖੀ ਗੁਰਦੇਵ ਆਪਣੇ ਸਿੱਖ ਨੂੰ ਤਾਰ ਦਿੰਦੇ ਹਨ।
Fareedkot Teekaਤੈਸੇ ਹੀ ਸੰਸਾਰ ਸਮੁੰਦ੍ਰ ਸੇ ਗੁਰੂ ਔਰ ਪੀਰ ਬਚਾਇ ਲੇਤਾ ਹੈ॥੧॥
Prof. Sahib Singhਤਿਵੇਂ ਗੁਰੂ-ਪੀਰ (ਜੀਵਾਂ ਨੂੰ) ਪਾਰ ਉਤਾਰਨ ਲਈ ਆਸਰਾ ਹੁੰਦਾ ਹੈ ॥੧॥

ਪਦ ਅਰਥ ਗੁਰਹ ਪੀਰ = ਗੁਰੂ-ਪੀਰ। ਉਧਾਰਨ = ਪਾਰ-ਉਤਾਰੇ ਲਈ ਆਸਰਾ ॥੧॥

SikhNet (Spanish)así los Devotos se apoyan en el Guru para su Liberación. (1)

ਤੁਮ ਦਾਤੇ; ਪ੍ਰਭ ਦੇਨਹਾਰ ॥

tum daate; prabh denahaar |

Sant Singh KhalsaYou are the Great Giver, O Generous Lord God.
Manmohan SinghThou, O Beneficent Lord are the only Giver.
Manmohan Singh (Punjabi)ਕੇਵਲ ਤੂੰ ਹੀ, ਹੇ ਦਾਤਾਰ ਸੁਆਮੀ! ਦੇਣ ਵਾਲਾ ਹੈ।
Fareedkot Teekaਹੇ ਪ੍ਰਭੂ! ਤੁਮ ਦੇਵਨਹਾਰ ਦਾਤਾਰ ਹੋ॥
Prof. Sahib Singhਹੇ ਪ੍ਰਭੂ! ਤੂੰ (ਜੀਵਾਂ ਨੂੰ) ਸਭ ਕੁਝ ਦੇ ਸਕਣ ਵਾਲਾ ਦਾਤਾਰ ਹੈਂ।

ਪਦ ਅਰਥ ਦੇਨਹਾਰ = ਸਭ ਕੁਝ ਦੇ ਸਕਣ ਵਾਲੇ।

SikhNet (Spanish)Oh Señor Bondadoso, Tú eres el Único Dador,

ਨਿਮਖ ਨਿਮਖ; ਤਿਸੁ ਨਮਸਕਾਰ ॥੧॥ ਰਹਾਉ ॥

nimakh nimakh; tis namasakaar |1| rahaau |

Sant Singh KhalsaEach and every instant, I humbly bow to You. ||1||Pause||
Manmohan SinghEvery moment make I obeisance unto Thee, O my Master. Pause.
Manmohan Singh (Punjabi)ਹਰ ਮੁਹਤ ਮੈਂ ਤੈਨੂੰ ਪ੍ਰਣਾਮ ਕਰਦਾ ਹਾਂ, ਹੇ ਮੇਰੇ ਮਾਲਕ! ਠਹਿਰਾਉ।
Fareedkot Teekaਨਿਮਖ ਨਿਮਖ ਮੈਂ ਤਿਸ ਤੇਰੇ ਕੋ ਮੇਰੀ ਨਿਮਸਕਾਰ ਹੈ॥੧॥ ਰਹਾਉ ॥
Prof. Sahib Singhਮੈਂ ਪਲ ਪਲ ਉਸ (ਦਾਤਾਰ ਪ੍ਰਭੂ) ਨੂੰ ਨਮਸਕਾਰ ਕਰਦਾ ਹਾਂ ॥੧॥ ਰਹਾਉ ॥

ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਤਿਸੁ = ਉਸ (ਪਰਮਾਤਮਾ) ਨੂੰ ॥੧॥ ਰਹਾਉ ॥

SikhNet (Spanish)ofrezco mi obediencia a Ti, por siempre y para siempre. (1-Pausa)

ਜਿਸਹਿ ਪਰਾਪਤਿ ਸਾਧਸੰਗੁ ॥

jiseh paraapat saadhasang |

Sant Singh KhalsaWhoever enters the Saadh Sangat
Manmohan SinghHe, who is blessed with the saints' society,
Manmohan Singh (Punjabi)ਜਿਸ ਨੂੰ ਸਤਿਸੰਗਤ ਪ੍ਰਦਾਨ ਹੋਈ ਹੈ,
Fareedkot Teekaਜਿਸ ਕੋ ਸਤਿਸੰਗੁ ਪ੍ਰਾਪਤਿ ਹੂਆ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ,

ਪਦ ਅਰਥ ਜਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਸਾਧ ਸੰਗੁ = ਗੁਰੂ ਦਾ ਸਾਥ।

SikhNet (Spanish)Aquél que es bendecido con la Saad Sangat,

ਤਿਸੁ ਜਨ ਲਾਗਾ; ਪਾਰਬ੍ਰਹਮ ਰੰਗੁ ॥

tis jan laagaa; paarabraham rang |

Sant Singh Khalsathat humble being is imbued with the Love of the Supreme Lord God.
Manmohan Singhthat person is imbued with the love of the Transcendent Lord.
Manmohan Singh (Punjabi)ਉਹ ਪੁਰਸ਼ ਪਰਮ ਪ੍ਰਭੂ ਦੇ ਪਿਆਰ ਨਾਲ ਰੰਗਿਆ ਜਾਂਦਾ ਹੈ।
Fareedkot Teekaਹੇ ਪਾਰਬ੍ਰਹਮ! ਤਿਸੀ ਜਨ ਕੋ ਤੇਰਾ (ਰੰਗੁ) ਪਰੇਮੁ ਲਾਗਾ ਹੈ॥
Prof. Sahib Singhਉਸ ਮਨੁੱਖ (ਦੇ ਮਨ) ਨੂੰ ਪਰਮਾਤਮਾ ਦਾ ਪ੍ਰੇਮ-ਰੰਗ ਚੜ੍ਹ ਜਾਂਦਾ ਹੈ।

ਪਦ ਅਰਥ ਰੰਗੁ = ਪਿਆਰ।

SikhNet (Spanish)Aquel que ingresa al Saad Sangat,

ਤੇ ਬੰਧਨ ਤੇ; ਭਏ ਮੁਕਤਿ ॥

te bandhan te; bhe mukat |

Sant Singh KhalsaHe is liberated from bondage.
Manmohan SinghHis shackles are all shattered.
Manmohan Singh (Punjabi)ਉਸ ਦੀਆਂ ਸਾਰੀਆਂ ਬੜੀਆਂ ਕੱਟੀਆਂ ਜਾਂਦੀਆਂ ਹਨ।
Fareedkot Teekaਜਿਸ ਕੋ ਪ੍ਰੇਮੁ ਲਾਗਾ ਹੈ ਸੇ ਪੁਰਸ ਸੰਸਾਰ ਬੰਧਨੋਂ ਸੇ ਮੁਕਤ ਹੋ ਗਏ ਹੈਂ॥
Prof. Sahib Singh(ਜਿਨ੍ਹਾਂ ਮਨੁੱਖਾਂ ਨੂੰ ਨਾਮ-ਰੰਗ ਚੜ੍ਹ ਜਾਂਦਾ ਹੈ) ਉਹ ਮਨੁੱਖ ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰ ਲੈਂਦੇ ਹਨ।

ਪਦ ਅਰਥ ਤੇ = ਉਹ ਮਨੁੱਖ {ਬਹੁ-ਵਚਨ}। ਤੇ = ਤੋਂ। ਬੰਧਨ ਤੇ = ਮਾਇਆ ਦੇ ਮੋਹ ਦੇ ਬੰਧਨਾਂ ਤੋਂ।

SikhNet (Spanish)la Compañía de los Santos, esos seres viven imbuidos en el Amor de Dios,

ਭਗਤ ਅਰਾਧਹਿ; ਜੋਗ ਜੁਗਤਿ ॥੨॥

bhagat araadheh; jog jugat |2|

Sant Singh KhalsaHis devotees worship Him in adoration; they are united in His Union. ||2||
Manmohan SinghThe saints contemplate their Lord and are united in His Union.
Manmohan Singh (Punjabi)ਸਾਧੂ ਆਪਣੇ ਸੁਆਮੀ ਦਾ ਸਿਮਰਨ ਕਰਦੇ ਹਨ ਅਤੇ ਉਸ ਦੇ ਮਿਲਾਪ ਅੰਦਰ ਮਿਲ ਜਾਂਦੇ ਹਨ।
Fareedkot Teekaਜੋਗ ਮੇਂ (ਜੁਗਤਿ) ਜੁੜੇ ਹੂਏ ਭਗਤ ਤੇਰੇ ਕੋ ਅਰਾਧਤੇ ਹੈਂ॥੨॥
Prof. Sahib Singhਪਰਮਾਤਮਾ ਦੇ ਭਗਤ ਪਰਮਾਤਮਾ ਦਾ ਨਾਮ ਸਿਮਰਦੇ ਹਨ-ਇਹੀ ਉਸ ਨਾਲ ਮਿਲਾਪ ਦਾ ਸਹੀ ਤਰੀਕਾ ਹੈ ॥੨॥

ਪਦ ਅਰਥ ਅਰਾਧਹਿ = ਆਰਾਧਦੇ ਹਨ, ਸਿਮਰਦੇ ਹਨ। ਜੋਗ = ਮਿਲਾਪ। ਜੋਗ ਜੁਗਤਿ = ਪਰਮਾਤਮਾ ਨਾਲ ਮਿਲਾਪ ਦਾ ਤਰੀਕਾ ॥੨॥

SikhNet (Spanish)si, todas sus amarras son cortadas y entona su ser en contemplar a Dios, conociendo el Sendero y uniéndose a Él. (2)

ਨੇਤ੍ਰ ਸੰਤੋਖੇ; ਦਰਸੁ ਪੇਖਿ ॥

netr santokhe; daras pekh |

Sant Singh KhalsaMy eyes are content, gazing upon the Blessed Vision of His Darshan.
Manmohan SinghSeeing the Lord's Vision, My eyes are satiated.
Manmohan Singh (Punjabi)ਸਾਹਿਬ ਦਾ ਦੀਦਾਰ ਦੇਖ, ਮੇਰੀਆਂ ਅੱਖਾਂ ਰੱਜ ਗਈਆਂ ਹਨ।
Fareedkot Teekaਤੇਰੇ ਦਰਸਨ ਕੋ ਦੇਖ ਕਰ ਨੇਤ੍ਰ ਸੰਤੁਸ਼ਟ ਭਏ ਹੈਂ॥
Prof. Sahib Singhਪਰਮਾਤਮਾ ਦਾ ਦਰਸਨ ਕਰ ਕੇ (ਮਨੁੱਖ ਦੀਆਂ) ਅੱਖਾਂ ਨੂੰ (ਪਰਾਇਆ ਰੂਪ ਤੱਕਣ ਵੱਲੋਂ) ਸੰਤੋਖ ਆ ਜਾਂਦਾ ਹੈ।

ਪਦ ਅਰਥ ਨੇਤ੍ਰ = ਅੱਖਾਂ। ਨੇਤ੍ਰ ਸੰਤੋਖੇ = ਅੱਖਾਂ ਨੂੰ (ਪਰਾਇਆ ਰੂਪ ਤੱਕਣ ਵਲੋਂ) ਸੰਤੋਖ ਆ ਜਾਂਦਾ ਹੈ। ਪੇਖਿ = ਵੇਖ ਕੇ।

SikhNet (Spanish)Teniendo la Visión del Señor, su mirada expresa el total Contentamiento

ਰਸਨਾ ਗਾਏ; ਗੁਣ ਅਨੇਕ ॥

rasanaa gaae; gun anek |

Sant Singh KhalsaMy tongue sings the Infinite Praises of God.
Manmohan SinghWith my tongue, hymn I the Lord's infinite praises.
Manmohan Singh (Punjabi)ਆਪਣੀ ਜੀਭਾ ਨਾਲ, ਮੈਂ ਸਾਈਂ ਦੀਆਂ ਬੇਅੰਤ ਸਿਫਤਾਂ ਗਾਉਂਦਾ ਹਾਂ।
Fareedkot Teekaਔਰ ਰਸਨਾ ਕਰ ਤੇਰੇ ਅਨੇਕ ਗੁਣੋਂ ਕੋ ਗਾਇਨ ਕਰੇ ਹੈਂ॥
Prof. Sahib Singh(ਜਿਉਂ ਜਿਉਂ ਮਨੁੱਖ ਦੀ) ਜੀਭ ਪਰਮਾਤਮਾ ਦੇ ਅਨੇਕਾਂ ਗੁਣ ਗਾਂਦੀ ਹੈ,

ਪਦ ਅਰਥ ਰਸਨਾ = ਜੀਭ। ਗਾਏ = ਗਾਂਦੀ ਹੈ।

SikhNet (Spanish)y su boca entona la Alabanza Infinita de Dios.

ਤ੍ਰਿਸਨਾ ਬੂਝੀ; ਗੁਰ ਪ੍ਰਸਾਦਿ ॥

trisanaa boojhee; gur prasaad |

Sant Singh KhalsaMy thirst is quenched, by Guru's Grace.
Manmohan SinghBy the Guru's grace, my desire is quenched.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੇਰੀ ਖਾਹਿਸ਼ ਮਿਟ ਗਈ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ ਹਮਾਰੀ ਤ੍ਰਿਸਨਾ ਨਿਬ੍ਰਿਤ ਹੋ ਗਈ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ (ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ (-ਅੱਗ) ਬੁੱਝ ਜਾਂਦੀ ਹੈ,

ਪਦ ਅਰਥ ਬੂਝੀ = ਮਿਟ ਜਾਂਦੀ ਹੈ। ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ।

SikhNet (Spanish)Su añoranza por la Gracia del Guru termina

ਮਨੁ ਆਘਾਨਾ; ਹਰਿ ਰਸਹਿ ਸੁਆਦਿ ॥੩॥

man aaghaanaa; har raseh suaad |3|

Sant Singh KhalsaMy mind is satisfied, with the sublime taste of the Lord's subtle essence. ||3||
Manmohan SinghMy mind is sated with the relish of God's elixir.
Manmohan Singh (Punjabi)ਮੇਰਾ ਚਿੱਤ ਹਰੀ ਦੇ ਅੰਮ੍ਰਿਤ ਦੇ ਰਸ ਨਾਲ ਰੱਜ ਗਿਆ ਹੈ।
Fareedkot Teekaਹੇ ਹਰੀ! ਮਨੁ ਤੇਰੇ ਨਾਮ ਰਸ ਕੇ ਸੁਵਾਦ ਮੇਂ ਤ੍ਰਿਪਿਤ ਹੂਆ ਹੈ॥੩॥
Prof. Sahib Singhਉਸ ਦਾ ਮਨ ਹਰਿ-ਨਾਮ-ਰਸ ਦੇ ਸੁਆਦ ਨਾਲ (ਮਾਇਆ ਵੱਲੋਂ) ਰੱਜ ਜਾਂਦਾ ਹੈ ॥੩॥

ਪਦ ਅਰਥ ਆਘਾਨਾ = ਰੱਜ ਜਾਂਦਾ ਹੈ। ਹਰਿ ਰਸਹਿ ਸੁਆਦਿ = ਹਰਿ-ਨਾਮ-ਰਸ ਦੇ ਸੁਆਦ ਨਾਲ ॥੩॥

SikhNet (Spanish)y su mente se satura del Aroma de la Esencia del Señor. (3)

ਸੇਵਕੁ ਲਾਗੋ; ਚਰਣ ਸੇਵ ॥

sevak laago; charan sev |

Sant Singh KhalsaYour servant is committed to the service of Your Feet,
Manmohan SinghI, Thy slave, am dedicated to thy service at your feet,
Manmohan Singh (Punjabi)ਮੈਂ ਤੇਰਾ ਗੋਲਾ, ਤੇਰੇ ਪੈਰਾਂ ਦੀ ਚਾਕਰੀ ਦੇ ਸਮਰਪਨ ਹੋਇਆ ਹੋਇਆ ਹਾਂ,
Fareedkot Teekaਮੈਂ ਸੇਵਕ ਤੇਰੇ ਚਰਨੋਂ ਕੀ ਸੇਵਾ ਮੇਂ ਲਾਗਾ ਹੂੰ॥
Prof. Sahib Singh(ਹੇ ਪ੍ਰਭੂ! ਜਿਹੜਾ ਤੇਰਾ) ਸੇਵਕ (ਤੇਰੇ) ਚਰਨਾਂ ਦੀ ਸੇਵਾ ਵਿਚ ਲੱਗਦਾ ਹੈ।
SikhNet (Spanish)El Devoto dedica su vida entonces al Servicio de su Único Dios,

ਆਦਿ ਪੁਰਖ ਅਪਰੰਪਰ ਦੇਵ ॥

aad purakh aparanpar dev |

Sant Singh KhalsaO Primal Infinite Divine Being.
Manmohan SinghO my Limitless, Primal Lord!
Manmohan Singh (Punjabi)ਹੇ ਮੇਰੇ ਹੱਦ ਬੰਨਾ ਰਹਿਤ ਪਰਾਪੂਰਬਲੇ ਪ੍ਰਭੂ!
Fareedkot Teekaਹੇ ਆਦਿ ਪੁਰਖ! ਹੇ ਅਪਰੰਪਰ ਦੇਵ! ॥
Prof. Sahib Singhਹੇ ਸਭ ਦੇ ਮੁੰਢ ਪ੍ਰਭੂ! ਹੇ ਸਰਬ-ਵਿਆਪਕ ਪ੍ਰਭੂ! ਹੇ ਪਰੇ ਤੋਂ ਪਰੇ ਪ੍ਰਭੂ! ਹੇ ਪ੍ਰਕਾਸ਼-ਰੂਪ ਪ੍ਰਭੂ!

ਪਦ ਅਰਥ ਆਦਿ = ਹੇ ਸਾਰੇ ਜਗਤ ਦੇ ਮੂਲ! ਪੁਰਖ = ਹੇ ਸਰਬ-ਵਿਆਪਕ! ਅਪਰੰਪਰ = ਹੇ ਪਰੇ ਤੋਂ ਪਰੇ!

SikhNet (Spanish)sí, del Señor Primordial, el Dios de dioses.

ਸਗਲ ਉਧਾਰਣ; ਤੇਰੋ ਨਾਮੁ ॥

sagal udhaaran; tero naam |

Sant Singh KhalsaYour Name is the Saving Grace of all.
Manmohan SinghThy Name, O Lord, is the emancipator of all.
Manmohan Singh (Punjabi)ਤੇਰਾ ਨਾਮ, ਹੇ ਪ੍ਰਭੂ! ਸਾਰਿਆਂ ਦਾ ਪਾਰ ਉਤਾਰਾ ਕਰਨ ਵਾਲਾ ਹੈ।
Fareedkot Teekaਸਰਬ ਕੇ ਉਧਾਰ ਕਰਨੇ ਵਾਲਾ ਤੇਰਾ ਨਾਮੁ ਹੈ॥
Prof. Sahib Singhਤੇਰਾ ਨਾਮ ਸਭ ਜੀਵਾਂ ਦਾ ਪਾਰ-ਉਤਾਰਾ ਕਰਨ ਵਾਲਾ ਹੈ।

ਪਦ ਅਰਥ ਸਗਲ ਉਧਾਰਣ = ਸਾਰੇ ਜੀਵਾਂ ਦਾ ਪਾਰ-ਉਤਾਰਾ ਕਰਨ ਵਾਲਾ।

SikhNet (Spanish)Oh Dios, Tu Naturaleza es la de liberar a todos,

ਨਾਨਕ ਪਾਇਓ; ਇਹੁ ਨਿਧਾਨੁ ॥੪॥੬॥

naanak paaeo; ihu nidhaan |4|6|

Sant Singh KhalsaNanak has received this teasure. ||4||6||
Manmohan SinghNanak is blessed with this Name treasure.
Manmohan Singh (Punjabi)ਨਾਨਕ ਨੂੰ ਇਹ ਨਾਮ ਦਾ ਖਜਾਨਾ ਪ੍ਰਾਪਤ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਹੁ ਤੇਰਾ ਨਾਮੁ ਖਜਾਨਾ ਹਮ ਨੇ ਪਾਯਾ ਹੈ॥੪॥੬॥☬ਪਰਮੇਸ੍ਵਰ ਕੇ ਉਪਕਾਰ ਅਰ ਆਪਨੀ ਕ੍ਰਿਤਘਨਤਾ ਕਹਤੇ ਹੈਂ:
Prof. Sahib Singhਨਾਨਕ ਨੂੰ (ਤੇਰਾ) ਇਹ ਨਾਮ-ਖ਼ਜ਼ਾਨਾ ਮਿਲ ਗਿਆ ਹੈ ॥੪॥੬॥

ਪਦ ਅਰਥ ਨਿਧਾਨੁ = ਖ਼ਜ਼ਾਨਾ ॥੪॥੬॥

SikhNet (Spanish)qué fortuna que Nanak tiene Tu Bendición, oh Tesoro de Virtud. (4-6)

Open this shabad →

Shabad Guru Arjan Dev Ji Raag Basant continues on Ang 1182

ਬਸੰਤੁ ਮਹਲਾ ੫ ॥

basant mahalaa 5 |

Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.

ਤੁਮ ਬਡ ਦਾਤੇ. ਦੇ ਰਹੇ ॥

tum badd daate. de rahe |

Sant Singh KhalsaYou are the Great Giver; You continue to give.
Manmohan SinghThou, O great Beneficent Lord, are making gifts.
Manmohan Singh (Punjabi)ਤੂੰ, ਹੇ ਵੱਡੇ ਦਾਤਾਰ ਪ੍ਰਭੂ! ਦਾਤਾਂ ਦੇ ਰਿਹਾ ਹੈਂ।
Fareedkot Teekaਤੁਮ ਬਡੇ ਦਾਤੇ ਹੋ, ਜੋ ਜੀਵੋਂ ਕੋ ਸਰਬ ਪਦਾਰਥ ਦੇ ਰਹੇ ਹੋ॥
Prof. Sahib Singhਹੇ ਪ੍ਰਭੂ! ਤੂੰ ਸਭ ਤੋਂ ਵੱਡਾ ਦਾਤਾ ਹੈਂ, (ਸਭ ਜੀਵਾਂ ਨੂੰ ਤੂੰ ਸਭ ਪਦਾਰਥ) ਦੇ ਰਿਹਾ ਹੈਂ,

ਪਦ ਅਰਥ ਦੇ ਰਹੇ = (ਦਾਤਾਂ) ਦੇ ਰਿਹਾ ਹੈਂ।

SikhNet (Spanish)Eres Tú nuestro Grandioso Dador y continuas dando,

ਜੀਅ ਪ੍ਰਾਣ ਮਹਿ; ਰਵਿ ਰਹੇ ॥

jeea praan meh; rav rahe |

Sant Singh KhalsaYou permeate and pervade my soul, and my breath of life.
Manmohan SinghThou are contained in my soul and life-breath.
Manmohan Singh (Punjabi)ਤੂੰ ਮੇਰੀ ਜਿੰਦੜੀ ਤੇ ਜਿੰਦ ਜਾਨ ਅੰਦਰ ਰਮ ਰਿਹਾ ਹੈਂ।
Fareedkot Teekaਜੀਵੋਂ ਕੇ ਪ੍ਰਾਣੋਂ ਮੇਂ ਬ੍ਯਾਪਕ ਹੋ ਰਹੇ ਹੋ॥
Prof. Sahib Singhਤੂੰ ਸਭਨਾਂ ਦੀ ਜਿੰਦ ਵਿਚ ਸਭਨਾਂ ਦੇ ਪ੍ਰਾਣਾਂ ਵਿਚ ਵਿਆਪਕ ਹੈਂ।

ਪਦ ਅਰਥ ਰਵਿ ਰਹੇ = ਮੌਜੂਦ ਹੈਂ, ਵਿਆਪਕ ਹੈਂ।

SikhNet (Spanish)Señor Bondadoso, Tú eres Quien prevalece en nuestra Alma, en nuestra respiración vital.

ਦੀਨੇ ਸਗਲੇ ਭੋਜਨ ਖਾਨ ॥

deene sagale bhojan khaan |

Sant Singh KhalsaYou have given me all sorts of foods and dishes.
Manmohan SinghThou has given me all the diets and dainties.
Manmohan Singh (Punjabi)ਤੂੰ ਮੈਨੂੰ ਸਾਰੇ ਖਾਣੇ ਅਤੇ ਨਿਆਮਤਾਂ ਬਖਸ਼ੀਆਂ ਹਨ।
Fareedkot Teekaਸੰਪੂਰਨ ਭੋਜਨ ਖਾਨੇ ਕੇ ਵਾਸਤੇ ਆਪ ਨੇ ਦੀਏ ਹੈਂ॥
Prof. Sahib Singhਤੂੰ ਖਾਣ ਲਈ ਸਾਰੇ ਪਦਾਰਥ ਦੇ ਰਿਹਾ ਹੈਂ,

ਪਦ ਅਰਥ ਖਾਨ = ਖਾਣ ਲਈ।

SikhNet (Spanish)Tú, oh Señor nos has bendecido con todo tipo de delicias

ਮੋਹਿ ਨਿਰਗੁਨ; ਇਕੁ ਗੁਨੁ. ਨ ਜਾਨ ॥੧॥

mohi niragun; ik gun. na jaan |1|

Sant Singh KhalsaI am unworthy; I know none of Your Virtues at all. ||1||
Manmohan SinghI, the ungrateful one, have not valued even one goodness of Thine.
Manmohan Singh (Punjabi)ਮੈਂ, ਨਾਸ਼ੁਕਰੇ ਨੇ ਤੇਰੇ ਇਕ ਉਪਕਾਰ ਦੀ ਕਦਰ ਨਹੀਂ ਪਾਈ।
Fareedkot Teekaਮੈਂ ਨਿਰਗੁਨ ਨੇ ਤੇਰਾ ਇਕੁ (ਗੁਨੁ) ਉਪਕਾਰ ਭੀ ਨਹੀਂ ਜਾਨਾ॥੧॥
Prof. Sahib Singhਪਰ ਮੈਂ ਗੁਣ-ਹੀਨ ਨੇ ਤੇਰਾ ਇਕ ਭੀ ਉਪਕਾਰ ਨਹੀਂ ਸਮਝਿਆ ॥੧॥

ਪਦ ਅਰਥ ਮੋਹਿ ਨਿਰਗੁਨ = ਮੈਂ ਗੁਣ-ਹੀਨ ਨੇ। ਗੁਨੁ = ਉਪਕਾਰ। ਨ ਜਾਨ = ਨਹੀਂ ਸਮਝਿਆ ॥੧॥

SikhNet (Spanish)aunque somos nosotros quienes estamos cortos de cualquier mérito. (1)

ਹਉ ਕਛੂ. ਨ ਜਾਨਉ; ਤੇਰੀ ਸਾਰ ॥

hau kachhoo. na jaanau; teree saar |

Sant Singh KhalsaI do not understand anything of Your Worth.
Manmohan SinghI realise not even a bit, Thy worth, O Lord.
Manmohan Singh (Punjabi)ਤੇਰੀ ਕਦਰ ਨੂੰ ਹੇ ਪ੍ਰਭੂ! ਮੈਂ ਭੋਰਾ ਭਰ ਭੀ ਅਨੁਭਵ ਨਹੀਂ ਕਰਦਾ।
Fareedkot Teekaਤੇਰੀ ਸਾਰ ਕੋ ਮੇਂ ਕਛੁ ਨਹੀਂ ਜਾਨਤਾ ਹੂੰ॥
Prof. Sahib Singhਹੇ ਦਇਆਲ ਪ੍ਰਭੂ! ਮੈਂ ਤੇਰੀ ਰਤਾ ਭਰ ਭੀ ਕਦਰ ਨਹੀਂ ਜਾਣਦਾ,

ਪਦ ਅਰਥ ਹਉ = ਹਉਂ, ਮੈਂ। ਨ ਜਾਨਉ = ਨ ਜਾਨਉਂ, ਮੈਂ ਨਹੀਂ ਜਾਣਦਾ। ਸਾਰ = ਕਦਰ।

SikhNet (Spanish)Oh Dios, no sé en realidad la extensión verdadera de Tu Valor.

Open this shabad (19 lines, Angs 1181-1182) →

Ang 1181 of 1430