ਬਸੰਤੁ ਮਹਲਾ ੫ ॥
basant mahalaa 5 |
Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.
ਪ੍ਰਭ ਪ੍ਰੀਤਮ; ਮੇਰੈ ਸੰਗਿ ਰਾਇ ॥
prabh preetam; merai sang raae |
Sant Singh KhalsaMy Beloved God, my King is with me.
Manmohan SinghMy Lord, the King is with me,
Manmohan Singh (Punjabi)ਮੇਰਾ ਪਿਆਰਾ ਪ੍ਰਭੂ ਪਾਤਿਸ਼ਾਹ ਮੇਰੇ ਨਾਲ ਹੈ,
Fareedkot Teekaਹੇ ਪ੍ਰਭੂ ਪ੍ਰੀਤਮ ਰਾਇ! ਤੂੰ ਮੇਰੇ ਸੰਗ ਹੀ ਹੈਂ॥
Prof. Sahib Singhਪ੍ਰੀਤਮ ਪ੍ਰਭੂ, ਪ੍ਰਭੂ ਪਾਤਿਸ਼ਾਹ (ਜੋ ਉਂਞ ਤਾਂ ਹਰ ਵੇਲੇ) ਮੇਰੇ ਨਾਲ ਵੱਸਦਾ ਹੈ (ਪਰ ਮੈਨੂੰ ਦਿੱਸਦਾ ਨਹੀਂ)।ਪਦ ਅਰਥ ਮੇਰੈ ਸੰਗਿ = ਮੇਰੇ ਨਾਲ। ਰਾਇ = ਰਾਜਾ, ਪਾਤਿਸ਼ਾਹ।
SikhNet (Spanish)Mi Amor, El Dios, el Rey, está conmigo
ਜਿਸਹਿ ਦੇਖਿ; ਹਉ ਜੀਵਾ ਮਾਇ ॥
jiseh dekh; hau jeevaa maae |
Sant Singh KhalsaGazing upon Him, I live, O my mother.
Manmohan Singhseeing whom live I, my mother!
Manmohan Singh (Punjabi)ਜਿਸ ਨੂੰ ਵੇਖ ਕੇ ਮੈਂ ਜਿਉਂਦਾ ਹਾਂ, ਹੇ ਮੇਰੀ ਮਾਤਾ!
Fareedkot Teekaਹੇ (ਮਾਇ) ਮਾਯਾ ਪਤੀ ਪਰਮੇਸ੍ਵਰ ਰੂਪ! ਕੋ ਦੇਖ ਕਰ ਮੈਂ ਜੀਵਤਾ ਹੂੰ॥
Prof. Sahib Singhਹੇ ਮਾਂ! ਜਿਸ ਨੂੰ ਵੇਖ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਸਕਾਂ,ਪਦ ਅਰਥ ਦੇਖਿ = ਵੇਖ ਕੇ। ਹਉ = ਮੈਂ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਮਾਇ = ਹੇ ਮਾਂ!
SikhNet (Spanish)y teniendo Su Visión la vida misma brota en mi ser.
ਜਾ ਕੈ ਸਿਮਰਨਿ; ਦੁਖੁ. ਨ ਹੋਇ ॥
jaa kai simaran; dukh. na hoe |
Sant Singh KhalsaRemembering Him in meditation, there is no pain or suffering.
Manmohan SinghContemplating whom, man comes not to grief;
Manmohan Singh (Punjabi)ਜਿਸ ਦੀ ਬੰਦਗੀ ਕਰਨ ਦੁਆਰਾ, ਬੰਦੇ ਨੂੰ ਰੰਜ ਗਮ ਨਹੀਂ ਵਿਆਪਦਾ,
Fareedkot Teekaਜਿਸ ਤੇਰੇ ਸ੍ਵਰੂਪ ਕੋ ਸਿਮਰਨੇ ਕਰ ਕੇ ਕੋਈ ਦੁਖ ਨਹੀਂ ਹੋਤਾ॥
Prof. Sahib Singhਜਿਸ ਦੇ ਸਿਮਰਨ ਦੀ ਬਰਕਤਿ ਨਾਲ ਕੋਈ ਦੁੱਖ ਪੋਹ ਨਹੀਂ ਸਕਦਾ,ਪਦ ਅਰਥ ਸਿਮਰਨਿ = ਸਿਮਰਨ ਦੀ ਰਾਹੀਂ। ਜਾ ਕੈ ਸਿਮਰਨਿ = ਜਿਸ ਦੇ ਸਿਮਰਨ ਦੀ ਰਾਹੀਂ।
SikhNet (Spanish)Meditando en Él uno nunca entristece, oh Guru,
ਕਰਿ ਦਇਆ ਮਿਲਾਵਹੁ; ਤਿਸਹਿ ਮੋਹਿ ॥੧॥
kar deaa milaavahu; tiseh mohi |1|
Sant Singh KhalsaPlease, take pity on me, and lead me on to meet Him. ||1||
Manmohan Singhmy Guru take thou pity on me and lead me on to Him.
Manmohan Singh (Punjabi)ਮੇਰੇ ਗੁਰਦੇਵ ਤੂੰ ਮੇਰੇ ਤੇ ਤਰਸ ਕਰ ਅਤੇ ਮੈਨੂੰ ਉਸ ਨਾਲ ਮਿਲਾ ਦੇ।
Fareedkot Teekaਦ੍ਯਾ ਕਰ ਕੇ ਤਿਸ ਸ੍ਵਰੂਪ ਮੇਂ ਮੇਰੇ ਕੋ ਮਿਲਾਵਹੁ, ਭਾਵ ਅਭੇਦ ਕਰ ਲੀਜੀਏ॥੧॥
Prof. Sahib Singhਮਿਹਰ ਕਰ ਕੇ ਮੈਨੂੰ ਉਸ ਪ੍ਰਭੂ ਨਾਲ ਮਿਲਾ ਦੇ ॥੧॥ਪਦ ਅਰਥ ਮੋਹਿ = ਮੈਨੂੰ। ਕਰਿ = ਕਰ ਕੇ। ਜਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' 'ਤਿਸੁ' ਦਾ (ੁ) ਉਡ ਗਿਆ ਹੈ} ॥੧॥
SikhNet (Spanish)tómame en Tu Compasión y guíame hasta Él. (1)
ਮੇਰੇ ਪ੍ਰੀਤਮ; ਪ੍ਰਾਨ ਅਧਾਰ ਮਨ ॥
mere preetam; praan adhaar man |
Sant Singh KhalsaMy Beloved is the Support of my breath of life and mind.
Manmohan SinghMy beloved is the support of my life-breath and soul.
Manmohan Singh (Punjabi)ਮੇਰਾ ਪਿਆਰਾ ਮੇਰੀ ਜਿੰਦ ਜਾਨ ਅਤੇ ਜਿੰਦੜੀ ਦਾ ਆਸਰਾ ਹੈ।
Fareedkot Teekaਹੇ ਮੇਰੇ ਪ੍ਯਾਰੇ ਮਨ ਔ ਪ੍ਰਾਣੋ ਕੇ ਅਧਾਰ ਰੂਪ! ॥
Prof. Sahib Singhਹੇ ਮੇਰੇ ਪ੍ਰੀਤਮ ਪ੍ਰਭੂ! ਹੇ ਮੇਰੀ ਜਿੰਦ ਤੇ ਮਨ ਦੇ ਆਸਰੇ ਪ੍ਰਭੂ!ਪਦ ਅਰਥ ਪ੍ਰੀਤਮ = ਹੇ ਪ੍ਰੀਤਮ! ਪ੍ਰਾਨ ਅਧਾਰ ਮਨ = ਹੇ ਮੇਰੇ ਪ੍ਰਾਣਾਂ ਅਤੇ ਮਨ ਦੇ ਆਸਰੇ!
SikhNet (Spanish)Él, mi Señor, es el mástil de mi mente,
ਜੀਉ ਪ੍ਰਾਨ; ਸਭੁ ਤੇਰੋ ਧਨ ॥੧॥ ਰਹਾਉ ॥
jeeo praan; sabh tero dhan |1| rahaau |
Sant Singh KhalsaThis soul, breath of life, and wealth are all Yours, O Lord. ||1||Pause||
Manmohan SinghMy mind, life and wealth are all Thine, O my Master. Pause.
Manmohan Singh (Punjabi)ਮੇਰਾ ਮਨ ਜਿੰਦਗੀ ਅਤੇ ਦੌਲਤ ਸਮੂਹ ਤੇਰੇ ਹਨ, ਹੇ ਮੇਰੇ ਮਾਲਕ! ਠਹਿਰਾਉ।
Fareedkot Teekaਮੈਂ ਜੀਉ ਕੇ ਪ੍ਰਾਣ ਅਰੁ ਧਨੁ ਸਭ ਤੇਰਾ ਹੀ ਹੈ॥੧॥ ਰਹਾਉ ॥
Prof. Sahib Singhਮੇਰੀ ਇਹ ਜਿੰਦ ਮੇਰੇ ਇਹ ਪ੍ਰਾਣ-ਸਭ ਕੁਝ ਤੇਰਾ ਹੀ ਦਿੱਤਾ ਹੋਇਆ ਸਰਮਾਇਆ ਹੈ ॥੧॥ ਰਹਾਉ ॥ਪਦ ਅਰਥ ਜੀਉ = ਜਿੰਦ ॥੧॥ ਰਹਾਉ ॥
SikhNet (Spanish)Él es el Guardián de mi Alma y de mi respiración vital. (1-Pausa)
ਜਾ ਕਉ ਖੋਜਹਿ; ਸੁਰਿ ਨਰ ਦੇਵ ॥
jaa kau khojeh; sur nar dev |
Sant Singh KhalsaHe is sought by the angels, mortals and divine beings.
Manmohan SinghHe, whom the angles, men and gods search,
Manmohan Singh (Punjabi)ਜਿਸ ਨੂੰ ਫ਼ਰਿਸ਼ਤੇ, ਮਨੁੱਖ ਤੇ ਦੇਵਤੇ ਭਾਲਦੇ ਹਨ,
Fareedkot Teekaਜਿਸ ਤੇਰੇ ਕੋ ਦੇਵਤਾ ਅਰੁ ਨਰ ਔ (ਦੇਵ) ਬ੍ਰਹਮਾਦਿਕ ਢੂੰਢਤੇ ਹੈਂ॥
Prof. Sahib Singhਹੇ ਮਾਂ! ਜਿਸ ਪਰਮਾਤਮਾ ਨੂੰ ਦੈਵੀ ਗੁਣਾਂ ਵਾਲੇ ਮਨੁੱਖ ਅਤੇ ਦੇਵਤੇ ਭਾਲਦੇ ਰਹਿੰਦੇ ਹਨ,ਪਦ ਅਰਥ ਜਾ ਕਉ = ਜਿਸ (ਪਰਮਾਤਮਾ) ਨੂੰ। ਸੁਰਿ ਨਰ = ਦੈਵੀ ਗੁਣਾਂ ਵਾਲੇ ਮਨੁੱਖ। ਦੇਵ = ਦੇਵਤੇ।
SikhNet (Spanish)Él, Quien es buscado por ángeles, por dioses y seres humanos también.
ਮੁਨਿ ਜਨ ਸੇਖ; ਨ ਲਹਹਿ ਭੇਵ ॥
mun jan sekh; na laheh bhev |
Sant Singh KhalsaThe silent sages, the humble, and the religious teachers do not understand His mystery.
Manmohan Singhwhose mystery the silent sages and Sheikhs can know not;
Manmohan Singh (Punjabi)ਜਿਸ ਦੇ ਭੇਤ ਨੂੰ ਖਾਮੋਸ਼ ਰਿਸ਼ੀ ਤੇ ਸ਼ੇਖ ਜਾਣ ਨਹੀਂ ਸਕਦੇ,
Fareedkot Teekaਮੁਨੀ ਜਨ ਔਰ ਸੇਖ ਸਭੀ ਤੇਰੇ ਭੇਦ ਕੋ ਨਹੀਂ ਲਖ ਸਕਤੇ ਹੈਂ॥
Prof. Sahib Singhਜਿਸ ਦਾ ਭੇਤ ਮੁਨੀ ਲੋਕ ਅਤੇ ਸ਼ੇਸ਼-ਨਾਗ ਭੀ ਨਹੀਂ ਪਾ ਸਕਦੇ,ਪਦ ਅਰਥ ਸੇਖ = ਸ਼ੇਸ਼ ਨਾਗ। ਨ ਲਹਹਿ = ਨਹੀਂ ਲੱਭ ਸਕਦੇ {ਬਹੁ-ਵਚਨ}। ਭੇਵ = ਭੇਤ।
SikhNet (Spanish)y Cuyo Misterio no le es revelado siquiera a los que viven en constante silencio,
ਜਾ ਕੀ ਗਤਿ ਮਿਤਿ; ਕਹੀ. ਨ ਜਾਇ ॥
jaa kee gat mit; kahee. na jaae |
Sant Singh KhalsaHis state and extent cannot be described.
Manmohan Singhand Whose state and extent can be narrated not;
Manmohan Singh (Punjabi)ਤੇ ਜਿਸ ਦੀ ਅਵਸਥਾ ਤੇ ਵਿਸਥਾਰ ਵਰਣਨ ਕੀਤੇ ਨਹੀਂ ਜਾ ਸਕਦੇ,
Fareedkot Teekaਜਿਸ ਤੇਰੇ ਸ੍ਵਰੂਪ ਕੀ ਗਤੀ ਔ (ਮਿਤਿ) ਮ੍ਰਯਾਦਾ ਕਹੀ ਨਹੀਂ ਜਾਤੀ॥
Prof. Sahib Singhਜਿਸ ਦੀ ਉੱਚੀ ਆਤਮਕ ਅਵਸਥਾ ਅਤੇ ਵਡੱਪਣ ਬਿਆਨ ਨਹੀਂ ਕੀਤੇ ਜਾ ਸਕਦੇ,ਪਦ ਅਰਥ ਗਤਿ = ਹਾਲਤ। ਮਿਤਿ = ਮਾਪ। ਜਾ ਕੀ ਗਤਿ ਮਿਤਿ = ਜਿਸ ਦੀ ਆਤਮਕ ਉੱਚਤਾ ਅਤੇ ਜਿਸ ਦਾ ਵਡੱਪਣ।
SikhNet (Spanish)ni al los Sheikhs tampoco, Él, Cuyo Estado y Extensión no puede ser evaluados,
ਘਟਿ ਘਟਿ ਘਟਿ ਘਟਿ; ਰਹਿਆ ਸਮਾਇ ॥੨॥
ghatt ghatt ghatt ghatt; rahiaa samaae |2|
Sant Singh KhalsaIn each and every home of each and every heart, He is permeating and pervading. ||2||
Manmohan Singhin every heart, and in every place, He, the Lord is pervading.
Manmohan Singh (Punjabi)ਹਰ ਦਿਲ ਅਤੇ ਹਰ ਜਞਾ ਅੰਦਰ, ਉਹ ਸੁਆਮੀ ਵਿਆਪਕ ਹੋ ਰਿਹਾ ਹੈ।
Fareedkot Teekaਚਾਰੋਂ ਜੁਗੋਂ ਕੇ ਘਟੋਂ ਮੇਂ ਤੂੰ ਸਮਾਇ ਰਹਾ ਹੈਂ॥
Prof. Sahib Singhਹੇ ਮਾਂ! ਉਹ ਪਰਮਾਤਮਾ ਹਰੇਕ ਸਰੀਰ ਵਿਚ ਵਿਆਪ ਰਿਹਾ ਹੈ ॥੨॥ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ ॥੨॥
SikhNet (Spanish)ese Ser, nuestro Dios, prevalece en todos los corazones. (2)
ਜਾ ਕੇ ਭਗਤ; ਆਨੰਦ ਮੈ ॥
jaa ke bhagat; aanand mai |
Sant Singh KhalsaHis devotees are totally in bliss.
Manmohan SinghContemplate thou Him, whose devotees are the embodiment of bliss.
Manmohan Singh (Punjabi)ਤੂੰ ਉਸ ਦਾ ਸਿਮਰਨ ਕਰ, ਜਿਸ ਦੇ ਵੈਰਾਗੀ ਪ੍ਰਸੰਨਤਾ ਦਾ ਸਰੂਪ ਹਨ।
Fareedkot Teekaਜਿਸ ਤੇਰੇ ਭਗਤ ਅਨੰਦ ਮੇਂ ਹੈ॥
Prof. Sahib Singhਹੇ ਮਾਂ! ਜਿਸ ਪਰਮਾਤਮਾ ਦੇ ਭਗਤ ਸਦਾ ਆਨੰਦ-ਭਰਪੂਰ ਰਹਿੰਦੇ ਹਨ,ਪਦ ਅਰਥ ਆਨੰਦ ਮੈ = ਆਨੰਦ ਮਯ, ਆਨੰਦ-ਸਰੂਪ, ਆਨੰਦ-ਭਰਪੂਰ।
SikhNet (Spanish)Sus Devotos son la Encarnación del Éxtasis,
ਜਾ ਕੇ ਭਗਤ ਕਉ; ਨਾਹੀ ਖੈ ॥
jaa ke bhagat kau; naahee khai |
Sant Singh KhalsaHis devotees cannot be destroyed.
Manmohan SinghWhose devotee is destroyed not,
Manmohan Singh (Punjabi)ਜਿਸ ਦਾ ਭਗਤ ਨਾਸ ਨਹੀਂ ਹੁੰਦਾ,
Fareedkot Teeka(ਜਾਕੇ) ਤਿਸ ਤੇਰੇ ਭਗਤੋਂ ਕਾ ਖੈ ਨਹੀਂ ਹੋਤਾ, ਕਿੰਤੂ ਅਬਿਨਾਸੀ ਹੈਂ॥
Prof. Sahib Singhਜਿਸ ਪਰਮਾਤਮਾ ਦੇ ਭਗਤਾਂ ਨੂੰ ਕਦੇ ਆਤਮਕ ਮੌਤ ਨਹੀਂ ਆਉਂਦੀ,ਪਦ ਅਰਥ ਖੈ = ਨਾਸ, ਆਤਮਕ ਮੌਤ।
SikhNet (Spanish)sí, Sus Devotos nunca llegan a ser los perdedores,
ਜਾ ਕੇ ਭਗਤ ਕਉ; ਨਾਹੀ ਭੈ ॥
jaa ke bhagat kau; naahee bhai |
Sant Singh KhalsaHis devotees are not afraid.
Manmohan Singhwhose devotees feels not fear,
Manmohan Singh (Punjabi)ਤੇ ਜਿਸ ਦੇ ਵੈਰਾਗੀ ਨੂੰ ਡਰ ਨਹੀਂ ਲੱਗਦਾ,
Fareedkot Teeka(ਜਾ ਕੇ) ਜਿਸ ਕੋ ਅਰਥਾਤ ਤੇਰੇ ਭਗਤੋਂ ਕੋ ਕਿਸੀ ਕਾ ਭੈ ਨਹੀਂ ਹੋਤਾ ਹੈ॥
Prof. Sahib Singhਜਿਸ ਪਰਮਾਤਮਾ ਦੇ ਭਗਤਾਂ ਨੂੰ (ਦੁਨੀਆ ਦੇ ਕੋਈ) ਡਰ ਪੋਹ ਨਹੀਂ ਸਕਦੇ,ਪਦ ਅਰਥ ਭੈ = ਦੁਨੀਆ ਦੇ ਡਰ।
SikhNet (Spanish)esos Gurmukjs no le temen a nada ni a nadie
ਜਾ ਕੇ ਭਗਤ ਕਉ; ਸਦਾ ਜੈ ॥੩॥
jaa ke bhagat kau; sadaa jai |3|
Sant Singh KhalsaHis devotees are victorious forever. ||3||
Manmohan Singhand whose devotee is ever acclaimed.
Manmohan Singh (Punjabi)ਅਤੇ ਜਿਸ ਦੇ ਵੈਰਾਗੀ ਦੀ ਹਮੇਸ਼ਾਂ, ਜੈ ਜੈ ਕਾਰ ਹੁੰਦੀ ਹੈ।
Fareedkot Teekaਜਿਸ ਤੇਰੇ ਭਗਤੋਂ ਕੋ ਸਦਾ ਜੈ ਜੈ ਕਾਰ ਹੋਤਾ ਹੈ॥੩॥
Prof. Sahib Singhਜਿਸ ਪਰਮਾਤਮਾ ਦੇ ਭਗਤਾਂ ਨੂੰ (ਵਿਕਾਰਾਂ ਦੇ ਟਾਕਰੇ ਤੇ) ਸਦਾ ਜਿੱਤ ਹੁੰਦੀ ਹੈ (ਉਹ ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ) ॥੩॥ਪਦ ਅਰਥ ਜੈ = ਜਿੱਤ, ਵਿਕਾਰਾਂ ਦੇ ਟਾਕਰੇ ਤੇ ਜਿੱਤ ॥੩॥
SikhNet (Spanish)y son para siempre aclamados. (3)
ਕਉਨ ਉਪਮਾ ਤੇਰੀ; ਕਹੀ ਜਾਇ ॥
kaun upamaa teree; kahee jaae |
Sant Singh KhalsaWhat Praises of Yours can I utter?
Manmohan SinghWhat praise of Thine, O Lord can narrate I?
Manmohan Singh (Punjabi)ਮੈਂ ਤੇਰੀ ਕਿਹੜੀ ਮਹਿਮਾ ਵਰਣਨ ਕਰ ਸਕਦਾ ਹਾਂ, ਹੇ ਪ੍ਰਭੂ?
Fareedkot Teekaਹੇ ਪ੍ਰਭੂ! ਤੇਰੀ ਕੌਨ ਸੀ ਉਪਮਾ ਕਥਨ ਕਰੀ ਜਾਵੇ॥
Prof. Sahib Singhਹੇ ਪ੍ਰਭੂ! ਤੇਰੀ ਕੋਈ ਉਪਮਾ ਦੱਸੀ ਨਹੀਂ ਜਾ ਸਕਦੀ (ਤੇਰੇ ਵਰਗਾ ਕੋਈ ਦੱਸਿਆ ਨਹੀਂ ਜਾ ਸਕਦਾ)।ਪਦ ਅਰਥ ਉਪਮਾ = ਵਡਿਆਈ, ਸਿਫ਼ਤ।
SikhNet (Spanish)Oh ¿cómo podría uno Adorarlo demasiado,
ਸੁਖਦਾਤਾ ਪ੍ਰਭੁ ਰਹਿਓ ਸਮਾਇ ॥
sukhadaataa prabh rahio samaae |
Sant Singh KhalsaGod, the Giver of peace, is all-pervading, permeating everywhere.
Manmohan SinghMy peace-giving Lord is pervading every where.
Manmohan Singh (Punjabi)ਮੇਰਾ ਆਰਾਮ-ਦੇਣਹਾਰ ਪ੍ਰਭੂ ਸਾਰੇ ਵਿਆਪਕ ਹੋ ਰਿਹਾ ਹੈ।
Fareedkot Teekaਹੇ ਸੁਖੋਂ ਕਾ ਦਾਤਾ ਪ੍ਰਭੂ! ਤੂੰ ਸਰਬ ਸਥਾਨੋਂ ਮੇਂ ਬ੍ਯਾਪਕ ਹੋ ਰਹਾ ਹੈਂ॥
Prof. Sahib Singhਤੂੰ (ਸਭ ਜੀਵਾਂ ਨੂੰ) ਸੁਖ ਦੇਣ ਵਾਲਾ ਮਾਲਕ ਹੈਂ, ਤੂੰ ਹਰ ਥਾਂ ਮੌਜੂਦ ਹੈਂ।ਪਦ ਅਰਥ ਰਹਿਓ ਸਮਾਇ = ਸਭ ਥਾਂ ਮੌਜੂਦ ਹੈ।
SikhNet (Spanish)sí, a nuestro Dios Dador de Éxtasis, Quien prevalece en todos los corazones?
ਨਾਨਕੁ ਜਾਚੈ; ਏਕੁ ਦਾਨੁ ॥
naanak jaachai; ek daan |
Sant Singh KhalsaNanak begs for this one gift.
Manmohan SinghNanak asks for one bounty from Thee, O Lord.
Manmohan Singh (Punjabi)ਨਾਨਕ ਤੇਰੇ ਪਾਸੋਂ, ਹੇ ਸਾਈਂ! ਕੇਵਲ ਇਕ ਦਾਤ ਮੰਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਗਵਨ! ਮੈਂ ਆਪ ਸੇ ਇਕ ਏਹੁ ਦਾਨ ਮਾਂਗਤਾ ਹੂੰ॥
Prof. Sahib Singhਹੇ ਪ੍ਰਭੂ! (ਤੇਰੇ ਪਾਸੋਂ) ਨਾਨਕ ਇਕ ਖ਼ੈਰ ਮੰਗਦਾ ਹੈ-ਪਦ ਅਰਥ ਜਾਚੈ = ਮੰਗਦਾ ਹੈ। ਦਾਨੁ = ਖ਼ੈਰ।
SikhNet (Spanish)Nanak dice, busco sólo un Tesoro de Ti, oh Señor:
ਕਰਿ ਕਿਰਪਾ; ਮੋਹਿ ਦੇਹੁ ਨਾਮੁ ॥੪॥੫॥
kar kirapaa; mohi dehu naam |4|5|
Sant Singh KhalsaBe merciful, and bless me with Your Name. ||4||5||
Manmohan SinghIn Thy mercy, bless Thou me with Thy Name.
Manmohan Singh (Punjabi)ਮਿਹਰ ਧਾਰ ਕੇ ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰ।
Fareedkot Teekaਜੋ ਕ੍ਰਿਪਾ ਦ੍ਰਿਸਟੀ ਕਰ ਕੇ ਮੈਨੂੰ ਆਪਣਾ ਨਾਮ ਬਖਸੀਏ॥੪॥੫॥
Prof. Sahib Singhਮਿਹਰ ਕਰ ਕੇ ਮੈਨੂੰ ਆਪਣਾ ਨਾਮ ਬਖ਼ਸ਼ ॥੪॥੫॥ਪਦ ਅਰਥ ਮੋਹਿ = ਮੈਨੂੰ ॥੪॥੫॥
SikhNet (Spanish)muéstrame Tu Compasión y bendíceme con Tu Nombre. (4-5)