ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਏਹਾ ਕਾਇਆ ਰੋਗਿ ਭਰੀ; ਬਿਨੁ ਸਬਦੈ. ਦੁਖੁ ਹਉਮੈ ਰੋਗੁ. ਨ ਜਾਇ ॥
ehaa kaaeaa rog bharee; bin sabadai. dukh haumai rog. na jaae |
Sant Singh KhalsaThis body is filled with disease; without the Word of the Shabad, the pain of the disease of ego does not depart.
Manmohan SinghWithout the Name, this body is filled with the malady of ego and the pain of the malady departs not.
Manmohan Singh (Punjabi)ਨਾਮ ਦੇ ਬਗੈਰ ਇਹ ਦੇਹ ਹੰਕਾਰ ਦੀ ਬੀਮਾਰੀ ਨਾਲ ਭਰੀ ਹੋਈ ਹੈ, ਤੇ ਬੀਮਾਰੀ ਦੀ ਪੀੜ ਦੂਰ ਨਹੀਂ ਹੁੰਦੀ।
Fareedkot Teekaਏਹ (ਕਾਇਆ), ਭਾਵ ਬੁਧੀ ਹੰਤਾ ਮਮਤਾ ਰੂਪ ਰੋਗ ਸੇ ਭਰੀ ਹੂਈ ਹੈ, ਬਿਨਾਂ ਗੁਰ ਸ਼ਬਦ ਸੇ ਹੰਤਾ ਮਮਤਾ ਰੋਗ ਕਾ ਦੁਖ ਜਾਤਾ ਨਹੀਂ ਹੈ॥
Prof. Sahib Singhਇਹ ਸਰੀਰ (ਹਉਮੈ ਦੇ) ਰੋਗ ਨਾਲ ਭਰਿਆ ਹੋਇਆ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਹਉਮੈ ਰੋਗ-ਰੂਪ ਦੁੱਖ ਦੂਰ ਨਹੀਂ ਹੁੰਦਾ।
ਪਦ ਅਰਥ ਕਾਇਆ = ਸਰੀਰ। ਰੋਗਿ = ਰੋਗ ਨਾਲ।
SikhNet (Spanish)El cuerpo está infectado por la maldad del ego; sin la Palabra, uno no es liberado de ella.
ਸਤਿਗੁਰੁ ਮਿਲੈ. ਤਾ ਨਿਰਮਲ ਹੋਵੈ; ਹਰਿ ਨਾਮੋ ਮੰਨਿ ਵਸਾਇ ॥
satigur milai. taa niramal hovai; har naamo man vasaae |
Sant Singh KhalsaWhen one meets the True Guru, then he becomes immaculately pure, and he enshrines the Lord's Name within his mind.
Manmohan SinghWhen man meets with the True Guru, then does he becomes immaculate and enshrines the God's name within his mind.
Manmohan Singh (Punjabi)ਜਦ ਇਨਸਾਨ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਤਦ ਉਹ ਪਵਿੱਤ੍ਰ ਹੋ ਜਾਂਦਾ ਹੈ ਅਤੇ ਵਾਹਿਗੁਰੂ ਦਾ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾ ਲੈਂਦਾ ਹੈ।
Fareedkot Teekaਜਬ ਸਤੁਗਰੋਂ ਸੇ ਮਿਲੈ ਤਬ ਹਰਿ ਨਾਮ ਕੋ ਮਨ ਮੇਂ ਬਸਾਵੈ, ਪੁਨਾ ਬੁਧੀ ਨਿਰਮਲ ਹੋਤੀ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਕਿਉਂਕਿ ਗੁਰੂ ਮਿਲਿਆਂ ਮਨੁੱਖ) ਪਰਮਾਤਮਾ ਦਾ ਨਾਮ ਮਨ ਵਿਚ ਵਸਾਂਦਾ ਹੈ।
ਪਦ ਅਰਥ ਮੰਨਿ = ਮਨ ਵਿਚ।
SikhNet (Spanish)Cuando uno encuentra al Guru Verdadero, se vuelve Inmaculado y enaltece el Nombre del Señor en la mente.
ਨਾਨਕ. ਨਾਮੁ ਧਿਆਇਆ ਸੁਖਦਾਤਾ; ਦੁਖੁ ਵਿਸਰਿਆ ਸਹਜਿ ਸੁਭਾਇ ॥੨॥
naanak. naam dhiaaeaa sukhadaataa; dukh visariaa sehaj subhaae |2|
Sant Singh KhalsaO Nanak, meditating on the Naam, the Name of the Peace-Giving Lord, his pains are automatically forgotten. ||2||
Manmohan SinghNanak, he ponders over the peace-giving Name and he anguish is automatically removed.
Manmohan Singh (Punjabi)ਨਾਨਕ, ਉਹ ਆਰਾਮ ਦੇਣ ਵਾਲੇ ਨਾਮ ਦਾ ਆਰਾਧਨ ਕਰਦਾ ਹੈ ਅਤੇ ਉਸ ਦੀ ਪੀੜ ਸੁੱਤੇ ਸਿੱਧ ਹੀ ਦੂਰ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸੁਖ ਕੇ ਦਾਤਾ ਕਾ ਨਾਮ ਧਿਆਇਆ ਹੈ ਤਬ ਸਹਜ ਸੁਭਾਵਕ ਹੀ ਦੁਖ ਬਿਸਰ ਜਾਤਾ ਭਇਆ ਹੈ॥੨॥
Prof. Sahib Singhਹੇ ਨਾਨਕ! ਜਿਨ੍ਹਾਂ ਨੇ ਸੁਖਦਾਈ ਹਰਿ-ਨਾਮ ਸਿਮਰਿਆ ਹੈ, ਉਹਨਾਂ ਦਾ ਹਉਮੈ-ਦੁੱਖ ਸਹਿਜ ਸੁਭਾਇ ਦੂਰ ਹੋ ਜਾਂਦਾ ਹੈ ॥੨॥
SikhNet (Spanish)Dice Nanak, cuando uno habita en el Nombre Dador de Éxtasis, se libera de la maldad de manera espontánea. (2)