ਆਸਾ ਮਹਲਾ ੩ ॥
aasaa mahalaa 3 |
Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.
ਸਤਿਗੁਰ; ਹਮਰਾ ਭਰਮੁ ਗਵਾਇਆ ॥
satigur; hamaraa bharam gavaaeaa |
Sant Singh KhalsaThe True Guru has dispelled my doubts.
Manmohan SinghThe True Guru has dispelled my doubt.
Manmohan Singh (Punjabi)ਸੱਚੇ ਗੁਰਾਂ ਨੇ ਮੇਰਾ ਸੰਦੇਹ ਨਵਿਰਤ ਕਰ ਦਿੱਤਾ ਹੈ।
Fareedkot Teekaਸਤਗੁਰੋਂ ਨੇ ਮੇਰਾ ਭ੍ਰਮ ਦੂਰ ਕਰ ਦੀਆ ਹੈ॥
Prof. Sahib Singhਗੁਰੂ ਨੇ ਮੇਰੀ ਭਟਕਣਾ ਮੁਕਾ ਦਿੱਤੀ ਹੈ,ਪਦ ਅਰਥ ਭਰਮੁ = ਭਟਕਣਾ।
SikhNet (Spanish)El Verdadero Guru me quitó de dudas, y ahora enaltezco en mi mente
ਹਰਿ ਨਾਮੁ ਨਿਰੰਜਨੁ; ਮੰਨਿ ਵਸਾਇਆ ॥
har naam niranjan; man vasaaeaa |
Sant Singh KhalsaHe has enshrined the Immaculate Name of the Lord within my mind.
Manmohan SinghHe has enshrined the Name of the Immaculate God within my mind.
Manmohan Singh (Punjabi)ਉਨ੍ਹਾਂ ਨੇ ਪਵਿੱਤਰ ਵਾਹਿਗੁਰੂ ਦੇ ਨਾਮ ਨੂੰ ਮੇਰੇ ਅੰਤਰ ਆਤਮੇ ਟਿਕਾ ਦਿੱਤਾ ਹੈ।
Fareedkot Teekaਹਰਿ ਨਿਰੰਜਨ ਕਾ ਨਾਮ ਮਨ ਮੇਂ ਬਸਾਇ ਦੀਆ ਹੈ॥
Prof. Sahib Singhਤੇ ਨਿਰਲੇਪ ਪ੍ਰਭੂ ਦਾ ਨਾਮ ਮੇਰੇ ਮਨ ਵਿਚ ਵਸਾ ਦਿੱਤਾ ਹੈ।ਪਦ ਅਰਥ ਨਿਰੰਜਨੁ = {ਨਿਰ-ਅੰਜਨੁ} ਮਾਇਆ ਦੀ ਕਾਲਖ ਤੋਂ ਰਹਿਤ। ਮੰਨਿ = ਮਨਿ ਵਿਚ।
SikhNet (Spanish)el Nombre Inmaculado del Señor.
ਸਬਦੁ ਚੀਨਿ; ਸਦਾ ਸੁਖੁ ਪਾਇਆ ॥੧॥
sabad cheen; sadaa sukh paaeaa |1|
Sant Singh KhalsaFocusing on the Word of the Shabad, I have obtained lasting peace. ||1||
Manmohan SinghBy meditating on the Lord I have obtained the eternal happiness.
Manmohan Singh (Punjabi)ਸੁਆਮੀ ਦਾ ਸਿਮਰਨ ਕਰਨ ਦੁਆਰਾ, ਮੈਂ ਸਦੀਵੀ ਪ੍ਰਸੰਨਤਾ ਨੂੰ ਪ੍ਰਾਪਤ ਹੋ ਗਿਆ ਹਾਂ।
Fareedkot Teekaਗੁਰੁ ਸਬਦ ਕੋ ਜਾਨ ਕਰ ਕੇ ਹਮਨੇ (ਸਦਾ ਸੁਖੁ) ਆਤਮ ਸੁਖ ਪਾਇਆ ਹੈ॥੧॥
Prof. Sahib Singhਹੁਣ ਮੈਂ ਗੁਰੂ ਦੇ ਸ਼ਬਦ ਨੂੰ ਪਛਾਣ ਕੇ (ਸ਼ਬਦ ਦੀ ਕਦਰ ਸਮਝ ਕੇ) ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਮਾਣ ਰਿਹਾ ਹਾਂ ॥੧॥ਪਦ ਅਰਥ ਚੀਨਿ = ਪਰਖ ਕੇ ॥੧॥
SikhNet (Spanish)Realizando la Palabra, obtengo el Éxtasis Eterno. (1)
ਸੁਣਿ ਮਨ ਮੇਰੇ; ਤਤੁ ਗਿਆਨੁ ॥
sun man mere; tat giaan |
Sant Singh KhalsaListen, O my mind, to the essence of spiritual wisdom.
Manmohan SinghO my soul, hear thou the real Divine knowledge.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਅਸਲੀ ਬ੍ਰਹਿਮ ਬੀਚਾਰ ਨੂੰ ਸ੍ਰਵਣ ਕਰ।
Fareedkot Teekaਹੇ ਮੇਰੇ ਮਨ! ਤੂੰ ਤੱਤ ਗ੍ਯਾਨ ਕੋ ਸੁਨ॥
Prof. Sahib Singhਹੇ ਮੇਰੇ ਮਨ! (ਪਰਮਾਤਮਾ ਬਾਰੇ ਇਹ) ਇਹ ਅਸਲੀਅਤ ਦੀ ਗਲ ਸੁਣ,ਪਦ ਅਰਥ ਮਨ = ਹੇ ਮਨ! ਤਤੁ = ਅਸਲੀਅਤ।
SikhNet (Spanish)Oh mi mente, escucha la Esencia de la Sabiduría;
ਦੇਵਣ ਵਾਲਾ. ਸਭ ਬਿਧਿ ਜਾਣੈ; ਗੁਰਮੁਖਿ ਪਾਈਐ ਨਾਮੁ ਨਿਧਾਨੁ ॥੧॥ ਰਹਾਉ ॥
devan vaalaa. sabh bidh jaanai; guramukh paaeeai naam nidhaan |1| rahaau |
Sant Singh KhalsaThe Great Giver knows our condition completely; the Gurmukh obtains the treasure of the Naam, the Name of the Lord. ||1||Pause||
Manmohan SinghThe Giver knows thy entire condition and it is through the Guru that the Name treasure of attained. Pause.
Manmohan Singh (Punjabi)ਦੇਣਹਾਰ ਤੇਰੀ ਸਾਰੀ ਅਵਸਥਾ ਨੂੰ ਜਾਣਦਾ ਹੈ। ਗੁਰਾਂ ਦੇ ਰਾਹੀਂ ਹੀ ਨਾਮ ਦਾ ਖ਼ਜ਼ਾਨਾ ਪ੍ਰਾਪਤ ਹੁੰਦਾ ਹੈ। ਠਹਿਰਾਉ।
Fareedkot Teekaਇਸ ਗ੍ਯਾਨ ਕਾ ਦੇਨੇਹਾਰਾ ਜੋ ਸਤਗੁਰ ਹੈ, ਸੋ ਸਭ ਬਿਧਿ ਕੋ ਜਾਨਤਾ ਹੈ, ਤਿਨ ਗੁਰੋਂਦ੍ਵਾਰੇ ਹੀ ਨਾਮ ਖਜਾਨਾ ਪਾਈਤਾ ਹੈ॥੧॥ ਰਹਾਉ ॥
Prof. Sahib Singhਕਿ ਪ੍ਰਭੂ ਜੋ ਸਾਰੇ ਪਦਾਰਥ ਦੇਣ ਦੀ ਸਮਰੱਥਾ ਵਾਲਾ ਹੈ ਤੇ ਹਰੇਕ ਢੰਗ ਜਾਣਦਾ ਹੈ। (ਸਾਰੇ ਸੁਖਾਂ ਦਾ) ਖ਼ਜ਼ਾਨਾ (ਉਸ ਦਾ) ਨਾਮ ਗੁਰੂ ਦੀ ਸਰਨ ਪਿਆਂ ਮਿਲਦਾ ਹੈ ॥੧॥ ਰਹਾਉ ॥ਪਦ ਅਰਥ ਬਿਧਿ = ਹਾਲਤ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਿਧਾਨੁ = ਖ਼ਜ਼ਾਨਾ ॥੧॥ ਰਹਾਉ ॥
SikhNet (Spanish)el Gran Dador conoce tu Estado y a través del Guru obtienes el Tesoro de Su Nombre. (1‑Pausa)
ਸਤਿਗੁਰ ਭੇਟੇ ਕੀ ਵਡਿਆਈ ॥
satigur bhette kee vaddiaaee |
Sant Singh KhalsaThe great glory of meeting the True Guru is
Manmohan SinghThe greatness of meeting the True Guru is this,
Manmohan Singh (Punjabi)ਸੱਚੇ ਗੁਰਾਂ ਨੂੰ ਮਿਲਣ ਦੀ ਇਹ ਵਿਸ਼ਾਲਤਾ ਹੈ,
Fareedkot Teekaਸਤਗੁਰੋਂ ਕੇ ਮਿਲਨੇ ਕੀ ਵਡੀ ਵਡਿਆਈ ਹੈ॥
Prof. Sahib Singhਇਹ ਗੁਰੂ ਨੂੰ ਮਿਲਣ ਦੀ ਹੀ ਬਰਕਤ ਹੈ ਕਿ,ਪਦ ਅਰਥ ਭੇਟੇ = ਮਿਲੇ।
SikhNet (Spanish)Con la Bendición del Verdadero Guru,
ਜਿਨਿ ਮਮਤਾ ਅਗਨਿ; ਤ੍ਰਿਸਨਾ ਬੁਝਾਈ ॥
jin mamataa agan; trisanaa bujhaaee |
Sant Singh Khalsathat it has quenched the fire of possessiveness and desire;
Manmohan Singhthat it has quenched the fire of worldly love and desire,
Manmohan Singh (Punjabi)ਕਿ ਇਸ ਨੇ ਸੰਸਾਰੀ ਮੋਹ ਅਤੇ ਖ਼ਾਹਿਸ਼ ਦੀ ਅੱਗ ਬੁਝਾ ਦਿੱਤੀ ਹੈ,
Fareedkot Teekaਜਿਸ ਨੇ ਮੇਰੀ ਮਮਤਾ, ਮੋਹ, ਤ੍ਰਿਸਨਾ, ਅਗਨਿ ਬੁਝਾਇ ਦੀ ਹੈ॥
Prof. Sahib Singhਮੇਰੀ ਮੋਹ ਤੇ ਤ੍ਰਿਸ਼ਨਾ ਦੀ ਅੱਗ ਬੁਝ ਗਈ ਹੈ,ਪਦ ਅਰਥ ਜਿਨਿ = ਜਿਸ (ਗੁਰੂ) ਨੇ। ਮਮਤਾ = ਅਪਣੱਤ।
SikhNet (Spanish)eres bendecido con Gloria, el fuego del deseo
ਸਹਜੇ ਮਾਤਾ; ਹਰਿ ਗੁਣ ਗਾਈ ॥੨॥
sahaje maataa; har gun gaaee |2|
Sant Singh Khalsaimbued with peace and poise, I sing the Glorious Praises of the Lord. ||2||
Manmohan Singhand now imbued with equipoise, I sing God's praise.
Manmohan Singh (Punjabi)ਅਤੇ ਹੁਣ ਅਡੋਲਤਾ ਵਿੱਚ ਰੰਗਿਆ ਹੋਇਆ ਮੈਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਅਬ ਸੁਭਾਵਕ ਮਸਤ ਹੋ ਕਰ ਹਰਿ ਕੇ ਗੁਨੋਂ ਕੀ ਪੰਕਤੀ ਗਾਈ ਹੈ॥੨॥
Prof. Sahib Singhਤੇ ਹੁਣ ਮੈਂ ਆਤਮਕ ਅਡੋਲਤਾ ਵਿਚ ਮਸਤ ਰਹਿ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੨॥ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ ॥੨॥
SikhNet (Spanish)y del apego que te trastorna es apagado y te inmerges en el Equilibrio cantando las Alabanzas del Señor. (2)
ਵਿਣੁ ਗੁਰ ਪੂਰੇ; ਕੋਇ ਨ ਜਾਣੀ ॥
vin gur poore; koe na jaanee |
Sant Singh KhalsaWithout the Perfect Guru, no one knows the Lord.
Manmohan SinghWithout the Perfect Guru none knows the Lord.
Manmohan Singh (Punjabi)ਪੂਰਨ ਗੁਰਾਂ ਦੇ ਬਾਝੋਂ ਪ੍ਰਭੂ ਨੂੰ ਕੋਈ ਨਹੀਂ ਜਾਣਦਾ।
Fareedkot Teekaਬਿਨਾਂ ਪੂਰੇ ਗੁਰੋਂ ਕੇ ਇਸ ਤਤ੍ਵ ਗਿਆਨ ਕੋ ਕੋਈ ਨਹੀਂ ਜਾਨਤਾ॥
Prof. Sahib Singhਪੂਰੇ ਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ (ਪ੍ਰਭੂ ਬਾਰੇ ਤੱਤ-ਗਿਆਨ) ਨਹੀਂ ਜਾਣ ਸਕਦਾ,ਪਦ ਅਰਥ ਜਾਣੀ = ਜਾਣਦਾ।
SikhNet (Spanish)Sin el Guru Verdadero, todo lo demás es falso,
ਮਾਇਆ ਮੋਹਿ; ਦੂਜੈ ਲੋਭਾਣੀ ॥
maaeaa mohi; doojai lobhaanee |
Sant Singh KhalsaAttached to Maya, they are engrossed in duality.
Manmohan SinghOthers are engrossed in wealth and temporal love.
Manmohan Singh (Punjabi)ਹੋਰ ਦੌਲਤ ਅਤੇ ਸੰਸਾਰੀ ਮਮਤਾ ਅੰਦਰ ਖੱਚਤ ਹਨ।
Fareedkot Teekaਮਾਯਾ ਕੇ ਮੋਹ ਕਰ ਸਭ ਸ੍ਰਿਸਟੀ ਦ੍ਵੈਤ ਭਾਉ ਮੇਂ ਲੁਭਾਇ ਰਹੀ ਹੈ॥
Prof. Sahib Singh(ਕਿਉਂਕਿ ਗੁਰੂ ਦੀ ਸਰਨ ਤੋਂ ਬਿਨਾਂ) ਮਨੁੱਖ ਮਾਇਆ ਦੇ ਮੋਹ ਵਿਚ ਹੋਰ ਹੋਰ ਲੋਭ ਵਿਚ ਫਸਿਆ ਰਹਿੰਦਾ ਹੈ।ਪਦ ਅਰਥ ਮੋਹਿ = ਮੋਹ ਵਿਚ।
SikhNet (Spanish)todas tus relaciones te involucran en Maya y en tus amores no percibes la Divinidad.
ਗੁਰਮੁਖਿ ਨਾਮੁ ਮਿਲੈ; ਹਰਿ ਬਾਣੀ ॥੩॥
guramukh naam milai; har baanee |3|
Sant Singh KhalsaThe Gurmukh receives the Naam, and the Bani of the Lord's Word. ||3||
Manmohan SinghThrough the Guru the mortal receives God's Name and the Divine Gurbani.
Manmohan Singh (Punjabi)ਗੁਰਾਂ ਦੇ ਰਾਹੀਂ ਪ੍ਰਾਣੀ ਵਾਹਿਗੁਰੂ ਦੇ ਨਾਮ ਅਤੇ ਈਸ਼ਵਰੀ ਗੁਰਬਾਣੀ ਨੂੰ ਪਾ ਲੈਦਾ ਹੈ।
Fareedkot Teekaਗੁਰੋਂ ਦ੍ਵਾਰਾ ਹਰੀ ਨਾਮ ਰੂਪੀ ਬਾਣੀ ਮਿਲਤੀ ਹੈ; ਵਾ ਗੁਰੋਂ ਕੀ ਬਾਣੀ ਦੁਵਾਰਾ ਹਰੀ ਨਾਮ ਮਿਲਤਾ ਹੈ॥੩॥
Prof. Sahib Singhਗੁਰੂ ਦੀ ਸਰਨ ਪਿਆਂ ਹੀ ਪ੍ਰਭੂ ਦਾ ਨਾਮ ਮਿਲਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ (ਦੀ ਕਦਰ) ਪੈਂਦੀ ਹੈ ॥੩॥
SikhNet (Spanish)Es a través del Guru que uno es bendecido con la Palabra del Señor. (3)
ਗੁਰ ਸੇਵਾ; ਤਪਾਂ ਸਿਰਿ ਤਪੁ ਸਾਰੁ ॥
gur sevaa; tapaan sir tap saar |
Sant Singh KhalsaService to the Guru is the most excellent and sublime penance of penances.
Manmohan SinghGuru's service is the essence and the excellent penance of all the penances.
Manmohan Singh (Punjabi)ਗੁਰਾਂ ਦੀ ਚਾਕਰੀ ਸਾਰੀਆਂ ਤਪੱਸਿਆਂ ਦੀ ਸ਼੍ਰੋਮਣੀ ਤਪੱਸਿਆ ਅਤੇ ਨਿਚੋੜ ਹੈ।
Fareedkot Teekaਗੁਰੋਂ ਕੀ ਸੇਵਾ ਏਹ ਸਭ ਤਪੋਂ ਕੇ ਸਿਰ ਪਰ ਤਪ ਹੈ॥
Prof. Sahib Singh(ਹੇ ਮੇਰੇ ਮਨ!) ਗੁਰੂ ਦੀ ਦੱਸੀ ਸੇਵਾ ਹੀ ਸਭ ਤੋਂ ਸ੍ਰੇਸ਼ਟ ਤਪ ਹੈ,ਪਦ ਅਰਥ ਤਪਾਂ ਸਿਰਿ = ਸਾਰੇ ਤਪਾਂ ਦੇ ਸਿਰ ਉਤੇ। ਸਾਰੁ = ਸ੍ਰੇਸ਼ਟ।
SikhNet (Spanish)El Servicio del Guru es la Esencia de toda absolución,
ਹਰਿ ਜੀਉ ਮਨਿ ਵਸੈ; ਸਭ ਦੂਖ ਵਿਸਾਰਣਹਾਰੁ ॥
har jeeo man vasai; sabh dookh visaaranahaar |
Sant Singh KhalsaThe Dear Lord dwells in the mind, and all suffering departs.
Manmohan SinghThe reverend Lord then abides in man's mind and all his suffering departs.
Manmohan Singh (Punjabi)ਪੂਜਯ ਪ੍ਰਭੂ ਤਦ ਇਨਸਾਨ ਦੇ ਚਿੱਤ ਅੰਦਰ ਟਿਕ ਜਾਂਦਾ ਹੈ, ਉਸ ਦੇ ਸਾਰੇ ਦੁੱਖੜੇ ਦੂਰ ਹੋ ਜਾਂਦੇ ਹਨ,
Fareedkot Teekaਜੋ ਸਭ ਦੁਖੋਂ ਕੋ ਨਿਵਰਤ ਕਰਨੇ ਹਾਰਾ ਹੈ, ਸੋ ਹਰਿ ਜੀਉ ਇਸ ਸੇਵਾ ਸੇ ਮਨ ਮੇਂ ਬਸਤਾ ਹੈ॥
Prof. Sahib Singhਜਿਸ ਨਾਲ ਸਾਰੇ ਦੁੱਖ ਦੂਰ ਹੁੰਦੇ ਹਨ ਤੇ ਪਰਮਾਤਮਾ ਮਨ ਵਿਚ ਆ ਵੱਸਦਾ ਹੈ,ਪਦ ਅਰਥ ਮਨਿ = ਮਨ ਵਿਚ।
SikhNet (Spanish)pues el Señor habita entonces en tu interior.
ਦਰਿ ਸਾਚੈ; ਦੀਸੈ ਸਚਿਆਰੁ ॥੪॥
dar saachai; deesai sachiaar |4|
Sant Singh KhalsaThen, at the Gate of the True Lord, one appears truthful. ||4||
Manmohan SinghThen at the True Gate he looks true.
Manmohan Singh (Punjabi)ਅਤੇ ਉਹ ਸੱਚੇ ਦਰਬਾਰ ਅੰਦਰ ਸੱਚਾ ਦਿਸਦਾ ਹੈ।
Fareedkot Teekaਔਰ ਸਚੇ (ਦਰਿ) ਸਤਸੰਗਤ ਮੇਂ ਵਹੁ ਸਚਾ ਦੇਖੀਤਾ ਹੈ॥੪॥
Prof. Sahib Singhਤੇ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੁਰਖ਼-ਰੂ ਦਿੱਸਦਾ ਹੈ ॥੪॥ਪਦ ਅਰਥ ਦਰਿ = ਦਰ ਤੇ। ਸਚਿਆਰੁ = ਸੁਰਖ਼-ਰੂ ॥੪॥
SikhNet (Spanish)Todas tus aflicciones desaparecen y en la Corte Verdadera, tú eres aprobado. (4)
ਗੁਰ ਸੇਵਾ ਤੇ; ਤ੍ਰਿਭਵਣ ਸੋਝੀ ਹੋਇ ॥
gur sevaa te; tribhavan sojhee hoe |
Sant Singh KhalsaServing the Guru, one comes to know the three worlds.
Manmohan SinghBy Guru's service, man acquires the knowledge of the three worlds,
Manmohan Singh (Punjabi)ਗੁਰਾਂ ਦੀ ਘਾਲ ਕਮਾਉਣ ਦੁਆਰਾ ਆਦਮੀ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਹੋ ਜਾਂਦੀ ਹੈ,
Fareedkot Teekaਗੁਰੋਂ ਕੀ ਸੇਵਾ ਸੇ ਤੀਨੋਂ ਲੋਕ ਕੀ ਖਬਰ ਹੋ ਜਾਤੀ ਹੈ॥
Prof. Sahib Singh(ਹੇ ਮੇਰੇ ਮਨ!) ਗੁਰੂ ਦੀ ਦੱਸੀ ਸੇਵਾ ਦੀ ਬਰਕਤਿ ਨਾਲ ਤਿੰਨਾਂ ਭਵਨਾਂ ਵਿਚ ਵਿਆਪਕ ਪਰਮਾਤਮਾ ਦੀ ਸੂਝ ਪ੍ਰਾਪਤ ਹੁੰਦੀ ਹੈ,
SikhNet (Spanish)A través del Servicio al Guru, uno conoce la realidad de los tres mundos,
ਆਪੁ ਪਛਾਣਿ; ਹਰਿ ਪਾਵੈ ਸੋਇ ॥
aap pachhaan; har paavai soe |
Sant Singh KhalsaUnderstanding his own self, he obtains the Lord.
Manmohan Singhand recognising his ownself he obtains that God.
Manmohan Singh (Punjabi)ਅਤੇ ਆਪਣੇ ਆਪ ਨੂੰ ਸਿਆਣ ਕੇ ਉਹ ਉਸ ਵਾਹਿਗੁਰੂ ਨੂੰ ਪਾ ਲੈਦਾ ਹੈ।
Fareedkot Teekaਪੁਨ: ਸੋ ਪੁਰਸ ਅਪਨੇ ਆਪ ਕੋ ਪਹਿਚਾਨ ਕਰ ਹਰਿ ਕੋ ਪਾਵਤਾ ਹੈ॥
Prof. Sahib Singhਤੇ ਉਹ ਮਨੁੱਖ ਆਪਣਾ ਆਤਮਕ ਜੀਵਨ ਪੜਤਾਲ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ।ਪਦ ਅਰਥ ਆਪੁ = ਆਪਣੇ ਆਤਮਕ ਜੀਵਨ ਨੂੰ।
SikhNet (Spanish)conoce al Ser interior y obtiene al Señor.
ਸਾਚੀ ਬਾਣੀ; ਮਹਲੁ ਪਰਾਪਤਿ ਹੋਇ ॥੫॥
saachee baanee; mehal paraapat hoe |5|
Sant Singh KhalsaThrough the True Word of His Bani, we enter the Mansion of His Presence. ||5||
Manmohan SinghThrough the True Gurbani the mortal gets into the Lord's palace.
Manmohan Singh (Punjabi)ਸੱਚੀ ਗੁਰਬਾਦੀ ਦੇ ਜ਼ਰੀਏ, ਜੀਵ ਮਾਲਕ ਦੇ ਮੰਦਰ ਨੂੰ ਪਾ ਲੈਦਾ ਹੈ।
Fareedkot Teekaਸਾਚੀ ਬਾਣੀ ਕਰ ਕੇ (ਮਹਲੁ) ਸ੍ਵਰੂਪ ਸੋਭਾ ਹੋਤੀ ਹੈ॥੬॥
Prof. Sahib Singhਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਉਸ ਨੂੰ ਪਰਮਾਤਮਾ ਦੇ ਚਰਨਾਂ ਵਿਚ ਥਾਂ ਮਿਲ ਜਾਂਦੀ ਹੈ ॥੫॥ਪਦ ਅਰਥ ਮਹਲੁ = ਪ੍ਰਭੂ-ਚਰਨਾਂ ਵਿਚ ਨਿਵਾਸ ॥੫॥
SikhNet (Spanish)Sí, a través de la Palabra Verdadera, uno llega hasta el Castillo del Señor. (5)
ਗੁਰ ਸੇਵਾ ਤੇ; ਸਭ ਕੁਲ ਉਧਾਰੇ ॥
gur sevaa te; sabh kul udhaare |
Sant Singh KhalsaServing the Guru, all of one's generations are saved.
Manmohan SinghBy Guru's service man saves his generations,
Manmohan Singh (Punjabi)ਗੁਰਾਂ ਦੀ ਟਹਿਲ ਦੁਆਰਾ ਬੰਦਾ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਬਚਾ ਲੈਦਾ ਹੈ,
Fareedkot Teekaਗੁਰੋਂ ਕੀ ਸੇਵਾ ਤੇ ਸਭ ਕੁਲੋਂ ਕਾ ਉਧਾਰ ਕਰ ਲੇਤਾ ਹੈ॥
Prof. Sahib Singh(ਹੇ ਮੇਰੇ ਮਨ!) ਗੁਰੂ ਦੀ ਦੱਸੀ ਸੇਵਾ ਦਾ ਸਦਕਾ ਮਨੁੱਖ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਵਿਕਾਰਾਂ ਤੋਂ ਬਚਾ ਲੈਂਦਾ ਹੈ,ਪਦ ਅਰਥ ਤੇ = ਨਾਲ। ਉਧਾਰੇ = ਵਿਕਾਰਾਂ ਤੋਂ ਬਚਾ ਲੈਂਦਾ ਹੈ।
SikhNet (Spanish)A través del Servicio del Guru, uno se vuelve la fuente de la Liberación para todos sus parientes.
ਨਿਰਮਲ ਨਾਮੁ; ਰਖੈ ਉਰਿ ਧਾਰੇ ॥
niramal naam; rakhai ur dhaare |
Sant Singh KhalsaKeep the Immaculate Naam enshrined within your heart.
Manmohan Singhand keeps the Immaculate Name enshrined in his mind.
Manmohan Singh (Punjabi)ਅਤੇ ਪਵਿੱਤਰ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰਖਦਾ ਹੈ।
Fareedkot Teekaਔ ਸੁਧ ਨਾਮ ਕੋ ਹ੍ਰਿਦ੍ਯ ਮੇਂ ਧਾਰਨ ਕਰ ਰਖਤਾ ਹੈ॥
Prof. Sahib Singhਮਨੁੱਖ ਪਰਮਾਤਮਾ ਦੇ ਪਵਿਤ੍ਰ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹੈ,ਪਦ ਅਰਥ ਉਰਿ = ਹਿਰਦੇ ਵਿਚ।
SikhNet (Spanish)Enalteciendo al Nombre Inmaculado en su corazón,
ਸਾਚੀ ਸੋਭਾ; ਸਾਚਿ ਦੁਆਰੇ ॥੬॥
saachee sobhaa; saach duaare |6|
Sant Singh KhalsaIn the Court of the True Lord, you shall be adorned with True Glory. ||6||
Manmohan SinghHe is bedecked with true glory in the True Court.
Manmohan Singh (Punjabi)ਸੱਚੇ ਦਰਬਾਰ ਅੰਦਰ ਉਹ ਸੱਚੀ ਪ੍ਰਭਤਾ ਨਾਲ ਸਸ਼ੋਭਤ ਹੁੰਦਾ ਹੈ।
Fareedkot Teekaਅਰੁ ਸਚੇ ਕੇ ਦ੍ਵਾਰੇ ਪਰ ਉਸ ਭਗਤ ਕੀ ਸਚੀ ਸੋਭਾ ਹੋਤੀ ਹੈ॥੬॥
Prof. Sahib Singhਤੇ ਉਸ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸਦਾ-ਟਿਕਵੀਂ ਵਡਿਆਈ ਮਿਲ ਜਾਂਦੀ ਹੈ ॥੬॥ਪਦ ਅਰਥ ਸਾਚਿ ਦੁਆਰੇ = ਸਦਾ-ਥਿਰੁ ਦਰ ਤੇ ॥੬॥
SikhNet (Spanish)uno es investido con Gloria en el Verdadero Hogar. (6)
ਸੇ ਵਡਭਾਗੀ; ਜਿ ਗੁਰਿ ਸੇਵਾ ਲਾਏ ॥
se vaddabhaagee; ji gur sevaa laae |
Sant Singh KhalsaHow very fortunate are they, who are committed to the Guru's service.
Manmohan SinghVery fortunate are they whom the Guru puts to his service.
Manmohan Singh (Punjabi)ਪਰਮ ਉੱਤਮ ਨਸੀਬਾਂ ਵਾਲੇ ਹਨ ਉਹ, ਜਿਨ੍ਹਾਂ ਨੂੰ ਗੁਰੂ ਜੀ ਆਪਣੀ ਚਾਕਰੀ ਵਿੱਚ ਲਾਉਂਦੇ ਹਨ।
Fareedkot Teekaਜੋ ਗੁਰੋਂ ਨੇ ਅਪਨੀ ਸੇਵਾ ਮੇਂ ਲਗਾਇ ਲੀਏ ਹੈਂ, ਸੋ ਵਡੇ ਭਾਗਵਾਨ ਹੈਂ॥
Prof. Sahib Singh(ਹੇ ਮੇਰੇ ਮਨ!) ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦੀ ਸੇਵਾ ਭਗਤੀ ਵਿਚ ਜੋੜ ਦਿੱਤਾ ਹੈ।ਪਦ ਅਰਥ ਜਿ = ਜੇਹੜੇ। ਗੁਰਿ = ਗੁਰੂ ਨੇ।
SikhNet (Spanish)Afortunados son todos aquéllos a quienes el Guru los ha traído a Su Servicio.
ਅਨਦਿਨੁ ਭਗਤਿ; ਸਚੁ ਨਾਮੁ ਦ੍ਰਿੜਾਏ ॥
anadin bhagat; sach naam drirraae |
Sant Singh KhalsaNight and day, they are engaged in devotional worship; the True Name is implanted within them.
Manmohan SinghNight and day they remain absorbed in Lord's meditation and firmly grasp the True Name.
Manmohan Singh (Punjabi)ਰੈਣ ਦਿਹੁੰ ਉਹ ਸੁਆਮੀ ਦੇ ਸਿਮਰਨ ਅੰਦਰ ਲੀਨ ਰਹਿੰਦੇ ਹਨ ਅਤੇ ਸੱਚੇ ਨਾਮ ਨੂੰ ਘੁਟ ਕੇ ਫੜੀ ਰਖਦੇ ਹਨ।
Fareedkot Teekaਰਾਤਿ ਦਿਨ ਆਪ ਭਗਤੀ ਕਰਤੇ ਅਰ ਔਰੋਂ ਕੋ ਸਚਾ ਨਾਮ ਦ੍ਰਿੜ ਕਰਾਵਤੇ ਹੈਂ॥
Prof. Sahib Singhਗੁਰੂ ਉਹਨਾਂ ਦੇ ਹਿਰਦੇ ਵਿਚ ਹਰ ਵੇਲੇ ਪਰਮਾਤਮਾ ਦੀ ਭਗਤੀ ਤੇ ਸਦਾ-ਥਿਰ ਨਾਮ ਦਾ ਸਿਮਰਨ ਪੱਕਾ ਕਰ ਦੇਂਦਾ ਹੈ।ਪਦ ਅਰਥ ਅਨਦਿਨੁ = ਹਰ ਰੋਜ਼।
SikhNet (Spanish)Ellos se dedican a la Alabanza de Dios noche y día y el Naam, el Nombre del Señor es engarzado como joya en sus mentes.
ਨਾਮੇ ਉਧਰੇ; ਕੁਲ ਸਬਾਏ ॥੭॥
naame udhare; kul sabaae |7|
Sant Singh KhalsaThrough the Naam, all of one's generations are saved. ||7||
Manmohan SinghThrough the Name all the lineages (generations) are emancipated.
Manmohan Singh (Punjabi)ਨਾਮ ਦੇ ਰਾਹੀਂ ਸਮੂਹ ਵੰਸ਼ ਬੰਦ-ਖਲਾਸ ਹੋ ਜਾਂਦੇ ਹਨ।
Fareedkot Teekaਨਾਮ ਕਰ ਕੇ ਉਨ ਕੇ (ਸਬਾਏ) ਸਭ ਕੁਲ ਉਧਰੇ ਹੈਂ॥੭॥
Prof. Sahib Singh(ਹੇ ਮਨ!) ਹਰਿ-ਨਾਮ ਦੀ ਬਰਕਤਿ ਨਾਲ, ਉਹਨਾਂ ਦੇ ਸਾਰੇ ਕੁਲ ਭੀ ਵਿਕਾਰਾਂ ਤੋਂ ਬਚ ਜਾਂਦੇ ਹਨ ॥੭॥ਪਦ ਅਰਥ ਕੁਲ = ਖ਼ਾਨਦਾਨ। ਸਬਾਏ = ਸਾਰੇ ॥੭॥
SikhNet (Spanish)Sí, a través de la Joya del Nombre del Señor millones de hombres han sido emancipados. (7)
ਨਾਨਕੁ; ਸਾਚੁ ਕਹੈ ਵੀਚਾਰੁ ॥
naanak; saach kahai veechaar |
Sant Singh KhalsaNanak chants the true thought.
Manmohan SinghNanak gives vent to the true thought.
Manmohan Singh (Punjabi)ਨਾਨਕ ਸੱਚੇ ਖ਼ਿਆਲ ਦਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਸੱਚ ਬੀਚਾਰ ਵਾ ਵੀਚਾਰੁ ਕਰ ਸਚੁ ਕਹਤੇ ਹੈਂ॥
Prof. Sahib Singhਨਾਨਕ (ਤੈਨੂੰ) ਅਟੱਲ (ਨਿਯਮ ਦੀ) ਵਿਚਾਰ ਦੱਸਦਾ ਹੈ,ਪਦ ਅਰਥ ਨਾਨਕੁ ਕਹੈ = ਨਾਨਕ ਆਖਦਾ ਹੈ। ਸਾਚੁ = ਅਟੱਲ।
SikhNet (Spanish)Nanak canta en meditación que uno debe guardar el Naam,
ਹਰਿ ਕਾ ਨਾਮੁ; ਰਖਹੁ ਉਰਿ ਧਾਰਿ ॥
har kaa naam; rakhahu ur dhaar |
Sant Singh KhalsaKeep the Name of the Lord enshrined within your heart.
Manmohan SinghKeep thou, O man, God's Name clasped to thy heart.
Manmohan Singh (Punjabi)ਰੱਬ ਦੇ ਨਾਮ ਨੂੰ ਤੂੰ ਹੇ ਬੰਦੇ! ਆਪਣੇ ਦਿਲ ਨਾਲ ਲਾਈ ਰੱਖ।
Fareedkot Teekaਹਰਿ ਨਾਮ ਕੋ ਉਰ ਮੇਂ ਧਾਰਨ ਕਰ ਰਖਹੁ॥
Prof. Sahib Singh(ਉਹ ਵਿਚਾਰ ਇਹ ਹੈ ਕਿ) ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਟਿਕਾਈ ਰੱਖ।ਪਦ ਅਰਥ ਧਾਰਿ = ਟਿਕਾ ਕੇ।
SikhNet (Spanish)el Nombre del Señor en su corazón,
ਹਰਿ ਭਗਤੀ ਰਾਤੇ; ਮੋਖ ਦੁਆਰੁ ॥੮॥੨॥੨੪॥
har bhagatee raate; mokh duaar |8|2|24|
Sant Singh KhalsaImbued with devotion to the Lord, the gate of salvation is found. ||8||2||24||
Manmohan SinghBecoming imbued with God's worship the gate of salvation is obtained.
Manmohan Singh (Punjabi)ਵਾਹਿਗੁਰੂ ਦੀ ਉਪਾਸ਼ਨਾ ਨਾਲ ਰੰਗੀਜਣ ਦੁਆਰਾ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜੋ ਹਰਿ ਭਗਤੀ ਮੇਂ (ਰਾਤੇ) ਮਿਲੇ ਹੈਂ, ਸੋ ਮੋਖ ਦੁਆਰ ਤਤ੍ਵ ਗ੍ਯਾਨ ਕੋ ਪਾਉਤੇ ਹੈਂ॥੮॥੨॥☬ਆਸਾ ਰੂਪ ਨਿੰਦ੍ਰਾ ਕੋ ਗ੍ਯਾਨ ਕੀ ਪ੍ਰਾਪਤੀ ਮੇਂ ਬਿਘਨ ਰੂਪ ਦਿਖਾਇ ਕਰ ਤਿਸ ਕੀ ਨਿਬ੍ਰਤੀ ਕਾ ਉਪਾਉ ਕਹਤੇ ਹੈਂ:
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ ਉਹਨਾਂ ਨੂੰ (ਵਿਕਾਰਾਂ ਤੋਂ) ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭ ਪੈਂਦਾ ਹੈ ॥੮॥੨॥੨੪॥ਪਦ ਅਰਥ ਮੋਖ ਦੁਆਰ = ਮੁਕਤੀ ਦਾ ਦਰਵਾਜ਼ਾ ॥੮॥੨॥੨੪॥
SikhNet (Spanish)porque sólo imbuido en la Adoración del Señor uno es liberado. (8‑2‑24)