ਆਸਾ ਮਹਲਾ ੩ ॥
aasaa mahalaa 3 | Ang 423
Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.
ਆਸਾ ਆਸ ਕਰੇ; ਸਭੁ ਕੋਈ ॥
aasaa aas kare; sabh koee | Ang 423
Sant Singh KhalsaEveryone lives, hoping in hope.
Manmohan SinghEvery one lives by cherishing hope upon hope.
Manmohan Singh (Punjabi)ਹਰ ਕੋਈ ਉਮੈਦ ਹੀ ਉਮੈਦ ਧਾਰ ਕੇ ਜੀਊਦਾ ਹੈ।
Fareedkot Teekaਸਭ ਕੋਈ ਆਸਾ ਹੀ ਆਸਾ ਕਰਤਾ ਹੈ ਅਰਥਾਤ ਪਦਾਰਥੋਂ ਹੀ ਕੋ ਚਾਹਤਾ ਹੈ॥
Prof. Sahib Singh(ਦੁਨੀਆ ਵਿਚ) ਹਰੇਕ ਜੀਵ ਆਸਾਂ ਹੀ ਆਸਾਂ ਬਣਾਂਦਾ ਰਹਿੰਦਾ ਹੈ।ਪਦ ਅਰਥ ਆਸਾ ਆਸ ਕਰੇ = ਆਸਾਂ ਹੀ ਆਸਾਂ ਬਣਾਂਦਾ ਹੈ। ਸਭੁ ਕੋਈ = ਹਰੇਕ ਜੀਵ।
SikhNet (Spanish)Todos viven en la ilusión de una esperanza,
ਹੁਕਮੈ ਬੂਝੈ; ਨਿਰਾਸਾ ਹੋਈ ॥
hukamai boojhai; niraasaa hoee | Ang 423
Sant Singh KhalsaUnderstanding His Command, one becomes free of desire.
Manmohan SinghUnderstanding His will man becomes desireless.
Manmohan Singh (Punjabi)ਉਸ ਦੀ ਰਜ਼ਾ ਨੂੰ ਸਮਝ ਕੇ ਆਦਮੀ ਇੱਛਾ-ਰਹਿਤ ਹੋ ਜਾਂਦਾ ਹੈ।
Fareedkot Teekaਜੋ ਅਕਾਲ ਪੁਰਖ ਕੇ ਹੁਕਮ ਕੋ ਬੂਝਤਾ ਹੈ, ਸੋ ਆਸਾ ਸੇ ਨਿਰਾਸਾ ਹੋਤਾ ਹੈ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਉਹ ਆਸਾਂ ਦੇ ਜਾਲ ਵਿਚੋਂ ਨਿਕਲ ਜਾਂਦਾ ਹੈ।ਪਦ ਅਰਥ ਨਿਰਾਸਾ = ਆਸਾਂ ਤੋਂ ਸੁਤੰਤਰ।
SikhNet (Spanish)pero tomando Conciencia del Mandato del Señor, uno abandona toda esperanza que provenga de su propio ego.
ਆਸਾ ਵਿਚਿ ਸੁਤੇ; ਕਈ ਲੋਈ ॥
aasaa vich sute; kee loee | Ang 423
Sant Singh KhalsaSo many are asleep in hope.
Manmohan SinghMany a man are asleep in hopes.
Manmohan Singh (Punjabi)ਬਹੁਤ ਸਾਰੇ ਲੋਕ ਉਮੈਦ ਅੰਦਰ ਸੁੱਤੇ ਹੋਏ ਹਨ।
Fareedkot Teekaਆਸਾ ਰੂਪ ਨਿੰਦ੍ਰਾ ਮੇਂ ਕਈ ਲੋਕ ਵਾਲੋਂ ਕੋ ਵਾਲੇ ਇੰਦ੍ਰ, ਬਰਨ, ਕੁਬੇਰਾਦਿ ਸੋਏ ਹੂਏ ਹੈਂ॥
Prof. Sahib Singhਬੇਅੰਤ ਲੁਕਾਈ ਆਸਾਂ (ਦੇ ਜਾਲ) ਵਿਚ (ਫਸ ਕੇ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਪਈ ਹੈ।ਪਦ ਅਰਥ ਲੋਈ = ਲੋਕ।
SikhNet (Spanish)Muchos se han adormecido por falsas esperanzas
ਸੋ ਜਾਗੈ; ਜਾਗਾਵੈ ਸੋਈ ॥੧॥
so jaagai; jaagaavai soee |1| Ang 423
Sant Singh KhalsaHe alone wakes up, whom the Lord awakens. ||1||
Manmohan SinghHe alone wakes up, whom He awakens.
Manmohan Singh (Punjabi)ਕੇਵਲ ਉਹੀ ਜਾਗਦਾ ਹੈ, ਜਿਸ ਨੂੰ ਉਹ ਜਗਾਉਂਦਾ ਹੈ।
Fareedkot Teekaਸੋਈ ਇਸ ਆਸਾ ਰੂਪ ਨਿੰਦ੍ਰਾ ਤੇ ਜਾਗਤਾ ਹੈ ਜਿਸ ਕੋ ਕੋਈ ਸਤਿਗੁਰ ਜਗਾਉਤਾ ਹੈ॥੧॥
Prof. Sahib Singhਉਹੀ ਮਨੁੱਖ (ਇਸ ਨੀਂਦ ਵਿਚੋਂ) ਜਾਗਦਾ ਹੈ ਜਿਸ ਨੂੰ (ਗੁਰੂ ਦੀ ਸਰਨ ਪਾ ਕੇ) ਪਰਮਾਤਮਾ ਆਪ ਜਗਾਂਦਾ ਹੈ ॥੧॥ਪਦ ਅਰਥ ਸੋਈ = ਉਹ ਆਪ ਹੀ ॥੧॥
SikhNet (Spanish)y sólo está despierto aquél a quien el Señor despierta. (1)
ਸਤਿਗੁਰਿ. ਨਾਮੁ ਬੁਝਾਇਆ; ਵਿਣੁ ਨਾਵੈ. ਭੁਖ ਨ ਜਾਈ ॥
satigur. naam bujhaaeaa; vin naavai. bhukh na jaaee | Ang 423
Sant Singh KhalsaThe True Guru has led me to understand the Naam, the Name of the Lord; without the Naam, hunger does not go away.
Manmohan SinghThe True Guru has made me realise the Name and without the Name hunger goes not.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਨਾਮ ਅਨੁਭਵ ਕਰਾਇਆ ਹੈ। ਨਾਮ ਦੇ ਬਾਝੋਂ ਖੁਧਿਆ ਦੂਰ ਨਹੀਂ ਹੁੰਦੀ।
Fareedkot Teekaਸਤਿਗੁਰੋਂ ਨੇ ਨਾਮ ਬੁਝਾਯਾ ਹੈ ਬਿਨਾ ਨਾਮ ਕੇ ਕਿਸੀ ਕੀ ਭੂਖ ਨਹੀਂ ਜਾਤੀ ਹੈ॥
Prof. Sahib Singhਗੁਰੂ ਨੇ (ਜਿਸ ਨੂੰ) ਹਰਿ-ਨਾਮ (ਸਿਮਰਨਾ) ਸਿਖਾ ਦਿੱਤਾ (ਉਸ ਦੀ ਮਾਇਆ ਵਾਲੀ ਭੁੱਖ ਮਿਟ ਗਈ)। ਹਰਿ-ਨਾਮ ਤੋਂ ਬਿਨਾ (ਮਾਇਆ ਵਾਲੀ) ਭੁੱਖ ਦੂਰ ਨਹੀਂ ਹੁੰਦੀ।ਪਦ ਅਰਥ ਸਤਿਗੁਰਿ = ਗੁਰੂ ਨੇ।
SikhNet (Spanish)El Verdadero Guru nos hace tomar Conciencia del Naam, el Nombre del Señor, pues sin el Nombre, el hambre del ser no puede ser apaciguada.
ਨਾਮੇ. ਤ੍ਰਿਸਨਾ ਅਗਨਿ ਬੁਝੈ; ਨਾਮੁ ਮਿਲੈ ਤਿਸੈ ਰਜਾਈ ॥੧॥ ਰਹਾਉ ॥
naame. trisanaa agan bujhai; naam milai tisai rajaaee |1| rahaau | Ang 424
Sant Singh KhalsaThrough the Naam, the fire of desire is extinguished; the Naam is obtained by His Will. ||1||Pause||
Manmohan SinghThrough the Name the fire of desire is extinguished and by His will, His name is obtained. Pause.
Manmohan Singh (Punjabi)ਨਾਮ ਦੇ ਜਰੀਏ ਖਾਹਿਸ਼ ਦੀ ਅੱਗ ਬੁਝ ਜਾਂਦੀ ਹੈ। ਉਸ ਦੇ ਭਾਣੇ ਦੁਆਰਾ ਨਾਮ ਪ੍ਰਾਪਤ ਹੁੰਦਾ ਹੈ। ਠਹਿਰਾਉ।
Fareedkot Teekaਨਾਮ ਹੀ ਤੇ ਤ੍ਰਿਸਨਾ ਅਗਨਿ ਬੂਝਤੀ ਹੈ, ਪਰੰਤੂ ਸੋ ਨਾਮ ਤਿਸ (ਰਜਾਈ) ਪਰਮੇਸ੍ਵਰ ਕੀ ਆਗਿਆ ਸੇ ਮਿਲਤਾ ਹੈ॥੧॥ ਰਹਾਉ ॥
Prof. Sahib Singh(ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਬੁੱਝਦੀ ਹੈ, ਤੇ ਇਹ ਨਾਮ ਉਸ ਮਾਲਕ ਦੀ ਰਜ਼ਾ ਅਨੁਸਾਰ ਮਿਲਦਾ ਹੈ (ਗੁਰੂ ਦੀ ਰਾਹੀਂ) ॥੧॥ ਰਹਾਉ ॥ਪਦ ਅਰਥ ਨਾਮੇ = ਨਾਮ ਦੀ ਰਾਹੀਂ ਹੀ। ਤਿਸੈ ਰਜਾਈ = ਉਸ ਪਰਮਾਤਮਾ ਦੀ ਰਜ਼ਾ ਨਾਲ ਹੀ ॥੧॥ ਰਹਾਉ ॥
SikhNet (Spanish)A través del Naam, el Nombre del Señor, el fuego del deseo es sosegado, pero uno es bendecido con el Nombre por la Voluntad Divina. (1‑Pausa)
ਕਲਿ ਕੀਰਤਿ; ਸਬਦੁ ਪਛਾਨੁ ॥
kal keerat; sabad pachhaan | Ang 424
Sant Singh KhalsaIn the Dark Age of Kali Yuga, realize the Word of the Shabad.
Manmohan SinghIn the Dark age, realise thou the Lord's praise.
Manmohan Singh (Punjabi)ਕਾਲੇ ਸਮੇ ਅੰਦਰ ਤੂੰ ਸੁਆਮੀ ਦੀ ਸਿਫ਼ਤ ਸਨਾ ਨੂੰ ਅਨੁਭਵ ਕਰ।
Fareedkot Teekaਕਲਿਜੁਗ ਮੇਂ ਕੀਰਤਨ ਕਰ ਕੇ ਬ੍ਰਹਮ ਕੋ ਪਛਾਨੀਤਾ ਹੈ॥
Prof. Sahib Singhਇਸ ਜਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ, ਤੇ ਗੁਰੂ ਦੇ ਸ਼ਬਦ ਨਾਲ ਜਾਣ-ਪਛਾਣ ਪਾਈ ਰੱਖ।ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਕਲਿ = ਇਸ ਜਗਤ ਵਿਚ।
SikhNet (Spanish)Conoce la Esencia de la Palabra del Señor en esta época obscura,
ਏਹਾ ਭਗਤਿ; ਚੂਕੈ ਅਭਿਮਾਨੁ ॥
ehaa bhagat; chookai abhimaan | Ang 424
Sant Singh KhalsaBy this devotional worship, egotism is eliminated.
Manmohan SinghWith this worship one's ego is stilled.
Manmohan Singh (Punjabi)ਇਸ ਉਪਾਸ਼ਨਾ ਨਾਲ ਆਦਮੀ ਦਾ ਅੰਹਕਾਰ ਦੂਰ ਹੋ ਜਾਂਦਾ ਹੈ।
Fareedkot Teekaਏਹੀ ਬਡੀ ਭਗਤੀ ਹੈ ਅਰ ਇਸੀ ਸੇ ਅਭਿਮਾਨ ਨਿਬ੍ਰਿਤ ਹੋਤਾ ਹੈ॥
Prof. Sahib Singhਇਹ ਪਰਮਾਤਮਾ ਦੀ ਭਗਤੀ ਹੀ ਹੈ ਜਿਸ ਨਾਲ ਮਨ ਵਿਚੋਂ ਅਹੰਕਾਰ ਦੂਰ ਹੁੰਦਾ ਹੈ,ਪਦ ਅਰਥ ਚੂਕੈ = ਮੁੱਕਦਾ ਹੈ।
SikhNet (Spanish)y en la Verdadera Alabanza dejarás a un lado tu ego.
ਸਤਿਗੁਰੁ ਸੇਵਿਐ; ਹੋਵੈ ਪਰਵਾਨੁ ॥
satigur seviai; hovai paravaan | Ang 424
Sant Singh KhalsaServing the True Guru, one becomes approved.
Manmohan SinghBy serving the True Guru, the man is approved.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਇਨਸਾਨ ਕਬੂਲ ਥੀ ਵੰਞਦਾ ਹੈ।
Fareedkot Teekaਸਤਿਗੁਰੋਂ ਕੀ ਸੇਵਾ ਕਰ ਕੇ ਜੀਵ ਪ੍ਰਮਾਣੀਕ ਹੋਤਾ ਹੈ॥
Prof. Sahib Singhਤੇ ਗੁਰੂ ਦੀ ਦੱਸੀ ਸੇਵਾ ਕੀਤਿਆਂ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ।ਪਦ ਅਰਥ ਸੇਵਿਐ = ਸੇਵਾ ਕੀਤਿਆਂ।
SikhNet (Spanish)Conoce a Aquél Ser que ha creado el deseo en ti,
ਜਿਨਿ ਆਸਾ ਕੀਤੀ; ਤਿਸ ਨੋ ਜਾਨੁ ॥੨॥
jin aasaa keetee; tis no jaan |2| Ang 424
Sant Singh KhalsaSo know the One, who created hope and desire. ||2||
Manmohan SinghDo thou realise Him who has created desire in thee.
Manmohan Singh (Punjabi)ਤੂੰ ਉਸ ਨੂੰ ਅਨੁਭਵ ਕਰ, ਜਿਸ ਨੇ ਤੇਰੇ ਅੰਦਰ ਖ਼ਾਹਿਸ਼ ਪੈਦਾ ਕੀਤੀ ਹੈ।
Fareedkot Teekaਜਿਸ ਨੇ ਯਹ ਆਸਾ ਉਤਪੰਨ ਕਰੀ ਹੈ ਤਿਸ ਕੋ ਤੂੰ ਜਾਨਣਾ ਕਰ॥੨॥
Prof. Sahib Singhਉਸ ਪਰਮਾਤਮਾ ਨਾਲ ਡੂੰਘੀ ਸਾਂਝ ਬਣਾ ਜਿਸ ਨੇ ਆਸਾ (ਮਨੁੱਖ ਦੇ ਮਨ ਵਿਚ) ਪੈਦਾ ਕੀਤੀ ਹੈ ॥੨॥ਪਦ ਅਰਥ ਜਿਨਿ = ਜਿਸ ਪਰਮਾਤਮਾ ਨੇ ॥੨॥
SikhNet (Spanish)y sirviendo al Verdadero Guru serás aprobado. (2)
ਤਿਸੁ ਕਿਆ ਦੀਜੈ; ਜਿ ਸਬਦੁ ਸੁਣਾਏ ॥
tis kiaa deejai; ji sabad sunaae | Ang 424
Sant Singh KhalsaWhat shall we offer to one who proclaims the Word of the Shabad?
Manmohan SinghWhat shalt thou offer to him who reads out Guru's hymns to thee;
Manmohan Singh (Punjabi)ਤੂੰ ਉਸ ਨੂੰ ਕੀ ਭੇਟਾ ਕਰੇਗਾ, ਜੋ ਤੈਨੂੰ ਗੁਰੂ ਦੀ ਬਾਣੀ ਸ੍ਰਵਣ ਕਰਾਉਂਦਾ ਹੈ,
Fareedkot Teekaਜੋ ਸਤਗੁਰੁ ਸਬਦੁ ਉਪਦੇਸੁ ਸੁਨਾਉਤਾ ਹੈ ਤਿਸ ਕੋ ਕਿਆ ਦੀਜੀਏ॥
Prof. Sahib Singhਉਸ ਨੂੰ ਕੇਹੜੀ ਭੇਟਾ ਦੇਣੀ ਚਾਹੀਦੀ ਹੈ, ਜੇਹੜਾ (ਗੁਰੂ) ਆਪਣਾ ਸ਼ਬਦ ਸੁਣਾਂਦਾ ਹੈ,ਪਦ ਅਰਥ ਤਿਸੁ = ਉਸ (ਗੁਰੂ) ਨੂੰ। ਦੀਜੈ = ਦੇਈਏ। ਜਿ = ਜੇਹੜਾ।
SikhNet (Spanish)¿Qué podemos ofrecer a aquél que nos recita la Palabra del Señor?
ਕਰਿ ਕਿਰਪਾ; ਨਾਮੁ ਮੰਨਿ ਵਸਾਏ ॥
kar kirapaa; naam man vasaae | Ang 424
Sant Singh KhalsaBy His Grace, the Naam is enshrined within our minds.
Manmohan Singhand mercifully enshrines the Name in thy mind?
Manmohan Singh (Punjabi)ਅਤੇ ਮਿਹਰ ਧਾਰ ਕੇ ਤੇਰੇ ਚਿੱਤ ਅੰਦਰ ਨਾਮ ਨੂੰ ਟਿਕਾਉਂਦਾ ਹੈ?
Fareedkot Teekaਔਰ ਕ੍ਰਿਪਾ ਕਰ ਕੇ ਮਨ ਮੇਂ ਨਾਮ ਕੋ ਬਸਾਇ ਦੇਤਾ ਹੈ॥
Prof. Sahib Singhਤੇ ਮੇਹਰ ਕਰ ਕੇ ਪਰਮਾਤਮਾ ਦਾ ਨਾਮ (ਸਾਡੇ) ਮਨ ਵਿਚ ਵਸਾਂਦਾ ਹੈ?ਪਦ ਅਰਥ ਮੰਨਿ = ਮਨਿ, ਮਨ ਵਿਚ।
SikhNet (Spanish)¿Qué a Aquél que, a través de Su Gracia, el Naam, el Nombre del Señor es enaltecido en nuestra mente?
ਇਹੁ ਸਿਰੁ ਦੀਜੈ; ਆਪੁ ਗਵਾਏ ॥
eihu sir deejai; aap gavaae | Ang 424
Sant Singh KhalsaOffer your head, and shed your self-conceit.
Manmohan SinghShedding thy self-conceit offer thou thy this head unto him.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਤਿਆਗ ਕੇ ਤੂੰ ਆਪਣਾ ਇਹ ਸੀਸ ਉਸ ਦੀ ਭੇਟਾ ਕਰ ਦੇ।
Fareedkot Teekaਜਬ ਆਪਾ ਭਾਉ ਦੂਰ ਕਰ ਕੇ ਇਹ ਸੀਸ ਤਿਸ ਕੋ ਦੀਜੀਏ॥
Prof. Sahib Singhਉਸ (ਗੁਰੂ) ਅਗੇ ਇਹ ਸਿਰ ਭੇਟਾ ਕਰਕੇ (ਹੰਕਾਰ ਨੂੰ ਮਾਰ ਕੇ) ਆਪਾ-ਭਾਵ ਦੂਰ ਕਰਨਾ ਚਾਹਿਦਾ ਹੈ।ਪਦ ਅਰਥ ਆਪੁ = ਆਪਾ-ਭਾਵ, ਹਉਮੈ। ਗਵਾਇ = ਗਵਾ ਕੇ।
SikhNet (Spanish)A tal Ser ofrécele tu cabeza y conociendo la
ਹੁਕਮੈ ਬੂਝੇ; ਸਦਾ ਸੁਖੁ ਪਾਏ ॥੩॥
hukamai boojhe; sadaa sukh paae |3| Ang 424
Sant Singh KhalsaOne who understands the Lord's Command finds lasting peace. ||3||
Manmohan SinghHe who understands Lord's command, obtains eternal peace.
Manmohan Singh (Punjabi)ਜੋ ਸੁਆਮੀ ਦੇ ਫੁਰਮਾਨ ਨੂੰ ਸਮਝਦਾ ਹੈ, ਉਹ ਸਦੀਵ ਆਰਾਮ ਨੂੰ ਪਾ ਲੈਦਾ ਹੈ।
Fareedkot Teekaਸਤਗੁਰੋਂ ਕੇ ਹੁਕਮੁ ਕੋ ਬੂਝੀਐ ਤਬ ਨਿਤ੍ਯ ਸੁਖੁ ਪ੍ਰਾਪਤ ਹੋਤਾ ਹੈ॥੩॥
Prof. Sahib Singhਤੇ ਜੋ ਇਸ ਤਰ੍ਹਾਂ ਹੰਕਾਰ ਨੂੰ ਮਾਰਦਾ ਹੈ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਸਦਾ ਆਤਮਕ ਆਨੰਦ ਮਾਣਦਾ ਹੈ ॥੩॥
SikhNet (Spanish)Voluntad del Señor obtendrás el Éxtasis Eterno. (3)
ਆਪਿ ਕਰੇ; ਤੈ ਆਪਿ ਕਰਾਏ ॥
aap kare; tai aap karaae | Ang 424
Sant Singh KhalsaHe Himself does, and causes others to do.
Manmohan SinghThe Lord Himself does and Himself causes others to do.
Manmohan Singh (Punjabi)ਪ੍ਰਭੂ ਖੁਦ ਕਰਦਾ ਹੈ ਅਤੇ ਖੁਦ ਹੀ ਹੋਰਨਾ ਤੋਂ ਕਰਾਉਂਦਾ ਹੈ।
Fareedkot Teekaਆਪੇ ਹੀ ਕਰਤੇ ਨੇ ਜੀਵ ਕਰੇ ਹੈਂ ਔਰੁ ਆਪ ਹੀ ਤਿਨ ਸੇਂ ਕਰਮ ਕਰਾਉਤਾ ਹੈ॥
Prof. Sahib Singhਪਰਮਾਤਮਾ ਸਭ ਕੁਝ ਆਪ ਹੀ ਕਰ ਰਿਹਾ ਹੈ, ਅਤੇ ਆਪ ਹੀ ਜੀਵਾਂ ਪਾਸੋਂ ਕਰਾਂਦਾ ਹੈ।ਪਦ ਅਰਥ ਤੈ = ਅਤੇ।
SikhNet (Spanish)El Señor Mismo realiza los actos y hace que otros los hagan,
ਆਪੇ ਗੁਰਮੁਖਿ; ਨਾਮੁ ਵਸਾਏ ॥
aape guramukh; naam vasaae | Ang 424
Sant Singh KhalsaHe Himself enshrines His Name in the mind of the Gurmukh.
Manmohan SinghHimself he installs the Name in mind of the pious person.
Manmohan Singh (Punjabi)ਖੁਦ ਹੀ ਉਹ ਪਵਿੱਤਰ ਪੁਰਸ਼ ਦੇ ਚਿੱਤ ਅੰਦਰ ਨਾਮ ਅਸਥਾਪਨ ਕਰਦਾ ਹੈ।
Fareedkot Teekaਆਪ ਹੀ ਗੁਰੋਂ ਦ੍ਵਾਰੇ ਹੋ ਕਰ ਮਨ ਮੇਂ ਨਾਮ ਬਸਾਉਤਾ ਹੈ॥
Prof. Sahib Singhਉਹ ਆਪ ਹੀ ਗੁਰੂ ਦੀ ਰਾਹੀਂ (ਮਨੁੱਖ ਦੇ ਮਨ ਵਿਚ ਆਪਣਾ) ਨਾਮ ਵਸਾਂਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ।
SikhNet (Spanish)y cuando así Le place, nos hace enaltecer Su Nombre en nuestra mente a través del Guru.
ਆਪਿ ਭੁਲਾਵੈ; ਆਪਿ ਮਾਰਗਿ ਪਾਏ ॥
aap bhulaavai; aap maarag paae | Ang 424
Sant Singh KhalsaHe Himself misleads us, and He Himself puts us back on the Path.
Manmohan SinghHe Himself misleads and Himself puts on the right path.
Manmohan Singh (Punjabi)ਉਹ ਆਪੇ ਕੁਰਾਹੇ ਪਾਉਂਦਾ ਹੈ ਅਤੇ ਆਪੇ ਹੀ ਠੀਕ ਰਾਹੇ ਪਾਉਂਦਾ ਹੈ।
Fareedkot Teekaਆਪ ਹੀ ਭੂਲਾਉਤਾ ਹੈ ਆਪ ਹੀ ਰਸਤੇ ਪਾਉਤਾ ਹੈ॥
Prof. Sahib Singhਪਰਮਾਤਮਾ ਆਪ ਹੀ ਕੁਰਾਹੇ ਪਾਂਦਾ ਹੈ ਆਪ ਹੀ ਸਹੀ ਰਸਤੇ ਪਾਂਦਾ ਹੈ।ਪਦ ਅਰਥ ਮਾਰਗਿ = ਰਸਤੇ ਉਤੇ।
SikhNet (Spanish)El Señor Mismo nos desvía y nos vuelve a poner en el Verdadero Sendero,
ਸਚੈ ਸਬਦਿ; ਸਚਿ ਸਮਾਏ ॥੪॥
sachai sabad; sach samaae |4| Ang 424
Sant Singh KhalsaThrough the True Word of the Shabad, we merge into the True Lord. ||4||
Manmohan SinghThrough the True Name the mortal merges into the True One.
Manmohan Singh (Punjabi)ਸੱਚੇ ਨਾਮ ਦੇ ਰਾਹੀਂ ਪ੍ਰਾਣੀ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਆਪ ਹੀ ਸਚੇ ਸਬਦ ਕੇ ਉਪਦੇਸ਼ ਕਰ ਅਪਨੇ ਸਚ ਸਰੂਪ ਮੇਂ (ਸਮਾਇ) ਮਿਲਾਇ ਲੇਤਾ ਹੈ॥੪॥
Prof. Sahib Singh(ਜਿਸ ਮਨੁੱਖ ਨੂੰ ਸਹੀ ਰਸਤੇ ਪਾਂਦਾ ਹੈ ਉਹ ਮਨੁੱਖ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੪॥ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਸਚਿ = ਸਦਾ-ਥਿਰ ਪ੍ਰਭੂ ਵਿਚ ॥੪॥
SikhNet (Spanish)y a través de la Verdadera Palabra, hace que uno se inmerja en Su ser. (4)
ਸਚਾ ਸਬਦੁ; ਸਚੀ ਹੈ ਬਾਣੀ ॥
sachaa sabad; sachee hai baanee | Ang 424
Sant Singh KhalsaTrue is the Shabad, and True is the Word of the Lord's Bani.
Manmohan SinghTrue is the Lord and true is His Gurbani.
Manmohan Singh (Punjabi)ਸੱਚਾ ਹੈ ਸੁਆਮੀ ਅਤੇ ਸੱਚੀ ਹੈ ਉਸ ਦੀ ਗੁਰਬਾਣੀ।
Fareedkot Teekaਤਿਸ ਕਾ ਮਹਾਂ ਵਾਰ ਰੂਪ ਸਬਦ ਸਚਾ ਹੈ ਅਰ ਰਾਮ ਨਾਮ ਰੂਪ ਬਾਣੀ ਭੀ ਸਚੀ ਹੈ; ਵਾ ਸਚਾ (ਸਬਦੁ) ਬ੍ਰਹਮ ਹੈ ਅਰ ਸਚੀ ਹੀ ਤਿਸ ਕੀ ਬੇਦ ਰੂਪ ਬਾਣੀ ਹੈ॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਹੀ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹੈ,
SikhNet (Spanish)Verdad es la Palabra; sí, Verdad es la Palabra del Señor,
ਗੁਰਮੁਖਿ ਜੁਗਿ ਜੁਗਿ; ਆਖਿ ਵਖਾਣੀ ॥
guramukh jug jug; aakh vakhaanee | Ang 424
Sant Singh KhalsaIn each and every age, the Gurmukhs speak it and chant it.
Manmohan SinghIn every age the holy persons utter and recite it.
Manmohan Singh (Punjabi)ਹਰ ਯੁੱਗ ਅੰਦਰ ਮਹਾਤਮਾ ਪੁਰਸ਼ ਇਸ ਦਾ ਉਚਾਰਨ ਤੇ ਕਥਨ ਕਰਦੇ ਹਨ।
Fareedkot Teekaਸੋ ਬਾਣੀ ਗੁਰਮੁਖੋਂ ਨੇ ਜੁਗੋਂ ਜੁਗੋਂ ਮੇਂ (ਆਖਿ) ਮੁਖ ਕਰ ਕੇ ਵਖਿਆਨ ਕਰੀ ਹੈ॥
Prof. Sahib Singhਜੋ ਹਰੇਕ ਜੁਗ ਵਿਚ ਲੁਕਾਈ ਗੁਰੂ ਦੀ ਰਾਹੀਂ ਉਚਾਰਦੀ ਆਈ ਹੈ (ਤੇ ਮਾਇਆ ਦੇ ਮੋਹ ਭਰਮ ਤੋਂ ਬਚਦੀ ਆਈ ਹੈ)।ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।
SikhNet (Spanish)y a través de las épocas los hombres La han recitado por la Gracia del Guru.
ਮਨਮੁਖਿ; ਮੋਹਿ ਭਰਮਿ ਭੋਲਾਣੀ ॥
manamukh; mohi bharam bholaanee | Ang 424
Sant Singh KhalsaThe self-willed manmukhs are deluded by doubt and attachment.
Manmohan SinghThe self-willed are gone astray in worldly love and doubt.
Manmohan Singh (Punjabi)ਆਪ-ਹੁਦਰੇ ਸੰਸਾਰੀ ਮਮਤਾ ਅਤੇ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ।
Fareedkot Teekaਮਨਮੁਖੋਂ ਕੀ ਬੁਧੀ ਮੋਹ ਅਰ ਭਰਮ ਮੇਂ ਭੁਲ ਰਹੀ ਹੈ॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਹਰੇਕ ਜੁਗ ਵਿਚ ਹੀ) ਮਾਇਆ ਦੇ ਮੋਹ ਵਿਚ ਫਸਿਆ ਰਿਹਾ, ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਿਹਾ।ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਮੋਹਿ = ਮੋਹ ਵਿਚ। ਭਰਮਿ = ਭਟਕਣਾ ਵਿਚ।
SikhNet (Spanish)Desde su ego los hombres son desviados por la duda, pues sin el Naam,
ਬਿਨੁ ਨਾਵੈ; ਸਭ ਫਿਰੈ ਬਉਰਾਣੀ ॥੫॥
bin naavai; sabh firai bauraanee |5| Ang 424
Sant Singh KhalsaWithout the Name, everyone wanders around insane. ||5||
Manmohan SinghWithout the Name every one wanders about like a mad man.
Manmohan Singh (Punjabi)ਨਾਮ ਦੇ ਬਗੈਰ ਹਰ ਕੋਈ ਪਾਗਲ ਪੁਰਸ਼ ਦੀ ਮਾਨਿਦ ਭਟਕਦਾ ਫਿਰਦਾ ਹੈ।
Fareedkot Teekaਬਿਨਾਂ ਨਾਮ ਕੇ ਸਾਰੀ ਸ੍ਰਿਸ਼ਟੀ (ਬਉਰਾਣੀ) ਕਮਲੀ ਫਿਰਤੀ ਹੈ॥੫॥☬ਪ੍ਰਸ਼ਨ: ਮਾਇਆ ਕੀ ਪ੍ਰਬਲਤਾ ਕਿਸੀ ਲੋਕ ਮੇਂ ਹੈ?
Prof. Sahib Singhਪਰਮਾਤਮਾ ਦੇ ਨਾਮ ਤੋਂ ਖੁੰਝ ਕੇ (ਹਰੇਕ ਜੁਗ ਵਿਚ ਹੀ) ਝੱਲੀ ਲੁਕਾਈ ਭਟਕਦੀ ਰਹੀ ਹੈ ॥੫॥ਪਦ ਅਰਥ ਬਉਰਾਣੀ = ਕਮਲੀ, ਪਾਗਲ ॥੫॥
SikhNet (Spanish)el Nombre del Señor, el mundo vaga como loco. (5)
ਤੀਨਿ ਭਵਨ ਮਹਿ; ਏਕਾ ਮਾਇਆ ॥
teen bhavan meh; ekaa maaeaa | Ang 424
Sant Singh KhalsaThroughout the three worlds, is the one Maya.
Manmohan SinghThroughout the three worlds the one mammon holds its away.
Manmohan Singh (Punjabi)ਤਿੰਨਾਂ ਪੁਰੀਆਂ ਅੰਦਰ ਇਕ ਮੋਹਣੀ ਦਾ ਹੀ ਬੋਲ ਬਾਲਾ ਹੈ।
Fareedkot Teekaਹੇ ਭਾਈ! ਯਹ ਏਕਾ ਮਾਯਾ ਤੀਨਹੂੰ ਲੋਕ ਮੇਂ ਹੈ॥
Prof. Sahib Singhਤਿੰਨਾਂ ਹੀ ਭਵਨਾਂ ਵਿਚ ਇਕ ਮਾਇਆ ਦਾ ਹੀ ਪ੍ਰਭਾਵ ਚਲਿਆ ਆ ਰਿਹਾ ਹੈ।
SikhNet (Spanish)A través de las tres Gunas, Maya
ਮੂਰਖਿ ਪੜਿ ਪੜਿ; ਦੂਜਾ ਭਾਉ ਦ੍ਰਿੜਾਇਆ ॥
moorakh parr parr; doojaa bhaau drirraaeaa | Ang 424
Sant Singh KhalsaThe fool reads and reads, but holds tight to duality.
Manmohan SinghThe fool reads much and holds fast to duality.
Manmohan Singh (Punjabi)ਮੂੜ੍ਹ ਘਣੇਰਾ ਪੜ੍ਹਦਾ ਹੈ, ਅਤੇ ਦਵੈਤ ਭਾਵ ਨੂੰ ਘੁੱਟ ਕੇ ਫੜੀ ਰਖਦਾ ਹੈ।
Fareedkot Teekaਮੂਰਖ ਨੇ ਪੜ ਕਰ ਕੇ ਦ੍ਵੈਤ ਭਾਉ ਕੋ ਦ੍ਰਿੜ ਕੀਆ ਔਰ ਕਰਾਯਾ ਹੈ॥
Prof. Sahib Singhਮੂਰਖ ਮਨੁੱਖ ਨੇ (ਗੁਰੂ ਤੋਂ ਖੁੰਝ ਕੇ ਸਿੰਮ੍ਰਿਤੀਆਂ ਸ਼ਾਸਤਰ ਆਦਿਕ) ਪੜ੍ਹ ਪੜ੍ਹ ਕੇ (ਆਪਣੇ ਅੰਦਰ ਸਗੋਂ) ਮਾਇਆ ਦਾ ਪਿਆਰ ਹੀ ਪੱਕਾ ਕੀਤਾ।ਪਦ ਅਰਥ ਮੂਰਖਿ = ਮੂਰਖ ਨੇ।
SikhNet (Spanish)mantiene su embrujo. Los supuestos sabios leen muchos libros, pero se aferran al otro,
ਬਹੁ ਕਰਮ ਕਮਾਵੈ; ਦੁਖੁ ਸਬਾਇਆ ॥
bahu karam kamaavai; dukh sabaaeaa | Ang 424
Sant Singh KhalsaHe performs all sorts of rituals, but still suffers terrible pain.
Manmohan SinghHe performs many ceremonies but suffers great pain.
Manmohan Singh (Punjabi)ਉਹ ਘਣੇਰੇ ਸੰਸਕਾਰ ਕਰਦਾ ਹੈ, ਪ੍ਰੰਤੂ ਬਹੁਤ ਤਕਲਫ਼ਿ ਉਠਾਉਂਦਾ ਹੈ।
Fareedkot Teekaਬਹੁ ਪਰਕਾਰ ਕੇ ਕਰਮ ਕਰਤਾ ਹੈ ਸੰਪੂਰਣ ਦੁਖ ਪਾਉਤਾ ਹੈ, ਭਾਵ ਆਨ ਦੇਵੋਂ ਕੀ ਉਪਾਸ਼ਨਾ ਸੇ ਬਹੁਤ ਦੁਖ ਹੋਤਾ ਹੈ॥
Prof. Sahib Singhਮੂਰਖ ਮਨੁੱਖ (ਗੁਰੂ ਤੋਂ ਖੁੰਝ ਕੇ ਸ਼ਾਸਤ੍ਰਾਂ ਅਨੁਸਾਰ ਮਿਥੇ) ਅਨੇਕਾਂ ਧਾਰਮਿਕ ਕੰਮ ਕਰਦਾ ਹੈ ਤੇ ਨਿਰਾ ਦੁੱਖ ਹੀ ਸਹੇੜਦਾ ਹੈ।ਪਦ ਅਰਥ ਕਰਮ = (ਮਿਥੇ ਹੋਏ ਧਾਰਮਿਕ) ਕੰਮ। ਸਬਾਇਆ = ਸਾਰਾ ਹੀ।
SikhNet (Spanish)y aunque se mantienen en la rectitud, sufren gran dolor
ਸਤਿਗੁਰੁ ਸੇਵਿ; ਸਦਾ ਸੁਖੁ ਪਾਇਆ ॥੬॥
satigur sev; sadaa sukh paaeaa |6| Ang 424
Sant Singh KhalsaServing the True Guru, eternal peace is obtained. ||6||
Manmohan SinghBy serving the True Guru alone he can obtain eternal peace.
Manmohan Singh (Punjabi)ਕੇਵਲ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਹੀ ਉਹ ਸਦੀਵੀ ਆਰਾਮ ਨੂੰ ਪਾ ਸਕਦਾ ਹੈ।
Fareedkot Teekaਸਤਗੁਰੋਂ ਕੀ ਸੇਵਾ ਕਰਨੇ ਸੇ ਗੁਰਮੁਖੋਂ ਨੇ ਨਿਤ੍ਯ ਸੁਖ ਪਾਇਆ ਹੈ॥੬॥
Prof. Sahib Singhਗੁਰੂ ਦੀ ਦੱਸੀ ਸੇਵਾ ਕਰ ਕੇ ਹੀ ਮਨੁੱਖ ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਮਾਣਦਾ ਹੈ ॥੬॥
SikhNet (Spanish)y obtienen la Paz sólo cuando sirven al Verdadero Guru. (6)
ਅੰਮ੍ਰਿਤੁ ਮੀਠਾ; ਸਬਦੁ ਵੀਚਾਰਿ ॥
amrit meetthaa; sabad veechaar | Ang 424
Sant Singh KhalsaReflective meditation upon the Shabad is such sweet nectar.
Manmohan SinghThe meditation on the name is a sweet Nectar.
Manmohan Singh (Punjabi)ਸਾਹਿਬ ਦਾ ਸਿਮਰਨ ਮਿੱਠੜਾ ਆਬਿ-ਹਿਯਾਤ ਹੈ।
Fareedkot Teekaਸਤਿਗੁਰੋਂ ਕੇ ਸਬਦ ਕਾ ਵੀਚਾਰ ਅੰਮ੍ਰਿਤ ਸੇ ਮੀਠਾ ਹੈ॥
Prof. Sahib Singhਗੁਰੂ ਦਾ ਸ਼ਬਦ (ਮਤ) ਮਿੱਠਾ ਅੰਮ੍ਰਿਤ ਹੈ ਜਿਸ ਨੂੰ ਵਿਚਾਰ ਕੇ,ਪਦ ਅਰਥ ਅੰਮ੍ਰਿਤ ਸਬਦੁ = ਆਤਮਕ ਜੀਵਨ ਦੇਣ ਵਾਲਾ ਸ਼ਬਦ।
SikhNet (Spanish)Uno sorbe del Néctar, viviendo en la Palabra del Señor.
ਅਨਦਿਨੁ ਭੋਗੇ; ਹਉਮੈ ਮਾਰਿ ॥
anadin bhoge; haumai maar | Ang 424
Sant Singh KhalsaNight and day, one enjoys it, subduing his ego.
Manmohan SinghBy stilling his ego, the mortal can enjoy it night and day.
Manmohan Singh (Punjabi)ਆਪਣੀ ਹੰਗਤਾ ਨੂੰ ਮੇਸਣ ਦੁਆਰਾ, ਪ੍ਰਾਣੀ ਰੈਣ ਦਿਹੁੰ ਇਸ ਨੂੰ ਮਾਣ ਸਕਦਾ ਹੈ।
Fareedkot Teekaਜਿਨੋਂ ਨੇ ਹੰਤਾ ਮਮਤਾ ਮਾਰੀ ਹੈ, ਸੋ ਰਾਤ ਦਿਨ ਅਨੰਦ ਕੋ ਭੋਗਤੇ ਹੈਂ॥
Prof. Sahib Singhਤੇ ਹਉਮੈ ਦੂਰ ਕਰ ਕੇ (ਵਡ-ਭਾਗੀ ਮਨੁੱਖ) ਆਤਮਕ ਜੀਵਨ ਦੇਣ ਵਾਲਾ ਸੁਆਦਲਾ ਨਾਮ-ਰਸ ਹਰ ਵੇਲੇ ਮਾਣ ਸਕਦਾ ਹੈ।ਪਦ ਅਰਥ ਅਨਦਿਨੁ = ਹਰ ਰੋਜ਼। ਮਾਰਿ = ਮਾਰ ਕੇ।
SikhNet (Spanish)Habiendo calmado su ego, se regocija noche y día,
ਸਹਜਿ ਅਨੰਦਿ; ਕਿਰਪਾ ਧਾਰਿ ॥
sehaj anand; kirapaa dhaar | Ang 424
Sant Singh KhalsaWhen the Lord showers His Mercy, we enjoy celestial bliss.
Manmohan SinghHe, unto whom the Lord shows mercy is blessed with Divine bliss.
Manmohan Singh (Punjabi)ਜਿਸ ਉਤੇ ਸੁਆਮੀ ਦਇਆ ਕਰਦਾ ਹੈ, ਊਸ ਨੂੰ ਰੱਬੀ ਖੁਸ਼ੀ ਦੀ ਦਾਤ ਮਿਲਦੀ ਹੈ।
Fareedkot Teekaਜਿਨਾਂ ਪਰ ਉਨ ਮਹਾਤਮਾਓਂ ਨੇ ਕ੍ਰਿਪਾ ਧਾਰੀ ਹੈ ਵਹ ਸ੍ਵਭਾਵਕ ਹੀ ਅਨੰਦ ਰਹਤੇ ਹੈਂ॥
Prof. Sahib Singhਇੰਜ (ਗੁਰੂ) ਦੀ ਕਿਰਪਾ ਨਾਲ ਮਨੁੱਖ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਲੈਂਦਾ ਹੈ।ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਅਨੰਦਿ = ਆਨੰਦ ਵਿਚ।
SikhNet (Spanish)y a través de la Gracia del Señor goza del Éxtasis del Equilibrio.
ਨਾਮਿ ਰਤੇ; ਸਦਾ ਸਚਿ ਪਿਆਰਿ ॥੭॥
naam rate; sadaa sach piaar |7| Ang 424
Sant Singh KhalsaImbued with the Naam, love the True Lord forever. ||7||
Manmohan SinghHe is imbued with the Name and ever loves the True Lord.
Manmohan Singh (Punjabi)ਉਹ ਨਾਮ ਨਾਲ ਰੰਗਿਆ ਜਾਂਦਾ ਹੈ ਅਤੇ ਹਮੇਸ਼ਾਂ ਸੱਚੇ ਸੁਆਮੀ ਨਾਲ ਪ੍ਰੇਮ ਕਰਦਾ ਹੈ।
Fareedkot Teekaਸਚੇ ਨਾਮੀ ਕੇ ਪ੍ਰੇਮ ਮੇਂ ਸਦਾ ਰਾਤੇ ਹੂਏ ਹੈਂ॥੭॥
Prof. Sahib Singhਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖ ਸਦਾ ਪ੍ਰਭੂ-ਪਿਆਰ ਵਿਚ ਮਗਨ ਰਹਿੰਦੇ ਹਨ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ॥੭॥ਪਦ ਅਰਥ ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਸਚਿ = ਸਦਾ-ਥਿਰ ਵਿਚ। ਪਿਆਰਿ = ਪਿਆਰ ਵਿਚ ॥੭॥
SikhNet (Spanish)Sí, aquéllos que están imbuidos en el Naam, en el Nombre del Señor, aman siempre la Verdad. (7)
ਹਰਿ ਜਪਿ ਪੜੀਐ; ਗੁਰਸਬਦੁ ਵੀਚਾਰਿ ॥
har jap parreeai; gurasabad veechaar | Ang 424
Sant Singh KhalsaMeditate on the Lord, and read and reflect upon the Guru's Shabad.
Manmohan SinghReflecting over Gurbani one should read and think of God.
Manmohan Singh (Punjabi)ਗੁਰਬਾਣੀ ਨੂੰ ਸੋਚਣ ਸਮਝਣ ਦੁਆਰਾ ਤੂੰ ਵਾਹਿਗੁਰੂ ਬਾਰੇ ਪੜ੍ਹ ਤੇ ਉਸ ਨੂੰ ਚੇਤੇ ਕਰ।
Fareedkot Teekaਹਰਿ ਨਾਮ ਜਪ ਕੋ ਸਤ ਸ਼ਾਸਤ੍ਰੋਂ ਕਰ ਪਢੀਏ, ਗੁਰ ਸਬਦ ਕਾ ਬੀਚਾਰ ਕਰੀਏ॥
Prof. Sahib Singhਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ ਕੇ (ਤੇ ਅੰਦਰੋਂ) ਪਰਮਾਤਮਾ ਦੇ ਨਾਮ ਦਾ ਹੀ ਜਾਪ ਕਰਨਾ ਚਾਹੀਦਾ ਹੈ।ਪਦ ਅਰਥ ਜਪਿ = ਜਪ ਕੇ, ਜਪੀਏ। ਵੀਚਾਰਿ = ਵਿਚਾਰ ਕੇ।
SikhNet (Spanish)Uno debe de leer del Señor, habitar en Él y meditar en la Palabra del Guru,
ਹਰਿ ਜਪਿ ਪੜੀਐ; ਹਉਮੈ ਮਾਰਿ ॥
har jap parreeai; haumai maar | Ang 424
Sant Singh KhalsaSubdue your ego and meditate on the Lord.
Manmohan SinghBy meditating on God and reading of Him man's self-conceit is stilled.
Manmohan Singh (Punjabi)ਵਾਹਿਗੁਰੂ ਦਾ ਸਿਮਰਨ ਕਰਨ ਅਤੇ ਉਸ ਮੁਤੱਲਕ ਪੜ੍ਹਨ ਦੁਆਰਾ ਇਨਸਾਨ ਦੀ ਸ਼ਵੈ-ਹੰਗਤਾ ਨਵਿਰਤ ਹੋ ਜਾਂਦੀ ਹੈ।
Fareedkot Teekaਔਰ ਹੰਤਾ ਮਮਤਾ ਕੋ ਮਾਰ ਕਰ ਕੇ ਹਰਿ ਹੀ ਜਪੀਐ ਹਰਿ ਹੀ ਪੜੀਐ ਅਰਥਾਤ ਜਿਸ ਸ਼ਾਸਤ੍ਰ ਮੇਂ ਹਰਿ ਗੁਨ ਨ ਹੋਂ ਸੋ ਤਿਆਗੀਏ॥
Prof. Sahib Singhਹਉਮੈ ਦੂਰ ਕਰ ਕੇ ਪਰਮਾਤਮਾ ਦਾ ਨਾਮ ਹੀ ਪੜ੍ਹਨਾ ਚਾਹੀਦਾ ਹੈ।
SikhNet (Spanish)pues de esta forma el ego es taimado.
ਹਰਿ ਜਪੀਐ; ਭਇ ਸਚਿ ਪਿਆਰਿ ॥
har japeeai; bhe sach piaar | Ang 424
Sant Singh KhalsaMeditate on the Lord, and be imbued with fear and love of the True One.
Manmohan SinghImbued with His fear and hearty love, One ought to remember God.
Manmohan Singh (Punjabi)ਉਸ ਦੇ ਡਰ ਅਤੇ ਦਿਲੀ ਪ੍ਰੀਤ ਨਾਲ ਰੰਗੀਜ ਕੇ ਆਦਮੀ ਨੂੰ ਵਾਹਿਗੁਰੂ ਦਾ ਆਰਾਧਨ ਕਰਨਾ ਚਾਹੀਦਾ ਹੈ।
Fareedkot Teekaਭੈ ਅਰ ਪਿਆਰ ਧਾਰ ਕਰ ਸਚੇ ਹਰੀ ਕੋ ਜਪੀਐ॥
Prof. Sahib Singhਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਸਦਾ-ਥਿਰ ਹਰੀ ਦੇ ਪ੍ਰੇਮ ਵਿਚ ਮਸਤ ਹੋ ਕੇ ਹਰੀ-ਨਾਮ ਦਾ ਜਾਪ ਹੀ ਕਰਨਾ ਚਾਹੀਦਾ ਹੈ।ਪਦ ਅਰਥ ਭਇ = ਭਉ ਵਿਚ।
SikhNet (Spanish)Dice Nanak, uno debe contemplar al Señor e imbuirse en Su Amor y en Su Reverencia,
ਨਾਨਕ ਨਾਮੁ; ਗੁਰਮਤਿ ਉਰ ਧਾਰਿ ॥੮॥੩॥੨੫॥
naanak naam; guramat ur dhaar |8|3|25| Ang 424
Sant Singh KhalsaO Nanak, enshrine the Naam within your heart, through the Guru's Teachings. ||8||3||25||
Manmohan SinghNanak, enshrine thou the Name in thy mind under Guru's instruction.
Manmohan Singh (Punjabi)ਨਾਨਕ, ਗੁਰਾਂ ਦੇ ਉਪਦੇਸ਼ ਤਾਬੇ ਤੂੰ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਗੁਰਮਤ ਸੇ ਨਾਮ ਕੋ ਹਿਰਦ੍ਯ ਮੇਂ ਧਾਰਨ ਕਰੀਏ ਤਬ ਆਸਾ ਤ੍ਰਿਸ਼ਨਾ ਨਿਬ੍ਰਤ ਹੋਤੀ ਹੈ॥੮॥੩॥☬ਗੁਰੋਂ ਕੀ ਮਹਿਮਾ ਉਚਾਰਣ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖ ॥੮॥੩॥੨੫॥
SikhNet (Spanish)enaltecer el Nombre en su corazón a través del Shabd de la Palabra del Guru. (8‑3‑25)