ੴ

ਸਿੱਖਬਾਣੀ · SikhBani

Ang 423

Sri Guru Granth Sahib · Raag Aasaa · 3 shabads, 46 lines
Translations
Shabad Guru Amardas Ji Raag Aasaa continued from Ang 422

ਤਾ ਕੇ ਰੂਪ. ਨ ਜਾਹੀ ਲਖਣੇ; ਕਿਆ ਕਰਿ ਆਖਿ ਵੀਚਾਰੀ ॥੨॥

taa ke roop. na jaahee lakhane; kiaa kar aakh veechaaree |2|

Sant Singh KhalsaHis beauteous forms cannot be comprehended; what can anyone accomplish by discussing and debating? ||2||
Manmohan SinghHis forms cannot be comprehended. What can men do by narrating and discussing?
Manmohan Singh (Punjabi)ਉਸਦੇ ਸਰੂਪ ਜਾਣੇ ਨਹੀਂ ਜਾ ਸਕਦੇ। ਵਰਨਣ ਕਰਨ ਤੇ ਸੋਚਣ ਦੁਆਰਾ ਬੰਦੇ ਕੀ ਕਰ ਸਕਦੇ ਹਨ?
Fareedkot Teeka(ਤਾ ਕੇ) ਤਿਸ ਤੇਰੇ ਰੂਪ ਲਖੇ ਨਹੀਂ ਜਾਤੇ ਹੈਂ ਇਸ ਸੇ ਵੀਚਾਰ ਕਰ ਕਿਆ ਕੋਈ ਕਹ ਸਕਤਾ ਹੈ॥੨॥
Prof. Sahib Singhਉਸ ਪਰਮਾਤਮਾ ਦੇ ਅਨੇਕਾਂ ਹੀ ਰੂਪਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ; ਮੈਂ ਕੀਹ ਆਖ ਕੇ ਉਹਨਾਂ ਦਾ ਕੋਈ ਵਿਚਾਰ ਦੱਸਾਂ? ॥੨॥

ਪਦ ਅਰਥ ਵੀਚਾਰੀ = ਮੈਂ ਵਿਚਾਰ ਕਰਾਂ ॥੨॥

SikhNet (Spanish)Pero, ¿cómo pueden ellos conocer Tu Forma? ¿Qué pueden ellos pensar o decir de Ti? (2)

ਤੀਨਿ ਗੁਣਾ ਤੇਰੇ, ਜੁਗ ਹੀ ਅੰਤਰਿ; ਚਾਰੇ ਤੇਰੀਆ ਖਾਣੀ ॥

teen gunaa tere, jug hee antar; chaare tereea khaanee |

Sant Singh KhalsaThroughout the ages, You are the three qualities, and the four sources of creation.
Manmohan SinghIn every age, Thine are the three qualities and Thine the four sources of production.
Manmohan Singh (Punjabi)ਹਰ ਯੁੱਗ ਅੰਦਰ ਤਿੰਨੇ ਲੱਛਣ ਤੈਡੇ ਹਨ, ਅਤੇ ਚਾਰੇ ਉਤਪਤੀ ਦੇ ਸੋਮੇ ਭੀ ਤੇਰੇ।
Fareedkot Teekaਤੀਨ ਗੁਣ ਚਾਰੋਂ ਤੇਰੀ ਖਾਣੀ ਚਾਰੋ ਜੁਗ ਸਭ ਤੇਰੇ ਅੰਤਰ ਹੈ॥
Prof. Sahib Singhਹੇ ਪ੍ਰਭੂ! ਇਸ ਜਗਤ ਵਿਚ (ਮਾਇਆ ਦੇ) ਤਿੰਨ ਗੁਣ ਤੇਰੇ ਹੀ ਪੈਦਾ ਕੀਤੇ ਹੋਏ ਹਨ ਤੇ (ਜਗਤ-ਉਤਪੱਤੀ ਦੀਆਂ) ਚਾਰ ਖਾਣੀਆਂ ਤੇਰੀਆਂ ਹੀ ਰਚੀਆਂ ਹੋਈਆਂ ਹਨ।

ਪਦ ਅਰਥ ਜੁਗ ਅੰਤਰਿ = ਜਗਤ ਵਿਚ। ਖਾਣੀ = ਉਤਪੱਤੀ ਦਾ ਵਸੀਲਾ (ਅੰਡਜ, ਜੇਰਜ, ਸੇਤਜ, ਉਤਭੁਜ)।

SikhNet (Spanish)Las tres Gunas, las cuatro fuentes de la creación

ਕਰਮੁ ਹੋਵੈ ਤਾ ਪਰਮ ਪਦੁ ਪਾਈਐ; ਕਥੇ ਅਕਥ ਕਹਾਣੀ ॥੩॥

karam hovai taa param pad paaeeai; kathe akath kahaanee |3|

Sant Singh KhalsaIf You show Your Mercy, then one obtains the supreme status, and speaks the Unspoken Speech. ||3||
Manmohan SinghIf Thou be gracious then does the man obtain the supreme status and utters the ineffable discourse of Thine, O Lord.
Manmohan Singh (Punjabi)ਜੇਕਰ ਤੂੰ ਮਿਹਹਰਬਾਨ ਹੋਵੇ ਤਾਂ ਹੀ ਇਨਸਾਨ ਮਹਾਨ ਮਰਤਬੇ ਨੂੰ ਪਾਉਂਦਾ ਹੈ ਅਤੇ ਅਕਹਿ ਸਾਖੀ ਨੂੰ ਉਚਾਰਨ ਕਰਦਾ ਹੈ। ਹੇ ਸੁਆਮੀ!
Fareedkot Teekaਜਬ ਤੇਰੀ (ਕਰਮੁ) ਕ੍ਰਿਪਾ ਹੋਇ ਤਬ ਜੀਵ ਅਕਥ ਕਹਾਣੀ ਕੋ ਕਥਨ ਕਰਤਾ ਹੈ, ਪੁਨਾ ਮੋਖ ਪਦ ਪਾਈਤਾ ਹੈ॥੩॥
Prof. Sahib Singhਤੇਰੀ ਮੇਹਰ ਹੋਵੇ ਤਦੋਂ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕੀਦੀ ਹੈ, ਤਦੋਂ ਹੀ ਕੋਈ ਤੇਰੇ ਅਕੱਥ ਸਰੂਪ ਦੀਆਂ ਕੋਈ ਗੱਲਾਂ ਕਰ ਸਕਦਾ ਹੈ ॥੩॥

ਪਦ ਅਰਥ ਕਰਮੁ = ਬਖ਼ਸ਼ਸ਼। ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ। ਕਥੇ = ਆਖਦਾ ਹੈ। ਅਕਥ = ਜਿਸ ਦਾ ਸਰੂਪ ਬਿਆਨ ਨਾ ਕੀਤਾ ਜਾ ਸਕੇ ॥੩॥

SikhNet (Spanish)son las expresiones del mundo, pero es a través de Tu Gracia que uno obtiene el Cuarto Estado de Éxtasis y recita lo Inefable. (3)

ਤੂੰ ਕਰਤਾ. ਕੀਆ ਸਭੁ ਤੇਰਾ; ਕਿਆ ਕੋ ਕਰੇ ਪਰਾਣੀ ॥

toon karataa. keea sabh teraa; kiaa ko kare paraanee |

Sant Singh KhalsaYou are the Creator; all are created by You. What can any mortal being do?
Manmohan SinghThou art the Creator, all are created by Thee. What can any mortal do?
Manmohan Singh (Punjabi)ਤੂੰ ਸਿਰਜਣਹਾਰ ਹੈਂ, ਸਾਰੇ ਤੇਰੇ ਸਾਜੇ ਹੋਏ ਹਨ, ਕੋਈ ਜੀਵ ਕੀ ਕਰ ਸਕਦਾ ਹੈ?
Fareedkot Teekaਤੂੰ ਕਰਤਾ ਪੁਰਖ ਹੈਂ ਯਹ ਸਭ ਖੇਲ ਤੇਰਾ ਕੀਆ ਹੂਆ ਹੈ, (ਪਰਾਣੀ) ਪ੍ਰਾਣ ਧਾਰੀ ਜੀਵ ਕੋਈ ਕਿਆ ਕਰ ਸਕਤਾ ਹੈ॥
Prof. Sahib Singhਹੇ ਪ੍ਰਭੂ! ਤੂੰ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈਂ, ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ, ਤੇਰੇ ਹੁਕਮ ਤੋਂ ਬਿਨਾ ਕੋਈ ਜੀਵ ਕੁਝ ਨਹੀਂ ਕਰ ਸਕਦਾ।

ਪਦ ਅਰਥ ਕੋ ਪਰਾਣੀ = ਕੋਈ ਜੀਵ।

SikhNet (Spanish)Eres el Señor Creador; todo es Tu Creación. ¿Qué puede el pobre mortal hacer?

ਜਾ ਕਉ. ਨਦਰਿ ਕਰਹਿ ਤੂੰ ਅਪਣੀ; ਸਾਈ ਸਚਿ ਸਮਾਣੀ ॥੪॥

jaa kau. nadar kareh toon apanee; saaee sach samaanee |4|

Sant Singh KhalsaHe alone, upon whom You shower Your Grace, is absorbed into the Truth. ||4||
Manmohan SinghHe alone, on whom Thou showerest Thy grace, gets absorbed in truth.
Manmohan Singh (Punjabi)ਕੇਵਲ ਉਹੀ, ਜਿਸ ਊਤੇ ਤੂੰ ਆਪਣੀ ਰਹਿਮਤ ਧਾਰਦਾ ਹੈਂ ਸੱਚ ਅੰਦਰ ਲੀਨ ਹੁੰਦਾ ਹੈ।
Fareedkot Teekaਜਿਸ ਪਰ ਤੂੰ ਅਪਨੀ ਦ੍ਰਿਸ਼ਟ ਕਰਤਾ ਹੈਂ, ਹੇ ਸਚੇ ਸਾਈਂ! ਉਸ ਕੀ ਬੁਧੀ ਤੇਰੇ ਮੇਂ ਸਮਾਈ ਹੈ॥੪॥
Prof. Sahib Singhਜਿਸ ਜੀਵ-ਇਸਤ੍ਰੀ ਉੱਤੇ ਤੂੰ ਮੇਹਰ ਦੀ ਨਜ਼ਰ ਕਰਦਾ ਹੈਂ ਉਹ ਤੇਰੇ ਸਦਾ-ਥਿਰ ਨਾਮ ਵਿਚ ਲੀਨ ਰਹਿੰਦੀ ਹੈ ॥੪॥

ਪਦ ਅਰਥ ਜਾ ਕਉ = ਜਿਸ ਉਤੇ। ਸਾਈ = ਉਹੀ ਜੀਵ-ਇਸਤ੍ਰੀ। ਸਚਿ = ਸਦਾ-ਥਿਰ ਨਾਮ ਵਿਚ ॥੪॥

SikhNet (Spanish)Quien tenga Tu Mirada de Gracia, se inmerge en Tu Verdad. (4)

ਨਾਮੁ ਤੇਰਾ. ਸਭੁ ਕੋਈ ਲੇਤੁ ਹੈ; ਜੇਤੀ ਆਵਣ ਜਾਣੀ ॥

naam teraa. sabh koee let hai; jetee aavan jaanee |

Sant Singh KhalsaEveryone who comes and goes chants Your Name.
Manmohan SinghEvery One, who comes and goes, utters Thy Name.
Manmohan Singh (Punjabi)ਹਰ ਜਣਾ, ਜੋ ਆਉਂਦਾ ਅਤੇ ਜਾਂਦਾ ਹੈ ਤੇਰੇ ਨਾਮ ਨੂੰ ਉਚਾਰਦਾ ਹੈ।
Fareedkot Teekaਜਿਤਨੀ ਜਨਮਣੇ ਔਰ ਮਰਨੇ ਹਾਰੀ ਸ੍ਰਿਸ਼ਟੀ ਹੈ ਤਿਸਮੈਂ ਤੇਰਾ ਨਾਮ ਸਮਾਨਯ ਤੇ ਸਭ ਕੋਈ ਲੇਤੇ ਹੈਂ ਵਾ ਜਿਤਨੀ ਸਭ ਸ੍ਰਿਸ਼ਟੀ ਜਨਮਨੇ ਮਰਨੇ ਵਾਲੀ ਹੈ ਤਿਸਮੈਂ ਕੋਈ ਵਿਰਲਾ ਤੇਰਾ ਨਾਮ ਲੇਤਾ ਹੈ॥
Prof. Sahib Singhਹੇ ਪ੍ਰਭੂ! ਜਿਤਨੀ ਭੀ ਆਵਾਗਵਨ ਵਿਚ ਪਈ ਹੋਈ ਸ੍ਰਿਸ਼ਟੀ ਹੈ ਇਸ ਵਿਚ ਹਰੇਕ ਜੀਵ (ਆਪਣੇ ਵਲੋਂ) ਤੇਰਾ ਹੀ ਨਾਮ ਜਪਦਾ ਹੈ,

ਪਦ ਅਰਥ ਜੇਤੀ = ਜਿਤਨੀ ਭੀ। ਆਵਣ ਜਾਣ = ਜਨਮ ਮਰਨ ਵਿਚ ਪਈ ਹੋਈ ਲੁਕਾਈ।

SikhNet (Spanish)Todo el flujo e influjo de la vida canta sólo Tu Nombre;

ਜਾ ਤੁਧੁ ਭਾਵੈ. ਤਾ ਗੁਰਮੁਖਿ ਬੂਝੈ; ਹੋਰ ਮਨਮੁਖਿ ਫਿਰੈ ਇਆਣੀ ॥੫॥

jaa tudh bhaavai. taa guramukh boojhai; hor manamukh firai eaanee |5|

Sant Singh KhalsaWhen it is pleasing to Your Will, then the Gurmukh understands. Otherwise, the self-willed manmukhs wander in ignorance. ||5||
Manmohan SinghIf it please Thee, then alone the mortal understands Thee, through the Guru Else the self conceited wander in ignorance.
Manmohan Singh (Punjabi)ਜੇਕਰ ਤੈਨੂੰ ਚੰਗਾ ਲੱਗੇ ਤਦ ਹੀ ਜੀਵਾਂ, ਗੁਰਾਂ ਦੁਆਰੇ, ਤੈਨੂੰ ਅਨੁਭਵ ਕਰਦਾ ਹੈ। ਹੋਰਸ ਆਪ ਹੁਦਰੇ ਇਞਾਣਪੁਣੇ ਅੰਦਰ ਭਟਕਦੇ ਹਨ।
Fareedkot Teekaਪਰੰਤੂ ਜੇ ਕਰ ਤੇਰੇ ਕੋ ਭਾਵੇ ਤੋ ਗੁਰਮੁਖ ਹੋਇ ਕਰ ਕੇ ਤੇਰੇ ਨਾਮ ਕੋ ਬੂਝਤਾ ਹੈ ਔਰ (ਇਆਣੀ) ਮੂਰਖ ਬੁਧੀ ਵਾਲੀ ਮਨਮੁਖਿ ਸ੍ਰਿਸ਼ਟੀ ਚਉਰਾਸੀ ਮੇਂ ਫਿਰਤੀ ਹੈ॥੫॥
Prof. Sahib Singhਪਰ ਜਦੋਂ ਤੈਨੂੰ ਚੰਗਾ ਲੱਗਦਾ ਤਾਂ ਗੁਰੂ ਦੀ ਸਰਨ ਪਿਆ ਹੋਇਆ ਜੀਵ (ਇਸ ਭੇਦ ਨੂੰ) ਸਮਝਦਾ ਹੈ, ਆਪਣੇ ਮਨ ਦੇ ਪਿਛੇ ਤੁਰਨ ਵਾਲੀ ਹੋਰ ਮੂਰਖ ਲੁਕਾਈ ਤਾਂ ਭਟਕਦੀ ਹੀ ਫਿਰਦੀ ਹੈ ॥੫॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਮਨਮੁਖਿ = ਆਪਣੇ ਮਨ ਦੇ ਪਿਛੇ ਤੁਰਨ ਵਾਲੀ ਸ੍ਰਿਸ਼ਟੀ। ਇਆਣੀ = ਮੂਰਖ ॥੫॥

SikhNet (Spanish)si así lo deseas, el hombre conoce Tu Misterio a través del Guru; de otra manera, el ego nos conserva en la ignorancia. (5)

ਚਾਰੇ ਵੇਦ ਬ੍ਰਹਮੇ ਕਉ ਦੀਏ; ਪੜਿ ਪੜਿ ਕਰੇ ਵੀਚਾਰੀ ॥

chaare ved brahame kau dee; parr parr kare veechaaree |

Sant Singh KhalsaYou gave the four Vedas to Brahma, for him to read and read continually, and reflect upon.
Manmohan SinghThe four Vedas Thou gave to Brahma that he may continuously read and reflect on them.
Manmohan Singh (Punjabi)ਚਾਰੇ ਹੀ ਵੇਦ ਤੂੰ ਬ੍ਰਹਮੇ ਨੂੰ ਦਿੱਤੇ, ਤਾਂ ਜੋ ਉਹ ਲਗਾਤਾਰ ਵਾਚ ਕੇ ਉਨ੍ਹਾਂ ਨੂੰ ਸੋਚੇ ਸਮਝੇ।
Fareedkot Teekaਤੈਨੇ ਚਾਰੋਂ ਬੇਦ ਬ੍ਰਹਮਾ ਕੋ ਦੀਏ ਹੈਂ ਜਿਨਕੌ ਪਢ ਪਢ ਕਰ ਬੀਚਾਰ ਕਰਤਾ ਹੈ॥
Prof. Sahib Singh(ਬ੍ਰਹਮਾ ਇਤਨਾ ਵੱਡਾ ਦੇਵਤਾ ਮੰਨਿਆ ਗਿਆ ਹੈ, ਕਹਿੰਦੇ ਹਨ ਪਰਮਾਤਮਾ ਨੇ) ਚਾਰੇ ਵੇਦ ਬ੍ਰਹਮਾ ਨੂੰ ਦਿੱਤੇ (ਬ੍ਰਹਮਾ ਨੇ ਚਾਰੇ ਵੇਦ ਰਚੇ, ਉਹ ਇਹਨਾਂ ਨੂੰ) ਮੁੜ ਮੁੜ ਪੜ੍ਹਕੇ ਇਹਨਾਂ ਦੀ ਹੀ ਵਿਚਾਰ ਕਰਦਾ ਰਿਹਾ।
SikhNet (Spanish)Algunos dicen que el Señor le dio los cuatro Vedas a Brahma, y que él, leyéndolos, meditó;

ਤਾ ਕਾ ਹੁਕਮੁ. ਨ ਬੂਝੈ ਬਪੁੜਾ; ਨਰਕਿ ਸੁਰਗਿ ਅਵਤਾਰੀ ॥੬॥

taa kaa hukam. na boojhai bapurraa; narak surag avataaree |6|

Sant Singh KhalsaThe wretched one does not understand His Command, and is reincarnated into heaven and hell. ||6||
Manmohan SinghHis command the wretch understands not and enters hell and heaven.
Manmohan Singh (Punjabi)ਉਸ ਦੇ ਫੁਰਮਾਨ ਨੂੰ ਵਿਚਾਰਾ ਸਮਝਦਾ ਨਹੀਂ ਅਤੇ ਦੋਜ਼ਕ ਤੇ ਬਹਿਸ਼ਤ ਅੰਦਰ ਪ੍ਰਵੇਸ਼ ਕਰਦਾ ਹੈ।
Fareedkot Teekaਜੇ ਕਰ ਬ੍ਰਹਮਾ ਭੀ (ਤਾ ਕਾ) ਤੇਰਾ ਹੁਕਮ ਨਾ ਬੂਝੈ ਤੌ ਵਹੁ ਵਿਚਾਰਾ ਭੀ ਨਰਕ ਸ੍ਵਰਗ ਮੇਂ ਪ੍ਰਾਪਤ ਹੋਣੇ ਵਾਲਾ ਹੋਤਾ ਹੈ॥੬॥
Prof. Sahib Singhਉਹ ਵਿਚਾਰਾ ਇਹ ਨਾਹ ਸਮਝ ਸਕਿਆ ਕਿ ਪ੍ਰਭੂ ਦਾ ਹੁਕਮ ਮੰਨਣਾ ਸਹੀ ਜੀਵਨ-ਰਾਹ ਹੈ, ਉਹ ਨਰਕ ਸੁਰਗ ਦੀਆਂ ਵਿਚਾਰਾਂ ਵਿਚ ਹੀ ਟਿਕਿਆ ਰਿਹਾ ॥੬॥

ਪਦ ਅਰਥ ਤਾ ਕਾ = ਉਸ (ਪਰਮਾਤਮਾ) ਦਾ। ਬਪੁੜਾ = ਵਿਚਾਰਾ। ਨਰਕਿ = ਨਰਕ ਵਿਚ। ਸੁਰਗਿ = ਸੁਰਗ ਵਿਚ। ਅਵਤਾਰੀ = ਟਿਕਿਆ ਰਿਹਾ ॥੬॥

SikhNet (Spanish)pero incluso así, él no conoce la Voluntad del Señor y va y viene de la luz a la oscuridad. (6)

ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥

jugah jugah ke raaje kee; gaaveh kar avataaree |

Sant Singh KhalsaIn each and every age, He creates the kings, who are sung of as His Incarnations.
Manmohan SinghIn every age the Lord creates the Kings who are sung of as His incarnations.
Manmohan Singh (Punjabi)ਹਰ ਯੁੱਗ ਅੰਦਰ ਸਾਈਂ ਪਾਤਸ਼ਾਹ ਪੈਦਾ ਕਰਦਾ ਹੈ, ਜੋ ਉਸ ਦੇ ਅਉਤਾਰ ਕਰ ਕੇ ਗਾਇਨ ਕੀਤੇ ਜਾਂਦੇ ਹਨ।
Fareedkot Teekaਜੁਗੋਂ ਜੁਗੋਂ ਕੇ ਰਾਜੇ ਪ੍ਰਿਥੁ ਆਦਿ ਤੈਨੇ ਕੀਏ ਹੈਂ, ਪੁਰਾਨ ਤਿਨ ਕੋ ਅਵਤਾਰੀ ਮਾਨ ਕਰ ਗਾਵਤੇ ਹੈਂ॥
Prof. Sahib Singh(ਪਰਮਾਤਮਾ ਨੇ ਰਾਮ ਕ੍ਰਿਸ਼ਨ ਆਦਿਕ) ਆਪੋ ਆਪਣੇ ਜੁਗ ਦੇ ਮਹਾਂ ਪੁਰਖ ਪੈਦਾ ਕੀਤੇ, ਲੋਕ ਉਹਨਾਂ ਨੂੰ (ਪਰਮਾਤਮਾ ਦਾ) ਅਵਤਾਰ ਮੰਨ ਕੇ ਸਲਾਹੁੰਦੇ ਚਲੇ ਆ ਰਹੇ ਹਨ।

ਪਦ ਅਰਥ ਜੁਗਹ ਜੁਗਹ = ਅਨੇਕਾਂ ਜੁਗਾਂ ਦੇ। ਕੀਏ = ਬਣਾਏ, ਪੈਦਾ ਕੀਤੇ। ਗਾਵਹਿ = (ਲੋਕ ਉਹਨਾਂ ਨੂੰ) ਸਲਾਹੁੰਦੇ ਹਨ। ਕਰਿ = ਮੰਨ ਕੇ।

SikhNet (Spanish)En cada época el Señor ha creado reyes, y algunos de ellos han sido llamados encarnaciones de Dios,

ਤਿਨ ਭੀ. ਅੰਤੁ ਨ ਪਾਇਆ ਤਾ ਕਾ; ਕਿਆ ਕਰਿ ਆਖਿ ਵੀਚਾਰੀ ॥੭॥

tin bhee. ant na paaeaa taa kaa; kiaa kar aakh veechaaree |7|

Sant Singh KhalsaEven they have not found His limits; what can I speak of and contemplate? ||7||
Manmohan SinghEven they have not found His limits. What shall I then say and reflect upon?
Manmohan Singh (Punjabi)ਉਹ ਭੀ ਉਸ ਦਾ ਓੜਕ ਨਹੀਂ ਪਾ ਸਕਦੇ ਮੈਂ ਤਦੋਂ ਕੀ ਕਹਾਂ ਅਤੇ ਸੋਚ ਵੀਚਾਰ ਕਰਾਂ?
Fareedkot Teekaਤਿਨ ਪ੍ਰਿਥੁ ਆਦਿਕੋਂ ਨੇ ਭੀ ਤੇਰਾ ਅੰਤ ਨਹੀਂ ਪਾਇਆ, ਮੈਂ ਕਿਆ ਬੀਚਾਰ ਕਰ ਤੇਰੇ ਸਰੂਪ ਕੋ ਕਹੂੰ॥੭॥
Prof. Sahib Singhਉਹਨਾਂ ਨੇ ਭੀ ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਲੱਭਾ, ਮੈਂ (ਵਿਚਾਰਾ) ਕੀਹ ਆਖ ਕੇ ਉਸ ਦੇ ਗੁਣਾਂ ਦਾ ਵਿਚਾਰ ਕਰ ਸਕਦਾ ਹਾਂ? ॥੭॥
SikhNet (Spanish)pero aún ellos no han encontrado Tu fin, oh Señor. ¿Qué podría yo entonces decir o pensar de Ti? (7)

ਤੂੰ ਸਚਾ, ਤੇਰਾ ਕੀਆ ਸਭੁ ਸਾਚਾ; ਦੇਹਿ ਤ, ਸਾਚੁ ਵਖਾਣੀ ॥

toon sachaa, teraa keea sabh saachaa; dehi ta, saach vakhaanee |

Sant Singh KhalsaYou are True, and all that You do is True. If You bless me with the Truth, I will speak on it.
Manmohan SinghThou art true, all that Thou doest is true. If Thou grant me the truth then will I expound it.
Manmohan Singh (Punjabi)ਤੂੰ ਸੱਚਾ ਹੈਂ ਅਤੇ ਸਾਰਾ ਕੁਛ ਜੋ ਤੂੰ ਕਰਦਾ ਹੈ ਉਹ ਭੀ ਸੱਚਾ ਹੈ। ਜੇਕਰ ਤੂੰ ਮੈਨੂੰ ਸੱਚ ਪ੍ਰਦਾਨ ਕਰੇਂ, ਤਦ ਮੈਂ ਇਸ ਨੂੰ ਵਰਨਣ ਕਰਾਂਗਾ।
Fareedkot Teekaਤੂੰ ਸਚਾ ਹੈਂ ਔਰ ਜੋ ਤੈਨੇ ਕੀਆ ਹੈ, ਸੋ ਭੀ ਸਭ ਸਚਾ ਹੈ, ਪਰੰਤੂ ਜਬ ਤੂੰ ਐਸੀ ਬੁਧਿ ਦੇਹਿ, ਹੇ ਸਚ ਰੂਪ! ਤਬ ਹਮ ਤੇਰਾ ਬਖ੍ਯਾਨ ਕਰੈਂ॥
Prof. Sahib Singhਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੇਰਾ ਪੈਦਾ ਕੀਤਾ ਹੋਇਆ ਜਗਤ ਤੇਰੀ ਸਦਾ-ਥਿਰ ਹਸਤੀ ਦਾ ਸਰੂਪ ਹੈ। ਜੇ ਤੂੰ ਆਪ (ਆਪਣੇ ਨਾਮ ਦੀ ਦਾਤਿ) ਦੇਵੇਂ ਤਾਂ ਹੀ ਮੈਂ ਤੇਰਾ ਸਦਾ-ਥਿਰ ਨਾਮ ਉਚਾਰ ਸਕਦਾ ਹਾਂ।

ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਸਾਚਾ = ਸਦਾ-ਥਿਰ ਪ੍ਰਭੂ ਦਾ ਰੂਪ। ਸਾਚੁ = ਸਦਾ-ਥਿਰ ਨਾਮ।

SikhNet (Spanish)Eres Verdad, y Tu Creación es Verdad también; si Tú me Bendices, podré cantar Tu Verdad.

ਜਾ ਕਉ ਸਚੁ ਬੁਝਾਵਹਿ ਅਪਣਾ; ਸਹਜੇ ਨਾਮਿ ਸਮਾਣੀ ॥੮॥੧॥੨੩॥

jaa kau sach bujhaaveh apanaa; sahaje naam samaanee |8|1|23|

Sant Singh KhalsaOne whom You inspire to understand the Truth, is easily absorbed into the Naam. ||8||1||23||
Manmohan SinghHe whom Thou causeth to understand Thy truth, gets easily absorbed in Thy Name.
Manmohan Singh (Punjabi)ਜਿਸ ਨੂੰ ਤੂੰ ਆਪਣੀ ਸਚਾਈ ਦਰਸਾਉਂਦਾ ਹੈ, ਉਹ ਸੁਖੈਨ ਹੀ ਤੇਰੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜਿਸ ਕੋ ਤੂੰ ਅਪਨਾ ਸਚ ਸਰੂਪ ਸਮਝਾਇ ਦੇਤਾ ਹੈਂ, ਹੇ ਨਾਮੀ! ਉਸ ਕੀ ਬੁਧੀ ਸ੍ਵਭਾਵਕ ਹੀ ਤੇਰੇ ਮੇਂ ਸਮਾਈ ਹੈ॥੮॥੧॥☬ਸ੍ਵੈ ਮਨ ਕੇ ਪ੍ਰਥਾਇ ਕਰ ਗੁਰ ਮਹਿਮਾ ਕਾ ਉਪਦੇਸ ਕਰਤੇ ਹੈਂ:
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪਣਾ ਸਦਾ-ਥਿਰ ਨਾਮ ਜਪਣ ਦੀ ਸੂਝ ਬਖ਼ਸ਼ਦਾ ਹੈਂ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਤੇਰੇ ਨਾਮ ਵਿਚ ਲੀਨ ਰਹਿੰਦਾ ਹੈ ॥੮॥੧॥੨੩॥

ਪਦ ਅਰਥ ਸਹਜੇ = ਸਹਿਜ ਹੀ, ਆਤਮਕ ਅਡੋਲਤਾ ਵਿਚ। ਨਾਮਿ = ਨਾਮ ਵਿਚ ॥੮॥੧॥੨੩॥

SikhNet (Spanish)Aquél a quien haces Consciente de Tu Verdad, se inmerge en Tu Nombre con toda naturalidad. (8‑1‑23)

Open this shabad (19 lines, Angs 422-423) →

Shabad Guru Amardas Ji Raag Aasaa

ਆਸਾ ਮਹਲਾ ੩ ॥

aasaa mahalaa 3 |

Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.

ਸਤਿਗੁਰ; ਹਮਰਾ ਭਰਮੁ ਗਵਾਇਆ ॥

satigur; hamaraa bharam gavaaeaa |

Sant Singh KhalsaThe True Guru has dispelled my doubts.
Manmohan SinghThe True Guru has dispelled my doubt.
Manmohan Singh (Punjabi)ਸੱਚੇ ਗੁਰਾਂ ਨੇ ਮੇਰਾ ਸੰਦੇਹ ਨਵਿਰਤ ਕਰ ਦਿੱਤਾ ਹੈ।
Fareedkot Teekaਸਤਗੁਰੋਂ ਨੇ ਮੇਰਾ ਭ੍ਰਮ ਦੂਰ ਕਰ ਦੀਆ ਹੈ॥
Prof. Sahib Singhਗੁਰੂ ਨੇ ਮੇਰੀ ਭਟਕਣਾ ਮੁਕਾ ਦਿੱਤੀ ਹੈ,

ਪਦ ਅਰਥ ਭਰਮੁ = ਭਟਕਣਾ।

SikhNet (Spanish)El Verdadero Guru me quitó de dudas, y ahora enaltezco en mi mente

ਹਰਿ ਨਾਮੁ ਨਿਰੰਜਨੁ; ਮੰਨਿ ਵਸਾਇਆ ॥

har naam niranjan; man vasaaeaa |

Sant Singh KhalsaHe has enshrined the Immaculate Name of the Lord within my mind.
Manmohan SinghHe has enshrined the Name of the Immaculate God within my mind.
Manmohan Singh (Punjabi)ਉਨ੍ਹਾਂ ਨੇ ਪਵਿੱਤਰ ਵਾਹਿਗੁਰੂ ਦੇ ਨਾਮ ਨੂੰ ਮੇਰੇ ਅੰਤਰ ਆਤਮੇ ਟਿਕਾ ਦਿੱਤਾ ਹੈ।
Fareedkot Teekaਹਰਿ ਨਿਰੰਜਨ ਕਾ ਨਾਮ ਮਨ ਮੇਂ ਬਸਾਇ ਦੀਆ ਹੈ॥
Prof. Sahib Singhਤੇ ਨਿਰਲੇਪ ਪ੍ਰਭੂ ਦਾ ਨਾਮ ਮੇਰੇ ਮਨ ਵਿਚ ਵਸਾ ਦਿੱਤਾ ਹੈ।

ਪਦ ਅਰਥ ਨਿਰੰਜਨੁ = {ਨਿਰ-ਅੰਜਨੁ} ਮਾਇਆ ਦੀ ਕਾਲਖ ਤੋਂ ਰਹਿਤ। ਮੰਨਿ = ਮਨਿ ਵਿਚ।

SikhNet (Spanish)el Nombre Inmaculado del Señor.

ਸਬਦੁ ਚੀਨਿ; ਸਦਾ ਸੁਖੁ ਪਾਇਆ ॥੧॥

sabad cheen; sadaa sukh paaeaa |1|

Sant Singh KhalsaFocusing on the Word of the Shabad, I have obtained lasting peace. ||1||
Manmohan SinghBy meditating on the Lord I have obtained the eternal happiness.
Manmohan Singh (Punjabi)ਸੁਆਮੀ ਦਾ ਸਿਮਰਨ ਕਰਨ ਦੁਆਰਾ, ਮੈਂ ਸਦੀਵੀ ਪ੍ਰਸੰਨਤਾ ਨੂੰ ਪ੍ਰਾਪਤ ਹੋ ਗਿਆ ਹਾਂ।
Fareedkot Teekaਗੁਰੁ ਸਬਦ ਕੋ ਜਾਨ ਕਰ ਕੇ ਹਮਨੇ (ਸਦਾ ਸੁਖੁ) ਆਤਮ ਸੁਖ ਪਾਇਆ ਹੈ॥੧॥
Prof. Sahib Singhਹੁਣ ਮੈਂ ਗੁਰੂ ਦੇ ਸ਼ਬਦ ਨੂੰ ਪਛਾਣ ਕੇ (ਸ਼ਬਦ ਦੀ ਕਦਰ ਸਮਝ ਕੇ) ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਮਾਣ ਰਿਹਾ ਹਾਂ ॥੧॥

ਪਦ ਅਰਥ ਚੀਨਿ = ਪਰਖ ਕੇ ॥੧॥

SikhNet (Spanish)Realizando la Palabra, obtengo el Éxtasis Eterno. (1)

ਸੁਣਿ ਮਨ ਮੇਰੇ; ਤਤੁ ਗਿਆਨੁ ॥

sun man mere; tat giaan |

Sant Singh KhalsaListen, O my mind, to the essence of spiritual wisdom.
Manmohan SinghO my soul, hear thou the real Divine knowledge.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਅਸਲੀ ਬ੍ਰਹਿਮ ਬੀਚਾਰ ਨੂੰ ਸ੍ਰਵਣ ਕਰ।
Fareedkot Teekaਹੇ ਮੇਰੇ ਮਨ! ਤੂੰ ਤੱਤ ਗ੍ਯਾਨ ਕੋ ਸੁਨ॥
Prof. Sahib Singhਹੇ ਮੇਰੇ ਮਨ! (ਪਰਮਾਤਮਾ ਬਾਰੇ ਇਹ) ਇਹ ਅਸਲੀਅਤ ਦੀ ਗਲ ਸੁਣ,

ਪਦ ਅਰਥ ਮਨ = ਹੇ ਮਨ! ਤਤੁ = ਅਸਲੀਅਤ।

SikhNet (Spanish)Oh mi mente, escucha la Esencia de la Sabiduría;

ਦੇਵਣ ਵਾਲਾ. ਸਭ ਬਿਧਿ ਜਾਣੈ; ਗੁਰਮੁਖਿ ਪਾਈਐ ਨਾਮੁ ਨਿਧਾਨੁ ॥੧॥ ਰਹਾਉ ॥

devan vaalaa. sabh bidh jaanai; guramukh paaeeai naam nidhaan |1| rahaau |

Sant Singh KhalsaThe Great Giver knows our condition completely; the Gurmukh obtains the treasure of the Naam, the Name of the Lord. ||1||Pause||
Manmohan SinghThe Giver knows thy entire condition and it is through the Guru that the Name treasure of attained. Pause.
Manmohan Singh (Punjabi)ਦੇਣਹਾਰ ਤੇਰੀ ਸਾਰੀ ਅਵਸਥਾ ਨੂੰ ਜਾਣਦਾ ਹੈ। ਗੁਰਾਂ ਦੇ ਰਾਹੀਂ ਹੀ ਨਾਮ ਦਾ ਖ਼ਜ਼ਾਨਾ ਪ੍ਰਾਪਤ ਹੁੰਦਾ ਹੈ। ਠਹਿਰਾਉ।
Fareedkot Teekaਇਸ ਗ੍ਯਾਨ ਕਾ ਦੇਨੇਹਾਰਾ ਜੋ ਸਤਗੁਰ ਹੈ, ਸੋ ਸਭ ਬਿਧਿ ਕੋ ਜਾਨਤਾ ਹੈ, ਤਿਨ ਗੁਰੋਂਦ੍ਵਾਰੇ ਹੀ ਨਾਮ ਖਜਾਨਾ ਪਾਈਤਾ ਹੈ॥੧॥ ਰਹਾਉ ॥
Prof. Sahib Singhਕਿ ਪ੍ਰਭੂ ਜੋ ਸਾਰੇ ਪਦਾਰਥ ਦੇਣ ਦੀ ਸਮਰੱਥਾ ਵਾਲਾ ਹੈ ਤੇ ਹਰੇਕ ਢੰਗ ਜਾਣਦਾ ਹੈ। (ਸਾਰੇ ਸੁਖਾਂ ਦਾ) ਖ਼ਜ਼ਾਨਾ (ਉਸ ਦਾ) ਨਾਮ ਗੁਰੂ ਦੀ ਸਰਨ ਪਿਆਂ ਮਿਲਦਾ ਹੈ ॥੧॥ ਰਹਾਉ ॥

ਪਦ ਅਰਥ ਬਿਧਿ = ਹਾਲਤ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਿਧਾਨੁ = ਖ਼ਜ਼ਾਨਾ ॥੧॥ ਰਹਾਉ ॥

SikhNet (Spanish)el Gran Dador conoce tu Estado y a través del Guru obtienes el Tesoro de Su Nombre. (1‑Pausa)

ਸਤਿਗੁਰ ਭੇਟੇ ਕੀ ਵਡਿਆਈ ॥

satigur bhette kee vaddiaaee |

Sant Singh KhalsaThe great glory of meeting the True Guru is
Manmohan SinghThe greatness of meeting the True Guru is this,
Manmohan Singh (Punjabi)ਸੱਚੇ ਗੁਰਾਂ ਨੂੰ ਮਿਲਣ ਦੀ ਇਹ ਵਿਸ਼ਾਲਤਾ ਹੈ,
Fareedkot Teekaਸਤਗੁਰੋਂ ਕੇ ਮਿਲਨੇ ਕੀ ਵਡੀ ਵਡਿਆਈ ਹੈ॥
Prof. Sahib Singhਇਹ ਗੁਰੂ ਨੂੰ ਮਿਲਣ ਦੀ ਹੀ ਬਰਕਤ ਹੈ ਕਿ,

ਪਦ ਅਰਥ ਭੇਟੇ = ਮਿਲੇ।

SikhNet (Spanish)Con la Bendición del Verdadero Guru,

ਜਿਨਿ ਮਮਤਾ ਅਗਨਿ; ਤ੍ਰਿਸਨਾ ਬੁਝਾਈ ॥

jin mamataa agan; trisanaa bujhaaee |

Sant Singh Khalsathat it has quenched the fire of possessiveness and desire;
Manmohan Singhthat it has quenched the fire of worldly love and desire,
Manmohan Singh (Punjabi)ਕਿ ਇਸ ਨੇ ਸੰਸਾਰੀ ਮੋਹ ਅਤੇ ਖ਼ਾਹਿਸ਼ ਦੀ ਅੱਗ ਬੁਝਾ ਦਿੱਤੀ ਹੈ,
Fareedkot Teekaਜਿਸ ਨੇ ਮੇਰੀ ਮਮਤਾ, ਮੋਹ, ਤ੍ਰਿਸਨਾ, ਅਗਨਿ ਬੁਝਾਇ ਦੀ ਹੈ॥
Prof. Sahib Singhਮੇਰੀ ਮੋਹ ਤੇ ਤ੍ਰਿਸ਼ਨਾ ਦੀ ਅੱਗ ਬੁਝ ਗਈ ਹੈ,

ਪਦ ਅਰਥ ਜਿਨਿ = ਜਿਸ (ਗੁਰੂ) ਨੇ। ਮਮਤਾ = ਅਪਣੱਤ।

SikhNet (Spanish)eres bendecido con Gloria, el fuego del deseo

ਸਹਜੇ ਮਾਤਾ; ਹਰਿ ਗੁਣ ਗਾਈ ॥੨॥

sahaje maataa; har gun gaaee |2|

Sant Singh Khalsaimbued with peace and poise, I sing the Glorious Praises of the Lord. ||2||
Manmohan Singhand now imbued with equipoise, I sing God's praise.
Manmohan Singh (Punjabi)ਅਤੇ ਹੁਣ ਅਡੋਲਤਾ ਵਿੱਚ ਰੰਗਿਆ ਹੋਇਆ ਮੈਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਅਬ ਸੁਭਾਵਕ ਮਸਤ ਹੋ ਕਰ ਹਰਿ ਕੇ ਗੁਨੋਂ ਕੀ ਪੰਕਤੀ ਗਾਈ ਹੈ॥੨॥
Prof. Sahib Singhਤੇ ਹੁਣ ਮੈਂ ਆਤਮਕ ਅਡੋਲਤਾ ਵਿਚ ਮਸਤ ਰਹਿ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੨॥

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ ॥੨॥

SikhNet (Spanish)y del apego que te trastorna es apagado y te inmerges en el Equilibrio cantando las Alabanzas del Señor. (2)

ਵਿਣੁ ਗੁਰ ਪੂਰੇ; ਕੋਇ ਨ ਜਾਣੀ ॥

vin gur poore; koe na jaanee |

Sant Singh KhalsaWithout the Perfect Guru, no one knows the Lord.
Manmohan SinghWithout the Perfect Guru none knows the Lord.
Manmohan Singh (Punjabi)ਪੂਰਨ ਗੁਰਾਂ ਦੇ ਬਾਝੋਂ ਪ੍ਰਭੂ ਨੂੰ ਕੋਈ ਨਹੀਂ ਜਾਣਦਾ।
Fareedkot Teekaਬਿਨਾਂ ਪੂਰੇ ਗੁਰੋਂ ਕੇ ਇਸ ਤਤ੍ਵ ਗਿਆਨ ਕੋ ਕੋਈ ਨਹੀਂ ਜਾਨਤਾ॥
Prof. Sahib Singhਪੂਰੇ ਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ (ਪ੍ਰਭੂ ਬਾਰੇ ਤੱਤ-ਗਿਆਨ) ਨਹੀਂ ਜਾਣ ਸਕਦਾ,

ਪਦ ਅਰਥ ਜਾਣੀ = ਜਾਣਦਾ।

SikhNet (Spanish)Sin el Guru Verdadero, todo lo demás es falso,

ਮਾਇਆ ਮੋਹਿ; ਦੂਜੈ ਲੋਭਾਣੀ ॥

maaeaa mohi; doojai lobhaanee |

Sant Singh KhalsaAttached to Maya, they are engrossed in duality.
Manmohan SinghOthers are engrossed in wealth and temporal love.
Manmohan Singh (Punjabi)ਹੋਰ ਦੌਲਤ ਅਤੇ ਸੰਸਾਰੀ ਮਮਤਾ ਅੰਦਰ ਖੱਚਤ ਹਨ।
Fareedkot Teekaਮਾਯਾ ਕੇ ਮੋਹ ਕਰ ਸਭ ਸ੍ਰਿਸਟੀ ਦ੍ਵੈਤ ਭਾਉ ਮੇਂ ਲੁਭਾਇ ਰਹੀ ਹੈ॥
Prof. Sahib Singh(ਕਿਉਂਕਿ ਗੁਰੂ ਦੀ ਸਰਨ ਤੋਂ ਬਿਨਾਂ) ਮਨੁੱਖ ਮਾਇਆ ਦੇ ਮੋਹ ਵਿਚ ਹੋਰ ਹੋਰ ਲੋਭ ਵਿਚ ਫਸਿਆ ਰਹਿੰਦਾ ਹੈ।

ਪਦ ਅਰਥ ਮੋਹਿ = ਮੋਹ ਵਿਚ।

SikhNet (Spanish)todas tus relaciones te involucran en Maya y en tus amores no percibes la Divinidad.

ਗੁਰਮੁਖਿ ਨਾਮੁ ਮਿਲੈ; ਹਰਿ ਬਾਣੀ ॥੩॥

guramukh naam milai; har baanee |3|

Sant Singh KhalsaThe Gurmukh receives the Naam, and the Bani of the Lord's Word. ||3||
Manmohan SinghThrough the Guru the mortal receives God's Name and the Divine Gurbani.
Manmohan Singh (Punjabi)ਗੁਰਾਂ ਦੇ ਰਾਹੀਂ ਪ੍ਰਾਣੀ ਵਾਹਿਗੁਰੂ ਦੇ ਨਾਮ ਅਤੇ ਈਸ਼ਵਰੀ ਗੁਰਬਾਣੀ ਨੂੰ ਪਾ ਲੈਦਾ ਹੈ।
Fareedkot Teekaਗੁਰੋਂ ਦ੍ਵਾਰਾ ਹਰੀ ਨਾਮ ਰੂਪੀ ਬਾਣੀ ਮਿਲਤੀ ਹੈ; ਵਾ ਗੁਰੋਂ ਕੀ ਬਾਣੀ ਦੁਵਾਰਾ ਹਰੀ ਨਾਮ ਮਿਲਤਾ ਹੈ॥੩॥
Prof. Sahib Singhਗੁਰੂ ਦੀ ਸਰਨ ਪਿਆਂ ਹੀ ਪ੍ਰਭੂ ਦਾ ਨਾਮ ਮਿਲਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ (ਦੀ ਕਦਰ) ਪੈਂਦੀ ਹੈ ॥੩॥
SikhNet (Spanish)Es a través del Guru que uno es bendecido con la Palabra del Señor. (3)

ਗੁਰ ਸੇਵਾ; ਤਪਾਂ ਸਿਰਿ ਤਪੁ ਸਾਰੁ ॥

gur sevaa; tapaan sir tap saar |

Sant Singh KhalsaService to the Guru is the most excellent and sublime penance of penances.
Manmohan SinghGuru's service is the essence and the excellent penance of all the penances.
Manmohan Singh (Punjabi)ਗੁਰਾਂ ਦੀ ਚਾਕਰੀ ਸਾਰੀਆਂ ਤਪੱਸਿਆਂ ਦੀ ਸ਼੍ਰੋਮਣੀ ਤਪੱਸਿਆ ਅਤੇ ਨਿਚੋੜ ਹੈ।
Fareedkot Teekaਗੁਰੋਂ ਕੀ ਸੇਵਾ ਏਹ ਸਭ ਤਪੋਂ ਕੇ ਸਿਰ ਪਰ ਤਪ ਹੈ॥
Prof. Sahib Singh(ਹੇ ਮੇਰੇ ਮਨ!) ਗੁਰੂ ਦੀ ਦੱਸੀ ਸੇਵਾ ਹੀ ਸਭ ਤੋਂ ਸ੍ਰੇਸ਼ਟ ਤਪ ਹੈ,

ਪਦ ਅਰਥ ਤਪਾਂ ਸਿਰਿ = ਸਾਰੇ ਤਪਾਂ ਦੇ ਸਿਰ ਉਤੇ। ਸਾਰੁ = ਸ੍ਰੇਸ਼ਟ।

SikhNet (Spanish)El Servicio del Guru es la Esencia de toda absolución,

ਹਰਿ ਜੀਉ ਮਨਿ ਵਸੈ; ਸਭ ਦੂਖ ਵਿਸਾਰਣਹਾਰੁ ॥

har jeeo man vasai; sabh dookh visaaranahaar |

Sant Singh KhalsaThe Dear Lord dwells in the mind, and all suffering departs.
Manmohan SinghThe reverend Lord then abides in man's mind and all his suffering departs.
Manmohan Singh (Punjabi)ਪੂਜਯ ਪ੍ਰਭੂ ਤਦ ਇਨਸਾਨ ਦੇ ਚਿੱਤ ਅੰਦਰ ਟਿਕ ਜਾਂਦਾ ਹੈ, ਉਸ ਦੇ ਸਾਰੇ ਦੁੱਖੜੇ ਦੂਰ ਹੋ ਜਾਂਦੇ ਹਨ,
Fareedkot Teekaਜੋ ਸਭ ਦੁਖੋਂ ਕੋ ਨਿਵਰਤ ਕਰਨੇ ਹਾਰਾ ਹੈ, ਸੋ ਹਰਿ ਜੀਉ ਇਸ ਸੇਵਾ ਸੇ ਮਨ ਮੇਂ ਬਸਤਾ ਹੈ॥
Prof. Sahib Singhਜਿਸ ਨਾਲ ਸਾਰੇ ਦੁੱਖ ਦੂਰ ਹੁੰਦੇ ਹਨ ਤੇ ਪਰਮਾਤਮਾ ਮਨ ਵਿਚ ਆ ਵੱਸਦਾ ਹੈ,

ਪਦ ਅਰਥ ਮਨਿ = ਮਨ ਵਿਚ।

SikhNet (Spanish)pues el Señor habita entonces en tu interior.

ਦਰਿ ਸਾਚੈ; ਦੀਸੈ ਸਚਿਆਰੁ ॥੪॥

dar saachai; deesai sachiaar |4|

Sant Singh KhalsaThen, at the Gate of the True Lord, one appears truthful. ||4||
Manmohan SinghThen at the True Gate he looks true.
Manmohan Singh (Punjabi)ਅਤੇ ਉਹ ਸੱਚੇ ਦਰਬਾਰ ਅੰਦਰ ਸੱਚਾ ਦਿਸਦਾ ਹੈ।
Fareedkot Teekaਔਰ ਸਚੇ (ਦਰਿ) ਸਤਸੰਗਤ ਮੇਂ ਵਹੁ ਸਚਾ ਦੇਖੀਤਾ ਹੈ॥੪॥
Prof. Sahib Singhਤੇ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੁਰਖ਼-ਰੂ ਦਿੱਸਦਾ ਹੈ ॥੪॥

ਪਦ ਅਰਥ ਦਰਿ = ਦਰ ਤੇ। ਸਚਿਆਰੁ = ਸੁਰਖ਼-ਰੂ ॥੪॥

SikhNet (Spanish)Todas tus aflicciones desaparecen y en la Corte Verdadera, tú eres aprobado. (4)

ਗੁਰ ਸੇਵਾ ਤੇ; ਤ੍ਰਿਭਵਣ ਸੋਝੀ ਹੋਇ ॥

gur sevaa te; tribhavan sojhee hoe |

Sant Singh KhalsaServing the Guru, one comes to know the three worlds.
Manmohan SinghBy Guru's service, man acquires the knowledge of the three worlds,
Manmohan Singh (Punjabi)ਗੁਰਾਂ ਦੀ ਘਾਲ ਕਮਾਉਣ ਦੁਆਰਾ ਆਦਮੀ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਹੋ ਜਾਂਦੀ ਹੈ,
Fareedkot Teekaਗੁਰੋਂ ਕੀ ਸੇਵਾ ਸੇ ਤੀਨੋਂ ਲੋਕ ਕੀ ਖਬਰ ਹੋ ਜਾਤੀ ਹੈ॥
Prof. Sahib Singh(ਹੇ ਮੇਰੇ ਮਨ!) ਗੁਰੂ ਦੀ ਦੱਸੀ ਸੇਵਾ ਦੀ ਬਰਕਤਿ ਨਾਲ ਤਿੰਨਾਂ ਭਵਨਾਂ ਵਿਚ ਵਿਆਪਕ ਪਰਮਾਤਮਾ ਦੀ ਸੂਝ ਪ੍ਰਾਪਤ ਹੁੰਦੀ ਹੈ,
SikhNet (Spanish)A través del Servicio al Guru, uno conoce la realidad de los tres mundos,

ਆਪੁ ਪਛਾਣਿ; ਹਰਿ ਪਾਵੈ ਸੋਇ ॥

aap pachhaan; har paavai soe |

Sant Singh KhalsaUnderstanding his own self, he obtains the Lord.
Manmohan Singhand recognising his ownself he obtains that God.
Manmohan Singh (Punjabi)ਅਤੇ ਆਪਣੇ ਆਪ ਨੂੰ ਸਿਆਣ ਕੇ ਉਹ ਉਸ ਵਾਹਿਗੁਰੂ ਨੂੰ ਪਾ ਲੈਦਾ ਹੈ।
Fareedkot Teekaਪੁਨ: ਸੋ ਪੁਰਸ ਅਪਨੇ ਆਪ ਕੋ ਪਹਿਚਾਨ ਕਰ ਹਰਿ ਕੋ ਪਾਵਤਾ ਹੈ॥
Prof. Sahib Singhਤੇ ਉਹ ਮਨੁੱਖ ਆਪਣਾ ਆਤਮਕ ਜੀਵਨ ਪੜਤਾਲ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ।

ਪਦ ਅਰਥ ਆਪੁ = ਆਪਣੇ ਆਤਮਕ ਜੀਵਨ ਨੂੰ।

SikhNet (Spanish)conoce al Ser interior y obtiene al Señor.

ਸਾਚੀ ਬਾਣੀ; ਮਹਲੁ ਪਰਾਪਤਿ ਹੋਇ ॥੫॥

saachee baanee; mehal paraapat hoe |5|

Sant Singh KhalsaThrough the True Word of His Bani, we enter the Mansion of His Presence. ||5||
Manmohan SinghThrough the True Gurbani the mortal gets into the Lord's palace.
Manmohan Singh (Punjabi)ਸੱਚੀ ਗੁਰਬਾਦੀ ਦੇ ਜ਼ਰੀਏ, ਜੀਵ ਮਾਲਕ ਦੇ ਮੰਦਰ ਨੂੰ ਪਾ ਲੈਦਾ ਹੈ।
Fareedkot Teekaਸਾਚੀ ਬਾਣੀ ਕਰ ਕੇ (ਮਹਲੁ) ਸ੍ਵਰੂਪ ਸੋਭਾ ਹੋਤੀ ਹੈ॥੬॥
Prof. Sahib Singhਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਉਸ ਨੂੰ ਪਰਮਾਤਮਾ ਦੇ ਚਰਨਾਂ ਵਿਚ ਥਾਂ ਮਿਲ ਜਾਂਦੀ ਹੈ ॥੫॥

ਪਦ ਅਰਥ ਮਹਲੁ = ਪ੍ਰਭੂ-ਚਰਨਾਂ ਵਿਚ ਨਿਵਾਸ ॥੫॥

SikhNet (Spanish)Sí, a través de la Palabra Verdadera, uno llega hasta el Castillo del Señor. (5)

ਗੁਰ ਸੇਵਾ ਤੇ; ਸਭ ਕੁਲ ਉਧਾਰੇ ॥

gur sevaa te; sabh kul udhaare |

Sant Singh KhalsaServing the Guru, all of one's generations are saved.
Manmohan SinghBy Guru's service man saves his generations,
Manmohan Singh (Punjabi)ਗੁਰਾਂ ਦੀ ਟਹਿਲ ਦੁਆਰਾ ਬੰਦਾ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਬਚਾ ਲੈਦਾ ਹੈ,
Fareedkot Teekaਗੁਰੋਂ ਕੀ ਸੇਵਾ ਤੇ ਸਭ ਕੁਲੋਂ ਕਾ ਉਧਾਰ ਕਰ ਲੇਤਾ ਹੈ॥
Prof. Sahib Singh(ਹੇ ਮੇਰੇ ਮਨ!) ਗੁਰੂ ਦੀ ਦੱਸੀ ਸੇਵਾ ਦਾ ਸਦਕਾ ਮਨੁੱਖ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਵਿਕਾਰਾਂ ਤੋਂ ਬਚਾ ਲੈਂਦਾ ਹੈ,

ਪਦ ਅਰਥ ਤੇ = ਨਾਲ। ਉਧਾਰੇ = ਵਿਕਾਰਾਂ ਤੋਂ ਬਚਾ ਲੈਂਦਾ ਹੈ।

SikhNet (Spanish)A través del Servicio del Guru, uno se vuelve la fuente de la Liberación para todos sus parientes.

ਨਿਰਮਲ ਨਾਮੁ; ਰਖੈ ਉਰਿ ਧਾਰੇ ॥

niramal naam; rakhai ur dhaare |

Sant Singh KhalsaKeep the Immaculate Naam enshrined within your heart.
Manmohan Singhand keeps the Immaculate Name enshrined in his mind.
Manmohan Singh (Punjabi)ਅਤੇ ਪਵਿੱਤਰ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰਖਦਾ ਹੈ।
Fareedkot Teekaਔ ਸੁਧ ਨਾਮ ਕੋ ਹ੍ਰਿਦ੍ਯ ਮੇਂ ਧਾਰਨ ਕਰ ਰਖਤਾ ਹੈ॥
Prof. Sahib Singhਮਨੁੱਖ ਪਰਮਾਤਮਾ ਦੇ ਪਵਿਤ੍ਰ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹੈ,

ਪਦ ਅਰਥ ਉਰਿ = ਹਿਰਦੇ ਵਿਚ।

SikhNet (Spanish)Enalteciendo al Nombre Inmaculado en su corazón,

ਸਾਚੀ ਸੋਭਾ; ਸਾਚਿ ਦੁਆਰੇ ॥੬॥

saachee sobhaa; saach duaare |6|

Sant Singh KhalsaIn the Court of the True Lord, you shall be adorned with True Glory. ||6||
Manmohan SinghHe is bedecked with true glory in the True Court.
Manmohan Singh (Punjabi)ਸੱਚੇ ਦਰਬਾਰ ਅੰਦਰ ਉਹ ਸੱਚੀ ਪ੍ਰਭਤਾ ਨਾਲ ਸਸ਼ੋਭਤ ਹੁੰਦਾ ਹੈ।
Fareedkot Teekaਅਰੁ ਸਚੇ ਕੇ ਦ੍ਵਾਰੇ ਪਰ ਉਸ ਭਗਤ ਕੀ ਸਚੀ ਸੋਭਾ ਹੋਤੀ ਹੈ॥੬॥
Prof. Sahib Singhਤੇ ਉਸ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸਦਾ-ਟਿਕਵੀਂ ਵਡਿਆਈ ਮਿਲ ਜਾਂਦੀ ਹੈ ॥੬॥

ਪਦ ਅਰਥ ਸਾਚਿ ਦੁਆਰੇ = ਸਦਾ-ਥਿਰੁ ਦਰ ਤੇ ॥੬॥

SikhNet (Spanish)uno es investido con Gloria en el Verdadero Hogar. (6)

ਸੇ ਵਡਭਾਗੀ; ਜਿ ਗੁਰਿ ਸੇਵਾ ਲਾਏ ॥

se vaddabhaagee; ji gur sevaa laae |

Sant Singh KhalsaHow very fortunate are they, who are committed to the Guru's service.
Manmohan SinghVery fortunate are they whom the Guru puts to his service.
Manmohan Singh (Punjabi)ਪਰਮ ਉੱਤਮ ਨਸੀਬਾਂ ਵਾਲੇ ਹਨ ਉਹ, ਜਿਨ੍ਹਾਂ ਨੂੰ ਗੁਰੂ ਜੀ ਆਪਣੀ ਚਾਕਰੀ ਵਿੱਚ ਲਾਉਂਦੇ ਹਨ।
Fareedkot Teekaਜੋ ਗੁਰੋਂ ਨੇ ਅਪਨੀ ਸੇਵਾ ਮੇਂ ਲਗਾਇ ਲੀਏ ਹੈਂ, ਸੋ ਵਡੇ ਭਾਗਵਾਨ ਹੈਂ॥
Prof. Sahib Singh(ਹੇ ਮੇਰੇ ਮਨ!) ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦੀ ਸੇਵਾ ਭਗਤੀ ਵਿਚ ਜੋੜ ਦਿੱਤਾ ਹੈ।

ਪਦ ਅਰਥ ਜਿ = ਜੇਹੜੇ। ਗੁਰਿ = ਗੁਰੂ ਨੇ।

SikhNet (Spanish)Afortunados son todos aquéllos a quienes el Guru los ha traído a Su Servicio.

ਅਨਦਿਨੁ ਭਗਤਿ; ਸਚੁ ਨਾਮੁ ਦ੍ਰਿੜਾਏ ॥

anadin bhagat; sach naam drirraae |

Sant Singh KhalsaNight and day, they are engaged in devotional worship; the True Name is implanted within them.
Manmohan SinghNight and day they remain absorbed in Lord's meditation and firmly grasp the True Name.
Manmohan Singh (Punjabi)ਰੈਣ ਦਿਹੁੰ ਉਹ ਸੁਆਮੀ ਦੇ ਸਿਮਰਨ ਅੰਦਰ ਲੀਨ ਰਹਿੰਦੇ ਹਨ ਅਤੇ ਸੱਚੇ ਨਾਮ ਨੂੰ ਘੁਟ ਕੇ ਫੜੀ ਰਖਦੇ ਹਨ।
Fareedkot Teekaਰਾਤਿ ਦਿਨ ਆਪ ਭਗਤੀ ਕਰਤੇ ਅਰ ਔਰੋਂ ਕੋ ਸਚਾ ਨਾਮ ਦ੍ਰਿੜ ਕਰਾਵਤੇ ਹੈਂ॥
Prof. Sahib Singhਗੁਰੂ ਉਹਨਾਂ ਦੇ ਹਿਰਦੇ ਵਿਚ ਹਰ ਵੇਲੇ ਪਰਮਾਤਮਾ ਦੀ ਭਗਤੀ ਤੇ ਸਦਾ-ਥਿਰ ਨਾਮ ਦਾ ਸਿਮਰਨ ਪੱਕਾ ਕਰ ਦੇਂਦਾ ਹੈ।

ਪਦ ਅਰਥ ਅਨਦਿਨੁ = ਹਰ ਰੋਜ਼।

SikhNet (Spanish)Ellos se dedican a la Alabanza de Dios noche y día y el Naam, el Nombre del Señor es engarzado como joya en sus mentes.

ਨਾਮੇ ਉਧਰੇ; ਕੁਲ ਸਬਾਏ ॥੭॥

naame udhare; kul sabaae |7|

Sant Singh KhalsaThrough the Naam, all of one's generations are saved. ||7||
Manmohan SinghThrough the Name all the lineages (generations) are emancipated.
Manmohan Singh (Punjabi)ਨਾਮ ਦੇ ਰਾਹੀਂ ਸਮੂਹ ਵੰਸ਼ ਬੰਦ-ਖਲਾਸ ਹੋ ਜਾਂਦੇ ਹਨ।
Fareedkot Teekaਨਾਮ ਕਰ ਕੇ ਉਨ ਕੇ (ਸਬਾਏ) ਸਭ ਕੁਲ ਉਧਰੇ ਹੈਂ॥੭॥
Prof. Sahib Singh(ਹੇ ਮਨ!) ਹਰਿ-ਨਾਮ ਦੀ ਬਰਕਤਿ ਨਾਲ, ਉਹਨਾਂ ਦੇ ਸਾਰੇ ਕੁਲ ਭੀ ਵਿਕਾਰਾਂ ਤੋਂ ਬਚ ਜਾਂਦੇ ਹਨ ॥੭॥

ਪਦ ਅਰਥ ਕੁਲ = ਖ਼ਾਨਦਾਨ। ਸਬਾਏ = ਸਾਰੇ ॥੭॥

SikhNet (Spanish)Sí, a través de la Joya del Nombre del Señor millones de hombres han sido emancipados. (7)

ਨਾਨਕੁ; ਸਾਚੁ ਕਹੈ ਵੀਚਾਰੁ ॥

naanak; saach kahai veechaar |

Sant Singh KhalsaNanak chants the true thought.
Manmohan SinghNanak gives vent to the true thought.
Manmohan Singh (Punjabi)ਨਾਨਕ ਸੱਚੇ ਖ਼ਿਆਲ ਦਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਸੱਚ ਬੀਚਾਰ ਵਾ ਵੀਚਾਰੁ ਕਰ ਸਚੁ ਕਹਤੇ ਹੈਂ॥
Prof. Sahib Singhਨਾਨਕ (ਤੈਨੂੰ) ਅਟੱਲ (ਨਿਯਮ ਦੀ) ਵਿਚਾਰ ਦੱਸਦਾ ਹੈ,

ਪਦ ਅਰਥ ਨਾਨਕੁ ਕਹੈ = ਨਾਨਕ ਆਖਦਾ ਹੈ। ਸਾਚੁ = ਅਟੱਲ।

SikhNet (Spanish)Nanak canta en meditación que uno debe guardar el Naam,

ਹਰਿ ਕਾ ਨਾਮੁ; ਰਖਹੁ ਉਰਿ ਧਾਰਿ ॥

har kaa naam; rakhahu ur dhaar |

Sant Singh KhalsaKeep the Name of the Lord enshrined within your heart.
Manmohan SinghKeep thou, O man, God's Name clasped to thy heart.
Manmohan Singh (Punjabi)ਰੱਬ ਦੇ ਨਾਮ ਨੂੰ ਤੂੰ ਹੇ ਬੰਦੇ! ਆਪਣੇ ਦਿਲ ਨਾਲ ਲਾਈ ਰੱਖ।
Fareedkot Teekaਹਰਿ ਨਾਮ ਕੋ ਉਰ ਮੇਂ ਧਾਰਨ ਕਰ ਰਖਹੁ॥
Prof. Sahib Singh(ਉਹ ਵਿਚਾਰ ਇਹ ਹੈ ਕਿ) ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਟਿਕਾਈ ਰੱਖ।

ਪਦ ਅਰਥ ਧਾਰਿ = ਟਿਕਾ ਕੇ।

SikhNet (Spanish)el Nombre del Señor en su corazón,

ਹਰਿ ਭਗਤੀ ਰਾਤੇ; ਮੋਖ ਦੁਆਰੁ ॥੮॥੨॥੨੪॥

har bhagatee raate; mokh duaar |8|2|24|

Sant Singh KhalsaImbued with devotion to the Lord, the gate of salvation is found. ||8||2||24||
Manmohan SinghBecoming imbued with God's worship the gate of salvation is obtained.
Manmohan Singh (Punjabi)ਵਾਹਿਗੁਰੂ ਦੀ ਉਪਾਸ਼ਨਾ ਨਾਲ ਰੰਗੀਜਣ ਦੁਆਰਾ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜੋ ਹਰਿ ਭਗਤੀ ਮੇਂ (ਰਾਤੇ) ਮਿਲੇ ਹੈਂ, ਸੋ ਮੋਖ ਦੁਆਰ ਤਤ੍ਵ ਗ੍ਯਾਨ ਕੋ ਪਾਉਤੇ ਹੈਂ॥੮॥੨॥☬ਆਸਾ ਰੂਪ ਨਿੰਦ੍ਰਾ ਕੋ ਗ੍ਯਾਨ ਕੀ ਪ੍ਰਾਪਤੀ ਮੇਂ ਬਿਘਨ ਰੂਪ ਦਿਖਾਇ ਕਰ ਤਿਸ ਕੀ ਨਿਬ੍ਰਤੀ ਕਾ ਉਪਾਉ ਕਹਤੇ ਹੈਂ:
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ ਉਹਨਾਂ ਨੂੰ (ਵਿਕਾਰਾਂ ਤੋਂ) ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭ ਪੈਂਦਾ ਹੈ ॥੮॥੨॥੨੪॥

ਪਦ ਅਰਥ ਮੋਖ ਦੁਆਰ = ਮੁਕਤੀ ਦਾ ਦਰਵਾਜ਼ਾ ॥੮॥੨॥੨੪॥

SikhNet (Spanish)porque sólo imbuido en la Adoración del Señor uno es liberado. (8‑2‑24)

Open this shabad →

Shabad Guru Amardas Ji Raag Aasaa continues on Ang 424

ਆਸਾ ਮਹਲਾ ੩ ॥

aasaa mahalaa 3 |

Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.

ਆਸਾ ਆਸ ਕਰੇ; ਸਭੁ ਕੋਈ ॥

aasaa aas kare; sabh koee |

Sant Singh KhalsaEveryone lives, hoping in hope.
Manmohan SinghEvery one lives by cherishing hope upon hope.
Manmohan Singh (Punjabi)ਹਰ ਕੋਈ ਉਮੈਦ ਹੀ ਉਮੈਦ ਧਾਰ ਕੇ ਜੀਊਦਾ ਹੈ।
Fareedkot Teekaਸਭ ਕੋਈ ਆਸਾ ਹੀ ਆਸਾ ਕਰਤਾ ਹੈ ਅਰਥਾਤ ਪਦਾਰਥੋਂ ਹੀ ਕੋ ਚਾਹਤਾ ਹੈ॥
Prof. Sahib Singh(ਦੁਨੀਆ ਵਿਚ) ਹਰੇਕ ਜੀਵ ਆਸਾਂ ਹੀ ਆਸਾਂ ਬਣਾਂਦਾ ਰਹਿੰਦਾ ਹੈ।

ਪਦ ਅਰਥ ਆਸਾ ਆਸ ਕਰੇ = ਆਸਾਂ ਹੀ ਆਸਾਂ ਬਣਾਂਦਾ ਹੈ। ਸਭੁ ਕੋਈ = ਹਰੇਕ ਜੀਵ।

SikhNet (Spanish)Todos viven en la ilusión de una esperanza,

ਹੁਕਮੈ ਬੂਝੈ; ਨਿਰਾਸਾ ਹੋਈ ॥

hukamai boojhai; niraasaa hoee |

Sant Singh KhalsaUnderstanding His Command, one becomes free of desire.
Manmohan SinghUnderstanding His will man becomes desireless.
Manmohan Singh (Punjabi)ਉਸ ਦੀ ਰਜ਼ਾ ਨੂੰ ਸਮਝ ਕੇ ਆਦਮੀ ਇੱਛਾ-ਰਹਿਤ ਹੋ ਜਾਂਦਾ ਹੈ।
Fareedkot Teekaਜੋ ਅਕਾਲ ਪੁਰਖ ਕੇ ਹੁਕਮ ਕੋ ਬੂਝਤਾ ਹੈ, ਸੋ ਆਸਾ ਸੇ ਨਿਰਾਸਾ ਹੋਤਾ ਹੈ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਉਹ ਆਸਾਂ ਦੇ ਜਾਲ ਵਿਚੋਂ ਨਿਕਲ ਜਾਂਦਾ ਹੈ।

ਪਦ ਅਰਥ ਨਿਰਾਸਾ = ਆਸਾਂ ਤੋਂ ਸੁਤੰਤਰ।

SikhNet (Spanish)pero tomando Conciencia del Mandato del Señor, uno abandona toda esperanza que provenga de su propio ego.

ਆਸਾ ਵਿਚਿ ਸੁਤੇ; ਕਈ ਲੋਈ ॥

aasaa vich sute; kee loee |

Sant Singh KhalsaSo many are asleep in hope.
Manmohan SinghMany a man are asleep in hopes.
Manmohan Singh (Punjabi)ਬਹੁਤ ਸਾਰੇ ਲੋਕ ਉਮੈਦ ਅੰਦਰ ਸੁੱਤੇ ਹੋਏ ਹਨ।
Fareedkot Teekaਆਸਾ ਰੂਪ ਨਿੰਦ੍ਰਾ ਮੇਂ ਕਈ ਲੋਕ ਵਾਲੋਂ ਕੋ ਵਾਲੇ ਇੰਦ੍ਰ, ਬਰਨ, ਕੁਬੇਰਾਦਿ ਸੋਏ ਹੂਏ ਹੈਂ॥
Prof. Sahib Singhਬੇਅੰਤ ਲੁਕਾਈ ਆਸਾਂ (ਦੇ ਜਾਲ) ਵਿਚ (ਫਸ ਕੇ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਪਈ ਹੈ।

ਪਦ ਅਰਥ ਲੋਈ = ਲੋਕ।

SikhNet (Spanish)Muchos se han adormecido por falsas esperanzas

ਸੋ ਜਾਗੈ; ਜਾਗਾਵੈ ਸੋਈ ॥੧॥

so jaagai; jaagaavai soee |1|

Sant Singh KhalsaHe alone wakes up, whom the Lord awakens. ||1||
Manmohan SinghHe alone wakes up, whom He awakens.
Manmohan Singh (Punjabi)ਕੇਵਲ ਉਹੀ ਜਾਗਦਾ ਹੈ, ਜਿਸ ਨੂੰ ਉਹ ਜਗਾਉਂਦਾ ਹੈ।
Fareedkot Teekaਸੋਈ ਇਸ ਆਸਾ ਰੂਪ ਨਿੰਦ੍ਰਾ ਤੇ ਜਾਗਤਾ ਹੈ ਜਿਸ ਕੋ ਕੋਈ ਸਤਿਗੁਰ ਜਗਾਉਤਾ ਹੈ॥੧॥
Prof. Sahib Singhਉਹੀ ਮਨੁੱਖ (ਇਸ ਨੀਂਦ ਵਿਚੋਂ) ਜਾਗਦਾ ਹੈ ਜਿਸ ਨੂੰ (ਗੁਰੂ ਦੀ ਸਰਨ ਪਾ ਕੇ) ਪਰਮਾਤਮਾ ਆਪ ਜਗਾਂਦਾ ਹੈ ॥੧॥

ਪਦ ਅਰਥ ਸੋਈ = ਉਹ ਆਪ ਹੀ ॥੧॥

SikhNet (Spanish)y sólo está despierto aquél a quien el Señor despierta. (1)

ਸਤਿਗੁਰਿ. ਨਾਮੁ ਬੁਝਾਇਆ; ਵਿਣੁ ਨਾਵੈ. ਭੁਖ ਨ ਜਾਈ ॥

satigur. naam bujhaaeaa; vin naavai. bhukh na jaaee |

Sant Singh KhalsaThe True Guru has led me to understand the Naam, the Name of the Lord; without the Naam, hunger does not go away.
Manmohan SinghThe True Guru has made me realise the Name and without the Name hunger goes not.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਨਾਮ ਅਨੁਭਵ ਕਰਾਇਆ ਹੈ। ਨਾਮ ਦੇ ਬਾਝੋਂ ਖੁਧਿਆ ਦੂਰ ਨਹੀਂ ਹੁੰਦੀ।
Fareedkot Teekaਸਤਿਗੁਰੋਂ ਨੇ ਨਾਮ ਬੁਝਾਯਾ ਹੈ ਬਿਨਾ ਨਾਮ ਕੇ ਕਿਸੀ ਕੀ ਭੂਖ ਨਹੀਂ ਜਾਤੀ ਹੈ॥
Prof. Sahib Singhਗੁਰੂ ਨੇ (ਜਿਸ ਨੂੰ) ਹਰਿ-ਨਾਮ (ਸਿਮਰਨਾ) ਸਿਖਾ ਦਿੱਤਾ (ਉਸ ਦੀ ਮਾਇਆ ਵਾਲੀ ਭੁੱਖ ਮਿਟ ਗਈ)। ਹਰਿ-ਨਾਮ ਤੋਂ ਬਿਨਾ (ਮਾਇਆ ਵਾਲੀ) ਭੁੱਖ ਦੂਰ ਨਹੀਂ ਹੁੰਦੀ।

ਪਦ ਅਰਥ ਸਤਿਗੁਰਿ = ਗੁਰੂ ਨੇ।

SikhNet (Spanish)El Verdadero Guru nos hace tomar Conciencia del Naam, el Nombre del Señor, pues sin el Nombre, el hambre del ser no puede ser apaciguada.

Open this shabad (35 lines, Angs 423-424) →

Ang 423 of 1430