ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.
ਗੁਰ ਕਾ ਸਬਦੁ; ਰਿਦੇ ਮਹਿ ਚੀਨਾ ॥
gur kaa sabad; ride meh cheenaa |
Sant Singh KhalsaI contemplate the Word of the Guru's Shabad within my heart;
Manmohan SinghI have reflected over the Guru's hymns in my mind
Manmohan Singh (Punjabi)ਆਪਣੇ ਹਿਰਦੇ ਅੰਦਰ ਮੈਂ ਗੁਰਾਂ ਦੀ ਬਾਣੀ ਦਾ ਵੀਚਾਰ ਕੀਤਾ ਹੈ,
Fareedkot Teekaਹੇ ਭਾਈ! ਜਿਨੋਂ ਨੇ ਸਤਿਗੁਰੋਂ ਕਾ (ਸਬਦੁ) ਉਪਦੇਸ਼ ਰਿਦੇ ਮੇਂ ਮੁਕਤੀ ਦਾਤਾ (ਚੀਨਾ) ਜਾਣਿਆ, ਭਾਵ ਵਿਚਾਰਿਆ ਹੈ॥
Prof. Sahib Singhਹੇ ਭਾਈ! (ਜਿਨ੍ਹਾਂ ਵਡ-ਭਾਗੀਆਂ ਨੇ) ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਵਿਚਾਰਿਆ,ਪਦ ਅਰਥ ਰਿਦੇ ਮਹਿ = ਹਿਰਦੇ ਵਿਚ। ਚੀਨ੍ਹ੍ਹਾ = ਪਛਾਣਿਆ, ਵਿਚਾਰਿਆ।
SikhNet (Spanish)He meditado en la Palabra del Guru;
ਸਗਲ ਮਨੋਰਥ ਪੂਰਨ ਆਸੀਨਾ ॥੧॥
sagal manorath pooran aaseenaa |1|
Sant Singh Khalsaall my hopes and desires are fulfilled. ||1||
Manmohan Singhand all my desires and hopes are fulfilled.
Manmohan Singh (Punjabi)ਅਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਅਤੇ ਉਮੀਦਾਂ ਪੂਰੀਆਂ ਹੋ ਗਈਆਂ ਹਨ।
Fareedkot Teekaਸਰੂਪ ਮੇਂ (ਆਸੀਨਾ) ਇਸਥਿਤ ਹੋ ਕਰ ਤਿਨਾਂ ਕੇ ਸਰਬ ਮਨੋਰਥ ਪੂਰਨ ਹੋ ਗਏ ਹੈਂ॥੧॥
Prof. Sahib Singhਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਗਏ, ਉਹਨਾਂ ਦੀਆਂ ਸਾਰੀਆਂ ਆਸਾਂ ਸਿਰੇ ਚੜ੍ਹ ਗਈਆਂ ॥੧॥ਪਦ ਅਰਥ ਸਗਲ = ਸਾਰੇ। ਆਸੀਨਾ = ਆਸਾਂ ॥੧॥
SikhNet (Spanish)todos mis deseos ya han sido cumplidos, mis esperanzas se han vuelto realidad (1)
ਸੰਤ ਜਨਾ ਕਾ, ਮੁਖੁ ਊਜਲੁ ਕੀਨਾ ॥
sant janaa kaa, mukh aoojal keenaa |
Sant Singh KhalsaThe faces of the humble Saints are radiant and bright;
Manmohan SinghThe Lord has illumined the face of the pious persons,
Manmohan Singh (Punjabi)ਸੁਆਮੀ ਨੇ ਪਵਿੱਤਰ ਪੁਰਸ਼ ਦਾ ਚਿਹਰਾ ਰੋਸ਼ਨ ਕਰ ਦਿੱਤਾ ਹੈ,
Fareedkot Teekaਹਰੀ ਨੇ ਤਿਨ ਸੰਤ ਜਨੋਂ ਕਾ ਮੁਖ ਉਜਲਾ ਕੀਆ ਹੈ॥
Prof. Sahib Singhਹੇ ਭਾਈ! ਉਹਨਾਂ ਸੰਤ ਜਨਾਂ ਦਾ ਮੂੰਹ (ਲੋਕ ਪਰਲੋਕ ਵਿਚ) ਰੌਸ਼ਨ ਹੋ ਗਿਆ,ਪਦ ਅਰਥ ਊਜਲੁ = ਉਜਲਾ, ਰੌਸ਼ਨ। ਕੀਨ੍ਹ੍ਹਾ = ਕਰ ਦਿਤਾ।
SikhNet (Spanish)El Señor ha salvado el honor de Sus Santos y,
ਕਰਿ ਕਿਰਪਾ; ਅਪੁਨਾ ਨਾਮੁ ਦੀਨਾ ॥੧॥ ਰਹਾਉ ॥
kar kirapaa; apunaa naam deenaa |1| rahaau |
Sant Singh Khalsathe Lord has mercifully blessed them with the Naam, the Name of the Lord. ||1||Pause||
Manmohan Singhand has mercifully blessed them with His Name. Pause.
Manmohan Singh (Punjabi)ਅਤੇ ਮਿਹਰ ਧਾਰ ਕੇ ਉਨ੍ਹਾਂ ਨੂੰ ਆਪਣਾ ਨਾਮ ਬਖਸ਼ਿਆ ਹੈ। ਠਹਿਰਾਉ।
Fareedkot Teekaਜਿਨੋਂ ਪਰ ਕਿਰਪਾ ਕਰ ਕੇ ਅਪਨਾ ਨਾਮ ਦੀਆ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਨੇ ਮੇਹਰ ਕਰ ਕੇ (ਜਿਨ੍ਹਾਂ ਸੰਤ ਜਨਾਂ ਨੂੰ) ਆਪਣਾ ਨਾਮ ਬਖ਼ਸ਼ਿਆ ॥੧॥ ਰਹਾਉ ॥ਪਦ ਅਰਥ ਕਰਿ = ਕਰ ਕੇ ॥੧॥ ਰਹਾਉ ॥
SikhNet (Spanish)por Su Misericordia, los ha bendecido con Su Nombre. (1-Pausa)
ਅੰਧ ਕੂਪ ਤੇ; ਕਰੁ ਗਹਿ ਲੀਨਾ ॥
andh koop te; kar geh leenaa |
Sant Singh KhalsaHolding them by the hand, He has lifted them up out of the deep, dark pit,
Manmohan SinghHolding them by the hand, the Lord pulls His saints out of the blind well,
Manmohan Singh (Punjabi)ਹੱਥੋਂ ਫੜ ਕੇ, ਸੁਆਮੀ ਸੰਤਾ ਨੂੰ ਅੰਨ੍ਹੇ ਖੂਹ ਵਿਚੋਂ ਬਾਹਰ ਕੱਢ ਲੈਂਦਾ ਹੈ,
Fareedkot Teekaਸੰਸਾਰ ਰੂਪੀ ਅੰਧੇਰੇ ਕੂਏਂ ਸੇ ਗਿਰਤੇ ਤਿਨੋਂ ਕਾ ਹਾਥ, ਭਾਵ ਰਿਦਾ ਪਕੜ ਲੀਆ ਹੈ, ਭਾਵ ਯਹਿ ਕਾਢ ਲੀਆ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਵਡ-ਭਾਗੀਆਂ ਨੂੰ ਪ੍ਰਭੂ ਨੇ (ਮਾਇਆ ਦੇ ਮੋਹ ਦੇ) ਹਨੇਰੇ ਖੂਹ ਵਿਚੋਂ ਹੱਥ ਫੜ ਕੇ ਕੱਢ ਲਿਆ।ਪਦ ਅਰਥ ਅੰਧ ਕੂਪ ਤੇ = ਅੰਨ੍ਹੇ ਖੂਹ ਤੋਂ। ਕਰੁ = ਹੱਥ। ਗਹਿ = ਫੜ ਕੇ।
SikhNet (Spanish)El Señor saca a Sus Santos fuera del pozo oscuro;
ਜੈ ਜੈ ਕਾਰੁ; ਜਗਤਿ ਪ੍ਰਗਟੀਨਾ ॥੨॥
jai jai kaar; jagat pragatteenaa |2|
Sant Singh Khalsaand their victory is celebrated throughout the world. ||2||
Manmohan Singhand their victory is renowned in the world.
Manmohan Singh (Punjabi)ਅਤੇ ਉਨ੍ਹਾਂ ਦੀ ਜਿੱਤ ਸੰਸਾਰ ਵਿੱਚ ਪਰਸਿੱਧ ਹੋ ਜਾਂਦੀ ਹੈ।
Fareedkot Teekaਸਰਬ ਜਗਤ ਬੀਚ ਤਿਨੋਂ ਕਾ ਪ੍ਰਗਟ ਹੀ ਜੈ ਜੈ ਕਾਰ ਹੋ ਰਹਾ ਹੈ॥੨॥
Prof. Sahib Singhਸਾਰੇ ਜਗਤ ਵਿਚ ਉਹਨਾਂ ਦੀ ਬੜੀ ਸੋਭਾ ਖਿਲਰ ਗਈ ॥੨॥ਪਦ ਅਰਥ ਜੈ ਜੈਕਾਰੁ = ਫ਼ਤਹ ਦਾ ਡੰਕਾ, ਬਹੁਤ ਸੋਭਾ। ਜਗਤਿ = ਜਗਤ ਵਿਚ ॥੨॥
SikhNet (Spanish)entonces el mundo entero canta Su Victoria.(2)
ਨੀਚਾ ਤੇ ਊਚ; ਊਨ ਪੂਰੀਨਾ ॥
neechaa te aooch; aoon pooreenaa |
Sant Singh KhalsaHe elevates and exalts the lowly, and fills the empty.
Manmohan SinghThe Lord exalts the low and fills the empty.
Manmohan Singh (Punjabi)ਸਾਈਂ ਨੀਵਿਆਂ ਨੂੰ ਉਚਾ ਕਰ ਦਿੰਦਾ ਹੈ ਤੇ ਖਾਲੀਆਂ ਨੂੰ ਭਰ ਦਿੰਦਾ ਹੈ।
Fareedkot Teekaਸੋ ਨੀਚੋਂ ਸੇ ਉਤਮ ਹੋਤੇ ਭਏ ਹੈਂ ਔ ਖਾਲੀ ਰਿਦੇ ਤਿਨ ਕੇ ਨਾਮ ਸੇ ਪੂਰਨ ਹੋਤੇ ਭਏ ਹੈਂ। ਯਥਾ-☬"ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ॥" (ਸੂ:ਮ:੪) ਪੁਨ:☬"ਜਿਸੁ ਨੀਚ ਕਉ ਕੋਈ ਨ ਜਾਨੈ॥☬ਨਾਮੁ ਜਪਤ ਉਹੁ ਚਹੁਕੁੰਟ ਮਾਨੈ॥" (ਅ:ਮ:੫)
Prof. Sahib Singhਹੇ ਭਾਈ! ਉਹ ਮਨੁੱਖ ਨੀਵਿਆਂ ਤੋਂ ਉੱਚੇ ਬਣ ਗਏ, ਉਹ (ਪਹਿਲਾਂ ਗੁਣਾਂ ਤੋਂ) ਸੱਖਣੇ (ਗੁਣਾਂ ਨਾਲ) ਭਰ ਗਏ,ਪਦ ਅਰਥ ਊਨ = ਊਣੇ, ਖ਼ਾਲੀ। ਪੂਰੀਨਾ = ਭਰ ਦਿੱਤੇ।
SikhNet (Spanish)Él hace que lo bajo se eleve y llena lo vacío
ਅੰਮ੍ਰਿਤ ਨਾਮੁ; ਮਹਾ ਰਸੁ ਲੀਨਾ ॥੩॥
amrit naam; mahaa ras leenaa |3|
Sant Singh KhalsaThey receive the supreme, sublime essence of the Ambrosial Naam. ||3||
Manmohan SinghI am blessed with the great elixir of the immortalising Name.
Manmohan Singh (Punjabi)ਮੈਂ ਸੁਰਜੀਤ ਕਰਨ ਵਾਲੇ ਨਾਮ ਦਾ ਪਰਮ ਅੰਮ੍ਰਿਤ ਪਰਾਪਤ ਕਰ ਲਿਆ ਹੈ।
Fareedkot Teekaਤਿਨ ਕਾ ਮਨ ਨਾਂਮ ਰੂਪੀ ਅੰਮ੍ਰਿਤ ਮਹਾਰਸ ਮੇਂ ਲੀਨ ਹੂਆ ਹੈ॥੩॥
Prof. Sahib Singh(ਜਿਨ੍ਹਾਂ ਨੇ) ਆਤਮਕ ਜੀਵਨ ਦੇਣ ਵਾਲਾ ਅਤੇ ਬੜਾ ਸੁਆਦਲਾ ਹਰਿ-ਨਾਮ ਜਪਣਾ ਸ਼ੁਰੂ ਕਰ ਦਿੱਤਾ ॥੩॥ਪਦ ਅਰਥ ਮਹਾ ਰਸੁ = ਬਹੁਤ ਸੁਆਦਲਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ॥੩॥
SikhNet (Spanish)y bendice a todos con Su Nombre Ambrosial, la Gran Esencia.
ਮਨ ਤਨ ਨਿਰਮਲ; ਪਾਪ ਜਲਿ ਖੀਨਾ ॥
man tan niramal; paap jal kheenaa |
Sant Singh KhalsaThe mind and body are made immaculate and pure, and sins are burnt to ashes.
Manmohan SinghMy soul and body are rendered immaculate, the water of sins has disappeared,
Manmohan Singh (Punjabi)ਮੇਰੀ ਆਤਮਾ ਤੇ ਦੇਹ ਪਵਿੱਤਰ ਹੋ ਗਈਆਂ ਹਨ, ਗੁਨਾਹਾਂ ਦਾ ਪਾਣੀ ਅਲੋਪ ਹੋ ਗਿਆ ਹੈ,
Fareedkot Teekaਨਾਮ ਰੂਪੀ ਅੰਮ੍ਰਿਤ ਜਲ ਸੇ ਮਨ ਤਨ ਨਿਰਮਲ ਭਯਾ ਹੈ ਔਰ ਸਰਬ ਪਾਪ ਜਲ ਕੇ ਵਾ ਨਾਮ ਜਲ ਕਰ ਕੇ (ਖੀਨਾ) ਦੂਰ ਹੋ ਗਏ ਹੈਂ॥
Prof. Sahib Singhਉਹਨਾਂ ਮਨੁੱਖਾਂ ਦੇ ਮਨ, ਉਹਨਾਂ ਦੇ ਸਰੀਰ ਪਵਿੱਤਰ ਹੋ ਗਏ, ਉਹਨਾਂ ਦੇ ਸਾਰੇ ਪਾਪ ਸੜ ਕੇ ਸੁਆਹ ਹੋ ਗਏ,ਪਦ ਅਰਥ ਨਿਰਮਲ = ਪਵਿੱਤਰ। ਜਲਿ = ਸੜ ਕੇ। ਖੀਨਾ = ਮੁੱਕ ਗਏ।
SikhNet (Spanish)Mi cuerpo y mi mente se han vuelto inmaculados, mis errores se han convertido en cenizas,
ਕਹੁ ਨਾਨਕ; ਪ੍ਰਭ ਭਏ ਪ੍ਰਸੀਨਾ ॥੪॥੭॥੧੨॥
kahu naanak; prabh bhe praseenaa |4|7|12|
Sant Singh KhalsaSays Nanak, God is pleased with me. ||4||7||12||
Manmohan Singhand the Lord is pleased with me, says Nanak.
Manmohan Singh (Punjabi)ਅਤੇ ਸੁਆਮੀ ਮੇਰੇ ਨਾਲ ਪਰਸੰਨ ਹੋ ਗਿਆ ਹੈ, ਗੁਰੂ ਜੀ ਫੁਰਮਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈ: ਤਿਨੋਂ ਪਰ ਪ੍ਰਭੂ ਜੀ (ਪ੍ਰਸੀਨਾ) ਪ੍ਰਸੰਨ ਭਏ ਹੈਂ॥੪॥੭॥੧੨॥☬ਪੁਨ: ਬੇਨਤੀ:
Prof. Sahib Singhਨਾਨਕ ਆਖਦਾ ਹੈ- (ਜਿਨ੍ਹਾਂ ਉਤੇ) ਪ੍ਰਭੂ ਜੀ ਪ੍ਰਸੰਨ ਹੋ ਗਏ ॥੪॥੭॥੧੨॥ਪਦ ਅਰਥ ਨਾਨਕ = ਹੇ ਨਾਨਕ! ਪ੍ਰਸੀਨਾ = ਪ੍ਰਸੰਨ ॥੪॥੭॥੧੨॥
SikhNet (Spanish)y mira, el Señor está complacido conmigo.(4-7-12)