ੴ

ਸਿੱਖਬਾਣੀ · SikhBani

ਤੂ ਸਮਰਥੁ ਸਰਨਿ ਜੋਗੁ ਤੂ ਰਾਖਹਿ ਅਪਨੀ ਕਲ ਧਾਰਿ ॥੧॥

too samarath saran jog too raakheh apanee kal dhaar 1
Guru Arjan Dev Ji ਗੁਰੂ ਅਰਜਨ ਦੇਵ ਜੀ · Raag Kaanraa · Ang 1301 · 6 lines
Translations

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਕੁਚਿਲ ਕਠੋਰ ਕਪਟ ਕਾਮੀ ॥

kuchil katthor kapatt kaamee |

Sant Singh KhalsaI am filthy, hard-hearted, deceitful and obsessed with sexual desire.
Manmohan SinghI am filthy stone-hearted, deceitful and lustful.
Manmohan Singh (Punjabi)ਮੈਂ ਮਲੀਣ, ਪੱਥਰ-ਦਿਲ, ਧੋਖੇ ਬਾਜ ਵਿਸ਼ਈ ਹਾਂ।
Fareedkot Teekaਮੈਂ ਜੀਵ (ਕੁਚਿਲ) ਕੁਚਲਣ ਔਰ ਕਠੋਰ ਚਿਤ ਪੁਨਹ ਕਪਟੀ ਅਰ ਕਾਮੀ ਹੂੰ॥
Prof. Sahib Singhਹੇ ਸੁਆਮੀ! ਅਸੀਂ ਜੀਵ ਗੰਦੇ ਆਚਰਨ ਵਾਲੇ ਤੇ ਨਿਰਦਈ ਰਹਿੰਦੇ ਹਾਂ, ਠੱਗੀਆਂ ਕਰਨ ਵਾਲੇ ਹਾਂ, ਵਿਸ਼ਈ ਹਾਂ।

ਪਦ ਅਰਥ ਕੁਚਿਲ = ਗੰਦੇ ਆਚਰਨ ਵਾਲੇ। ਕਠੋਰ = ਨਿਰਦਈ। ਕਪਟ = ਠੱਗੀ ਕਰਨ ਵਾਲੇ। ਕਾਮੀ = ਵਿਸ਼ਈ।

SikhNet (Spanish)Soy impuro y de corazón endurecido, mentiroso y libidinoso,

ਜਿਉ ਜਾਨਹਿ; ਤਿਉ ਤਾਰਿ ਸੁਆਮੀ ॥੧॥ ਰਹਾਉ ॥

jiau jaaneh; tiau taar suaamee |1| rahaau |

Sant Singh KhalsaPlease carry me across, as You wish, O my Lord and Master. ||1||Pause||
Manmohan SinghAs Thou deem fit, so save Thou, me, O my Lord. Pause.
Manmohan Singh (Punjabi)ਜਿਸ ਤਰ੍ਹਾਂ ਤੂੰ ਮੁਨਾਸਬ ਸਮਝਦਾ ਹੈ, ਓਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ ਹੇ ਸਾਹਿਬ! ਠਹਿਰਾਉ।
Fareedkot Teekaਹੇ ਸ੍ਵਾਮੀ! ਜ੍ਯੋਂ ਜਾਨੀਏ ਤਿਉਂ ਮੇਰੇ ਕੋ ਤਾਰ ਲੀਜੀਏ॥੧॥ ਰਹਾਉ ॥
Prof. Sahib Singhਹੇ ਸੁਆਮੀ! ਜਿਸ ਭੀ ਤਰੀਕੇ ਨਾਲ ਤੂੰ (ਜੀਵਾਂ ਨੂੰ ਪਾਰ ਲੰਘਾਣਾ ਠੀਕ) ਸਮਝਦਾ ਹੈਂ, ਉਸੇ ਤਰ੍ਹਾਂ (ਇਹਨਾਂ ਵਿਕਾਰਾਂ ਤੋਂ) ਪਾਰ ਲੰਘਾ ॥੧॥ ਰਹਾਉ ॥

ਪਦ ਅਰਥ ਜਿਉ ਜਾਨਹਿ = ਜਿਸ ਭੀ ਢੰਗ ਨਾਲ ਤੂੰ (ਪਾਰ ਲੰਘਾਣਾ ਠੀਕ) ਜਾਣਦਾ ਹੈਂ। ਤਿਉ = ਉਸੇ ਤਰ੍ਹਾਂ। ਸੁਆਮੀ = ਹੇ ਸੁਆਮੀ! ॥੧॥ ਰਹਾਉ ॥

SikhNet (Spanish)por favor llévame a través, si es Tu Voluntad. (1-Pausa)

ਤੂ ਸਮਰਥੁ. ਸਰਨਿ ਜੋਗੁ ਤੂ; ਰਾਖਹਿ ਅਪਨੀ ਕਲ ਧਾਰਿ ॥੧॥

too samarath. saran jog too; raakheh apanee kal dhaar |1|

Sant Singh KhalsaYou are All-powerful and Potent to grant Sanctuary. Exerting Your Power, You protect us. ||1||
Manmohan SinghThou are All-powerful, worthy of giving refuge and exercising Thy might, Thou save the mortals.
Manmohan Singh (Punjabi)ਤੂੰ ਸਰਬ-ਸ਼ਕਤੀਵਾਨ ਅਤੇ ਪਨਾਹ ਦੇਣ ਦੇ ਲਾਇਕ ਹੈ ਅਤੇ ਆਪਣੀ ਸ਼ਕਤੀ ਵਰਤ ਕੇ ਪ੍ਰਾਣੀਆਂ ਦੀ ਰੱਖਿਆ ਕਰਦਾ ਹੈ।
Fareedkot Teekaਤੂੰ ਸਮਰਥੁ ਅਰੁ ਸਰਣਾਗਿਤ ਕੇ ਪਾਲਣ ਜੋਗ ਹੈਂ ਅਰੁ ਤੂੰ ਅਪਨੀ (ਕਲ) ਸਕਤੀ ਕੋ ਧਾਰ ਕਰ ਰਖ੍ਯਾ ਕਰਤਾ ਹੈਂ॥੧॥
Prof. Sahib Singhਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਨ-ਪਏ ਦੀ ਰੱਖਿਆ ਕਰਨ-ਜੋਗ ਹੈਂ, ਤੂੰ (ਜੀਵਾਂ ਨੂੰ) ਆਪਣੀ ਤਾਕਤ ਵਰਤ ਕੇ ਬਚਾਂਦਾ (ਆ ਰਿਹਾ) ਹੈਂ ॥੧॥

ਪਦ ਅਰਥ ਸਮਰਥੁ = ਸਾਰੀਆਂ ਤਾਕਤਾਂ ਦਾ ਮਾਲਕ। ਸਰਨਿ ਜੋਗੁ = ਸਰਨ-ਪਏ ਦੀ ਰੱਖਿਆ ਕਰਨ ਜੋਗਾ। ਕਲ = ਸੱਤਿਆ, ਤਾਕਤ। ਧਾਰਿ = ਧਾਰ ਕੇ, ਵਰਤ ਕੇ ॥੧॥

SikhNet (Spanish)Eres Todopoderoso y tienes el Poder del Amparo. Ejerciendo Tu Poder nos proteges. (1)

ਜਾਪ ਤਾਪ ਨੇਮ ਸੁਚਿ ਸੰਜਮ; ਨਾਹੀ ਇਨ ਬਿਧੇ ਛੁਟਕਾਰ ॥

jaap taap nem such sanjam; naahee in bidhe chhuttakaar |

Sant Singh KhalsaChanting and deep meditation, penance and austere self-discipline, fasting and purification - salvation does not come by any of these means.
Manmohan SinghEmancipation is attained by means of worship, penance, religious vows, physical purity and self-discipline and fasting.
Manmohan Singh (Punjabi)ਪੂਜਾ-ਪਾਠ, ਤਪੱਸਿਆ, ਧਾਰਮਕ ਪ੍ਰਤੱਗਿਆ ਅਸਪਰਸਤਾ ਅਤੇ ਸਵੈ-ਰਿਆਜਤ ਇਨ੍ਹਾਂ ਤਰੀਕਿਆਂ ਰਾਹੀਂ, ਪਾਰ ਉਤਾਰਾ ਨਹੀਂ ਹੁੰਦਾ।
Fareedkot Teekaਜਾਪ ਅਰੁ ਤਪ, ਨੇਮ ਅਰੁ ਸੌਚਤਾ ਪੁਨਹ ਸੰਜਮ ਕਰਨਾ, ਇਨ ਬਿਧੀਓਂ ਕਰ ਤੇਰੀ ਕ੍ਰਿਪਾ ਬਿਨਾਂ ਛੁਟਕਾਰਾ ਨਹੀਂ ਹੋਤਾ॥
Prof. Sahib Singhਜਪ, ਤਪ, ਵਰਤ-ਨੇਮ; ਸਰੀਰਕ ਪਵਿੱਤ੍ਰਤਾ, ਸੰਜਮ-ਇਹਨਾਂ ਤਰੀਕਿਆਂ ਨਾਲ (ਵਿਕਾਰਾਂ ਤੋਂ ਜੀਵਾਂ ਦੀ) ਖ਼ਲਾਸੀ ਨਹੀਂ ਹੋ ਸਕਦੀ।

ਪਦ ਅਰਥ ਜਾਪ = ਦੇਵਤਿਆਂ ਨੂੰ ਵੱਸ ਕਰਨ ਦੇ ਮੰਤ੍ਰ। ਤਾਪ = ਧੂਣੀਆਂ ਆਦਿਕ ਨਾਲ ਸਰੀਰ ਨੂੰ ਕਸ਼ਟ ਦੇਣੇ। ਸੁਚਿ = ਸਰੀਰਕ ਪਵਿੱਤਰਤਾ। ਸੰਜਮ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਬਚਾਣ ਦੇ ਜਤਨ। ਇਨ ਬਿਧੇ = ਇਹਨਾਂ ਤਰੀਕਿਆਂ ਨਾਲ। ਛੁਟਕਾਰ = (ਵਿਕਾਰਾਂ ਤੋਂ) ਖ਼ਲਾਸੀ।

SikhNet (Spanish)La Salvación no llega por cantar o meditar profundamente, hacer penitencias o someterte a disciplinas austeras,

ਗਰਤ ਘੋਰ ਅੰਧ ਤੇ. ਕਾਢਹੁ; ਪ੍ਰਭ ਨਾਨਕ. ਨਦਰਿ ਨਿਹਾਰਿ ॥੨॥੮॥੧੯॥

garat ghor andh te. kaadtahu; prabh naanak. nadar nihaar |2|8|19|

Sant Singh KhalsaPlease lift me up and out of this deep, dark ditch; O God, please bless Nanak with Your Glance of Grace. ||2||8||19||
Manmohan SinghCasting Thy eye of grace, O Lord, pull Thou out, Nanak, from the awfully dark ditch.
Manmohan Singh (Punjabi)ਆਪਣੀ ਮਿਹਰ ਦੀ ਨਜ਼ਰ ਨਾਲ ਤੱਕ ਕੇ ਹੇ ਸੁਆਮੀ! ਤੂੰ ਨਾਨਕ ਨੂੰ ਭਿਆਨਿਕ ਅੰਨ੍ਹੇ ਟੋਏ ਵਿਚੋਂ ਬਾਹਰ ਕੱਢ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੇਰੇ ਕੋ ਕ੍ਰਿਪਾ ਦ੍ਰਿਸ੍ਟੀ ਸੇ ਦੇਖ ਕਰ ਵਿਸ੍ਯੋਂ ਰੂਪੀ ਘੋਰ (ਗਰਤ) ਟੋਏ ਤੇ ਮੈਂ ਅੰਧੇ ਕੋ ਕਾਢ ਲੀਜੀਏ॥੨॥੮॥੧੯॥
Prof. Sahib Singhਹੇ ਪ੍ਰਭੂ! ਨਾਨਕ ਨੂੰ ਤੂੰ (ਆਪ ਹੀ) ਮਿਹਰ ਦੀ ਨਿਗਾਹ ਨਾਲ ਤੱਕ ਕੇ (ਵਿਕਾਰਾਂ ਦੇ) ਘੁੱਪ ਹਨੇਰੇ ਟੋਏ ਵਿਚੋਂ ਬਾਹਰ ਕੱਢ ॥੨॥੮॥੧੯॥

ਪਦ ਅਰਥ ਗਰਤ = (गर्त) ਟੋਆ। ਘੋਰ ਅੰਧ = ਘੁੱਪ ਹਨੇਰਾ (ਜਿੱਥੇ ਆਤਮਕ ਜੀਵਨ ਦੀ ਸੂਝ ਦਾ ਰਤਾ ਭੀ ਚਾਨਣ ਨਾਹ ਮਿਲੇ)। ਤੇ = ਤੋਂ, ਵਿਚੋਂ। ਪ੍ਰਭ = ਹੇ ਪ੍ਰਭੂ! ਨਦਰਿ ਨਿਹਾਰਿ = ਮਿਹਰ ਦੀ ਨਿਗਾਹ ਨਾਲ ਵੇਖ ਕੇ। ਨਿਹਾਰਿ = ਵੇਖ ਕੇ ॥੨॥੮॥੧੯॥

SikhNet (Spanish)ayunos y purificaciones. Por favor, levántame y sácame de este pozo profundo y oscuro, oh Dios, bendice a Nanak con Tu Mirada de Gracia. (2-8-19)
Answers quote the Granth verbatim with Ang citations. AI commentary is not Gurbani and not a religious ruling.