ਮਿਥਿਆ ਤਨੁ ਧਨੁ; ਕੁਟੰਬੁ ਸਬਾਇਆ ॥
mithiaa tan dhan; kuttanb sabaaeaa |
Sant Singh KhalsaFalse are body, wealth, and all relations.
Manmohan SinghPerishable are the body, wealth and all the relations.
Manmohan Singh (Punjabi)ਨਾਸਵੰਤ ਹਨ ਦੇਹਿ, ਦੌਲਤ ਅਤੇ ਸਾਰੇ ਸਨਬੰਧੀ।
Fareedkot Teekaਹੇ ਭਾਈ! ਇਹੁ (ਤਨੁ) ਸਰੀਰ ਔਰ ਧਨ ਸੰਪੂਰਨ ਕੁਟੰਬ ਮਿਥਿਆ ਰੂਪ ਹੈ॥
Prof. Sahib Singh(ਜਦ ਇਹ) ਸਰੀਰ, ਧਨ ਤੇ ਸਾਰਾ ਪਰਵਾਰ ਨਾਸਵੰਤ ਹੈ,ਪਦ ਅਰਥ ਮਿਥਿਆ = ਸਦਾ ਨਾਹ ਕਾਇਮ ਰਹਿਣ ਵਾਲਾ, ਜਿਸ ਦਾ ਮਾਣ ਕਰਨਾ ਝੂਠਾ ਹੋਵੇ। ਕੁਟੰਬੁ = ਪਰਵਾਰ। ਸਬਾਇਆ = ਸਾਰਾ।
SikhNet (Spanish)Todo amor propio, tal como el apego a los bienes materiales, a los parientes y a las cosas,
ਮਿਥਿਆ; ਹਉਮੈ ਮਮਤਾ ਮਾਇਆ ॥
mithiaa; haumai mamataa maaeaa |
Sant Singh KhalsaFalse are ego, possessiveness and Maya.
Manmohan SinghPerishable are egotism, egoism and worldly valuables.
Manmohan Singh (Punjabi)ਨਾਸਵੰਤ ਹਨ ਹੰਕਾਰ, ਅਪਣੱਤ ਅਤੇ ਸੰਸਾਰੀ ਪਦਾਰਥ।
Fareedkot Teekaਔਰੁ ਦੇਹ ਮੇਂ ਹਉਮੈ ਔ ਮਾਇਆ ਮੇਂ ਮਮਤਾ ਕਰਨੀ ਇਹ ਭੀ ਮਿਥਿਆ ਹੈ॥
Prof. Sahib Singh(ਤਾਂ) ਮਾਇਆ ਦੀ ਮਾਲਕੀ ਤੇ ਹਉਮੈ (ਭਾਵ, ਧਨ ਤੇ ਪਰਵਾਰ ਦੇ ਕਾਰਣ ਵਡੱਪਣ)-ਇਹਨਾਂ ਉਤੇ ਮਾਣ ਭੀ ਝੂਠਾ।ਪਦ ਅਰਥ ਮਮਤਾ = ਮਾਲਕੀ ਦਾ ਖ਼ਿਆਲ, ਇਹ ਖ਼ਿਆਲ ਕਿ ਇਹ ਚੀਜ਼ ਮੇਰੀ ਹੈ।
SikhNet (Spanish)está fundado en la ilusión.
ਮਿਥਿਆ ਰਾਜ ਜੋਬਨ; ਧਨ ਮਾਲ ॥
mithiaa raaj joban; dhan maal |
Sant Singh KhalsaFalse are power, youth, wealth and property.
Manmohan SinghPerishable are dominion, youth, riches, and property.
Manmohan Singh (Punjabi)ਨਾਸਵੰਤ ਹਨ ਰਾਜ ਭਾਗ, ਜੁਆਨੀ, ਮਾਇਆ ਅਤੇ ਜਾਇਦਾਦ।
Fareedkot Teekaਪੁਨਾ ਰਾਜ ਔ ਜੋਬਨ ਅਵਸਥਾ ਧਨ ਮਾਲ ਆਦਿ ਭੀ ਸਭ ਝੂਠ ਹੈ॥
Prof. Sahib Singhਰਾਜ ਜੁਆਨੀ ਤੇ ਧਨ ਮਾਲ ਸਭ ਨਾਸਵੰਤ ਹਨ,ਪਦ ਅਰਥ ਜੋਬਨ = ਜੁਆਨੀ।
SikhNet (Spanish)Irreal es el ego e inútil el apego; perecederas son la belleza, los atavíos y la riqueza.
ਮਿਥਿਆ; ਕਾਮ ਕ੍ਰੋਧ ਬਿਕਰਾਲ ॥
mithiaa; kaam krodh bikaraal |
Sant Singh KhalsaFalse are sexual desire and wild anger.
Manmohan SinghPerishable are lust and dreadful wrath.
Manmohan Singh (Punjabi)ਨਾਸਵੰਤ ਹਨ, ਮਥਨ-ਹੁਲਾਸ ਅਤੇ ਭਿਆਨਕ ਰੋਹ।
Fareedkot Teekaਔਰ ਕਾਮ ਕ੍ਰੋਧ ਆਦੀ ਜੋ (ਬਿਕਰਾਲ) ਭਿਆਨਕ ਹੈ, ਸੋ ਭੀ ਮਿਥਿਆ ਰੂਪ ਹੈ॥
Prof. Sahib Singh(ਇਸ ਵਾਸਤੇ ਇਹਨਾਂ ਦੇ ਕਾਰਣ) ਕਾਮ (ਦੀ ਲਹਰ) ਤੇ ਭਿਆਨਕ ਕ੍ਰੋਧ ਇਹ ਭੀ ਵਿਅਰਥ ਹਨ।ਪਦ ਅਰਥ ਬਿਕਰਾਲ = ਡਰਾਉਣਾ।
SikhNet (Spanish)Transitoria es también la capacidad del hombre para gozar de los placeres carnales y para atemorizar con su ira a otros.
ਮਿਥਿਆ ਰਥ ਹਸਤੀ; ਅਸ੍ਵ ਬਸਤ੍ਰਾ ॥
mithiaa rath hasatee; asv basatraa |
Sant Singh KhalsaFalse are chariots, elephants, horses and expensive clothes.
Manmohan SinghPerishable are chariots, elephants, horses and raiments.
Manmohan Singh (Punjabi)ਨਾਸਵੰਤ ਹਨ ਸੁੰਦਰ ਗੱਡੀਆਂ, ਹਾਥੀ, ਘੋੜੇ ਅਤੇ ਪੁਸ਼ਾਕਾਂ।
Fareedkot Teekaਪੁਨਾ ਰਥ ਔ ਹਾਥੀ, (ਅਸ੍ਵ) ਘੋੜੇ, ਬਸਤ੍ਰ ਆਦਿਕ ਭੀ ਸਭ ਝੂਠੇ ਹੈਂ॥
Prof. Sahib Singhਰਥ, ਹਾਥੀ, ਘੋੜੇ ਤੇ (ਸੁੰਦਰ) ਕੱਪੜੇ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ,ਪਦ ਅਰਥ ਹਸਤੀ = ਹਾਥੀ। ਅਸ੍ਵ = ਘੋੜੇ। ਬਸਤ੍ਰਾ = ਕੱਪੜੇ।
SikhNet (Spanish)Tampoco durarán sus carruajes, caballos y elefantes,
ਮਿਥਿਆ ਰੰਗ ਸੰਗਿ; ਮਾਇਆ ਪੇਖਿ ਹਸਤਾ ॥
mithiaa rang sang; maaeaa pekh hasataa |
Sant Singh KhalsaFalse is the love of gathering wealth, and reveling in the sight of it.
Manmohan SinghFalse is the love of accumulation of wealth, beholding which man laughs.
Manmohan Singh (Punjabi)ਕੂੜੀ ਹੈ ਧਨ-ਦੌਲਤ ਸੰਗ੍ਰਹਿ ਕਰਨ ਦੀ ਪ੍ਰੀਤ ਜਿਸ ਨੂੰ ਵੇਖ ਕੇ ਇਨਸਾਨ ਹਸਦਾ ਹੈ।
Fareedkot Teekaਜਿਸ ਮਾਇਆ ਕੇ (ਰੰਗ) ਅਨੰਦੋਂ ਕੇ (ਸੰਗਿ) ਸਮੁਦਾਯ ਕੋ ਦੇਖ ਕਰ ਇਹ ਜੀਵ ਹਸਤਾ ਅਰਥਾਤ ਪ੍ਰਸੰਨ ਹੋਤਾ ਹੈ, ਸੋ ਭੀ ਮਿਥਿਆ ਹੈ॥
Prof. Sahib Singh(ਇਸ ਸਾਰੀ) ਮਾਇਆ ਨੂੰ ਪਿਆਰ ਨਾਲ ਵੇਖ ਕੇ (ਜੀਵ) ਹੱਸਦਾ ਹੈ, (ਪਰ ਇਹ ਹਾਸਾ ਤੇ ਮਾਣ ਭੀ) ਵਿਅਰਥ ਹੈ।ਪਦ ਅਰਥ ਰੰਗ ਸੰਗਿ = ਪਿਆਰ ਨਾਲ। ਪੇਖਿ = ਵੇਖ ਕੇ। ਹਸਤਾ = ਹੱਸਦਾ ਹੈ।
SikhNet (Spanish)tampoco su indulgencia para aceptar los placeres mundanos,
ਮਿਥਿਆ; ਧ੍ਰੋਹ ਮੋਹ ਅਭਿਮਾਨੁ ॥
mithiaa; dhroh moh abhimaan |
Sant Singh KhalsaFalse are deception, emotional attachment and egotistical pride.
Manmohan SinghFalse is the deceit, worldly love and ego.
Manmohan Singh (Punjabi)ਕੂੜਾ ਹੈ ਵਲਛਲ, ਸੰਸਾਰੀ ਮੁਹੱਬਤ ਅਤੇ ਹੰਕਾਰ।
Fareedkot Teeka(ਧ੍ਰੋਹ) ਛਲ ਔਰ ਮੋਹਿ (ਅਭਿਮਾਨ) ਹੰਕਾਰ ਆਦਿ ਭੀ ਝੂਠ ਹੈ॥
Prof. Sahib Singhਦਗ਼ਾ, ਮੋਹ ਤੇ ਅਹੰਕਾਰ-(ਇਹ ਸਾਰੇ ਹੀ ਮਨ ਦੇ) ਵਿਅਰਥ (ਤਰੰਗ) ਹਨ;ਪਦ ਅਰਥ ਧ੍ਰੋਹ = ਦਗ਼ਾ।
SikhNet (Spanish)ni su orgullo por las posesiones, ni su regodeo en las intrigas, ni su culto a la propia astucia;
ਮਿਥਿਆ; ਆਪਸ ਊਪਰਿ ਕਰਤ ਗੁਮਾਨੁ ॥
mithiaa; aapas aoopar karat gumaan |
Sant Singh KhalsaFalse are pride and self-conceit.
Manmohan SinghFalse is to take pride on one's ownself.
Manmohan Singh (Punjabi)ਕੂੜਾ ਹੈ ਆਪਣੇ ਉਤੇ ਗਰੂਰ ਕਰਨਾ।
Fareedkot Teekaਔਰ ਜੋ ਅਪਨੇ ਪਰ ਗੁਮਾਨ ਕਰਤਾ ਹੈ, ਸੋ ਭੀ ਝੂਠਾ ਹੀ ਹੈ॥
Prof. Sahib Singhਆਪਣੇ ਉਤੇ ਮਾਣ ਕਰਨਾ ਭੀ ਝੂਠਾ (ਨਸ਼ਾ) ਹੈ।ਪਦ ਅਰਥ ਆਪਸ ਊਪਰਿ = ਆਪਣੇ ਉਤੇ।
SikhNet (Spanish)todos son absolutamente vanos.
ਅਸਥਿਰੁ ਭਗਤਿ; ਸਾਧ ਕੀ ਸਰਨ ॥
asathir bhagat; saadh kee saran |
Sant Singh KhalsaOnly devotional worship is permanent, and the Sanctuary of the Holy.
Manmohan SinghImperishable is the devotional service of God and saintly Guru's protection.
Manmohan Singh (Punjabi)ਅਬਿਨਾਸੀ ਹੈ, ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਅਤੇ ਸਾਧੂ ਗੁਰਾ ਦੀ ਪਨਾਹ।
Fareedkot Teekaਪਰੰਤੂ ਸੰਤੋਂ ਕੀ ਸਰਣ ਹੋ ਕਰ ਹਰੀ ਕੀ ਭਗਤੀ ਕਰਨੀ ਹੀ ਅਸਥਿਰੁ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲੀ (ਪ੍ਰਭੂ ਦੀ) ਭਗਤੀ (ਹੀ ਹੈ ਜੋ) ਗੁਰੂ ਦੀ ਸਰਣ ਪੈ ਕੇ (ਕੀਤੀ ਜਾਏ)।ਪਦ ਅਰਥ ਅਸਥਿਰੁ = ਸਦਾ ਕਾਇਮ ਰਹਿਣ ਵਾਲੀ। ਭਗਤਿ = ਬੰਦਗੀ, ਭਜਨ।
SikhNet (Spanish)Valiosa es solamente la Meditación que se practica en Compañía de los Santos.
ਨਾਨਕ. ਜਪਿ ਜਪਿ ਜੀਵੈ; ਹਰਿ ਕੇ ਚਰਨ ॥੪॥
naanak. jap jap jeevai; har ke charan |4|
Sant Singh KhalsaNanak lives by meditating, meditating on the Lotus Feet of the Lord. ||4||
Manmohan SinghNanak lives by continuously meditating God's feet.
Manmohan Singh (Punjabi)ਨਾਨਕ, ਵਾਹਿਗੁਰੂ ਦੇ ਚਰਨਾਂ ਦਾ ਲਗਾਤਾਰ ਸਿਮਰਨ ਕਰਨ ਦੁਆਰਾ ਜੀਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੇ ਚਰਨੋਂ ਕਾ ਧਿਆਨੁ ਕਰ ਜੋ ਮਨ ਬਾਣੀ ਸੇ ਨਾਮ ਜਾਪ ਕੋ ਜਪਤਾ ਹੈ, ਸੋਈ ਜੀਵਤਾ ਹੈ॥੪॥
Prof. Sahib Singhਹੇ ਨਾਨਕ! ਪ੍ਰਭੂ ਦੇ ਚਰਣ (ਹੀ) ਸਦਾ ਜਪ ਕੇ (ਮਨੁੱਖ) ਅਸਲੀ ਜੀਵਨ ਜੀਊਂਦਾ ਹੈ ॥੪॥ਪਦ ਅਰਥ ਜਪਿ ਜਪਿ = ਸਦਾ ਜਪ ਕੇ ॥੪॥
SikhNet (Spanish)Meditando a los Pies del Señor, Nanak se renueva día con día. (4)