ੴ

ਸਿੱਖਬਾਣੀ · SikhBani

ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ॥

mithiaa sravan par nindaa suneh
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 268, 269 · 10 lines
Translations

ਮਿਥਿਆ ਸ੍ਰਵਨ; ਪਰ ਨਿੰਦਾ ਸੁਨਹਿ ॥

mithiaa sravan; par nindaa suneh | Ang 268

Sant Singh KhalsaFalse are the ears which listen to the slander of others.
Manmohan SinghVain are the ears, which listen to slander of others.
Manmohan Singh (Punjabi)ਵਿਅਰਥ ਹਨ ਕੰਨ ਜੋ ਪਰਾਈ ਚੁਗਲੀ ਬਖੀਲੀ ਸੁਣਦੇ ਹਨ।
Fareedkot Teekaਜਿਨ ਕਾਨੋਂ ਸੇ ਪਰ ਨਿੰਦਾ ਕੋ ਸ੍ਰਵਨ ਕਰੈ ਸੋ ਕਾਨ ਭੀ ਮਿਥਿਆ ਹੈਂ॥
Prof. Sahib Singh(ਮਨੁੱਖ ਦੇ) ਕੰਨ ਵਿਅਰਥ ਹਨ (ਜੇ ਉਹ) ਪਰਾਈ ਬਖ਼ੀਲੀ ਸੁਣਦੇ ਹਨ,

ਪਦ ਅਰਥ ਮਿਥਿਆ = ਵਿਅਰਥ। ਸ੍ਰਵਨ = ਕੰਨ। ਸੁਨਹਿ = ਸੁਣਦੇ ਹਨ।

SikhNet (Spanish)Falsos son los oídos que escuchan las calumnias vertidas a otros,

ਮਿਥਿਆ ਹਸਤ; ਪਰ ਦਰਬ ਕਉ ਹਿਰਹਿ ॥

mithiaa hasat; par darab kau hireh | Ang 268

Sant Singh KhalsaFalse are the hands which steal the wealth of others.
Manmohan SinghVain are the hands which steal the wealth of others.
Manmohan Singh (Punjabi)ਵਿਅਰਥ ਹਨ ਉਹ ਹੱਥ ਜੋ ਹੋਰਨਾ ਦਾ ਧਨ ਚੋਰੀ ਕਰਦੇ ਹਨ।
Fareedkot Teekaਜੋ ਹਾਥ ਪਰਾਏ ਧਨ ਕੋ (ਹਿਰਹਿ) ਚੁਰਾਵੈਂ ਸੋ ਹਾਥ ਭੀ ਮਿਥਿਆ ਹੈਂ, ਭਾਵ ਨਿਸਫਲ ਹੈਂ॥
Prof. Sahib Singhਹੱਥ ਵਿਅਰਥ ਹਨ (ਜੇ ਇਹ) ਪਰਾਏ ਧਨ ਨੂੰ ਚੁਰਾਉਂਦੇ ਹਨ;

ਪਦ ਅਰਥ ਹਸਤ = ਹੱਥ, {ਲਫ਼ਜ਼ "ਹਸਤ" ਅਤੇ "ਹਸਤਿ" ਦਾ ਜੋੜ ਵਖੋ ਵਖਰਾ ਹੈ, ਤੇ, ਅਰਥ ਭੀ ਵਖੋ ਵਖਰੇ। ਹਸਤ = ਹੱਥ। ਹਸਤਿ = ਹਾਥੀ}। ਦਰਬ = ਧਨ। ਹਿਰਹਿ = ਚੁਰਾਉਂਦੇ ਹਨ।

SikhNet (Spanish)las manos que toman lo que no les pertenece,

ਮਿਥਿਆ ਨੇਤ੍ਰ; ਪੇਖਤ ਪਰ ਤ੍ਰਿਅ ਰੂਪਾਦ ॥

mithiaa netr; pekhat par tria roopaad | Ang 269

Sant Singh KhalsaFalse are the eyes which gaze upon the beauty of another's wife.
Manmohan SinghVain are the eyes which behold the beauty of another's wife.
Manmohan Singh (Punjabi)ਵਿਅਰਥ ਹਨ ਅੱਖਾਂ ਜੋ ਹੋਰਸ ਦੀ ਪਤਨੀ ਦੀ ਸੁੰਦਰਤਾ ਤੱਕਦੀਆਂ ਹਨ।
Fareedkot Teekaਸੋ ਨੇਤ੍ਰ ਮਿਥਿਆ ਹੈਂ, ਜੋ ਪਰ ਇਸਤ੍ਰੀ ਆਦਿਕੋਂ ਕੇ ਰੂਪ ਕੌ ਦੇਖਤੇ ਹੈਂ ਅਰਥਾਤ ਮੰਦ ਦ੍ਰਿਸਟੀ ਕਰਤੇ ਹੈਂ॥
Prof. Sahib Singhਅੱਖਾਂ ਵਿਅਰਥ ਹਨ (ਜੋ ਇਹ) ਪਰਾਈ ਜ਼ਨਾਨੀ ਦਾ ਰੂਪ ਤੱਕਦੀਆਂ ਹਨ,

ਪਦ ਅਰਥ ਨੇਤ੍ਰ = ਅੱਖਾਂ। ਤ੍ਰਿਅ = ਇਸਤ੍ਰੀ ਦਾ।

SikhNet (Spanish)los ojos que envidian la pareja o las cualidades de otros.

ਮਿਥਿਆ ਰਸਨਾ; ਭੋਜਨ ਅਨ ਸ੍ਵਾਦ ॥

mithiaa rasanaa; bhojan an svaad | Ang 269

Sant Singh KhalsaFalse is the tongue which enjoys delicacies and external tastes.
Manmohan SinghVain is the tongue which tastes dainties and other savours.
Manmohan Singh (Punjabi)ਵਿਅਰਥ ਹੈ ਜੀਭਾ ਜੋ ਨਿਆਮ੍ਹਤਾ ਅਤੇ ਹੋਰ ਸੁਆਦ ਮਾਣਦੀ ਹੈ।
Fareedkot Teekaਔਰ ਸੋ (ਰਸਨਾ) ਜਿਹਵਾ ਭੀ ਮਿਥਿਆ ਹੈ, ਜੋ ਉਦਰ ਪੂਰਨ ਮਾਤ੍ਰ ਭੋਜਨ ਸੇ ਬਿਨਾ (ਅਨ) ਭਿੰਨ ਔਰ ਸ੍ਵਾਦੋਂ ਕੋ ਚਾਹਿਤੀ ਹੈ॥
Prof. Sahib Singhਜੀਭ ਵਿਅਰਥ ਹੈ (ਜੇ ਇਹ) ਖਾਣੇ ਤੇ ਹੋਰ ਸੁਆਦਾਂ ਵਿਚ (ਲੱਗੀ ਹੋਈ ਹੈ);

ਪਦ ਅਰਥ ਰਸਨਾ = ਜੀਭ। ਅਨ ਸ੍ਵਾਦ = ਹੋਰ ਸੁਆਦਾਂ ਵਿਚ।

SikhNet (Spanish)Fallida es la lengua que se conforma con menos que el Néctar Divino,

ਮਿਥਿਆ ਚਰਨ; ਪਰ ਬਿਕਾਰ ਕਉ ਧਾਵਹਿ ॥

mithiaa charan; par bikaar kau dhaaveh | Ang 269

Sant Singh KhalsaFalse are the feet which run to do evil to others.
Manmohan SinghVain are the feet, which run to do evil to others.
Manmohan Singh (Punjabi)ਵਿਅਰਥ ਹਨ, ਉਹ ਪੈਰ ਜੋ ਹੋਰਨਾਂ ਦਾ ਬੁਰਾ ਕਰਨ ਲਈ ਦੌੜਦੇ ਹਨ।
Fareedkot Teekaਸੋ ਚਰਨ ਮਿਥਿਆ ਹੈਂ, ਜੋ ਵਸੇਸ ਕਰ ਬਿਕਾਰਾਂ ਕੋ ਧਾਵਤੇ ਹੈਂ॥
Prof. Sahib Singhਪੈਰ ਵਿਅਰਥ ਹਨ (ਜੇ ਇਹ) ਪਰਾਏ ਨੁਕਸਾਨ ਵਾਸਤੇ ਦੌੜ-ਭੱਜ ਰਹੇ ਹਨ।

ਪਦ ਅਰਥ ਧਾਵਹਿ = ਦੌੜਦੇ ਹਨ। ਬਿਕਾਰ = ਵਿਗਾੜ, ਨੁਕਸਾਨ।

SikhNet (Spanish)los pies que se apresuran para dañar a otros,

ਮਿਥਿਆ ਮਨ; ਪਰ ਲੋਭ ਲੁਭਾਵਹਿ ॥

mithiaa man; par lobh lubhaaveh | Ang 269

Sant Singh KhalsaFalse is the mind which covets the wealth of others.
Manmohan SinghVain is the mind which hankers after the wealth of others.
Manmohan Singh (Punjabi)ਵਿਅਰਥ ਹੈ ਚਿੱਤ ਜਿਹੜਾ ਹੋਰਨਾਂ ਦੀ ਦੌਲਤ ਨੂੰ ਲਲਚਾਉਂਦਾ ਹੈ।
Fareedkot Teekaਸੋ ਮਨ ਭੀ ਮਿਥਿਆ ਹੈ, ਜੋ ਪਰਾਏ ਵਾ ਵਸੇਸ ਕਰ ਪਦਾਰਥੋਂ ਕੇ ਲੋਭ ਮੇਂ ਲੁਭਾਵਤਾ ਹੈ॥
Prof. Sahib Singhਹੇ ਮਨ! ਤੂੰ ਭੀ ਵਿਅਰਥ ਹੈਂ (ਜੇ ਤੂੰ) ਪਰਾਏ ਧਨ ਦਾ ਲੋਭ ਕਰ ਰਿਹਾ ਹੈਂ।

ਪਦ ਅਰਥ ਮਨ = ਹੇ ਮਨ! ਪਰ ਲੋਭੁ = ਪਰਾਏ (ਧਨ ਆਦਿਕ) ਦਾ ਲੋਭ।

SikhNet (Spanish)la mente que codicia la riqueza de otros.

ਮਿਥਿਆ ਤਨ; ਨਹੀ ਪਰਉਪਕਾਰਾ ॥

mithiaa tan; nahee praupakaaraa | Ang 269

Sant Singh KhalsaFalse is the body which does not do good to others.
Manmohan SinghFalse is the body which does not do good to others.
Manmohan Singh (Punjabi)ਝੂਠਾ ਹੈ ਉਹ ਸਰੀਰ ਜੋ ਹੋਰਨਾਂ ਦਾ ਭਲਾ ਨਹੀਂ ਕਰਦਾ।
Fareedkot Teekaਜੋ ਸਰੀਰ ਭੀ ਮਿਥਿਆ ਹੈ, ਜੋ ਪਰਉਪਕਾਰ ਨਹੀਂ ਕਰਤਾ ਹੈ॥
Prof. Sahib Singh(ਉਹ) ਸਰੀਰ ਵਿਅਰਥ ਹਨ ਜੋ ਦੂਜਿਆਂ ਨਾਲ ਭਲਾਈ ਨਹੀਂ ਕਰਦੇ,

ਪਦ ਅਰਥ ਪਰਉਪਕਾਰ = ਦੂਜਿਆਂ ਦੀ ਭਲਾਈ।

SikhNet (Spanish)Inútil es el cuerpo entero que nunca se emplea para el bien de los demás;

ਮਿਥਿਆ; ਬਾਸੁ ਲੇਤ ਬਿਕਾਰਾ ॥

mithiaa; baas let bikaaraa | Ang 269

Sant Singh KhalsaFalse is the nose which inhales corruption.
Manmohan SinghFalse is the nose which inhales the smell of evil
Manmohan Singh (Punjabi)ਝੂਠਾ ਹੈ ਉਹ ਨੱਕ ਜਿਹੜਾ ਬਦੀ ਦੀ ਗੰਧ ਲੈਦਾ ਹੈ।
Fareedkot Teekaਸੋ ਨਾਸਕਾ ਮਿਥਿਆ ਹੈ, ਜੋ ਵਿਕਾਰੋਂ ਹੇਤ ਵਾਸਨਾ ਲੇਤੀ ਹੈ॥
Prof. Sahib Singh(ਨੱਕ) ਵਿਅਰਥ ਹੈ (ਜੋ) ਵਿਕਾਰਾਂ ਦੀ ਵਾਸ਼ਨਾ ਲੈ ਰਿਹਾ ਹੈ।

ਪਦ ਅਰਥ ਬਾਸੁ = ਵਾਸ਼ਨਾ, ਸੁਗੰਧੀ।

SikhNet (Spanish)fétido es el olor que exuda el mal y la nariz que inhala corrupción.

ਬਿਨੁ ਬੂਝੇ; ਮਿਥਿਆ ਸਭ ਭਏ ॥

bin boojhe; mithiaa sabh bhe | Ang 269

Sant Singh KhalsaWithout understanding, everything is false.
Manmohan SinghWithout understanding God every thing is perishable.
Manmohan Singh (Punjabi)ਰੱਬ ਨੂੰ ਸਮਝਣ ਦੇ ਬਗੈਰ ਹਰ ਸ਼ੈ ਨਾਸਵੰਤ ਹੈ।
Fareedkot Teekaਤਾਂ ਤੇ ਸਮਝੇ ਸੇ ਬਿਨਾਂ ਸੰਪੂਰਨ ਇੰਦ੍ਰੇ ਔਰ ਪਦਾਰਥ ਮਿਥਿਆ ਭਏ ਹੈਂ ਅਰਥਾਤ ਝੂਠੇ ਹੈਂ ਵਾ ਨਿਸਫਲ ਹੂਏ ਹੈਂ॥
Prof. Sahib Singh(ਆਪੋ ਆਪਣੀ ਹੋਂਦ ਦਾ ਮਨੋਰਥ) ਸਮਝਣ ਤੋਂ ਬਿਨਾ (ਇਹ) ਸਾਰੇ (ਅੰਗ) ਵਿਅਰਥ ਹਨ।

ਪਦ ਅਰਥ ਬਿਨੁ ਬੂਝੇ = (ਆਪਣੀ ਹੋਂਦ ਦਾ ਮਨੋਰਥ) ਸਮਝਣ ਤੋਂ ਬਿਨਾ।

SikhNet (Spanish)Sin entendimiento todo es falso.

ਸਫਲ ਦੇਹ ਨਾਨਕ; ਹਰਿ ਹਰਿ ਨਾਮ ਲਏ ॥੫॥

safal deh naanak; har har naam le |5| Ang 269

Sant Singh KhalsaFruitful is the body, O Nanak, which takes to the Lord's Name. ||5||
Manmohan SinghFruitful is the body, O Nanak which takes the Name of Lord God.
Manmohan Singh (Punjabi)ਫਲਦਾਇਕ ਹੈ ਉਹ ਸਰੀਰ, ਹੇ ਨਾਨਕ! ਜੋ ਵਾਹਿਗੁਰੂ ਸੁਆਮੀ ਦਾ ਨਾਮ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਹਰਿ ਹਰਿ ਨਾਮ (ਲਏ) ਉਚਾਰਨ ਕਰੇ ਹੈਂ ਤਿਨ ਕੀ ਸਰਬ ਅੰਗੋਂ ਸਹਿਤ ਦੇਹ ਸਫਲ ਭਈ ਹੈ॥੫॥
Prof. Sahib Singhਹੇ ਨਾਨਕ! ਉਹ ਸਰੀਰ ਸਫਲ ਹੈ ਜੋ ਪ੍ਰਭੂ ਦਾ ਨਾਮ ਜਪਦਾ ਹੈ ॥੫॥

ਪਦ ਅਰਥ ਦੇਹ = ਸਰੀਰ ॥੫॥

SikhNet (Spanish)Fructífero es el cuerpo, oh, dice Nanak, que se entona en el Nombre del Señor . (5)
Answers quote the Granth verbatim with Ang citations. AI commentary is not Gurbani and not a religious ruling.