ੴ

ਸਿੱਖਬਾਣੀ · SikhBani

ਲਾਲਚਿ ਅਟਿਆ ਨਿਤ ਫਿਰੈ ਸੁਆਰਥੁ ਕਰੇ ਨ ਕੋਇ ॥

laalach attiaa nit firai suaarath kare na koe
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 321 · 3 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਲਾਲਚਿ ਅਟਿਆ. ਨਿਤ ਫਿਰੈ; ਸੁਆਰਥੁ. ਕਰੇ ਨ ਕੋਇ ॥

laalach attiaa. nit firai; suaarath. kare na koe |

Sant Singh KhalsaFilled with greed, he constantly wanders around; he does not do any good deeds.
Manmohan SinghThe mortal ever wanders about filled with avarice and odes not do any meritorious act.
Manmohan Singh (Punjabi)ਪ੍ਰਾਣੀ ਹਮੇਸ਼ਾਂ ਲੋਭ ਨਾਲ ਭਰਿਆ ਭਟਕਦਾ ਫਿਰਦਾ ਹੈ ਅਤੇ ਕੋਈ ਭੀ ਨੇਕ ਅਮਲ ਨਹੀਂ ਕਮਾਉਂਦਾ।
Fareedkot Teekaਜੀਵ ਲਾਲਚ ਕਾ (ਅਟਿਆ) ਦਬਿਆ ਹੂਆ ਨਿਤ ਫਿਰਤਾ ਹੈ, ਸ੍ਵਾਰਥ ਕੋਈ ਨਹੀਂ ਕਰਤਾ॥
Prof. Sahib Singh(ਜਗਤ ਮਾਇਆ ਦੇ) ਲਾਲਚ ਨਾਲ ਲਿੱਬੜਿਆ ਹੋਇਆ ਸਦਾ (ਭਟਕਦਾ) ਫਿਰਦਾ ਹੈ, ਕੋਈ ਭੀ ਬੰਦਾ ਆਪਣੇ ਅਸਲੀ ਭਲੇ ਦਾ ਕੰਮ ਨਹੀਂ ਕਰਦਾ।

ਪਦ ਅਰਥ ਲਾਲਚਿ = ਲਾਲਚ ਨਾਲ। ਅਟਿਆ = ਲਿੱਬੜਿਆ ਹੋਇਆ। ਸੁਆਰਥੁ = ਆਪਣੇ ਅਸਲੀ ਭਲੇ ਦਾ ਕੰਮ। ਕੋਇ = ਕੋਈ ਭੀ ਜੀਵ।

SikhNet (Spanish)Arreado por la avaricia, uno anda aquí y allá y no se entrega para poder concebir el Verdadero objetivo de la vida.

ਜਿਸੁ ਗੁਰੁ ਭੇਟੈ ਨਾਨਕਾ; ਤਿਸੁ ਮਨਿ ਵਸਿਆ ਸੋਇ ॥੨॥

jis gur bhettai naanakaa; tis man vasiaa soe |2|

Sant Singh KhalsaO Nanak, the Lord abides within the mind of one who meets with the Guru. ||2||
Manmohan SinghNanak that Lord abides within the mind of him whom the Guru meets.
Manmohan Singh (Punjabi)ਨਾਨਕ ਉਹ ਸਾਹਿਬ ਉਸ ਦੇ ਚਿੱਤ ਅੰਦਰ ਵਸਦਾ ਹੈ, ਜਿਸ ਨੂੰ ਗੁਰੂ ਜੀ ਮਿਲ ਪੈਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਗੁਰੂ ਮਿਲੇ ਹੈਂ ਵਾਹਗੁਰੂ ਤਿਸ ਕੇ ਮਨ ਮੇਂ ਵਸਿਆ ਹੈ॥੨॥
Prof. Sahib Singh(ਪਰ) ਹੇ ਨਾਨਕ! ਜਿਸ ਮਨੁੱਖ ਨੂੰ ਸਤਿਗੁਰੂ ਮਿਲਦਾ ਹੈ ਉਸ ਦੇ ਮਨ ਵਿਚ ਉਹ ਪ੍ਰਭੂ ਵੱਸ ਪੈਂਦਾ ਹੈ ॥੨॥

ਪਦ ਅਰਥ ਭੇਟੈ = ਮਿਲਦਾ ਹੈ। ਸੋਇ = ਉਹ ਪ੍ਰਭੂ। ਤਿਸੁ ਮਨਿ = ਉਸ (ਮਨੁੱਖ) ਦੇ ਮਨ ਵਿਚ ॥੨॥

SikhNet (Spanish)Oh, dice Nanak, a aquél al que el Guru toma, goza del Señor en su mente. (2)
Answers quote the Granth verbatim with Ang citations. AI commentary is not Gurbani and not a religious ruling.