ੴ

ਸਿੱਖਬਾਣੀ · SikhBani

ਸਭੇ ਵਸਤੂ ਕਉੜੀਆ ਸਚੇ ਨਾਉ ਮਿਠਾ ॥

sabhe vasatoo kaurreea sache naau mitthaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 321 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਭੇ ਵਸਤੂ ਕਉੜੀਆ; ਸਚੇ ਨਾਉ ਮਿਠਾ ॥

sabhe vasatoo kaurreea; sache naau mitthaa |

Sant Singh KhalsaAll material things are bitter; the True Name alone is sweet.
Manmohan SinghBitter are all other things. The True Lord's Name alone is sweet.
Manmohan Singh (Punjabi)ਤਲਖ ਹਨ, ਹੋਰ ਸਾਰੀਆਂ ਚੀਜ਼ਾਂ। ਕੇਵਲ ਸੱਚੇ ਸੁਆਮੀ ਦਾ ਨਾਮ ਹੀ ਮਿੱਠਾ ਹੈ।
Fareedkot Teekaਔਰ ਸਭ ਮਾਇਕ ਵਸਤੂ ਕੌੜੀਆਂ, ਭਾਵ ਦੁਖਦਾਈ ਹੈਂ, ਏਕ ਸਚੇ ਕਾ ਨਾਮੁ ਮਿਠਾ ਹੈ, ਭਾਵ ਸੁਖ ਰੂਪ ਹੈ॥
Prof. Sahib Singh(ਦੁਨੀਆ ਦੀਆਂ ਬਾਕੀ) ਸਾਰੀਆਂ ਚੀਜ਼ਾਂ (ਆਖ਼ਰ) ਕੌੜੀਆਂ (ਹੋ ਜਾਂਦੀਆਂ) ਹਨ (ਇਕ) ਸੱਚੇ ਪ੍ਰਭੂ ਦਾ ਨਾਮ (ਹੀ ਸਦਾ) ਮਿੱਠਾ (ਰਹਿੰਦਾ) ਹੈ,

ਪਦ ਅਰਥ ਵਸਤੂ = ਚੀਜ਼ਾਂ।

SikhNet (Spanish)Todas las otras alegrías son amargas; sólo el Naam, el Nombre del Señor es Dulce.

ਸਾਦੁ ਆਇਆ. ਤਿਨ ਹਰਿ ਜਨਾਂ; ਚਖਿ ਸਾਧੀ ਡਿਠਾ ॥

saad aaeaa. tin har janaan; chakh saadhee dditthaa |

Sant Singh KhalsaThose humble servants of the Lord who taste it, come to savor its flavor.
Manmohan SinghThose God's men and saints who taste it, realise the relish thereof.
Manmohan Singh (Punjabi)ਉਹ ਰੱਬ ਦੇ ਬੰਦੇ ਅਤੇ ਸੰਤ, ਜੋ ਇਸ ਨੂੰ ਛਕਦੇ ਹਨ, ਉਸ ਦੇ ਸੁਆਦ ਨੂੰ ਅਨੁਭਵ ਕਰਦੇ ਹਨ।
Fareedkot Teekaਪਰੰਤੂ ਜਿਨ ਹਰੀ ਜਨੋਂ ਕੋ ਸ੍ਵਾਦ ਆਇਆ ਹੈ ਤਿਨੋਂ ਨੇ ਸੰਤੋਂ ਦ੍ਵਾਰਾ ਚਖ ਕਰ ਦੇਖਿਆ ਹੈ॥
Prof. Sahib Singh(ਪਰ) ਇਹ ਸੁਆਦ ਉਨ੍ਹਾਂ ਸਾਧੂਆਂ ਨੂੰ ਹਰਿ-ਜਨਾਂ ਨੂੰ ਆਉਂਦਾ ਹੈ ਜਿਨ੍ਹਾਂ (ਇਹ ਨਾਮ-ਰਸ) ਚੱਖ ਕੇ ਵੇਖਿਆ ਹੈ,

ਪਦ ਅਰਥ ਸਾਦੁ = ਸੁਆਦ। ਸਾਧੀ = ਸਾਧੀ, ਸਾਧ ਜਨਾਂ ਨੇ। ਚਖਿ ਡਿਠਾ = ਚੱਖ ਵੇਖਿਆ ਹੈ।

SikhNet (Spanish)Los Santos lo prueban y encuentran que es muy sabroso.

ਪਾਰਬ੍ਰਹਮਿ ਜਿਸੁ ਲਿਖਿਆ; ਮਨਿ ਤਿਸੈ ਵੁਠਾ ॥

paarabraham jis likhiaa; man tisai vutthaa |

Sant Singh KhalsaIt comes to dwell within the mind of those who are so pre-destined by the Supreme Lord God.
Manmohan SinghThe Name dwells within the mind of him foe whom the supreme Lord has so destined.
Manmohan Singh (Punjabi)ਨਾਮ ਉਸ ਦੇ ਹਿਰਦੇ ਅੰਦਰ ਵਸਦਾ ਹੈ, ਜਿਸ ਦੇ ਲਈ ਸ਼ਰੋਮਣੀ ਸਾਹਿਬ ਨੇ ਐਸਾ ਲਿਖ ਛਡਿਆ ਹੈ।
Fareedkot Teekaਜਿਸ ਕੇ ਮਸਤਕ ਮੇਂ ਉਤਮ ਲੇਖ ਲਿਖਾ ਹੈ ਤਿਸ ਕੇ ਮਨ ਮੇਂ ਪਾਰਬ੍ਰਹਮ (ਵੁਠਾ) ਵਸਿਆ ਹੈ॥
Prof. Sahib Singhਤੇ ਉਸੇ ਮਨੁੱਖ ਦੇ ਮਨ ਵਿਚ (ਇਹ ਸੁਆਦ) ਆ ਕੇ ਵੱਸਦਾ ਹੈ ਜਿਸ ਦੇ ਭਾਗਾਂ ਵਿਚ ਪਾਰਬ੍ਰਹਮ ਨੇ ਲਿਖ ਦਿੱਤਾ ਹੈ।

ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ। ਜਿਸੁ = ਜਿਸ (ਦੇ ਭਾਗਾਂ ਵਿਚ)। ਤਿਸੈ ਮਨਿ = ਉਸ ਦੇ ਮਨ ਵਿਚ। ਵੁਠਾ = ਆ ਵੱਸਿਆ।

SikhNet (Spanish)Si así es el Destino asignado por el Señor, uno enaltece al Señor en su mente.

ਇਕੁ ਨਿਰੰਜਨੁ ਰਵਿ ਰਹਿਆ; ਭਾਉ ਦੁਯਾ ਕੁਠਾ ॥

eik niranjan rav rahiaa; bhaau duyaa kutthaa |

Sant Singh KhalsaThe One Immaculate Lord is pervading everywhere; He destroys the love of duality.
Manmohan SinghHe sees the unique Pure Lord pervading everywhere and he destroys another's love.
Manmohan Singh (Punjabi)ਉਹ ਹੋਰਸ ਦੀ ਪ੍ਰੀਤ ਨੂੰ ਮੇਟ ਸੁਟਦਾ ਹੈ ਅਤੇ ਅਦੁੱਤੀ ਪਵਿੱਤ੍ਰ ਨੂੰ ਹਰ ਥਾਂ ਵਿਆਪਕ ਵੇਖਦਾ ਹੈ।
Fareedkot Teekaਔਰ ਤਿਸ ਨੇ ਦ੍ਵੈਤ ਭਾਵ ਕੋ (ਕੁਠਾ) ਕੁਹ ਦੀਆ ਅਰਥਾਤ ਮਾਰ ਦੀਆ ਹੈ, ਪੁਨਾ ਏਕ ਨਿਰੰਜਨ ਰਵਿ ਰਹਿਆ ਜਾਨਾ ਹੈ॥
Prof. Sahib Singh(ਐਸੇ ਭਾਗਾਂ ਵਾਲੇ ਨੂੰ) ਮਾਇਆ-ਰਹਿਤ ਪ੍ਰਭੂ ਹੀ ਹਰ ਥਾਂ ਦਿੱਸਦਾ ਹੈ (ਉਸ ਮਨੁੱਖ ਦਾ) ਦੂਜਾ ਭਾਵ ਨਾਸ ਹੋ ਜਾਂਦਾ ਹੈ।

ਪਦ ਅਰਥ ਨਿਰੰਜਨੁ = ਨਿਰ-ਅੰਜਨ, ਮਾਇਆ-ਰਹਿਤ। ਰਵਿ ਰਹਿਆ = ਹਰ ਥਾਂ ਵਿਆਪਕ (ਦਿੱਸਦਾ) ਹੈ। ਦੁਯਾ = ਦੂਜਾ। ਕੁਠਾ = ਨਾਸ ਹੋ ਜਾਂਦਾ ਹੈ।

SikhNet (Spanish)El Señor Único e Inmaculado compenetra su ser y desvanece dentro de él la idea de que existe alguien más.

ਹਰਿ ਨਾਨਕੁ ਮੰਗੈ ਜੋੜਿ ਕਰ ਪ੍ਰਭੁ; ਦੇਵੈ ਤੁਠਾ ॥੧੩॥

har naanak mangai jorr kar prabh; devai tutthaa |13|

Sant Singh KhalsaNanak begs for the Lord's Name, with his palms pressed together; by His Pleasure, God has granted it. ||13||
Manmohan SinghWith folded hands Nanak asks for God's Name, which by His pleasure the Lord has granted unto him.
Manmohan Singh (Punjabi)ਹੱਥ ਬੰਨ੍ਹ ਕੇ ਨਾਨਕ ਰੱਬ ਦੇ ਨਾਮ ਦੀ ਯਾਚਨਾ ਕਰਦਾ ਹੈ ਜੋ ਕਿ ਆਪਣੀ ਖੁਸ਼ੀ ਦੁਆਰਾ ਸੁਆਮੀ ਨੇ ਉਸ ਨੂੰ ਬਖਸ਼ਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਸੇ ਹਾਥ ਜੋੜ ਕਰ ਏਕਤਾ ਦ੍ਰਿਸਟੀ ਮਾਂਗੇ ਪ੍ਰਭੂ ਪ੍ਰਸਿੰਨ ਹੋ ਕਰ ਦੇਵੇਗਾ॥੧੩॥
Prof. Sahib Singhਨਾਨਕ ਭੀ ਦੋਵੇਂ ਹੱਥ ਜੋੜ ਕੇ ਹਰੀ ਪਾਸੋਂ ਇਹ ਨਾਮ-ਰਸ ਮੰਗਦਾ ਹੈ, (ਪਰ) ਪ੍ਰਭੂ (ਉਸ ਨੂੰ) ਦੇਂਦਾ ਹੈ (ਜਿਸ ਉਤੇ) ਪ੍ਰਸੰਨ ਹੁੰਦਾ ਹੈ ॥੧੩॥

ਪਦ ਅਰਥ ਕਰ = (ਦੋਵੇਂ) ਹੱਥ। ਤੁਠਾ = ਪ੍ਰਸੰਨ ਹੋ ਕੇ ॥੧੩॥

SikhNet (Spanish)Nanak reza con las palmas juntas por el Naam, el Nombre del Señor, y el Señor por Su Misericordia se Lo concede.(13)
Answers quote the Granth verbatim with Ang citations. AI commentary is not Gurbani and not a religious ruling.