ਨਾਮ ਭਗਤਿ ਮਾਗੁ ਸੰਤ; ਤਿਆਗਿ ਸਗਲ ਕਾਮੀ ॥੧॥ ਰਹਾਉ ॥
naam bhagat maag sant; tiaag sagal kaamee |1| rahaau |
Sant Singh KhalsaI beg for devotion to the Naam, the Name of the Lord; I have forsaken all other activities. ||1||Pause||
Manmohan SinghAsk for the Lord's Name and His meditation from the saints and abandon all other affairs. Pause.
Manmohan Singh (Punjabi)ਸਾਧੂਆਂ ਪਾਸੋ ਪ੍ਰਭੂ ਦੇ ਨਾਮ ਅਤੇ ਉਸ ਦੀ ਬੰਦਗ਼ੀ ਦੀ ਯਾਚਨਾ ਕਰ ਅਤੇ ਹੋਰ ਸਾਰੇ ਕੰਮ ਛਡ ਦੇ। ਠਹਿਰਾਉ।
Fareedkot Teekaਹੇ ਜਗਿਆਸੂ! ਸੰਤੋਂ ਸੇ ਪਰਮੇਸ਼੍ਵਰ ਕਾ ਨਾਮ ਔਰ ਭਗਤੀ ਮਾਂਗ ਔਰ ਸਗਲ ਕਾਮਨਾਂ ਕੋ ਤਿਆਗ ਦੇਹ॥੧॥ ਰਹਾਉ ॥
Prof. Sahib Singh(ਹੇ ਭਾਈ!) ਹੋਰ ਸਾਰੇ ਆਹਰ ਛੱਡ ਕੇ (ਭੀ) ਸੰਤ ਜਨਾਂ ਪਾਸੋਂ ਪਰਮਾਤਮਾ ਦਾ ਨਾਮ ਪਰਮਾਤਮਾ ਦੀ ਭਗਤੀ ਮੰਗਦਾ ਰਿਹਾ ਕਰ ॥੧॥ ਰਹਾਉ ॥ਪਦ ਅਰਥ ਮਾਗੁ = ਮੰਗਦਾ ਰਹੁ। ਕਾਮੀ = ਕੰਮ ॥੧॥ ਰਹਾਉ ॥
SikhNet (Spanish)Abandona todo lo demás y toma el Sendero de los Santos y el de la Devoción a tu Señor. (1-Pausa)
ਪ੍ਰੀਤਿ ਲਾਇ ਹਰਿ ਧਿਆਇ; ਗੁਨ ਗੋੁਬਿੰਦ ਸਦਾ ਗਾਇ ॥
preet laae har dhiaae; gun guobind sadaa gaae |
Sant Singh KhalsaMeditate lovingly on the Lord, and sing forever the Glorious Praises of the Lord of the Universe.
Manmohan SinghContemplate and love thou thy God and ever sing thou the praise of the World-Lord.
Manmohan Singh (Punjabi)ਤੂੰ ਆਪਣੇ ਵਾਹਿਗੁਰੂ ਨੂੰ ਸਿਮਰ ਤੇ ਪਿਆਰ ਕਰ ਅਤੇ ਸਦੀਵ ਹੀ ਸੰਸਾਰ ਦੇ ਸੁਆਮੀ ਦੀ ਕੀਰਤੀ ਗਾਇਨ ਕਰ।
Fareedkot Teekaਪ੍ਰੀਤੀ ਲਗਾਇ ਕਰ ਮਨ ਕਰ ਕੇ ਹਰੀ ਕਾ ਧਿਆਨ ਕਰ ਔਰ ਗੋਬਿੰਦ ਕੇ ਗੁਣੋਂ ਕੋ ਬਾਣੀ ਕਰ ਕੇ ਸਦੀਵ ਗਾਵਣਾ ਕਰ॥
Prof. Sahib Singhਪਿਆਰ ਨਾਲ ਪਰਮਾਤਮਾ ਦਾ ਧਿਆਨ ਧਰਿਆ ਕਰ, ਸਦਾ ਗੋਬਿੰਦ ਦੇ ਗੁਣ ਗਾਂਦਾ ਰਿਹਾ ਕਰ।ਪਦ ਅਰਥ ਲਾਇ = ਲਾ ਕੇ। ਗਬਿੰਦ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਗੋਬਿੰਦ'। ਇਥੇ 'ਗੁਬਿੰਦ' ਪੜ੍ਹਨਾ ਹੈ}। ਗਾਇ = ਗਾਇਆ ਕਰ।
SikhNet (Spanish)Ama la Meditación en el Señor y entona siempre Sus Alabanzas.
ਹਰਿ ਜਨ ਕੀ ਰੇਨ ਬਾਂਛੁ; ਦੈਨਹਾਰ ਸੁਆਮੀ ॥੧॥
har jan kee ren baanchh; dainahaar suaamee |1|
Sant Singh KhalsaI long for the dust of the feet of the Lord's humble servant, O Great Giver, my Lord and Master. ||1||
Manmohan SinghLong thou for the dust of the God's slave and the Lord shall bless thee therewith.
Manmohan Singh (Punjabi)ਤੂੰ ਵਾਹਿਗੁਰੂ ਦੇ ਗੋਲੇ ਦੇ ਪੈਰਾ ਦੀ ਧੂੜ ਦੀ ਚਾਹਨਾ ਕਰ ਅਤੇ ਪ੍ਰਭੂ ਤੈਨੂੰ ਉਸ ਦੀ ਦਾਤ ਬਖਸ਼ ਦੇਵੇਗਾ।
Fareedkot Teekaਔਰ ਸੰਤ ਜਨੋਂ ਕੀ ਚਰਨ ਧੂਰ ਕੀ ਬਾਂਛਾ ਕਰੁ, ਵਹੁ ਧੂੜੀ ਸੁਆਮੀ ਕੋ ਪਰਾਪਤ ਕਰਨੇ ਵਾਲੀ ਹੈ॥੧॥
Prof. Sahib Singhਉਸ ਸਭ ਕੁਝ ਦੇ ਸਕਣ ਵਾਲੇ ਮਾਲਕ-ਪ੍ਰਭੂ ਤੋਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਰਿਹਾ ਕਰ ॥੧॥ਪਦ ਅਰਥ ਰੇਨ = ਚਰਨ-ਧੂੜ। ਬਾਂਛੁ = ਲੋੜਦਾ ਰਹੁ। ਦੈਨਹਾਰ = ਦੇਣ ਦੀ ਸਮਰਥਾ ਵਾਲੇ ਤੋਂ ॥੧॥
SikhNet (Spanish)Busca siempre el Polvo de los Pies de los Santos y Dios Mismo te bendecirá. (1)
ਸਰਬ ਕੁਸਲ ਸੁਖ ਬਿਸ੍ਰਾਮ, ਆਨਦਾ ਆਨੰਦ ਨਾਮ; ਜਮ ਕੀ ਕਛੁ. ਨਾਹਿ ਤ੍ਰਾਸ, ਸਿਮਰਿ ਅੰਤਰਜਾਮੀ ॥
sarab kusal sukh bisraam, aanadaa aanand naam; jam kee kachh. naeh traas, simar antarajaamee |
Sant Singh KhalsaThe Naam, the Name of the Lord, is the ultimate ecstasy, bliss, happiness, peace and tranquility. The fear is death is dispelled by meditating in remembrance on the Inner-knower, the Searcher of hearts.
Manmohan SinghThe Lord's Name is the joy of joys and the abode of all the mirths and comforts. Meditating on the Lord, the Inner-knower, One is rid of the fear of death.
Manmohan Singh (Punjabi)ਪ੍ਰਭੂ ਦਾ ਨਾਮ ਖੁਸ਼ੀਆਂ ਦੀ ਖੁਸ਼ੀ ਅਤੇ ਸਾਰਿਆਂ ਅਨੰਦਾਂ ਤੇ ਆਰਾਮ ਦਾ ਟਿਕਾਣਾ ਹੈ। ਅੰਦਰਲੀਆਂ ਜਾਣਨਹਾਰ ਸਾਈਂ ਦਾ ਭਜਨ ਕਰਨ ਦੁਆਰਾ, ਜੀਵ ਮੌਤ ਦੇ ਡਰ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਸਰਬ ਕੁਸਲ ਕਰਨੇ ਵਾਲਾ ਸੁਖ ਜੋ ਹੈ ਆਤਮਾ ਅਨੰਦ ਤਿਸਮੈਂ (ਬਿਸ੍ਰਾਮ) ਇਸਥਿਤੀ ਕਰ ਅਨੰਦੋਂ ਮੇਂ ਸੋ ਨਾਮ ਜਪਿ ਕਾ ਅਨੰਦ ਅਧਕ ਹੈ। ਯਾਂ ਤੇ ਅੰਤਰਜਾਮੀ ਕੋ ਸਿਮਰ, ਫੇਰ ਜਮ ਕੀ (ਤ੍ਰਾਸ) ਪੀੜਾ ਤੇਰੇ ਕੋ ਨਹੀਂ ਰਹੇਗੀ॥
Prof. Sahib Singhਪਰਮਾਤਮਾ ਦਾ ਨਾਮ ਸਾਰੇ ਸੁਖਾਂ ਦਾ ਸਾਰੀਆਂ ਖ਼ੁਸ਼ੀਆਂ ਦਾ, ਸਾਰੇ ਆਨੰਦਾਂ ਦਾ ਸੋਮਾ ਹੈ। ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਦਾ ਨਾਮ ਸਿਮਰਿਆ ਕਰ, ਜਮਾਂ ਦਾ (ਭੀ) ਕੋਈ ਡਰ ਨਹੀਂ ਰਹਿ ਜਾਂਦਾ।ਪਦ ਅਰਥ ਸਰਬ = ਸਾਰੇ। ਕੁਸਲ = ਸੁਖ। ਬਿਸ੍ਰਾਮ = ਟਿਕਾਣਾ, ਸੋਮਾ। ਤ੍ਰਾਸ = ਡਰ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ।
SikhNet (Spanish)Si habitas en Dios, el Conocedor Íntimo de los corazones, no temerás a la muerte y vivirás siempre en Paz y Éxtasis.
ਏਕ ਸਰਨ ਗੋਬਿੰਦ ਚਰਨ; ਸੰਸਾਰ ਸਗਲ ਤਾਪ ਹਰਨ ॥
ek saran gobind charan; sansaar sagal taap haran |
Sant Singh KhalsaOnly the Sanctuary of the Feet of the Lord of the Universe can destroy all the suffering of the world.
Manmohan SinghThe refuge of the Lord's feet alone, destroys all the sufferings of the world.
Manmohan Singh (Punjabi)ਕੇਵਲ ਪ੍ਰਭੂ ਦੇ ਪੈਰਾਂ ਦੀ ਪਨਾਹ ਹੀ ਦੁਨੀਆਂ ਦੇ ਸਾਰੇ ਦੁਖੜਿਆਂ ਨੂੰ ਨਾਸ ਕਰਦੀ ਹੈ।
Fareedkot Teekaਏਕ ਗੋਬਿੰਦ ਜੀ ਕੇ ਚਰਨੋਂ ਕੀ ਸਰਣ ਸੰਸਾਰ ਕੋ ਸਗਲ ਤਾਪੋਂ ਕੇ ਹਰਨੇਹਾਰੀ ਹੈ॥
Prof. Sahib Singhਇਕ ਪਰਮਾਤਮਾ ਦੇ ਚਰਨਾਂ ਦੀ ਸਰਨ ਜਗਤ ਦੇ ਸਾਰੇ ਦੁੱਖ-ਕਲੇਸ਼ ਦੂਰ ਕਰਨ ਜੋਗੀ ਹੈ। (ਇਹ ਸਰਨ ਸਾਧ ਸੰਗਤ ਵਿਚ ਹੀ ਮਿਲਦੀ ਹੈ)ਪਦ ਅਰਥ ਤਾਪ ਹਰਨ = ਦੁੱਖ ਦੂਰ ਕਰਨ ਵਾਲਾ।
SikhNet (Spanish)Entra sólo en el Santuario de los Pies de Loto del Señor y las aflicciones del mundo en el flujo material no te tocarán.
ਨਾਵ ਰੂਪ ਸਾਧਸੰਗ; ਨਾਨਕ ਪਾਰਗਰਾਮੀ ॥੨॥੫॥੧੩੪॥
naav roop saadhasang; naanak paaragaraamee |2|5|134|
Sant Singh KhalsaThe Saadh Sangat, the Company of the Holy, is the boat, O Nanak, to carry us across to the other side. ||2||5||134||
Manmohan SinghThe saints congregation is like a boat, wherewith one crosses the world ocean, O Nanak.
Manmohan Singh (Punjabi)ਸਤਿਸੰਗਤ ਇਕ ਬੇੜੀ ਦੀ ਤਰ੍ਹਾਂ ਹੈ, ਜਿਸ ਦੇ ਨਾਲ ਜੀਵ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਨੇ ਨਾਵ ਰੂਪ ਸਾਧਸੰਗ ਕੀਆ ਹੈ, ਸੋ ਸੰਸਾਰ ਸਮੁੰਦਰ ਸੇ (ਗਰਾਮੀ) ਸਮੂਹ ਪਾਰ ਹੂਏ ਹੈਂ॥੨॥੫॥੧੩੪॥
Prof. Sahib Singhਤੇ ਹੇ ਨਾਨਕ! ਸਾਧ ਸੰਗਤ ਬੇੜੀ ਵਾਂਗ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲੀ ਹੈ ॥੨॥੫॥੧੩੪॥ਪਦ ਅਰਥ ਨਾਵ = ਬੇੜੀ। ਨਾਵ ਰੂਪ = ਬੇੜੀ ਵਰਗਾ ਹੈ। ਪਾਰਗਰਾਮੀ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲਾ ॥੨॥੫॥੧੩੪॥
SikhNet (Spanish)Sí, el Santo es la Barca con la que puedes cruzar el mar de la existencias materiales. (2-5-134)
ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.