ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਹਰਿ ਹਰੇ ਹਰਿ ਮੁਖਹੁ ਬੋਲਿ; ਹਰਿ ਹਰੇ ਮਨਿ ਧਾਰੇ ॥੧॥ ਰਹਾਉ ॥
har hare har mukhahu bol; har hare man dhaare |1| rahaau |
Sant Singh KhalsaChant the Name of the Lord, Har, Har, Har; enshrine the Lord, Har, Har, within your mind. ||1||Pause||
Manmohan SinghWith thy mouth, utter thou thy Lord Master's Name and thy Lord Master, enshrine thou within thy mind, O man. Pause.
Manmohan Singh (Punjabi)ਆਪਣੇ ਮੂੰਹ ਨਾਲ ਤੂੰ ਆਪਣੇ ਸੁਆਮੀ-ਮਾਲਕ ਦੇ ਨਾਮ ਦਾ ਉਚਾਰਨ ਕਰ ਅਤੇ ਸੁਆਮੀ ਮਾਲਕ ਨੂੰ ਹੀ ਤੂੰ ਆਪਣੇ ਹਿਰਦੇ ਅੰਦਰ ਟਿਕਾ, ਹੇ ਬੰਦੇ! ਠਹਿਰਾਉ।
Fareedkot Teekaਪ੍ਰਾਣੀ ਹਰੀ ਕੇ ਹਰਿ ਹਰਿ ਨਾਮ ਕੋ ਮੁਖ ਸੇ ਬੋਲਣਾ ਕਰੇ, ਪੁਨਹ ਹਰਿ ਹਰਿ ਕੋ ਮਨ ਮੇਂ ਧਾਰਨ ਕਰੇ॥੧॥ ਰਹਾਉ ॥☬ਜੇ ਕਹੇ ਹਰਿ ਹਰਿ ਜਪਣੇ ਸੇ ਕਿਆ ਫਲ ਹੋਤਾ ਹੈ? ਸੋ ਕਹਿਤੇ ਹੈਂ:
Prof. Sahib Singhਸਦਾ ਸਦਾ ਹੀ ਪਰਮਾਤਮਾ ਦਾ ਨਾਮ ਆਪਣੇ ਮੂੰਹੋਂ ਉਚਾਰਿਆ ਕਰ ਅਤੇ ਆਪਣੇ ਮਨ ਵਿਚ ਵਸਾਈ ਰੱਖ ॥੧॥ ਰਹਾਉ ॥ਪਦ ਅਰਥ ਮੁਖਹੁ = ਮੂੰਹ ਤੋਂ। ਬੋਲਿ = ਉਚਾਰਿਆ ਕਰ। ਮਨਿ = ਮਨ ਵਿਚ। ਧਾਰੇ = ਧਾਰਿ, ਵਸਾਈ ਰੱਖ ॥੧॥ ਰਹਾਉ ॥
SikhNet (Spanish)Recita el Nombre del Señor y Elévalo en tu mente. (1-Pausa)
ਸ੍ਰਵਨ ਸੁਨਨ ਭਗਤਿ ਕਰਨ; ਅਨਿਕ ਪਾਤਿਕ ਪੁਨਹਚਰਨ ॥
sravan sunan bhagat karan; anik paatik punahacharan |
Sant Singh KhalsaHear Him with your ears, and practice devotional worship - these are good deeds, which make up for past evils.
Manmohan SinghTo hear the Lord's Name with the ears and to embrace the Lord's meditation, are the true deeds of expiation to destroy myriads of sins.
Manmohan Singh (Punjabi)ਕੰਨਾਂ ਨਾਲ ਸਾਹਿਬ ਦਾ ਨਾਮ ਸ੍ਰਵਨਾ ਅਤੇ ਸਾਹਿਬ ਦਾ ਸਿਮਰਨ ਧਾਰਨ ਕਰਨਾ, ਕ੍ਰੋੜਾਂ ਹੀ ਪਾਪਾਂ ਨੂੰ ਨਾਸ ਕਰਨ ਲਈ ਸੱਚੇ ਪ੍ਰਾਸਚਿਤ ਕਰਮ ਹਨ।
Fareedkot Teekaਜੋ ਹਰਿ ਹਰਿ ਨਾਮ ਕੋ ਕਾਨੋਂ ਕਰ ਕੇ ਸੁਣਨਾ ਹੈ ਔ ਤਿਸ ਕੀ ਭਗਤੀ ਕਰਨੀ ਹੈ, ਸੋ ਏਕ ਹੀ ਅਨੇਕ ਪਾਤਿਕੋਂ ਕੇ (ਪੁਨਹਚਰਨ) ਪ੍ਰਾਸਚਿਤ ਕਰਨੇ ਕੇ ਤੁਲ ਹੈਂ॥
Prof. Sahib Singhਪਰਮਾਤਮਾ ਦਾ ਨਾਮ ਕੰਨੀਂ ਸੁਣਨਾ ਪ੍ਰਭੂ ਦੀ ਭਗਤੀ ਕਰਨੀ-ਇਹੀ ਹੈ ਅਨੇਕਾਂ ਪਾਪਾਂ ਨੂੰ ਦੂਰ ਕਰਨ ਲਈ ਕੀਤੇ ਹੋਏ ਪਛੁਤਾਵੇ-ਮਾਤ੍ਰ ਧਾਰਮਿਕ ਕਰਮ;ਪਦ ਅਰਥ ਸ੍ਰਵਨ = ਕੰਨਾਂ ਨਾਲ। ਪਾਤਿਕ = ਪਾਪ। ਪੁਨਹਚਰਨ = (ਪਾਪਾਂ ਦੀ ਨਿਵਿਰਤੀ ਵਾਸਤੇ ਕੀਤੇ ਹੋਏ) ਪਛਤਾਵੇ ਦੇ ਕਰਮ।
SikhNet (Spanish)Escucha Su Nombre con tus oídos, habita siempre en Él, esta es la única y verdadera actitud que puede disipar las consecuencias de tus acciones.
ਸਰਨ ਪਰਨ ਸਾਧੂ; ਆਨ ਬਾਨਿ ਬਿਸਾਰੇ ॥੧॥
saran paran saadhoo; aan baan bisaare |1|
Sant Singh KhalsaSo seek the Sanctuary of the Holy, and forget all your other habits. ||1||.
Manmohan SinghSeek thou the saints 'refuge and forget all other habits.
Manmohan Singh (Punjabi)ਤੂੰ ਸੰਤਾਂ ਦੀ ਸ਼ਰਣਾਗਤ ਸੰਭਾਲ ਅਤੇ ਹੋਰ ਸਾਰੀਆਂ ਆਦਤਾਂ ਨੂੰ ਭੁਲਾ ਦੇ।
Fareedkot Teekaਔਰ ਸਾਧੂਓਂ ਕੀ ਸਰਣ ਪਰਨੇ ਕੀ (ਬਾਨਿ) ਸੁਭਾਵ ਨੇ ਬਿਸਾਰੇ, ਵਾ ਸਾਧੂ ਕੀ ਸਰਣ ਪੜੇ (ਆਨ) ਹੋਰ ਸੁਭਾਵ ਕੋ ਬਿਸਾਰ ਦੇਵੇ॥੧॥
Prof. Sahib Singhਗੁਰੂ ਦੀ ਸਰਨੀ ਪਏ ਰਹਿਣਾ-ਇਹ ਉੱਦਮ ਹੋਰ ਹੋਰ (ਭੈੜੀਆਂ) ਆਦਤਾਂ (ਮਨ ਵਿਚੋਂ) ਦੂਰ ਕਰ ਦੇਂਦਾ ਹੈ ॥੧॥ਪਦ ਅਰਥ ਸਾਧੂ = ਗੁਰੂ। ਆਨ = ਹੋਰ ਹੋਰ। ਬਾਨਿ = ਆਦਤ ॥੧॥
SikhNet (Spanish)Deja ya cualquier otro intento y refúgiate en el Santo. (1)
ਹਰਿ ਚਰਨ ਪ੍ਰੀਤਿ, ਨੀਤ ਨੀਤਿ; ਪਾਵਨਾ ਮਹਿ. ਮਹਾ ਪੁਨੀਤ ॥
har charan preet, neet neet; paavanaa meh. mahaa puneet |
Sant Singh KhalsaLove the Lord's Feet, continually and continuously - the most sacred and sanctified.
Manmohan SinghEver, ever love thou the God's feet, the purest of the pure.
Manmohan Singh (Punjabi)ਸਦਾ, ਸਦਾ ਹੀ ਤੂੰ ਪਵਿੱਤ੍ਰਾਂ ਦੇ ਪਰਮ-ਪਵਿੱਤ੍ਰ ਵਾਹਿਗੁਰੂ ਦੇ ਪੈਰਾਂ ਨੂੰ ਪਿਆਰ ਕਰ।
Fareedkot Teekaਹਰੀ ਕੇ ਚਰਨੋਂ ਮੇਂ ਨਿਤ੍ਯ ਨਿਤ੍ਯ ਜੋ ਪ੍ਰੀਤੀ ਕਰਨੀ ਹੈ ਏਹੀ ਪਵਿਤ੍ਰੋਂ ਸੇ ਅਤੀ ਪਵਿਤ੍ਰ ਹੈ॥
Prof. Sahib Singhਸਦਾ ਸਦਾ ਪ੍ਰਭੂ-ਚਰਨਾਂ ਨਾਲ ਪਿਆਰ ਪਾਈ ਰੱਖਣਾ-ਇਹ ਜੀਵਨ ਨੂੰ ਬਹੁਤ ਹੀ ਪਵਿੱਤਰ ਬਣਾ ਦੇਂਦਾ ਹੈ।ਪਦ ਅਰਥ ਨੀਤਿ ਨੀਤਿ = ਸਦਾ ਸਦਾ। ਪਾਵਨ = ਪਵਿੱਤਰ।
SikhNet (Spanish)Si uno ama los Pies del Señor, su ser íntegro se santifica al liberarse de sus miedos y sus faltas,
ਸੇਵਕ ਭੈ. ਦੂਰਿ ਕਰਨ; ਕਲਿਮਲ; ਦੋਖ ਜਾਰੇ ॥
sevak bhai. door karan; kalimal; dokh jaare |
Sant Singh KhalsaFear is taken away from the servant of the Lord, and the dirty sins and mistakes of the past are burnt away.
Manmohan SinghThey rid the Lord's slave his fear and burn off his sins and demerits.
Manmohan Singh (Punjabi)ਉਹ ਸਾਈਂ ਦੇ ਗੋਲੇ ਦਾ ਡਰ ਨਾਸ ਕਰ ਦਿੰਦੇ ਤੇ ਉਸ ਦੇ ਪਾਪਾਂ ਤੇ ਆਉਗੁਣਾ ਨੂੰ ਸਾੜ ਸੁਟਦੇ ਹਨ।
Fareedkot Teekaਪੁਨਹ ਵਹੁ ਪ੍ਰੀਤੀ ਕੈਸੀ ਹੈ? ਸੇਵਕ ਕੇ ਜਮਾਦਿਕ ਭੈ ਕੇ ਦੂਰ ਕਰਨੇ ਵਾਲੀ ਹੈ ਔਰ ਪਾਪ ਤਥਾ ਦੋਖੋਂ ਕੋ ਜਾਰ ਦੇਵੇ ਹੈ॥
Prof. Sahib Singhਪ੍ਰਭੂ-ਚਰਨਾਂ ਦੀ ਪ੍ਰੀਤ ਸੇਵਕ ਦੇ ਸਾਰੇ ਡਰ ਦੂਰ ਕਰਨ ਵਾਲੀ ਹੈ, ਸੇਵਕ ਦੇ ਸਾਰੇ ਪਾਪ ਵਿਕਾਰ ਸਾੜ ਦੇਂਦੀ ਹੈ।ਪਦ ਅਰਥ ਭੈ = ਡਰ {ਲਫ਼ਜ਼ 'ਭਉ' ਤੋਂ ਬਹੁ-ਵਚਨ}। ਕਲਿਮਲ = ਪਾਪ। ਦੋਖ = ਪਾਪ। ਜਾਰੇ = ਸਾੜ ਦੇਂਦਾ ਹੈ।
SikhNet (Spanish)ya que sus errores no son tomados en cuenta más.
ਕਹਤ ਮੁਕਤ. ਸੁਨਤ ਮੁਕਤ; ਰਹਤ ਜਨਮ ਰਹਤੇ ॥
kehat mukat. sunat mukat; rehat janam rahate |
Sant Singh KhalsaThose who speak are liberated, and those who listen are liberated; those who keep the Rehit, the Code of Conduct, are not reincarnated again.
Manmohan SinghEmancipated are the ones who utter the Lord's name and those who hear it. They who practise the Name are not born again.
Manmohan Singh (Punjabi)ਮੁਕਤ ਹਨ ਪ੍ਰਭੂ ਦੇ ਨਾਮ ਨੂੰ ਉਚਾਰਨ ਕਰਨ ਵਾਲੇ ਅਤੇ ਮੁਕਤ ਹਨ ਇਸ ਨੂੰ ਸੁਣਨ ਵਾਲੇ। ਜੋ ਨਾਮ ਦੀ ਕਮਾਈ ਕਰਦੇ ਹਨ, ਉਹ ਮੁੜ ਕੇ ਜਨਮ ਨਹੀਂ ਧਾਰਦੇ।
Fareedkot Teekaਪ੍ਰੇਮ ਯੁਤ ਹਰੀ ਨਾਮ ਕੋ ਕਹਿਣੇ ਵਾਲੇ ਮੁਕਤ ਹੋਤੇ ਹੈਂ ਤਥਾ ਸੁਨਨੇ ਵਾਲੇ ਭੀ ਮੁਕਤ ਹੋਤੇ ਹੈਂ, ਪੁਨਹ (ਰਹਤ) ਰਹਣੀ ਵਾਲੇ ਪੁਰਸ਼ ਜਨਮ ਮਰਣ ਸੇ ਰਹਿਤ ਹੋਤੇ ਹੈਂ॥
Prof. Sahib Singhਪ੍ਰਭੂ ਦਾ ਨਾਮ ਸਿਮਰਨ ਵਾਲੇ ਅਤੇ ਸੁਣਨ ਵਾਲੇ ਵਿਕਾਰਾਂ ਤੋਂ ਬਚੇ ਰਹਿੰਦੇ ਹਨ, ਸੁਚੱਜੀ ਰਹਿਣੀ ਰੱਖਣ ਵਾਲੇ ਜੂਨਾਂ ਤੋਂ ਬਚ ਜਾਂਦੇ ਹਨ।ਪਦ ਅਰਥ ਮੁਕਤ = ਵਿਕਾਰਾਂ ਤੋਂ ਬਚਿਆ ਹੋਇਆ। ਰਹਤ = ਸੁਚੱਜੀ ਜੀਵਨ-ਮਰਯਾਦਾ ਰੱਖਦਿਆਂ। ਰਹਤੇ = ਬਚ ਜਾਂਦੇ ਹਨ।
SikhNet (Spanish)Recitando, escuchando y practicando el Nombre, uno es liberado, sin tener que regresar a un vientre otra vez.
ਰਾਮ ਰਾਮ ਸਾਰ ਭੂਤ; ਨਾਨਕ ਤਤੁ ਬੀਚਾਰੇ ॥੨॥੪॥੧੩੩॥
raam raam saar bhoot; naanak tat beechaare |2|4|133|
Sant Singh KhalsaThe Lord's Name is the most sublime essence; Nanak contemplates the nature of reality. ||2||4||133||
Manmohan SinghThe Lord's Name is the quintessence of all. Nanak reflects on the 'Real Thing'.
Manmohan Singh (Punjabi)ਸੁਆਮੀ ਦਾ ਨਾਮ ਸਾਰਿਆਂ ਦਾ ਨਿਚੋੜ ਹੈ। ਨਾਨਕ ਅਸਲ ਵਸਤੂ ਦਾ ਧਿਆਨ ਧਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਗ੍ਯਾਸੂ ਜਨ (ਸਾਰ ਭੂਤ) ਸਾਰ ਰੂਪ ਔਰ ਰਮਣ ਰੂਪ ਰਾਮ ਕੇ ਤਤ ਕੋ ਬੀਚਾਰ ਕਰੇ॥੨॥੪॥੧੩੩॥☬ਉਪਦੇਸ਼ ਕਰਤੇ ਹੂਏ ਕਹਿਤੇ ਹੈਂ:
Prof. Sahib Singhਨਾਨਕ (ਸਾਰੀਆਂ ਵਿਚਾਰਾਂ ਦਾ ਇਹ) ਨਿਚੋੜ ਦੱਸਦਾ ਹੈ ਕਿ ਪਰਮਾਤਮਾ ਦਾ ਨਾਮ ਸਭ ਤੋਂ ਸ੍ਰੇਸ਼ਟ ਪਦਾਰਥ ਹੈ ॥੨॥੪॥੧੩੩॥ਪਦ ਅਰਥ ਸਾਰ ਭੂਤ = ਸਭ ਤੋਂ ਸ੍ਰੇਸ਼ਟ ਪਦਾਰਥ। ਤਤੁ = ਅਸਲੀਅਤ ॥੨॥੪॥੧੩੩॥
SikhNet (Spanish)Sí, la Quintaesencia de todo lo que existe está en el Naam, el Nombre del Señor, habita entonces en Él. (2-4-133)
ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.