ਗੁਨ ਲਾਲ ਗਾਵਉ; ਗੁਰ ਦੇਖੇ ॥
gun laal gaavau; gur dekhe |
Sant Singh KhalsaGazing upon my Guru, I sing the Praises of my Beloved Lord.
Manmohan SinghSeeing the vision of my Guru, I sing the praises of my love.
Manmohan Singh (Punjabi)ਆਪਣੇ ਗੁਰਾਂ ਦਾ ਦਰਸ਼ਨ ਵੇਖਣ ਦੁਆਰਾ, ਮੈਂ ਆਪਣੇ ਪਿਆਰੇ ਦੀਆਂ ਸਿਫਤਾਂ ਗਾਉਂਦਾ ਹਾਂ।
Fareedkot Teekaਹੇ ਭਾਈ! ਗੁਰੋਂ ਕੋ ਦੇਖ ਕਰ ਕੇ (ਲਾਲ) ਪਰਮੇਸ਼੍ਵਰ ਕੇ ਗੁਣੋਂ ਕੋ ਗਾਵਣ ਕਰੋ॥
Prof. Sahib Singhਜਦੋਂ ਗੁਰੂ ਦਾ ਦਰਸਨ ਕਰ ਕੇ ਮੈਂ ਸੋਹਣੇ ਹਰੀ ਦੇ ਗੁਣ ਗਾਂਦਾ ਹਾਂ,ਪਦ ਅਰਥ ਗੁਨ ਲਾਲ = ਸੋਹਣੇ ਪ੍ਰਭੂ ਦੇ ਗੁਣ। ਗਾਵਉ = ਗਾਵਉਂ, ਮੈਂ ਗਾਂਦਾ ਹਾਂ। ਗੁਰ ਦੇਖੇ = ਗੁਰ ਦੇਖਿ, ਗੁਰੂ ਦਾ ਦਰਸਨ ਕਰਕੇ।
SikhNet (Spanish)Cuando tengo la Visión del Guru, comienzo a recitar la Alabanza del Señor,
ਪੰਚਾ ਤੇ ਏਕੁ ਛੂਟਾ; ਜਉ. ਸਾਧਸੰਗਿ ਪਗ ਰਉ ॥੧॥ ਰਹਾਉ ॥
panchaa te ek chhoottaa; jau. saadhasang pag rau |1| rahaau |
Sant Singh KhalsaI escape from the five thieves, and I find the One, when I join the Saadh Sangat, the Company of the Holy. ||1||Pause||
Manmohan SinghWhen I am attached with the saints ' society then this mind of mine is rid of the five demons. Pause.
Manmohan Singh (Punjabi)ਜਦ ਮੈਂ ਸਤਿਸੰਗਤ ਨਾਲ ਜੁੜ ਜਾਂਦਾ ਹਾਂ, ਤਾਂ ਮੇਰਾ ਇਹ ਮਨੂਆ ਪੰਜਾਂ ਭੁਤਨਿਆਂ ਤੋਂ ਖਲਾਸੀ ਪਾ ਜਾਂਦਾ ਹੈ। ਠਹਿਰਾਉ।
Fareedkot Teekaਪੰਚ ਬਿਕਾਰਾਂ ਤੇ ਏਕ ਮਨ ਛੂਟਾ ਹੂਆ ਤਉ ਜਾਣੋਂ ਜੋ ਸਤਿਸੰਗ ਪਕੜੋ॥੧॥ ਰਹਾਉ ॥
Prof. Sahib Singhਜਦੋਂ ਗੁਰੂ ਦੀ ਸੰਗਤ ਵਿਚ ਟਿਕ ਕੇ ਮੈਂ (ਪ੍ਰਭੂ ਦੇ ਚਰਨ) ਫੜਦਾ ਹਾਂ, ਤਾਂ (ਮੇਰਾ ਇਹ) ਮਨ (ਕਾਮਾਦਿਕ) ਪੰਜਾਂ (ਦੇ ਪੰਜੇ) ਤੋਂ ਨਿਕਲ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਪੰਚਾ ਤੇ = (ਕਾਮਾਦਿਕ) ਪੰਜਾਂ ਤੋਂ। ਏਕੁ = ਮਨ। ਜਉ = ਜਦੋਂ। ਸਾਧ ਸੰਗਿ = ਸਾਧ ਸੰਗਤ ਵਿਚ। ਪਗ ਰਉ = ਮੈਂ ਫੜਾਂ (ਹਰੀ ਦੇ ਚਰਨ) ॥੧॥ ਰਹਾਉ ॥
SikhNet (Spanish)sí, cuando me aferro a los Pies del Santo, mi mente se libera de las cinco pasiones. (1-Pausa)
ਦ੍ਰਿਸਟਉ ਕਛੁ ਸੰਗਿ. ਨ ਜਾਇ. ਮਾਨੁ ਤਿਆਗਿ ਮੋਹਾ ॥
dristtau kachh sang. na jaae. maan tiaag mohaa |
Sant Singh KhalsaNothing of the visible world shall go along with you; abandon your pride and attachment.
Manmohan SinghAll that is seen, shall go not with thee, O man. So abandon thou thy self-conceit and worldly attachment.
Manmohan Singh (Punjabi)ਸਾਰਾ ਕੁਛ ਜੋ ਦਿਸਦਾ ਹੈ, ਤੇਰੇ ਨਾਲ ਨਹੀਂ ਜਾਣਾ, ਹੇ ਇਨਸਾਨ! ਇਸ ਲਈ ਤੂੰ ਆਪਣੀ ਸਵੈ-ਹੰਗਤਾ ਅਤੇ ਸੰਸਾਰੀ ਲਗਨ ਨੂੰ ਛੱਡ ਦੇ।
Fareedkot Teekaਜੋ ਪਦਾਰਥ ਦ੍ਰਿਸ਼ਟ ਆਵਤਾ ਹੈ ਇਸਮੈਂ ਸੇ ਕੁਛ ਭੀ ਸਾਥ ਨਹੀਂ ਜਾਵੇਗਾ, ਤਾਂ ਤੇ ਮੋਹ ਅਰ ਮਾਨ ਕੋ ਤਿਆਗੁ ਦੇਹੁ॥
Prof. Sahib Singh(ਇਹ ਜੋ) ਦਿੱਸਦਾ ਜਗਤ (ਹੈ, ਇਸ ਵਿਚੋਂ) ਕੁਝ ਭੀ (ਕਿਸੇ ਦੇ) ਨਾਲ ਨਹੀਂ ਜਾਂਦਾ (ਇਸ ਵਾਸਤੇ ਇਸ ਦਾ) ਮਾਣ ਤੇ ਮੋਹ ਛੱਡ ਦੇਹ।ਪਦ ਅਰਥ ਦ੍ਰਿਸਟਉ = ਦ੍ਰਿਸ਼ਟਮਾਨ, ਦਿੱਸਦਾ ਜਗਤ। ਸੰਗਿ = ਨਾਲ। ਜਾਇ = ਜਾਂਦਾ। ਮਾਨੁ = ਅਹੰਕਾਰ।
SikhNet (Spanish)Todo lo que parece, no se irá con nosotros, abandona entonces tu ego negativo y apegos,
ਏਕੈ ਹਰਿ ਪ੍ਰੀਤਿ ਲਾਇ. ਮਿਲਿ ਸਾਧਸੰਗਿ ਸੋਹਾ ॥੧॥
ekai har preet laae. mil saadhasang sohaa |1|
Sant Singh KhalsaLove the One Lord, and join the Saadh Sangat, and you shall be embellished and exalted. ||1||
Manmohan SinghLove thou thy One Lord and be embellished meeting with the saints' guild.
Manmohan Singh (Punjabi)ਤੂੰ ਆਪਣੇ ਇਕ ਪ੍ਰਭੂ ਨੂੰ ਪਿਆਰ ਕਰ ਅਤੇ ਸਤਿਸੰਗਤ ਨਾਲ ਮਿਲ ਕੇ ਸ਼ਸ਼ੋਭਤ ਹੋ।
Fareedkot Teekaਸਾਧੋਂ ਕੇ ਸੰਗ ਮੇਂ ਮਿਲਕਰ ਏਕ ਹਰੀ ਕੇ ਸਾਥ ਪ੍ਰੀਤਿ ਲਗਾਉ। ਜਿਸ ਨੇ ਪ੍ਰੀਤਿ ਲਗਾਈ ਹੈ, ਸੋ ਪੁਰਸ਼ ਸੋਭਨੀਕ ਹੂਆ ਹੈ॥੧॥
Prof. Sahib Singhਸਾਧ ਸੰਗਤ ਵਿਚ ਮਿਲ ਕੇ ਇਕ ਪਰਮਾਤਮਾ ਦੇ ਚਰਨਾਂ ਨਾਲ ਪ੍ਰੀਤ ਜੋੜ (ਇਸ ਤਰ੍ਹਾਂ ਜੀਵਨ) ਸੋਹਣਾ ਬਣ ਜਾਂਦਾ ਹੈ ॥੧॥ਪਦ ਅਰਥ ਮਿਲਿ = ਮਿਲ ਕੇ। ਸੋਹਾ = ਜੀਵਨ ਸੋਹਣਾ ਬਣ ਜਾਂਦਾ ਹੈ ॥੧॥
SikhNet (Spanish)ama a tu Único Dios y sé bendecido en la Compañía de los Santos. (1)
ਪਾਇਓ ਹੈ ਗੁਣ ਨਿਧਾਨੁ; ਸਗਲ ਆਸ ਪੂਰੀ ॥
paaeo hai gun nidhaan; sagal aas pooree |
Sant Singh KhalsaI have found the Lord, the Treasure of Excellence; all my hopes have been fulfilled.
Manmohan SinghI have obtained God, the Treasure of virtues and all my hopes are fulfilled.
Manmohan Singh (Punjabi)ਮੈਂ ਨੇਕੀਆਂ ਦੇ ਖਜਾਨੇ, ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਮੇਰੀਆਂ ਸਾਰੀਆਂ ਉਮੈਦਾ ਪੂਰੀਆਂ ਹੋ ਗਈਆਂ ਹਨ।
Fareedkot Teekaਔਰ ਤਿਸ ਨੇ (ਗੁਣ ਨਿਧਾਨੁ) ਪਰਮੇਸ਼ਰ ਕੋ ਪਾਇ ਲੀਆ ਹੈ ਪੁਨਹ ਤਿਸ ਕੀ ਸਭ ਆਸਾ ਭੀ ਪੂਰਨ ਭਈ ਹੈ।
Prof. Sahib Singh(ਹੇ ਭਾਈ!) ਮੈਂ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਲੱਭ ਲਿਆ ਹੈ, ਮੇਰੀ ਸਾਰੀ ਆਸ ਪੂਰੀ ਹੋ ਗਈ ਹੈ।ਪਦ ਅਰਥ ਗੁਣ ਨਿਧਾਨ = ਗੁਣਾਂ ਦਾ ਖ਼ਜ਼ਾਨਾ ਹਰੀ।
SikhNet (Spanish)Encontrando a Dios, el Tesoro de Virtud, uno vive en Plenitud.
ਨਾਨਕ. ਮਨਿ ਅਨੰਦ ਭਏ; ਗੁਰਿ. ਬਿਖਮ ਗਾਰ੍ਹ ਤੋਰੀ ॥੨॥੬॥੧੩੫॥
naanak. man anand bhe; gur. bikham gaarh toree |2|6|135|
Sant Singh KhalsaNanak's mind is in ecstasy; the Guru has shattered the impregnable fortress. ||2||6||135||
Manmohan SinghNanak's mind is in bliss. The Guru has shattered the strong fortress.
Manmohan Singh (Punjabi)ਨਾਨਕ ਦੇ ਚਿੱਤ ਅੰਦਰ ਖੁਸ਼ੀ ਹੈ। ਗੁਰਦੇਵ ਜੀ ਨੇ ਮਜਬੂਤ ਗੜ੍ਹ ਨੂੰ ਤੋੜ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਪੁਰਸ਼ ਕੀ ਗੁਰੋਂ ਨੇ ਕਠਨ (ਗਾਰ) ਜਿਲਣ ਵਾ ਖੁਭਣ ਚਿਤ ਜੜ ਕੀ ਗੰਢ ਤੋੜੀ ਹੈ, ਤਿਸ ਕੇ ਮਨ ਮੇਂ ਸਮੂਹ ਅਨੰਦ ਪ੍ਰਾਪਤਿ ਹੂਏ ਹੈਂ॥੨॥੬॥੧੩੫॥
Prof. Sahib Singhਹੇ ਨਾਨਕ! ਗੁਰੂ ਨੇ (ਮੇਰੇ ਅੰਦਰੋਂ ਮਾਇਆ ਦੇ ਮੋਹ ਦੀ) ਕਰੜੀ ਗੰਢ ਖੋਹਲ ਦਿੱਤੀ ਹੈ, ਹੁਣ ਮੇਰੇ ਮਨ ਵਿਚ ਆਨੰਦ ਹੀ ਆਨੰਦ ਬਣ ਗਏ ਹਨ ॥੨॥੬॥੧੩੫॥ਪਦ ਅਰਥ ਮਨਿ = ਮਨ ਵਿਚ। ਗੁਰਿ = ਗੁਰੂ ਨੇ। ਬਿਖਮ = ਔਖੀ। ਗਾਰ੍ਹ = ਗੰਢ। ਤੋਰੀ = ਤੋੜ ਦਿੱਤੀ ਹੈ ॥੨॥੬॥੧੩੫॥
SikhNet (Spanish)Dice Nanak, uno está siempre en total Éxtasis y el Guru destruye la fortaleza de la duda en su interior. (2-6-135)
ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.