ੴ

ਸਿੱਖਬਾਣੀ · SikhBani

ਜਿਨਾ ਗੁਰਮੁਖਿ ਧਿਆਇਆ ਤਿਨ ਪੂਛਉ ਜਾਇ ॥

jinaa guramukh dhiaaeaa tin poochhau jaae
Guru Amardas Ji ਗੁਰੂ ਅਮਰਦਾਸ ਜੀ · Raag Gauree · Ang 161 · 19 lines
Translations

ਗਉੜੀ ਗੁਆਰੇਰੀ ਮਹਲਾ ੩ ॥

gaurree guaareree mahalaa 3 |

Sant Singh KhalsaGauree Gwaarayree, Third Mehl:
Manmohan SinghGauri Guareri, 3rd Guru.
Manmohan Singh (Punjabi)ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
SikhNet (Spanish)Gauri Guareri, Mejl Guru Amar Das, Tercer Canal Divino.

ਜਿਨਾ ਗੁਰਮੁਖਿ ਧਿਆਇਆ; ਤਿਨ ਪੂਛਉ ਜਾਇ ॥

jinaa guramukh dhiaaeaa; tin poochhau jaae |

Sant Singh KhalsaGo and ask the Gurmukhs, who meditate on the Lord.
Manmohan SinghGo, and ask the Guru-wards, who meditate on the lord.
Manmohan Singh (Punjabi)ਜਾ ਕੇ ਉਨ੍ਹਾਂ ਗੁਰੂ-ਸਮਰਪਣਾ ਤੋਂ ਪਤਾ ਕਰ, ਜੋ ਸਾਹਿਬ ਦਾ ਸਿਮਰਨ ਕਰਦੇ ਹਨ।
Fareedkot Teekaਜਿਨ ਗੁਰਮੁਖੋਂ ਨੇ ਹਰੀ ਨਾਮ ਕੋ ਧਿਆਇਆ ਹੈ, ਤਿਨ ਸੇ ਪਰਮੇਸ੍ਵਰ ਪ੍ਰਾਪਤੀ ਕਾ ਯਤਨ ਜਾ ਕਰ ਪੂਛੋ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਰਾਹ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ (ਜਦੋਂ) ਮੈਂ ਉਹਨਾਂ ਪਾਸੋਂ (ਸਿਮਰਨ ਦੀ ਜਾਚ) ਪੁੱਛਦਾ ਹਾਂ,

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪੂਛਉ = ਮੈਂ ਪੁੱਛਦਾ ਹਾਂ। ਜਾਇ = ਜਾ ਕੇ।

SikhNet (Spanish)Pregunta a los Vigías de Dios, ellos meditan en el Naam,

ਗੁਰ ਸੇਵਾ ਤੇ; ਮਨੁ ਪਤੀਆਇ ॥

gur sevaa te; man pateeae |

Sant Singh KhalsaServing the Guru, the mind is satisfied.
Manmohan SinghThrough Guru's service, the mind is appeased.
Manmohan Singh (Punjabi)ਗੁਰਾਂ ਦੀ ਟਹਿਲ ਸੇਵਾ ਰਾਹੀਂ ਮਨੂਆਂ ਸੰਤੁਸ਼ਟ ਹੋ ਜਾਂਦਾ ਹੈ।
Fareedkot Teekaਕਿਉਂਕਿ ਗੁਰੋਂ ਕੀ ਸੇਵਾ ਸੇ ਤਿਨ ਕਾ ਮਨ ਪਤੀਆਇਆ ਹੈ॥
Prof. Sahib Singh(ਤਾਂ ਉਹ ਦੱਸਦੇ ਹਨ ਕਿ) ਗੁਰੂ ਦੀ ਦੱਸੀ ਹੋਈ ਸੇਵਾ ਨਾਲ (ਹੀ) ਮਨੁੱਖ ਦਾ ਮਨ (ਪ੍ਰਭੂ-ਸਿਮਰਨ ਵਿਚ) ਪਤੀਜਦਾ ਹੈ।

ਪਦ ਅਰਥ ਪਤੀਆਇ = ਪਤੀਜਦਾ ਹੈ।

SikhNet (Spanish)en el Nombre del Señor, y a través de su Servicio al Guru, viven mentalmente satisfechos.

ਸੇ ਧਨਵੰਤ; ਹਰਿ ਨਾਮੁ ਕਮਾਇ ॥

se dhanavant; har naam kamaae |

Sant Singh KhalsaThose who earn the Lord's Name are wealthy.
Manmohan SinghWealth are they, who earn god's Name.
Manmohan Singh (Punjabi)ਅਮੀਰ ਉਹ ਹਨ, ਜੋ ਰਬ ਦਾ ਨਾਮ ਖਟਦੇ ਹਨ।
Fareedkot Teekaਜੋ ਪੁਰਸ ਹਰੀ ਕੇ ਨਾਮ ਕੋ ਧਿਆਵਤੇ ਹੈਂ, ਸੋ ਆਤਮ ਧਨ ਸੰਯੁਕਤ ਹੈਂ॥
Prof. Sahib Singh(ਗੁਰੂ ਦੀ ਸਰਨ ਪੈਣ ਵਾਲੇ) ਉਹ ਮਨੁੱਖ ਪਰਮਾਤਮਾ ਦਾ ਨਾਮ-ਧਨ ਖੱਟ ਕੇ ਧਨਾਢ ਹੋ ਜਾਂਦੇ ਹਨ।
SikhNet (Spanish)Sólo ellos son ricos pues ganan el Nombre del Señor

ਪੂਰੇ ਗੁਰ ਤੇ; ਸੋਝੀ ਪਾਇ ॥੧॥

poore gur te; sojhee paae |1|

Sant Singh KhalsaThrough the Perfect Guru, understanding is obtained. ||1||
Manmohan SinghFrom the Perfect Guru understanding is gained.
Manmohan Singh (Punjabi)ਪੂਰਨ ਗੁਰਾਂ ਪਾਸੋਂ ਗਿਆਤ ਪ੍ਰਾਪਤ ਹੁੰਦੀ ਹੈ।
Fareedkot Teekaਪੁਨਾ ਗੁਰੋਂ ਦ੍ਵਾਰਾ ਸੋਝੀ ਪਾਵਤੇ ਹੈਂ॥੧॥
Prof. Sahib Singhਇਹ ਅਕਲ ਪੂਰੇ ਗੁਰੂ ਪਾਸੋਂ ਹੀ ਮਿਲਦੀ ਹੈ ॥੧॥

ਪਦ ਅਰਥ ਤੇ = ਤੋਂ ॥੧॥

SikhNet (Spanish)y se vuelven sabios a través del Guru Perfecto. (1)

ਹਰਿ ਹਰਿ ਨਾਮੁ; ਜਪਹੁ ਮੇਰੇ ਭਾਈ ॥

har har naam; japahu mere bhaaee |

Sant Singh KhalsaChant the Name of the Lord, Har, Har, O my Siblings of Destiny.
Manmohan SinghUtter Lord God's Name, O my brethren.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰੋ, ਹੇ ਮੇਰੇ ਭਰਾਓ!
Fareedkot Teekaਹੇ ਮੇਰੇ ਭਾਈ! ਹਰਿ ਹਰਿ ਕੇ ਨਾਮ ਕੋ ਸਿਮਰੋ॥
Prof. Sahib Singhਹੇ ਮੇਰੇ ਭਾਈ! (ਗੁਰੂ ਦੀ ਸਰਨ ਪੈ ਕੇ) ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹੋ।
SikhNet (Spanish)Habita en el Naam, el Nombre del Señor,

ਗੁਰਮੁਖਿ ਸੇਵਾ; ਹਰਿ. ਘਾਲ ਥਾਇ ਪਾਈ ॥੧॥ ਰਹਾਉ ॥

guramukh sevaa; har. ghaal thaae paaee |1| rahaau |

Sant Singh KhalsaThe Gurmukhs serve the Lord, and so they are accepted. ||1||Pause||
Manmohan SinghGod accepts the service and love of the Guru-ward. Pause.
Manmohan Singh (Punjabi)ਗੁਰੂ-ਸਮਰਪਣ ਦੀ ਟਹਿਲ ਅਤੇ ਮੁੱਸ਼ਕਤ ਨੂੰ ਵਾਹਿਗੁਰੂ ਕਬੂਲ ਕਰ ਲੈਂਦਾ ਹੈ। ਠਹਿਰਾਉ।
Fareedkot Teekaਕਿਉਂਕਿ ਜਿਨ ਗੁਰਮੁਖੋਂ ਨੇ ਹਰਿ ਨਾਮ ਕੋ ਜਪਿਆ ਹੈ, ਤਿਨ ਗੁਰਮੁਖੋਂ ਕੀ ਸੇਵਾ (ਘਾਲ) ਕਰੀ ਹੂਈ ਹਰੀ ਨੇ ਥਾਇ ਪਾਈ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਰਾਹੀਂ ਕੀਤੀ ਹੋਈ ਸੇਵਾ-ਭਗਤੀ ਦੀ ਮਿਹਨਤ ਪਰਮਾਤਮਾ ਕਬੂਲ ਕਰ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਘਾਲ = ਮਿਹਨਤ। ਥਾਇ ਪਾਈ = ਕਬੂਲ ਕਰਦਾ ਹੈ ॥੧॥ ਰਹਾਉ ॥

SikhNet (Spanish)oh hermano, y el Señor aprobará tu servicio. (1-Pausa)

ਆਪੁ ਪਛਾਣੈ; ਮਨੁ ਨਿਰਮਲੁ ਹੋਇ ॥

aap pachhaanai; man niramal hoe |

Sant Singh KhalsaThose who recognize the self - their minds become pure.
Manmohan SinghPure becomes the mind of him, who recognises his ownself.
Manmohan Singh (Punjabi)ਪਵਿੱਤ੍ਰ ਹੋ ਜਾਂਦਾ ਹੈ ਉਸ ਦਾ ਚਿੱਤ, ਜੋ ਆਪਣੇ ਆਪ ਸਿੰਞਾਣ ਲੈਂਦਾ ਹੈ।
Fareedkot Teekaਜੋ ਆਪਣੇ ਸ੍ਵਰੂਪ ਕੋ ਪਛਾਣਤੇ ਹੈਂ ਤਿਨੋਂ ਕਾ ਮਨ ਨਿਰਮਲ ਹੋਤਾ ਹੈ॥
Prof. Sahib Singh(ਗੁਰੂ ਦੀ ਰਾਹੀਂ ਜੇਹੜਾ ਮਨੁੱਖ) ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ।

ਪਦ ਅਰਥ ਆਪੁ = ਆਪਣੇ ਆਤਮਕ ਜੀਵਨ ਨੂੰ। ਪਛਾਣੈ = ਪੜਤਾਲਦਾ ਹੈ।

SikhNet (Spanish)Aquél que toma Conciencia de sí mismo se vuelve puro.

ਜੀਵਨ ਮੁਕਤਿ; ਹਰਿ ਪਾਵੈ ਸੋਇ ॥

jeevan mukat; har paavai soe |

Sant Singh KhalsaThey become Jivan-mukta, liberated while yet alive, and they find the Lord.
Manmohan SinghHe is emancipated in life and obtains the Lord.
Manmohan Singh (Punjabi)ਉਹ ਜੀਉਂਦੇ ਜੀ ਮੁਕਤ ਹੈ ਅਤੇ ਸਾਈਂ ਨੂੰ ਪਾ ਲੈਂਦਾ ਹੈ।
Fareedkot Teekaਸੋ ਜੀਵਨ ਮੁਕਤ ਪੁਰਸ ਹਰੀ ਕੋ ਪਾ ਲੇਤੇ ਹੈਂ॥
Prof. Sahib Singhਉਹ ਇਸ ਜਨਮ ਵਿਚ ਹੀ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ ਤੇ ਪਰਮਾਤਮਾ ਨੂੰ ਮਿਲ ਪੈਂਦਾ ਹੈ।
SikhNet (Spanish)Ese ser vive emancipado en vida y logra vivenciar al Señor.

ਹਰਿ ਗੁਣ ਗਾਵੈ; ਮਤਿ ਊਤਮ ਹੋਇ ॥

har gun gaavai; mat aootam hoe |

Sant Singh KhalsaSinging the Glorious Praises of the Lord, the intellect becomes pure and sublime,
Manmohan SinghHe sings God's praises, and his intellect is rendered sublime.
Manmohan Singh (Punjabi)ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਉਸ ਦੀ ਅਕਲ ਸਰੇਸ਼ਟ ਹੋ ਜਾਂਦੀ ਹੈ।
Fareedkot Teekaਜੋ ਹਰੀ ਕੇ ਗੁਣੋਂ ਕੋ ਗਾਇਨ ਕਰਤੇ ਹੈਂ ਤਿਨੋਂ ਕੀ ਮਤਿ ਉਤਮ ਹੋਤੀ ਹੈ॥
Prof. Sahib Singhਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਗੁਣ ਗਾਂਦਾ ਹੈ,
SikhNet (Spanish)Cantando las Alabanzas del Señor, la mente se vuelve sublime

ਸਹਜੇ ਸਹਜਿ; ਸਮਾਵੈ ਸੋਇ ॥੨॥

sahaje sehaj; samaavai soe |2|

Sant Singh Khalsaand they are easily and intuitively absorbed in the Lord. ||2||
Manmohan SinghHe is automatically, absorbed in the Lord.
Manmohan Singh (Punjabi)ੳਹ ਸੁਤੇ ਸਿਧ ਹੀ, ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਔਰ ਸੋ ਪੁਰਸ ਸਹਜੇ ਹੀ (ਸਹਜਿ) ਮੇਂ ਸਮਾਇ ਜਾਤੇ ਹੈਂ॥੨॥
Prof. Sahib Singhਉਸ ਦੀ ਬੁੱਧੀ ਸ੍ਰੇਸ਼ਟ ਹੋ ਜਾਂਦੀ ਹੈ ਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੨॥

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ ॥੨॥

SikhNet (Spanish)y se inmerge imperceptiblemente en la Paz del Equilibrio.(2)

ਦੂਜੈ ਭਾਇ; ਨ ਸੇਵਿਆ ਜਾਇ ॥

doojai bhaae; na seviaa jaae |

Sant Singh KhalsaIn the love of duality, no one can serve the Lord.
Manmohan SinghIn duality Lord's service cannot be performed.
Manmohan Singh (Punjabi)ਦਵੈਤ-ਭਾਵ ਵਿੱਚ ਸਾਹਿਬ ਦੀ ਸੇਵਾ ਨਹੀਂ ਕੀਤੀ ਜਾ ਸਕਦੀ।
Fareedkot Teekaਜੋ ਦ੍ਵੈਤ ਭਾਵ ਵਾਲੇ ਹੈਂ ਤਿਨੋਂ ਸੇ ਨਹੀਂ ਸੇਵਨ ਕੀਆ ਜਾਤਾ॥
Prof. Sahib Singh(ਹੇ ਮੇਰੇ ਭਾਈ!) ਮਾਇਆ ਦੇ ਮੋਹ ਵਿਚ ਫਸੇ ਰਿਹਾਂ ਪਰਮਾਤਮਾ ਦੀ ਸੇਵਾ-ਭਗਤੀ ਨਹੀਂ ਹੋ ਸਕਦੀ।

ਪਦ ਅਰਥ ਦੂਜੈ ਭਾਇ = ਮਾਇਆ ਦੇ ਪਿਆਰ ਵਿਚ।

SikhNet (Spanish)Nadie puede servir al Señor en la dualidad.

ਹਉਮੈ ਮਾਇਆ; ਮਹਾ ਬਿਖੁ ਖਾਇ ॥

haumai maaeaa; mahaa bikh khaae |

Sant Singh KhalsaIn egotism and Maya, they are eating toxic poison.
Manmohan SinghIn egotism and worldly wealth, the mortal eats the deadly poison.
Manmohan Singh (Punjabi)ਹੰਕਾਰ ਤੇ ਸੰਸਾਰੀ ਪਦਾਰਥਾ ਅੰਦਰ ਪ੍ਰਾਣੀ ਪ੍ਰਾਣ ਨਾਸਕ ਜ਼ਹਿਰ ਖਾਂਦਾ ਹੈ।
Fareedkot Teekaਕਿਉਂਕਿ ਹੰਤਾ ਮਮਤਾ ਕੇ ਬੀਚ ਮਹਾ ਬਿਖ ਰੂਪ ਜੋ ਮਾਯਾ ਹੈ ਤਿਸ ਕੋ ਹੀ ਖਾਤੇ ਹੈਂ॥
Prof. Sahib Singhਹਉਮੈ ਇਕ ਵੱਡਾ ਜ਼ਹਰ ਹੈ ਮਾਇਆ ਦਾ ਮੋਹ ਵੱਡਾ ਜ਼ਹਰ ਹੈ (ਇਹ ਜ਼ਹਰ ਮਨੁੱਖ ਦੇ ਆਤਮਕ ਜੀਵਨ ਨੂੰ) ਮਾਰ ਮੁਕਾਂਦਾ ਹੈ।

ਪਦ ਅਰਥ ਮਹਾ ਬਿਖੁ = ਵੱਡਾ ਜ਼ਹਰ। ਖਾਇ = ਖਾ ਜਾਂਦਾ ਹੈ, ਮਾਰ ਮੁਕਾਂਦਾ ਹੈ।

SikhNet (Spanish)Con ego uno se alimenta, pero sólo del veneno de Maya,

ਪੁਤਿ ਕੁਟੰਬਿ ਗ੍ਰਿਹਿ; ਮੋਹਿਆ ਮਾਇ ॥

put kuttanb grihi; mohiaa maae |

Sant Singh KhalsaThey are emotionally attached to their children, family and home.
Manmohan SinghThe sons, family, Home, and riches have fascinated the man.
Manmohan Singh (Punjabi)ਪੁਤ੍ਰਾਂ ਪਰਵਾਰ ਘਰ ਅਤੇ ਧਨ-ਦੌਲਤ ਨੇ ਇਨਸਾਨ ਨੂੰ ਫ਼ਰੇਫ਼ਤਾ ਕਰ ਲਿਆ ਹੈ।
Fareedkot Teekaਪੁਤ੍ਰ ਤਥਾ ਕੁਟੁੰਬ ਔਰ ਘਰ ਇਸ ਪ੍ਰਕਾਰ ਕੀ ਮਾਯਾ ਕਰ ਕੇ ਮੋਹਿਤ ਹੂਆ ਹੈ॥
Prof. Sahib Singhਮਾਇਆ (ਮਨੁੱਖ ਨੂੰ) ਪੁੱਤਰ (ਦੇ ਮੋਹ) ਦੀ ਰਾਹੀਂ, ਪਰਵਾਰ (ਦੇ ਮੋਹ) ਦੀ ਰਾਹੀਂ, ਘਰ (ਦੇ ਮੋਹ) ਦੀ ਰਾਹੀਂ ਠੱਗਦੀ ਰਹਿੰਦੀ ਹੈ।

ਪਦ ਅਰਥ ਪੁਤਿ = ਪੁੱਤਰ (ਦੇ ਮੋਹ) ਦੀ ਰਾਹੀਂ। ਕੁਟੰਬਿ = ਪਰਵਾਰ (ਦੇ ਮੋਹ) ਦੀ ਰਾਹੀਂ। ਗ੍ਰਿਹਿ = ਘਰ (ਦੇ ਮੋਹ) ਦੀ ਰਾਹੀਂ। ਮਾਇ = ਮਾਇਆ।

SikhNet (Spanish)y es seducido por los hijos, la familia y el hogar,

ਮਨਮੁਖਿ ਅੰਧਾ; ਆਵੈ ਜਾਇ ॥੩॥

manamukh andhaa; aavai jaae |3|

Sant Singh KhalsaThe blind, self-willed manmukhs come and go in reincarnation. ||3||
Manmohan SinghThe blind wayward person comes and goes.
Manmohan Singh (Punjabi)ਅੰਨ੍ਹਾ ਆਪ-ਹੁਦਰਾ ਪੁਰਸ਼ ਆਉਂਦਾ ਤੇ ਜਾਂਦਾ ਹੈ।
Fareedkot Teekaਯਾਂ ਤੇ ਮਨਮੁਖ ਅਗਿਆਨੀ ਆਵਤਾ ਜਾਤਾ ਹੈ॥੩॥
Prof. Sahib Singh(ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ ਆਪਣੇ ਮਨ ਦੇ ਪਿੱਛੇ ਤੁਰ ਕੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥
SikhNet (Spanish)y así, soberbiamente va y viene. (3)

ਹਰਿ ਹਰਿ ਨਾਮੁ ਦੇਵੈ; ਜਨੁ ਸੋਇ ॥

har har naam devai; jan soe |

Sant Singh KhalsaThose, unto whom the Lord bestows His Name,
Manmohan SinghThe man, whom Lord God. gives His Name,
Manmohan Singh (Punjabi)ਜਿਸ ਮਨੁੱਖ ਨੂੰ ਵਾਹਿਗੁਰੂ ਸੁਆਮੀ ਆਪਣਾ ਨਾਮ ਦਿੰਦਾ ਹੈ,
Fareedkot Teekaਸੋ ਪਰਮੇਸ੍ਵਰ ਜਿਸ ਕੋ ਹਰਿ ਹਰਿ ਨਾਮ ਦੇਵੈ॥
Prof. Sahib Singhਪਰਮਾਤਮਾ (ਗੁਰੂ ਦੀ ਰਾਹੀਂ ਜਿਸ ਮਨੁੱਖ ਨੂੰ) ਆਪਣੇ ਨਾਮ ਦੀ ਦਾਤ ਦੇਂਦਾ ਹੈ, ਉਹ ਮਨੁੱਖ (ਉਸ ਦਾ) ਸੇਵਕ ਬਣ ਜਾਂਦਾ ਹੈ।

ਪਦ ਅਰਥ ਜਨੁ = ਸੇਵਕ।

SikhNet (Spanish)Aquél que, a través de los Santos, recibe el Nombre del Señor,

ਅਨਦਿਨੁ ਭਗਤਿ ਗੁਰਸਬਦੀ ਹੋਇ ॥

anadin bhagat gurasabadee hoe |

Sant Singh KhalsaWorship Him night and day, through the Word of the Guru's Shabad.
Manmohan Singhperforms His devotional service, night and day under Guru's instruction.
Manmohan Singh (Punjabi)ਉਹ ਗੁਰਾਂ ਦੇ ਉਪਦੇਸ਼ ਤਾਬੇ ਰਾਤ ਦਿਨ ਉਸ ਦੀ ਪ੍ਰੇਮ-ਮਈ ਸੇਵਾ ਕਮਾਉਂਦਾ ਹੈ।
Fareedkot Teekaਉੁਸ ਗੁਰ ਸਬਦੀ ਪੁਰਸ ਸੇ ਰਾਤ ਦਿਨ ਭਗਤੀ ਹੋਤੀ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਰ ਰੋਜ਼ ਪਰਮਾਤਮਾ ਦੀ ਭਗਤੀ ਹੋ ਸਕਦੀ ਹੈ।

ਪਦ ਅਰਥ ਅਨਦਿਨੁ = ਹਰ ਰੋਜ਼।

SikhNet (Spanish)y habita día y noche en Su Alabanza, a través de la Palabra del Shabd,

ਗੁਰਮਤਿ ਵਿਰਲਾ; ਬੂਝੈ ਕੋਇ ॥

guramat viralaa; boojhai koe |

Sant Singh KhalsaHow rare are those who understand the Guru's Teachings!
Manmohan SinghSome solitary man understands Guru's teaching.
Manmohan Singh (Punjabi)ਕੋਈ ਟਾਵਾਂ ਪੁਰਸ਼ ਹੀ ਗੁਰਾਂ ਦੇ ਉਪਦੇਸ਼ ਨੂੰ ਸਮਝਦਾ ਹੈ।
Fareedkot Teekaਪਰੰਤੂ ਗੁਰੋਂ ਕੇ ਉਪਦੇਸ਼ ਕਰ ਕੋਈ ਵਿਰਲਾ ਜਨ ਹੀ ਇਸ ਭੇਦ ਕੋ ਸਮਝਤਾ ਹੈ॥
Prof. Sahib Singhਗੁਰੂ ਦੀ ਮਤਿ ਲੈ ਕੇ ਹੀ ਕੋਈ ਵਿਰਲਾ ਮਨੁੱਖ (ਜੀਵਨ-ਮਨੋਰਥ ਨੂੰ) ਸਮਝਦਾ ਹੈ।
SikhNet (Spanish)ese ser, extraordinario en verdad, conoce la Esencia de la Palabra del Shabd del Guru

ਨਾਨਕ. ਨਾਮਿ ਸਮਾਵੈ ਸੋਇ ॥੪॥੧੨॥੩੨॥

naanak. naam samaavai soe |4|12|32|

Sant Singh KhalsaO Nanak, they are absorbed in the Naam, the Name of the Lord. ||4||12||32||
Manmohan SinghNanak, He merges into the Name of the Lord.
Manmohan Singh (Punjabi)ਨਾਨਕ ਉਹ ਸਾਹਿਬ ਦੇ ਨਾਮ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਬੂਝਤਾ ਹੈ, ਸੋ ਨਾਮੀ ਮੇਂ ਸਮਾ ਜਾਤਾ ਹੈ॥੪॥੧੨॥੩੨॥
Prof. Sahib Singhਤੇ, ਹੇ ਨਾਨਕ! ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੪॥੧੨॥੩੨॥
SikhNet (Spanish)y se inmerge en el Naam, el Nombre del Señor. (4-12-32)
Answers quote the Granth verbatim with Ang citations. AI commentary is not Gurbani and not a religious ruling.