ੴ

ਸਿੱਖਬਾਣੀ · SikhBani

Ang 161

Sri Guru Granth Sahib · Raag Gauree · 4 shabads, 55 lines
Translations
Shabad Guru Amardas Ji Raag Gauree continued from Ang 160

ਇਸੁ ਕਲਿਜੁਗ ਮਹਿ; ਕਰਮ ਧਰਮੁ. ਨ ਕੋਈ ॥

eis kalijug meh; karam dharam. na koee |

Sant Singh KhalsaIn this Dark Age of Kali Yuga, no one is interested in good karma, or Dharmic faith.
Manmohan SinghIn this dark age, no one is attached to good actions and righteousness.
Manmohan Singh (Punjabi)ਏਸ ਕਾਲੇ ਸਮੇ ਅੰਦਰ ਕੋਈ ਜਣਾ ਨੇਕ ਅਮਲਾ ਅਤੇ ਸਚਾਈ ਨਾਲ ਜੁੜਿਆ ਹੋਇਆ ਨਹੀਂ।
Fareedkot Teekaਇਸ ਕਲਜੁਗ ਮੇਂ ਕਰਮ ਧਰਮ ਕੋਈ ਨਹੀਂ ਆਵਤਾ ॥☬ਜੇ ਕਹੇ ਕਰਮ ਧਰਮ ਕੋਈ ਕ੍ਯੋਂ ਨਹੀਂ ਹੋ ਸਕਤਾ? ਤਿਸ ਪਰ ਕਹਤੇ ਹੈਂ:
Prof. Sahib Singhਇਸ ਕਲਿਜੁਗ (ਭਾਵ, ਕੁਕਰਮ-ਦਸ਼ਾ ਵਿੱਚ) ਕੋਈ ਕਰਮ-ਧਰਮ ਛੁਡਾ ਨਹੀਂ ਸਕਦਾ।
SikhNet (Spanish)Nadie en esta Era de Kali, es atraído por el Dharma o por las buenas acciones.

ਕਲੀ ਕਾ ਜਨਮੁ; ਚੰਡਾਲ ਕੈ ਘਰਿ ਹੋਈ ॥

kalee kaa janam; chanddaal kai ghar hoee |

Sant Singh KhalsaThis Dark Age was born in the house of evil.
Manmohan SinghThe Darkage took birth in the house of a pariah.
Manmohan Singh (Punjabi)ਕਾਲੇ ਸਮੇ ਦੀ ਪੈਦਾਇਸ਼ ਨੀਚ ਦੇ ਗ੍ਰਹਿ ਵਿੱਚ ਹੋਈ ਹੈ।
Fareedkot Teekaਕਲਜੁਗ ਕੇ ਜੀਵੋਂ ਕਾ ਜਨਮ (ਚੰਡਾਲ) ਕ੍ਰੋਧ ਕੇ ਘਰ ਮੇਂ ਹੋ ਰਹਾ ਹੈ, ਭਾਵ ਯਹਿ ਕਿ ਕਲਜੁਗ ਮੇਂ ਕ੍ਰੋਧਾਦਿ ਬਿਕਾਰੋਂ ਕੀ ਬਹੁਲਤਾ ਹੈ॥
Prof. Sahib Singhਕੁਕਰਮੀ ਮਨੁੱਖ ਦੇ ਹਿਰਦੇ ਵਿਚ (ਮਾਨੋ) ਕਲਿਜੁਗ ਆ ਜਾਂਦਾ ਹੈ।

ਪਦ ਅਰਥ ਚੰਡਾਲ = ਕੁਕਰਮੀ ਮਨੁੱਖ। ਘਰਿ = ਹਿਰਦੇ ਵਿਚ।

SikhNet (Spanish)Lo que ha nacido en esta época tiene que ver más bien con la Casa de la Maldad.

ਨਾਨਕ. ਨਾਮ ਬਿਨਾ; ਕੋ ਮੁਕਤਿ ਨ ਹੋਈ ॥੪॥੧੦॥੩੦॥

naanak. naam binaa; ko mukat na hoee |4|10|30|

Sant Singh KhalsaO Nanak, without the Naam, the Name of the Lord, no one is liberated. ||4||10||30||
Manmohan SinghNanak, sans Lord's Name, none can be emancipated.
Manmohan Singh (Punjabi)ਨਾਨਕ ਸੁਆਮੀ ਦੇ ਨਾਮ ਦੇ ਬਗੈਰ ਕੋਈ ਭੀ ਮੋਖ਼ਸ਼ ਨਹੀਂ ਪਾ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਬਿਨਾ ਕੋਈ ਮੁਕਤਿ ਨਹੀਂ ਹੋਤਾ ॥੪॥੧੦॥੩੦॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ (ਕਲਿਜੁਗ ਤੋਂ) ਖ਼ਲਾਸੀ ਨਹੀਂ ਪਾ ਸਕਦਾ ॥੪॥੧੦॥੩੦॥
SikhNet (Spanish)Pero entiende esto, dice Nanak, nadie podrá ser salvado si no es a través del Naam, el Nombre del Señor. (4-10-30)

Open this shabad (15 lines, Angs 160-161) →

Shabad Guru Amardas Ji Raag Gauree

ਗਉੜੀ ਮਹਲਾ ੩ ਗੁਆਰੇਰੀ ॥

gaurree mahalaa 3 guaareree |

Sant Singh KhalsaGauree, Third Mehl, Gwaarayree:
Manmohan SinghGauri 3rd Guru, Guareri.
Manmohan Singh (Punjabi)ਗਊੜੀ ਪਾਤਸ਼ਾਹੀ ਤੀਜੀ, ਗੁਆਰੇਰੀ।
SikhNet (Spanish)Gauri Guareri, Mejl Guru Amar Das, Tercer Canal Divino.

ਸਚਾ ਅਮਰੁ; ਸਚਾ ਪਾਤਿਸਾਹੁ ॥

sachaa amar; sachaa paatisaahu |

Sant Singh KhalsaTrue is the Lord King, True is His Royal Command.
Manmohan SinghTrue is the Sovereign, and true His order.
Manmohan Singh (Punjabi)ਸੱਚਾ ਹੈ ਬਾਦਸ਼ਾਹ ਅਤੇ ਸੱਚਾ ਉਸ ਦਾ ਹੁਕਮ।
Fareedkot Teekaਤਿਸ ਕਾ ਸਚਾ ਹੁਕਮ ਹੈ, ਭਾਵ ਯਹਿ ਕਿ ਜੋ ਕੁਛ ਸੰਕਲਪ ਕਰਤਾ ਹੈ, ਤੈਸੇ ਹੀ ਹੋ ਰਹਾ ਹੈ, ਔਰ ਆਪ ਭੀ ਸਚਾ ਪਾਤਸ਼ਾਹੁ ਹੈ॥
Prof. Sahib Singhਪਰਮਾਤਮਾ (ਜਗਤ ਦਾ) ਸਦਾ-ਥਿਰ ਰਹਿਣ ਵਾਲਾ ਪਾਤਿਸ਼ਾਹ ਹੈ, ਉਸ ਦਾ ਹੁਕਮ ਅਟੱਲ ਹੈ।

ਪਦ ਅਰਥ ਸਚਾ = ਸਦਾ-ਥਿਰ ਕਾਇਮ ਰਹਿਣ ਵਾਲਾ, ਅਟੱਲ। ਅਮਰੁ = ਹੁਕਮ।

SikhNet (Spanish)Verdad es el Señor, Verdad es Su Comando.

ਮਨਿ ਸਾਚੈ ਰਾਤੇ; ਹਰਿ ਵੇਪਰਵਾਹੁ ॥

man saachai raate; har veparavaahu |

Sant Singh KhalsaThose whose minds are attuned to the True,
Manmohan SinghThey, whose mind is imbued with the True, and care-free God,
Manmohan Singh (Punjabi)ਜਿਨ੍ਹਾਂ ਦਾ ਚਿੱਤ ਸੱਚੇ ਅਤੇ ਫਿਕਰ-ਰਹਿਤ ਵਾਹਿਗੁਰੂ ਨਾਲ ਰੰਗੀਜਿਆਂ ਹੋਇਆ ਹੈ,
Fareedkot Teekaਜੋ ਸੁਧ ਮਨ ਵਾਲੇ ਹਰੀ ਮੇਂ ਰਤੇ ਹੈਂ, ਸੋ ਅਚਾਹ ਹੂਏ ਹੈਂ॥
Prof. Sahib Singhਜੇਹੜੇ ਮਨੁੱਖ (ਆਪਣੇ) ਮਨ ਦੀ ਰਾਹੀਂ ਉਸ ਸਦਾ-ਥਿਰ ਪਰਮਾਤਮਾ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ, ਉਹ ਉਸ ਵੇਪਰਵਾਹ ਹਰੀ ਦਾ ਰੂਪ ਹੋ ਜਾਂਦੇ ਹਨ।

ਪਦ ਅਰਥ ਮਨਿ = ਮਨ ਦੀ ਰਾਹੀਂ।

SikhNet (Spanish)Aquéllos que llevan sus mentes inmersas en el Señor Verdadero y se conservan sin preocupaciones,

ਸਚੈ ਮਹਲਿ; ਸਚਿ ਨਾਮਿ ਸਮਾਹੁ ॥੧॥

sachai mehal; sach naam samaahu |1|

Sant Singh KhalsaCarefree Lord enter the True Mansion of His Presence, and merge in the True Name. ||1||
Manmohan Singhenter the True Palace, and merge into the True Name.
Manmohan Singh (Punjabi)ਉਹ ਸੱਚੇ ਮੰਦਰ ਅੰਦਰ ਪ੍ਰਵੇਸ਼ ਕਰਦੇ ਤੇ ਸਤਿਨਾਮ ਵਿੱਚ ਲੀਨ ਹੋ ਜਾਂਦੇ ਹਨ।
Fareedkot Teekaਔਰ ਜੋ ਸਚ (ਮਹਿਲ) ਸਰੂਪ ਕੋ ਪ੍ਰਾਪਤ ਹੂਏ ਹੈਂ ਤਿਨ ਕੋ ਸਚੇ ਨਾਮੀ ਕਾ ਅਨੰਦ ਹੂਆ ਹੈ॥੧॥
Prof. Sahib Singhਉਹ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿਚ ਰਹਿੰਦੇ ਹਨ, ਉਸ ਦੇ ਸਦਾ-ਥਿਰ ਨਾਮ ਵਿਚ ਲੀਨਤਾ ਪ੍ਰਾਪਤ ਕਰ ਲੈਂਦੇ ਹਨ ॥੧॥

ਪਦ ਅਰਥ ਸਚੈ = ਸਦਾ-ਥਿਰ ਪ੍ਰਭੂ ਵਿਚ। ਮਹਲਿ = ਮਹਲ ਵਿਚ। ਸਮਾਹੁ = ਸਮਾਈ, ਲੀਨਤਾ ॥੧॥

SikhNet (Spanish)entran en el Recinto de la Verdad, a través del Naam, el Nombre Verdadero.(1)

ਸੁਣਿ ਮਨ ਮੇਰੇ; ਸਬਦੁ ਵੀਚਾਰਿ ॥

sun man mere; sabad veechaar |

Sant Singh KhalsaListen, O my mind: contemplate the Word of the Shabad.
Manmohan SinghListen thou, O my soul, ponder over the Lord.
Manmohan Singh (Punjabi)ਸ੍ਰਵਣ ਕਰ ਤੂੰ ਹੇ ਮੇਰੀ ਆਤਮਾ! ਸਾਹਿਬ ਦਾ ਚਿੰਤਨ ਕਰ।
Fareedkot Teekaਹੇ ਮੇਰੇ ਮਨ! ਗੁਰੋਂ ਕਾ ਉਪਦੇਸ ਸੁਣ ਵੀਚਾਰ ਕਰ॥
Prof. Sahib Singhਹੇ ਮੇਰੇ ਮਨ! (ਗੁਰੂ ਦੀ ਸਿੱਖਿਆ) ਸੁਣ, ਗੁਰੂ ਦੇ ਸ਼ਬਦ ਨੂੰ (ਆਪਣੇ) ਸੋਚ-ਮੰਡਲ ਵਿਚ ਵਸਾ ਰੱਖ।

ਪਦ ਅਰਥ ਮਨ = ਹੇ ਮਨ! ਵੀਚਾਰਿ = ਸੋਚ ਮੰਡਲ ਵਿਚ ਟਿਕਾ ਰੱਖ।

SikhNet (Spanish)Escucha oh mi mente, habita en la Palabra del Shabd,

ਰਾਮ ਜਪਹੁ; ਭਵਜਲੁ. ਉਤਰਹੁ ਪਾਰਿ ॥੧॥ ਰਹਾਉ ॥

raam japahu; bhavajal. utarahu paar |1| rahaau |

Sant Singh KhalsaChant the Lord's Name, and cross over the terrifying world-ocean. ||1||Pause||
Manmohan SinghMeditate on Pervading God, and thus cross the fearful world ocean. Pause.
Manmohan Singh (Punjabi)ਵਿਆਪਕ ਵਾਹਿਗੁਰੂ ਦਾ ਆਰਾਧਨ ਕਰ ਅਤੇ ਇੰਜ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾ। ਠਹਿਰਾਉ।
Fareedkot Teekaਰਾਮ ਨਾਮ ਕੋ ਜਪ, ਤਿਸ ਕਰ ਕੇ ਸੰਸਾਰ ਸਮੁੰਦ੍ਰ ਸੇ ਪਾਰ ਉਤਰੁ॥੧॥ ਰਹਾਉ ॥
Prof. Sahib Singhਜੇ ਤੂੰ ਪਰਮਾਤਮਾ ਦਾ ਨਾਮ ਸਿਮਰੇਂਗਾ, ਤਾਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ॥੧॥ ਰਹਾਉ ॥
SikhNet (Spanish)y medita en el Señor para poder nadar a través del mar de la existencia. (1-Pausa)

ਭਰਮੇ ਆਵੈ; ਭਰਮੇ ਜਾਇ ॥

bharame aavai; bharame jaae |

Sant Singh KhalsaIn doubt he comes, and in doubt he goes.
Manmohan SinghIn doubt the mortal comes, and in doubt he goes away.
Manmohan Singh (Punjabi)ਵਹਿਮ ਅੰਦਰ ਜੀਵ ਆਉਂਦਾ ਹੈ ਤੇ ਵਹਿਮ ਵਿੱਚ ਹੀ ਚਲਿਆ ਜਾਂਦਾ ਹੈ।
Fareedkot Teekaਜੋ ਵੀਚਾਰ ਸੂੰਨ੍ਯ ਹੈਂ, ਸੋ ਭਰਮ ਕੇ ਵੀਚ ਹੀ ਆਵਤੇ ਹੈਂ ਭ੍ਰਮ ਕੇ ਬੀਚ ਹੀ ਚਲੇ ਜਾਤੇ ਹੈਂ॥
Prof. Sahib Singhਪਰ ਇਹ ਜਗਤ (ਆਪਣੇ ਮਨ ਦੇ ਪਿੱਛੇ ਤੁਰ ਕੇ) ਮਾਇਆ ਦੇ ਮੋਹ ਵਿਚ ਫਸ ਕੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।

ਪਦ ਅਰਥ ਭਰਮੇ = ਭਟਕਣਾ ਵਿਚ ਹੀ। ਆਵੈ = ਜੰਮਦਾ ਹੈ। ਜਾਇ = ਮਰਦਾ ਹੈ।

SikhNet (Spanish)Lleno de duda el hombre viene, y lleno de duda se va.

ਇਹੁ ਜਗੁ ਜਨਮਿਆ; ਦੂਜੈ ਭਾਇ ॥

eihu jag janamiaa; doojai bhaae |

Sant Singh KhalsaThis world is born out of the love of duality.
Manmohan SinghThis world is born out of love of mammon.
Manmohan Singh (Punjabi)ਇਹ ਜਹਾਨ ਮਾਇਆ ਦੀ ਮਮਤਾ ਵਿਚੋਂ ਪੈਦਾ ਹੋਇਆ ਹੈ।
Fareedkot Teekaਕਿਉਂਕਿ ਇਹੁ ਸੰਸਾਰ ਦ੍ਵੈਤ ਭਾਵ ਕਰ ਕੇ ਹੀ ਉਤਪਿਤ ਭਯਾ ਹੈ॥
Prof. Sahib Singhਮਾਇਆ ਦੀ ਭਟਕਣਾ ਵਿਚ ਹੀ ਜੰਮਦਾ ਹੈ ਤੇ ਮਾਇਆ ਦੀ ਭਟਕਣਾ ਵਿਚ ਹੀ ਮਰਦਾ ਹੈ।

ਪਦ ਅਰਥ ਦੂਜੈ ਭਾਇ = ਹੋਰ ਹੋਰ ਪਿਆਰ ਵਿਚ।

SikhNet (Spanish)Este mundo ha nacido en la dualidad.

ਮਨਮੁਖਿ. ਨ ਚੇਤੈ; ਆਵੈ ਜਾਇ ॥੨॥

manamukh. na chetai; aavai jaae |2|

Sant Singh KhalsaThe self-willed manmukh does not remember the Lord; he continues coming and going in reincarnation. ||2||
Manmohan SinghThe self-willed person remembers not the Lord and continues coming and going.
Manmohan Singh (Punjabi)ਆਪ-ਹੁਦਰਾ ਪੁਰਸ਼ ਪ੍ਰਭੂ ਨੂੰ ਯਾਦ ਨਹੀਂ ਕਰਦਾ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਜੋ ਮਨਮੁਖ ਨਾਮ ਕੋ ਨਹੀਂ ਚੇਤਤੇ ਆਵਾਗਵਨ ਮੇਂ ਪੜੇ ਭ੍ਰਮਤੇ ਹੈਂ॥੨॥☬ਪ੍ਰਸ਼ਨ:
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਤੇ ਜੰਮਦਾ ਮਰਦਾ ਰਹਿੰਦਾ ਹੈ ॥੨॥
SikhNet (Spanish)El ególatra no aprecia al Señor, y así va y viene una y otra vez. (2)

ਆਪਿ ਭੁਲਾ ਕਿ; ਪ੍ਰਭਿ ਆਪਿ ਭੁਲਾਇਆ ॥

aap bhulaa ki; prabh aap bhulaaeaa |

Sant Singh KhalsaDoes he himself go astray, or does God lead him astray?
Manmohan SinghDoes the man himself go astray or the Lord Himself leads him astray?
Manmohan Singh (Punjabi)ਕੀ ਆਦਮੀ ਖੁਦ ਕੁਰਾਹੇ ਪੈਦਾ ਹੈ ਜਾਂ ਕਿ ਸੁਆਮੀ ਖੁਦ ਉਸ ਨੂੰ ਕੁਰਾਹੇ ਪਾਉਂਦਾ ਹੈ?
Fareedkot Teekaਜੀਵ ਆਪ ਭੂਲਾ ਹੈ ਕਿ ਪ੍ਰਭੂ ਨੇ ਆਪ ਭੁਲਾਯਾ ਹੈ?☬ਉੱਤ੍ਰ:
Prof. Sahib Singhਇਹ ਜੀਵ ਆਪ ਹੀ ਕੁਰਾਹੇ ਪਿਆ ਹੈ ਜਾਂ ਪਰਮਾਤਮਾ ਨੇ ਆਪ ਇਸ ਨੂੰ ਕੁਰਾਹੇ ਪਾ ਰੱਖਿਆ ਹੈ।

ਪਦ ਅਰਥ ਕਿ = ਜਾਂ, ਭਾਵੇਂ। ਪ੍ਰਭਿ = ਪ੍ਰਭੂ ਨੇ।

SikhNet (Spanish)¿Es el Señor el que desvía al hombre o es el hombre quien se desvía por sí mismo,

ਇਹੁ ਜੀਉ; ਵਿਡਾਣੀ ਚਾਕਰੀ ਲਾਇਆ ॥

eihu jeeo; viddaanee chaakaree laaeaa |

Sant Singh KhalsaThis soul is enjoined to the service of someone else.
Manmohan SinghThis soul is yoked to the service of another.
Manmohan Singh (Punjabi)ਇਹ ਆਤਮਾ ਹੋਰਸੁ ਦੀ ਸੇਵਾ ਅੰਦਰ ਜੁੜੀ ਹੋਈ ਹੈ।
Fareedkot Teekaਇਸ ਜੀਵ ਨੇ ਵਿਡਾਣੀ ਚਾਕਰੀ ਅਰਥਾਤ ਅੰਨ੍ਯ ਦੇਵੀ ਦੇਵਤਿਓਂ ਕੀ ਸੇਵਾ ਮੇਂ ਜੋ ਮਨ ਕੋ ਲਗਾਯਾ ਹੈ, ਇਉਂ ਅਪਨੇ ਕਰਮੋਂ ਕਰ ਜੀਵ ਭੂਲਾ ਹੈ॥
Prof. Sahib Singh(ਇਕ ਗੱਲ ਪਰਤੱਖ ਹੈ ਕਿ ਇਹ ਆਪਣਾ ਅਸਲ ਹਿਤ ਭੁਲਾਈ ਬੈਠਾ ਹੈ ਤੇ ਮਾਇਆ ਦੇ ਮੋਹ ਵਿਚ ਫਸ ਕੇ) ਇਹ ਜੀਵ ਬਿਗਾਨੀ ਨੌਕਰੀ ਹੀ ਕਰ ਰਿਹਾ ਹੈ,

ਪਦ ਅਰਥ ਵਿਡਾਣੀ = ਬਿਗਾਨੀ।

SikhNet (Spanish)subyugando su existencia al entregarla en servicio al otro,

ਮਹਾ ਦੁਖੁ ਖਟੇ; ਬਿਰਥਾ ਜਨਮੁ ਗਵਾਇਆ ॥੩॥

mahaa dukh khatte; birathaa janam gavaaeaa |3|

Sant Singh KhalsaIt earns only terrible pain, and this life is lost in vain. ||3||
Manmohan SinghIt earns great agony and loses its life in vain.
Manmohan Singh (Punjabi)ਇਹ ਵਡਾ ਕਸ਼ਟ ਕਮਾਉਂਦੀ ਹੈ ਅਤੇ ਆਪਣਾ ਜੀਵਨ ਬੇ-ਅਰਥ ਗੁਆ ਲੈਂਦੀ ਹੈ।
Fareedkot Teekaਯਾਂ ਤੇ ਪਰਾਂਨ ਦੁਖੋਂ ਕੋ ਸੰਚਯ ਕਰਤੇ ਕਰਤੇ ਅਮੋਲਕ ਜਨਮ ਕੋ ਬ੍ਯਰਥ ਹੀ ਖੋ ਦੀਆ ਹੈ। ਯਹੀ ਪ੍ਰਭੂ ਕਰਮ ਫਲ ਪ੍ਰਦਾਤਾ ਨੇ ਉਸ ਕੋ ਕਰਮੋਂ ਕਾ ਫਲ੍ਹ ਦੀਆ ਹੈ॥੩॥
Prof. Sahib Singh(ਜਿਸ ਤੋਂ) ਇਹ ਮਹਾਨ ਦੁੱਖ ਹੀ ਖੱਟਦਾ ਹੈ ਤੇ ਮਨੁੱਖਾ ਜਨਮ ਵਿਅਰਥ ਗਵਾ ਰਿਹਾ ਹੈ ॥੩॥
SikhNet (Spanish)sufriendo penas y dolores para finalmente perder la vida? (3)

ਕਿਰਪਾ ਕਰਿ; ਸਤਿਗੁਰੂ ਮਿਲਾਏ ॥

kirapaa kar; satiguroo milaae |

Sant Singh KhalsaGranting His Grace, He leads us to meet the True Guru.
Manmohan SinghBy showering His benediction, the Lord causes man to meet the true Guru.
Manmohan Singh (Punjabi)ਆਪਣੀ ਰਹਿਮਤ ਨਿਛਾਵਰ ਕਰਕੇ ਸਾਹਿਬ, ਇਨਸਾਨ ਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ।
Fareedkot Teekaਵਾਹਗੁਰੂ ਨੇ ਕ੍ਰਿਪਾ ਕਰ ਕੇ ਜਿਨ ਪੁਰਸ਼ੋਂ ਕੋ ਸਤਿਗੁਰੂ ਮਿਲਾ ਦੀਏ ਹੈਂ॥
Prof. Sahib Singhਪਰਮਾਤਮਾ ਆਪਣੀ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ,
SikhNet (Spanish)Si Él, el Señor nos otorga Su Misericordia, al guiarnos hacia el Guru,

ਏਕੋ ਨਾਮੁ ਚੇਤੇ; ਵਿਚਹੁ ਭਰਮੁ ਚੁਕਾਏ ॥

eko naam chete; vichahu bharam chukaae |

Sant Singh KhalsaRemembering the One Name, doubt is cast out from within.
Manmohan SinghHe, then meditates on the Name alone, and casts away his superstition from within himself.
Manmohan Singh (Punjabi)ਉਹ ਤਦ, ਕੇਵਲ ਨਾਮ ਦਾ ਹੀ ਸਿਮਰਨ ਕਰਦਾ ਹੈ ਅਤੇ ਆਪਣੇ ਸੰਦੇਹ ਨੂੰ ਆਪਣੇ ਅੰਦਰੋਂ ਪਰੇ ਸੁਟ ਪਾਉਂਦਾ ਹੈ।
Fareedkot Teekaਸੋ ਏਕ ਨਾਮ ਕੋ ਸਿਮਰ ਕਰ ਕੇ ਅਪਨੇ ਰਿਦੇ ਮੇਂ ਸੇ ਭਰਮ ਕੋ ਦੂਰ ਕਰ ਦੇਤੇ ਹੈਂ॥
Prof. Sahib Singhਉਹ ਮਨੁੱਖ (ਮਾਇਆ ਦਾ ਮੋਹ ਛੱਡ ਕੇ) ਕੇਵਲ ਪਰਮਾਤਮਾ ਦਾ ਨਾਮ ਸਿਮਰਦਾ ਹੈ, ਤੇ, ਆਪਣੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦਾ ਹੈ।
SikhNet (Spanish)así uno aprende a apreciar sólo el Nombre del Dios y a quitarse de dudas.

ਨਾਨਕ. ਨਾਮੁ ਜਪੇ; ਨਾਉ. ਨਉ ਨਿਧਿ ਪਾਏ ॥੪॥੧੧॥੩੧॥

naanak. naam jape; naau. nau nidh paae |4|11|31|

Sant Singh KhalsaO Nanak, chanting the Naam, the Name of the Lord, the nine treasures of the Name are obtained. ||4||11||31||
Manmohan SinghNanak, he repeats the Name, and attains to the nine treasures of Lord's Name.
Manmohan Singh (Punjabi)ਨਾਨਕ ਉਹ ਨਾਮ ਦਾ ਉਚਾਰਨ ਕਰਦਾ ਹੈ ਅਤੇ ਸਾਹਿਬ ਦੇ ਨਾਮ ਦੇ ਨੌ ਖਜਾਨੇ ਪ੍ਰਾਪਤ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਨਾਮ ਕੋ ਜਪ ਕਰ ਕੇ ਨੌ ਨਿਧੀਓਂ ਕੇ ਦੇਨੇ ਵਾਲਾ ਜੋ ਨਾਮੀ ਹੈ ਤਿਸ ਕੋ ਪ੍ਰਾਪਤ ਹੋਤੇ ਹੈਂ॥੪॥੧੧॥੩੧॥
Prof. Sahib Singhਹੇ ਨਾਨਕ! ਉਹ ਮਨੁੱਖ ਸਦਾ ਹਰਿ-ਨਾਮ ਸਿਮਰਦਾ ਹੈ ਤੇ ਹਰਿ-ਨਾਮ-ਖ਼ਜ਼ਾਨਾ ਪ੍ਰਾਪਤ ਕਰਦਾ ਹੈ ਜੋ (ਉਸ ਦੇ ਵਾਸਤੇ, ਮਾਨੋ, ਜਗਤ ਦੇ ਸਾਰੇ) ਨੌ ਖ਼ਜ਼ਾਨੇ ਹੈ ॥੪॥੧੧॥੩੧॥

ਪਦ ਅਰਥ ਨਉਨਿਧਿ = (ਜਗਤ ਦੇ ਸਾਰੇ) ਨੌ ਖ਼ਜ਼ਾਨੇ ॥੪॥

SikhNet (Spanish)De esta forma uno habita sólo en el Naam, el Nombre del Señor y recibe los Nueve Tesoros de Bondad.(4-11-31)

Open this shabad →

Shabad Guru Amardas Ji Raag Gauree

ਗਉੜੀ ਗੁਆਰੇਰੀ ਮਹਲਾ ੩ ॥

gaurree guaareree mahalaa 3 |

Sant Singh KhalsaGauree Gwaarayree, Third Mehl:
Manmohan SinghGauri Guareri, 3rd Guru.
Manmohan Singh (Punjabi)ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
SikhNet (Spanish)Gauri Guareri, Mejl Guru Amar Das, Tercer Canal Divino.

ਜਿਨਾ ਗੁਰਮੁਖਿ ਧਿਆਇਆ; ਤਿਨ ਪੂਛਉ ਜਾਇ ॥

jinaa guramukh dhiaaeaa; tin poochhau jaae |

Sant Singh KhalsaGo and ask the Gurmukhs, who meditate on the Lord.
Manmohan SinghGo, and ask the Guru-wards, who meditate on the lord.
Manmohan Singh (Punjabi)ਜਾ ਕੇ ਉਨ੍ਹਾਂ ਗੁਰੂ-ਸਮਰਪਣਾ ਤੋਂ ਪਤਾ ਕਰ, ਜੋ ਸਾਹਿਬ ਦਾ ਸਿਮਰਨ ਕਰਦੇ ਹਨ।
Fareedkot Teekaਜਿਨ ਗੁਰਮੁਖੋਂ ਨੇ ਹਰੀ ਨਾਮ ਕੋ ਧਿਆਇਆ ਹੈ, ਤਿਨ ਸੇ ਪਰਮੇਸ੍ਵਰ ਪ੍ਰਾਪਤੀ ਕਾ ਯਤਨ ਜਾ ਕਰ ਪੂਛੋ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਰਾਹ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ (ਜਦੋਂ) ਮੈਂ ਉਹਨਾਂ ਪਾਸੋਂ (ਸਿਮਰਨ ਦੀ ਜਾਚ) ਪੁੱਛਦਾ ਹਾਂ,

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪੂਛਉ = ਮੈਂ ਪੁੱਛਦਾ ਹਾਂ। ਜਾਇ = ਜਾ ਕੇ।

SikhNet (Spanish)Pregunta a los Vigías de Dios, ellos meditan en el Naam,

ਗੁਰ ਸੇਵਾ ਤੇ; ਮਨੁ ਪਤੀਆਇ ॥

gur sevaa te; man pateeae |

Sant Singh KhalsaServing the Guru, the mind is satisfied.
Manmohan SinghThrough Guru's service, the mind is appeased.
Manmohan Singh (Punjabi)ਗੁਰਾਂ ਦੀ ਟਹਿਲ ਸੇਵਾ ਰਾਹੀਂ ਮਨੂਆਂ ਸੰਤੁਸ਼ਟ ਹੋ ਜਾਂਦਾ ਹੈ।
Fareedkot Teekaਕਿਉਂਕਿ ਗੁਰੋਂ ਕੀ ਸੇਵਾ ਸੇ ਤਿਨ ਕਾ ਮਨ ਪਤੀਆਇਆ ਹੈ॥
Prof. Sahib Singh(ਤਾਂ ਉਹ ਦੱਸਦੇ ਹਨ ਕਿ) ਗੁਰੂ ਦੀ ਦੱਸੀ ਹੋਈ ਸੇਵਾ ਨਾਲ (ਹੀ) ਮਨੁੱਖ ਦਾ ਮਨ (ਪ੍ਰਭੂ-ਸਿਮਰਨ ਵਿਚ) ਪਤੀਜਦਾ ਹੈ।

ਪਦ ਅਰਥ ਪਤੀਆਇ = ਪਤੀਜਦਾ ਹੈ।

SikhNet (Spanish)en el Nombre del Señor, y a través de su Servicio al Guru, viven mentalmente satisfechos.

ਸੇ ਧਨਵੰਤ; ਹਰਿ ਨਾਮੁ ਕਮਾਇ ॥

se dhanavant; har naam kamaae |

Sant Singh KhalsaThose who earn the Lord's Name are wealthy.
Manmohan SinghWealth are they, who earn god's Name.
Manmohan Singh (Punjabi)ਅਮੀਰ ਉਹ ਹਨ, ਜੋ ਰਬ ਦਾ ਨਾਮ ਖਟਦੇ ਹਨ।
Fareedkot Teekaਜੋ ਪੁਰਸ ਹਰੀ ਕੇ ਨਾਮ ਕੋ ਧਿਆਵਤੇ ਹੈਂ, ਸੋ ਆਤਮ ਧਨ ਸੰਯੁਕਤ ਹੈਂ॥
Prof. Sahib Singh(ਗੁਰੂ ਦੀ ਸਰਨ ਪੈਣ ਵਾਲੇ) ਉਹ ਮਨੁੱਖ ਪਰਮਾਤਮਾ ਦਾ ਨਾਮ-ਧਨ ਖੱਟ ਕੇ ਧਨਾਢ ਹੋ ਜਾਂਦੇ ਹਨ।
SikhNet (Spanish)Sólo ellos son ricos pues ganan el Nombre del Señor

ਪੂਰੇ ਗੁਰ ਤੇ; ਸੋਝੀ ਪਾਇ ॥੧॥

poore gur te; sojhee paae |1|

Sant Singh KhalsaThrough the Perfect Guru, understanding is obtained. ||1||
Manmohan SinghFrom the Perfect Guru understanding is gained.
Manmohan Singh (Punjabi)ਪੂਰਨ ਗੁਰਾਂ ਪਾਸੋਂ ਗਿਆਤ ਪ੍ਰਾਪਤ ਹੁੰਦੀ ਹੈ।
Fareedkot Teekaਪੁਨਾ ਗੁਰੋਂ ਦ੍ਵਾਰਾ ਸੋਝੀ ਪਾਵਤੇ ਹੈਂ॥੧॥
Prof. Sahib Singhਇਹ ਅਕਲ ਪੂਰੇ ਗੁਰੂ ਪਾਸੋਂ ਹੀ ਮਿਲਦੀ ਹੈ ॥੧॥

ਪਦ ਅਰਥ ਤੇ = ਤੋਂ ॥੧॥

SikhNet (Spanish)y se vuelven sabios a través del Guru Perfecto. (1)

ਹਰਿ ਹਰਿ ਨਾਮੁ; ਜਪਹੁ ਮੇਰੇ ਭਾਈ ॥

har har naam; japahu mere bhaaee |

Sant Singh KhalsaChant the Name of the Lord, Har, Har, O my Siblings of Destiny.
Manmohan SinghUtter Lord God's Name, O my brethren.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰੋ, ਹੇ ਮੇਰੇ ਭਰਾਓ!
Fareedkot Teekaਹੇ ਮੇਰੇ ਭਾਈ! ਹਰਿ ਹਰਿ ਕੇ ਨਾਮ ਕੋ ਸਿਮਰੋ॥
Prof. Sahib Singhਹੇ ਮੇਰੇ ਭਾਈ! (ਗੁਰੂ ਦੀ ਸਰਨ ਪੈ ਕੇ) ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹੋ।
SikhNet (Spanish)Habita en el Naam, el Nombre del Señor,

ਗੁਰਮੁਖਿ ਸੇਵਾ; ਹਰਿ. ਘਾਲ ਥਾਇ ਪਾਈ ॥੧॥ ਰਹਾਉ ॥

guramukh sevaa; har. ghaal thaae paaee |1| rahaau |

Sant Singh KhalsaThe Gurmukhs serve the Lord, and so they are accepted. ||1||Pause||
Manmohan SinghGod accepts the service and love of the Guru-ward. Pause.
Manmohan Singh (Punjabi)ਗੁਰੂ-ਸਮਰਪਣ ਦੀ ਟਹਿਲ ਅਤੇ ਮੁੱਸ਼ਕਤ ਨੂੰ ਵਾਹਿਗੁਰੂ ਕਬੂਲ ਕਰ ਲੈਂਦਾ ਹੈ। ਠਹਿਰਾਉ।
Fareedkot Teekaਕਿਉਂਕਿ ਜਿਨ ਗੁਰਮੁਖੋਂ ਨੇ ਹਰਿ ਨਾਮ ਕੋ ਜਪਿਆ ਹੈ, ਤਿਨ ਗੁਰਮੁਖੋਂ ਕੀ ਸੇਵਾ (ਘਾਲ) ਕਰੀ ਹੂਈ ਹਰੀ ਨੇ ਥਾਇ ਪਾਈ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਰਾਹੀਂ ਕੀਤੀ ਹੋਈ ਸੇਵਾ-ਭਗਤੀ ਦੀ ਮਿਹਨਤ ਪਰਮਾਤਮਾ ਕਬੂਲ ਕਰ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਘਾਲ = ਮਿਹਨਤ। ਥਾਇ ਪਾਈ = ਕਬੂਲ ਕਰਦਾ ਹੈ ॥੧॥ ਰਹਾਉ ॥

SikhNet (Spanish)oh hermano, y el Señor aprobará tu servicio. (1-Pausa)

ਆਪੁ ਪਛਾਣੈ; ਮਨੁ ਨਿਰਮਲੁ ਹੋਇ ॥

aap pachhaanai; man niramal hoe |

Sant Singh KhalsaThose who recognize the self - their minds become pure.
Manmohan SinghPure becomes the mind of him, who recognises his ownself.
Manmohan Singh (Punjabi)ਪਵਿੱਤ੍ਰ ਹੋ ਜਾਂਦਾ ਹੈ ਉਸ ਦਾ ਚਿੱਤ, ਜੋ ਆਪਣੇ ਆਪ ਸਿੰਞਾਣ ਲੈਂਦਾ ਹੈ।
Fareedkot Teekaਜੋ ਆਪਣੇ ਸ੍ਵਰੂਪ ਕੋ ਪਛਾਣਤੇ ਹੈਂ ਤਿਨੋਂ ਕਾ ਮਨ ਨਿਰਮਲ ਹੋਤਾ ਹੈ॥
Prof. Sahib Singh(ਗੁਰੂ ਦੀ ਰਾਹੀਂ ਜੇਹੜਾ ਮਨੁੱਖ) ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ।

ਪਦ ਅਰਥ ਆਪੁ = ਆਪਣੇ ਆਤਮਕ ਜੀਵਨ ਨੂੰ। ਪਛਾਣੈ = ਪੜਤਾਲਦਾ ਹੈ।

SikhNet (Spanish)Aquél que toma Conciencia de sí mismo se vuelve puro.

ਜੀਵਨ ਮੁਕਤਿ; ਹਰਿ ਪਾਵੈ ਸੋਇ ॥

jeevan mukat; har paavai soe |

Sant Singh KhalsaThey become Jivan-mukta, liberated while yet alive, and they find the Lord.
Manmohan SinghHe is emancipated in life and obtains the Lord.
Manmohan Singh (Punjabi)ਉਹ ਜੀਉਂਦੇ ਜੀ ਮੁਕਤ ਹੈ ਅਤੇ ਸਾਈਂ ਨੂੰ ਪਾ ਲੈਂਦਾ ਹੈ।
Fareedkot Teekaਸੋ ਜੀਵਨ ਮੁਕਤ ਪੁਰਸ ਹਰੀ ਕੋ ਪਾ ਲੇਤੇ ਹੈਂ॥
Prof. Sahib Singhਉਹ ਇਸ ਜਨਮ ਵਿਚ ਹੀ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ ਤੇ ਪਰਮਾਤਮਾ ਨੂੰ ਮਿਲ ਪੈਂਦਾ ਹੈ।
SikhNet (Spanish)Ese ser vive emancipado en vida y logra vivenciar al Señor.

ਹਰਿ ਗੁਣ ਗਾਵੈ; ਮਤਿ ਊਤਮ ਹੋਇ ॥

har gun gaavai; mat aootam hoe |

Sant Singh KhalsaSinging the Glorious Praises of the Lord, the intellect becomes pure and sublime,
Manmohan SinghHe sings God's praises, and his intellect is rendered sublime.
Manmohan Singh (Punjabi)ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਉਸ ਦੀ ਅਕਲ ਸਰੇਸ਼ਟ ਹੋ ਜਾਂਦੀ ਹੈ।
Fareedkot Teekaਜੋ ਹਰੀ ਕੇ ਗੁਣੋਂ ਕੋ ਗਾਇਨ ਕਰਤੇ ਹੈਂ ਤਿਨੋਂ ਕੀ ਮਤਿ ਉਤਮ ਹੋਤੀ ਹੈ॥
Prof. Sahib Singhਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਗੁਣ ਗਾਂਦਾ ਹੈ,
SikhNet (Spanish)Cantando las Alabanzas del Señor, la mente se vuelve sublime

ਸਹਜੇ ਸਹਜਿ; ਸਮਾਵੈ ਸੋਇ ॥੨॥

sahaje sehaj; samaavai soe |2|

Sant Singh Khalsaand they are easily and intuitively absorbed in the Lord. ||2||
Manmohan SinghHe is automatically, absorbed in the Lord.
Manmohan Singh (Punjabi)ੳਹ ਸੁਤੇ ਸਿਧ ਹੀ, ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਔਰ ਸੋ ਪੁਰਸ ਸਹਜੇ ਹੀ (ਸਹਜਿ) ਮੇਂ ਸਮਾਇ ਜਾਤੇ ਹੈਂ॥੨॥
Prof. Sahib Singhਉਸ ਦੀ ਬੁੱਧੀ ਸ੍ਰੇਸ਼ਟ ਹੋ ਜਾਂਦੀ ਹੈ ਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੨॥

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ ॥੨॥

SikhNet (Spanish)y se inmerge imperceptiblemente en la Paz del Equilibrio.(2)

ਦੂਜੈ ਭਾਇ; ਨ ਸੇਵਿਆ ਜਾਇ ॥

doojai bhaae; na seviaa jaae |

Sant Singh KhalsaIn the love of duality, no one can serve the Lord.
Manmohan SinghIn duality Lord's service cannot be performed.
Manmohan Singh (Punjabi)ਦਵੈਤ-ਭਾਵ ਵਿੱਚ ਸਾਹਿਬ ਦੀ ਸੇਵਾ ਨਹੀਂ ਕੀਤੀ ਜਾ ਸਕਦੀ।
Fareedkot Teekaਜੋ ਦ੍ਵੈਤ ਭਾਵ ਵਾਲੇ ਹੈਂ ਤਿਨੋਂ ਸੇ ਨਹੀਂ ਸੇਵਨ ਕੀਆ ਜਾਤਾ॥
Prof. Sahib Singh(ਹੇ ਮੇਰੇ ਭਾਈ!) ਮਾਇਆ ਦੇ ਮੋਹ ਵਿਚ ਫਸੇ ਰਿਹਾਂ ਪਰਮਾਤਮਾ ਦੀ ਸੇਵਾ-ਭਗਤੀ ਨਹੀਂ ਹੋ ਸਕਦੀ।

ਪਦ ਅਰਥ ਦੂਜੈ ਭਾਇ = ਮਾਇਆ ਦੇ ਪਿਆਰ ਵਿਚ।

SikhNet (Spanish)Nadie puede servir al Señor en la dualidad.

ਹਉਮੈ ਮਾਇਆ; ਮਹਾ ਬਿਖੁ ਖਾਇ ॥

haumai maaeaa; mahaa bikh khaae |

Sant Singh KhalsaIn egotism and Maya, they are eating toxic poison.
Manmohan SinghIn egotism and worldly wealth, the mortal eats the deadly poison.
Manmohan Singh (Punjabi)ਹੰਕਾਰ ਤੇ ਸੰਸਾਰੀ ਪਦਾਰਥਾ ਅੰਦਰ ਪ੍ਰਾਣੀ ਪ੍ਰਾਣ ਨਾਸਕ ਜ਼ਹਿਰ ਖਾਂਦਾ ਹੈ।
Fareedkot Teekaਕਿਉਂਕਿ ਹੰਤਾ ਮਮਤਾ ਕੇ ਬੀਚ ਮਹਾ ਬਿਖ ਰੂਪ ਜੋ ਮਾਯਾ ਹੈ ਤਿਸ ਕੋ ਹੀ ਖਾਤੇ ਹੈਂ॥
Prof. Sahib Singhਹਉਮੈ ਇਕ ਵੱਡਾ ਜ਼ਹਰ ਹੈ ਮਾਇਆ ਦਾ ਮੋਹ ਵੱਡਾ ਜ਼ਹਰ ਹੈ (ਇਹ ਜ਼ਹਰ ਮਨੁੱਖ ਦੇ ਆਤਮਕ ਜੀਵਨ ਨੂੰ) ਮਾਰ ਮੁਕਾਂਦਾ ਹੈ।

ਪਦ ਅਰਥ ਮਹਾ ਬਿਖੁ = ਵੱਡਾ ਜ਼ਹਰ। ਖਾਇ = ਖਾ ਜਾਂਦਾ ਹੈ, ਮਾਰ ਮੁਕਾਂਦਾ ਹੈ।

SikhNet (Spanish)Con ego uno se alimenta, pero sólo del veneno de Maya,

ਪੁਤਿ ਕੁਟੰਬਿ ਗ੍ਰਿਹਿ; ਮੋਹਿਆ ਮਾਇ ॥

put kuttanb grihi; mohiaa maae |

Sant Singh KhalsaThey are emotionally attached to their children, family and home.
Manmohan SinghThe sons, family, Home, and riches have fascinated the man.
Manmohan Singh (Punjabi)ਪੁਤ੍ਰਾਂ ਪਰਵਾਰ ਘਰ ਅਤੇ ਧਨ-ਦੌਲਤ ਨੇ ਇਨਸਾਨ ਨੂੰ ਫ਼ਰੇਫ਼ਤਾ ਕਰ ਲਿਆ ਹੈ।
Fareedkot Teekaਪੁਤ੍ਰ ਤਥਾ ਕੁਟੁੰਬ ਔਰ ਘਰ ਇਸ ਪ੍ਰਕਾਰ ਕੀ ਮਾਯਾ ਕਰ ਕੇ ਮੋਹਿਤ ਹੂਆ ਹੈ॥
Prof. Sahib Singhਮਾਇਆ (ਮਨੁੱਖ ਨੂੰ) ਪੁੱਤਰ (ਦੇ ਮੋਹ) ਦੀ ਰਾਹੀਂ, ਪਰਵਾਰ (ਦੇ ਮੋਹ) ਦੀ ਰਾਹੀਂ, ਘਰ (ਦੇ ਮੋਹ) ਦੀ ਰਾਹੀਂ ਠੱਗਦੀ ਰਹਿੰਦੀ ਹੈ।

ਪਦ ਅਰਥ ਪੁਤਿ = ਪੁੱਤਰ (ਦੇ ਮੋਹ) ਦੀ ਰਾਹੀਂ। ਕੁਟੰਬਿ = ਪਰਵਾਰ (ਦੇ ਮੋਹ) ਦੀ ਰਾਹੀਂ। ਗ੍ਰਿਹਿ = ਘਰ (ਦੇ ਮੋਹ) ਦੀ ਰਾਹੀਂ। ਮਾਇ = ਮਾਇਆ।

SikhNet (Spanish)y es seducido por los hijos, la familia y el hogar,

ਮਨਮੁਖਿ ਅੰਧਾ; ਆਵੈ ਜਾਇ ॥੩॥

manamukh andhaa; aavai jaae |3|

Sant Singh KhalsaThe blind, self-willed manmukhs come and go in reincarnation. ||3||
Manmohan SinghThe blind wayward person comes and goes.
Manmohan Singh (Punjabi)ਅੰਨ੍ਹਾ ਆਪ-ਹੁਦਰਾ ਪੁਰਸ਼ ਆਉਂਦਾ ਤੇ ਜਾਂਦਾ ਹੈ।
Fareedkot Teekaਯਾਂ ਤੇ ਮਨਮੁਖ ਅਗਿਆਨੀ ਆਵਤਾ ਜਾਤਾ ਹੈ॥੩॥
Prof. Sahib Singh(ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ ਆਪਣੇ ਮਨ ਦੇ ਪਿੱਛੇ ਤੁਰ ਕੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥
SikhNet (Spanish)y así, soberbiamente va y viene. (3)

ਹਰਿ ਹਰਿ ਨਾਮੁ ਦੇਵੈ; ਜਨੁ ਸੋਇ ॥

har har naam devai; jan soe |

Sant Singh KhalsaThose, unto whom the Lord bestows His Name,
Manmohan SinghThe man, whom Lord God. gives His Name,
Manmohan Singh (Punjabi)ਜਿਸ ਮਨੁੱਖ ਨੂੰ ਵਾਹਿਗੁਰੂ ਸੁਆਮੀ ਆਪਣਾ ਨਾਮ ਦਿੰਦਾ ਹੈ,
Fareedkot Teekaਸੋ ਪਰਮੇਸ੍ਵਰ ਜਿਸ ਕੋ ਹਰਿ ਹਰਿ ਨਾਮ ਦੇਵੈ॥
Prof. Sahib Singhਪਰਮਾਤਮਾ (ਗੁਰੂ ਦੀ ਰਾਹੀਂ ਜਿਸ ਮਨੁੱਖ ਨੂੰ) ਆਪਣੇ ਨਾਮ ਦੀ ਦਾਤ ਦੇਂਦਾ ਹੈ, ਉਹ ਮਨੁੱਖ (ਉਸ ਦਾ) ਸੇਵਕ ਬਣ ਜਾਂਦਾ ਹੈ।

ਪਦ ਅਰਥ ਜਨੁ = ਸੇਵਕ।

SikhNet (Spanish)Aquél que, a través de los Santos, recibe el Nombre del Señor,

ਅਨਦਿਨੁ ਭਗਤਿ ਗੁਰਸਬਦੀ ਹੋਇ ॥

anadin bhagat gurasabadee hoe |

Sant Singh KhalsaWorship Him night and day, through the Word of the Guru's Shabad.
Manmohan Singhperforms His devotional service, night and day under Guru's instruction.
Manmohan Singh (Punjabi)ਉਹ ਗੁਰਾਂ ਦੇ ਉਪਦੇਸ਼ ਤਾਬੇ ਰਾਤ ਦਿਨ ਉਸ ਦੀ ਪ੍ਰੇਮ-ਮਈ ਸੇਵਾ ਕਮਾਉਂਦਾ ਹੈ।
Fareedkot Teekaਉੁਸ ਗੁਰ ਸਬਦੀ ਪੁਰਸ ਸੇ ਰਾਤ ਦਿਨ ਭਗਤੀ ਹੋਤੀ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਰ ਰੋਜ਼ ਪਰਮਾਤਮਾ ਦੀ ਭਗਤੀ ਹੋ ਸਕਦੀ ਹੈ।

ਪਦ ਅਰਥ ਅਨਦਿਨੁ = ਹਰ ਰੋਜ਼।

SikhNet (Spanish)y habita día y noche en Su Alabanza, a través de la Palabra del Shabd,

ਗੁਰਮਤਿ ਵਿਰਲਾ; ਬੂਝੈ ਕੋਇ ॥

guramat viralaa; boojhai koe |

Sant Singh KhalsaHow rare are those who understand the Guru's Teachings!
Manmohan SinghSome solitary man understands Guru's teaching.
Manmohan Singh (Punjabi)ਕੋਈ ਟਾਵਾਂ ਪੁਰਸ਼ ਹੀ ਗੁਰਾਂ ਦੇ ਉਪਦੇਸ਼ ਨੂੰ ਸਮਝਦਾ ਹੈ।
Fareedkot Teekaਪਰੰਤੂ ਗੁਰੋਂ ਕੇ ਉਪਦੇਸ਼ ਕਰ ਕੋਈ ਵਿਰਲਾ ਜਨ ਹੀ ਇਸ ਭੇਦ ਕੋ ਸਮਝਤਾ ਹੈ॥
Prof. Sahib Singhਗੁਰੂ ਦੀ ਮਤਿ ਲੈ ਕੇ ਹੀ ਕੋਈ ਵਿਰਲਾ ਮਨੁੱਖ (ਜੀਵਨ-ਮਨੋਰਥ ਨੂੰ) ਸਮਝਦਾ ਹੈ।
SikhNet (Spanish)ese ser, extraordinario en verdad, conoce la Esencia de la Palabra del Shabd del Guru

ਨਾਨਕ. ਨਾਮਿ ਸਮਾਵੈ ਸੋਇ ॥੪॥੧੨॥੩੨॥

naanak. naam samaavai soe |4|12|32|

Sant Singh KhalsaO Nanak, they are absorbed in the Naam, the Name of the Lord. ||4||12||32||
Manmohan SinghNanak, He merges into the Name of the Lord.
Manmohan Singh (Punjabi)ਨਾਨਕ ਉਹ ਸਾਹਿਬ ਦੇ ਨਾਮ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਬੂਝਤਾ ਹੈ, ਸੋ ਨਾਮੀ ਮੇਂ ਸਮਾ ਜਾਤਾ ਹੈ॥੪॥੧੨॥੩੨॥
Prof. Sahib Singhਤੇ, ਹੇ ਨਾਨਕ! ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੪॥੧੨॥੩੨॥
SikhNet (Spanish)y se inmerge en el Naam, el Nombre del Señor. (4-12-32)

Open this shabad →

Shabad Guru Amardas Ji Raag Gauree continues on Ang 162

ਗਉੜੀ ਗੁਆਰੇਰੀ ਮਹਲਾ ੩ ॥

gaurree guaareree mahalaa 3 |

Sant Singh KhalsaGauree Gwaarayree, Third Mehl:
Manmohan SinghGauri Guareri, 3rd Guru.
Manmohan Singh (Punjabi)ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
SikhNet (Spanish)Gauri Guareri, Mejl Guru Amar Das, Tercer Canal Divino.

ਗੁਰ ਸੇਵਾ; ਜੁਗ ਚਾਰੇ ਹੋਈ ॥

gur sevaa; jug chaare hoee |

Sant Singh KhalsaThe Guru's service has been performed throughout the four ages.
Manmohan SinghGuru's service has born fruit in the four ages.
Manmohan Singh (Punjabi)ਗੁਰਾਂ ਦੀ ਟਹਿਲ ਸੇਵਾ ਚੋਹਾਂ ਯੁਗਾਂ ਵਿੱਚ ਸਫਲੀ ਹੋਈ ਹੈ।
Fareedkot Teekaਗੁਰੋਂ ਕੀ ਸੇਵਾ ਚਾਰੋਂ ਜੁਗੋਂ ਮੇਂ ਸਫਲੀ ਹੋਈ ਹੈ॥
Prof. Sahib Singhਗੁਰੂ ਦੀ ਦੱਸੀ ਸੇਵਾ ਕਰਨ ਦਾ ਨਿਯਮ ਸਦਾ ਤੋਂ ਹੀ ਚਲਿਆ ਆ ਰਿਹਾ ਹੈ (ਚੌਹਾਂ ਜੁਗਾਂ ਵਿਚ ਹੀ ਪਰਵਾਨ ਹੈ)।

ਪਦ ਅਰਥ ਗੁਰ ਸੇਵਾ = ਗੁਰੂ ਦੀ ਦੱਸੀ ਸੇਵਾ-ਭਗਤੀ।

SikhNet (Spanish)A través de las cuatro épocas los hombres han servido a Dios,

ਪੂਰਾ ਜਨੁ; ਕਾਰ ਕਮਾਵੈ ਕੋਈ ॥

pooraa jan; kaar kamaavai koee |

Sant Singh KhalsaVery few are those perfect ones who do this good deed.
Manmohan SinghVery few perfect persons perform this deed.
Manmohan Singh (Punjabi)ਬਹੁਤ ਹੀ ਥੋੜੇ ਪਵਿੱਤ੍ਰ ਪੁਰਸ਼ ਇਸ ਕੰਮ ਨੂੰ ਕਰਦੇ ਹਨ।
Fareedkot Teekaਪਰੰਤੂ ਤਿਸ ਸੇਵਾ ਰੂਪੀ ਕਾਰ ਕੋ ਕੋਈ ਪੂਰਾ ਪੁਰਸ ਹੀ ਕਮਾਵਤਾ ਹੈ॥
Prof. Sahib Singhਕੋਈ ਪੂਰਨ ਮਨੁੱਖ ਹੀ ਗੁਰੂ ਦੀ ਦੱਸੀ ਕਾਰ (ਪੂਰੀ ਸ਼ਰਧਾ ਨਾਲ) ਕਰਦਾ ਹੈ।
SikhNet (Spanish)pero es el ser perfecto quien realiza esta acción.

ਅਖੁਟੁ ਨਾਮ ਧਨੁ ਹਰਿ; ਤੋਟਿ ਨ ਹੋਈ ॥

akhutt naam dhan har; tott na hoee |

Sant Singh KhalsaThe wealth of the Lord's Name is inexhaustible; it shall never be exhausted.
Manmohan SinghInexhaustible is the wealth of God's Name, in which there is no deficiency.
Manmohan Singh (Punjabi)ਨਾਂ-ਮੁਕਣ ਵਾਲਾ ਹੈ, ਵਾਹਿਗੁਰੂ ਦੇ ਨਾਮ ਦਾ ਪਦਾਰਥ ਜਿਸ ਵਿੱਚ ਕਦੇ ਕਮੀ ਨਹੀਂ ਹੁੰਦੀ।
Fareedkot Teekaਜੋ ਹਰੀ ਨਾਮ ਧਨ ਅਖੁਟ ਹੈ ਤਿਸ ਕਾ ਕਬੀ ਤੋਟਾ ਨਹੀਂ ਹੋਤਾ॥
Prof. Sahib Singh(ਜੇਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਪੂਰੀ ਸ਼ਰਧਾ ਨਾਲ ਕਰਦਾ ਹੈ ਉਹ) ਕਦੇ ਨਾਹ ਮੁਕਣ ਵਾਲਾ ਹਰਿ-ਨਾਮ-ਧਨ (ਇਕੱਠਾ ਕਰ ਲੈਂਦਾ ਹੈ, ਉਸ ਧਨ ਵਿਚ ਕਦੇ) ਘਾਟਾ ਨਹੀਂ ਪੈਂਦਾ।
SikhNet (Spanish)El Tesoro del Naam, el Nombre del Señor es Inagotable

ਐਥੈ ਸਦਾ ਸੁਖੁ; ਦਰਿ ਸੋਭਾ ਹੋਈ ॥੧॥

aithai sadaa sukh; dar sobhaa hoee |1|

Sant Singh KhalsaIn this world, it brings a constant peace, and at the Lord's Gate, it brings honor. ||1||
Manmohan SinghIt ever, confers peace here, and honour in God's court.
Manmohan Singh (Punjabi)ਇਹ ਏਥੇ ਸਦੀਵ ਹੀ ਆਰਾਮ ਅਤੇ ਰਬ ਦੇ ਦਰਬਾਰ ਅੰਦਰ ਇੱਜ਼ਤ ਬਖਸ਼ਦਾ ਹੈ।
Fareedkot Teekaਅਰ ਉਸ ਕੋ ਪਾ ਕਰ ਇਸ ਲੋਕ ਮੇਂ ਸਦਾ ਸੁਖ ਪਾਵਤਾ ਹੈ। ਅਗੇ ਪਰਮੇਸ੍ਵਰ ਕੀ ਦਰਗਾਹ ਮੇਂ ਓਸ ਕੀ ਸੋਭਾ ਹੋਤੀ ਹੈ॥੧॥
Prof. Sahib Singh(ਇਹ ਨਾਮ-ਧਨ ਇਕੱਠਾ ਕਰਨ ਵਾਲਾ ਮਨੁੱਖ) ਇਸ ਲੋਕ ਵਿਚ ਸਦਾ ਆਤਮਕ ਆਨੰਦ ਮਾਣਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ ਭੀ ਉਸ ਨੂੰ ਸੋਭਾ ਮਿਲਦੀ ਹੈ ॥੧॥

ਪਦ ਅਰਥ ਐਥੈ = ਇਸ ਲੋਕ ਵਿਚ। ਦਰਿ = ਪ੍ਰਭੂ ਦੀ ਹਜ਼ੂਰੀ ਵਿਚ ॥੧॥

SikhNet (Spanish)para él y así recibe la Paz aquí y la Gloria en el más allá. (1)

ਏ ਮਨ ਮੇਰੇ; ਭਰਮੁ ਨ ਕੀਜੈ ॥

e man mere; bharam na keejai |

Sant Singh KhalsaO my mind, have no doubt about this.
Manmohan SinghO my soul, regarding this, entertain no doubt.
Manmohan Singh (Punjabi)ਹੇ ਮੇਰੀ ਜਿੰਦੇ! ਇਸ ਦੇ ਬਾਰੇ ਕੋਈ ਸ਼ੰਕਾ ਨਾਂ ਕਰ।
Fareedkot Teekaਹੇ ਮੇਰੇ ਮਨ! ਕਿਸੀ ਪ੍ਰਕਾਰ ਕਾ ਭਰਮ ਨ ਕਰੀਏ॥
Prof. Sahib Singhਹੇ ਮੇਰੇ ਮਨ! (ਗੁਰੂ ਦੀ ਦੱਸੀ ਸਿੱਖਿਆ ਉਤੇ) ਸ਼ੱਕ ਨਹੀਂ ਕਰਨਾ ਚਾਹੀਦਾ।

ਪਦ ਅਰਥ ਭਰਮੁ = ਸ਼ੱਕ।

SikhNet (Spanish)Oh mi mente, no dudes,

ਗੁਰਮੁਖਿ ਸੇਵਾ; ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥

guramukh sevaa; amrit ras peejai |1| rahaau |

Sant Singh KhalsaThose Gurmukhs who serve, drink in the Ambrosial Nectar. ||1||Pause||
Manmohan SinghThrough the service of the exalted Guru, thou shalt quaff the immortalising Nectar. Pause.
Manmohan Singh (Punjabi)ਉੱਚੇ ਗੁਰਾਂ ਦੀ ਟਹਿਲ ਸੇਵਾ ਰਾਹੀਂ ਤੂੰ ਸੁਰਜੀਤ ਕਰਨ ਵਾਲਾ ਸੁਧਾਰਸ ਪਾਨ ਕਰੇਗੀ! ਠਹਿਰਾਉਂ।
Fareedkot Teekaਗੁਰੋਂ ਕੀ ਸੇਵਾ ਕਰ ਕੇ ਅੰਮ੍ਰਿਤ ਰਸ ਰੂਪ ਜੋ ਨਾਮ ਹੈ ਤਿਸ ਕੋ ਪਾਨ ਕਰੀਏ॥੧॥ ਰਹਾਉ ॥
Prof. Sahib Singhਗੁਰੂ ਦੀ ਦੱਸੀ ਸੇਵਾ-ਭਗਤੀ ਕਰ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਰਸ ਪੀਣਾ ਚਾਹੀਦਾ ਹੈ ॥੧॥ ਰਹਾਉ ॥

ਪਦ ਅਰਥ ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ ॥੧॥ ਰਹਾਉ ॥

SikhNet (Spanish)y a través del Servicio del Guru bebe el Néctar del Naam, el Nombre del Señor.(1-Pausa)

ਸਤਿਗੁਰੁ ਸੇਵਹਿ; ਸੇ ਮਹਾਪੁਰਖ ਸੰਸਾਰੇ ॥

satigur seveh; se mahaapurakh sansaare |

Sant Singh KhalsaThose who serve the True Guru are the greatest people of the world.
Manmohan SinghThey, who serve the True Guru, are the great persons in this world.
Manmohan Singh (Punjabi)ਜੋ ਸੱਚੇ ਗੁਰਾਂ ਦੀ ਖਿਦਮਤ ਕਰਦੇ ਹਨ ਉਹ ਇਸ ਜਹਾਨ ਵਿੱਚ ਵਡੇ ਪੁਰਸ਼ ਹਨ।
Fareedkot Teekaਜੋ ਸਤਿਗੁਰੋਂ ਕੋ ਸੇਵਤੇ ਹੈਂ, ਸੋ ਸੰਸਾਰ ਮੇਂ ਮਹਾਨ ਪੁਰਖ ਹੈਂ॥
Prof. Sahib Singhਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਸੰਸਾਰ ਵਿਚ ਮਹਾ ਪੁਰਖ ਮੰਨੇ ਜਾਂਦੇ ਹਨ।

ਪਦ ਅਰਥ ਸੰਸਾਰੇ = ਸੰਸਾਰਿ, ਸੰਸਾਰ ਵਿਚ।

SikhNet (Spanish)Los que sirven al Guru son los grandiosos del mundo,

ਆਪਿ ਉਧਰੇ; ਕੁਲ ਸਗਲ ਨਿਸਤਾਰੇ ॥

aap udhare; kul sagal nisataare |

Sant Singh KhalsaThey save themselves, and they redeem all their generations as well.
Manmohan SinghThey save themselves, and save all their generations.
Manmohan Singh (Punjabi)ਉਹ ਖੁਦ ਤਰ ਜਾਂਦੇ ਹਨ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਤਾਰ ਦਿੰਦੇ ਹਨ।
Fareedkot Teekaਔਰ ਆਪ ਤਰੇ ਹੈਂ ਔਰ ਉਨੋਂ ਨੇ ਸੰਪੂਰਨ ਕੁਲੋਂ ਕਾ ਭੀ ਉਧਾਰ ਕੀਆ ਹੈ॥
Prof. Sahib Singhਉਹ ਸੰਸਾਰ-ਸਮੁੰਦਰ ਤੋਂ ਆਪ ਪਾਰ ਲੰਘ ਜਾਂਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦੇ ਹਨ।
SikhNet (Spanish)ellos se salvan a sí mismos, no, ellos salvan a su generación entera.

ਹਰਿ ਕਾ ਨਾਮੁ; ਰਖਹਿ ਉਰ ਧਾਰੇ ॥

har kaa naam; rakheh ur dhaare |

Sant Singh KhalsaThey keep the Name of the Lord clasped tightly to their hearts.
Manmohan SinghGod's Name, they keep clasped to their heart.
Manmohan Singh (Punjabi)ਵਾਹਿਗੁਰੂ ਦੇ ਨਾਮ ਨੂੰ ਉਹ ਆਪਣੇ ਦਿਲ ਨਾਲ ਲਾਈ ਰਖਦੇ ਹਨ।
Fareedkot Teekaਕਿਉਂਕਿ ਹਰੀ ਕਾ ਨਾਮ ਹ੍ਰਿਦੈ ਮੇਂ ਧਾਰਨ ਕਰ ਰਖਤੇ ਹੈਂ॥
Prof. Sahib Singhਉਹ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਸੰਭਾਲ ਰੱਖਦੇ ਹਨ।

ਪਦ ਅਰਥ ਉਰ = ਹਿਰਦਾ {उरस्}।

SikhNet (Spanish)El que conserva el Nombre del Señor en su corazón,

ਨਾਮਿ ਰਤੇ; ਭਉਜਲ ਉਤਰਹਿ ਪਾਰੇ ॥੨॥

naam rate; bhaujal utareh paare |2|

Sant Singh KhalsaAttuned to the Naam, they cross over the terrifying world-ocean. ||2||
Manmohan SinghImbued with Lord's Name, they cross the terrible ocean.
Manmohan Singh (Punjabi)ਸਾਈਂ ਦੇ ਨਾਮ ਨਾਲ ਰੰਗੇ ਹੋਏ ਉਹ ਡਰਾਉਣੇ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
Fareedkot Teekaਔਰ ਨਾਮੀ ਮੇਂ ਰਤੇ ਹੋਏ ਸੰਸਾਰ ਸਮੁੰਦ੍ਰ ਸੇ ਪਾਰ ਹੋ ਜਾਤੇ ਹੈਂ॥੨॥
Prof. Sahib Singhਪ੍ਰਭੂ-ਨਾਮ (ਦੇ ਰੰਗ) ਵਿਚ ਰੰਗੇ ਹੋਏ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੨॥

ਪਦ ਅਰਥ ਭਉਜਲ = ਸੰਸਾਰ-ਸਮੁੰਦਰ ॥੨॥

SikhNet (Spanish)y vive imbuido en el Naam, el Nombre, nada a través del mar de la existencia. (2)

ਸਤਿਗੁਰੁ ਸੇਵਹਿ; ਸਦਾ ਮਨਿ ਦਾਸਾ ॥

satigur seveh; sadaa man daasaa |

Sant Singh KhalsaServing the True Guru, the mind becomes humble forever.
Manmohan Singhthe humble men, who, ever, serve their True Guru,
Manmohan Singh (Punjabi)ਮਸਕੀਨ ਮਨੁੱਖ ਜੋ ਹਮੇਸ਼ਾਂ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ,
Fareedkot Teekaਜੋ ਸਤਿਗੁਰੋਂ ਕੋ ਸਦਾ ਮਨਿ ਮੇਂ ਦਾਸਾ ਭਾਵ ਧਾਰ ਕਰ, ਪੁਨਾ ਹੰਕਾਰ ਕੋ ਮਾਰ ਕਰ ਸੇਵਤੇ ਹੈਂ॥
Prof. Sahib Singhਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਆਪਣੇ ਮਨ ਵਿਚ ਸਦਾ (ਸਭਨਾਂ ਦੇ) ਦਾਸ ਬਣੇ ਰਹਿੰਦੇ ਹਨ।

ਪਦ ਅਰਥ ਮਨਿ = ਮਨ ਵਿਚ।

SikhNet (Spanish)Sirviendo al Guru la mente entra en Estado de Paz y el ego negativo desaparece,

ਹਉਮੈ ਮਾਰਿ; ਕਮਲੁ ਪਰਗਾਸਾ ॥

haumai maar; kamal paragaasaa |

Sant Singh KhalsaEgotism is subdued, and the heart-lotus blossoms forth.
Manmohan Singhdispel their pride, and their heart lotus blooms.
Manmohan Singh (Punjabi)ਆਪਣੇ ਹੰਕਾਰ ਨੂੰ ਦੁਰ ਕਰ ਦਿੰਦੇ ਹਨ ਅਤੇ ਉਨ੍ਹਾਂ ਦਾ ਦਿਲ ਕੰਵਲ ਖਿੜ ਜਾਂਦਾ ਹੈ।
Fareedkot Teekaਤਿਨ ਕਾ ਹਿਰਦਾ ਕਮਲ ਪ੍ਰਗਾਸ ਕੋ ਪ੍ਰਾਪਤ ਹੋ ਗਯਾ ਹੈ॥
Prof. Sahib Singhਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੇ ਹਨ ਤੇ ਉਹਨਾਂ ਦਾ ਹਿਰਦਾ-ਕਮਲ ਖਿੜਿਆ ਰਹਿੰਦਾ ਹੈ।

ਪਦ ਅਰਥ ਕਮਲੁ = ਹਿਰਦਾ-ਕਮਲ।

SikhNet (Spanish)es entonces cuando el Loto de la mente florece.

ਅਨਹਦੁ ਵਾਜੈ; ਨਿਜ ਘਰਿ ਵਾਸਾ ॥

anahad vaajai; nij ghar vaasaa |

Sant Singh KhalsaThe Unstruck Melody vibrates, as they dwell within the home of the self.
Manmohan Singhthey abide in their own home, where the celestial music plays for them.
Manmohan Singh (Punjabi)ਉਹ ਆਪਣੀ ਨਿਜ ਦੇ ਗ੍ਰਹਿ ਅੰਦਰ ਵਸਦੇ ਹਨ, ਜਿਥੇ ਉਨ੍ਹਾਂ ਲਈ ਬੈਕੁੰਠੀ ਕੀਰਤਨ ਹੁੰਦਾ ਹੈ।
Fareedkot Teekaਔਰ ਜਹਾਂ ਅਨਹਦ ਵਾਜੇ ਬਾਜਤੇ ਹੈਂ ਤਿਸ ਨਿਜ ਸਰੂਪ ਮੇਂ ਤਿਨ ਕਾ ਵਾਸ ਭਯਾ ਹੈ॥
Prof. Sahib Singhਉਹਨਾਂ ਦੇ ਅੰਦਰ (ਸਿਫ਼ਤ-ਸਾਲਾਹ ਦਾ, ਮਾਨੋ, ਵਾਜਾ) ਇਕ-ਰਸ ਵੱਜਦਾ ਰਹਿੰਦਾ ਹੈ, ਉਹਨਾਂ ਦੀ ਸੁਰਤ ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹੈ।

ਪਦ ਅਰਥ ਅਨਹਦੁ = ਇਕ-ਰਸ {अनाहत = ਬਿਨਾ ਵਜਾਏ}।

SikhNet (Spanish)La Melodía Celestial resuena en la mente, y meciéndola en su propio ser,

ਨਾਮਿ ਰਤੇ; ਘਰ ਮਾਹਿ ਉਦਾਸਾ ॥੩॥

naam rate; ghar maeh udaasaa |3|

Sant Singh KhalsaAttuned to the Naam, they remain detached within their own home. ||3||
Manmohan SinghDyed with the Name, they remain detached in their home
Manmohan Singh (Punjabi)ਨਾਮ ਨਾਲ ਰੰਗੇ ਹੋਏ ਉਹ ਆਪਣੇ ਝੁਗੇ ਅੰਦਰਿ ਨਿਰਲੇਪ ਵਿਚਰਦੇ ਹਨ।
Fareedkot Teekaਪੁਨਾ ਨਾਮੀ ਵਾਹਗੁਰੂ ਮੇਂ ਤਦਾਕਾਰ ਹੂਏ ਹੂਏ ਘਰ ਮੇਂ ਹੀ ਉਦਾਸ ਹੈਂ॥੩॥
Prof. Sahib Singhਪ੍ਰਭੂ-ਨਾਮ ਵਿਚ ਰੰਗੇ ਹੋਏ ਉਹ ਮਨੁੱਖ ਗ੍ਰਿਹਸਤ ਵਿਚ ਰਹਿੰਦੇ ਹੋਏ ਭੀ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦੇ ਹਨ ॥੩॥
SikhNet (Spanish)es absorbida en el Naam, el Nombre del Señor. Un ser que experimente esto, estando apegado, vive desapegado.(3)

ਸਤਿਗੁਰੁ ਸੇਵਹਿ; ਤਿਨ ਕੀ ਸਚੀ ਬਾਣੀ ॥

satigur seveh; tin kee sachee baanee |

Sant Singh KhalsaServing the True Guru, their words are true.
Manmohan Singhtrue is the speech of those, who serve the True Guru.
Manmohan Singh (Punjabi)ਸੱਚੀ ਹੈ ਉਨ੍ਹਾਂ ਦੀ ਬੋਲ-ਬਾਣੀ ਜੋ ਸਚੇ ਗੁਰਾਂ ਦੀ ਸੇਵਾ ਕਮਾਉਂਦੇ ਹਨ।
Fareedkot Teekaਪੁਨਾ ਜੋ ਸਤਿਗੁਰੋਂ ਕੋ ਸੇਵਤੇ ਹੈਂ ਤਿਨ ਕੀ ਬਾਣੀ ਸਚੀ ਹੈ॥
Prof. Sahib Singhਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ (ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਉਚਾਰੀ ਹੋਈ) ਉਹਨਾਂ ਦੀ ਬਾਣੀ ਸਦਾ ਲਈ ਅਟੱਲ ਹੋ ਜਾਂਦੀ ਹੈ।

ਪਦ ਅਰਥ ਸਚੀ = ਸਦਾ-ਥਿਰ।

SikhNet (Spanish)Es veraz hablar de los que sirven al Guru.

ਜੁਗੁ ਜੁਗੁ; ਭਗਤੀ ਆਖਿ ਵਖਾਣੀ ॥

jug jug; bhagatee aakh vakhaanee |

Sant Singh KhalsaThroughout the ages, the devotees chant and repeat these words.
Manmohan SinghIn all the ages the devotees repeat and utter the words of such persons.
Manmohan Singh (Punjabi)ਸਾਰਿਆਂ ਯੁਗਾਂ ਅੰਦਰ ਅਨੁਰਾਗੀ ਉਨ੍ਹਾਂ ਦੇ ਬਚਨ ਬਿਲਾਸ ਕਹਿੰਦੇ ਤੇ ਉਚਾਰਦੇ ਹਨ।
Fareedkot Teekaਔਰ ਜੁਗੋਂ ਜੁਗੋਂ ਮੇਂ ਭਗਤੋਂ ਨੇ ਹੀ ਮੁਖ ਸੇ ਉਚਾਰਨ ਕਰੀ ਹੈ॥
Prof. Sahib Singhਹਰੇਕ ਜੁਗ ਵਿਚ (ਸਦਾ ਹੀ) ਭਗਤ ਜਨ ਉਹ ਬਾਣੀ ਉਚਾਰ ਕੇ (ਹੋਰਨਾਂ ਨੂੰ ਭੀ) ਸੁਣਾਂਦੇ ਹਨ।

ਪਦ ਅਰਥ ਭਗਤੀ = ਭਗਤਾਂ ਨੇ। ਆਖਿ = ਆਖ ਕੇ, ਉਚਾਰ ਕੇ।

SikhNet (Spanish)A través de las épocas, los Devotos han recitado y cantado así.

ਅਨਦਿਨੁ ਜਪਹਿ; ਹਰਿ ਸਾਰੰਗਪਾਣੀ ॥

anadin japeh; har saarangapaanee |

Sant Singh KhalsaNight and day, they meditate on the Lord, the Sustainer of the Earth.
Manmohan SinghNight and day they meditate on God, the earth sustainer.
Manmohan Singh (Punjabi)ਰੈਣ ਦਿਹੁੰ ਉਹ ਧਰਤੀ ਨੂੰ ਥਮਣਹਾਰ ਵਾਹਿਗੁਰੂ ਦੀ ਆਰਾਧਨਾ ਕਰਦੇ ਹਨ।
Fareedkot Teekaਅਰ ਰਾਤ੍ਰ ਦਿਨ ਹਰੀ ਸਾਰੰਗ ਪਾਨੀ ਕੋ ਜਪਤੇ ਹੈਂ॥
Prof. Sahib Singhਉਹ ਮਨੁੱਖ ਹਰ ਰੋਜ਼ ਸਾਰੰਗ-ਪਾਣੀ ਪ੍ਰਭੂ ਦਾ ਨਾਮ ਜਪਦੇ ਰਹਿੰਦੇ ਹਨ।

ਪਦ ਅਰਥ ਸਾਰੰਗਪਾਣੀ = ਪਰਮਾਤਮਾ {ਸਾਰੰਗ = ਧਨੁਖ। ਪਾਣੀ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ}।

SikhNet (Spanish)Ellos habitan noche y día en el Señor, el Soporte de la Tierra.

Open this shabad (19 lines, Angs 161-162) →

Ang 161 of 1430