ਗਉੜੀ ਗੁਆਰੇਰੀ ਮਹਲਾ ੩ ॥
gaurree guaareree mahalaa 3 | Ang 161
Sant Singh KhalsaGauree Gwaarayree, Third Mehl:
Manmohan SinghGauri Guareri, 3rd Guru.
Manmohan Singh (Punjabi)ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
SikhNet (Spanish)Gauri Guareri, Mejl Guru Amar Das, Tercer Canal Divino.
ਗੁਰ ਸੇਵਾ; ਜੁਗ ਚਾਰੇ ਹੋਈ ॥
gur sevaa; jug chaare hoee | Ang 161
Sant Singh KhalsaThe Guru's service has been performed throughout the four ages.
Manmohan SinghGuru's service has born fruit in the four ages.
Manmohan Singh (Punjabi)ਗੁਰਾਂ ਦੀ ਟਹਿਲ ਸੇਵਾ ਚੋਹਾਂ ਯੁਗਾਂ ਵਿੱਚ ਸਫਲੀ ਹੋਈ ਹੈ।
Fareedkot Teekaਗੁਰੋਂ ਕੀ ਸੇਵਾ ਚਾਰੋਂ ਜੁਗੋਂ ਮੇਂ ਸਫਲੀ ਹੋਈ ਹੈ॥
Prof. Sahib Singhਗੁਰੂ ਦੀ ਦੱਸੀ ਸੇਵਾ ਕਰਨ ਦਾ ਨਿਯਮ ਸਦਾ ਤੋਂ ਹੀ ਚਲਿਆ ਆ ਰਿਹਾ ਹੈ (ਚੌਹਾਂ ਜੁਗਾਂ ਵਿਚ ਹੀ ਪਰਵਾਨ ਹੈ)।ਪਦ ਅਰਥ ਗੁਰ ਸੇਵਾ = ਗੁਰੂ ਦੀ ਦੱਸੀ ਸੇਵਾ-ਭਗਤੀ।
SikhNet (Spanish)A través de las cuatro épocas los hombres han servido a Dios,
ਪੂਰਾ ਜਨੁ; ਕਾਰ ਕਮਾਵੈ ਕੋਈ ॥
pooraa jan; kaar kamaavai koee | Ang 161
Sant Singh KhalsaVery few are those perfect ones who do this good deed.
Manmohan SinghVery few perfect persons perform this deed.
Manmohan Singh (Punjabi)ਬਹੁਤ ਹੀ ਥੋੜੇ ਪਵਿੱਤ੍ਰ ਪੁਰਸ਼ ਇਸ ਕੰਮ ਨੂੰ ਕਰਦੇ ਹਨ।
Fareedkot Teekaਪਰੰਤੂ ਤਿਸ ਸੇਵਾ ਰੂਪੀ ਕਾਰ ਕੋ ਕੋਈ ਪੂਰਾ ਪੁਰਸ ਹੀ ਕਮਾਵਤਾ ਹੈ॥
Prof. Sahib Singhਕੋਈ ਪੂਰਨ ਮਨੁੱਖ ਹੀ ਗੁਰੂ ਦੀ ਦੱਸੀ ਕਾਰ (ਪੂਰੀ ਸ਼ਰਧਾ ਨਾਲ) ਕਰਦਾ ਹੈ।
SikhNet (Spanish)pero es el ser perfecto quien realiza esta acción.
ਅਖੁਟੁ ਨਾਮ ਧਨੁ ਹਰਿ; ਤੋਟਿ ਨ ਹੋਈ ॥
akhutt naam dhan har; tott na hoee | Ang 161
Sant Singh KhalsaThe wealth of the Lord's Name is inexhaustible; it shall never be exhausted.
Manmohan SinghInexhaustible is the wealth of God's Name, in which there is no deficiency.
Manmohan Singh (Punjabi)ਨਾਂ-ਮੁਕਣ ਵਾਲਾ ਹੈ, ਵਾਹਿਗੁਰੂ ਦੇ ਨਾਮ ਦਾ ਪਦਾਰਥ ਜਿਸ ਵਿੱਚ ਕਦੇ ਕਮੀ ਨਹੀਂ ਹੁੰਦੀ।
Fareedkot Teekaਜੋ ਹਰੀ ਨਾਮ ਧਨ ਅਖੁਟ ਹੈ ਤਿਸ ਕਾ ਕਬੀ ਤੋਟਾ ਨਹੀਂ ਹੋਤਾ॥
Prof. Sahib Singh(ਜੇਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਪੂਰੀ ਸ਼ਰਧਾ ਨਾਲ ਕਰਦਾ ਹੈ ਉਹ) ਕਦੇ ਨਾਹ ਮੁਕਣ ਵਾਲਾ ਹਰਿ-ਨਾਮ-ਧਨ (ਇਕੱਠਾ ਕਰ ਲੈਂਦਾ ਹੈ, ਉਸ ਧਨ ਵਿਚ ਕਦੇ) ਘਾਟਾ ਨਹੀਂ ਪੈਂਦਾ।
SikhNet (Spanish)El Tesoro del Naam, el Nombre del Señor es Inagotable
ਐਥੈ ਸਦਾ ਸੁਖੁ; ਦਰਿ ਸੋਭਾ ਹੋਈ ॥੧॥
aithai sadaa sukh; dar sobhaa hoee |1| Ang 161
Sant Singh KhalsaIn this world, it brings a constant peace, and at the Lord's Gate, it brings honor. ||1||
Manmohan SinghIt ever, confers peace here, and honour in God's court.
Manmohan Singh (Punjabi)ਇਹ ਏਥੇ ਸਦੀਵ ਹੀ ਆਰਾਮ ਅਤੇ ਰਬ ਦੇ ਦਰਬਾਰ ਅੰਦਰ ਇੱਜ਼ਤ ਬਖਸ਼ਦਾ ਹੈ।
Fareedkot Teekaਅਰ ਉਸ ਕੋ ਪਾ ਕਰ ਇਸ ਲੋਕ ਮੇਂ ਸਦਾ ਸੁਖ ਪਾਵਤਾ ਹੈ। ਅਗੇ ਪਰਮੇਸ੍ਵਰ ਕੀ ਦਰਗਾਹ ਮੇਂ ਓਸ ਕੀ ਸੋਭਾ ਹੋਤੀ ਹੈ॥੧॥
Prof. Sahib Singh(ਇਹ ਨਾਮ-ਧਨ ਇਕੱਠਾ ਕਰਨ ਵਾਲਾ ਮਨੁੱਖ) ਇਸ ਲੋਕ ਵਿਚ ਸਦਾ ਆਤਮਕ ਆਨੰਦ ਮਾਣਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ ਭੀ ਉਸ ਨੂੰ ਸੋਭਾ ਮਿਲਦੀ ਹੈ ॥੧॥ਪਦ ਅਰਥ ਐਥੈ = ਇਸ ਲੋਕ ਵਿਚ। ਦਰਿ = ਪ੍ਰਭੂ ਦੀ ਹਜ਼ੂਰੀ ਵਿਚ ॥੧॥
SikhNet (Spanish)para él y así recibe la Paz aquí y la Gloria en el más allá. (1)
ਏ ਮਨ ਮੇਰੇ; ਭਰਮੁ ਨ ਕੀਜੈ ॥
e man mere; bharam na keejai | Ang 161
Sant Singh KhalsaO my mind, have no doubt about this.
Manmohan SinghO my soul, regarding this, entertain no doubt.
Manmohan Singh (Punjabi)ਹੇ ਮੇਰੀ ਜਿੰਦੇ! ਇਸ ਦੇ ਬਾਰੇ ਕੋਈ ਸ਼ੰਕਾ ਨਾਂ ਕਰ।
Fareedkot Teekaਹੇ ਮੇਰੇ ਮਨ! ਕਿਸੀ ਪ੍ਰਕਾਰ ਕਾ ਭਰਮ ਨ ਕਰੀਏ॥
Prof. Sahib Singhਹੇ ਮੇਰੇ ਮਨ! (ਗੁਰੂ ਦੀ ਦੱਸੀ ਸਿੱਖਿਆ ਉਤੇ) ਸ਼ੱਕ ਨਹੀਂ ਕਰਨਾ ਚਾਹੀਦਾ।ਪਦ ਅਰਥ ਭਰਮੁ = ਸ਼ੱਕ।
SikhNet (Spanish)Oh mi mente, no dudes,
ਗੁਰਮੁਖਿ ਸੇਵਾ; ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥
guramukh sevaa; amrit ras peejai |1| rahaau | Ang 161
Sant Singh KhalsaThose Gurmukhs who serve, drink in the Ambrosial Nectar. ||1||Pause||
Manmohan SinghThrough the service of the exalted Guru, thou shalt quaff the immortalising Nectar. Pause.
Manmohan Singh (Punjabi)ਉੱਚੇ ਗੁਰਾਂ ਦੀ ਟਹਿਲ ਸੇਵਾ ਰਾਹੀਂ ਤੂੰ ਸੁਰਜੀਤ ਕਰਨ ਵਾਲਾ ਸੁਧਾਰਸ ਪਾਨ ਕਰੇਗੀ! ਠਹਿਰਾਉਂ।
Fareedkot Teekaਗੁਰੋਂ ਕੀ ਸੇਵਾ ਕਰ ਕੇ ਅੰਮ੍ਰਿਤ ਰਸ ਰੂਪ ਜੋ ਨਾਮ ਹੈ ਤਿਸ ਕੋ ਪਾਨ ਕਰੀਏ॥੧॥ ਰਹਾਉ ॥
Prof. Sahib Singhਗੁਰੂ ਦੀ ਦੱਸੀ ਸੇਵਾ-ਭਗਤੀ ਕਰ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਰਸ ਪੀਣਾ ਚਾਹੀਦਾ ਹੈ ॥੧॥ ਰਹਾਉ ॥ਪਦ ਅਰਥ ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ ॥੧॥ ਰਹਾਉ ॥
SikhNet (Spanish)y a través del Servicio del Guru bebe el Néctar del Naam, el Nombre del Señor.(1-Pausa)
ਸਤਿਗੁਰੁ ਸੇਵਹਿ; ਸੇ ਮਹਾਪੁਰਖ ਸੰਸਾਰੇ ॥
satigur seveh; se mahaapurakh sansaare | Ang 161
Sant Singh KhalsaThose who serve the True Guru are the greatest people of the world.
Manmohan SinghThey, who serve the True Guru, are the great persons in this world.
Manmohan Singh (Punjabi)ਜੋ ਸੱਚੇ ਗੁਰਾਂ ਦੀ ਖਿਦਮਤ ਕਰਦੇ ਹਨ ਉਹ ਇਸ ਜਹਾਨ ਵਿੱਚ ਵਡੇ ਪੁਰਸ਼ ਹਨ।
Fareedkot Teekaਜੋ ਸਤਿਗੁਰੋਂ ਕੋ ਸੇਵਤੇ ਹੈਂ, ਸੋ ਸੰਸਾਰ ਮੇਂ ਮਹਾਨ ਪੁਰਖ ਹੈਂ॥
Prof. Sahib Singhਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਸੰਸਾਰ ਵਿਚ ਮਹਾ ਪੁਰਖ ਮੰਨੇ ਜਾਂਦੇ ਹਨ।ਪਦ ਅਰਥ ਸੰਸਾਰੇ = ਸੰਸਾਰਿ, ਸੰਸਾਰ ਵਿਚ।
SikhNet (Spanish)Los que sirven al Guru son los grandiosos del mundo,
ਆਪਿ ਉਧਰੇ; ਕੁਲ ਸਗਲ ਨਿਸਤਾਰੇ ॥
aap udhare; kul sagal nisataare | Ang 161
Sant Singh KhalsaThey save themselves, and they redeem all their generations as well.
Manmohan SinghThey save themselves, and save all their generations.
Manmohan Singh (Punjabi)ਉਹ ਖੁਦ ਤਰ ਜਾਂਦੇ ਹਨ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਤਾਰ ਦਿੰਦੇ ਹਨ।
Fareedkot Teekaਔਰ ਆਪ ਤਰੇ ਹੈਂ ਔਰ ਉਨੋਂ ਨੇ ਸੰਪੂਰਨ ਕੁਲੋਂ ਕਾ ਭੀ ਉਧਾਰ ਕੀਆ ਹੈ॥
Prof. Sahib Singhਉਹ ਸੰਸਾਰ-ਸਮੁੰਦਰ ਤੋਂ ਆਪ ਪਾਰ ਲੰਘ ਜਾਂਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦੇ ਹਨ।
SikhNet (Spanish)ellos se salvan a sí mismos, no, ellos salvan a su generación entera.
ਹਰਿ ਕਾ ਨਾਮੁ; ਰਖਹਿ ਉਰ ਧਾਰੇ ॥
har kaa naam; rakheh ur dhaare | Ang 161
Sant Singh KhalsaThey keep the Name of the Lord clasped tightly to their hearts.
Manmohan SinghGod's Name, they keep clasped to their heart.
Manmohan Singh (Punjabi)ਵਾਹਿਗੁਰੂ ਦੇ ਨਾਮ ਨੂੰ ਉਹ ਆਪਣੇ ਦਿਲ ਨਾਲ ਲਾਈ ਰਖਦੇ ਹਨ।
Fareedkot Teekaਕਿਉਂਕਿ ਹਰੀ ਕਾ ਨਾਮ ਹ੍ਰਿਦੈ ਮੇਂ ਧਾਰਨ ਕਰ ਰਖਤੇ ਹੈਂ॥
Prof. Sahib Singhਉਹ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਸੰਭਾਲ ਰੱਖਦੇ ਹਨ।ਪਦ ਅਰਥ ਉਰ = ਹਿਰਦਾ {उरस्}।
SikhNet (Spanish)El que conserva el Nombre del Señor en su corazón,
ਨਾਮਿ ਰਤੇ; ਭਉਜਲ ਉਤਰਹਿ ਪਾਰੇ ॥੨॥
naam rate; bhaujal utareh paare |2| Ang 161
Sant Singh KhalsaAttuned to the Naam, they cross over the terrifying world-ocean. ||2||
Manmohan SinghImbued with Lord's Name, they cross the terrible ocean.
Manmohan Singh (Punjabi)ਸਾਈਂ ਦੇ ਨਾਮ ਨਾਲ ਰੰਗੇ ਹੋਏ ਉਹ ਡਰਾਉਣੇ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
Fareedkot Teekaਔਰ ਨਾਮੀ ਮੇਂ ਰਤੇ ਹੋਏ ਸੰਸਾਰ ਸਮੁੰਦ੍ਰ ਸੇ ਪਾਰ ਹੋ ਜਾਤੇ ਹੈਂ॥੨॥
Prof. Sahib Singhਪ੍ਰਭੂ-ਨਾਮ (ਦੇ ਰੰਗ) ਵਿਚ ਰੰਗੇ ਹੋਏ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੨॥ਪਦ ਅਰਥ ਭਉਜਲ = ਸੰਸਾਰ-ਸਮੁੰਦਰ ॥੨॥
SikhNet (Spanish)y vive imbuido en el Naam, el Nombre, nada a través del mar de la existencia. (2)
ਸਤਿਗੁਰੁ ਸੇਵਹਿ; ਸਦਾ ਮਨਿ ਦਾਸਾ ॥
satigur seveh; sadaa man daasaa | Ang 161
Sant Singh KhalsaServing the True Guru, the mind becomes humble forever.
Manmohan Singhthe humble men, who, ever, serve their True Guru,
Manmohan Singh (Punjabi)ਮਸਕੀਨ ਮਨੁੱਖ ਜੋ ਹਮੇਸ਼ਾਂ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ,
Fareedkot Teekaਜੋ ਸਤਿਗੁਰੋਂ ਕੋ ਸਦਾ ਮਨਿ ਮੇਂ ਦਾਸਾ ਭਾਵ ਧਾਰ ਕਰ, ਪੁਨਾ ਹੰਕਾਰ ਕੋ ਮਾਰ ਕਰ ਸੇਵਤੇ ਹੈਂ॥
Prof. Sahib Singhਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਆਪਣੇ ਮਨ ਵਿਚ ਸਦਾ (ਸਭਨਾਂ ਦੇ) ਦਾਸ ਬਣੇ ਰਹਿੰਦੇ ਹਨ।ਪਦ ਅਰਥ ਮਨਿ = ਮਨ ਵਿਚ।
SikhNet (Spanish)Sirviendo al Guru la mente entra en Estado de Paz y el ego negativo desaparece,
ਹਉਮੈ ਮਾਰਿ; ਕਮਲੁ ਪਰਗਾਸਾ ॥
haumai maar; kamal paragaasaa | Ang 161
Sant Singh KhalsaEgotism is subdued, and the heart-lotus blossoms forth.
Manmohan Singhdispel their pride, and their heart lotus blooms.
Manmohan Singh (Punjabi)ਆਪਣੇ ਹੰਕਾਰ ਨੂੰ ਦੁਰ ਕਰ ਦਿੰਦੇ ਹਨ ਅਤੇ ਉਨ੍ਹਾਂ ਦਾ ਦਿਲ ਕੰਵਲ ਖਿੜ ਜਾਂਦਾ ਹੈ।
Fareedkot Teekaਤਿਨ ਕਾ ਹਿਰਦਾ ਕਮਲ ਪ੍ਰਗਾਸ ਕੋ ਪ੍ਰਾਪਤ ਹੋ ਗਯਾ ਹੈ॥
Prof. Sahib Singhਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੇ ਹਨ ਤੇ ਉਹਨਾਂ ਦਾ ਹਿਰਦਾ-ਕਮਲ ਖਿੜਿਆ ਰਹਿੰਦਾ ਹੈ।ਪਦ ਅਰਥ ਕਮਲੁ = ਹਿਰਦਾ-ਕਮਲ।
SikhNet (Spanish)es entonces cuando el Loto de la mente florece.
ਅਨਹਦੁ ਵਾਜੈ; ਨਿਜ ਘਰਿ ਵਾਸਾ ॥
anahad vaajai; nij ghar vaasaa | Ang 161
Sant Singh KhalsaThe Unstruck Melody vibrates, as they dwell within the home of the self.
Manmohan Singhthey abide in their own home, where the celestial music plays for them.
Manmohan Singh (Punjabi)ਉਹ ਆਪਣੀ ਨਿਜ ਦੇ ਗ੍ਰਹਿ ਅੰਦਰ ਵਸਦੇ ਹਨ, ਜਿਥੇ ਉਨ੍ਹਾਂ ਲਈ ਬੈਕੁੰਠੀ ਕੀਰਤਨ ਹੁੰਦਾ ਹੈ।
Fareedkot Teekaਔਰ ਜਹਾਂ ਅਨਹਦ ਵਾਜੇ ਬਾਜਤੇ ਹੈਂ ਤਿਸ ਨਿਜ ਸਰੂਪ ਮੇਂ ਤਿਨ ਕਾ ਵਾਸ ਭਯਾ ਹੈ॥
Prof. Sahib Singhਉਹਨਾਂ ਦੇ ਅੰਦਰ (ਸਿਫ਼ਤ-ਸਾਲਾਹ ਦਾ, ਮਾਨੋ, ਵਾਜਾ) ਇਕ-ਰਸ ਵੱਜਦਾ ਰਹਿੰਦਾ ਹੈ, ਉਹਨਾਂ ਦੀ ਸੁਰਤ ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹੈ।ਪਦ ਅਰਥ ਅਨਹਦੁ = ਇਕ-ਰਸ {अनाहत = ਬਿਨਾ ਵਜਾਏ}।
SikhNet (Spanish)La Melodía Celestial resuena en la mente, y meciéndola en su propio ser,
ਨਾਮਿ ਰਤੇ; ਘਰ ਮਾਹਿ ਉਦਾਸਾ ॥੩॥
naam rate; ghar maeh udaasaa |3| Ang 161
Sant Singh KhalsaAttuned to the Naam, they remain detached within their own home. ||3||
Manmohan SinghDyed with the Name, they remain detached in their home
Manmohan Singh (Punjabi)ਨਾਮ ਨਾਲ ਰੰਗੇ ਹੋਏ ਉਹ ਆਪਣੇ ਝੁਗੇ ਅੰਦਰਿ ਨਿਰਲੇਪ ਵਿਚਰਦੇ ਹਨ।
Fareedkot Teekaਪੁਨਾ ਨਾਮੀ ਵਾਹਗੁਰੂ ਮੇਂ ਤਦਾਕਾਰ ਹੂਏ ਹੂਏ ਘਰ ਮੇਂ ਹੀ ਉਦਾਸ ਹੈਂ॥੩॥
Prof. Sahib Singhਪ੍ਰਭੂ-ਨਾਮ ਵਿਚ ਰੰਗੇ ਹੋਏ ਉਹ ਮਨੁੱਖ ਗ੍ਰਿਹਸਤ ਵਿਚ ਰਹਿੰਦੇ ਹੋਏ ਭੀ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦੇ ਹਨ ॥੩॥
SikhNet (Spanish)es absorbida en el Naam, el Nombre del Señor. Un ser que experimente esto, estando apegado, vive desapegado.(3)
ਸਤਿਗੁਰੁ ਸੇਵਹਿ; ਤਿਨ ਕੀ ਸਚੀ ਬਾਣੀ ॥
satigur seveh; tin kee sachee baanee | Ang 161
Sant Singh KhalsaServing the True Guru, their words are true.
Manmohan Singhtrue is the speech of those, who serve the True Guru.
Manmohan Singh (Punjabi)ਸੱਚੀ ਹੈ ਉਨ੍ਹਾਂ ਦੀ ਬੋਲ-ਬਾਣੀ ਜੋ ਸਚੇ ਗੁਰਾਂ ਦੀ ਸੇਵਾ ਕਮਾਉਂਦੇ ਹਨ।
Fareedkot Teekaਪੁਨਾ ਜੋ ਸਤਿਗੁਰੋਂ ਕੋ ਸੇਵਤੇ ਹੈਂ ਤਿਨ ਕੀ ਬਾਣੀ ਸਚੀ ਹੈ॥
Prof. Sahib Singhਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ (ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਉਚਾਰੀ ਹੋਈ) ਉਹਨਾਂ ਦੀ ਬਾਣੀ ਸਦਾ ਲਈ ਅਟੱਲ ਹੋ ਜਾਂਦੀ ਹੈ।ਪਦ ਅਰਥ ਸਚੀ = ਸਦਾ-ਥਿਰ।
SikhNet (Spanish)Es veraz hablar de los que sirven al Guru.
ਜੁਗੁ ਜੁਗੁ; ਭਗਤੀ ਆਖਿ ਵਖਾਣੀ ॥
jug jug; bhagatee aakh vakhaanee | Ang 161
Sant Singh KhalsaThroughout the ages, the devotees chant and repeat these words.
Manmohan SinghIn all the ages the devotees repeat and utter the words of such persons.
Manmohan Singh (Punjabi)ਸਾਰਿਆਂ ਯੁਗਾਂ ਅੰਦਰ ਅਨੁਰਾਗੀ ਉਨ੍ਹਾਂ ਦੇ ਬਚਨ ਬਿਲਾਸ ਕਹਿੰਦੇ ਤੇ ਉਚਾਰਦੇ ਹਨ।
Fareedkot Teekaਔਰ ਜੁਗੋਂ ਜੁਗੋਂ ਮੇਂ ਭਗਤੋਂ ਨੇ ਹੀ ਮੁਖ ਸੇ ਉਚਾਰਨ ਕਰੀ ਹੈ॥
Prof. Sahib Singhਹਰੇਕ ਜੁਗ ਵਿਚ (ਸਦਾ ਹੀ) ਭਗਤ ਜਨ ਉਹ ਬਾਣੀ ਉਚਾਰ ਕੇ (ਹੋਰਨਾਂ ਨੂੰ ਭੀ) ਸੁਣਾਂਦੇ ਹਨ।ਪਦ ਅਰਥ ਭਗਤੀ = ਭਗਤਾਂ ਨੇ। ਆਖਿ = ਆਖ ਕੇ, ਉਚਾਰ ਕੇ।
SikhNet (Spanish)A través de las épocas, los Devotos han recitado y cantado así.
ਅਨਦਿਨੁ ਜਪਹਿ; ਹਰਿ ਸਾਰੰਗਪਾਣੀ ॥
anadin japeh; har saarangapaanee | Ang 161
Sant Singh KhalsaNight and day, they meditate on the Lord, the Sustainer of the Earth.
Manmohan SinghNight and day they meditate on God, the earth sustainer.
Manmohan Singh (Punjabi)ਰੈਣ ਦਿਹੁੰ ਉਹ ਧਰਤੀ ਨੂੰ ਥਮਣਹਾਰ ਵਾਹਿਗੁਰੂ ਦੀ ਆਰਾਧਨਾ ਕਰਦੇ ਹਨ।
Fareedkot Teekaਅਰ ਰਾਤ੍ਰ ਦਿਨ ਹਰੀ ਸਾਰੰਗ ਪਾਨੀ ਕੋ ਜਪਤੇ ਹੈਂ॥
Prof. Sahib Singhਉਹ ਮਨੁੱਖ ਹਰ ਰੋਜ਼ ਸਾਰੰਗ-ਪਾਣੀ ਪ੍ਰਭੂ ਦਾ ਨਾਮ ਜਪਦੇ ਰਹਿੰਦੇ ਹਨ।ਪਦ ਅਰਥ ਸਾਰੰਗਪਾਣੀ = ਪਰਮਾਤਮਾ {ਸਾਰੰਗ = ਧਨੁਖ। ਪਾਣੀ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ}।
SikhNet (Spanish)Ellos habitan noche y día en el Señor, el Soporte de la Tierra.
ਨਾਨਕ ਨਾਮਿ ਰਤੇ; ਨਿਹਕੇਵਲ ਨਿਰਬਾਣੀ ॥੪॥੧੩॥੩੩॥
naanak naam rate; nihakeval nirabaanee |4|13|33| Ang 162
Sant Singh KhalsaO Nanak, attuned to the Naam, the Name of the Lord, they are detached, in the perfect balance of Nirvaanaa. ||4||13||33||
Manmohan SinghNanak, imbued with Lord's Name, they become immaculate and emancipated.
Manmohan Singh (Punjabi)ਨਾਨਕ, ਸੁਆਮੀ ਦੇ ਨਾਮ ਨਾਲ ਰੰਗੀਜ ਕੇ ਉਹ ਪਵਿੱਤ੍ਰ ਅਤੇ ਮੁਕਤ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਵਹੁ ਪੁਰਸ਼ ਨਾਮ ਮੇਂ ਰਤੇ ਹੂਏ ਇਹ ਕੇਵਲ ਨਿਰਬਾਣੁ ਪਦ ਕੋ ਪ੍ਰਾਪਤ ਹੋ ਕਰ ਨਿਰਬਾਣੀ ਹੋ ਜਾਤੇ ਹੈਂ॥੪॥੧੩॥੩੩॥
Prof. Sahib Singhਹੇ ਨਾਨਕ! ਜੇਹੜੇ ਮਨੁੱਖ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ, ਉਹਨਾਂ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ, ਉਹ ਵਾਸਨਾ-ਰਹਿਤ ਹੋ ਜਾਂਦੇ ਹਨ ॥੪॥੧੩॥੩੩॥ਪਦ ਅਰਥ ਨਿਰਬਾਣੀ = ਵਾਸਨਾ-ਰਹਿਤ। ਨਿਹਕੇਵਲ = ਸੁੱਧ {निष्कैवल्य} ॥੪॥
SikhNet (Spanish)Dice Nanak, compenetrados en el Naam, el Nombre del Señor, se vuelven desapegados en el Balance Perfecto del Nirvana. (4-13-33)