ੴ

ਸਿੱਖਬਾਣੀ · SikhBani

ਕਿਛਹੂ ਕਾਜੁ ਨ ਕੀਓ ਜਾਨਿ ॥

kichhahoo kaaj na keeo jaan
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 894 · 19 lines
Translations

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਕਿਛਹੂ ਕਾਜੁ; ਨ ਕੀਓ ਜਾਨਿ ॥

kichhahoo kaaj; na keeo jaan |

Sant Singh KhalsaI have not tried to do anything through knowledge.
Manmohan SinghTo know Thee, O Lord, I have done no good deed.
Manmohan Singh (Punjabi)ਤੈਨੂੰ ਜਾਨਣ ਲਈ, ਹੇ ਸਾਈਂ! ਮੈਂ ਕੋਈ ਚੰਗਾ ਕੰਮ ਨਹੀਂ ਕੀਤਾ।
Fareedkot Teekaਹੇ ਹਰਿ! ਤੇਰੇ ਜਾਨਣੇ ਵਾਸਤੇ ਮੈਨੇ ਕੋਈ ਭੀ (ਕਿਛਹੂ) ਥੋੜੇ ਮਾਤ੍ਰ ਭੀ ਕਾਮੁ ਨਹੀਂ ਕਰਾ ਹੈ, ਭਾਵ ਸੁਭ ਸਾਧਨ ਹੀਨ ਹਾਂ॥
Prof. Sahib Singhਹੇ ਪ੍ਰਭੂ! ਮੈਂ ਕੋਈ ਭੀ (ਚੰਗਾ) ਕੰਮ ਮਿਥ ਕੇ ਨਹੀਂ ਕਰਦਾ।

ਪਦ ਅਰਥ ਕਿਛਹੂ ਕਾਜੁ = ਕੋਈ ਭੀ (ਚੰਗਾ) ਕੰਮ। ਕੀਓ = ਕੀਤਾ। ਜਾਨਿ = ਜਾਣ ਕੇ, ਮਿਥ ਕੇ।

SikhNet (Spanish)Conscientemente no he hecho ninguna buena acción,

ਸੁਰਤਿ ਮਤਿ ਨਾਹੀ ਕਿਛੁ ਗਿਆਨਿ ॥

surat mat naahee kichh giaan |

Sant Singh KhalsaI have no knowledge, intelligence or spiritual wisdom.
Manmohan SinghI have no wisdom, intelligence and Divine Knowledge.
Manmohan Singh (Punjabi)ਮੇਰੇ ਵਿੱਚ ਕੋਈ ਸਿਆਣਪ, ਅਕਲਮੰਦੀ ਅਤੇ ਬ੍ਰਹਿਮਬੋਧ ਨਹੀਂ।
Fareedkot Teekaਇਸੀ ਤੇ ਸੁਸਟੂ ਪ੍ਰੀਤੀ ਅਰੁ ਆਤਮੁ ਵਿਸੈਣੀ ਮਤੀ ਪੁਨਹ ਸਾਸਤ੍ਰ ਕਾ ਗਿਆਨ ਭੀ ਮੇਰੇ ਕੋ ਕੁਛ ਨਹੀਂ ਹੈ॥
Prof. Sahib Singhਗਿਆਨ-ਚਰਚਾ ਵਿਚ ਭੀ ਮੇਰੀ ਸੁਰਤ ਮੇਰੀ ਮਤਿ ਨਹੀਂ ਟਿਕਦੀ।

ਪਦ ਅਰਥ ਗਿਆਨਿ = ਗਿਆਨ = ਚਰਚਾ ਵਿਚ। ਸੁਰਤਿ = ਧਿਆਨ, ਲਗਨ।

SikhNet (Spanish)pues no hay ni una pizca de entendimiento,

ਜਾਪ ਤਾਪ ਸੀਲ ਨਹੀ ਧਰਮ ॥

jaap taap seel nahee dharam |

Sant Singh KhalsaI have not practiced chanting, deep meditation, humility or righteousness.
Manmohan SinghI possess not meditation, toil, humility and faith.
Manmohan Singh (Punjabi)ਮੇਰੇ ਪੱਲੇ ਸਿਮਰਨ, ਕਰੜੀ ਘਾਲ, ਨਿਮਰਤਾ ਅਤੇ ਈਮਾਨ ਨਹੀਂ।
Fareedkot Teekaਜਪੁ ਔ ਤਪੁ ਪੁਨਹ (ਸੀਲ) ਜਤੁ ਵਾ ਉਤਮੁ ਸੁਭਾਉ ਧਰਮੁ ਭੀ ਨਹੀਂ ਹੈ॥
Prof. Sahib Singhਹੇ ਪ੍ਰਭੂ! ਜਪਾਂ ਤਪਾਂ ਸੀਲ-ਧਰਮ ਨੂੰ ਭੀ ਮੈਂ ਨਹੀਂ ਜਾਣਦਾ।

ਪਦ ਅਰਥ ਸੀਲ = ਚੰਗਾ ਸੁਭਾਉ।

SikhNet (Spanish)intuición o sabiduría en mí. Sí, no conozco la contemplación, ni la austeridad, ni la buena conducta,

ਕਿਛੂ ਨ ਜਾਨਉ; ਕੈਸਾ ਕਰਮ ॥੧॥

kichhoo na jaanau; kaisaa karam |1|

Sant Singh KhalsaI know nothing of such good karma. ||1||
Manmohan SinghI know not what meritorious deeds are.
Manmohan Singh (Punjabi)ਮੈਂ ਨਹੀਂ ਜਾਣਦਾ ਕਿ ਨੇਕ ਅਮਲ ਕੇਹੋ ਜਿਹੇ ਹਨ।
Fareedkot Teekaਕੁਛ ਭੀ ਨਹੀਂ ਜਾਨਤਾ ਹੂੰ ਕਿ ਸੁਖਦਾਈ ਕੈਸਾ ਕਰਮੁ ਹੈ॥੧॥
Prof. Sahib Singhਮੈਨੂੰ ਕੋਈ ਸਮਝ ਨਹੀਂ ਕਿ ਕਰਮ-ਕਾਂਡ ਕਿਹੋ ਜਿਹੇ ਹੁੰਦੇ ਹਨ ॥੧॥

ਪਦ ਅਰਥ ਨ ਜਾਨਉ = ਨ ਜਾਨਉਂ, ਮੈਂ ਨਹੀਂ ਜਾਣਦਾ। ਕਰਮ-ਕਰਮ ਕਾਂਡ ॥੧॥

SikhNet (Spanish)ni la rectitud; tampoco sé lo que son las buenas acciones.(1)

ਠਾਕੁਰ ਪ੍ਰੀਤਮ ਪ੍ਰਭ ਮੇਰੇ ॥

tthaakur preetam prabh mere |

Sant Singh KhalsaO my Beloved God, my Lord and Master,
Manmohan SinghO my Beloved Lord Master!
Manmohan Singh (Punjabi)ਹੇ ਮੈਡੇ ਪਿਆਰੇ ਸੁਆਮੀ ਮਾਲਕ!
Fareedkot Teekaਹੇ ਮੇਰੇ ਪ੍ਰੀਤਮ ਠਾਕੁਰ ਸਾਮਰਥ! ॥
Prof. Sahib Singhਹੇ ਮੇਰੇ ਪ੍ਰੀਤਮ ਪ੍ਰਭੂ! ਹੇ ਮੇਰੇ ਠਾਕੁਰ!

ਪਦ ਅਰਥ ਠਾਕੁਰ = ਹੇ ਠਾਕੁਰ!

SikhNet (Spanish)Oh Maestro mío, oh Dios mío, oh mi Amor, no hay nadie sin Ti.

ਤੁਝ ਬਿਨੁ ਦੂਜਾ ਅਵਰੁ. ਨ ਕੋਈ; ਭੂਲਹ ਚੂਕਹ ਪ੍ਰਭ ਤੇਰੇ ॥੧॥ ਰਹਾਉ ॥

tujh bin doojaa avar. na koee; bhoolah chookah prabh tere |1| rahaau |

Sant Singh Khalsathere is none other than You. Even though I wander and make mistakes, I am still Yours, God. ||1||Pause||
Manmohan SinghWithout Thee, there is not any other, erring and straying though, I am still Thine, O my Lord. Pause.
Manmohan Singh (Punjabi)ਤੇਰੇ ਬਗੈਰ ਹੋਰ ਕੋਈ ਨਹੀਂ। ਔਝੜ ਜਾਂਦਾ ਅਤੇ ਕੁਰਾਹੇ ਪੈਂਦਾ ਹੋਇਆ ਭੀ ਮੈਂ ਤੈਡਾਂ ਹੀ ਹਾਂ, ਹੇ ਮੇਰੇ ਸੁਆਮੀ! ਠਹਿਰਾਓ।
Fareedkot Teekaਤੇਰੇ ਬਿਨਾਂ ਮੇਰਾ ਹੋਰ ਕੋਈ ਨਹੀਂ ਹੈ। ਜੋ ਸੰਤ ਸੇਵਾ ਤੇ ਭੂਲ ਜਾਵੇ ਔ ਤੇਰੇ ਭਜਨ ਸੇ ਚੂਕ ਹੋ ਜਾਏ ਤੋ ਭੀ ਤੇਰੇ ਹੀ ਦਾਸ ਕਹਾਵੇਂਗੇ॥੧॥ ਰਹਾਉ ॥
Prof. Sahib Singhਜੇ ਅਸੀਂ ਭੁੱਲਾਂ ਕਰਦੇ ਹਾਂ, ਜੇ ਅਸੀਂ (ਜੀਵਨ-ਰਾਹ ਤੋਂ) ਖੁੰਝਦੇ ਹਾਂ, ਤਾਂ ਭੀ ਹੇ ਪ੍ਰਭੂ! ਅਸੀਂ ਤੇਰੇ ਹੀ ਹਾਂ, ਤੈਥੋਂ ਬਿਨਾ ਸਾਡਾ ਹੋਰ ਕੋਈ ਨਹੀਂ ਹੈ ॥੧॥ ਰਹਾਉ ॥

ਪਦ ਅਰਥ ਭੂਲਹ = (ਜੇ) ਅਸੀਂ ਭੁੱਲਾਂ ਕਰਦੇ ਹਾਂ। ਚੂਕਹ = (ਜੇ) ਅਸੀਂ ਖੁੰਝਦੇ ਹਾਂ। ਪ੍ਰਭ = ਹੇ ਪ੍ਰਭੂ! ॥੧॥ ਰਹਾਉ ॥

SikhNet (Spanish)Aunque falle y cometa errores, Te pertenezco.(1-Pausa)

ਰਿਧਿ ਨ ਬੁਧਿ; ਨ ਸਿਧਿ ਪ੍ਰਗਾਸੁ ॥

ridh na budh; na sidh pragaas |

Sant Singh KhalsaI have no wealth, no intelligence, no miraculous spiritual powers; I am not enlightened.
Manmohan SinghI possess not wealth, ingenuity, perfection and Divine Light.
Manmohan Singh (Punjabi)ਮੇਰੇ ਪੱਲੇ ਪਦਾਰਥ, ਪ੍ਰਬੀਨਤਾ, ਪੂਰਨਤਾ ਅਤੇ ਪ੍ਰਮੇਸ਼ਰੀ ਪ੍ਰਕਾਸ਼ ਨਹੀਂ।
Fareedkot Teekaਮੇਰੇ ਮੇਂ ਰਿਧੀ ਭੀ ਨਹੀਂ ਹੈ ਔ ਕਿਸੀ ਪ੍ਰਕਾਰ ਕੀ ਅਕਲ ਭੀ ਨਹੀਂ, ਪੁਨਹ ਕਿਸੀ ਸਿਧੀ ਕਾ ਪ੍ਰਗਟ ਹੋਨਾ ਨਹੀਂ ਹੈ॥
Prof. Sahib Singhਹੇ ਮੇਰੇ ਪ੍ਰਭੂ! ਕਰਾਮਾਤੀ ਤਾਕਤਾਂ ਦੀ ਸੂਝ-ਬੂਝ ਤੇ ਪ੍ਰਕਾਸ਼ ਮੇਰੇ ਅੰਦਰ ਨਹੀਂ ਹੈ।

ਪਦ ਅਰਥ ਰਿਧਿ = (Supernatural Power) ਕਰਾਮਾਤੀ ਤਾਕਤ ਜਿਸ ਨਾਲ ਮਨ-ਇੱਛਤ ਪਦਾਰਥ ਪ੍ਰਾਪਤ ਕੀਤੇ ਜਾ ਸਕਣ। ਸਿਧਿ = ਕਰਾਮਾਤੀ ਤਾਕਤ। ਬੁਧਿ = ਉੱਚੀ ਸੂਝ-ਬੂਝ।

SikhNet (Spanish)Mi mente no está despierta, ni poseo poderes milagrosos;

ਬਿਖੈ ਬਿਆਧਿ ਕੇ ਗਾਵ ਮਹਿ ਬਾਸੁ ॥

bikhai biaadh ke gaav meh baas |

Sant Singh KhalsaI dwell in the village of corruption and sickness.
Manmohan SinghI abide in the village of deadly sins and mental ailments.
Manmohan Singh (Punjabi)ਮੈਂ ਪ੍ਰਾਣਨਾਸਕ ਪਾਪਾਂ ਅਤੇ ਆਤਮਕ ਰੋਗਾਂ ਦੇ ਪਿੰਡ ਵਿੱਚ ਆ ਵੱਸਦਾ ਹਾਂ।
Fareedkot Teekaਬਿਖੇ ਰੂਪ ਜੋ ਬਿਆਪੀ ਰੋਗ ਹੈਂ, ਤਿਸੀ ਗਾਉਂ ਮੇਂ ਮੇਰਾ ਬਾਸਾ ਹੈ, ਭਾਵ ਰੋਗਾਂ ਦੀ ਖਾਣ ਸਰੀਰ ਮੇਂ ਮੇਰਾ ਰਹਿਣਾ ਹੈ॥
Prof. Sahib Singhਵਿਕਾਰਾਂ ਤੇ ਰੋਗਾਂ ਦੇ ਇਸ ਸਰੀਰ-ਪਿੰਡ ਵਿਚ ਮੇਰਾ ਵਸੇਬਾ ਹੈ।

ਪਦ ਅਰਥ ਬਿਖੈ = ਵਿਸ਼ੇ। ਬਿਆਧਿ = {व्याधि} ਸਰੀਰਕ ਰੋਗ। ਗਾਵ ਮਹਿ = ਪਿੰਡ ਵਿਚ {ਲਫ਼ਜ਼ 'ਗਾਉ' ਤੋਂ ਸੰਬੰਧਕ ਦੇ ਕਾਰਨ 'ਗਾਵ' ਬਣ ਗਿਆ ਹੈ}।

SikhNet (Spanish)vivo en el pueblo rodeado de vicio y maldad.

ਕਰਣਹਾਰ; ਮੇਰੇ ਪ੍ਰਭ ਏਕ ॥

karanahaar; mere prabh ek |

Sant Singh KhalsaO my One Creator Lord God,
Manmohan SinghO my unique Creator-Lord,
Manmohan Singh (Punjabi)ਹੇ ਮੈਡੇ ਅਦੁੱਤੀ ਸਿਰਜਣਹਾਰ ਸੁਆਮੀ!
Fareedkot Teekaਹੇ ਮੇਰੇ ਪ੍ਰਭੂ ਕਰਣਹਾਰ! ॥
Prof. Sahib Singhਹੇ ਮੇਰੇ ਸਿਰਜਣਹਾਰ!
SikhNet (Spanish)Eres mi Único Señor Creador

ਨਾਮ ਤੇਰੇ ਕੀ; ਮਨ ਮਹਿ ਟੇਕ ॥੨॥

naam tere kee; man meh ttek |2|

Sant Singh KhalsaYour Name is the support of my mind. ||2||
Manmohan Singhwithin my mind is the mainstay of Thy Name alone
Manmohan Singh (Punjabi)ਮੇਰੇ ਚਿੱਤ ਅੰਦਰ ਕੇਵਲ ਤੇਰੇ ਨਾਮ ਦਾ ਹੀ ਆਸਰਾ ਹੈ।
Fareedkot Teekaਏਕ ਤੇਰੇ ਨਾਮ ਕੀ ਹੀ ਮੇਰੇ ਮਨ ਕੋ ਸਰਨ ਹੈ, ਭਾਵ ਤੇਰੇ ਨਾਮ ਕਾ ਹੀ ਆਸਰਾ ਲੀਆ ਹੈ॥੨॥
Prof. Sahib Singhਮੇਰੇ ਮਨ ਵਿਚ ਸਿਰਫ਼ ਤੇਰੇ ਨਾਮ ਦਾ ਸਹਾਰਾ ਹੈ ॥੨॥

ਪਦ ਅਰਥ ਟੇਕ = ਆਸਰਾ ॥੨॥

SikhNet (Spanish)y mi mente se apoya sólo en Tu Nombre.(2)

ਸੁਣਿ ਸੁਣਿ ਜੀਵਉ; ਮਨਿ ਇਹੁ ਬਿਸ੍ਰਾਮੁ ॥

sun sun jeevau; man ihu bisraam |

Sant Singh KhalsaHearing, hearing Your Name, I live; this is my mind's consolation.
Manmohan SinghWithin my mind is this consolation, that by hearing, hearing Thy Name, I can live restfully
Manmohan Singh (Punjabi)ਮੇਰੇ ਚਿੱਤ ਅੰਦਰ ਇਹ ਢਾਰਸ ਹੈ ਕਿ ਤੇਰੇ ਨਾਮ ਨੂੰ ਸ੍ਰਵਣ ਕਰ ਕਰਕੇ ਮੈਂ ਟਿਕਾ ਵਿੱਚ ਜੀਉਂਦਾ ਰਹਿ ਸਕਦਾ ਹਾਂ।
Fareedkot Teekaਤੇਰੇ ਨਾਮ ਕੋ ਸੁਣ ਸੁਣ ਕੇ ਜੀਵਤਾ ਹੂੰ, ਮੇਰੇ ਮਨ ਨੇ (ਇਹੁ) ਇਸੀ ਸੇ ਇਹੀ ਬਿਸਰਾਮ ਪਾਇਆ ਹੈ, ਭਾਵ ਨਾਮ ਵਿਖੇ ਮੇਰਾ ਮਨ ਇਸਥਿਤ ਹੋ ਰਹਾ ਹੈ॥
Prof. Sahib Singhਹੇ ਮੇਰੇ ਪ੍ਰਭੂ! (ਤੇਰਾ ਨਾਮ) ਸੁਣ ਸੁਣ ਕੇ ਹੀ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। ਮੇਰੇ ਮਨ ਵਿਚ (ਸਿਰਫ਼) ਇਹ ਧਰਵਾਸ ਹੈ

ਪਦ ਅਰਥ ਜੀਵਉ = ਜੀਵਉਂ, ਮੈਂ ਜੀਊਂਦਾ ਹਾਂ। ਮਨਿ = ਮਨ ਵਿਚ। ਬਿਸ੍ਰਾਮੁ = ਧਰਵਾਸ।

SikhNet (Spanish)Lo único que sostiene a mi mente es que pueda vivir escuchando eternamente Tu Alabanza.

ਪਾਪ ਖੰਡਨ; ਪ੍ਰਭ ਤੇਰੋ ਨਾਮੁ ॥

paap khanddan; prabh tero naam |

Sant Singh KhalsaYour Name, God, is the Destroyer of sins.
Manmohan SinghThy Name, O Lord, is the Destroyer of sins.
Manmohan Singh (Punjabi)ਤੇਰਾ ਨਾਮ, ਹੇ ਸੁਆਮੀ! ਪਾਪਾਂ ਨੂੰ ਨਾਸ ਕਰਨ ਵਾਲਾ ਹੈ।
Fareedkot Teekaਹੇ ਪ੍ਰਭੂ! ਤੇਰਾ ਨਾਮ ਹੀ ਸਰਬ ਪਾਪੋਂ ਕੋ ਖੰਡਨਹਾਰਾ ਹੈ॥
Prof. Sahib Singhਕਿ ਤੇਰਾ ਨਾਮ ਪਾਪਾਂ ਦਾ ਨਾਸ ਕਰਨ ਵਾਲਾ ਹੈ।

ਪਦ ਅਰਥ ਪਾਪ ਖੰਡਨ = ਪਾਪਾਂ ਦਾ ਨਾਸ ਕਰਨ ਵਾਲਾ। ਪ੍ਰਭ = ਹੇ ਪ੍ਰਭੂ!

SikhNet (Spanish)Oh Dios, Tu Mérito es borrar nuestros errores;

ਤੂ ਅਗਨਤੁ; ਜੀਅ ਕਾ ਦਾਤਾ ॥

too aganat; jeea kaa daataa |

Sant Singh KhalsaYou, O Limitless Lord, are the Giver of the soul.
Manmohan SinghThou, O Infinite Lord, art the Giver of life-breath.
Manmohan Singh (Punjabi)ਤੂੰ ਹੇ ਬੇਅੰਤ ਸਾਹਿਬ! ਜਿੰਦਜਾਨ ਬਖਸ਼ਣ ਵਾਲਾ ਹੈਂ।
Fareedkot Teekaਤੂੰ ਹੀ ਬਿਅੰਤ ਜੀਵੋਂ ਕਾ ਦਾਤਾ ਹੈਂ॥
Prof. Sahib Singhਪ੍ਰਭੂ! ਤੇਰੀਆਂ ਤਾਕਤਾਂ ਗਿਣੀਆਂ ਨਹੀਂ ਜਾ ਸਕਦੀਆਂ, ਤੂੰ ਹੀ ਜਿੰਦ-ਦੇਣ ਵਾਲਾ ਹੈਂ।

ਪਦ ਅਰਥ ਅਗਨਤੁ = {ਅ-ਗਨਤੁ} ਲੇਖੇ ਤੋਂ ਪਰੇ। ਜੀਅ ਕਾ = ਜਿੰਦ ਦਾ।

SikhNet (Spanish)Tu Ser Infinito nos ha bendecido con un Alma

ਜਿਸਹਿ ਜਣਾਵਹਿ; ਤਿਨਿ ਤੂ ਜਾਤਾ ॥੩॥

jiseh janaaveh; tin too jaataa |3|

Sant Singh KhalsaHe alone knows You, unto whom You reveal Yourself. ||3||
Manmohan SinghHe alone know thee, whom Thou makest know Thyself.
Manmohan Singh (Punjabi)ਕੇਵਲ ਉਹ ਹੀ ਤੈਨੂੰ ਜਾਣਦਾ ਹੈ, ਜਿਸਨੂੰ ਤੂੰ ਆਪਣੇ ਆਪ ਨੂੰ ਜਣਾਉਂਦਾ ਹੈਂ।
Fareedkot Teekaਜਿਸ ਅਪਨੇ ਪਿਆਰੇ ਕੋ ਤੂੰ ਜਨਾਵਤਾ ਹੈਂ (ਤੂੰ) ਤਿਸੀ ਨੇ ਜਾਨਿਆ ਹੈਂ॥੩॥
Prof. Sahib Singhਜਿਸ ਮਨੁੱਖ ਨੂੰ ਤੂੰ ਸੂਝ ਬਖ਼ਸ਼ਦਾ ਹੈਂ, ਉਸ ਨੇ ਹੀ ਤੇਰੇ ਨਾਲ ਜਾਣ ਪਛਾਣ ਪਾਈ ਹੈ ॥੩॥

ਪਦ ਅਰਥ ਜਿਸਹਿ = ਜਿਸ ਨੂੰ। ਜਣਾਵਹਿ = ਤੂੰ ਸਮਝ ਬਖ਼ਸ਼ਦਾ ਹੈਂ। ਤਿਨਿ = ਉਸ ਮਨੁੱਖ ਨੇ। ਤੂ = ਤੈਨੂੰ ॥੩॥

SikhNet (Spanish)y sólo Te conoce aquél que tiene la Bendición de Conocerte.(3)

ਜੋ ਉਪਾਇਓ; ਤਿਸੁ ਤੇਰੀ ਆਸ ॥

jo upaaeo; tis teree aas |

Sant Singh KhalsaWhoever has been created, rests his hopes in You.
Manmohan SinghWhosoever Thou, createst, he rests his hope in Thee, O Lord.
Manmohan Singh (Punjabi)ਜਿਸ ਕਿਸੇ ਨੂੰ ਤੂੰ ਰਚਦਾ ਹੈਂ, ਉਹ ਤੇਰੇ ਉਤੇ ਹੀ ਆਪਣੀ ਉਮੈਦ ਬੰਨ੍ਹਦਾ ਹੈ, ਹੇ ਪ੍ਰਭੂ!
Fareedkot Teekaਜੋ ਸੰਸਾਰ ਮੇਂ ਜੀਵ ਉਤਪੰਨ ਕੀਆ ਹੈ ਤਿਸ ਕੋ ਤੇਰੀ ਹੀ ਆਸ ਹੈ॥
Prof. Sahib Singhਜਿਸ ਜਿਸ ਜੀਵ ਨੂੰ ਤੂੰ ਪੈਦਾ ਕੀਤਾ ਹੈ, ਉਸ ਨੂੰ ਤੇਰੀ (ਸਹਾਇਤਾ ਦੀ) ਹੀ ਆਸ ਹੈ।

ਪਦ ਅਰਥ ਉਪਾਇਓ = (ਤੂੰ) ਪੈਦਾ ਕੀਤਾ ਹੈ।

SikhNet (Spanish)Quien sea que hayas creado, se apoya sólo en Ti.

ਸਗਲ ਅਰਾਧਹਿ ਪ੍ਰਭ ਗੁਣਤਾਸ ॥

sagal araadheh prabh gunataas |

Sant Singh KhalsaAll worship and adore You, God, O treasure of excellence.
Manmohan SinghAll mediate on Thee, O my Master the Treasure of excellences.
Manmohan Singh (Punjabi)ਸਾਰੇ ਹੀ ਤੇਰਾ ਸਿਮਰਨ ਕਰਦੇ ਹਨ, ਹੇ ਗੁਣਾਂ ਦੇ ਖਜਾਨੇ ਮੇਰੇ ਮਾਲਕ!
Fareedkot Teekaਹੇ ਪ੍ਰਭੂ! ਗੁਣੋਂ ਕੋ ਸਮੁੰਦਰ ਸਭ ਤੇਰੇ ਕੋ ਹੀ ਖਾਨ ਪਾਨ ਆਦਿਕੋਂ ਕੇ ਲੀਏ ਅਰਾਧਤੇ ਹੈਂ॥
Prof. Sahib Singhਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਸਾਰੇ ਜੀਵ ਤੇਰਾ ਹੀ ਆਰਾਧਨ ਕਰਦੇ ਹਨ।

ਪਦ ਅਰਥ ਸਗਲ = ਸਾਰੇ ਜੀਵ। ਅਰਾਧਹਿ = ਅਰਾਧਦੇ ਹਨ, ਯਾਦ ਕਰਦੇ ਹਨ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ।

SikhNet (Spanish)oh Tesoro de Excelencias, todos Te alaban y adoran.

ਨਾਨਕ ਦਾਸ; ਤੇਰੈ ਕੁਰਬਾਣੁ ॥

naanak daas; terai kurabaan |

Sant Singh KhalsaSlave Nanak is a sacrifice to You.
Manmohan SinghSlave Nanak is a sacrifice unto Thee.
Manmohan Singh (Punjabi)ਗੋਲਾ ਨਾਨਕ ਤੇਰੇ ਉਤੋਂ ਬਲਿਹਾਰਨੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਤੇਰੇ ਊਪਰ ਕੁਰਬਾਨ ਜਾਤਾ ਹੂੰ॥
Prof. Sahib Singhਤੇਰਾ ਦਾਸ ਨਾਨਕ ਤੈਥੋਂ ਸਦਕੇ ਜਾਂਦਾ ਹੈ,

ਪਦ ਅਰਥ ਤੇਰੈ = ਤੈਥੋਂ।

SikhNet (Spanish)El Esclavo Nanak, ofrece su ser en sacrificio a Ti

ਬੇਅੰਤ ਸਾਹਿਬੁ ਮੇਰਾ ਮਿਹਰਵਾਣੁ ॥੪॥੨੬॥੩੭॥

beant saahib meraa miharavaan |4|26|37|

Sant Singh KhalsaMy merciful Lord and Master is infinite. ||4||26||37||
Manmohan SinghLimitless is my Merciful Master.
Manmohan Singh (Punjabi)ਹਦ ਬੰਨਾ-ਰਹਿਤ ਹੈ ਮੇਰਾ ਕਿਰਪਾਲੂ ਮਾਲਕ!
Fareedkot Teekaਹੇ ਮਿਹਰਵਾਨ ਬੇਅੰਤ! ਤੂੰ ਮੇਰਾ ਸਾਹਿਬ ਹੈਂ॥੪॥੨੬॥੩੭॥☬ਪਰਮੇਸ੍ਵਰ ਕੇ ਗੁਨ ਸੂਚਨ ਕਰਾਇ ਕਰ ਉਪਦੇਸ ਕਰਤੇ ਹੈਂ:
Prof. Sahib Singh(ਤੇ ਆਖਦਾ ਹੈ-) ਤੂੰ ਮੇਰਾ ਮਾਲਕ ਹੈਂ, ਤੂੰ ਬੇਅੰਤ ਹੈਂ, ਤੂੰ ਸਦਾ ਦਇਆ ਕਰਨ ਵਾਲਾ ਹੈਂ ॥੪॥੨੬॥੩੭॥

ਪਦ ਅਰਥ ਸਾਹਿਬੁ = ਮਾਲਕ ॥੪॥੨੬॥੩੭॥

* ਭਾਵ: ਪਰਮਾਤਮਾ ਦਾ ਨਾਮ ਹੀ ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ। ਕੋਈ ਕਰਮ-ਧਰਮ, ਕੋਈ ਗਿਆਨ-ਚਰਚਾ, ਕੋਈ ਰਿੱਧੀਆਂ ਸਿੱਧੀਆਂ ਇਸ ਦੀ ਬਰਾਬਰੀ ਨਹੀਂ ਕਰ ਸਕਦੀਆਂ।

SikhNet (Spanish)mi Señor Misericordioso y Maestro es Infinito e Insondable.(4-26-37)
Answers quote the Granth verbatim with Ang citations. AI commentary is not Gurbani and not a religious ruling.