ੴ

ਸਿੱਖਬਾਣੀ · SikhBani

Ang 894

Sri Guru Granth Sahib · Raag Raamkalee · 4 shabads, 59 lines
Translations
Shabad Guru Arjan Dev Ji Raag Raamkalee continued from Ang 893

ਸੁੰਨ ਸਮਾਧਿ ਗੁਫਾ; ਤਹ ਆਸਨੁ ॥

sun samaadh gufaa; teh aasan |

Sant Singh KhalsaThey sit there, in the cave of deep Samaadhi;
Manmohan SinghThere, in the cave of primordial trance is the seat of Guru,
Manmohan Singh (Punjabi)ਓਥੇ ਅਫੁਰ ਤਾੜੀ ਦੀ ਕੰਦਰਾ ਅੰਦਰ ਗੁਰਾਂ ਦਾ ਟਿਕਾਣਾ ਹੈ,
Fareedkot Teekaਅਫੁਰ ਸਮਾਧੀ ਰੂਪ ਗੁਫਾ ਜੋ ਹੈ ਤਿਸਮੈਂ ਸੰਤੋਂ ਕਾ ਆਸਨ ਹੈ॥
Prof. Sahib Singh(ਹੇ ਭਾਈ! ਜਿਸ ਹਿਰਦੇ-ਘਰ ਵਿਚ ਉਹ ਖ਼ਜ਼ਾਨਾ ਆ ਵੱਸਦਾ ਹੈ) ਉਥੇ ਐਸੀ ਸਮਾਧੀ ਬਣੀ ਰਹਿੰਦੀ ਹੈ ਜਿਸ ਵਿਚ ਕੋਈ ਮਾਇਕ ਫੁਰਨਾ ਨਹੀਂ ਉੱਠਦਾ, (ਪਹਾੜਾਂ ਦੀਆਂ ਕੰਦ੍ਰਾਂ ਦੇ ਥਾਂ ਉਸ ਹਿਰਦੇ-) ਗੁਫ਼ਾ ਵਿਚ ਮਨੁੱਖ ਦੀ ਸੁਰਤੀ ਟਿਕੀ ਰਹਿੰਦੀ ਹੈ,

ਪਦ ਅਰਥ ਸੁੰਨ = ਸੁੰਞ, ਫੁਰਨਿਆਂ ਦਾ ਅਭਾਵ, ਜਿੱਥੇ ਕੋਈ ਮਾਇਕ ਫੁਰਨਾ ਨਾਹ ਉੱਠੇ। ਤਹ = ਉਥੇ, ਉਸ ਹਿਰਦੇ ਵਿਚ। ਗੁਫਾ ਆਸਨੁ = ਗੁਫ਼ਾ ਵਿਚ ਟਿਕਾਣਾ।

SikhNet (Spanish)Ellos se sientan ahí, en la cueva del Profundo Samadhi.

ਕੇਵਲ ਬ੍ਰਹਮ ਪੂਰਨ ਤਹ ਬਾਸਨੁ ॥

keval braham pooran teh baasan |

Sant Singh Khalsathe unique, perfect Lord God dwells there.
Manmohan Singhwhere abides the Perfect Unique Lord as well.
Manmohan Singh (Punjabi)ਜਿਥੇ ਪੂਰਾ ਅਦੁੱਤੀ ਪ੍ਰਭੂ ਭੀ ਨਿਵਾਸ ਰੱਖਦਾ ਹੈ।
Fareedkot Teeka(ਕੇਵਲ) ਸੁਧ ਬ੍ਰਹਮ ਜੋ ਪੂਰਨ ਹੈ ਤਿਸ ਮੇਂ ਵਸਤੇ ਹੈਂ॥
Prof. Sahib Singhਉਸ ਹਿਰਦੇ-ਘਰ ਵਿਚ ਸਿਰਫ਼ ਪੂਰਨ ਪਰਮਾਤਮਾ ਦਾ ਨਿਵਾਸ ਬਣਿਆ ਰਹਿੰਦਾ ਹੈ।

ਪਦ ਅਰਥ ਬਾਸਨੁ = ਵਾਸ।

SikhNet (Spanish)El Señor Único habita ahí.

ਭਗਤ ਸੰਗਿ; ਪ੍ਰਭੁ ਗੋਸਟਿ ਕਰਤ ॥

bhagat sang; prabh gosatt karat |

Sant Singh KhalsaGod holds conversations with His devotees.
Manmohan SinghThere the Lord converses with His devoted saints.
Manmohan Singh (Punjabi)ਓਥੇ ਪ੍ਰਭੂ ਆਪਣੇ ਅਨਿੰਨ ਸੰਤਾਂ ਨਾਲ ਬਚਨ ਬਿਲਾਸ ਕਰਦਾ ਹੈ।
Fareedkot Teekaਤਿਨ ਭਗਤੋਂ ਕੇ ਸਾਥ ਪ੍ਰਭੂ ਗੋਸਟ ਕਰਤਾ ਹੈ ਅਰਥਾਤ ਸਾਖ੍ਯਾਤ ਹੋਤਾ ਹੈ॥
Prof. Sahib Singh(ਜਿਸ ਭਗਤ ਦੇ ਹਿਰਦੇ ਵਿਚ ਉਹ ਖ਼ਜ਼ਾਨਾ ਪਰਗਟ ਹੋ ਪੈਂਦਾ ਹੈ ਉਸ) ਭਗਤ ਨਾਲ ਪ੍ਰਭੂ ਮਿਲਾਪ ਬਣਾ ਲੈਂਦਾ ਹੈ,

ਪਦ ਅਰਥ ਸੰਗਿ = ਨਾਲ। ਗੋਸਟਿ = ਮਿਲਾਪ।

SikhNet (Spanish)Dios mantiene comunicación con Sus Devotos.

ਤਹ ਹਰਖ ਨ ਸੋਗ; ਨ ਜਨਮ. ਨ ਮਰਤ ॥੩॥

teh harakh na sog; na janam. na marat |3|

Sant Singh KhalsaThere is no pleasure or pain, no birth or death there. ||3||
Manmohan SinghThere is no weal and woe, neither birth nor death.
Manmohan Singh (Punjabi)ਓਥੇ ਨਾਂ ਖੁਸ਼ੀ ਅਤੇ ਨਾਂ ਗਮੀ, ਨਾਂ ਪੈਦਾਇਸ਼ ਨਾਂ ਹੀ ਮੌਤ ਹੈ।
Fareedkot Teeka(ਤਹ) ਸੰਤੋਂ ਮੇਂ ਨ ਹਰਖ ਹੈ ਨ ਸੋਕ ਹੈ ਅਰ ਉਹ ਸੰਤ ਨ ਜਨਮਤੇ ਹੈਂ ਨਾ ਮਰਤੇ ਹੈਂ॥੩॥
Prof. Sahib Singhਉਸ ਹਿਰਦੇ ਵਿਚ ਖ਼ੁਸ਼ੀ ਗ਼ਮੀ ਜਨਮ-ਮਰਨ (ਦੇ ਗੇੜ ਦੇ ਡਰ) ਦਾ ਕੋਈ ਅਸਰ ਨਹੀਂ ਹੁੰਦਾ ॥੩॥

ਪਦ ਅਰਥ ਹਰਖ = ਖ਼ੁਸ਼ੀ। ਸੋਗ = ਗ਼ਮ। ਮਰਤ ਮੌਤ ॥੩॥

SikhNet (Spanish)Para ellos no existe más ni la muerte ni el nacimiento, ni el dolor ni el placer.(3)

ਕਰਿ ਕਿਰਪਾ; ਜਿਸੁ ਆਪਿ ਦਿਵਾਇਆ ॥

kar kirapaa; jis aap divaaeaa |

Sant Singh KhalsaOne whom the Lord Himself blesses with His Mercy,
Manmohan SinghHe, whom the Lord Himself mercifully blesses;
Manmohan Singh (Punjabi)ਜਿਸ ਨੂੰ ਸੁਆਮੀ ਖੁਦ ਮਿਹਰ ਧਾਰ ਕੇ ਪ੍ਰਦਾਨ ਕਰਦਾ ਹੈ,
Fareedkot Teekaਪਰਮੇਸ੍ਵਰ ਨੇ ਕ੍ਰਿਪਾ ਕਰ ਕੇ ਜਿਸ ਕੋ ਆਪ ਦਿਵਾਇਆ ਹੈ॥
Prof. Sahib Singh(ਪਰ, ਹੇ ਭਾਈ!) ਜਿਸ ਮਨੁੱਖ ਨੂੰ ਪ੍ਰਭੂ ਨੇ ਆਪ ਕਿਰਪਾ ਕਰ ਕੇ ਇਹ ਧਨ ਦਿਵਾਇਆ ਹੈ,

ਪਦ ਅਰਥ ਕਰਿ = ਕਰ ਕੇ। ਜਿਸੁ = ਜਿਸ ਮਨੁੱਖ ਨੂੰ।

SikhNet (Spanish)Aquél que tiene la Gracia del Señor es bendecido

ਸਾਧਸੰਗਿ; ਤਿਨਿ ਹਰਿ ਧਨੁ ਪਾਇਆ ॥

saadhasang; tin har dhan paaeaa |

Sant Singh Khalsaobtains the Lord's wealth in the Saadh Sangat, the Company of the Holy.
Manmohan Singhobtains the Lord's wealth in the guild of the saints.
Manmohan Singh (Punjabi)ਉਹ ਸਤਿਸੰਗਤ ਅੰਦਰ ਸੁਆਮੀ ਦੇ ਪਦਾਰਥ ਨੂੰ ਪਾ ਲੈਂਦਾ ਹੈ।
Fareedkot Teekaਸੰਤੋਂ ਕੇ (ਸੰਗਿ) ਦ੍ਵਾਰਾ ਤਿਸ ਨੇ ਹਰਿ ਨਾਮ ਰੂਪ ਖਜਾਨੇ ਵਿਚੋਂ ਪੂਰਬੋਕਤ ਗੁਣਾ ਰੂਪੀ ਧਨੁ ਪਾਇਆ ਹੈ॥
Prof. Sahib Singh(ਸਿਰਫ਼) ਉਸ ਮਨੁੱਖ ਨੇ ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹ ਨਾਮ-ਧਨ ਲੱਭਾ ਹੈ।

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਤਿਨਿ = ਉਸ (ਮਨੁੱਖ) ਨੇ।

SikhNet (Spanish)en la Saad Sangat, la Sociedad de los Santos con Su Tesoro.

ਦਇਆਲ ਪੁਰਖ ਨਾਨਕ ਅਰਦਾਸਿ ॥

deaal purakh naanak aradaas |

Sant Singh KhalsaNanak prays to the merciful Primal Lord;
Manmohan SinghBefore the Merciful Master alone, Nanak makes supplication.
Manmohan Singh (Punjabi)ਕੇਵਲ ਮਿਹਰਬਾਨ ਮਾਲਕ ਮੂਹਰੇ ਹੀ ਨਾਨਕ ਪ੍ਰਾਰਥਨਾਂ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਦਇਆਲ ਪੁਰਖ! ਤੇਰੇ ਆਗੇ ਹਮਾਰੀ ਏਹੀ ਅਰਦਾਸ ਹੈ॥
Prof. Sahib Singhਹੇ ਦਇਆ ਦੇ ਸੋਮੇ ਅਕਾਲ ਪੁਰਖ! (ਤੇਰੇ ਸੇਵਕ) ਨਾਨਕ ਦੀ ਭੀ ਇਹੀ ਅਰਜ਼ੋਈ ਹੈ,

ਪਦ ਅਰਥ ਦਇਆਲ = ਹੇ ਦਇਆ ਦੇ ਘਰ ਪ੍ਰਭੂ! ਨਾਨਕ ਅਰਦਾਸਿ = ਨਾਨਕ ਦੀ ਅਰਜ਼ੋਈ।

SikhNet (Spanish)Nanak Te reza: oh Señor Compasivo,

ਹਰਿ ਮੇਰੀ ਵਰਤਣਿ; ਹਰਿ ਮੇਰੀ ਰਾਸਿ ॥੪॥੨੪॥੩੫॥

har meree varatan; har meree raas |4|24|35|

Sant Singh Khalsathe Lord is my merchandise, and the Lord is my capital. ||4||24||35||
Manmohan SinghGod is my merchandise and God is my capital-stock.
Manmohan Singh (Punjabi)ਵਾਹਿਗੁਰੂ ਮੇਰੀ ਸੁਦਾਗਰੀ ਦਾ ਮਾਲ ਹੈ ਅਤੇ ਵਾਹਿਗੁਰੂ ਹੀ ਮੇਰੀ ਪੂੰਜੀ ਹੈ।
Fareedkot Teekaਹੇ ਹਰੀ! ਤੇਰੇ ਸਾਥ ਹੀ ਮੇਰੀ ਵਰਤਨ ਹੋਵੈ ਔ ਹੇ ਹਰੀ! ਮੇਰੀ ਪੂੰਜੀ ਭੀ ਤੂੰ ਹੀ ਹੋਵੈਂ॥੪॥੨੪॥੩੫॥☬ਪਾਰਬ੍ਰਹਮ ਕੀ ਬੇਅੰਤਤਾ ਦਿਖਾਵਤੇ ਹੈਂ:
Prof. Sahib Singhਕਿ ਤੇਰਾ ਨਾਮ ਮੇਰਾ ਸਰਮਾਇਆ ਬਣਿਆ ਰਹੇ, ਤੇਰਾ ਨਾਮ ਮੇਰੀ ਹਰ ਵੇਲੇ ਦੀ ਵਰਤਣ ਵਾਲੀ ਸ਼ੈ ਬਣੀ ਰਹੇ ॥੪॥੨੪॥੩੫॥

ਪਦ ਅਰਥ ਵਰਤਣਿ = ਹਰ ਵੇਲੇ ਵਰਤੀ ਜਾਣ ਵਾਲੀ ਸ਼ੈ। ਰਾਸਿ = ਪੂੰਜੀ, ਸਰਮਾਇਆ ॥੪॥੨੪॥੩੫॥

SikhNet (Spanish)eres mi único Capital.(4-24-35)

Open this shabad (19 lines, Angs 893-894) →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਮਹਿਮਾ. ਨ ਜਾਨਹਿ ਬੇਦ ॥

mahimaa. na jaaneh bed |

Sant Singh KhalsaThe Vedas do not know His greatness.
Manmohan SinghThe Vedas know not God's greatness.
Manmohan Singh (Punjabi)ਵੇਦ, ਵਾਹਿਗੁਰੂ ਦੀ ਵਿਸ਼ਾਲਤਾ ਨੂੰ ਨਹੀਂ ਜਾਣਦੇ।
Fareedkot Teekaਜਿਸ ਕੀ ਬੇਦ ਭੀ ਮਹਿਮਾ ਕੋ ਨਹੀਂ ਜਾਨਤੇ ਹੈਂ॥
Prof. Sahib Singh(ਹੇ ਭਾਈ! ਪ੍ਰਭੂ ਕੇਡਾ ਵੱਡਾ ਹੈ-ਇਹ ਗੱਲ (ਚਾਰੇ) ਵੇਦ (ਭੀ) ਨਹੀਂ ਜਾਣਦੇ।

ਪਦ ਅਰਥ ਮਹਿਮਾ = ਵਡਿਆਈ। ਨ ਜਾਨਹਿ = ਨਹੀਂ ਜਾਣਦੇ {ਬਹੁ-ਵਚਨ}। ਬੇਦ = ਚਾਰੇ ਵੇਦ {ਬਹੁ-ਵਚਨ}।

SikhNet (Spanish)Aun los Vedas no conocen toda Tu Magnificencia,

ਬ੍ਰਹਮੇ. ਨਹੀ ਜਾਨਹਿ ਭੇਦ ॥

brahame. nahee jaaneh bhed |

Sant Singh KhalsaBrahma does not know His mystery.
Manmohan SinghBrahmas can not realise His secrets.
Manmohan Singh (Punjabi)ਬ੍ਰਹਿਮੇ ਉਸ ਦੇ ਭੇਤਾਂ ਨੂੰ ਅਨੁਭਵ ਨਹੀਂ ਕਰ ਸਕਦੇ।
Fareedkot Teekaਬ੍ਰਹਮੋ ਭੀ ਭੇਦ ਕੋ ਨਹੀਂ ਜਾਨਤੇ ਹੈਂ॥
Prof. Sahib Singhਅਨੇਕਾਂ ਬ੍ਰਹਮਾ ਭੀ (ਉਸ ਦੇ) ਦਿਲ ਦੀ ਗੱਲ ਨਹੀਂ ਜਾਣਦੇ।

ਪਦ ਅਰਥ ਬ੍ਰਹਮੇ = ਅਨੇਕਾਂ ਬ੍ਰਹਮਾ {ਬਹੁ-ਵਚਨ}। ਭੇਦ = (ਪਰਮਾਤਮਾ ਦੇ) ਦਿਲ ਦੀ ਗੱਲ।

SikhNet (Spanish)oh Dios; ni Brahma conoce todo Tu Misterio.

ਅਵਤਾਰ. ਨ ਜਾਨਹਿ ਅੰਤੁ ॥

avataar. na jaaneh ant |

Sant Singh KhalsaIncarnated beings do not know His limit.
Manmohan SinghThe incarnations know not His limit.
Manmohan Singh (Punjabi)ਪੰਗੰਬਰ ਉਸ ਦੇ ਓੜਕ ਨਹੀਂ ਜਾਣਦੇ।
Fareedkot Teekaਪੁਨਹ ਰਾਮ ਕ੍ਰਿਸ਼ਨ ਆਦੀ ਅਵਤਾਰ ਭੀ ਅੰਤ ਨਹੀਂ ਜਾਨਤੇ॥
Prof. Sahib Singhਸਾਰੇ ਅਵਤਾਰ ਭੀ ਉਸ (ਪਰਮਾਤਮਾ ਦੇ ਗੁਣਾਂ) ਦਾ ਅੰਤ ਨਹੀਂ ਜਾਣਦੇ।
SikhNet (Spanish)Las demás encarnaciones tampoco conocieron Tu fin,

ਪਰਮੇਸਰੁ ਪਾਰਬ੍ਰਹਮ ਬੇਅੰਤੁ ॥੧॥

paramesar paarabraham beant |1|

Sant Singh KhalsaThe Transcendent Lord, the Supreme Lord God, is infinite. ||1||
Manmohan SinghInfinite is God, the Transcendent Lord.
Manmohan Singh (Punjabi)ਅਨੰਤ ਹੈ ਪਰਮ ਪ੍ਰਭੂ ਵਾਹਿਗੁਰੂ।
Fareedkot Teekaਇਸੀ ਤੇ ਸਰਬ ਕਾ ਪਰਾ ਜੋ ਈਸਰੁ ਪ੍ਰੇਰਕ ਪਾਰਬ੍ਰਹਮ ਹੈ, ਸੋ ਸਦਾ ਹੀ ਬੇਅੰਤੁ ਹੈ॥੧॥
Prof. Sahib Singhਹੇ ਭਾਈ! ਪਾਰਬ੍ਰਹਮ ਪਰਮੇਸਰ ਬੇਅੰਤ ਹੈ ॥੧॥
SikhNet (Spanish)pues eres el Infinito, el Dios de dioses Trascendente.(1)

ਅਪਨੀ ਗਤਿ; ਆਪਿ ਜਾਨੈ ॥

apanee gat; aap jaanai |

Sant Singh KhalsaOnly He Himself knows His own state.
Manmohan SinghHis state, He Himself knows.
Manmohan Singh (Punjabi)ਆਪਣੀ ਅਵਸਥਾ ਨੂੰ ਉਹ ਆਪੇ ਹੀ ਜਾਣਦਾ ਹੈ।
Fareedkot Teekaਪਰਮੇਸ੍ਵਰ ਅਪਨੀ ਗਤੀ ਆਪ ਹੀ ਜਾਨਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਕਿਹੋ ਜਿਹਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ।

ਪਦ ਅਰਥ ਗਤਿ = ਹਾਲਤ। ਜਾਨੈ = ਜਾਣਦਾ ਹੈ।

SikhNet (Spanish)Sólo Tú conoces Tu Propio Estado;

ਸੁਣਿ ਸੁਣਿ ਅਵਰ ਵਖਾਨੈ ॥੧॥ ਰਹਾਉ ॥

sun sun avar vakhaanai |1| rahaau |

Sant Singh KhalsaOthers speak of Him only by hearsay. ||1||Pause||
Manmohan SinghOthers speak of Him from mere hearsay. Pause.
Manmohan Singh (Punjabi)ਕੇਵਲ ਸੁਣ ਸਸੁਣਾ ਕੇ ਹੀ ਹੋਰ ਉਸ ਨੂੰ ਵਰਨਣ ਕਰਦੇ ਹਨ। ਠਹਿਰਾਓ।
Fareedkot Teekaਹੋਰ ਤੋਂ ਬੇਦ ਸਾਸਤ੍ਰੋਂ ਸੇ ਸੁਣ ਸੁਣ ਕੇ ਬਖਾਨਤੇ ਹੈਂ॥੧॥ ਰਹਾਉ ॥
Prof. Sahib Singh(ਜੀਵ) ਹੋਰਨਾਂ ਪਾਸੋਂ ਸੁਣ ਸੁਣ ਕੇ ਹੀ (ਪਰਮਾਤਮਾ ਬਾਰੇ) ਜ਼ਿਕਰ ਕਰਦਾ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਸੁਣਿ = ਸੁਣ ਕੇ। ਅਵਰ = ਹੋਰਨਾਂ ਪਾਸੋਂ। ਵਖਾਨੈ = (ਜਗਤ) ਬਿਆਨ ਕਰਦਾ ਹੈ ॥੧॥ ਰਹਾਉ ॥

SikhNet (Spanish)los demás sólo imitan a los otros.(1-Pausa)

ਸੰਕਰਾ; ਨਹੀ ਜਾਨਹਿ ਭੇਵ ॥

sankaraa; nahee jaaneh bhev |

Sant Singh KhalsaShiva does not know His mystery.
Manmohan SinghShiva knows not the Lord's way,
Manmohan Singh (Punjabi)ਸ਼ਿਵਜੀ ਪ੍ਰਭੂ ਦੀ ਰੀਤੀ ਨੂੰ ਨਹੀਂ ਜਾਣਦਾ।
Fareedkot Teekaਸ਼ਿਵਜੀ ਭੇਦ ਕੋ ਨਹੀਂ ਜਾਨਤੇ ਹੈਂ॥
Prof. Sahib Singh(ਹੇ ਭਾਈ!) ਅਨੇਕਾਂ ਸ਼ਿਵ ਜੀ ਪਰਮਾਤਮਾ ਦੇ ਦਿਲ ਦੀ ਗੱਲ ਨਹੀਂ ਜਾਣਦੇ,

ਪਦ ਅਰਥ ਸੰਕਰ = ਅਨੇਕਾਂ ਸ਼ਿਵ। ਭੇਵ = ਭੇਦ।

SikhNet (Spanish)Shiva tampoco conoce Tu Misterio;

ਖੋਜਤ ਹਾਰੇ ਦੇਵ ॥

khojat haare dev |

Sant Singh KhalsaThe gods gave grown weary of searching for Him.
Manmohan SinghThe gods have grown weary searching for Him.
Manmohan Singh (Punjabi)ਦੇਵਤੇ ਉਸ ਨੂੰ ਖੋਜਦੇ ਭਾਲਦੇ ਹਾਰ ਹੁੱਟ ਗਏ ਹਨ।
Fareedkot Teekaਦੇਵਤਾ ਭੀ ਤਿਸ ਕੋ ਖੋਜ ਕੇ ਖੋਜਤੇ ਹੂਏ ਹਾਰੇ ਹੈਂ॥
Prof. Sahib Singhਅਨੇਕਾਂ ਦੇਵਤੇ ਉਸ ਦੀ ਖੋਜ ਕਰਦੇ ਕਰਦੇ ਥੱਕ ਗਏ।

ਪਦ ਅਰਥ ਹਾਰੇ = ਥੱਕ ਗਏ।

SikhNet (Spanish)los dioses no conocen todo Tu Contenido.

ਦੇਵੀਆ. ਨਹੀ ਜਾਨੈ ਮਰਮ ॥

deveea. nahee jaanai maram |

Sant Singh KhalsaThe goddesses do not know His mystery.
Manmohan SinghThe goddesses know not His mystery.
Manmohan Singh (Punjabi)ਦੇਵੀਆਂ ਉਸ ਦੇ ਰਾਜ ਨੂੰ ਨਹੀਂ ਸਮਝਦੀਆਂ।
Fareedkot Teekaਦੇਵੀਆਂ ਜੋ ਸਰਬ ਸਕਤੀਆਂ ਹੈਂ ਵਹੁ ਭੀ ਭੇਦ ਕੋ ਨਹੀਂ ਜਾਨਤੀਆਂ॥
Prof. Sahib Singhਦੇਵੀਆਂ ਵਿਚੋਂ ਭੀ ਕੋਈ ਉਸ ਪ੍ਰਭੂ ਦਾ ਭੇਦ ਨਹੀਂ ਜਾਣਦੀ।

ਪਦ ਅਰਥ ਜਾਨੈ = ਜਾਣਦੀ। ਮਰਮ = ਭੇਦ।

SikhNet (Spanish)A las diosas tampoco se les reveló todo Tu Misterio.

ਸਭ ਊਪਰਿ; ਅਲਖ ਪਾਰਬ੍ਰਹਮ ॥੨॥

sabh aoopar; alakh paarabraham |2|

Sant Singh KhalsaAbove all is the unseen, Supreme Lord God. ||2||
Manmohan SinghOver all is the Unseen Supreme Lord.
Manmohan Singh (Punjabi)ਸਾਰਿਆਂ ਦੇ ਉਤੇ ਅਦ੍ਰਿਸ਼ਟ ਸ਼੍ਰੋਮਣੀ ਸਾਹਿਬ ਹੈ।
Fareedkot Teekaਕਿਉਂਕਿ ਸਭ ਕੇ ਊਪਰਿ ਪਾਰਬ੍ਰਹਮੁ ਹੈ, ਇਸੀ ਤੇ ਵਹੁ ਅਲਖ ਹੈ ਅਰਥਾਤ ਤਿਸ ਕਾ ਭੇਦੁ ਜਾਨਿਆ ਨਹੀਂ ਜਾਤਾ॥੨॥
Prof. Sahib Singhਹੇ ਭਾਈ! ਪਰਮਾਤਮਾ ਸਭਨਾਂ ਤੋਂ ਵੱਡਾ ਹੈ, ਉਸ ਦੇ ਸਹੀ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ ॥੨॥

ਪਦ ਅਰਥ ਅਲਖ = ਅਲੱਖ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ ॥੨॥

SikhNet (Spanish)Sí, eres nuestro Señor Trascendente e Insondable, el Maestro de todo.(2)

ਅਪਨੈ ਰੰਗਿ ਕਰਤਾ ਕੇਲ ॥

apanai rang karataa kel |

Sant Singh KhalsaThe Creator Lord plays His own plays.
Manmohan SinghHis plays, the Lord plays according to His pleasure,
Manmohan Singh (Punjabi)ਆਪਣੀਆਂ ਖੇਡਾਂ, ਸਾਈਂ ਆਪਣੀ ਮੌਜ ਅਨੁਸਾਰ ਖੇਡਦਾ ਹੈ।
Fareedkot Teekaਵਹੁ ਪ੍ਰਮਾਤਮਾ ਅਪਨੇ (ਰੰਗਿ) ਅਨੰਦ ਮੇਂ ਹੀ ਸਭ ਲੀਲਾ ਕਰਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਆਪਣੀ ਮੌਜ ਵਿਚ (ਜਗਤ ਦੇ ਸਾਰੇ) ਕੌਤਕ ਕਰ ਰਿਹਾ ਹੈ,

ਪਦ ਅਰਥ ਅਪਨੈ ਰੰਗਿ = ਆਪਣੀ ਮੌਜ ਵਿਚ। ਕਰਤਾ = ਕਰਦਾ ਰਹਿੰਦਾ ਹੈ। ਕੇਲ = ਖੇਲ, ਕੌਤਕ, ਤਮਾਸ਼ੇ।

SikhNet (Spanish)Tú revisas Tu Obra como es Tu Voluntad,

ਆਪਿ ਬਿਛੋਰੈ; ਆਪੇ ਮੇਲ ॥

aap bichhorai; aape mel |

Sant Singh KhalsaHe Himself separates, and He Himself unites.
Manmohan SinghHe Himself separates and Himself unites.
Manmohan Singh (Punjabi)ਉਹ ਖੁਦ ਵਿਛੋੜਦਾ ਹੈ ਅਤੇ ਖੁਦ ਹੀ ਮਿਲਾਹਉਂਦਾ ਹੈ।
Fareedkot Teekaਆਪ ਹੀ ਮਨਮੁਖੋਂ ਕੋ ਬਿਛੋੜਤਾ ਹੈ ਅਰੁ ਵਹੁ ਆਪ ਹੀ ਗੁਰਮੁਖੋਂ ਕੋ ਮੇਲ ਲੇਤਾ ਹੈ॥
Prof. Sahib Singhਪ੍ਰਭੂ ਆਪ ਹੀ (ਜੀਵਾਂ ਨੂੰ ਆਪਣੇ ਚਰਨਾਂ ਤੋਂ) ਵਿਛੋੜਦਾ ਹੈ, ਆਪ ਹੀ ਮਿਲਾਂਦਾ ਹੈ।

ਪਦ ਅਰਥ ਬਿਛੋਰੈ = ਵਿਛੋੜਦਾ ਹੈ। ਆਪੇ = ਆਪ ਹੀ।

SikhNet (Spanish)y unes y separas de Tu Ser como es Tu deseo.

ਇਕਿ ਭਰਮੇ; ਇਕਿ ਭਗਤੀ ਲਾਏ ॥

eik bharame; ik bhagatee laae |

Sant Singh KhalsaSome wander around, while others are linked to His devotional worship.
Manmohan SinghSome wander and some He yokes to His novel deeds, He becomes Himself known.
Manmohan Singh (Punjabi)ਕਈ ਭਟਕਦੇ ਹਨ ਤੇ ਕਈਆਂ ਨੂੰ ਉਹ ਆਪਣੀ ਪ੍ਰੇਮ-ਮਈ ਸੇਵਾ ਅੰਦਰ ਜੋੜ ਲੈਂਦਾ ਹੈ।
Fareedkot Teekaਇਕ ਮਨਮੁਖ ਸੰਸਾਰ ਮੇਂ ਭਰਮ ਗਏ ਹੈਂ ਔ ਏਕ ਜੋ ਗੁਰਮੁਖਿ ਹੈਂ, ਸੋ ਭਗਤੀ ਮੇਂ ਲਾਏ ਹੈਂ॥
Prof. Sahib Singhਅਨੇਕਾਂ ਜੀਵਾਂ ਨੂੰ ਉਸ ਨੇ ਭਟਕਣਾ ਵਿਚ ਪਾਇਆ ਹੋਇਆ ਹੈ, ਤੇ ਅਨੇਕਾਂ ਜੀਵਾਂ ਨੂੰ ਆਪਣੀ ਭਗਤੀ ਵਿਚ ਜੋੜਿਆ ਹੋਇਆ ਹੈ।

ਪਦ ਅਰਥ ਇਕਿ = {ਬਹੁ-ਵਚਨ ਲਫ਼ਜ਼ 'ਇਕ' ਤੋਂ} ਅਨੇਕ ਜੀਵ। ਭਰਮੇ = ਭਰਮ ਵਿਚ ਹੀ।

SikhNet (Spanish)Algunos se alejan de Ti, otros se dedican a Tu Alabanza;

ਅਪਣਾ ਕੀਆ; ਆਪਿ ਜਣਾਏ ॥੩॥

apanaa keea; aap janaae |3|

Sant Singh KhalsaBy His actions, He makes Himself known. ||3||
Manmohan SinghHear thou the True tale of the saints.
Manmohan Singh (Punjabi)ਆਪਣੀਆਂ ਲੀਲ੍ਹਾ, ਦੁਆਰਾ ਉਹ ਆਪਣੇ ਆਪ ਨੂੰ ਦਰਸਾਉਂਦਾ ਹੈ।
Fareedkot Teekaਇਹ ਜੋ ਸੰਸਾਰ ਅਪਨਾ ਕੀਆ ਹੂਆ ਹੈ ਆਪ ਹੀ ਗੁਰਮੁਖੋਂ ਕੋ ਝੂਠਾ ਜਨਾਇ ਦੇਤਾ ਹੈ॥੩॥
Prof. Sahib Singh(ਇਹ ਜਗਤ ਉਸ ਦਾ) ਆਪਣਾ ਹੀ ਪੈਦਾ ਕੀਤਾ ਹੋਇਆ ਹੈ, (ਇਸ ਨੂੰ ਉਹ) ਆਪ ਹੀ ਸੂਝ ਬਖ਼ਸ਼ਦਾ ਹੈ ॥੩॥

ਪਦ ਅਰਥ ਕੀਆ = ਪੈਦਾ ਕੀਤਾ ਹੋਇਆ (ਜਗਤ)। ਜਣਾਏ = ਸੂਝ ਦੇਂਦਾ ਹੈ ॥੩॥

SikhNet (Spanish)lo que sea que haces, a través de eso, revelas Tu Ser.(3)

ਸੰਤਨ ਕੀ ਸੁਣਿ ਸਾਚੀ ਸਾਖੀ ॥

santan kee sun saachee saakhee |

Sant Singh KhalsaListen to the true story of the Saints.
Manmohan SinghThey say only that what they see with their eyes.
Manmohan Singh (Punjabi)ਤੂੰ ਸਾਧੂਆਂ ਦੀ ਸੱਚੀ ਵਾਰਤਾ ਸ੍ਰਵਣ ਕਰ।
Fareedkot Teekaਹੇ ਭਾਈ! ਸੰਤੋਂ ਕੀ ਜੋ ਸਚੀ ਕਹਾਣੀ ਹੈ, ਸੋ ਤੂੰ ਸੁਣ॥
Prof. Sahib Singh(ਹੇ ਭਾਈ!) ਸੰਤ-ਜਨਾਂ ਬਾਰੇ ਇਹ ਸੱਚੀ ਗੱਲ ਸੁਣ।

ਪਦ ਅਰਥ ਸਾਚੀ ਸਾਖੀ = ਸਦਾ ਕਾਇਮ ਰਹਿਣ ਵਾਲੀ ਗੱਲ।

SikhNet (Spanish)Escuchen amigos la Instrucción del Santo,

ਸੋ ਬੋਲਹਿ; ਜੋ ਪੇਖਹਿ ਆਖੀ ॥

so boleh; jo pekheh aakhee |

Sant Singh KhalsaThey speak only of what they see with their eyes.
Manmohan SinghHe, the Lord, is affected not by virtue and sin.
Manmohan Singh (Punjabi)ਉਹ ਕੇਵਲ ਓਹੀ ਆਖਦੇ ਹਨ ਜਿਸ ਨੂੰ ਉਹ ਆਪਣੀਆਂ ਅੱਖਾਂ ਨਾਲ ਵੇਖਦੇ ਹਨ।
Fareedkot Teekaਸੰਤ ਜਨ ਸੋ ਬੋਲਤੇ ਹੈਂ, ਜੋ ਨੇਤ੍ਰੋਂ ਸੇ ਦੇਖਤੇ ਹੈਂ; ਵਾ ਜੋ ਸੰਤ ਪਰਮੇਸਰ ਕੇ ਗ੍ਯਾਨ ਨੇਤ੍ਰੋਂ ਕਰਿ ਸਰਬ ਮੇਂ ਪੂਰਨ ਦੇਖਤੇ ਹੈਂ, ਤਿਸੀ ਕੇ ਜਸ ਕੋ ਬੋਲਤੇ ਹੈਂ॥☬ਜੇ ਕਹੇ ਜਿਸ ਕੇ ਜਸ ਕੋ ਸੰਤ ਬੋਲਤੇ ਹੈਂ, ਸੋ ਕੈਸਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਸੰਤ ਜਨ ਉਹ ਕੁਝ ਆਖਦੇ ਹਨ ਜੋ ਉਹ ਆਪਣੀਆਂ ਅੱਖਾਂ ਨਾਲ ਵੇਖਦੇ ਹਨ।

ਪਦ ਅਰਥ ਸੋ = ਉਹ ਕੁਝ। ਬੋਲਹਿ = ਬੋਲਦੇ ਹਨ {ਬਹੁ-ਵਚਨ}। ਪੇਖਹਿ = ਵੇਖਦੇ ਹਨ। ਆਖੀ = (ਆਪਣੀਆਂ) ਅੱਖਾਂ ਨਾਲ।

SikhNet (Spanish)pues dijo sólo lo que vio,

ਨਹੀ ਲੇਪੁ ਤਿਸੁ ਪੁੰਨਿ ਨ ਪਾਪਿ ॥

nahee lep tis pun na paap |

Sant Singh KhalsaHe is not involved with virtue or vice.
Manmohan SinghNanak's Lord is Himself all in all.
Manmohan Singh (Punjabi)ਉਸ ਸਾਹਿਬ ਉਤੇ ਨੇਕੀ ਅਤੇ ਬਦੀ ਦਾ ਕੋਈ ਅਸਰ ਨਹੀਂ ਹੁੰਦਾ।
Fareedkot Teekaਤਿਸ ਕੋ ਪੁੰਨ ਪਾਪ ਕਾ ਸਪਰਸ ਨਹੀਂ ਹੈ, ਭਾਵ ਅਸੰਗ ਹੈ॥
Prof. Sahib Singh(ਸੰਤ ਜਨ ਆਖਦੇ ਹਨ ਕਿ) ਉਸ ਪਰਮਾਤਮਾ ਉਤੇ ਨਾਹ ਕਿਸੇ ਪੁੰਨ ਨੇ ਨਾਹ ਕਿਸੇ ਪਾਪ ਨੇ (ਕਦੇ ਆਪਣਾ) ਪ੍ਰਭਾਵ ਪਾਇਆ ਹੈ।

ਪਦ ਅਰਥ ਲੇਪੁ = ਪ੍ਰਭਾਵ, ਅਸਰ। ਪੁੰਨਿ = ਪੁੰਨ ਨੇ। ਪਾਪਿ = ਪਾਪ ਨੇ।

SikhNet (Spanish)nuestro Dios no está sujeto ni a la virtud ni al vicio,

ਨਾਨਕ ਕਾ ਪ੍ਰਭੁ; ਆਪੇ ਆਪਿ ॥੪॥੨੫॥੩੬॥

naanak kaa prabh; aape aap |4|25|36|

Sant Singh KhalsaNanak's God is Himself all-in-all. ||4||25||36||
Manmohan SinghNanak's Lord is Himself all in all.
Manmohan Singh (Punjabi)ਨਾਨਕ ਦਾ ਸੁਆਮੀ ਸਾਰਾ ਕੁਝ ਖੁਦ-ਬ-ਖੁਦ ਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਕਾ ਸ੍ਵਾਮੀ ਹਰੀ (ਆਪੇ ਆਪਿ) ਸੁਤੇ ਪ੍ਰਕਾਸੁ ਹੈ॥੪॥੨੫॥੩੬॥☬ਪਰਮੇਸ੍ਵਰ ਕੇ ਪਾਸ ਆਪਨੀ ਬੇਨਤੀ ਕਰਤੇ ਹੈਂ:
Prof. Sahib Singhਹੇ ਭਾਈ! ਨਾਨਕ ਦਾ ਪਰਮਾਤਮਾ (ਆਪਣੇ ਵਰਗਾ) ਆਪ ਹੀ ਆਪ ਹੈ ॥੪॥੨੫॥੩੬॥

ਪਦ ਅਰਥ ਆਪੇ ਆਪਿ = ਆਪਣੇ ਵਰਗਾ ਆਪ ਹੀ ਆਪ ॥੪॥੨੫॥੩੬॥

SikhNet (Spanish)pues Él, el Señor, es Él Mismo, Todo en todo y todo fluye de Él. (4-25-36)

Open this shabad →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਕਿਛਹੂ ਕਾਜੁ; ਨ ਕੀਓ ਜਾਨਿ ॥

kichhahoo kaaj; na keeo jaan |

Sant Singh KhalsaI have not tried to do anything through knowledge.
Manmohan SinghTo know Thee, O Lord, I have done no good deed.
Manmohan Singh (Punjabi)ਤੈਨੂੰ ਜਾਨਣ ਲਈ, ਹੇ ਸਾਈਂ! ਮੈਂ ਕੋਈ ਚੰਗਾ ਕੰਮ ਨਹੀਂ ਕੀਤਾ।
Fareedkot Teekaਹੇ ਹਰਿ! ਤੇਰੇ ਜਾਨਣੇ ਵਾਸਤੇ ਮੈਨੇ ਕੋਈ ਭੀ (ਕਿਛਹੂ) ਥੋੜੇ ਮਾਤ੍ਰ ਭੀ ਕਾਮੁ ਨਹੀਂ ਕਰਾ ਹੈ, ਭਾਵ ਸੁਭ ਸਾਧਨ ਹੀਨ ਹਾਂ॥
Prof. Sahib Singhਹੇ ਪ੍ਰਭੂ! ਮੈਂ ਕੋਈ ਭੀ (ਚੰਗਾ) ਕੰਮ ਮਿਥ ਕੇ ਨਹੀਂ ਕਰਦਾ।

ਪਦ ਅਰਥ ਕਿਛਹੂ ਕਾਜੁ = ਕੋਈ ਭੀ (ਚੰਗਾ) ਕੰਮ। ਕੀਓ = ਕੀਤਾ। ਜਾਨਿ = ਜਾਣ ਕੇ, ਮਿਥ ਕੇ।

SikhNet (Spanish)Conscientemente no he hecho ninguna buena acción,

ਸੁਰਤਿ ਮਤਿ ਨਾਹੀ ਕਿਛੁ ਗਿਆਨਿ ॥

surat mat naahee kichh giaan |

Sant Singh KhalsaI have no knowledge, intelligence or spiritual wisdom.
Manmohan SinghI have no wisdom, intelligence and Divine Knowledge.
Manmohan Singh (Punjabi)ਮੇਰੇ ਵਿੱਚ ਕੋਈ ਸਿਆਣਪ, ਅਕਲਮੰਦੀ ਅਤੇ ਬ੍ਰਹਿਮਬੋਧ ਨਹੀਂ।
Fareedkot Teekaਇਸੀ ਤੇ ਸੁਸਟੂ ਪ੍ਰੀਤੀ ਅਰੁ ਆਤਮੁ ਵਿਸੈਣੀ ਮਤੀ ਪੁਨਹ ਸਾਸਤ੍ਰ ਕਾ ਗਿਆਨ ਭੀ ਮੇਰੇ ਕੋ ਕੁਛ ਨਹੀਂ ਹੈ॥
Prof. Sahib Singhਗਿਆਨ-ਚਰਚਾ ਵਿਚ ਭੀ ਮੇਰੀ ਸੁਰਤ ਮੇਰੀ ਮਤਿ ਨਹੀਂ ਟਿਕਦੀ।

ਪਦ ਅਰਥ ਗਿਆਨਿ = ਗਿਆਨ = ਚਰਚਾ ਵਿਚ। ਸੁਰਤਿ = ਧਿਆਨ, ਲਗਨ।

SikhNet (Spanish)pues no hay ni una pizca de entendimiento,

ਜਾਪ ਤਾਪ ਸੀਲ ਨਹੀ ਧਰਮ ॥

jaap taap seel nahee dharam |

Sant Singh KhalsaI have not practiced chanting, deep meditation, humility or righteousness.
Manmohan SinghI possess not meditation, toil, humility and faith.
Manmohan Singh (Punjabi)ਮੇਰੇ ਪੱਲੇ ਸਿਮਰਨ, ਕਰੜੀ ਘਾਲ, ਨਿਮਰਤਾ ਅਤੇ ਈਮਾਨ ਨਹੀਂ।
Fareedkot Teekaਜਪੁ ਔ ਤਪੁ ਪੁਨਹ (ਸੀਲ) ਜਤੁ ਵਾ ਉਤਮੁ ਸੁਭਾਉ ਧਰਮੁ ਭੀ ਨਹੀਂ ਹੈ॥
Prof. Sahib Singhਹੇ ਪ੍ਰਭੂ! ਜਪਾਂ ਤਪਾਂ ਸੀਲ-ਧਰਮ ਨੂੰ ਭੀ ਮੈਂ ਨਹੀਂ ਜਾਣਦਾ।

ਪਦ ਅਰਥ ਸੀਲ = ਚੰਗਾ ਸੁਭਾਉ।

SikhNet (Spanish)intuición o sabiduría en mí. Sí, no conozco la contemplación, ni la austeridad, ni la buena conducta,

ਕਿਛੂ ਨ ਜਾਨਉ; ਕੈਸਾ ਕਰਮ ॥੧॥

kichhoo na jaanau; kaisaa karam |1|

Sant Singh KhalsaI know nothing of such good karma. ||1||
Manmohan SinghI know not what meritorious deeds are.
Manmohan Singh (Punjabi)ਮੈਂ ਨਹੀਂ ਜਾਣਦਾ ਕਿ ਨੇਕ ਅਮਲ ਕੇਹੋ ਜਿਹੇ ਹਨ।
Fareedkot Teekaਕੁਛ ਭੀ ਨਹੀਂ ਜਾਨਤਾ ਹੂੰ ਕਿ ਸੁਖਦਾਈ ਕੈਸਾ ਕਰਮੁ ਹੈ॥੧॥
Prof. Sahib Singhਮੈਨੂੰ ਕੋਈ ਸਮਝ ਨਹੀਂ ਕਿ ਕਰਮ-ਕਾਂਡ ਕਿਹੋ ਜਿਹੇ ਹੁੰਦੇ ਹਨ ॥੧॥

ਪਦ ਅਰਥ ਨ ਜਾਨਉ = ਨ ਜਾਨਉਂ, ਮੈਂ ਨਹੀਂ ਜਾਣਦਾ। ਕਰਮ-ਕਰਮ ਕਾਂਡ ॥੧॥

SikhNet (Spanish)ni la rectitud; tampoco sé lo que son las buenas acciones.(1)

ਠਾਕੁਰ ਪ੍ਰੀਤਮ ਪ੍ਰਭ ਮੇਰੇ ॥

tthaakur preetam prabh mere |

Sant Singh KhalsaO my Beloved God, my Lord and Master,
Manmohan SinghO my Beloved Lord Master!
Manmohan Singh (Punjabi)ਹੇ ਮੈਡੇ ਪਿਆਰੇ ਸੁਆਮੀ ਮਾਲਕ!
Fareedkot Teekaਹੇ ਮੇਰੇ ਪ੍ਰੀਤਮ ਠਾਕੁਰ ਸਾਮਰਥ! ॥
Prof. Sahib Singhਹੇ ਮੇਰੇ ਪ੍ਰੀਤਮ ਪ੍ਰਭੂ! ਹੇ ਮੇਰੇ ਠਾਕੁਰ!

ਪਦ ਅਰਥ ਠਾਕੁਰ = ਹੇ ਠਾਕੁਰ!

SikhNet (Spanish)Oh Maestro mío, oh Dios mío, oh mi Amor, no hay nadie sin Ti.

ਤੁਝ ਬਿਨੁ ਦੂਜਾ ਅਵਰੁ. ਨ ਕੋਈ; ਭੂਲਹ ਚੂਕਹ ਪ੍ਰਭ ਤੇਰੇ ॥੧॥ ਰਹਾਉ ॥

tujh bin doojaa avar. na koee; bhoolah chookah prabh tere |1| rahaau |

Sant Singh Khalsathere is none other than You. Even though I wander and make mistakes, I am still Yours, God. ||1||Pause||
Manmohan SinghWithout Thee, there is not any other, erring and straying though, I am still Thine, O my Lord. Pause.
Manmohan Singh (Punjabi)ਤੇਰੇ ਬਗੈਰ ਹੋਰ ਕੋਈ ਨਹੀਂ। ਔਝੜ ਜਾਂਦਾ ਅਤੇ ਕੁਰਾਹੇ ਪੈਂਦਾ ਹੋਇਆ ਭੀ ਮੈਂ ਤੈਡਾਂ ਹੀ ਹਾਂ, ਹੇ ਮੇਰੇ ਸੁਆਮੀ! ਠਹਿਰਾਓ।
Fareedkot Teekaਤੇਰੇ ਬਿਨਾਂ ਮੇਰਾ ਹੋਰ ਕੋਈ ਨਹੀਂ ਹੈ। ਜੋ ਸੰਤ ਸੇਵਾ ਤੇ ਭੂਲ ਜਾਵੇ ਔ ਤੇਰੇ ਭਜਨ ਸੇ ਚੂਕ ਹੋ ਜਾਏ ਤੋ ਭੀ ਤੇਰੇ ਹੀ ਦਾਸ ਕਹਾਵੇਂਗੇ॥੧॥ ਰਹਾਉ ॥
Prof. Sahib Singhਜੇ ਅਸੀਂ ਭੁੱਲਾਂ ਕਰਦੇ ਹਾਂ, ਜੇ ਅਸੀਂ (ਜੀਵਨ-ਰਾਹ ਤੋਂ) ਖੁੰਝਦੇ ਹਾਂ, ਤਾਂ ਭੀ ਹੇ ਪ੍ਰਭੂ! ਅਸੀਂ ਤੇਰੇ ਹੀ ਹਾਂ, ਤੈਥੋਂ ਬਿਨਾ ਸਾਡਾ ਹੋਰ ਕੋਈ ਨਹੀਂ ਹੈ ॥੧॥ ਰਹਾਉ ॥

ਪਦ ਅਰਥ ਭੂਲਹ = (ਜੇ) ਅਸੀਂ ਭੁੱਲਾਂ ਕਰਦੇ ਹਾਂ। ਚੂਕਹ = (ਜੇ) ਅਸੀਂ ਖੁੰਝਦੇ ਹਾਂ। ਪ੍ਰਭ = ਹੇ ਪ੍ਰਭੂ! ॥੧॥ ਰਹਾਉ ॥

SikhNet (Spanish)Aunque falle y cometa errores, Te pertenezco.(1-Pausa)

ਰਿਧਿ ਨ ਬੁਧਿ; ਨ ਸਿਧਿ ਪ੍ਰਗਾਸੁ ॥

ridh na budh; na sidh pragaas |

Sant Singh KhalsaI have no wealth, no intelligence, no miraculous spiritual powers; I am not enlightened.
Manmohan SinghI possess not wealth, ingenuity, perfection and Divine Light.
Manmohan Singh (Punjabi)ਮੇਰੇ ਪੱਲੇ ਪਦਾਰਥ, ਪ੍ਰਬੀਨਤਾ, ਪੂਰਨਤਾ ਅਤੇ ਪ੍ਰਮੇਸ਼ਰੀ ਪ੍ਰਕਾਸ਼ ਨਹੀਂ।
Fareedkot Teekaਮੇਰੇ ਮੇਂ ਰਿਧੀ ਭੀ ਨਹੀਂ ਹੈ ਔ ਕਿਸੀ ਪ੍ਰਕਾਰ ਕੀ ਅਕਲ ਭੀ ਨਹੀਂ, ਪੁਨਹ ਕਿਸੀ ਸਿਧੀ ਕਾ ਪ੍ਰਗਟ ਹੋਨਾ ਨਹੀਂ ਹੈ॥
Prof. Sahib Singhਹੇ ਮੇਰੇ ਪ੍ਰਭੂ! ਕਰਾਮਾਤੀ ਤਾਕਤਾਂ ਦੀ ਸੂਝ-ਬੂਝ ਤੇ ਪ੍ਰਕਾਸ਼ ਮੇਰੇ ਅੰਦਰ ਨਹੀਂ ਹੈ।

ਪਦ ਅਰਥ ਰਿਧਿ = (Supernatural Power) ਕਰਾਮਾਤੀ ਤਾਕਤ ਜਿਸ ਨਾਲ ਮਨ-ਇੱਛਤ ਪਦਾਰਥ ਪ੍ਰਾਪਤ ਕੀਤੇ ਜਾ ਸਕਣ। ਸਿਧਿ = ਕਰਾਮਾਤੀ ਤਾਕਤ। ਬੁਧਿ = ਉੱਚੀ ਸੂਝ-ਬੂਝ।

SikhNet (Spanish)Mi mente no está despierta, ni poseo poderes milagrosos;

ਬਿਖੈ ਬਿਆਧਿ ਕੇ ਗਾਵ ਮਹਿ ਬਾਸੁ ॥

bikhai biaadh ke gaav meh baas |

Sant Singh KhalsaI dwell in the village of corruption and sickness.
Manmohan SinghI abide in the village of deadly sins and mental ailments.
Manmohan Singh (Punjabi)ਮੈਂ ਪ੍ਰਾਣਨਾਸਕ ਪਾਪਾਂ ਅਤੇ ਆਤਮਕ ਰੋਗਾਂ ਦੇ ਪਿੰਡ ਵਿੱਚ ਆ ਵੱਸਦਾ ਹਾਂ।
Fareedkot Teekaਬਿਖੇ ਰੂਪ ਜੋ ਬਿਆਪੀ ਰੋਗ ਹੈਂ, ਤਿਸੀ ਗਾਉਂ ਮੇਂ ਮੇਰਾ ਬਾਸਾ ਹੈ, ਭਾਵ ਰੋਗਾਂ ਦੀ ਖਾਣ ਸਰੀਰ ਮੇਂ ਮੇਰਾ ਰਹਿਣਾ ਹੈ॥
Prof. Sahib Singhਵਿਕਾਰਾਂ ਤੇ ਰੋਗਾਂ ਦੇ ਇਸ ਸਰੀਰ-ਪਿੰਡ ਵਿਚ ਮੇਰਾ ਵਸੇਬਾ ਹੈ।

ਪਦ ਅਰਥ ਬਿਖੈ = ਵਿਸ਼ੇ। ਬਿਆਧਿ = {व्याधि} ਸਰੀਰਕ ਰੋਗ। ਗਾਵ ਮਹਿ = ਪਿੰਡ ਵਿਚ {ਲਫ਼ਜ਼ 'ਗਾਉ' ਤੋਂ ਸੰਬੰਧਕ ਦੇ ਕਾਰਨ 'ਗਾਵ' ਬਣ ਗਿਆ ਹੈ}।

SikhNet (Spanish)vivo en el pueblo rodeado de vicio y maldad.

ਕਰਣਹਾਰ; ਮੇਰੇ ਪ੍ਰਭ ਏਕ ॥

karanahaar; mere prabh ek |

Sant Singh KhalsaO my One Creator Lord God,
Manmohan SinghO my unique Creator-Lord,
Manmohan Singh (Punjabi)ਹੇ ਮੈਡੇ ਅਦੁੱਤੀ ਸਿਰਜਣਹਾਰ ਸੁਆਮੀ!
Fareedkot Teekaਹੇ ਮੇਰੇ ਪ੍ਰਭੂ ਕਰਣਹਾਰ! ॥
Prof. Sahib Singhਹੇ ਮੇਰੇ ਸਿਰਜਣਹਾਰ!
SikhNet (Spanish)Eres mi Único Señor Creador

ਨਾਮ ਤੇਰੇ ਕੀ; ਮਨ ਮਹਿ ਟੇਕ ॥੨॥

naam tere kee; man meh ttek |2|

Sant Singh KhalsaYour Name is the support of my mind. ||2||
Manmohan Singhwithin my mind is the mainstay of Thy Name alone
Manmohan Singh (Punjabi)ਮੇਰੇ ਚਿੱਤ ਅੰਦਰ ਕੇਵਲ ਤੇਰੇ ਨਾਮ ਦਾ ਹੀ ਆਸਰਾ ਹੈ।
Fareedkot Teekaਏਕ ਤੇਰੇ ਨਾਮ ਕੀ ਹੀ ਮੇਰੇ ਮਨ ਕੋ ਸਰਨ ਹੈ, ਭਾਵ ਤੇਰੇ ਨਾਮ ਕਾ ਹੀ ਆਸਰਾ ਲੀਆ ਹੈ॥੨॥
Prof. Sahib Singhਮੇਰੇ ਮਨ ਵਿਚ ਸਿਰਫ਼ ਤੇਰੇ ਨਾਮ ਦਾ ਸਹਾਰਾ ਹੈ ॥੨॥

ਪਦ ਅਰਥ ਟੇਕ = ਆਸਰਾ ॥੨॥

SikhNet (Spanish)y mi mente se apoya sólo en Tu Nombre.(2)

ਸੁਣਿ ਸੁਣਿ ਜੀਵਉ; ਮਨਿ ਇਹੁ ਬਿਸ੍ਰਾਮੁ ॥

sun sun jeevau; man ihu bisraam |

Sant Singh KhalsaHearing, hearing Your Name, I live; this is my mind's consolation.
Manmohan SinghWithin my mind is this consolation, that by hearing, hearing Thy Name, I can live restfully
Manmohan Singh (Punjabi)ਮੇਰੇ ਚਿੱਤ ਅੰਦਰ ਇਹ ਢਾਰਸ ਹੈ ਕਿ ਤੇਰੇ ਨਾਮ ਨੂੰ ਸ੍ਰਵਣ ਕਰ ਕਰਕੇ ਮੈਂ ਟਿਕਾ ਵਿੱਚ ਜੀਉਂਦਾ ਰਹਿ ਸਕਦਾ ਹਾਂ।
Fareedkot Teekaਤੇਰੇ ਨਾਮ ਕੋ ਸੁਣ ਸੁਣ ਕੇ ਜੀਵਤਾ ਹੂੰ, ਮੇਰੇ ਮਨ ਨੇ (ਇਹੁ) ਇਸੀ ਸੇ ਇਹੀ ਬਿਸਰਾਮ ਪਾਇਆ ਹੈ, ਭਾਵ ਨਾਮ ਵਿਖੇ ਮੇਰਾ ਮਨ ਇਸਥਿਤ ਹੋ ਰਹਾ ਹੈ॥
Prof. Sahib Singhਹੇ ਮੇਰੇ ਪ੍ਰਭੂ! (ਤੇਰਾ ਨਾਮ) ਸੁਣ ਸੁਣ ਕੇ ਹੀ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। ਮੇਰੇ ਮਨ ਵਿਚ (ਸਿਰਫ਼) ਇਹ ਧਰਵਾਸ ਹੈ

ਪਦ ਅਰਥ ਜੀਵਉ = ਜੀਵਉਂ, ਮੈਂ ਜੀਊਂਦਾ ਹਾਂ। ਮਨਿ = ਮਨ ਵਿਚ। ਬਿਸ੍ਰਾਮੁ = ਧਰਵਾਸ।

SikhNet (Spanish)Lo único que sostiene a mi mente es que pueda vivir escuchando eternamente Tu Alabanza.

ਪਾਪ ਖੰਡਨ; ਪ੍ਰਭ ਤੇਰੋ ਨਾਮੁ ॥

paap khanddan; prabh tero naam |

Sant Singh KhalsaYour Name, God, is the Destroyer of sins.
Manmohan SinghThy Name, O Lord, is the Destroyer of sins.
Manmohan Singh (Punjabi)ਤੇਰਾ ਨਾਮ, ਹੇ ਸੁਆਮੀ! ਪਾਪਾਂ ਨੂੰ ਨਾਸ ਕਰਨ ਵਾਲਾ ਹੈ।
Fareedkot Teekaਹੇ ਪ੍ਰਭੂ! ਤੇਰਾ ਨਾਮ ਹੀ ਸਰਬ ਪਾਪੋਂ ਕੋ ਖੰਡਨਹਾਰਾ ਹੈ॥
Prof. Sahib Singhਕਿ ਤੇਰਾ ਨਾਮ ਪਾਪਾਂ ਦਾ ਨਾਸ ਕਰਨ ਵਾਲਾ ਹੈ।

ਪਦ ਅਰਥ ਪਾਪ ਖੰਡਨ = ਪਾਪਾਂ ਦਾ ਨਾਸ ਕਰਨ ਵਾਲਾ। ਪ੍ਰਭ = ਹੇ ਪ੍ਰਭੂ!

SikhNet (Spanish)Oh Dios, Tu Mérito es borrar nuestros errores;

ਤੂ ਅਗਨਤੁ; ਜੀਅ ਕਾ ਦਾਤਾ ॥

too aganat; jeea kaa daataa |

Sant Singh KhalsaYou, O Limitless Lord, are the Giver of the soul.
Manmohan SinghThou, O Infinite Lord, art the Giver of life-breath.
Manmohan Singh (Punjabi)ਤੂੰ ਹੇ ਬੇਅੰਤ ਸਾਹਿਬ! ਜਿੰਦਜਾਨ ਬਖਸ਼ਣ ਵਾਲਾ ਹੈਂ।
Fareedkot Teekaਤੂੰ ਹੀ ਬਿਅੰਤ ਜੀਵੋਂ ਕਾ ਦਾਤਾ ਹੈਂ॥
Prof. Sahib Singhਪ੍ਰਭੂ! ਤੇਰੀਆਂ ਤਾਕਤਾਂ ਗਿਣੀਆਂ ਨਹੀਂ ਜਾ ਸਕਦੀਆਂ, ਤੂੰ ਹੀ ਜਿੰਦ-ਦੇਣ ਵਾਲਾ ਹੈਂ।

ਪਦ ਅਰਥ ਅਗਨਤੁ = {ਅ-ਗਨਤੁ} ਲੇਖੇ ਤੋਂ ਪਰੇ। ਜੀਅ ਕਾ = ਜਿੰਦ ਦਾ।

SikhNet (Spanish)Tu Ser Infinito nos ha bendecido con un Alma

ਜਿਸਹਿ ਜਣਾਵਹਿ; ਤਿਨਿ ਤੂ ਜਾਤਾ ॥੩॥

jiseh janaaveh; tin too jaataa |3|

Sant Singh KhalsaHe alone knows You, unto whom You reveal Yourself. ||3||
Manmohan SinghHe alone know thee, whom Thou makest know Thyself.
Manmohan Singh (Punjabi)ਕੇਵਲ ਉਹ ਹੀ ਤੈਨੂੰ ਜਾਣਦਾ ਹੈ, ਜਿਸਨੂੰ ਤੂੰ ਆਪਣੇ ਆਪ ਨੂੰ ਜਣਾਉਂਦਾ ਹੈਂ।
Fareedkot Teekaਜਿਸ ਅਪਨੇ ਪਿਆਰੇ ਕੋ ਤੂੰ ਜਨਾਵਤਾ ਹੈਂ (ਤੂੰ) ਤਿਸੀ ਨੇ ਜਾਨਿਆ ਹੈਂ॥੩॥
Prof. Sahib Singhਜਿਸ ਮਨੁੱਖ ਨੂੰ ਤੂੰ ਸੂਝ ਬਖ਼ਸ਼ਦਾ ਹੈਂ, ਉਸ ਨੇ ਹੀ ਤੇਰੇ ਨਾਲ ਜਾਣ ਪਛਾਣ ਪਾਈ ਹੈ ॥੩॥

ਪਦ ਅਰਥ ਜਿਸਹਿ = ਜਿਸ ਨੂੰ। ਜਣਾਵਹਿ = ਤੂੰ ਸਮਝ ਬਖ਼ਸ਼ਦਾ ਹੈਂ। ਤਿਨਿ = ਉਸ ਮਨੁੱਖ ਨੇ। ਤੂ = ਤੈਨੂੰ ॥੩॥

SikhNet (Spanish)y sólo Te conoce aquél que tiene la Bendición de Conocerte.(3)

ਜੋ ਉਪਾਇਓ; ਤਿਸੁ ਤੇਰੀ ਆਸ ॥

jo upaaeo; tis teree aas |

Sant Singh KhalsaWhoever has been created, rests his hopes in You.
Manmohan SinghWhosoever Thou, createst, he rests his hope in Thee, O Lord.
Manmohan Singh (Punjabi)ਜਿਸ ਕਿਸੇ ਨੂੰ ਤੂੰ ਰਚਦਾ ਹੈਂ, ਉਹ ਤੇਰੇ ਉਤੇ ਹੀ ਆਪਣੀ ਉਮੈਦ ਬੰਨ੍ਹਦਾ ਹੈ, ਹੇ ਪ੍ਰਭੂ!
Fareedkot Teekaਜੋ ਸੰਸਾਰ ਮੇਂ ਜੀਵ ਉਤਪੰਨ ਕੀਆ ਹੈ ਤਿਸ ਕੋ ਤੇਰੀ ਹੀ ਆਸ ਹੈ॥
Prof. Sahib Singhਜਿਸ ਜਿਸ ਜੀਵ ਨੂੰ ਤੂੰ ਪੈਦਾ ਕੀਤਾ ਹੈ, ਉਸ ਨੂੰ ਤੇਰੀ (ਸਹਾਇਤਾ ਦੀ) ਹੀ ਆਸ ਹੈ।

ਪਦ ਅਰਥ ਉਪਾਇਓ = (ਤੂੰ) ਪੈਦਾ ਕੀਤਾ ਹੈ।

SikhNet (Spanish)Quien sea que hayas creado, se apoya sólo en Ti.

ਸਗਲ ਅਰਾਧਹਿ ਪ੍ਰਭ ਗੁਣਤਾਸ ॥

sagal araadheh prabh gunataas |

Sant Singh KhalsaAll worship and adore You, God, O treasure of excellence.
Manmohan SinghAll mediate on Thee, O my Master the Treasure of excellences.
Manmohan Singh (Punjabi)ਸਾਰੇ ਹੀ ਤੇਰਾ ਸਿਮਰਨ ਕਰਦੇ ਹਨ, ਹੇ ਗੁਣਾਂ ਦੇ ਖਜਾਨੇ ਮੇਰੇ ਮਾਲਕ!
Fareedkot Teekaਹੇ ਪ੍ਰਭੂ! ਗੁਣੋਂ ਕੋ ਸਮੁੰਦਰ ਸਭ ਤੇਰੇ ਕੋ ਹੀ ਖਾਨ ਪਾਨ ਆਦਿਕੋਂ ਕੇ ਲੀਏ ਅਰਾਧਤੇ ਹੈਂ॥
Prof. Sahib Singhਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਸਾਰੇ ਜੀਵ ਤੇਰਾ ਹੀ ਆਰਾਧਨ ਕਰਦੇ ਹਨ।

ਪਦ ਅਰਥ ਸਗਲ = ਸਾਰੇ ਜੀਵ। ਅਰਾਧਹਿ = ਅਰਾਧਦੇ ਹਨ, ਯਾਦ ਕਰਦੇ ਹਨ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ।

SikhNet (Spanish)oh Tesoro de Excelencias, todos Te alaban y adoran.

ਨਾਨਕ ਦਾਸ; ਤੇਰੈ ਕੁਰਬਾਣੁ ॥

naanak daas; terai kurabaan |

Sant Singh KhalsaSlave Nanak is a sacrifice to You.
Manmohan SinghSlave Nanak is a sacrifice unto Thee.
Manmohan Singh (Punjabi)ਗੋਲਾ ਨਾਨਕ ਤੇਰੇ ਉਤੋਂ ਬਲਿਹਾਰਨੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਤੇਰੇ ਊਪਰ ਕੁਰਬਾਨ ਜਾਤਾ ਹੂੰ॥
Prof. Sahib Singhਤੇਰਾ ਦਾਸ ਨਾਨਕ ਤੈਥੋਂ ਸਦਕੇ ਜਾਂਦਾ ਹੈ,

ਪਦ ਅਰਥ ਤੇਰੈ = ਤੈਥੋਂ।

SikhNet (Spanish)El Esclavo Nanak, ofrece su ser en sacrificio a Ti

ਬੇਅੰਤ ਸਾਹਿਬੁ ਮੇਰਾ ਮਿਹਰਵਾਣੁ ॥੪॥੨੬॥੩੭॥

beant saahib meraa miharavaan |4|26|37|

Sant Singh KhalsaMy merciful Lord and Master is infinite. ||4||26||37||
Manmohan SinghLimitless is my Merciful Master.
Manmohan Singh (Punjabi)ਹਦ ਬੰਨਾ-ਰਹਿਤ ਹੈ ਮੇਰਾ ਕਿਰਪਾਲੂ ਮਾਲਕ!
Fareedkot Teekaਹੇ ਮਿਹਰਵਾਨ ਬੇਅੰਤ! ਤੂੰ ਮੇਰਾ ਸਾਹਿਬ ਹੈਂ॥੪॥੨੬॥੩੭॥☬ਪਰਮੇਸ੍ਵਰ ਕੇ ਗੁਨ ਸੂਚਨ ਕਰਾਇ ਕਰ ਉਪਦੇਸ ਕਰਤੇ ਹੈਂ:
Prof. Sahib Singh(ਤੇ ਆਖਦਾ ਹੈ-) ਤੂੰ ਮੇਰਾ ਮਾਲਕ ਹੈਂ, ਤੂੰ ਬੇਅੰਤ ਹੈਂ, ਤੂੰ ਸਦਾ ਦਇਆ ਕਰਨ ਵਾਲਾ ਹੈਂ ॥੪॥੨੬॥੩੭॥

ਪਦ ਅਰਥ ਸਾਹਿਬੁ = ਮਾਲਕ ॥੪॥੨੬॥੩੭॥

* ਭਾਵ: ਪਰਮਾਤਮਾ ਦਾ ਨਾਮ ਹੀ ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ। ਕੋਈ ਕਰਮ-ਧਰਮ, ਕੋਈ ਗਿਆਨ-ਚਰਚਾ, ਕੋਈ ਰਿੱਧੀਆਂ ਸਿੱਧੀਆਂ ਇਸ ਦੀ ਬਰਾਬਰੀ ਨਹੀਂ ਕਰ ਸਕਦੀਆਂ।

SikhNet (Spanish)mi Señor Misericordioso y Maestro es Infinito e Insondable.(4-26-37)

Open this shabad →

Shabad Guru Arjan Dev Ji Raag Raamkalee continues on Ang 895

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਰਾਖਨਹਾਰ ਦਇਆਲ ॥

raakhanahaar deaal |

Sant Singh KhalsaThe Savior Lord is merciful.
Manmohan SinghThe Compassionate Lord is the saviour of all.
Manmohan Singh (Punjabi)ਮਿਹਰਬਾਨ ਸੁਆਮੀ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ।
Fareedkot Teekaਦਿਆਲ ਹਰੀ ਸਭ ਕੀ ਰਖ੍ਯਾ ਕਰਨਹਾਰਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਸਭ ਜੀਵਾਂ ਦੀ ਰੱਖਿਆ ਕਰਨ ਦੇ ਸਮਰੱਥ ਹੈ, ਦਇਆ ਦਾ ਸੋਮਾ ਹੈ।

ਪਦ ਅਰਥ ਦਇਆਲ = ਦਇਆ ਦਾ ਘਰ।

SikhNet (Spanish)Eres nuestro Señor Protector, Compasivo y Bondadoso;

ਕੋਟਿ ਭਵ ਖੰਡੇ; ਨਿਮਖ ਖਿਆਲ ॥

kott bhav khandde; nimakh khiaal |

Sant Singh KhalsaMillions of incarnations are eradicated in an instant, contemplating the Lord.
Manmohan SinghContemplating the Lord, even for a moment, the sins of millions of births are eradicated.
Manmohan Singh (Punjabi)ਇਕ ਮੁਹਤ ਭਰ ਲਈ ਭੀ ਸੁਆਮੀ ਦਾ ਸਿਮਰਨ ਕਰਨ ਦੁਆਰਾ, ਕਰੋੜਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਹਨ।
Fareedkot Teekaਏਕ ਨਿਮਖ, ਭਾਵ ਥੋੜੇ ਹੀ ਧਿਆਨ ਸੇ ਕ੍ਰੌੜੋਂ ਜਨਮ ਖੰਡਨ ਕਰ ਦੇਤਾ ਹੈ, ਭਾਵ ਆਗੇ ਜਨਮ ਨਹੀਂ ਹੋਤਾ ਹੈ॥ ਪ੍ਰਮਾਨ:☬'ਏਕ ਚਿਤ ਜਿਨ ਇਕ ਛਿਨ ਧਿਆਇਓ॥☬ਕਾਲ ਫਾਸ ਕੇ ਬੀਚ ਨ ਆਇਓ॥'(ਅ: ਉ: ਪਾ: ੧੦)
Prof. Sahib Singhਜੇ ਅੱਖ ਫਰਕਣ ਜਿਤਨੇ ਸਮੇ ਵਾਸਤੇ ਭੀ ਉਸ ਦਾ ਧਿਆਨ ਧਰੀਏ, ਤਾਂ ਕ੍ਰੋੜਾਂ ਜਨਮ ਦੇ ਗੇੜ ਕੱਟੇ ਜਾਂਦੇ ਹਨ।

ਪਦ ਅਰਥ ਕੋਟਿ = ਕ੍ਰੋੜਾਂ। ਭਵ = ਜਨਮ, ਜਨਮਾਂ ਦੇ ਗੇੜ। ਖੰਡੇ = ਨਾਸ ਹੋ ਜਾਂਦੇ ਹਨ। ਨਿਮਖ = {निमेष} ਅੱਖ ਦੇ ਫਰਕਣ ਜਿਤਨਾ ਸਮਾ। ਖਿਆਲ = ਧਿਆਨ।

SikhNet (Spanish)quien sea que habite en Ti, aun por un momento, es emancipado.

ਸਗਲ ਅਰਾਧਹਿ ਜੰਤ ॥

sagal araadheh jant |

Sant Singh KhalsaAll beings worship and adore Him.
Manmohan SinghAll the beings meditate on God.
Manmohan Singh (Punjabi)ਸਾਰੇ ਜੀਵ ਵਾਹਿਗੁਰੂ ਨੂੰ ਸਿਮਰਦੇ ਹਨ।
Fareedkot Teekaਸਭ ਜੀਵ ਅਰਾਧਤੇ ਤੋ ਹੈਂ॥
Prof. Sahib Singhਸਾਰੇ ਜੀਵ ਉਸੇ ਦਾ ਆਰਾਧਨ ਕਰਦੇ ਹਨ।

ਪਦ ਅਰਥ ਸਗਲ ਜੰਤ = ਸਾਰੇ ਜੀਵ।

SikhNet (Spanish)Todos Te contemplan, oh Dios

ਮਿਲੀਐ ਪ੍ਰਭ; ਗੁਰ ਮਿਲਿ ਮੰਤ ॥੧॥

mileeai prabh; gur mil mant |1|

Sant Singh KhalsaReceiving the Guru's Mantra, one meets God. ||1||
Manmohan SinghThe Lord is met, by receiving the Guru's instruction.
Manmohan Singh (Punjabi)ਗੁਰਾਂ ਦਾ ਉਪਦੇਸ਼ ਲੈਣ ਨਾਲ, ਸੁਆਮੀ ਮਿਲਦਾ ਹੈ।
Fareedkot Teekaਪਰੰਤੂ ਪ੍ਰਭੂ ਕੋ ਗੁਰੋਂ ਕੇ ਉਪਦੇਸ਼ ਸੇ ਮਿਲੀਤਾ ਹੈ॥੧॥
Prof. Sahib Singhਹੇ ਭਾਈ! ਗੁਰੂ ਨੂੰ ਮਿਲ ਕੇ, ਗੁਰੂ ਦਾ ਉਪਦੇਸ਼ ਲੈ ਕੇ ਉਸ ਪ੍ਰਭੂ ਨੂੰ ਮਿਲ ਸਕੀਦਾ ਹੈ ॥੧॥

ਪਦ ਅਰਥ ਮਿਲੀਐ ਪ੍ਰਭ = ਪ੍ਰਭੂ ਨੂੰ ਮਿਲ ਪਈਦਾ ਹੈ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਗੁਰ ਮੰਤ = ਗੁਰੂ ਦਾ ਉਪਦੇਸ਼ (ਲੈ ਕੇ) ॥੧॥

SikhNet (Spanish)pero sólo eres conocido a través del Mantra del Guru.(1)

ਜੀਅਨ ਕੋ ਦਾਤਾ; ਮੇਰਾ ਪ੍ਰਭੁ ॥

jeean ko daataa; meraa prabh |

Sant Singh KhalsaMy God is the Giver of souls.
Manmohan SinghMy Master is the Bestower of the beings
Manmohan Singh (Punjabi)ਮੇਰਾ ਮਾਲਕ ਜੀਵਾਂ ਦਾ ਦਾਤਾਰ ਹੈ।
Fareedkot Teekaਸਰਬ ਜੀਵੋਂ ਕਾ ਦਾਤਾ ਮੇਰਾ ਸੁਆਮੀ ਸਮਰਥ ਹੈ॥
Prof. Sahib Singhਹੇ ਭਾਈ! ਮੇਰਾ ਪ੍ਰਭੂ ਸਭ ਜੀਆਂ ਨੂੰ ਦਾਤਾਂ ਦੇਣ ਵਾਲਾ ਹੈ।

ਪਦ ਅਰਥ ਕੋ = ਦਾ।

SikhNet (Spanish)Mi Dios da la vida, pues Él es el Dios de dioses,

ਪੂਰਨ ਪਰਮੇਸੁਰ ਸੁਆਮੀ; ਘਟਿ ਘਟਿ ਰਾਤਾ ਮੇਰਾ ਪ੍ਰਭੁ ॥੧॥ ਰਹਾਉ ॥

pooran paramesur suaamee; ghatt ghatt raataa meraa prabh |1| rahaau |

Sant Singh KhalsaThe Perfect Transcendent Lord Master, my God, imbues each and every heart. ||1||Pause||
Manmohan SinghThe Transcendent Lord Master is pervading all, my Lord is contained amongst all the hearts. Pause.
Manmohan Singh (Punjabi)ਪ੍ਰਮ ਪ੍ਰਭੂ ਮਾਲਕ ਸਾਰੇ ਵਿਆਪਕ ਹੋ ਰਿਹਾ ਹੈ। ਮੇਰਾ ਸਾਹਿਬ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ। ਠਹਿਰਾਓ।
Fareedkot Teekaਸਰਬ ਕਾ ਪਰਾ ਜੋ ਈਸਰ ਹੈ, ਐਸਾ ਮੇਰਾ ਸ੍ਵਾਮੀ ਪੂਰਨ ਹੋਇ ਕਰ ਸਰਬ ਘਟੋਂ ਮੇਂ (ਰਾਤਾ) ਮਿਲ ਰਹਾ ਹੈ॥੧॥ ਰਹਾਉ ॥
Prof. Sahib Singhਉਹ ਮੇਰਾ ਮਾਲਕ ਪਰਮੇਸਰ ਪ੍ਰਭੂ ਸਭ ਵਿਚ ਵਿਆਪਕ ਹੈ, ਹਰੇਕ ਸਰੀਰ ਵਿਚ ਰਮਿਆ ਹੋਇਆ ਹੈ ॥੧॥ ਰਹਾਉ ॥

ਪਦ ਅਰਥ ਪੂਰਨ = ਸਰਬ-ਵਿਆਪਕ। ਸੁਆਮੀ = ਮਾਲਕ। ਘਟਿ ਘਟਿ = ਹਰੇਕ ਸਰੀਰ ਵਿਚ। ਰਾਤਾ = ਰਮਿਆ ਹੋਇਆ ॥੧॥ ਰਹਾਉ ॥

SikhNet (Spanish)el Maestro Perfecto, y penetra en todos los corazones.(1-Pausa)

ਤਾ ਕੀ ਗਹੀ ਮਨ ਓਟ ॥

taa kee gahee man ott |

Sant Singh KhalsaMy mind has grasped His Support.
Manmohan SinghHis protection, I have grasped in my mind.
Manmohan Singh (Punjabi)ਉਸਦੀ ਪਨਾਹ ਮੈਂ ਆਪਣੇ ਹਿਰਦੇ ਅੰਦਰ ਪਕੜੀ ਹੈ।
Fareedkot Teekaਤਿਸ ਕੀ ਹੀ ਮਨ ਕਰ ਕੇ ਸਰਨ ਗ੍ਰਹਨ ਕਰੀ ਹੈ॥
Prof. Sahib Singhਹੇ ਮਨ! ਜਿਸ ਮਨੁੱਖ ਨੇ ਉਸ ਪਰਮਾਤਮਾ ਦਾ ਆਸਰਾ ਲੈ ਲਿਆ,

ਪਦ ਅਰਥ ਤਾ ਕੀ = ਉਸ (ਪ੍ਰਭੂ) ਦੀ। ਗਹੀ = ਫੜੀ। ਮਨ = ਹੇ ਮਨ! ਓਟ = ਆਸਰਾ।

SikhNet (Spanish)Mi mente se ha aferrado a Su Soporte,

ਬੰਧਨ ਤੇ ਹੋਈ ਛੋਟ ॥

bandhan te hoee chhott |

Sant Singh KhalsaMy bonds have been shattered.
Manmohan SinghMy bonds are done away with.
Manmohan Singh (Punjabi)ਮੇਰੀਆਂ ਬੇੜੀਆਂ ਖੁਲ੍ਹ ਗਈਆਂ ਹਨ।
Fareedkot Teekaਇਸ ਤੇ ਹਮਾਰੀ ਸੰਸਾਰ ਬੰਧਨੋਂ ਤੇ ਛੋਟ ਹੋਈ ਹੈ॥
Prof. Sahib Singh(ਮਾਇਆ ਦੇ ਮੋਹ ਦੇ) ਬੰਧਨਾਂ ਤੋਂ ਉਸ ਦੀ ਖ਼ਲਾਸੀ ਹੋ ਗਈ।

ਪਦ ਅਰਥ ਤੇ = ਤੋਂ। ਛੋਟ = ਖ਼ਲਾਸੀ। ਹਿਰਦੇ ਵਿਚ।

SikhNet (Spanish)mis amarras se han roto y ahora medito con mi corazón en el Señor,

ਹਿਰਦੈ ਜਪਿ ਪਰਮਾਨੰਦ ॥

hiradai jap paramaanand |

Sant Singh KhalsaWithin my heart, I meditate on the Lord, the embodiment of supreme bliss.
Manmohan SinghWithin my mind, I invoke God, the Embodiment of supreme bliss,
Manmohan Singh (Punjabi)ਆਪਣੇ ਅੰਤਸ਼ਕਰਨ ਅੰਦਰ ਮੈਂ ਮਹਾਨ ਪ੍ਰਸੰਨਤਾ ਸਰੂਪ ਵਾਹਿਗੁਰੂ ਦਾ ਭਜਨ ਕਰਦਾ ਹਾਂ।
Fareedkot Teekaਅੰਤਸਕਰਣ ਮੇਂ (ਪਰਮਾਨੰਦ) ਪਰਮੇਸ੍ਵਰ ਕੋ ਜਪ ਕੇ॥
Prof. Sahib Singhਸਭ ਤੋਂ ਉੱਚੇ ਸੁਖ ਦੇ ਮਾਲਕ ਪ੍ਰਭੂ ਨੂੰ ਹਿਰਦੇ ਵਿਚ ਜਪ ਕੇ-

ਪਦ ਅਰਥ ਜਪਿ = ਜਪ ਕੇ।

SikhNet (Spanish)en la Encarnación del Supremo Éxtasis,

ਮਨ ਮਾਹਿ ਭਏ ਅਨੰਦ ॥੨॥

man maeh bhe anand |2|

Sant Singh KhalsaMy mind is filled with ecstasy. ||2||
Manmohan SinghJoy has welled up in my mind.
Manmohan Singh (Punjabi)ਮੇਰੇ ਰਿਦੇ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ।
Fareedkot Teekaਹਮ ਮਨ ਕੇ ਬੀਚ ਆਨੰਦ ਭਏ ਹੈਂ॥੨॥
Prof. Sahib Singhਮਨ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਬਣ ਜਾਂਦੀਆਂ ਹਨ ॥੨॥

ਪਦ ਅਰਥ ਮਾਹਿ = ਵਿਚ ॥੨॥

SikhNet (Spanish)y de mi mente brota la Felicidad. (2)

ਤਾਰਣ ਤਰਣ ਹਰਿ ਸਰਣ ॥

taaran taran har saran |

Sant Singh KhalsaThe Lord's Sanctuary is the boat to carry us across.
Manmohan SinghGod's refuge is the ship to cross the world-ocean.
Manmohan Singh (Punjabi)ਵਾਹਿਗੁਰੂ ਦੀ ਸ਼ਰਣਾਗਤ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਲਈ ਇਕ ਜ਼ਹਾਜ ਹੈ।
Fareedkot Teekaਹਰੀ ਕੀ ਜੋ ਸਰਣਿ ਹੈ, ਸੋ ਤਾਰਣੇ ਕੋ (ਤਰਣ) ਜਹਾਜ ਰੂਪ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਆਸਰਾ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਲਈ ਜਹਾਜ਼ ਹੈ।

ਪਦ ਅਰਥ ਤਰਣ = ਜਹਾਜ਼।

SikhNet (Spanish)El Santuario del Señor es la Barca que nos conduce a través

ਜੀਵਨ ਰੂਪ ਹਰਿ ਚਰਣ ॥

jeevan roop har charan |

Sant Singh KhalsaThe Lord's Feet are the embodiment of life itself.
Manmohan SinghGod's Feet are the embodiment of very life.
Manmohan Singh (Punjabi)ਵਾਹਿਗੁਰੂ ਦੇ ਚਰਣ ਜਿੰਦ ਜਾਨ ਦਾ ਸਰੂਪ ਹਨ।
Fareedkot Teekaਪੁਨਹ ਹਰੀ ਕੇ ਜੋ ਚਰਨ ਹੈਂ, ਸੋ ਸੰਤੋਂ ਕੇ (ਜੀਵਣ) ਪ੍ਰਾਣ ਰੂਪ ਹੈਂ॥
Prof. Sahib Singhਪ੍ਰਭੂ ਦੇ ਚਰਨਾਂ ਦੀ ਓਟ ਆਤਮਕ ਜੀਵਨ ਦੇਣ ਵਾਲੀ ਹੈ।
SikhNet (Spanish)los Pies del Señor son la Encarnación de la vida misma.

Open this shabad (19 lines, Angs 894-895) →

Ang 894 of 1430