ਗੋਂਡ ॥
gondd |
Sant Singh KhalsaGond:
Manmohan SinghGond.
Manmohan Singh (Punjabi)ਗੋਂਡ।
SikhNet (Spanish)Gond
ਨਾ ਇਹੁ ਮਾਨਸੁ; ਨਾ ਇਹੁ ਦੇਉ ॥
naa ihu maanas; naa ihu deo |
Sant Singh KhalsaIt is not human, and it is not a god.
Manmohan SinghIt is neither man, nor it is demigod.
Manmohan Singh (Punjabi)ਇਹ ਨਾਂ ਆਦਮੀ ਹੈ ਨਾਂ ਹੀ ਇਹ ਦੇਵਤਾ ਹੈ।
Fareedkot Teekaਇਹ ਮਾਨੁਖ ਭੀ ਨਹੀਂ ਪੁਨਹ ਇਹੁ ਦੇਵਤਾ ਭੀ ਨਹੀਂ ਹੈ॥
Prof. Sahib Singh(ਕੀਹ ਮਨੁੱਖ, ਕੀਹ ਦੇਵਤਾ; ਕੀਹ ਜਤੀ, ਤੇ ਕੀਹ ਸ਼ਿਵ-ਉਪਾਸ਼ਕ; ਕੀਹ ਜੋਗੀ, ਤੇ ਕੀਹ ਤਿਆਗੀ; ਹਰੇਕ ਵਿਚ ਇੱਕ ਉਹੀ ਵੱਸਦਾ ਹੈ; ਪਰ ਫਿਰ ਭੀ ਸਦਾ ਲਈ) ਨਾਹ ਇਹ ਮਨੁੱਖ ਹੈ ਨਾਹ ਦੇਵਤਾ;ਪਦ ਅਰਥ ਇਹੁ = ਇਹ ਜੋ ਸਰੀਰ-ਮੰਦਰ ਵਿਚ ਵੱਸਣ ਵਾਲਾ ਹੈ। ਮਾਨਸੁ = ਮਨੁੱਖ। ਦੇਉ = ਦੇਵਤਾ।
SikhNet (Spanish)Mi Alma no es humana, ni tampoco angelical;
ਨਾ ਇਹੁ ਜਤੀ ਕਹਾਵੈ ਸੇਉ ॥
naa ihu jatee kahaavai seo |
Sant Singh KhalsaIt is not called celibate, or a worshipper of Shiva.
Manmohan SinghIt is neither called a celibate, not the worshipper of Shiva.
Manmohan Singh (Punjabi)ਨਾਂ ਇਹ ਬ੍ਰਹਿਮਚਾਰੀ ਆਖਿਆ ਜਾਂਦਾ ਹੈ, ਨਾਂ ਹੀ ਸ਼ਿਵਜੀ ਦਾ ਉਪਾਸ਼ਕ।
Fareedkot Teekaਔ (ਜਤੀ) ਸੰਨਿਆਸੀ ਭੀ ਇਹੁ ਨਹੀਂ ਹੈ ਔ ਨਾ ਸਿਵ ਉਪਾਸਕ ਹੀ ਹੈ॥
Prof. Sahib Singhਨਾਹ ਜਤੀ ਹੈ ਨਾਹ ਸ਼ਿਵ-ਉਪਾਸ਼ਕ,ਪਦ ਅਰਥ ਸੇਉ = ਸ਼ਿਵ ਦਾ ਉਪਾਸ਼ਕ।
SikhNet (Spanish)no es asceta ni tampoco hedonista.
ਨਾ ਇਹੁ ਜੋਗੀ; ਨਾ ਅਵਧੂਤਾ ॥
naa ihu jogee; naa avadhootaa |
Sant Singh KhalsaIt is not a Yogi, and it is not a hermit.
Manmohan SinghNeither it is a Yogi, nor a renouncer.
Manmohan Singh (Punjabi)ਨਾਂ ਇਹ ਯੋਗੀ ਹੈ, ਨਾਂ ਹੀ ਤਿਆਗੀ।
Fareedkot Teekaਇਹੁ ਜੋਗੀ ਭੀ ਨਹੀਂ ਪੁਨਾ ਅਵਧੂਤ ਭੀ ਨਹੀਂ ਹੈ॥
Prof. Sahib Singhਨਾਹ ਜੋਗੀ ਹੈ, ਨਾਹ ਤਿਆਗੀ;ਪਦ ਅਰਥ ਅਵਧੂਤਾ = ਤਿਆਗੀ।
SikhNet (Spanish)No es Yogui ni tampoco renunciante;
ਨਾ ਇਸੁ ਮਾਇ; ਨ ਕਾਹੂ ਪੂਤਾ ॥੧॥
naa is maae; na kaahoo pootaa |1|
Sant Singh KhalsaIt is not a mother, or anyone's son. ||1||
Manmohan SinghNeither it has mother, nor is it any one's son.
Manmohan Singh (Punjabi)ਇਸ ਦੀ ਕੋਈ ਮਾਂ ਨਹੀਂ, ਨਾਂ ਹੀ ਇਹ ਕਿਸੇ ਦਾ ਪੁੱਤਰ ਹੈ।
Fareedkot Teekaਇਸ ਕੀ ਮਾਈ ਭੀ ਨਹੀਂ ਔ ਨਾ ਕਿਸੇ ਕਾ ਇਹੁ ਬੇਟਾ ਹੀ ਹੈ॥੧॥
Prof. Sahib Singhਨਾਹ ਇਸ ਦੀ ਕੋਈ ਮਾਂ ਹੈ ਨਾਹ ਇਹ ਕਿਸੇ ਦਾ ਪੁੱਤਰ ॥੧॥ਪਦ ਅਰਥ ਮਾਇ = ਮਾਂ। ਇਸੁ = ਇਸ ਦੀ। ਕਾਹੂ = ਕਿਸੇ ਦਾ ॥੧॥
SikhNet (Spanish)no tiene madre ni hijos de nadie. (1)
ਇਆ ਮੰਦਰ ਮਹਿ; ਕੌਨ ਬਸਾਈ ॥
eaa mandar meh; kauan basaaee |
Sant Singh KhalsaThen what is it, which dwells in this temple of the body?
Manmohan SinghThen who is it, that abides in this body temple?
Manmohan Singh (Punjabi)ਤਦ ਉਹ ਕੌਣ ਹੈ, ਜਿਹੜਾ ਇਸ ਦੇਹ ਦੇ ਮਹਿਲ ਵਿੱਚ ਰਹਿੰਦਾ ਹੈ?
Fareedkot Teekaਇਸ ਸਰੀਰ ਰੂਪੀ ਮੰਦਰ ਮੇਂ ਕੌਨ ਨਿਵਾਸ ਕਰਤਾ ਹੈ?
Prof. Sahib Singh(ਸਾਡੇ) ਇਸ ਸਰੀਰ-ਰੂਪ ਘਰ ਵਿਚ ਕੌਣ ਵੱਸਦਾ ਹੈ? ਉਸ ਦਾ ਕੀਹ ਅਸਲਾ ਹੈ?ਪਦ ਅਰਥ ਇਆ ਮੰਦਰਿ ਮਹਿ = ਇਸ ਸਰੀਰ-ਘਰ ਵਿਚ। ਬਸਾਈ = ਵੱਸਦਾ ਹੈ।
SikhNet (Spanish)¿Qué es entonces lo que habita en el templo del cuerpo,
ਤਾ ਕਾ ਅੰਤੁ; ਨ ਕੋਊ ਪਾਈ ॥੧॥ ਰਹਾਉ ॥
taa kaa ant; na koaoo paaee |1| rahaau |
Sant Singh KhalsaNo one can find its limits. ||1||Pause||
Manmohan SinghIts limit no one can ever find. Pause.
Manmohan Singh (Punjabi)ਇਸ ਦਾ ਓੜਕ ਕਦੇ ਭੀ ਕੋਈ ਜਣਾ ਪਾ ਨਹੀਂ ਸਕਦਾ। ਠਹਿਰਾਉ।
Fareedkot Teekaਏਹੁ ਜੋ ਤੈਨੇ ਪੂਛਾ ਹੈ, ਜੋ ਵਸਤਾ ਹੈ, ਤਿਸ ਕਾ ਅੰਤ ਕੋਈ ਨਹੀਂ ਪਾਇ ਸਕਤਾ ਹੈ॥੧॥ ਰਹਾਉ ॥☬ਪ੍ਰਸਨ: ਜੋ ਸਰੀਰ ਮੇਂ ਵਸਤਾ ਹੈ ਵਹੁ ਮਨੁਖ ਵਾ ਦੇਵਤਾ, ਉਪਾਸ੍ਯ ਵਾ ਉਪਾਸਕ ਆਦਿ ਕੌਨ ਹੈ, ਕੋਈ ਤੋ ਹੋਵੈਹੀਗਾ?☬ਤਿਸ ਪ੍ਰਤੀ ਉਤਰ ਕਹਿਤੇ ਹੈਂ:
Prof. Sahib Singhਇਸ ਗੱਲ ਦੀ ਤਹਿ ਵਿਚ ਕੋਈ ਨਹੀਂ ਅੱਪੜਿਆ ॥੧॥ ਰਹਾਉ ॥ਪਦ ਅਰਥ ਤਾ ਕਾ = ਉਸ ਵੱਸਣ ਵਾਲੇ ਦਾ ॥੧॥ ਰਹਾਉ ॥
SikhNet (Spanish)que no tiene límite ni puede encontrarse? (1-Pausa)
ਨਾ ਇਹੁ ਗਿਰਹੀ; ਨਾ ਓਦਾਸੀ ॥
naa ihu girahee; naa odaasee |
Sant Singh KhalsaIt is not a house-holder, and it is not a renouncer of the world.
Manmohan SinghNeither it is a house-holder, nor an anchoret.
Manmohan Singh (Punjabi)ਨਾਂ ਇਹ ਘਰਬਾਰੀ ਹੈ, ਨਾਂ ਹੀ ਉਪਰਾਮ।
Fareedkot Teekaਨਾ ਇਹੁ ਗ੍ਰਸਤੀ ਹੈ ਪੁਨਾ ਉਦਾਸੀ ਭੀ ਨਹੀਂ ਹੈ॥
Prof. Sahib Singh(ਗ੍ਰਿਹਸਤੀ, ਉਦਾਸੀ; ਰਾਜਾ, ਕੰਗਾਲ; ਬ੍ਰਾਹਮਣ, ਖੱਤ੍ਰੀ; ਸਭ ਵਿਚ ਇਹੀ ਵੱਸਦਾ ਹੈ; ਫਿਰ ਭੀ ਇਹਨਾਂ ਵਿਚ ਰਹਿਣ ਕਰ ਕੇ ਸਦਾ ਲਈ) ਨਾਹ ਇਹ ਗ੍ਰਿਹਸਤੀ ਹੈ ਨਾਹ ਉਦਾਸੀ,ਪਦ ਅਰਥ ਗਿਰਹੀ = ਗ੍ਰਿਹਸਤੀ, ਟੱਬਰਦਾਰ।
SikhNet (Spanish)No es un sostenedor de hogar ni tampoco un renunciante;
ਨਾ ਇਹੁ ਰਾਜ; ਨ ਭੀਖ ਮੰਗਾਸੀ ॥
naa ihu raaj; na bheekh mangaasee |
Sant Singh KhalsaIt is not a king, and it is not a beggar.
Manmohan SinghNeither it is a king, nor a mumper.
Manmohan Singh (Punjabi)ਨਾਂ ਇਹ ਪਾਤਿਸ਼ਾਹ ਹੈ, ਨਾਂ ਹੀ ਭਿਖਿਆ ਮੰਗਣ ਵਾਲਾ।
Fareedkot Teekaਇਹ ਰਾਜਾ ਭੀ ਨਹੀਂ ਹੈ ਔਰ (ਭੀਖ ਮੰਗਾਸੀ) ਭਿਛਕ ਭੀ ਨਹੀਂ ਹੈ॥
Prof. Sahib Singhਨਾਹ ਇਹ ਰਾਜਾ ਹੈ ਨਾਹ ਮੰਗਤਾ;ਪਦ ਅਰਥ ਭੀਖ ਮੰਗਾਸੀ = ਮੰਗਤਾ।
SikhNet (Spanish)no es un rey ni tampoco un pordiosero.
ਨਾ ਇਸੁ ਪਿੰਡੁ; ਨ ਰਕਤੂ ਰਾਤੀ ॥
naa is pindd; na rakatoo raatee |
Sant Singh KhalsaIt has no body, no drop of blood.
Manmohan SinghIt has no body, nor a particle of blood in it.
Manmohan Singh (Punjabi)ਇਸ ਦੀ ਕੋਈ ਦੇਹ ਨਹੀਂ ਨਾਂ ਹੀ ਇਸ ਵਿੱਚ ਰਤਾ ਭਰ ਭੀ ਲਹੂ ਹੈ।
Fareedkot Teekaਨਾ ਇਸ ਕਾ ਸਰੀਰ ਹੈ ਅਰੁ ਨਾ ਇਸੁ ਮੇਂ (ਰਕਤੁ) ਰਤੁ ਰਤੀ ਮਾਤ੍ਰ ਹੈ॥
Prof. Sahib Singhਨਾਹ ਇਸ ਦਾ ਕੋਈ ਸਰੀਰ ਹੈ ਨਾਹ ਇਸ ਵਿਚ ਰਤਾ ਭਰ ਭੀ ਲਹੂ ਹੈ;ਪਦ ਅਰਥ ਪਿੰਡੁ = ਸਰੀਰ। ਰਕਤੂ = ਲਹੂ। ਰਾਤੀ = ਰਤਾ ਭਰ ਭੀ।
SikhNet (Spanish)No es un cuerpo ni tiene una gota de sangre;
ਨਾ ਇਹੁ ਬ੍ਰਹਮਨੁ; ਨਾ ਇਹੁ ਖਾਤੀ ॥੨॥
naa ihu brahaman; naa ihu khaatee |2|
Sant Singh KhalsaIt is not a Brahmin, and it is not a Kh'shaatriya. ||2||
Manmohan SinghNeither it is Brahman, nor it is a Khatri.
Manmohan Singh (Punjabi)ਨਾਂ ਇਹ ਬ੍ਰਾਹਮਣ ਹੈ ਨਾਂ ਹੀ ਇਹ ਖੱਤਰੀ ਹੈ।
Fareedkot Teekaਇਹੁ ਬ੍ਰਹਮਣ ਭੀ ਨਹੀਂ ਪੁਨਾ ਖਤਰੀਵਾ (ਖਾਤੀ) ਤਖਾਣੁ, ਭਾਵ ਸੂਦਰ ਭੀ ਨਹੀਂ ਹੈ॥੨॥
Prof. Sahib Singhਨਾਹ ਇਹ ਬ੍ਰਾਹਮਣ ਹੈ ਨਾਹ ਖੱਤ੍ਰੀ ॥੨॥ਪਦ ਅਰਥ ਖਾਤੀ = ਖਤ੍ਰੀ ॥੨॥
SikhNet (Spanish)no es un Brahmán ni tampoco un guerrero. (2)
ਨਾ ਇਹੁ ਤਪਾ ਕਹਾਵੈ ਸੇਖੁ ॥
naa ihu tapaa kahaavai sekh |
Sant Singh KhalsaIt is not called a man of austere self-discipline, or a Shaykh.
Manmohan SinghIt is not an ascetic, nor is it called a Sheikh.
Manmohan Singh (Punjabi)ਨਾਂ ਇਹ ਤਪੱਸਵੀ ਹੈ, ਨਾਂ ਹੀ ਇਹ ਸ਼ੇਖ ਆਖਿਆ ਜਾਂਦਾ ਹੈ।
Fareedkot Teekaਇਹੁ ਤਪਾ ਭੀ ਨਹੀਂ ਕਹਾਵਤਾ ਹੈ ਔਰ (ਸੇਖੁ) ਬਿਰਕਤ ਭੀ ਨਹੀਂ ਹੈ, ਵਾ ਸੇਖ ਜਾਤੀ ਭੀ ਨਹੀਂ॥
Prof. Sahib Singh(ਤਪੇ, ਸ਼ੇਖ਼, ਸਭ ਵਿਚ ਇਹੀ ਹੈ; ਸਭ ਸਰੀਰਾਂ ਵਿਚ ਆ ਕੇ ਜੰਮਦਾ ਮਰਦਾ ਭੀ ਜਾਪਦਾ ਹੈ, ਫਿਰ ਭੀ ਸਦਾ ਲਈ) ਨਾਹ ਇਹ ਕੋਈ ਤਪਸ੍ਵੀ ਹੈ ਨਾਹ ਕੋਈ ਸ਼ੇਖ਼ ਹੈ;
SikhNet (Spanish)No es un ser austero ni tampoco un jeque;
ਨਾ ਇਹੁ ਜੀਵੈ; ਨ ਮਰਤਾ ਦੇਖੁ ॥
naa ihu jeevai; na marataa dekh |
Sant Singh KhalsaIt does not live, and it is not seen to die.
Manmohan SinghNeither it lives, nor it is seen to die.
Manmohan Singh (Punjabi)ਨਾਂ ਇਹ ਜੀਉਂਦਾ ਹੈ, ਨਾਂ ਹੀ ਇਹ ਮਰਦਾ ਆਖਿਆ ਜਾਂਦਾ ਹੈ।
Fareedkot Teekaਇਹੁ ਜੀਵਤਾ ਭੀ ਨਹੀਂ, ਭਾਵ ਪ੍ਰਾਣ ਧਾਰਤਾ ਨਹੀਂ। ਅਸੰਗ ਹੋਨੇ ਤੇ ਪੁਨਹ ਮਰਤਾ ਭੀ ਨਹੀਂ ਦੇਖੀਤਾ॥
Prof. Sahib Singhਨਾਹ ਇਹ ਜੰਮਦਾ ਹੈ ਨਾਹ ਮਰਦਾ ਹੈ।
SikhNet (Spanish)no vive ni tampoco muere.
ਇਸੁ ਮਰਤੇ ਕਉ; ਜੇ ਕੋਊ ਰੋਵੈ ॥
eis marate kau; je koaoo rovai |
Sant Singh KhalsaIf someone cries over its death,
Manmohan SinghIf some one weeps over its death;
Manmohan Singh (Punjabi)ਜੇਕਰ ਕੋਈ ਜਣਾ ਇਸ ਦੀ ਮੌਤ ਦੇ ਰੋਂਦਾ ਹੈ,
Fareedkot Teekaਇਸ ਕੋ ਮਰਤੇ ਜਾਣ ਕਰ ਕੇ ਜੋ ਕੋਈ ਰੋਵਤਾ ਹੈ, ਸੋ ਹਛਾ ਨਹੀਂ ਕਰਤਾ ਹੈ॥
Prof. Sahib Singhਜਿਹੜਾ ਕੋਈ ਜੀਵ ਇਸ (ਅੰਦਰ-ਵੱਸਦੇ) ਨੂੰ ਮਰਦਾ ਸਮਝ ਕੇ ਰੋਂਦਾ ਹੈ,
SikhNet (Spanish)Si alguien llora por su muerte,
ਜੋ ਰੋਵੈ; ਸੋਈ ਪਤਿ ਖੋਵੈ ॥੩॥
jo rovai; soee pat khovai |3|
Sant Singh Khalsathat person loses his honor. ||3||
Manmohan Singhwhosoever weeps, he loses his honour.
Manmohan Singh (Punjabi)ਜਿਹੜਾ ਕੋਈ ਰੋਂਦਾ ਹੈ, ਉਹ ਆਪਣੀ ਇੱਜ਼ਤ ਗੁਆ ਲੈਂਦਾ ਹੈ।
Fareedkot Teekaਜੋ ਰੋਵਤਾ ਹੈ, ਸੋਈ ਅਪਨੀ ਪਤ ਖੋਵਤਾ ਹੈ॥੩॥
Prof. Sahib Singhਉਹ (ਜੋ ਰੋਂਦਾ ਹੈ) ਖ਼ੁਆਰ ਹੀ ਹੁੰਦਾ ਹੈ ॥੩॥ਪਦ ਅਰਥ ਪਤਿ ਖੋਵੈ = ਇੱਜ਼ਤ ਗਵਾਉਂਦਾ ਹੈ, ਖ਼ੁਆਰ ਹੁੰਦਾ ਹੈ ॥੩॥
SikhNet (Spanish)pierde credibilidad por ser tan tonto. (3)
ਗੁਰ ਪ੍ਰਸਾਦਿ; ਮੈ ਡਗਰੋ ਪਾਇਆ ॥
gur prasaad; mai ddagaro paaeaa |
Sant Singh KhalsaBy Guru's Grace, I have found the Path.
Manmohan SinghBy Guru's grace, I have found the way.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਨੂੰ ਮਾਰਗ ਮਿਲ ਗਿਆ ਹੈ।
Fareedkot Teekaਮੈਨੇ ਤੋ ਗੁਰੋਂ ਕੀ ਕ੍ਰਿਪਾ ਸੇ ਗ੍ਯਾਨ ਰੂਪ (ਡਗਰੋ) ਰਸਤਾ ਪਾਇਆ ਹੈ॥
Prof. Sahib Singh(ਜਦੋਂ ਦਾ) ਮੈਂ ਆਪਣੇ ਗੁਰੂ ਦੀ ਕਿਰਪਾ ਨਾਲ (ਜ਼ਿੰਦਗੀ ਦਾ ਸਹੀ) ਰਸਤਾ ਲੱਭਾ ਹੈ,ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਡਗਰੋ = (ਜ਼ਿੰਦਗੀ ਦਾ ਸਹੀ) ਰਸਤਾ।
SikhNet (Spanish)He encontrado el Sendero por la Gracia del Guru,
ਜੀਵਨ ਮਰਨੁ; ਦੋਊ ਮਿਟਵਾਇਆ ॥
jeevan maran; doaoo mittavaaeaa |
Sant Singh KhalsaBirth and death have both been erased.
Manmohan SinghMy birth and death have both been erased.
Manmohan Singh (Punjabi)ਮੇਰੇ ਜੰਮਣਾ ਤੇ ਮਰਨਾ ਦੋਨੋਂ ਹੀ ਮਿਟ ਗਏ ਹਨ।
Fareedkot Teekaਤਿਸ ਰਸਤੇ ਸੇ ਜੀਵਨਾ ਔ ਮਰਨਾ ਦੋਊ ਕੋ ਮਿਟਾਇਆ ਹੈ॥☬ਜੇ ਕਹੈ ਕੁਛ ਹੈ ਭੀ? ਤਹਾਂ ਕਹਿਤੇ ਹੈਂ:
Prof. Sahib Singhਮੈਂ ਆਪਣਾ ਜਨਮ ਮਰਨ ਦੋਵੇਂ ਖ਼ਤਮ ਕਰਾ ਲਏ ਹਨ (ਭਾਵ, ਮੇਰਾ ਜਨਮ-ਮਰਨ ਦਾ ਗੇੜ ਮੁੱਕ ਗਿਆ ਹੈ।
SikhNet (Spanish)y he desechado toda la experiencia del nacimiento y de la muerte.
ਕਹੁ ਕਬੀਰ; ਇਹੁ ਰਾਮ ਕੀ ਅੰਸੁ ॥
kahu kabeer; ihu raam kee ans |
Sant Singh KhalsaSays Kabeer, this is formed of the same essence as the Lord.
Manmohan SinghSays Kabir, this soul is the Lord's offspring.
Manmohan Singh (Punjabi)ਕਬੀਰ ਜੀ ਆਖਦੇ ਹਨ, ਇਹ ਆਤਮਾ ਪ੍ਰਭੂ ਦੀ ਸੰਤਾਨ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਇਹ ਜੋ ਚੇਤਨ ਜੀਵ ਹੈ, ਸੋ ਤੋ ਰਾਮ ਕੀ ਅੰਸ ਹੈ, ਭਾਵ ਸੇ ਰਾਮ ਸਰੂਪ ਹੈ॥
Prof. Sahib Singhਕਬੀਰ ਆਖਦਾ ਹੈ- (ਹੁਣ ਮੈਨੂੰ ਸਮਝ ਆ ਗਈ ਹੈ ਕਿ) ਸਾਡੇ ਅੰਦਰ ਵੱਸਣ ਵਾਲਾ ਇਹ ਪਰਮਾਤਮਾ ਦੀ ਅੰਸ ਹੈ,ਪਦ ਅਰਥ ਅੰਸੁ = ਹਿੱਸਾ, ਜੋਤ।
SikhNet (Spanish)Dice Kabir, esta Alma contiene la misma Esencia de Dios
ਜਸ ਕਾਗਦ ਪਰ; ਮਿਟੈ ਨ ਮੰਸੁ ॥੪॥੨॥੫॥
jas kaagad par; mittai na mans |4|2|5|
Sant Singh KhalsaIt is like the ink on the paper which cannot be erased. ||4||2||5||
Manmohan SinghIt is stable like the ink, which can be erased not from the paper.
Manmohan Singh (Punjabi)ਇਹ ਸਿਆਹੀ ਦੀ ਤਰ੍ਹਾਂ ਸਥਿਰ ਹੈ, ਜੋ ਕਾਗਜ਼ ਉਤੋਂ ਮੇਟੀ ਨਹੀਂ ਜਾ ਸਕਦੀ।
Fareedkot Teekaਜੈਸੇ ਕਾਗਜ ਪਰ ਸੇ ਸਿਆਹੀ ਨਹੀਂ ਮਿਟਤੀ, ਭਾਵ ਤਿਸ ਮੇਂ ਤਦ ਰੂਪ ਹੈ। ਵਾ ਜੋ ਇਸ ਕੇ ਜਸ ਕੋ ਕਾਗਜ ਪਰ ਲਿਖੀਏ ਤਉ (ਮਿਟੈ ਨ) ਮੇਂਉਦਾ ਨਹੀਂ। ਭਾਵ ਬੇਅੰਤ ਜਸ ਵਾਲਾ ਜੀਵ ਚੇਤਨ ਪਰਮੇਸਰ ਹੀ ਸਿਧ ਭਇਆ ਹੈ॥੪॥੨॥੫॥☬ਕਬੀਰ ਕੀ ਮਾਈ ਅਪਨੀਆਂ ਪੜੋਸਨੀਆਂ ਪਾਸ ਬੇਟੇ ਕੀ ਨਿਲਾਇਕੀ ਪ੍ਰਗਟ ਕਰਤੀ ਹੈ:
Prof. Sahib Singhਤੇ ਇਹ ਦੋਵੇਂ ਆਪੋ ਵਿਚ ਇਉਂ ਜੁੜੇ ਹੋਏ ਹਨ ਜਿਵੇਂ ਕਾਗ਼ਜ਼ ਅਤੇ (ਕਾਗ਼ਜ਼ ਉੱਤੇ ਲਿਖੇ ਅੱਖਰਾਂ ਦੀ) ਸਿਆਹੀ ॥੪॥੨॥੫॥ਪਦ ਅਰਥ ਜਸ = ਜਿਵੇਂ। ਕਾਗਦ ਪਰ = ਕਾਗ਼ਜ਼ ਉੱਤੇ ਲਿਖੀ ਹੋਈ। ਮੰਸੁ = ਸਿਆਹੀ ॥੪॥੨॥੫॥
* ਸ਼ਬਦ ਦਾ ਭਾਵ: ਪਰਮਾਤਮਾ ਹਰੇਕ ਜੀਵ ਵਿਚ ਵਿਆਪਕ ਭੀ ਹੈ, ਤੇ ਸਭ ਤੋਂ ਵੱਖਰਾ ਭੀ ਹੈ। ਜੀਵਾਂ ਵਾਂਗ ਉਸ ਨੂੰ ਜਨਮ-ਮਰਨ ਦਾ ਗੇੜ ਨਹੀਂ ਹੈ।
SikhNet (Spanish)y se conserva para siempre así como la tinta indeleble en el papel. (4-2-5)