ੴ

ਸਿੱਖਬਾਣੀ · SikhBani

Ang 871

Sri Guru Granth Sahib · Raag Gond · 4 shabads, 60 lines
Translations
Shabad Bhagat Kabir Ji Raag Gond continued from Ang 870

ਮਨ ਕਠੋਰੁ ਅਜਹੂ; ਨ ਪਤੀਨਾ ॥

man katthor ajahoo; na pateenaa |

Sant Singh KhalsaEven then, his hardened mind was not satisfied.
Manmohan SinghEven then his hard heart was not satisfied.
Manmohan Singh (Punjabi)ਤਾਂ ਭੀ ਉਸ ਦੇ ਸਖਤ ਦਿਲ ਦੀ ਤਸੱਲੀ ਨਾਂ ਹੋਈ!
Fareedkot Teekaਵਹੁ ਕਾਜੀ ਐਸਾ ਮਨ ਕਾ ਕਠੋਰ ਥਾ ਕਿ ਅਜੇ ਭੀ ਨਾ ਪ੍ਰਤੀਤ ਕਰਤਾ ਭ੍ਯਾ॥
Prof. Sahib Singhਪਰ ਉਸ ਦੀ (ਫਿਰ ਭੀ) ਤਸੱਲੀ ਨਾਹ ਹੋਈ (ਕਿਉਂਕਿ ਉਹ) ਮਨ ਦਾ ਕਠੋਰ ਸੀ।

ਪਦ ਅਰਥ ਪਤੀਨਾ = ਪਤੀਜਿਆ, ਤਸੱਲੀ ਹੋਈ।

SikhNet (Spanish)De nada sirvió, pues aun así su duro corazón no se ablandó.

ਕਹਿ ਕਬੀਰ; ਹਮਰਾ ਗੋਬਿੰਦੁ ॥

keh kabeer; hamaraa gobind |

Sant Singh KhalsaSays Kabeer, such is my Lord and Master.
Manmohan SinghSays Kabir The Lord of the world is my Protector.
Manmohan Singh (Punjabi)ਕਬੀਰ ਜੀ ਆਖਦੇ ਹਨ, ਸ਼੍ਰਿਸ਼ਟੀ ਦਾ ਸੁਆਮੀ ਮੇਰਾ ਰੱਖਵਾਲਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹਮਾਰਾ ਤੌ ਮਾਲਕ ਗੋਬਿੰਦ ਹੀ ਹੈ॥
Prof. Sahib Singhਕਬੀਰ ਆਖਦਾ ਹੈ-(ਕਾਜ਼ੀ ਨੂੰ ਇਹ ਸਮਝ ਨਾਹ ਆਈ ਕਿ) ਸਾਡਾ (ਪ੍ਰਭੂ ਦੇ ਸੇਵਕਾਂ ਦਾ ਰਾਖਾ) ਪਰਮਾਤਮਾ ਹੈ,
SikhNet (Spanish)Dice Kabir, tal es mi Señor y Maestro,

ਚਉਥੇ ਪਦ ਮਹਿ; ਜਨ ਕੀ ਜਿੰਦੁ ॥੪॥੧॥੪॥

chauthe pad meh; jan kee jind |4|1|4|

Sant Singh KhalsaThe soul of His humble servant dwells in the fourth state. ||4||1||4||
Manmohan SinghHis slave's soul abides in the fourth state.
Manmohan Singh (Punjabi)ਉਸ ਦੇ ਗੋਲੇ ਦੀ ਆਤਮਾ ਚੌਥੀ ਅਵਸਥਾ ਅੰਦਰ ਵਸਦੀ ਹੈ।
Fareedkot Teeka(ਚਉਥੇ ਪਦ) ਤੁਰੀਆਂ ਪਦ ਮੇਂ (ਜਨ ਕੀ ਜਿੰਦੁ) ਬੁਧੀ ਲਗ ਰਹੀ ਥੀ॥੪॥੧॥੪॥☬ਕਿਸੀ ਸਿਖ ਨੇ ਪੂਛਿਆ: ਹੇ ਭਗਵਨ! ਇਸ ਸਰੀਰ ਮੰਦਰ ਮੇਂ ਜੋ ਵਸਤਾ ਹੈ, ਸੋ ਕੌਨ ਹੈ, ਭਾਵ ਤਿਸ ਦਾ ਵਾਸਤਵ ਸਰੂਪ ਕਿਆ ਹੈ?☬ਤਿਸ ਪਰ ਕਹਿਤੇ ਹੈਂ:
Prof. Sahib Singhਪ੍ਰਭੂ ਦੇ ਦਾਸਾਂ ਦੀ ਜਿੰਦ ਸਦਾ ਉਸ ਅਵਸਥਾ ਵਿਚ, ਜੋ ਤਿੰਨ ਗੁਣਾਂ ਤੋਂ ਉਤਾਂਹ ਹੈ, ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹੈ (ਇਸ ਵਾਸਤੇ ਉਹਨਾਂ ਨੂੰ ਕੋਈ ਡਰਾ ਧਮਕਾ ਨਹੀਂ ਸਕਦਾ) ॥੪॥੧॥੪॥

ਪਦ ਅਰਥ ਚਉਥੇ ਪਦ ਮਹਿ = ਉਸ ਅਵਸਥਾ ਵਿਚ ਜੋ ਤਿੰਨ ਗੁਣਾਂ ਤੋਂ ਉਤਾਂਹ ਹੈ, ਪ੍ਰਭੂ-ਚਰਨਾਂ ਵਿਚ ॥੪॥੧॥੪॥

* ਸ਼ਬਦ ਦਾ ਭਾਵ: ਸਿਮਰਨ ਕਰਨ ਵਾਲੇ ਬੰਦਿਆਂ ਦੀ ਸੁਰਤ ਸਦਾ ਪ੍ਰਭੂ-ਚਰਨਾਂ ਵਿਚ ਰਹਿੰਦੀ ਹੈ, ਇਸ ਵਾਸਤੇ ਉਹਨਾਂ ਨੂੰ ਕੋਈ ਡਰਾ ਧਮਕਾ ਨਹੀਂ ਸਕਦਾ।

SikhNet (Spanish)el Alma de Su humilde Sirviente habita en el Cuarto Estado.(4-1-4)

Open this shabad (20 lines, Angs 870-871) →

Shabad Bhagat Kabir Ji Raag Gond

ਗੋਂਡ ॥

gondd |

Sant Singh KhalsaGond:
Manmohan SinghGond.
Manmohan Singh (Punjabi)ਗੋਂਡ।
SikhNet (Spanish)Gond

ਨਾ ਇਹੁ ਮਾਨਸੁ; ਨਾ ਇਹੁ ਦੇਉ ॥

naa ihu maanas; naa ihu deo |

Sant Singh KhalsaIt is not human, and it is not a god.
Manmohan SinghIt is neither man, nor it is demigod.
Manmohan Singh (Punjabi)ਇਹ ਨਾਂ ਆਦਮੀ ਹੈ ਨਾਂ ਹੀ ਇਹ ਦੇਵਤਾ ਹੈ।
Fareedkot Teekaਇਹ ਮਾਨੁਖ ਭੀ ਨਹੀਂ ਪੁਨਹ ਇਹੁ ਦੇਵਤਾ ਭੀ ਨਹੀਂ ਹੈ॥
Prof. Sahib Singh(ਕੀਹ ਮਨੁੱਖ, ਕੀਹ ਦੇਵਤਾ; ਕੀਹ ਜਤੀ, ਤੇ ਕੀਹ ਸ਼ਿਵ-ਉਪਾਸ਼ਕ; ਕੀਹ ਜੋਗੀ, ਤੇ ਕੀਹ ਤਿਆਗੀ; ਹਰੇਕ ਵਿਚ ਇੱਕ ਉਹੀ ਵੱਸਦਾ ਹੈ; ਪਰ ਫਿਰ ਭੀ ਸਦਾ ਲਈ) ਨਾਹ ਇਹ ਮਨੁੱਖ ਹੈ ਨਾਹ ਦੇਵਤਾ;

ਪਦ ਅਰਥ ਇਹੁ = ਇਹ ਜੋ ਸਰੀਰ-ਮੰਦਰ ਵਿਚ ਵੱਸਣ ਵਾਲਾ ਹੈ। ਮਾਨਸੁ = ਮਨੁੱਖ। ਦੇਉ = ਦੇਵਤਾ।

SikhNet (Spanish)Mi Alma no es humana, ni tampoco angelical;

ਨਾ ਇਹੁ ਜਤੀ ਕਹਾਵੈ ਸੇਉ ॥

naa ihu jatee kahaavai seo |

Sant Singh KhalsaIt is not called celibate, or a worshipper of Shiva.
Manmohan SinghIt is neither called a celibate, not the worshipper of Shiva.
Manmohan Singh (Punjabi)ਨਾਂ ਇਹ ਬ੍ਰਹਿਮਚਾਰੀ ਆਖਿਆ ਜਾਂਦਾ ਹੈ, ਨਾਂ ਹੀ ਸ਼ਿਵਜੀ ਦਾ ਉਪਾਸ਼ਕ।
Fareedkot Teekaਔ (ਜਤੀ) ਸੰਨਿਆਸੀ ਭੀ ਇਹੁ ਨਹੀਂ ਹੈ ਔ ਨਾ ਸਿਵ ਉਪਾਸਕ ਹੀ ਹੈ॥
Prof. Sahib Singhਨਾਹ ਜਤੀ ਹੈ ਨਾਹ ਸ਼ਿਵ-ਉਪਾਸ਼ਕ,

ਪਦ ਅਰਥ ਸੇਉ = ਸ਼ਿਵ ਦਾ ਉਪਾਸ਼ਕ।

SikhNet (Spanish)no es asceta ni tampoco hedonista.

ਨਾ ਇਹੁ ਜੋਗੀ; ਨਾ ਅਵਧੂਤਾ ॥

naa ihu jogee; naa avadhootaa |

Sant Singh KhalsaIt is not a Yogi, and it is not a hermit.
Manmohan SinghNeither it is a Yogi, nor a renouncer.
Manmohan Singh (Punjabi)ਨਾਂ ਇਹ ਯੋਗੀ ਹੈ, ਨਾਂ ਹੀ ਤਿਆਗੀ।
Fareedkot Teekaਇਹੁ ਜੋਗੀ ਭੀ ਨਹੀਂ ਪੁਨਾ ਅਵਧੂਤ ਭੀ ਨਹੀਂ ਹੈ॥
Prof. Sahib Singhਨਾਹ ਜੋਗੀ ਹੈ, ਨਾਹ ਤਿਆਗੀ;

ਪਦ ਅਰਥ ਅਵਧੂਤਾ = ਤਿਆਗੀ।

SikhNet (Spanish)No es Yogui ni tampoco renunciante;

ਨਾ ਇਸੁ ਮਾਇ; ਨ ਕਾਹੂ ਪੂਤਾ ॥੧॥

naa is maae; na kaahoo pootaa |1|

Sant Singh KhalsaIt is not a mother, or anyone's son. ||1||
Manmohan SinghNeither it has mother, nor is it any one's son.
Manmohan Singh (Punjabi)ਇਸ ਦੀ ਕੋਈ ਮਾਂ ਨਹੀਂ, ਨਾਂ ਹੀ ਇਹ ਕਿਸੇ ਦਾ ਪੁੱਤਰ ਹੈ।
Fareedkot Teekaਇਸ ਕੀ ਮਾਈ ਭੀ ਨਹੀਂ ਔ ਨਾ ਕਿਸੇ ਕਾ ਇਹੁ ਬੇਟਾ ਹੀ ਹੈ॥੧॥
Prof. Sahib Singhਨਾਹ ਇਸ ਦੀ ਕੋਈ ਮਾਂ ਹੈ ਨਾਹ ਇਹ ਕਿਸੇ ਦਾ ਪੁੱਤਰ ॥੧॥

ਪਦ ਅਰਥ ਮਾਇ = ਮਾਂ। ਇਸੁ = ਇਸ ਦੀ। ਕਾਹੂ = ਕਿਸੇ ਦਾ ॥੧॥

SikhNet (Spanish)no tiene madre ni hijos de nadie. (1)

ਇਆ ਮੰਦਰ ਮਹਿ; ਕੌਨ ਬਸਾਈ ॥

eaa mandar meh; kauan basaaee |

Sant Singh KhalsaThen what is it, which dwells in this temple of the body?
Manmohan SinghThen who is it, that abides in this body temple?
Manmohan Singh (Punjabi)ਤਦ ਉਹ ਕੌਣ ਹੈ, ਜਿਹੜਾ ਇਸ ਦੇਹ ਦੇ ਮਹਿਲ ਵਿੱਚ ਰਹਿੰਦਾ ਹੈ?
Fareedkot Teekaਇਸ ਸਰੀਰ ਰੂਪੀ ਮੰਦਰ ਮੇਂ ਕੌਨ ਨਿਵਾਸ ਕਰਤਾ ਹੈ?
Prof. Sahib Singh(ਸਾਡੇ) ਇਸ ਸਰੀਰ-ਰੂਪ ਘਰ ਵਿਚ ਕੌਣ ਵੱਸਦਾ ਹੈ? ਉਸ ਦਾ ਕੀਹ ਅਸਲਾ ਹੈ?

ਪਦ ਅਰਥ ਇਆ ਮੰਦਰਿ ਮਹਿ = ਇਸ ਸਰੀਰ-ਘਰ ਵਿਚ। ਬਸਾਈ = ਵੱਸਦਾ ਹੈ।

SikhNet (Spanish)¿Qué es entonces lo que habita en el templo del cuerpo,

ਤਾ ਕਾ ਅੰਤੁ; ਨ ਕੋਊ ਪਾਈ ॥੧॥ ਰਹਾਉ ॥

taa kaa ant; na koaoo paaee |1| rahaau |

Sant Singh KhalsaNo one can find its limits. ||1||Pause||
Manmohan SinghIts limit no one can ever find. Pause.
Manmohan Singh (Punjabi)ਇਸ ਦਾ ਓੜਕ ਕਦੇ ਭੀ ਕੋਈ ਜਣਾ ਪਾ ਨਹੀਂ ਸਕਦਾ। ਠਹਿਰਾਉ।
Fareedkot Teekaਏਹੁ ਜੋ ਤੈਨੇ ਪੂਛਾ ਹੈ, ਜੋ ਵਸਤਾ ਹੈ, ਤਿਸ ਕਾ ਅੰਤ ਕੋਈ ਨਹੀਂ ਪਾਇ ਸਕਤਾ ਹੈ॥੧॥ ਰਹਾਉ ॥☬ਪ੍ਰਸਨ: ਜੋ ਸਰੀਰ ਮੇਂ ਵਸਤਾ ਹੈ ਵਹੁ ਮਨੁਖ ਵਾ ਦੇਵਤਾ, ਉਪਾਸ੍ਯ ਵਾ ਉਪਾਸਕ ਆਦਿ ਕੌਨ ਹੈ, ਕੋਈ ਤੋ ਹੋਵੈਹੀਗਾ?☬ਤਿਸ ਪ੍ਰਤੀ ਉਤਰ ਕਹਿਤੇ ਹੈਂ:
Prof. Sahib Singhਇਸ ਗੱਲ ਦੀ ਤਹਿ ਵਿਚ ਕੋਈ ਨਹੀਂ ਅੱਪੜਿਆ ॥੧॥ ਰਹਾਉ ॥

ਪਦ ਅਰਥ ਤਾ ਕਾ = ਉਸ ਵੱਸਣ ਵਾਲੇ ਦਾ ॥੧॥ ਰਹਾਉ ॥

SikhNet (Spanish)que no tiene límite ni puede encontrarse? (1-Pausa)

ਨਾ ਇਹੁ ਗਿਰਹੀ; ਨਾ ਓਦਾਸੀ ॥

naa ihu girahee; naa odaasee |

Sant Singh KhalsaIt is not a house-holder, and it is not a renouncer of the world.
Manmohan SinghNeither it is a house-holder, nor an anchoret.
Manmohan Singh (Punjabi)ਨਾਂ ਇਹ ਘਰਬਾਰੀ ਹੈ, ਨਾਂ ਹੀ ਉਪਰਾਮ।
Fareedkot Teekaਨਾ ਇਹੁ ਗ੍ਰਸਤੀ ਹੈ ਪੁਨਾ ਉਦਾਸੀ ਭੀ ਨਹੀਂ ਹੈ॥
Prof. Sahib Singh(ਗ੍ਰਿਹਸਤੀ, ਉਦਾਸੀ; ਰਾਜਾ, ਕੰਗਾਲ; ਬ੍ਰਾਹਮਣ, ਖੱਤ੍ਰੀ; ਸਭ ਵਿਚ ਇਹੀ ਵੱਸਦਾ ਹੈ; ਫਿਰ ਭੀ ਇਹਨਾਂ ਵਿਚ ਰਹਿਣ ਕਰ ਕੇ ਸਦਾ ਲਈ) ਨਾਹ ਇਹ ਗ੍ਰਿਹਸਤੀ ਹੈ ਨਾਹ ਉਦਾਸੀ,

ਪਦ ਅਰਥ ਗਿਰਹੀ = ਗ੍ਰਿਹਸਤੀ, ਟੱਬਰਦਾਰ।

SikhNet (Spanish)No es un sostenedor de hogar ni tampoco un renunciante;

ਨਾ ਇਹੁ ਰਾਜ; ਨ ਭੀਖ ਮੰਗਾਸੀ ॥

naa ihu raaj; na bheekh mangaasee |

Sant Singh KhalsaIt is not a king, and it is not a beggar.
Manmohan SinghNeither it is a king, nor a mumper.
Manmohan Singh (Punjabi)ਨਾਂ ਇਹ ਪਾਤਿਸ਼ਾਹ ਹੈ, ਨਾਂ ਹੀ ਭਿਖਿਆ ਮੰਗਣ ਵਾਲਾ।
Fareedkot Teekaਇਹ ਰਾਜਾ ਭੀ ਨਹੀਂ ਹੈ ਔਰ (ਭੀਖ ਮੰਗਾਸੀ) ਭਿਛਕ ਭੀ ਨਹੀਂ ਹੈ॥
Prof. Sahib Singhਨਾਹ ਇਹ ਰਾਜਾ ਹੈ ਨਾਹ ਮੰਗਤਾ;

ਪਦ ਅਰਥ ਭੀਖ ਮੰਗਾਸੀ = ਮੰਗਤਾ।

SikhNet (Spanish)no es un rey ni tampoco un pordiosero.

ਨਾ ਇਸੁ ਪਿੰਡੁ; ਨ ਰਕਤੂ ਰਾਤੀ ॥

naa is pindd; na rakatoo raatee |

Sant Singh KhalsaIt has no body, no drop of blood.
Manmohan SinghIt has no body, nor a particle of blood in it.
Manmohan Singh (Punjabi)ਇਸ ਦੀ ਕੋਈ ਦੇਹ ਨਹੀਂ ਨਾਂ ਹੀ ਇਸ ਵਿੱਚ ਰਤਾ ਭਰ ਭੀ ਲਹੂ ਹੈ।
Fareedkot Teekaਨਾ ਇਸ ਕਾ ਸਰੀਰ ਹੈ ਅਰੁ ਨਾ ਇਸੁ ਮੇਂ (ਰਕਤੁ) ਰਤੁ ਰਤੀ ਮਾਤ੍ਰ ਹੈ॥
Prof. Sahib Singhਨਾਹ ਇਸ ਦਾ ਕੋਈ ਸਰੀਰ ਹੈ ਨਾਹ ਇਸ ਵਿਚ ਰਤਾ ਭਰ ਭੀ ਲਹੂ ਹੈ;

ਪਦ ਅਰਥ ਪਿੰਡੁ = ਸਰੀਰ। ਰਕਤੂ = ਲਹੂ। ਰਾਤੀ = ਰਤਾ ਭਰ ਭੀ।

SikhNet (Spanish)No es un cuerpo ni tiene una gota de sangre;

ਨਾ ਇਹੁ ਬ੍ਰਹਮਨੁ; ਨਾ ਇਹੁ ਖਾਤੀ ॥੨॥

naa ihu brahaman; naa ihu khaatee |2|

Sant Singh KhalsaIt is not a Brahmin, and it is not a Kh'shaatriya. ||2||
Manmohan SinghNeither it is Brahman, nor it is a Khatri.
Manmohan Singh (Punjabi)ਨਾਂ ਇਹ ਬ੍ਰਾਹਮਣ ਹੈ ਨਾਂ ਹੀ ਇਹ ਖੱਤਰੀ ਹੈ।
Fareedkot Teekaਇਹੁ ਬ੍ਰਹਮਣ ਭੀ ਨਹੀਂ ਪੁਨਾ ਖਤਰੀਵਾ (ਖਾਤੀ) ਤਖਾਣੁ, ਭਾਵ ਸੂਦਰ ਭੀ ਨਹੀਂ ਹੈ॥੨॥
Prof. Sahib Singhਨਾਹ ਇਹ ਬ੍ਰਾਹਮਣ ਹੈ ਨਾਹ ਖੱਤ੍ਰੀ ॥੨॥

ਪਦ ਅਰਥ ਖਾਤੀ = ਖਤ੍ਰੀ ॥੨॥

SikhNet (Spanish)no es un Brahmán ni tampoco un guerrero. (2)

ਨਾ ਇਹੁ ਤਪਾ ਕਹਾਵੈ ਸੇਖੁ ॥

naa ihu tapaa kahaavai sekh |

Sant Singh KhalsaIt is not called a man of austere self-discipline, or a Shaykh.
Manmohan SinghIt is not an ascetic, nor is it called a Sheikh.
Manmohan Singh (Punjabi)ਨਾਂ ਇਹ ਤਪੱਸਵੀ ਹੈ, ਨਾਂ ਹੀ ਇਹ ਸ਼ੇਖ ਆਖਿਆ ਜਾਂਦਾ ਹੈ।
Fareedkot Teekaਇਹੁ ਤਪਾ ਭੀ ਨਹੀਂ ਕਹਾਵਤਾ ਹੈ ਔਰ (ਸੇਖੁ) ਬਿਰਕਤ ਭੀ ਨਹੀਂ ਹੈ, ਵਾ ਸੇਖ ਜਾਤੀ ਭੀ ਨਹੀਂ॥
Prof. Sahib Singh(ਤਪੇ, ਸ਼ੇਖ਼, ਸਭ ਵਿਚ ਇਹੀ ਹੈ; ਸਭ ਸਰੀਰਾਂ ਵਿਚ ਆ ਕੇ ਜੰਮਦਾ ਮਰਦਾ ਭੀ ਜਾਪਦਾ ਹੈ, ਫਿਰ ਭੀ ਸਦਾ ਲਈ) ਨਾਹ ਇਹ ਕੋਈ ਤਪਸ੍ਵੀ ਹੈ ਨਾਹ ਕੋਈ ਸ਼ੇਖ਼ ਹੈ;
SikhNet (Spanish)No es un ser austero ni tampoco un jeque;

ਨਾ ਇਹੁ ਜੀਵੈ; ਨ ਮਰਤਾ ਦੇਖੁ ॥

naa ihu jeevai; na marataa dekh |

Sant Singh KhalsaIt does not live, and it is not seen to die.
Manmohan SinghNeither it lives, nor it is seen to die.
Manmohan Singh (Punjabi)ਨਾਂ ਇਹ ਜੀਉਂਦਾ ਹੈ, ਨਾਂ ਹੀ ਇਹ ਮਰਦਾ ਆਖਿਆ ਜਾਂਦਾ ਹੈ।
Fareedkot Teekaਇਹੁ ਜੀਵਤਾ ਭੀ ਨਹੀਂ, ਭਾਵ ਪ੍ਰਾਣ ਧਾਰਤਾ ਨਹੀਂ। ਅਸੰਗ ਹੋਨੇ ਤੇ ਪੁਨਹ ਮਰਤਾ ਭੀ ਨਹੀਂ ਦੇਖੀਤਾ॥
Prof. Sahib Singhਨਾਹ ਇਹ ਜੰਮਦਾ ਹੈ ਨਾਹ ਮਰਦਾ ਹੈ।
SikhNet (Spanish)no vive ni tampoco muere.

ਇਸੁ ਮਰਤੇ ਕਉ; ਜੇ ਕੋਊ ਰੋਵੈ ॥

eis marate kau; je koaoo rovai |

Sant Singh KhalsaIf someone cries over its death,
Manmohan SinghIf some one weeps over its death;
Manmohan Singh (Punjabi)ਜੇਕਰ ਕੋਈ ਜਣਾ ਇਸ ਦੀ ਮੌਤ ਦੇ ਰੋਂਦਾ ਹੈ,
Fareedkot Teekaਇਸ ਕੋ ਮਰਤੇ ਜਾਣ ਕਰ ਕੇ ਜੋ ਕੋਈ ਰੋਵਤਾ ਹੈ, ਸੋ ਹਛਾ ਨਹੀਂ ਕਰਤਾ ਹੈ॥
Prof. Sahib Singhਜਿਹੜਾ ਕੋਈ ਜੀਵ ਇਸ (ਅੰਦਰ-ਵੱਸਦੇ) ਨੂੰ ਮਰਦਾ ਸਮਝ ਕੇ ਰੋਂਦਾ ਹੈ,
SikhNet (Spanish)Si alguien llora por su muerte,

ਜੋ ਰੋਵੈ; ਸੋਈ ਪਤਿ ਖੋਵੈ ॥੩॥

jo rovai; soee pat khovai |3|

Sant Singh Khalsathat person loses his honor. ||3||
Manmohan Singhwhosoever weeps, he loses his honour.
Manmohan Singh (Punjabi)ਜਿਹੜਾ ਕੋਈ ਰੋਂਦਾ ਹੈ, ਉਹ ਆਪਣੀ ਇੱਜ਼ਤ ਗੁਆ ਲੈਂਦਾ ਹੈ।
Fareedkot Teekaਜੋ ਰੋਵਤਾ ਹੈ, ਸੋਈ ਅਪਨੀ ਪਤ ਖੋਵਤਾ ਹੈ॥੩॥
Prof. Sahib Singhਉਹ (ਜੋ ਰੋਂਦਾ ਹੈ) ਖ਼ੁਆਰ ਹੀ ਹੁੰਦਾ ਹੈ ॥੩॥

ਪਦ ਅਰਥ ਪਤਿ ਖੋਵੈ = ਇੱਜ਼ਤ ਗਵਾਉਂਦਾ ਹੈ, ਖ਼ੁਆਰ ਹੁੰਦਾ ਹੈ ॥੩॥

SikhNet (Spanish)pierde credibilidad por ser tan tonto. (3)

ਗੁਰ ਪ੍ਰਸਾਦਿ; ਮੈ ਡਗਰੋ ਪਾਇਆ ॥

gur prasaad; mai ddagaro paaeaa |

Sant Singh KhalsaBy Guru's Grace, I have found the Path.
Manmohan SinghBy Guru's grace, I have found the way.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਨੂੰ ਮਾਰਗ ਮਿਲ ਗਿਆ ਹੈ।
Fareedkot Teekaਮੈਨੇ ਤੋ ਗੁਰੋਂ ਕੀ ਕ੍ਰਿਪਾ ਸੇ ਗ੍ਯਾਨ ਰੂਪ (ਡਗਰੋ) ਰਸਤਾ ਪਾਇਆ ਹੈ॥
Prof. Sahib Singh(ਜਦੋਂ ਦਾ) ਮੈਂ ਆਪਣੇ ਗੁਰੂ ਦੀ ਕਿਰਪਾ ਨਾਲ (ਜ਼ਿੰਦਗੀ ਦਾ ਸਹੀ) ਰਸਤਾ ਲੱਭਾ ਹੈ,

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਡਗਰੋ = (ਜ਼ਿੰਦਗੀ ਦਾ ਸਹੀ) ਰਸਤਾ।

SikhNet (Spanish)He encontrado el Sendero por la Gracia del Guru,

ਜੀਵਨ ਮਰਨੁ; ਦੋਊ ਮਿਟਵਾਇਆ ॥

jeevan maran; doaoo mittavaaeaa |

Sant Singh KhalsaBirth and death have both been erased.
Manmohan SinghMy birth and death have both been erased.
Manmohan Singh (Punjabi)ਮੇਰੇ ਜੰਮਣਾ ਤੇ ਮਰਨਾ ਦੋਨੋਂ ਹੀ ਮਿਟ ਗਏ ਹਨ।
Fareedkot Teekaਤਿਸ ਰਸਤੇ ਸੇ ਜੀਵਨਾ ਔ ਮਰਨਾ ਦੋਊ ਕੋ ਮਿਟਾਇਆ ਹੈ॥☬ਜੇ ਕਹੈ ਕੁਛ ਹੈ ਭੀ? ਤਹਾਂ ਕਹਿਤੇ ਹੈਂ:
Prof. Sahib Singhਮੈਂ ਆਪਣਾ ਜਨਮ ਮਰਨ ਦੋਵੇਂ ਖ਼ਤਮ ਕਰਾ ਲਏ ਹਨ (ਭਾਵ, ਮੇਰਾ ਜਨਮ-ਮਰਨ ਦਾ ਗੇੜ ਮੁੱਕ ਗਿਆ ਹੈ।
SikhNet (Spanish)y he desechado toda la experiencia del nacimiento y de la muerte.

ਕਹੁ ਕਬੀਰ; ਇਹੁ ਰਾਮ ਕੀ ਅੰਸੁ ॥

kahu kabeer; ihu raam kee ans |

Sant Singh KhalsaSays Kabeer, this is formed of the same essence as the Lord.
Manmohan SinghSays Kabir, this soul is the Lord's offspring.
Manmohan Singh (Punjabi)ਕਬੀਰ ਜੀ ਆਖਦੇ ਹਨ, ਇਹ ਆਤਮਾ ਪ੍ਰਭੂ ਦੀ ਸੰਤਾਨ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਇਹ ਜੋ ਚੇਤਨ ਜੀਵ ਹੈ, ਸੋ ਤੋ ਰਾਮ ਕੀ ਅੰਸ ਹੈ, ਭਾਵ ਸੇ ਰਾਮ ਸਰੂਪ ਹੈ॥
Prof. Sahib Singhਕਬੀਰ ਆਖਦਾ ਹੈ- (ਹੁਣ ਮੈਨੂੰ ਸਮਝ ਆ ਗਈ ਹੈ ਕਿ) ਸਾਡੇ ਅੰਦਰ ਵੱਸਣ ਵਾਲਾ ਇਹ ਪਰਮਾਤਮਾ ਦੀ ਅੰਸ ਹੈ,

ਪਦ ਅਰਥ ਅੰਸੁ = ਹਿੱਸਾ, ਜੋਤ।

SikhNet (Spanish)Dice Kabir, esta Alma contiene la misma Esencia de Dios

ਜਸ ਕਾਗਦ ਪਰ; ਮਿਟੈ ਨ ਮੰਸੁ ॥੪॥੨॥੫॥

jas kaagad par; mittai na mans |4|2|5|

Sant Singh KhalsaIt is like the ink on the paper which cannot be erased. ||4||2||5||
Manmohan SinghIt is stable like the ink, which can be erased not from the paper.
Manmohan Singh (Punjabi)ਇਹ ਸਿਆਹੀ ਦੀ ਤਰ੍ਹਾਂ ਸਥਿਰ ਹੈ, ਜੋ ਕਾਗਜ਼ ਉਤੋਂ ਮੇਟੀ ਨਹੀਂ ਜਾ ਸਕਦੀ।
Fareedkot Teekaਜੈਸੇ ਕਾਗਜ ਪਰ ਸੇ ਸਿਆਹੀ ਨਹੀਂ ਮਿਟਤੀ, ਭਾਵ ਤਿਸ ਮੇਂ ਤਦ ਰੂਪ ਹੈ। ਵਾ ਜੋ ਇਸ ਕੇ ਜਸ ਕੋ ਕਾਗਜ ਪਰ ਲਿਖੀਏ ਤਉ (ਮਿਟੈ ਨ) ਮੇਂਉਦਾ ਨਹੀਂ। ਭਾਵ ਬੇਅੰਤ ਜਸ ਵਾਲਾ ਜੀਵ ਚੇਤਨ ਪਰਮੇਸਰ ਹੀ ਸਿਧ ਭਇਆ ਹੈ॥੪॥੨॥੫॥☬ਕਬੀਰ ਕੀ ਮਾਈ ਅਪਨੀਆਂ ਪੜੋਸਨੀਆਂ ਪਾਸ ਬੇਟੇ ਕੀ ਨਿਲਾਇਕੀ ਪ੍ਰਗਟ ਕਰਤੀ ਹੈ:
Prof. Sahib Singhਤੇ ਇਹ ਦੋਵੇਂ ਆਪੋ ਵਿਚ ਇਉਂ ਜੁੜੇ ਹੋਏ ਹਨ ਜਿਵੇਂ ਕਾਗ਼ਜ਼ ਅਤੇ (ਕਾਗ਼ਜ਼ ਉੱਤੇ ਲਿਖੇ ਅੱਖਰਾਂ ਦੀ) ਸਿਆਹੀ ॥੪॥੨॥੫॥

ਪਦ ਅਰਥ ਜਸ = ਜਿਵੇਂ। ਕਾਗਦ ਪਰ = ਕਾਗ਼ਜ਼ ਉੱਤੇ ਲਿਖੀ ਹੋਈ। ਮੰਸੁ = ਸਿਆਹੀ ॥੪॥੨॥੫॥

* ਸ਼ਬਦ ਦਾ ਭਾਵ: ਪਰਮਾਤਮਾ ਹਰੇਕ ਜੀਵ ਵਿਚ ਵਿਆਪਕ ਭੀ ਹੈ, ਤੇ ਸਭ ਤੋਂ ਵੱਖਰਾ ਭੀ ਹੈ। ਜੀਵਾਂ ਵਾਂਗ ਉਸ ਨੂੰ ਜਨਮ-ਮਰਨ ਦਾ ਗੇੜ ਨਹੀਂ ਹੈ।

SikhNet (Spanish)y se conserva para siempre así como la tinta indeleble en el papel. (4-2-5)

Open this shabad →

Shabad Bhagat Kabir Ji Raag Gond

ਗੋਂਡ ॥

gondd |

Sant Singh KhalsaGond:
Manmohan SinghGond.
Manmohan Singh (Punjabi)ਗੋਂਡ।
SikhNet (Spanish)Gond

ਤੂਟੇ ਤਾਗੇ; ਨਿਖੁਟੀ ਪਾਨਿ ॥

tootte taage; nikhuttee paan |

Sant Singh KhalsaThe threads are broken, and the starch has run out.
Manmohan SinghThe threads are broken, and the size has run short.
Manmohan Singh (Punjabi)ਧਾਗੇ ਟੁੱਟ ਗਏ ਹਨ ਅਤੇ ਮਾਵਾ ਮੁੱਕ ਗਿਆ ਹੈ।
Fareedkot Teekaਤਾਣੀ ਕੇ ਤਾਗੇ ਤੂਟੇ ਰਹਤੇ ਹੈਂ ਔਰ ਪਾਣ ਨਿਖੁਟੀ ਰਹਿਤੀ ਹੈ॥
Prof. Sahib Singh(ਇਸ ਨੂੰ ਘਰ ਦੇ ਕੰਮ-ਕਾਜ ਦਾ ਕੋਈ ਫ਼ਿਕਰ ਹੀ ਨਹੀਂ, ਜੇ) ਤਾਣੀ ਦੇ ਧਾਗੇ ਟੁੱਟੇ ਪਏ ਹਨ (ਤਾਂ ਟੁੱਟੇ ਹੀ ਰਹਿੰਦੇ ਹਨ), ਜੇ ਪਾਣ ਮੁੱਕ ਗਈ ਹੈ (ਤਾਂ ਮੁੱਕੀ ਹੀ ਪਈ ਹੈ)।

ਪਦ ਅਰਥ ਨਿਖੁਟੀ = ਮੁੱਕ ਗਈ ਹੈ। ਪਾਨਿ = ਪਾਣ, ਆਟੇ ਦੀ ਮਾਇਆ ਜੋ ਸੂਤਰ ਨੂੰ ਕੱਪੜਾ ਉਣਨ ਤੋਂ ਪਹਿਲਾਂ ਲਾਈ ਜਾਂਦੀ ਹੈ।

SikhNet (Spanish)Sus hilos se han roto, su almidón se ha acabado,

ਦੁਆਰ ਊਪਰਿ; ਝਿਲਕਾਵਹਿ ਕਾਨ ॥

duaar aoopar; jhilakaaveh kaan |

Sant Singh KhalsaBare reeds glisten at the front door.
Manmohan SinghThe reeds shine over the door.
Manmohan Singh (Punjabi)ਦਰਵਾਜੇ ਉਤੇ ਕਾਨੇ ਲਿਸ਼ਕਦੇ ਹਨ।
Fareedkot Teekaਦੁਆਰੇ ਪਰ ਕਾਨੇ ਖਾਲੀ ਚਿਲਕਤੇ ਰਹਤੇ ਹੈਂ॥
Prof. Sahib Singhਬੂਹੇ ਤੇ (ਸੱਖਣੇ) ਕਾਨੇ ਪਏ ਲਿਸ਼ਕਦੇ ਹਨ (ਵਰਤਣ ਖੁਣੋਂ ਪਏ ਹਨ);

ਪਦ ਅਰਥ ਕਾਨ = ਕਾਨੇ।

SikhNet (Spanish)su caña la ha colgado frente a la puerta.

ਕੂਚ ਬਿਚਾਰੇ; ਫੂਏ ਫਾਲ ॥

kooch bichaare; fooe faal |

Sant Singh KhalsaThe poor brushes are scattered in pieces.
Manmohan SinghThe poor brushes have gone to pieces.
Manmohan Singh (Punjabi)ਗਰੀਬੜੇ ਕੁਚ ਟੁੱਟ-ਫੁਟ ਗਏ ਹਨ।
Fareedkot Teekaਕੂਚ ਬਿਚਾਰੇ ਗਰੀਬ ਕਿਤੇ ਫੁਲੇ ਫੈਲੇ ਪਏ ਹੈਂ॥
Prof. Sahib Singhਵਿਚਾਰੇ ਕੁੱਚ ਤੀਲਾ ਤੀਲਾ ਹੋ ਰਹੇ ਹਨ;

ਪਦ ਅਰਥ ਫੂਏ ਫਾਲ = ਤੀਲਾ ਤੀਲਾ ਹੋ ਗਏ ਹਨ, ਖਿਲਰੇ ਰਹਿੰਦੇ ਹਨ।

SikhNet (Spanish)Las cerdas de su cepillo están regadas;

ਇਆ ਮੁੰਡੀਆ ਸਿਰਿ; ਚਢਿਬੋ ਕਾਲ ॥੧॥

eaa munddeea sir; chadtibo kaal |1|

Sant Singh KhalsaDeath has entered this shaven head. ||1||
Manmohan SinghOn this lad's head, death has alighted.
Manmohan Singh (Punjabi)ਇਸ ਮੁੰਡੇ ਦੇ ਸਿਰ ਉਤੇ ਮੌਤ ਸਵਾਰ ਹੋਈ ਹੋਈ ਹੈ।
Fareedkot Teekaਇਸ ਮੁੰਡੀਏ ਕੇ ਸਿਰ ਪੈ ਕਾਲ ਚੜ ਰਹਿਆ ਹੈ, ਭਾਵ ਅਬ ਇਹ ਮਰੇਗਾ॥੧॥
Prof. Sahib Singh(ਪਤਾ ਨਹੀਂ ਇਸ ਸਾਧੂ ਦਾ ਕੀਹ ਬਣੇਗਾ), ਇਸ ਸਾਧੂ ਦੇ ਸਿਰ ਮੌਤ ਸਵਾਰ ਹੋਈ ਜਾਪਦੀ ਹੈ ॥੧॥

ਪਦ ਅਰਥ ਇਆ ਮੁੰਡੀਆ ਸਿਰਿ = (ਮੇਰੇ) ਇਸ (ਖਸਮ) ਸਾਧੂ ਦੇ ਸਿਰ ਉੱਤੇ। ਚਢਿਬੋ = ਚੜ੍ਹਿਆ ਹੋਇਆ ਹੈ, ਸਵਾਰ ਹੈ ॥੧॥

SikhNet (Spanish)sí, este muchacho tejedor está invitando a la muerte dentro de su casa (1)

ਇਹੁ ਮੁੰਡੀਆ; ਸਗਲੋ ਦ੍ਰਬੁ ਖੋਈ ॥

eihu munddeea; sagalo drab khoee |

Sant Singh KhalsaThis shaven-headed mendicant has wasted all his wealth.
Manmohan SinghThis lad has lost all his wealth.
Manmohan Singh (Punjabi)ਇਸ ਮੁੰਡੇ ਨੇ ਆਪਣਾ ਸਾਰਾ ਧਨ ਗੁਆ ਲਿਆ ਹੈ।
Fareedkot Teekaਇਹੁ ਜੋ ਕਬੀਰ (ਮੁੰਡੀਆ) ਫਕੀਰੁ ਹੈ ਵਾ ਲੜਕਾ ਸਰਬ ਧਨ ਕਾ (ਖੋਈ) ਗਵਾਵਨੇ ਵਾਲਾ ਹੈ ਅਰਥਾਤ ਔਖੀ ਹੂਈ ਹੂੰ॥
Prof. Sahib Singh(ਮੇਰਾ) ਇਹ (ਖਸਮ) ਸਾਧੂ ਸਾਰਾ (ਕਮਾਇਆ) ਧਨ ਗਵਾਈ ਜਾਂਦਾ ਹੈ।

ਪਦ ਅਰਥ ਦ੍ਰਬੁ = ਧਨ। ਖੋਈ = ਗਵਾ ਰਿਹਾ ਹੈ (ਨੋਟ: ਔਖਿਆਈ ਇਹ ਨਹੀਂ ਸੀ ਕਿ ਕਬੀਰ ਜੀ ਕਮਾਂਦੇ ਨਹੀਂ ਸਨ, ਸਗੋਂ ਇਹ ਕਿ ਸਤਸੰਗੀਆਂ ਨੂੰ ਖੁਆ ਦੇਂਦੇ ਸਨ)।

SikhNet (Spanish)El pobre desafortunado ha desperdiciado todo su dinero;

ਆਵਤ ਜਾਤ; ਨਾਕ ਸਰ ਹੋਈ ॥੧॥ ਰਹਾਉ ॥

aavat jaat; naak sar hoee |1| rahaau |

Sant Singh KhalsaAll this coming and going has irritated him. ||1||Pause||
Manmohan SinghThe coming and going of his associates has greatly tormented me. Pause.
Manmohan Singh (Punjabi)ਉਸ ਦੇ ਹਮਜੋਲੀਆਂ ਦੀ ਆਵਾਜਾਈ ਨੇ ਮੇਰਾ ਨੱਕਦਮ ਕਰ ਦਿੱਤਾ ਹੈ। ਠਹਿਰਾਉ।
Fareedkot Teekaਇਤਨੇ ਫਕੀਰ ਹਮਾਰੇ ਘਰ ਮੇਂ ਆਵਤੇ ਪੁਨਹ ਜਾਤੇ ਹੈਂ, ਜੋ ਮੈਂ ਤੋ (ਨਾਕ ਸਰ) ਨਕ ਜਾਨ, ਭਾਵ ਮਰਨੇ ਵਾਲੀ ਹੋਈ ਹੋਂ। ਪੀਸਨ ਆਦਿ ਸੇਵਾ ਕਰਤੀ ਹੋਈ ਵਾ (ਕਸਰ) ਕੁਛ ਭੀ ਕਸਰ (ਨਾ) ਨਹੀਂ ਹੋਈ ਹੈ। ਜਿਤਨੇ ਜਾਤੇ ਹੈਂ ਉਤਨੇ ਹੀ ਔਰ ਆਵਤੇ ਹੈਂ, ਭਾਵ ਬਹੁਤ ਆਵਤੇ ਹੈਂ॥੧॥ ਰਹਾਉ ॥
Prof. Sahib Singh(ਇਸ ਦੇ ਸਤਸੰਗੀਆਂ ਦੀ) ਆਵਾਜਾਈ ਨਾਲ ਮੇਰੀ ਨੱਕ-ਜਿੰਦ ਆਈ ਪਈ ਹੈ ॥੧॥ ਰਹਾਉ ॥

ਪਦ ਅਰਥ ਨਾਕ ਸਰ = ਨੱਕ-ਦਮ ॥੧॥ ਰਹਾਉ ॥

SikhNet (Spanish)las visitas de sus amigos nos están colmando los nervios. (1-Pausa)

ਤੁਰੀ ਨਾਰਿ ਕੀ; ਛੋਡੀ ਬਾਤਾ ॥

turee naar kee; chhoddee baataa |

Sant Singh KhalsaHe has given up all talk of his weaving equipment.
Manmohan SinghHe has given up the talk of his beam and shuttle.
Manmohan Singh (Punjabi)ਉਸ ਨੇ ਆਪਣੀ ਲੱਠ ਅਤੇ ਨਾਲ ਹੀ ਗੱਲ ਕਰਨੀ ਛੱਡ ਦਿੱਤੀ ਹੈ।
Fareedkot Teeka(ਤੁਰੀ) ਤੁਰ ਜਿਸਪੈ ਕਪੜਾ ਲਪੇਟਾ ਜਾਤਾ ਹੈ ਔਰ (ਨਾਰ) ਨਾਲਾਂ ਕੀ ਤੌ ਬਾਤ ਹੀ ਛੋਡ ਦੀਨੀ ਹੈ॥
Prof. Sahib Singhਤੁਰੀ ਤੇ ਨਾਲਾਂ (ਦੇ ਵਰਤਣ) ਦਾ ਇਸ ਨੂੰ ਚੇਤਾ ਹੀ ਨਹੀਂ (ਭਾਵ, ਕੱਪੜਾ ਉਣਨ ਦਾ ਇਸ ਨੂੰ ਕੋਈ ਖ਼ਿਆਲ ਹੀ ਨਹੀਂ ਹੈ)।

ਪਦ ਅਰਥ ਤੁਰੀ = ਖੱਡੀ ਦੀ ਉਹ ਲੱਠ ਜਿਸ ਦੇ ਦੁਆਲੇ ਉਣਿਆ ਹੋਇਆ ਕੱਪੜਾ ਵਲ੍ਹੇਟਦੇ ਜਾਂਦੇ ਹਨ। ਨਾਰਿ = ਨਾਲ, ਜਿਸ ਵਿਚ ਧਾਗੇ ਦੀ ਨਲੀ ਪਾਈ ਜਾਂਦੀ ਹੈ।

SikhNet (Spanish)Ya no habla de sus tejidos, ni de su cepillo,

ਰਾਮ ਨਾਮ; ਵਾ ਕਾ ਮਨੁ ਰਾਤਾ ॥

raam naam; vaa kaa man raataa |

Sant Singh KhalsaHis mind is attuned to the Lord's Name.
Manmohan SinghWith the Lord's Name, his soul is imbued.
Manmohan Singh (Punjabi)ਪ੍ਰਭੂ ਦੇ ਨਾਮ ਨਾਲ ਉਸ ਦੀ ਆਤਮਾ ਰੰਗੀ ਗਈ ਹੈ।
Fareedkot Teekaਕਬੀਰ ਕਾ ਮਨ ਤੋ ਵਾ ਉਸ ਰਾਮ ਕਾ ਜੋ ਨਾਮੁ ਹੈ, ਤਿਸ ਮੇਂ ਰਾਤਾ ਰਹਿਤਾ ਹੈ॥
Prof. Sahib Singhਇਸ ਦਾ ਮਨ ਸਦਾ ਰਾਮ-ਨਾਮ ਵਿਚ ਰੰਗਿਆ ਰਹਿੰਦਾ ਹੈ।

ਪਦ ਅਰਥ ਵਾ ਕਾ = (ਉਸ ਕਬੀਰ) ਦਾ।

SikhNet (Spanish)pues su mente se ha imbuido en el Nombre del Señor.

ਲਰਿਕੀ ਲਰਿਕਨ; ਖੈਬੋ ਨਾਹਿ ॥

larikee larikan; khaibo naeh |

Sant Singh KhalsaHis daughters and sons have nothing to eat,
Manmohan SinghHis daughter and sons have nothing to eat.
Manmohan Singh (Punjabi)ਉਸ ਦੀਆਂ ਕੁੜੀਆਂ ਤੇ ਮੁੰਡਿਆਂ ਦੇ ਖਾਣ ਲਈ ਕੁਝ ਭੀ ਨਹੀਂ।
Fareedkot Teekaਲੜਕੀ ਔ ਲੜਕਿਓਂ ਕੇ ਤੋ ਖਾਣੇ ਕੋ ਕਿਛੁ ਭੀ ਨਹੀਂ ਹੈ॥
Prof. Sahib Singh(ਘਰ ਵਿਚ) ਕੁੜੀ ਮੁੰਡਿਆਂ ਦੇ ਖਾਣ ਜੋਗਾ ਕੁਝ ਨਹੀਂ (ਰਹਿੰਦਾ)

ਪਦ ਅਰਥ ਖੈਬੋ = ਖਾਣ ਜੋਗਾ।

SikhNet (Spanish)Sus hijas e hijos no tienen qué comer,

ਮੁੰਡੀਆ; ਅਨਦਿਨੁ ਧਾਪੇ ਜਾਹਿ ॥੨॥

munddeea; anadin dhaape jaeh |2|

Sant Singh Khalsawhile the shaven-headed mendicants night and day eat their fill. ||2||
Manmohan SinghThe shaven saints night and day go crammed.
Manmohan Singh (Punjabi)ਮੁੰਨੇ ਹੋਏ ਸਾਧੂ ਰਾਤ ਦਿਨ ਰੱਜ ਪੁੱਜ ਕੇ ਜਾਂਦੇ ਹਨ।
Fareedkot Teekaਫਕੀਰ ਤੋ ਰਾਤ ਦਿਨ ਤ੍ਰਿਪਤਿ ਹੂਏ ਜਾਤੇ ਹੈਂ॥੨॥
Prof. Sahib Singhਪਰ ਇਸ ਦੇ ਸਤਸੰਗੀ ਹਰ ਰੋਜ਼ ਰੱਜ ਕੇ ਜਾਂਦੇ ਹਨ। (ਨੋਟ: ਸ਼ਿਕਾਇਤ ਇਹੀ ਹੈ ਕਿ ਸਾਂਭ ਕੇ ਨਹੀਂ ਰੱਖਦਾ। ਕੰਮ ਕਰਨਾ ਨਹੀਂ ਛੱਡਿਆ) ॥੨॥

ਪਦ ਅਰਥ ਅਨਦਿਨੁ = ਹਰ ਰੋਜ਼। ਧਾਪੇ = ਰੱਜੇ ਹੋਏ ॥੨॥

SikhNet (Spanish)pero sólo se ocupa de calmar el hambre de sus amigos. (2)

ਇਕ ਦੁਇ ਮੰਦਰਿ; ਇਕ ਦੁਇ ਬਾਟ ॥

eik due mandar; ik due baatt |

Sant Singh KhalsaOne or two are in the house, and one or two more are on the way.
Manmohan SinghOne or two are in the house and one or two on the way.
Manmohan Singh (Punjabi)ਇਕ ਜਾਂ ਦੋ ਘਰ ਵਿੱਚ ਹੁੰਦੇ ਹਨ ਅਤੇ ਇਕ ਜਾਂ ਦੋ ਰਸਤੇ ਵਿੱਚ।
Fareedkot Teekaਏਕ ਦੋ ਮੰਦਰ ਮੇਂ ਬੈਠੇ ਹੀ ਹੋਤੇ ਹੈਂ, ਇਤਨੇ ਮੇਂ ਏਕ ਦੋ ਔਰ ਰਸਤੇ ਮੇਂ ਚਲੇ ਆਵਤੇ ਦੇਖਤੀ ਹੂੰ॥
Prof. Sahib Singhਜੇ ਇੱਕ ਦੋ ਸਾਧੂ (ਸਾਡੇ) ਘਰ ਬੈਠੇ ਹਨ ਤਾਂ ਇਕ ਦੋ ਤੁਰੇ ਭੀ ਆ ਰਹੇ ਹਨ, (ਹਰ ਵੇਲੇ ਆਵਾਜਾਈ ਲੱਗੀ ਰਹਿੰਦੀ ਹੈ)।

ਪਦ ਅਰਥ ਮੰਦਰਿ = ਘਰ ਵਿਚ। ਬਾਟ = ਰਾਹ ਤੇ, (ਭਾਵ, ਤੁਰੇ ਆ ਰਹੇ ਹਨ, ਆਵਾ-ਜਾਈ ਲੱਗੀ ਹੀ ਰਹਿੰਦੀ ਹੈ)।

SikhNet (Spanish)Algunos de ellos viven en su casa, otros están por llegar.

ਹਮ ਕਉ ਸਾਥਰੁ; ਉਨ ਕਉ ਖਾਟ ॥

ham kau saathar; un kau khaatt |

Sant Singh KhalsaWe sleep on the floor, while they sleep in the beds.
Manmohan SinghWe sleep on the floor and they on the cots.
Manmohan Singh (Punjabi)ਅਸੀਂ ਭੁੰਜੇ ਸੌਂਦੇ ਹਾਂ ਅਤੇ ਉਹ ਮੰਜਿਆਂ ਉਤੇ।
Fareedkot Teekaਹਮਾਰੇ ਵਾਸਤੇ ਤੋ ਪ੍ਰਿਥ੍ਵੀ ਮੇਂ ਸਥਰੁ ਅਰਥਾਤ ਘਾਸ ਕੀ ਸੇਜਾ ਹੈ, ਔ ਉਨ ਮੁੰਡੀਓਂ ਕੋ ਤੋ (ਖਾਟ) ਚਾਰਪਾਈ ਬਿਛਾਇ ਦੇਤਾ ਹੈ॥
Prof. Sahib Singhਸਾਨੂੰ ਭੁੰਞੇ ਸੌਣਾ ਪੈਂਦਾ ਹੈ, ਉਹਨਾਂ ਨੂੰ ਮੰਜੇ ਦਿੱਤੇ ਜਾਂਦੇ ਹਨ।

ਪਦ ਅਰਥ ਸਾਥਰੁ = ਭੁੰਞੇ, ਸੱਥਰ। ਖਾਟ = ਮੰਜੀ।

SikhNet (Spanish)Él les ofrece su cama mientras nosotros dormimos en el suelo.

ਮੂਡ ਪਲੋਸਿ; ਕਮਰ ਬਧਿ ਪੋਥੀ ॥

moodd palos; kamar badh pothee |

Sant Singh KhalsaThey rub their bare heads, and carry prayer-books in their waist-bands.
Manmohan SinghThey caress their heads and carry books in their waist-bands.
Manmohan Singh (Punjabi)ਉਹ ਆਪਣੇ ਸਿਰ ਤੇ ਹੱਥ ਫੇਰਦੇ ਹਨ ਅਤੇ ਆਪਣੇ ਕਮਰ-ਕੱਸਿਆਂ ਵਿੱਚ ਪੁਸਤਕਾਂ ਚੁੱਕੀ ਫਿਰਦੇ ਹਨ।
Fareedkot Teekaਸਿਰ ਪੈ ਹਾਥ ਫੇਰਤੇ ਆਵਤੇ ਹੈਂ ਔ ਕਮਰੋਂ ਸੇ ਪੋਥੀਆਂ ਬਾਂਧੀ ਹੂਈ ਹੈਂ॥
Prof. Sahib Singhਉਹ ਸਾਧੂ ਲੱਕਾਂ ਨਾਲ ਪੋਥੀਆਂ ਲਮਕਾਈਆਂ ਹੋਈਆਂ ਸਿਰਾਂ ਤੇ ਹੱਥ ਫੇਰਦੇ ਤੁਰੇ ਆਉਂਦੇ ਹਨ।

ਪਦ ਅਰਥ ਪਲੋਸਿ = ਹੱਥ ਫੇਰ ਕੇ। ਕਮਰ = ਲੱਕ।

SikhNet (Spanish)Con sus libros colgando a su lado, se la pasan acariciando sus cabezas rasuradas.

ਹਮ ਕਉ ਚਾਬਨੁ; ਉਨ ਕਉ ਰੋਟੀ ॥੩॥

ham kau chaaban; un kau rottee |3|

Sant Singh KhalsaWe get dry grains, while they get loaves of bread. ||3||
Manmohan SinghWe get parched grams and they the loaves.
Manmohan Singh (Punjabi)ਸਾਨੂੰ ਭੁੱਜੋ ਹੋਏ ਦਾਣੇ ਮਿਲਦੇ ਹਨ ਅਤੇ ਉਨ੍ਹਾਂ ਨੂੰ ਰੋਟੀਆਂ।
Fareedkot Teekaਹਮਾਰੇ ਕੋ ਤੋ ਦਾਨੇ ਚਾਬਨੇ ਕੋ ਦੇਤਾ ਹੈ ਔ ਉਨ ਕੋ ਰੋਟੀ ਪਕਵਾਇ ਦੇਤਾ ਹੈ॥੩॥☬ਮੈਂ ਏਹ ਜਾਨਿਆ ਹੈ ਕਿ:
Prof. Sahib Singh(ਕਈ ਵਾਰ ਉਹਨਾਂ ਦੇ ਕੁਵੇਲੇ ਆ ਜਾਣ ਤੇ) ਸਾਨੂੰ ਤਾਂ ਭੁੱਜੇ ਦਾਣੇ ਚੱਬਣੇ ਪੈਂਦੇ ਹਨ, ਉਹਨਾਂ ਨੂੰ ਰੋਟੀਆਂ ਮਿਲਦੀਆਂ ਹਨ ॥੩॥

ਪਦ ਅਰਥ ਚਾਬਨੁ = ਭੁੱਜੇ ਦਾਣੇ।੩। (ਨੋਟ: ਇੱਥੋਂ ਤਕ ਤਾਂ ਦੁਨੀਆਦਾਰ ਦਾ ਗਿਲਾ ਹੈ। ਅਗਲੇ ਬੰਦ ਵਿਚ ਬੰਦਗੀ ਵਾਲੇ ਦਾ ਦ੍ਰਿਸ਼ਟੀ-ਕੋਣ ਹੈ) ॥੩॥

SikhNet (Spanish)Él los alimenta de pan y a nosotros nos da sólo granos quemados. (3)

ਮੁੰਡੀਆ ਮੁੰਡੀਆ ਹੂਏ ਏਕ ॥

munddeea munddeea hooe ek |

Sant Singh KhalsaHe will become one of these shaven-headed mendicants.
Manmohan SinghThe shaven hermits and this lad have become all one.
Manmohan Singh (Punjabi)ਘੋਨ-ਮੋਨ ਸਾਧੂ ਅਤੇ ਛੋਕਰਾ ਸਾਰੇ ਇਕ-ਮਿਕ ਹੋ ਗਏ ਹਨ।
Fareedkot Teekaਫਕੀਰ ਫਕੀਰ ਏਕ ਹੋ ਗਏ ਹੈਂ ਅਰਥਾਤ ਆਪਸ ਮੇਂ ਮਿਲ ਗਏ ਹੈਂ॥
Prof. Sahib Singhਹੇ ਕਬੀਰ! (ਆਖ-ਇਹਨਾਂ ਸਤ-ਸੰਗੀਆਂ ਨਾਲ ਇਹ ਪਿਆਰ ਇਸ ਵਾਸਤੇ ਹੈ ਕਿ) ਸਤ ਸੰਗੀਆਂ ਦੇ ਦਿਲ ਆਪੋ ਵਿਚ ਮਿਲੇ ਹੋਏ ਹਨ।

ਪਦ ਅਰਥ ਮੁੰਡੀਆ = ਸਤਸੰਗੀ।

SikhNet (Spanish)A todos estos pobres desgraciados los veo llenos de terquedad en su cabeza,

ਏ ਮੁੰਡੀਆ; ਬੂਡਤ ਕੀ ਟੇਕ ॥

e munddeea; booddat kee ttek |

Sant Singh KhalsaThey are the support of the drowning.
Manmohan SinghThese shaven ones are the support of the drowning.
Manmohan Singh (Punjabi)ਇਹ ਮੁੰਨੇ ਹੋਏ ਡੁਬਦਿਆਂ ਹੋਇਆ ਦਾ ਆਸਰਾ ਹਨ।
Fareedkot Teekaਏਹ ਹਨ (ਬੂਡਤ) ਡੁਬਤਿਆਂ ਕੋ ਕਿਆ ਆਸਰਾ ਹੋਵੈਗਾ ਅਰਥਾਤ ਕਬੀ ਨਹੀਂ ਹੋਵੈਗਾ, ਵਾ ਏਹ ਹਨ (ਬੂਡਤ) ਇਨ੍ਹਾਂ ਨੇ ਡੂਬਣੇ ਦੀ ਟੇਕ ਪਕੜੀ ਹੈ॥☬ਐਸੇ ਜਬ ਮਾਈ ਨੇ ਦੁਖੋਂ ਕੇ ਬਚਨ ਕਬੀਰ ਜੀ ਕੋ ਸੁਨਾਇਕੈ ਕਹੇ ਤਬ ਕਬੀਰ ਜੀ ਏਕ ਲੋਈ ਕੋ ਮੁਖ ਕੇ ਸਾਮਨੇ ਕਰ ਕੇ ਮਾਤਾ ਕੋ ਉਤ੍ਰ ਦੇਤੇ ਹੈਂ। ਕਿਉਂਕਿ ਮਾਤਾ ਕੇ ਸਨਮੁਖ ਬੋਲਣਾ ਬਿਅਦਬੀ ਜਾਨਤੇ ਹੈਂ।
Prof. Sahib Singhਤੇ ਇਹ ਸਤ-ਸੰਗੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ) ਡੁੱਬਦਿਆਂ ਦਾ ਸਹਾਰਾ ਹਨ।

ਪਦ ਅਰਥ ਬੂਡਤ ਕੀ ਟੇਕ = (ਸੰਸਾਰ-ਸਮੁੰਦਰ ਵਿਚ) ਡੁੱਬਦਿਆਂ ਦਾ ਸਹਾਰਾ।

SikhNet (Spanish)y para mí que están listos para que los ahoguen.

ਸੁਨਿ ਅੰਧਲੀ ਲੋਈ, ਬੇਪੀਰਿ ॥

sun andhalee loee, bepeer |

Sant Singh KhalsaListen, O blind and unguided Loi:
Manmohan SinghHearken, O blind and guideless Loi.
Manmohan Singh (Punjabi)ਸੁਣ ਹੇ ਅੰਨ੍ਹੀ ਅਤੇ ਨਿਗੁਰੀ ਲੋਈਏ!
Fareedkot Teekaਸੁਣ! ਅਗਿਆਨ ਕਰ ਬੇ-ਮੁਰਸਦੀ ਲੋਈ!
Prof. Sahib Singhਹੇ ਅੰਨ੍ਹੀ ਨਿਗੁਰੀ ਲੋਈ! ਸੁਣ!

ਪਦ ਅਰਥ ਬੇਪੀਰਿ = ਨਿਗੁਰੀ।

SikhNet (Spanish)Dice Kabir, escucha, oh ciega esposa,

ਇਨੑ ਮੁੰਡੀਅਨ ਭਜਿ ਸਰਨਿ; ਕਬੀਰ ॥੪॥੩॥੬॥

eina munddeean bhaj saran; kabeer |4|3|6|

Sant Singh KhalsaKabeer has taken shelter with these shaven-headed mendicants. ||4||3||6||
Manmohan SinghKabir has hastened to the protection of these shaven saints.
Manmohan Singh (Punjabi)ਕਬੀਰ ਨੇ ਦੌੜ ਕੇ ਇਨ੍ਹਾਂ ਸਿਰ-ਮੁੰਨਿਆਂ ਸਾਧੂਆਂ ਦੀ ਪਨਾਹ ਲਈ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਇਨ ਫਕੀਰੋਂ ਕੀ ਤੂੰ ਭੀ ਸਰਣ ਕੋ ਪ੍ਰਾਪਤਿ ਹੋਹੁ, ਤੌ ਤੂੰ ਦੁਖੋਂ ਸੇ ਬਚੇਗੀ॥੪॥☬ਵਾ ਅੰਤ੍ਰੀਵ ਅਰਥ ਕਰਤੇ ਹੈਂ: (ਮੂਡ ਪਲੋਸ) ਸਿਰ ਪਲੋਸ੍ਯਾ, ਭਾਵ ਜਬ ਸਿਖ ਪਰ ਗੁਰੋਂ ਨੇ ਕ੍ਰਿਪਾ ਦ੍ਰਿਸਟੀ ਕਰੀ ਤਬ ਪੋਥੀਓਂ ਕੇ ਸਿਧਾਂਤੁ ਸਮਝਨੇ ਮੇਂ ਸਿਖ ਨੇ ਕਮਰ ਬਾਂਧੀ। ਪੁਨਹ ਬਿਉਹਾਰ ਰੂਪੁ ਤਾਗੇ ਤੂਟੇ ਅਰੁ ਵਾਸਨਾ ਰੂਪ ਪਾਨ ਭੀ ਨਿਖੂਟੀ। ਜਬ ਦੁਆਰ ਸਰੀਰ ਥੋਂ (ਊਪਰਿ) ਉਪਰਾਮ ਹੂਏ ਤਬ (ਝਿਲਕਾਵਹਿ ਕਾਨ) ਅੰਤਸਕਰਣ ਹੂਏ ਹੈਂ, ਵਾ ਅੰਤਸਕਰਣ ਰੂਪ ਦੁਆਰ ਊਪਰ ਕ੍ਰਿਸਨ ਹੀ ਝਲਕਤਾ ਹੈ, ਭਾਵ ਸੇ ਪਰਮੇਸ੍ਵਰ ਸਾਖ੍ਯਾਤ ਹੂਆ ਹੈ॥ ਪੁਨਹ ਜੋ ਫੈਲ ਰਹੇ ਹੈਂ ਫਾਲ ਪਦਾਰਥ ਸੋ (ਕੂਚ ਬਿਚਾਰੇ) ਚਲੇ ਜਾਣ ਵਾਲੇ, ਭਾਵ ਨਾਸ ਹੋਣੇ ਵਾਲੇ ਬੀਚਾਰੇ ਹੈਂ। ਇਸੀ ਤੇ ਇਹੁ ਮੁੰਡੀਆ ਜੀਉ ਬਬੇਕੀ ਕਾਲ ਕੇ ਸਿਰ ਪਰ ਚੜ ਗਿਆ ਹੈ, ਭਾਵ ਕਾਲ ਸੇ ਰਹਤ ਹੋ ਗਇਆ ਹੈ। ਇਸ ਜੀਵ ਨੇ ਆਸਰੀ ਸੰਪਤੀ ਦਰਬੁ ਖੋਇ ਦੀਆ ਹੈ, ਇਸੀ ਤੇ ਜਨਮ ਮਰਣ ਔਰੁ ਸੁਰਗ ਨਰਕ ਏਕ (ਸਰ) ਸਮਾਨ ਹੋ ਗਏ ਹੈਂ॥੧॥ ਪੁਨਹ ਤੁਰੀਆ ਪਦ ਮੇਂ ਇਸਿਥਤ ਹੋਇਕੈ ਮਾਇਆ ਰੂਪ ਇਸਤ੍ਰੀ ਕੀ ਬਾਤ ਛੋਡੀ ਹੈ। ਵਾ ਕਬ ਉਸ ਸਿਖ ਕਾ ਮਨ ਰਾਮ ਨਾਮ ਮੇਂ ਰਾਤਾ ਹੈ। ਅਬ (ਲਰਕੀ) ਇੰਦ੍ਯੋਂ (ਲਰਕਨ) ਬਿਸ੍ਯੋਂ ਕੋ ਖਾਤੀਆਂ ਨਹੀਂ ਹੈ, ਭਾਵ ਮੰਦ ਪ੍ਰਵਿਰਤੀ ਨਹੀਂ ਰਹਾ। ਅਰ (ਮੰਡੀਆ) ਜੀਵ ਰਾਤ ਦਿਨ ਜਹਾ ਜਾਣੇ ਸੇ ਤ੍ਰਿਪਤਿ ਹੂਆ ਹੈ, ਭਾਵ ਸੰਕਲਪੋਂ ਸੇ ਰਹਿਤ ਹੂਆ ਹੈ, ਵਾ ਤ੍ਰਿਪਤ ਹੂਏ ਕੋ ਰਾਤ ਦਿਨ (ਜਾਹਿ) ਬਤੀਤ ਹੋ ਰਹੇ ਹੈਂ।
Prof. Sahib Singhਤੂੰ ਭੀ ਇਹਨਾਂ ਸਤ-ਸੰਗੀਆਂ ਦੀ ਸ਼ਰਨ ਪਉ ॥੪॥੩॥੬॥

* ਨੋਟ: ਰਾਗ ਆਸਾ ਵਿਚ ਸ਼ਬਦ "ਕਰਵਤ ਭਲਾ" ਅਤੇ ਬਿਲਾਵਲ ਵਿਚ ਸ਼ਬਦ "ਨਿਤ ਉਠਿ ਕੋਰੀ" ਦੇ ਅਰਥ ਕਰਨ ਵੇਲੇ ਦੱਸਿਆ ਜਾ ਚੁੱਕਾ ਹੈ ਕਿ ਸ਼ਬਦ ਦਾ ਕੋਈ ਭੀ ਹਿੱਸਾ ਕਬੀਰ ਜੀ ਦੀ ਵਹੁਟੀ ਜਾਂ ਮਾਂ ਦਾ ਉਚਾਰਿਆ ਹੋਇਆ ਨਹੀਂ ਹੋ ਸਕਦਾ। ਇਹ ਬਚਨ ਕਬੀਰ ਜੀ ਦੇ ਆਪਣੇ ਹਨ। ਇਹਨਾਂ ਵਿਚ ਦੱਸਿਆ ਇਹ ਗਿਆ ਹੈ ਕਿ ਬੰਦਗੀ ਕਰਨ ਵਾਲੇ ਮਨੁੱਖ ਤੇ ਦੁਨੀਆਦਾਰ ਦਾ ਜ਼ਿੰਦਗੀ ਦਾ ਨਿਸ਼ਾਨਾ ਵੱਖੋ ਵੱਖ ਹੋਣ ਕਰ ਕੇ ਦੋਹਾਂ ਦਾ ਮੇਲ ਮੁਸ਼ਕਿਲ ਹੈ। ਇਹ ਗੱਲ ਭੀ ਗਲਤ ਹੈ ਕਿ ਕਬੀਰ ਜੀ ਕੰਮ ਕਰਨਾ ਛੱਡ ਬੈਠੇ ਸਨ। ਆਖ਼ਰ, ਪਰਵਾਰ ਦੇ ਨਿਰਬਾਹ ਲਈ ਹੋਰ ਕਿਹੜੀ ਧਿਰ ਕਮਾਈ ਕਰਦੀ ਸੀ? ਘਰ ਵਿਚ ਇਤਨੇ ਸਤਸੰਗੀ ਭੀ ਆਏ ਰਹਿੰਦੇ ਸਨ, ਪਰਵਾਰ ਭੀ ਸੀ, ਇਹਨਾਂ ਸਭਨਾਂ ਵਾਸਤੇ ਕਬੀਰ ਜੀ ਹੀ ਮਿਹਨਤ ਕਰਦੇ ਸਨ। ਪਰ ਅਸਲ ਗੱਲ ਇਹ ਹੈ ਕਿ ਕਬੀਰ ਜੀ ਦੀ ਵਹੁਟੀ ਨੂੰ ਇਹਨਾਂ ਸਤਸੰਗੀਆਂ ਦਾ ਨਿੱਤ ਆਉਣਾ ਪਸੰਦ ਨਹੀਂ ਸੀ। ਇਸ ਵਾਸਤੇ ਇਨਸਾਨੀ ਸੁਭਾਵ ਅਨੁਸਾਰ ਗਿਲਾ ਵਧਾ ਕੇ ਕੀਤਾ ਗਿਆ ਹੈ। ਹਰ ਕੋਈ ਇਉਂ ਹੀ ਕਰਦਾ ਹੈ। * ਨੋਟ: ਇਸੇ ਹੀ ਰਾਗ ਦੇ ਸ਼ਬਦ ਨੰ: ੮ ਨੂੰ ਗਹੁ ਨਾਲ ਪੜ੍ਹੋ। ਕਬੀਰ ਜੀ ਜਾਣਦੇ ਹਨ ਕਿ ਗ੍ਰਿਹਸਤੀ ਵਾਸਤੇ ਧਨ ਕਮਾਉਣਾ ਜ਼ਰੂਰੀ ਹੈ, ਤਾਕਿ ਆਪਣੀ ਤੇ ਘਰ ਆਏ ਸੱਜਣਾਂ ਦੀ ਉਦਰ-ਪੂਰਨਾ ਕਰ ਸਕੇ। ਆਪਣੀ ਰੋਜ਼ੀ ਦਾ ਭਾਰ ਹੋਰਨਾਂ ਉੱਤੇ ਪਾ ਦੇਣਾ-ਨਾਹ ਇਹ ਸਿੱਖਿਆ ਗੁਰੂ ਨਾਨਕ ਦੇਵ ਜੀ ਦੀ ਹੈ, ਤੇ ਨਾਹ ਹੀ ਕਬੀਰ ਜੀ ਦੀ, ਜਿਨ੍ਹਾਂ ਦੀ ਇਹ ਬਾਣੀ ਸਤਿਗੁਰੂ ਜੀ ਇਤਨੇ ਪਿਆਰ ਨਾਲ ਸਾਂਭ ਕੇ ਲਿਆਏ ਸਨ। ਹਾਂ,

SikhNet (Spanish)estás muy inconsciente y deberías postrarte ante los Pies de estos Santos y así salvar tu ser.(4-3-6)

Open this shabad →

Shabad Bhagat Kabir Ji Raag Gond

ਗੋਂਡ ॥

gondd |

Sant Singh KhalsaGond:
Manmohan SinghGond.
Manmohan Singh (Punjabi)ਗੋਂਡ।
SikhNet (Spanish)Gond

ਖਸਮੁ ਮਰੈ ਤਉ ਨਾਰਿ ਨ ਰੋਵੈ ॥

khasam marai tau naar na rovai |

Sant Singh KhalsaWhen her husband dies, the woman does not cry.
Manmohan SinghWhen the husband dies, then his wife weeps not.
Manmohan Singh (Punjabi)ਜਦ ਕੰਤ ਮਰ ਜਾਂਦਾ ਹੈ, ਤਾਂ ਉਸ ਦੀ ਵਹੁਟੀ ਰੋਂਦੀ ਨਹੀਂ।
Fareedkot Teekaਜਬ ਏਕ ਮਾਲਕ ਮਰ ਜਾਤਾ ਹੈ, ਤੋ ਵਹੁ ਮਾਯਾ ਰੂਪ ਇਸਤ੍ਰੀ ਨਹੀਂ ਰੋਤੀ॥
Prof. Sahib Singh(ਪਰ ਇਸ ਮਾਇਆ ਨੂੰ ਇਸਤ੍ਰੀ ਬਣਾ ਕੇ ਰੱਖਣ ਵਾਲਾ) ਮਨੁੱਖ (ਆਖ਼ਰ) ਮਰ ਜਾਂਦਾ ਹੈ, ਇਹ (ਮਾਇਆ) ਵਹੁਟੀ (ਉਸ ਦੇ ਮਰਨ ਤੇ) ਰੋਂਦੀ ਭੀ ਨਹੀਂ,

ਪਦ ਅਰਥ ਖਸਮ = ਮਾਲਕ, ਮਨੁੱਖ। ਨਾਰਿ = ਮਾਇਆ।

SikhNet (Spanish)Cuando el esposo muere, la esposa no llora,

ਉਸੁ ਰਖਵਾਰਾ; ਅਉਰੋ ਹੋਵੈ ॥

aus rakhavaaraa; aauro hovai |

Sant Singh KhalsaSomeone else becomes her protector.
Manmohan SinghSome one else becomes her protector.
Manmohan Singh (Punjabi)ਕੋਈ ਹੋਰ ਜਣਾ ਉਸ ਦਾ ਰਖਵਾਲਾ ਬਣ ਜਾਂਦਾ ਹੈ।
Fareedkot Teekaਕਿਉਂਕਿ ਉਸ ਕਾ ਰਾਖਾ ਔਰ ਹੋ ਜਾਤਾ ਹੈ॥
Prof. Sahib Singhਕਿਉਂਕਿ ਇਸ ਦਾ ਰਾਖਾ (ਖਸਮ) ਕੋਈ ਧਿਰ ਹੋਰ ਬਣ ਜਾਂਦਾ ਹੈ (ਸੋ, ਇਹ ਕਦੇ ਭੀ ਰੰਡੀ ਨਹੀਂ ਹੁੰਦੀ)।
SikhNet (Spanish)pues ella puede tener otro amante que la cuide y la atienda;

ਰਖਵਾਰੇ ਕਾ ਹੋਇ ਬਿਨਾਸ ॥

rakhavaare kaa hoe binaas |

Sant Singh KhalsaWhen this protector dies,
Manmohan SinghWhen this care-taker dies,
Manmohan Singh (Punjabi)ਜਦ ਇਹ ਰੱਖਿਆ ਕਰਨ ਵਾਲਾ ਮਰ ਜਾਂਦਾ ਹੈ,
Fareedkot Teekaਜੋ ਉਸ ਰਾਖੇ ਕਾ ਭੀ ਬਿਨਾਸ ਹੋਤਾ ਹੈ॥
Prof. Sahib Singh(ਇਸ ਮਾਇਆ ਦਾ) ਰਾਖਾ ਮਰ ਜਾਂਦਾ ਹੈ,
SikhNet (Spanish)y cuando el que la atiende también muere,

ਆਗੈ ਨਰਕੁ; ਈਹਾ ਭੋਗ ਬਿਲਾਸ ॥੧॥

aagai narak; eehaa bhog bilaas |1|

Sant Singh Khalsahe falls into the world of hell hereafter, for the sexual pleasures he enjoyed in this world. ||1||
Manmohan Singhhe falls into the hell hereafter, for the sexual pleasure enjoyed here.
Manmohan Singh (Punjabi)ਏਥੇ ਕਾਮ ਦੇ ਸੁਆਦ ਮਾਨਣ ਦੀ ਖਾਤਿਰ, ਉਹ ਅੱਗੇ ਦੋਜ਼ਕ ਵਿੱਚ ਪੈਂਦਾ ਹੈ।
Fareedkot Teekaਜੋ ਆਗੇ ਜਾਇ ਕਰ ਨਰਕ ਪਾਵਤਾ ਹੈ। ਜਿਸ ਨੇ ਇਸ ਲੋਕ ਮੇਂ ਮਾਇਆ ਕੋ ਪਾਇਕੇ ਭੋਗੋਂ ਕੇ ਬਿਲਾਸ ਮੇਂ ਅਵਸਥਾ ਗਵਾਈ ਹੈ ਔ ਪਰਮੇਸ੍ਵਰ ਪਰਾਇਣ ਨਹੀਂ ਹੂਆ ਹੈ॥੧॥
Prof. Sahib Singhਮਨੁੱਖ ਇੱਥੇ ਇਸ ਮਾਇਆ ਦੇ ਭੋਗਾਂ (ਵਿਚ ਮਸਤ ਰਹਿਣ) ਕਰਕੇ ਅਗਾਂਹ (ਆਪਣੇ ਲਈ) ਨਰਕ ਸਹੇੜਦਾ ਹੈ ॥੧॥

ਪਦ ਅਰਥ ਈਹਾ = ਇੱਥੇ, ਇਸ ਜੀਵਨ ਵਿਚ ॥੧॥

SikhNet (Spanish)confirma haber habitado en la oscuridad de su conciencia.(1)

ਏਕ ਸੁਹਾਗਨਿ; ਜਗਤ ਪਿਆਰੀ ॥

ek suhaagan; jagat piaaree |

Sant Singh KhalsaThe world loves only the one bride, Maya.
Manmohan SinghMammon alone is dear to the world.
Manmohan Singh (Punjabi)ਕੇਵਲ ਮਾਇਆ ਹੀ ਸੰਸਾਰ ਦੀ ਲਾਡਲੀ ਹੈ।
Fareedkot Teekaਏਕ ਜੋ ਮਾਇਆ ਹੈ, ਸੋ ਸੁਹਾਗਨੀ ਰਹਤੀ ਹੈ, ਪੁਨਾ ਸਾਰੇ ਸੰਸਾਰ ਕੀ ਵਹੁ ਪਿਆਰੀ ਹੈ। ਭਾਵ ਸੇ ਏਹ ਮਾਇਆ ਸਦਾ ਸੁਹਾਗਨੀ ਰਹਤੀ ਹੈ, ਕਿਉਂਕਿ ਏਕ ਪਤੀ ਮਰ ਜਾਤਾ ਹੈ ਤੌ ਦੂਸਰੇ ਕੋ ਕਰ ਲੇਤੀ ਹੈ॥
Prof. Sahib Singh(ਇਹ ਮਾਇਆ) ਇਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ,
SikhNet (Spanish)Hay solamente una esposa a la que todo mundo ama:

ਸਗਲੇ ਜੀਅ ਜੰਤ ਕੀ ਨਾਰੀ ॥੧॥ ਰਹਾਉ ॥

sagale jeea jant kee naaree |1| rahaau |

Sant Singh KhalsaShe is the wife of all beings and creatures. ||1||Pause||
Manmohan SinghOf all the sentient beings, she is the wife. Pause.
Manmohan Singh (Punjabi)ਸਾਰੇ ਪ੍ਰਾਣਧਾਰੀਆਂ ਦੀ ਉਹ ਵਹੁਟੀ ਹੈ। ਠਹਿਰਾਉ।
Fareedkot Teekaਕਿਉਂਕਿ ਵਹੁ ਸਾਰੇ ਸੂਖਮ ਅਸਥੂਲ ਜੀਵੋਂ ਕੀ ਇਸਤ੍ਰੀ ਹੈ॥੧॥ ਰਹਾਉ ॥
Prof. Sahib Singhਸਾਰੇ ਜੀਆ ਜੰਤ ਇਸ ਨੂੰ ਆਪਣੀ ਇਸਤ੍ਰੀ ਬਣਾ ਕੇ ਰੱਖਣਾ ਚਾਹੁੰਦੇ ਹਨ (ਆਪਣੇ ਵੱਸ ਵਿਚ ਰੱਖਣਾ ਚਾਹੁੰਦੇ ਹਨ) ॥੧॥ ਰਹਾਉ ॥
SikhNet (Spanish)Maya, pues ella es la única que, para todos, permanece viva. (1-Pausa)

ਸੋਹਾਗਨਿ ਗਲਿ ਸੋਹੈ ਹਾਰੁ ॥

sohaagan gal sohai haar |

Sant Singh KhalsaWith her necklace around her neck, this bride looks beautiful.
Manmohan SinghWith necklace round her neck, mammon looks beauteous.
Manmohan Singh (Punjabi)ਗਰਦਨ ਦੁਆਲੇ ਗਲ ਮਾਲਾ ਨਾਲ ਮਾਇਆ ਸੁੰਦਰ ਦਿੱਸਦੀ ਹੈ।
Fareedkot Teekaਔਰ ਮਾਇਆ ਕੇ ਗਲ ਮੇਂ ਪਦਾਰਥ ਰੂਪ ਹਾਰ ਸੋਭਤਾ ਹੈ॥
Prof. Sahib Singhਇਸ ਸੋਹਾਗਣ ਨਾਰ ਦੇ ਗਲ ਵਿਚ ਹਾਰ ਸੋਭਦਾ ਹੈ, (ਭਾਵ, ਜੀਵਾਂ ਦੇ ਮਨ ਮੋਹਣ ਨੂੰ ਸਦਾ ਸੁਹਣੀ ਬਣੀ ਰਹਿੰਦੀ ਹੈ)।

ਪਦ ਅਰਥ ਗਲਿ = ਗਲ ਵਿਚ। ਸੋਹੈ = ਸੁਹਣਾ ਲੱਗਦਾ ਹੈ।

SikhNet (Spanish)Ella se adorna de collares y joyas,

ਸੰਤ ਕਉ ਬਿਖੁ; ਬਿਗਸੈ ਸੰਸਾਰੁ ॥

sant kau bikh; bigasai sansaar |

Sant Singh KhalsaShe is poison to the Saint, but the world is delighted with her.
Manmohan SinghShe is as poison to the saint, but seeing her the world blooms.
Manmohan Singh (Punjabi)ਸਾਧੂ ਲਈ ਉਹ ਜ਼ਹਿਰ ਦੀ ਤਰ੍ਹਾਂ ਹੈ ਪ੍ਰੰਤੂ ਉਸ ਨੂੰ ਵੇਖ ਕੇ ਜਗਤ ਖਿੜ ਜਾਂਦਾ ਹੈ।
Fareedkot Teekaਪਰੰਤੂ ਸੰਤੋਂ ਕੋ ਤੌ ਬਿਖ ਰੂਪ ਪ੍ਰਤੀਤ ਹੋਤੀ ਹੈ ਔ ਸੰਸਾਰ ਮਾਇਆ ਕੋ ਪਾਇਕੈ ਪ੍ਰਸੰਨ ਹੋਤਾ ਹੈ॥੩॥
Prof. Sahib Singh(ਇਸ ਨੂੰ ਵੇਖ ਵੇਖ ਕੇ) ਜਗਤ ਖ਼ੁਸ਼ ਹੁੰਦਾ ਹੈ, ਪਰ ਸੰਤਾਂ ਨੂੰ ਇਹ ਜ਼ਹਿਰ (ਵਾਂਗ) ਦਿੱਸਦੀ ਹੈ।

ਪਦ ਅਰਥ ਬਿਖੁ = ਜ਼ਹਿਰ। ਬਿਗਸੈ = ਖ਼ੁਸ਼ ਹੁੰਦਾ ਹੈ।

SikhNet (Spanish)pero los Santos la rechazan como al veneno.

ਕਰਿ ਸੀਗਾਰੁ; ਬਹੈ ਪਖਿਆਰੀ ॥

kar seegaar; bahai pakhiaaree |

Sant Singh KhalsaAdorning herself, she sits like a prostitute.
Manmohan SinghAdorning herself, she sits like a prostitute.
Manmohan Singh (Punjabi)ਹਾਰ-ਸ਼ਿੰਗਾਰ ਲਾ ਕੇ ਉਹ ਕੰਜਰੀ ਦੀ ਤਰ੍ਹਾਂ ਬੈਠਦੀ ਹੈ।
Fareedkot Teekaਪੁਨਹ ਮਾਇਆ ਰੂਪ (ਪਖਿਆਰੀ) ਵੇਸਵਾ ਵਿਸਓਂ ਕਾ ਸੀਗਾਰ ਕਰ ਕੇ ਬੈਠਤੀ ਹੈ॥
Prof. Sahib Singhਵੇਸਵਾ (ਵਾਂਗ) ਸਦਾ ਸ਼ਿੰਗਾਰ ਕਰੀ ਰੱਖਦੀ ਹੈ,

ਪਦ ਅਰਥ ਪਖਿਆਰੀ = ਵੇਸਵਾ।

SikhNet (Spanish)Esta prostituta se adorna de muchas formas;

ਸੰਤ ਕੀ ਠਿਠਕੀ; ਫਿਰੈ ਬਿਚਾਰੀ ॥੨॥

sant kee tthitthakee; firai bichaaree |2|

Sant Singh KhalsaCursed by the Saints, she wanders around like a wretch. ||2||
Manmohan SinghAccursed of the saints, the wretch wanders about.
Manmohan Singh (Punjabi)ਸਾਧੂਆਂ ਦੀ ਠਿਠ ਕੀਤੀ ਹੋਈ ਉਹ ਨੀਚ ਭਟਕਦੀ ਫਿਰਦੀ ਹੈ।
Fareedkot Teekaਪੁਨਾ ਸੰਤੋਂ ਕੀ ਫਿਟਕਾਰੀ ਹੂਈ ਗਰੀਬਨੀ ਫਿਰਤੀ ਹੈ॥੨॥
Prof. Sahib Singhਪਰ ਸੰਤਾਂ ਦੀ ਫਿਟਕਾਰੀ ਹੋਈ ਵਿਚਾਰੀ (ਸੰਤਾਂ ਤੋਂ) ਪਰੇ ਪਰੇ ਹੀ ਫਿਰਦੀ ਹੈ ॥੨॥

ਪਦ ਅਰਥ ਠਿਠਕੀ = ਫਿਟਕਾਰੀ ਹੋਈ ॥੨॥

SikhNet (Spanish)es maldecida por los Santos, pues vaga por todas partes como una loca. (2)

ਸੰਤ ਭਾਗਿ; ਓਹ ਪਾਛੈ ਪਰੈ ॥

sant bhaag; oeh paachhai parai |

Sant Singh KhalsaShe runs around, chasing after the Saints.
Manmohan SinghShe runs after and pursues the saints.
Manmohan Singh (Punjabi)ਉਹ ਭੱਜ ਕੇ ਸਾਧੂਆਂ ਦੇ ਪਿਛੇ ਪੈਂਦੀ ਹੈ।
Fareedkot Teekaਸੰਤ ਭਾਗ ਕੇ ਉਸ ਕੋ ਤਿਆਗਤੇ ਹੈਂ ਵਹੁ ਬਹੁਤ ਪੀਛੇ ਪਰਤੀ ਹੈ॥
Prof. Sahib Singh(ਇਹ ਮਾਇਆ) ਭੱਜ ਕੇ ਸੰਤਾਂ ਦੇ ਲੜ ਲੱਗਣ ਦੀ ਕੋਸ਼ਸ਼ ਕਰਦੀ ਹੈ,

ਪਦ ਅਰਥ ਓਹ = ਉਹ ਮਾਇਆ।

SikhNet (Spanish)Vaga salvajemente atrás de los Santos,

ਗੁਰ ਪਰਸਾਦੀ; ਮਾਰਹੁ ਡਰੈ ॥

gur parasaadee; maarahu ddarai |

Sant Singh KhalsaShe is afraid of being beaten by those blessed with the Guru's Grace.
Manmohan SinghShe fears being beaten by the saints, who are recipients of the Guru's grace.
Manmohan Singh (Punjabi)ਉਹ ਗੁਰਾਂ ਦੀ ਦਇਆ ਦੇ ਪਾਤ੍ਰ ਸਾਧੂਆਂ ਦੀ ਕੁਟ ਮਾਰ ਤੋਂ ਡਰਦੀ ਹੈ।
Fareedkot Teekaਗੁਰ ਕ੍ਰਿਪਾ ਸਹਿਤ ਜੋ ਮਹਾਤਮਾਂ ਹੈਂ ਤਿਨੋਂ ਕੀ ਮਾਰ ਸੇ ਡਰਤੀ ਹੈ। ਇਸ ਕਾ ਮਾਰਨਾ ਕਿਆ ਹੈ? ਇਸ ਕੋ ਮਿਥਿਆ ਜਾਣ ਲੈਣਾ॥
Prof. Sahib Singhਪਰ (ਸੰਤਾਂ ਉੱਤੇ) ਗੁਰੂ ਦੀ ਮਿਹਰ ਹੋਣ ਕਰ ਕੇ (ਇਹ ਸੰਤਾਂ ਦੀ) ਮਾਰ ਤੋਂ ਭੀ ਡਰਦੀ ਹੈ (ਇਸ ਵਾਸਤੇ ਨੇੜੇ ਨਹੀਂ ਢੁੱਕਦੀ)।

ਪਦ ਅਰਥ ਮਾਰਹੁ = (ਸੰਤਾਂ ਦੀ) ਮਾਰ ਤੋਂ।

SikhNet (Spanish)pero teme ser pisoteada por ellos por la Gracia del Guru.

ਸਾਕਤ ਕੀ; ਓਹ ਪਿੰਡ ਪਰਾਇਣਿ ॥

saakat kee; oeh pindd paraaein |

Sant Singh KhalsaShe is the body, the breath of life, of the faithless cynics.
Manmohan SinghShe is the body and very life of an apostate.
Manmohan Singh (Punjabi)ਅਧਰਮੀ ਦੀ ਉਹ ਦੇਹ ਤ ਜਿੰਦ-ਜਾਨ ਹੈ।
Fareedkot Teekaਪੁਨਹ ਸਾਕਤੋਂ ਕੇ ਸਰੀਰ ਕੋ ਤੌ ਵਹੁ ਪ੍ਰਾਣ ਰੂਪ ਹੈ, ਉਨ ਕੀ ਦੇਹ ਮੇਂ ਤਤਪਰ ਹੋ ਰਹੀ ਹੈ; ਵਾ ਸਾਕਤੋਂ ਕੇ ਸਰੀਰੋਂ ਕੀ ਉਹੀ ਮਾਇਆ ਹੈ ਤਤਪਰਤਾ ਹੈ॥
Prof. Sahib Singhਇਹ ਮਾਇਆ ਪ੍ਰਭੂ ਨਾਲੋਂ ਟੁੱਟੇ ਹੋਏ ਬੰਦਿਆਂ ਦੀ ਜਿੰਦ-ਜਾਨ ਬਣੀ ਰਹਿੰਦੀ ਹੈ,

ਪਦ ਅਰਥ ਪਿੰਡ ਪਰਾਇਣਿ = ਸਰੀਰ ਦਾ ਆਸਰਾ, ਜਿੰਦ-ਜਾਨ।

SikhNet (Spanish)Ella es el único sustento de aquéllos que la alaban,

ਹਮ ਕਉ ਦ੍ਰਿਸਟਿ ਪਰੈ; ਤ੍ਰਖਿ ਡਾਇਣਿ ॥੩॥

ham kau drisatt parai; trakh ddaaein |3|

Sant Singh KhalsaShe appears to me like a blood-thirsty witch. ||3||
Manmohan SinghTo me she seems to be my blood-thirsty witch.
Manmohan Singh (Punjabi)ਮੈਨੂੰ ਉਹ ਮੇਰੇ ਲਹੂ ਦੀ ਤਿਹਾਈ ਚੁੜੇਲ ਮਲੂਮ ਹੁੰਦੀ ਹੈ।
Fareedkot Teekaਹਮ ਕੋ ਤੌ (ਤ੍ਰਖਿ) ਭਿਆਨਕ ਵਾ ਤਰਕ ਦੀ ਅਸਵਾਰੀ ਵਾਲੀ ਡਾਇਣ ਦ੍ਰਿਸਟੀ ਮੇਂ ਪ੍ਰਤੀਤ ਹੋਤੀ ਹੈ॥੩॥
Prof. Sahib Singhਪਰ ਮੈਨੂੰ ਤਾਂ ਇਹ ਭਿਆਨਕ ਡੈਣ ਦਿੱਸਦੀ ਹੈ ॥੩॥

ਪਦ ਅਰਥ ਦ੍ਰਿਸਟਿ ਪਰੈ = ਦਿੱਸਦੀ ਹੈ। ਤ੍ਰਖਿ = ਤ੍ਰਿਖੀ, ਭਿਆਨਕ ॥੩॥

SikhNet (Spanish)pero para nosotros, es sólo una bruja sedienta de sangre. (3)

ਹਮ; ਤਿਸ ਕਾ ਬਹੁ ਜਾਨਿਆ ਭੇਉ ॥

ham; tis kaa bahu jaaniaa bheo |

Sant Singh KhalsaI know her secrets well
Manmohan SinghI am well-acquainted with her secrets now,
Manmohan Singh (Punjabi)ਮੈਂ ਉਸ ਦੇ ਭੇਤਾਂ ਦਾ ਚੰਗੀ ਤਰ੍ਹਾਂ ਜਾਣੂ ਹੋ ਗਿਆ ਹਾਂ,
Fareedkot Teekaਹਮ ਨੇ ਤਿਸ ਕਾ ਬਹੁਤ ਭੇਦ ਤਬ ਜਾਨਿਆ ਹੈ॥
Prof. Sahib Singhਤਦੋਂ ਤੋਂ ਮੈਂ ਇਸ ਮਾਇਆ ਦਾ ਭੇਤ ਪਾ ਲਿਆ ਹੈ,

ਪਦ ਅਰਥ ਭੇਉ = ਭੇਤ।

SikhNet (Spanish)Conozco sus secretos bien

ਜਬ ਹੂਏ ਕ੍ਰਿਪਾਲ; ਮਿਲੇ ਗੁਰਦੇਉ ॥

jab hooe kripaal; mile guradeo |

Sant Singh Khalsain His Mercy, the Divine Guru met me.
Manmohan Singhwhen becoming merciful my Guru-God has met me.
Manmohan Singh (Punjabi)ਹੁਣ ਜਦ ਮਿਹਰਬਾਨ ਹੋ ਕੇ ਮੈਨੂੰ ਮੇਰੇ ਗੁਰੂ-ਪਰਮੇਸ਼ਰ ਮਿਲ ਪਏ ਹਨ।
Fareedkot Teekaਜਬ ਕ੍ਰਿਪਾਲ ਹੋਇ ਕੇ ਗੁਰੂ ਪ੍ਰਕਾਸ ਰੂਪ ਮਿਲੇ ਹੈਂ॥
Prof. Sahib Singhਜਦੋਂ ਮੇਰੇ ਸਤਿਗੁਰੂ ਜੀ ਮੇਰੇ ਉੱਤੇ ਦਿਆਲ ਹੋਏ ਤੇ ਮੈਨੂੰ ਮਿਲ ਪਏ।
SikhNet (Spanish)Ahora la he podido conocer en verdad,

ਕਹੁ ਕਬੀਰ; ਅਬ ਬਾਹਰਿ ਪਰੀ ॥

kahu kabeer; ab baahar paree |

Sant Singh KhalsaSays Kabeer, now I have thrown her out.
Manmohan SinghSays Kabir, I have now turned her out.
Manmohan Singh (Punjabi)ਕਬੀਰ ਜੀ ਆਖਦੇ ਹਨ, ਹੁਣ ਮੈਂ ਉਸ ਨੂੰ ਬਾਹਰ ਕੱਢ ਦਿੱਤਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਅਬ ਵੁਹ ਮਾਇਆ ਹਮਾਰੇ ਬਾਹਰ ਪਰੀ ਹੈ ਅਰਥਾਤ ਹਮਾਰੇ ਰਿਦੇ ਸੇ ਨਿਕਸ ਗਈ ਹੈ॥
Prof. Sahib Singhਕਬੀਰ ਆਖਦਾ ਹੈ- ਮੈਥੋਂ ਤਾਂ ਇਹ ਮਾਇਆ (ਹੁਣ) ਪਰੇ ਹਟ ਗਈ ਹੈ,

ਪਦ ਅਰਥ ਬਾਹਰਿ ਪਰੀ = ਮਨ ਵਿਚੋਂ ਨਿਕਲ ਗਈ ਹੈ।

SikhNet (Spanish)Dice Kabir, la he echado para afuera,

ਸੰਸਾਰੈ ਕੈ ਅੰਚਲਿ ਲਰੀ ॥੪॥੪॥੭॥

sansaarai kai anchal laree |4|4|7|

Sant Singh KhalsaShe clings to the skirt of the world. ||4||4||7||
Manmohan SinghShe has clung herself to the skirt of world.
Manmohan Singh (Punjabi)ਉਹ ਜਗਤ ਦੇ ਪੱਲੇ ਨਾਲ ਚਿੰਮੜ ਗਈ ਹੈ।
Fareedkot Teekaਪੁਨਹ ਸੰਸਾਰ ਕੇ ਰਿਦੇ ਬਸਤ੍ਰ ਮੇਂ (ਲਰੀ) ਲਗ ਗਈ ਹੈਂ ਵਾ ਲਟਕ ਪਈ ਹੈ॥੪॥੪॥੭॥☬ਸਿਖੋਂ ਨੇ ਕਹਾ: ਹੇ ਭਗਵਨ! ਮਾਯਾ ਕੀ ਆਪ ਨੇ ਨਛੇਧੀ ਕਰੀ। ਆਪ ਹੀ ਕਹਤੇ ਹੋ ਕਿ ਸੰਤੋਂ ਕੀ ਸੇਵਾ ਕਰੋ, ਤਬ ਸੇਵਾ ਕੈਸੇ ਹੋਵੇਗੀ?☬ਤਿਸ ਪਰ ਕਹਤੇ ਹੈਂ, ਅਬ ਮਾਯਾ ਕੀ ਉਸਤਤੀ ਕਰਤੇ ਹੈਂ:
Prof. Sahib Singhਤੇ ਸੰਸਾਰੀ ਜੀਵਾਂ ਦੇ ਪੱਲੇ ਜਾ ਲੱਗੀ ਹੈ ॥੪॥੪॥੭॥

ਪਦ ਅਰਥ ਅੰਚਲਿ = ਪੱਲੇ। ਲਰੀ = ਲੱਗੀ ॥੪॥੪॥੭॥

SikhNet (Spanish)pero ella se cuelga del mundo entero. (4-4-7)

Open this shabad →

Ang 871 of 1430