ਗੋਂਡ ॥
gondd |
Sant Singh KhalsaGond:
Manmohan SinghGond.
Manmohan Singh (Punjabi)ਗੋਂਡ।
SikhNet (Spanish)Gond
ਤੂਟੇ ਤਾਗੇ; ਨਿਖੁਟੀ ਪਾਨਿ ॥
tootte taage; nikhuttee paan |
Sant Singh KhalsaThe threads are broken, and the starch has run out.
Manmohan SinghThe threads are broken, and the size has run short.
Manmohan Singh (Punjabi)ਧਾਗੇ ਟੁੱਟ ਗਏ ਹਨ ਅਤੇ ਮਾਵਾ ਮੁੱਕ ਗਿਆ ਹੈ।
Fareedkot Teekaਤਾਣੀ ਕੇ ਤਾਗੇ ਤੂਟੇ ਰਹਤੇ ਹੈਂ ਔਰ ਪਾਣ ਨਿਖੁਟੀ ਰਹਿਤੀ ਹੈ॥
Prof. Sahib Singh(ਇਸ ਨੂੰ ਘਰ ਦੇ ਕੰਮ-ਕਾਜ ਦਾ ਕੋਈ ਫ਼ਿਕਰ ਹੀ ਨਹੀਂ, ਜੇ) ਤਾਣੀ ਦੇ ਧਾਗੇ ਟੁੱਟੇ ਪਏ ਹਨ (ਤਾਂ ਟੁੱਟੇ ਹੀ ਰਹਿੰਦੇ ਹਨ), ਜੇ ਪਾਣ ਮੁੱਕ ਗਈ ਹੈ (ਤਾਂ ਮੁੱਕੀ ਹੀ ਪਈ ਹੈ)।ਪਦ ਅਰਥ ਨਿਖੁਟੀ = ਮੁੱਕ ਗਈ ਹੈ। ਪਾਨਿ = ਪਾਣ, ਆਟੇ ਦੀ ਮਾਇਆ ਜੋ ਸੂਤਰ ਨੂੰ ਕੱਪੜਾ ਉਣਨ ਤੋਂ ਪਹਿਲਾਂ ਲਾਈ ਜਾਂਦੀ ਹੈ।
SikhNet (Spanish)Sus hilos se han roto, su almidón se ha acabado,
ਦੁਆਰ ਊਪਰਿ; ਝਿਲਕਾਵਹਿ ਕਾਨ ॥
duaar aoopar; jhilakaaveh kaan |
Sant Singh KhalsaBare reeds glisten at the front door.
Manmohan SinghThe reeds shine over the door.
Manmohan Singh (Punjabi)ਦਰਵਾਜੇ ਉਤੇ ਕਾਨੇ ਲਿਸ਼ਕਦੇ ਹਨ।
Fareedkot Teekaਦੁਆਰੇ ਪਰ ਕਾਨੇ ਖਾਲੀ ਚਿਲਕਤੇ ਰਹਤੇ ਹੈਂ॥
Prof. Sahib Singhਬੂਹੇ ਤੇ (ਸੱਖਣੇ) ਕਾਨੇ ਪਏ ਲਿਸ਼ਕਦੇ ਹਨ (ਵਰਤਣ ਖੁਣੋਂ ਪਏ ਹਨ);ਪਦ ਅਰਥ ਕਾਨ = ਕਾਨੇ।
SikhNet (Spanish)su caña la ha colgado frente a la puerta.
ਕੂਚ ਬਿਚਾਰੇ; ਫੂਏ ਫਾਲ ॥
kooch bichaare; fooe faal |
Sant Singh KhalsaThe poor brushes are scattered in pieces.
Manmohan SinghThe poor brushes have gone to pieces.
Manmohan Singh (Punjabi)ਗਰੀਬੜੇ ਕੁਚ ਟੁੱਟ-ਫੁਟ ਗਏ ਹਨ।
Fareedkot Teekaਕੂਚ ਬਿਚਾਰੇ ਗਰੀਬ ਕਿਤੇ ਫੁਲੇ ਫੈਲੇ ਪਏ ਹੈਂ॥
Prof. Sahib Singhਵਿਚਾਰੇ ਕੁੱਚ ਤੀਲਾ ਤੀਲਾ ਹੋ ਰਹੇ ਹਨ;ਪਦ ਅਰਥ ਫੂਏ ਫਾਲ = ਤੀਲਾ ਤੀਲਾ ਹੋ ਗਏ ਹਨ, ਖਿਲਰੇ ਰਹਿੰਦੇ ਹਨ।
SikhNet (Spanish)Las cerdas de su cepillo están regadas;
ਇਆ ਮੁੰਡੀਆ ਸਿਰਿ; ਚਢਿਬੋ ਕਾਲ ॥੧॥
eaa munddeea sir; chadtibo kaal |1|
Sant Singh KhalsaDeath has entered this shaven head. ||1||
Manmohan SinghOn this lad's head, death has alighted.
Manmohan Singh (Punjabi)ਇਸ ਮੁੰਡੇ ਦੇ ਸਿਰ ਉਤੇ ਮੌਤ ਸਵਾਰ ਹੋਈ ਹੋਈ ਹੈ।
Fareedkot Teekaਇਸ ਮੁੰਡੀਏ ਕੇ ਸਿਰ ਪੈ ਕਾਲ ਚੜ ਰਹਿਆ ਹੈ, ਭਾਵ ਅਬ ਇਹ ਮਰੇਗਾ॥੧॥
Prof. Sahib Singh(ਪਤਾ ਨਹੀਂ ਇਸ ਸਾਧੂ ਦਾ ਕੀਹ ਬਣੇਗਾ), ਇਸ ਸਾਧੂ ਦੇ ਸਿਰ ਮੌਤ ਸਵਾਰ ਹੋਈ ਜਾਪਦੀ ਹੈ ॥੧॥ਪਦ ਅਰਥ ਇਆ ਮੁੰਡੀਆ ਸਿਰਿ = (ਮੇਰੇ) ਇਸ (ਖਸਮ) ਸਾਧੂ ਦੇ ਸਿਰ ਉੱਤੇ। ਚਢਿਬੋ = ਚੜ੍ਹਿਆ ਹੋਇਆ ਹੈ, ਸਵਾਰ ਹੈ ॥੧॥
SikhNet (Spanish)sí, este muchacho tejedor está invitando a la muerte dentro de su casa (1)
ਇਹੁ ਮੁੰਡੀਆ; ਸਗਲੋ ਦ੍ਰਬੁ ਖੋਈ ॥
eihu munddeea; sagalo drab khoee |
Sant Singh KhalsaThis shaven-headed mendicant has wasted all his wealth.
Manmohan SinghThis lad has lost all his wealth.
Manmohan Singh (Punjabi)ਇਸ ਮੁੰਡੇ ਨੇ ਆਪਣਾ ਸਾਰਾ ਧਨ ਗੁਆ ਲਿਆ ਹੈ।
Fareedkot Teekaਇਹੁ ਜੋ ਕਬੀਰ (ਮੁੰਡੀਆ) ਫਕੀਰੁ ਹੈ ਵਾ ਲੜਕਾ ਸਰਬ ਧਨ ਕਾ (ਖੋਈ) ਗਵਾਵਨੇ ਵਾਲਾ ਹੈ ਅਰਥਾਤ ਔਖੀ ਹੂਈ ਹੂੰ॥
Prof. Sahib Singh(ਮੇਰਾ) ਇਹ (ਖਸਮ) ਸਾਧੂ ਸਾਰਾ (ਕਮਾਇਆ) ਧਨ ਗਵਾਈ ਜਾਂਦਾ ਹੈ।ਪਦ ਅਰਥ ਦ੍ਰਬੁ = ਧਨ। ਖੋਈ = ਗਵਾ ਰਿਹਾ ਹੈ (ਨੋਟ: ਔਖਿਆਈ ਇਹ ਨਹੀਂ ਸੀ ਕਿ ਕਬੀਰ ਜੀ ਕਮਾਂਦੇ ਨਹੀਂ ਸਨ, ਸਗੋਂ ਇਹ ਕਿ ਸਤਸੰਗੀਆਂ ਨੂੰ ਖੁਆ ਦੇਂਦੇ ਸਨ)।
SikhNet (Spanish)El pobre desafortunado ha desperdiciado todo su dinero;
ਆਵਤ ਜਾਤ; ਨਾਕ ਸਰ ਹੋਈ ॥੧॥ ਰਹਾਉ ॥
aavat jaat; naak sar hoee |1| rahaau |
Sant Singh KhalsaAll this coming and going has irritated him. ||1||Pause||
Manmohan SinghThe coming and going of his associates has greatly tormented me. Pause.
Manmohan Singh (Punjabi)ਉਸ ਦੇ ਹਮਜੋਲੀਆਂ ਦੀ ਆਵਾਜਾਈ ਨੇ ਮੇਰਾ ਨੱਕਦਮ ਕਰ ਦਿੱਤਾ ਹੈ। ਠਹਿਰਾਉ।
Fareedkot Teekaਇਤਨੇ ਫਕੀਰ ਹਮਾਰੇ ਘਰ ਮੇਂ ਆਵਤੇ ਪੁਨਹ ਜਾਤੇ ਹੈਂ, ਜੋ ਮੈਂ ਤੋ (ਨਾਕ ਸਰ) ਨਕ ਜਾਨ, ਭਾਵ ਮਰਨੇ ਵਾਲੀ ਹੋਈ ਹੋਂ। ਪੀਸਨ ਆਦਿ ਸੇਵਾ ਕਰਤੀ ਹੋਈ ਵਾ (ਕਸਰ) ਕੁਛ ਭੀ ਕਸਰ (ਨਾ) ਨਹੀਂ ਹੋਈ ਹੈ। ਜਿਤਨੇ ਜਾਤੇ ਹੈਂ ਉਤਨੇ ਹੀ ਔਰ ਆਵਤੇ ਹੈਂ, ਭਾਵ ਬਹੁਤ ਆਵਤੇ ਹੈਂ॥੧॥ ਰਹਾਉ ॥
Prof. Sahib Singh(ਇਸ ਦੇ ਸਤਸੰਗੀਆਂ ਦੀ) ਆਵਾਜਾਈ ਨਾਲ ਮੇਰੀ ਨੱਕ-ਜਿੰਦ ਆਈ ਪਈ ਹੈ ॥੧॥ ਰਹਾਉ ॥ਪਦ ਅਰਥ ਨਾਕ ਸਰ = ਨੱਕ-ਦਮ ॥੧॥ ਰਹਾਉ ॥
SikhNet (Spanish)las visitas de sus amigos nos están colmando los nervios. (1-Pausa)
ਤੁਰੀ ਨਾਰਿ ਕੀ; ਛੋਡੀ ਬਾਤਾ ॥
turee naar kee; chhoddee baataa |
Sant Singh KhalsaHe has given up all talk of his weaving equipment.
Manmohan SinghHe has given up the talk of his beam and shuttle.
Manmohan Singh (Punjabi)ਉਸ ਨੇ ਆਪਣੀ ਲੱਠ ਅਤੇ ਨਾਲ ਹੀ ਗੱਲ ਕਰਨੀ ਛੱਡ ਦਿੱਤੀ ਹੈ।
Fareedkot Teeka(ਤੁਰੀ) ਤੁਰ ਜਿਸਪੈ ਕਪੜਾ ਲਪੇਟਾ ਜਾਤਾ ਹੈ ਔਰ (ਨਾਰ) ਨਾਲਾਂ ਕੀ ਤੌ ਬਾਤ ਹੀ ਛੋਡ ਦੀਨੀ ਹੈ॥
Prof. Sahib Singhਤੁਰੀ ਤੇ ਨਾਲਾਂ (ਦੇ ਵਰਤਣ) ਦਾ ਇਸ ਨੂੰ ਚੇਤਾ ਹੀ ਨਹੀਂ (ਭਾਵ, ਕੱਪੜਾ ਉਣਨ ਦਾ ਇਸ ਨੂੰ ਕੋਈ ਖ਼ਿਆਲ ਹੀ ਨਹੀਂ ਹੈ)।ਪਦ ਅਰਥ ਤੁਰੀ = ਖੱਡੀ ਦੀ ਉਹ ਲੱਠ ਜਿਸ ਦੇ ਦੁਆਲੇ ਉਣਿਆ ਹੋਇਆ ਕੱਪੜਾ ਵਲ੍ਹੇਟਦੇ ਜਾਂਦੇ ਹਨ। ਨਾਰਿ = ਨਾਲ, ਜਿਸ ਵਿਚ ਧਾਗੇ ਦੀ ਨਲੀ ਪਾਈ ਜਾਂਦੀ ਹੈ।
SikhNet (Spanish)Ya no habla de sus tejidos, ni de su cepillo,
ਰਾਮ ਨਾਮ; ਵਾ ਕਾ ਮਨੁ ਰਾਤਾ ॥
raam naam; vaa kaa man raataa |
Sant Singh KhalsaHis mind is attuned to the Lord's Name.
Manmohan SinghWith the Lord's Name, his soul is imbued.
Manmohan Singh (Punjabi)ਪ੍ਰਭੂ ਦੇ ਨਾਮ ਨਾਲ ਉਸ ਦੀ ਆਤਮਾ ਰੰਗੀ ਗਈ ਹੈ।
Fareedkot Teekaਕਬੀਰ ਕਾ ਮਨ ਤੋ ਵਾ ਉਸ ਰਾਮ ਕਾ ਜੋ ਨਾਮੁ ਹੈ, ਤਿਸ ਮੇਂ ਰਾਤਾ ਰਹਿਤਾ ਹੈ॥
Prof. Sahib Singhਇਸ ਦਾ ਮਨ ਸਦਾ ਰਾਮ-ਨਾਮ ਵਿਚ ਰੰਗਿਆ ਰਹਿੰਦਾ ਹੈ।ਪਦ ਅਰਥ ਵਾ ਕਾ = (ਉਸ ਕਬੀਰ) ਦਾ।
SikhNet (Spanish)pues su mente se ha imbuido en el Nombre del Señor.
ਲਰਿਕੀ ਲਰਿਕਨ; ਖੈਬੋ ਨਾਹਿ ॥
larikee larikan; khaibo naeh |
Sant Singh KhalsaHis daughters and sons have nothing to eat,
Manmohan SinghHis daughter and sons have nothing to eat.
Manmohan Singh (Punjabi)ਉਸ ਦੀਆਂ ਕੁੜੀਆਂ ਤੇ ਮੁੰਡਿਆਂ ਦੇ ਖਾਣ ਲਈ ਕੁਝ ਭੀ ਨਹੀਂ।
Fareedkot Teekaਲੜਕੀ ਔ ਲੜਕਿਓਂ ਕੇ ਤੋ ਖਾਣੇ ਕੋ ਕਿਛੁ ਭੀ ਨਹੀਂ ਹੈ॥
Prof. Sahib Singh(ਘਰ ਵਿਚ) ਕੁੜੀ ਮੁੰਡਿਆਂ ਦੇ ਖਾਣ ਜੋਗਾ ਕੁਝ ਨਹੀਂ (ਰਹਿੰਦਾ)ਪਦ ਅਰਥ ਖੈਬੋ = ਖਾਣ ਜੋਗਾ।
SikhNet (Spanish)Sus hijas e hijos no tienen qué comer,
ਮੁੰਡੀਆ; ਅਨਦਿਨੁ ਧਾਪੇ ਜਾਹਿ ॥੨॥
munddeea; anadin dhaape jaeh |2|
Sant Singh Khalsawhile the shaven-headed mendicants night and day eat their fill. ||2||
Manmohan SinghThe shaven saints night and day go crammed.
Manmohan Singh (Punjabi)ਮੁੰਨੇ ਹੋਏ ਸਾਧੂ ਰਾਤ ਦਿਨ ਰੱਜ ਪੁੱਜ ਕੇ ਜਾਂਦੇ ਹਨ।
Fareedkot Teekaਫਕੀਰ ਤੋ ਰਾਤ ਦਿਨ ਤ੍ਰਿਪਤਿ ਹੂਏ ਜਾਤੇ ਹੈਂ॥੨॥
Prof. Sahib Singhਪਰ ਇਸ ਦੇ ਸਤਸੰਗੀ ਹਰ ਰੋਜ਼ ਰੱਜ ਕੇ ਜਾਂਦੇ ਹਨ। (ਨੋਟ: ਸ਼ਿਕਾਇਤ ਇਹੀ ਹੈ ਕਿ ਸਾਂਭ ਕੇ ਨਹੀਂ ਰੱਖਦਾ। ਕੰਮ ਕਰਨਾ ਨਹੀਂ ਛੱਡਿਆ) ॥੨॥ਪਦ ਅਰਥ ਅਨਦਿਨੁ = ਹਰ ਰੋਜ਼। ਧਾਪੇ = ਰੱਜੇ ਹੋਏ ॥੨॥
SikhNet (Spanish)pero sólo se ocupa de calmar el hambre de sus amigos. (2)
ਇਕ ਦੁਇ ਮੰਦਰਿ; ਇਕ ਦੁਇ ਬਾਟ ॥
eik due mandar; ik due baatt |
Sant Singh KhalsaOne or two are in the house, and one or two more are on the way.
Manmohan SinghOne or two are in the house and one or two on the way.
Manmohan Singh (Punjabi)ਇਕ ਜਾਂ ਦੋ ਘਰ ਵਿੱਚ ਹੁੰਦੇ ਹਨ ਅਤੇ ਇਕ ਜਾਂ ਦੋ ਰਸਤੇ ਵਿੱਚ।
Fareedkot Teekaਏਕ ਦੋ ਮੰਦਰ ਮੇਂ ਬੈਠੇ ਹੀ ਹੋਤੇ ਹੈਂ, ਇਤਨੇ ਮੇਂ ਏਕ ਦੋ ਔਰ ਰਸਤੇ ਮੇਂ ਚਲੇ ਆਵਤੇ ਦੇਖਤੀ ਹੂੰ॥
Prof. Sahib Singhਜੇ ਇੱਕ ਦੋ ਸਾਧੂ (ਸਾਡੇ) ਘਰ ਬੈਠੇ ਹਨ ਤਾਂ ਇਕ ਦੋ ਤੁਰੇ ਭੀ ਆ ਰਹੇ ਹਨ, (ਹਰ ਵੇਲੇ ਆਵਾਜਾਈ ਲੱਗੀ ਰਹਿੰਦੀ ਹੈ)।ਪਦ ਅਰਥ ਮੰਦਰਿ = ਘਰ ਵਿਚ। ਬਾਟ = ਰਾਹ ਤੇ, (ਭਾਵ, ਤੁਰੇ ਆ ਰਹੇ ਹਨ, ਆਵਾ-ਜਾਈ ਲੱਗੀ ਹੀ ਰਹਿੰਦੀ ਹੈ)।
SikhNet (Spanish)Algunos de ellos viven en su casa, otros están por llegar.
ਹਮ ਕਉ ਸਾਥਰੁ; ਉਨ ਕਉ ਖਾਟ ॥
ham kau saathar; un kau khaatt |
Sant Singh KhalsaWe sleep on the floor, while they sleep in the beds.
Manmohan SinghWe sleep on the floor and they on the cots.
Manmohan Singh (Punjabi)ਅਸੀਂ ਭੁੰਜੇ ਸੌਂਦੇ ਹਾਂ ਅਤੇ ਉਹ ਮੰਜਿਆਂ ਉਤੇ।
Fareedkot Teekaਹਮਾਰੇ ਵਾਸਤੇ ਤੋ ਪ੍ਰਿਥ੍ਵੀ ਮੇਂ ਸਥਰੁ ਅਰਥਾਤ ਘਾਸ ਕੀ ਸੇਜਾ ਹੈ, ਔ ਉਨ ਮੁੰਡੀਓਂ ਕੋ ਤੋ (ਖਾਟ) ਚਾਰਪਾਈ ਬਿਛਾਇ ਦੇਤਾ ਹੈ॥
Prof. Sahib Singhਸਾਨੂੰ ਭੁੰਞੇ ਸੌਣਾ ਪੈਂਦਾ ਹੈ, ਉਹਨਾਂ ਨੂੰ ਮੰਜੇ ਦਿੱਤੇ ਜਾਂਦੇ ਹਨ।ਪਦ ਅਰਥ ਸਾਥਰੁ = ਭੁੰਞੇ, ਸੱਥਰ। ਖਾਟ = ਮੰਜੀ।
SikhNet (Spanish)Él les ofrece su cama mientras nosotros dormimos en el suelo.
ਮੂਡ ਪਲੋਸਿ; ਕਮਰ ਬਧਿ ਪੋਥੀ ॥
moodd palos; kamar badh pothee |
Sant Singh KhalsaThey rub their bare heads, and carry prayer-books in their waist-bands.
Manmohan SinghThey caress their heads and carry books in their waist-bands.
Manmohan Singh (Punjabi)ਉਹ ਆਪਣੇ ਸਿਰ ਤੇ ਹੱਥ ਫੇਰਦੇ ਹਨ ਅਤੇ ਆਪਣੇ ਕਮਰ-ਕੱਸਿਆਂ ਵਿੱਚ ਪੁਸਤਕਾਂ ਚੁੱਕੀ ਫਿਰਦੇ ਹਨ।
Fareedkot Teekaਸਿਰ ਪੈ ਹਾਥ ਫੇਰਤੇ ਆਵਤੇ ਹੈਂ ਔ ਕਮਰੋਂ ਸੇ ਪੋਥੀਆਂ ਬਾਂਧੀ ਹੂਈ ਹੈਂ॥
Prof. Sahib Singhਉਹ ਸਾਧੂ ਲੱਕਾਂ ਨਾਲ ਪੋਥੀਆਂ ਲਮਕਾਈਆਂ ਹੋਈਆਂ ਸਿਰਾਂ ਤੇ ਹੱਥ ਫੇਰਦੇ ਤੁਰੇ ਆਉਂਦੇ ਹਨ।ਪਦ ਅਰਥ ਪਲੋਸਿ = ਹੱਥ ਫੇਰ ਕੇ। ਕਮਰ = ਲੱਕ।
SikhNet (Spanish)Con sus libros colgando a su lado, se la pasan acariciando sus cabezas rasuradas.
ਹਮ ਕਉ ਚਾਬਨੁ; ਉਨ ਕਉ ਰੋਟੀ ॥੩॥
ham kau chaaban; un kau rottee |3|
Sant Singh KhalsaWe get dry grains, while they get loaves of bread. ||3||
Manmohan SinghWe get parched grams and they the loaves.
Manmohan Singh (Punjabi)ਸਾਨੂੰ ਭੁੱਜੋ ਹੋਏ ਦਾਣੇ ਮਿਲਦੇ ਹਨ ਅਤੇ ਉਨ੍ਹਾਂ ਨੂੰ ਰੋਟੀਆਂ।
Fareedkot Teekaਹਮਾਰੇ ਕੋ ਤੋ ਦਾਨੇ ਚਾਬਨੇ ਕੋ ਦੇਤਾ ਹੈ ਔ ਉਨ ਕੋ ਰੋਟੀ ਪਕਵਾਇ ਦੇਤਾ ਹੈ॥੩॥☬ਮੈਂ ਏਹ ਜਾਨਿਆ ਹੈ ਕਿ:
Prof. Sahib Singh(ਕਈ ਵਾਰ ਉਹਨਾਂ ਦੇ ਕੁਵੇਲੇ ਆ ਜਾਣ ਤੇ) ਸਾਨੂੰ ਤਾਂ ਭੁੱਜੇ ਦਾਣੇ ਚੱਬਣੇ ਪੈਂਦੇ ਹਨ, ਉਹਨਾਂ ਨੂੰ ਰੋਟੀਆਂ ਮਿਲਦੀਆਂ ਹਨ ॥੩॥ਪਦ ਅਰਥ ਚਾਬਨੁ = ਭੁੱਜੇ ਦਾਣੇ।੩। (ਨੋਟ: ਇੱਥੋਂ ਤਕ ਤਾਂ ਦੁਨੀਆਦਾਰ ਦਾ ਗਿਲਾ ਹੈ। ਅਗਲੇ ਬੰਦ ਵਿਚ ਬੰਦਗੀ ਵਾਲੇ ਦਾ ਦ੍ਰਿਸ਼ਟੀ-ਕੋਣ ਹੈ) ॥੩॥
SikhNet (Spanish)Él los alimenta de pan y a nosotros nos da sólo granos quemados. (3)
ਮੁੰਡੀਆ ਮੁੰਡੀਆ ਹੂਏ ਏਕ ॥
munddeea munddeea hooe ek |
Sant Singh KhalsaHe will become one of these shaven-headed mendicants.
Manmohan SinghThe shaven hermits and this lad have become all one.
Manmohan Singh (Punjabi)ਘੋਨ-ਮੋਨ ਸਾਧੂ ਅਤੇ ਛੋਕਰਾ ਸਾਰੇ ਇਕ-ਮਿਕ ਹੋ ਗਏ ਹਨ।
Fareedkot Teekaਫਕੀਰ ਫਕੀਰ ਏਕ ਹੋ ਗਏ ਹੈਂ ਅਰਥਾਤ ਆਪਸ ਮੇਂ ਮਿਲ ਗਏ ਹੈਂ॥
Prof. Sahib Singhਹੇ ਕਬੀਰ! (ਆਖ-ਇਹਨਾਂ ਸਤ-ਸੰਗੀਆਂ ਨਾਲ ਇਹ ਪਿਆਰ ਇਸ ਵਾਸਤੇ ਹੈ ਕਿ) ਸਤ ਸੰਗੀਆਂ ਦੇ ਦਿਲ ਆਪੋ ਵਿਚ ਮਿਲੇ ਹੋਏ ਹਨ।ਪਦ ਅਰਥ ਮੁੰਡੀਆ = ਸਤਸੰਗੀ।
SikhNet (Spanish)A todos estos pobres desgraciados los veo llenos de terquedad en su cabeza,
ਏ ਮੁੰਡੀਆ; ਬੂਡਤ ਕੀ ਟੇਕ ॥
e munddeea; booddat kee ttek |
Sant Singh KhalsaThey are the support of the drowning.
Manmohan SinghThese shaven ones are the support of the drowning.
Manmohan Singh (Punjabi)ਇਹ ਮੁੰਨੇ ਹੋਏ ਡੁਬਦਿਆਂ ਹੋਇਆ ਦਾ ਆਸਰਾ ਹਨ।
Fareedkot Teekaਏਹ ਹਨ (ਬੂਡਤ) ਡੁਬਤਿਆਂ ਕੋ ਕਿਆ ਆਸਰਾ ਹੋਵੈਗਾ ਅਰਥਾਤ ਕਬੀ ਨਹੀਂ ਹੋਵੈਗਾ, ਵਾ ਏਹ ਹਨ (ਬੂਡਤ) ਇਨ੍ਹਾਂ ਨੇ ਡੂਬਣੇ ਦੀ ਟੇਕ ਪਕੜੀ ਹੈ॥☬ਐਸੇ ਜਬ ਮਾਈ ਨੇ ਦੁਖੋਂ ਕੇ ਬਚਨ ਕਬੀਰ ਜੀ ਕੋ ਸੁਨਾਇਕੈ ਕਹੇ ਤਬ ਕਬੀਰ ਜੀ ਏਕ ਲੋਈ ਕੋ ਮੁਖ ਕੇ ਸਾਮਨੇ ਕਰ ਕੇ ਮਾਤਾ ਕੋ ਉਤ੍ਰ ਦੇਤੇ ਹੈਂ। ਕਿਉਂਕਿ ਮਾਤਾ ਕੇ ਸਨਮੁਖ ਬੋਲਣਾ ਬਿਅਦਬੀ ਜਾਨਤੇ ਹੈਂ।
Prof. Sahib Singhਤੇ ਇਹ ਸਤ-ਸੰਗੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ) ਡੁੱਬਦਿਆਂ ਦਾ ਸਹਾਰਾ ਹਨ।ਪਦ ਅਰਥ ਬੂਡਤ ਕੀ ਟੇਕ = (ਸੰਸਾਰ-ਸਮੁੰਦਰ ਵਿਚ) ਡੁੱਬਦਿਆਂ ਦਾ ਸਹਾਰਾ।
SikhNet (Spanish)y para mí que están listos para que los ahoguen.
ਸੁਨਿ ਅੰਧਲੀ ਲੋਈ, ਬੇਪੀਰਿ ॥
sun andhalee loee, bepeer |
Sant Singh KhalsaListen, O blind and unguided Loi:
Manmohan SinghHearken, O blind and guideless Loi.
Manmohan Singh (Punjabi)ਸੁਣ ਹੇ ਅੰਨ੍ਹੀ ਅਤੇ ਨਿਗੁਰੀ ਲੋਈਏ!
Fareedkot Teekaਸੁਣ! ਅਗਿਆਨ ਕਰ ਬੇ-ਮੁਰਸਦੀ ਲੋਈ!
Prof. Sahib Singhਹੇ ਅੰਨ੍ਹੀ ਨਿਗੁਰੀ ਲੋਈ! ਸੁਣ!ਪਦ ਅਰਥ ਬੇਪੀਰਿ = ਨਿਗੁਰੀ।
SikhNet (Spanish)Dice Kabir, escucha, oh ciega esposa,
ਇਨੑ ਮੁੰਡੀਅਨ ਭਜਿ ਸਰਨਿ; ਕਬੀਰ ॥੪॥੩॥੬॥
eina munddeean bhaj saran; kabeer |4|3|6|
Sant Singh KhalsaKabeer has taken shelter with these shaven-headed mendicants. ||4||3||6||
Manmohan SinghKabir has hastened to the protection of these shaven saints.
Manmohan Singh (Punjabi)ਕਬੀਰ ਨੇ ਦੌੜ ਕੇ ਇਨ੍ਹਾਂ ਸਿਰ-ਮੁੰਨਿਆਂ ਸਾਧੂਆਂ ਦੀ ਪਨਾਹ ਲਈ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਇਨ ਫਕੀਰੋਂ ਕੀ ਤੂੰ ਭੀ ਸਰਣ ਕੋ ਪ੍ਰਾਪਤਿ ਹੋਹੁ, ਤੌ ਤੂੰ ਦੁਖੋਂ ਸੇ ਬਚੇਗੀ॥੪॥☬ਵਾ ਅੰਤ੍ਰੀਵ ਅਰਥ ਕਰਤੇ ਹੈਂ: (ਮੂਡ ਪਲੋਸ) ਸਿਰ ਪਲੋਸ੍ਯਾ, ਭਾਵ ਜਬ ਸਿਖ ਪਰ ਗੁਰੋਂ ਨੇ ਕ੍ਰਿਪਾ ਦ੍ਰਿਸਟੀ ਕਰੀ ਤਬ ਪੋਥੀਓਂ ਕੇ ਸਿਧਾਂਤੁ ਸਮਝਨੇ ਮੇਂ ਸਿਖ ਨੇ ਕਮਰ ਬਾਂਧੀ। ਪੁਨਹ ਬਿਉਹਾਰ ਰੂਪੁ ਤਾਗੇ ਤੂਟੇ ਅਰੁ ਵਾਸਨਾ ਰੂਪ ਪਾਨ ਭੀ ਨਿਖੂਟੀ। ਜਬ ਦੁਆਰ ਸਰੀਰ ਥੋਂ (ਊਪਰਿ) ਉਪਰਾਮ ਹੂਏ ਤਬ (ਝਿਲਕਾਵਹਿ ਕਾਨ) ਅੰਤਸਕਰਣ ਹੂਏ ਹੈਂ, ਵਾ ਅੰਤਸਕਰਣ ਰੂਪ ਦੁਆਰ ਊਪਰ ਕ੍ਰਿਸਨ ਹੀ ਝਲਕਤਾ ਹੈ, ਭਾਵ ਸੇ ਪਰਮੇਸ੍ਵਰ ਸਾਖ੍ਯਾਤ ਹੂਆ ਹੈ॥ ਪੁਨਹ ਜੋ ਫੈਲ ਰਹੇ ਹੈਂ ਫਾਲ ਪਦਾਰਥ ਸੋ (ਕੂਚ ਬਿਚਾਰੇ) ਚਲੇ ਜਾਣ ਵਾਲੇ, ਭਾਵ ਨਾਸ ਹੋਣੇ ਵਾਲੇ ਬੀਚਾਰੇ ਹੈਂ। ਇਸੀ ਤੇ ਇਹੁ ਮੁੰਡੀਆ ਜੀਉ ਬਬੇਕੀ ਕਾਲ ਕੇ ਸਿਰ ਪਰ ਚੜ ਗਿਆ ਹੈ, ਭਾਵ ਕਾਲ ਸੇ ਰਹਤ ਹੋ ਗਇਆ ਹੈ। ਇਸ ਜੀਵ ਨੇ ਆਸਰੀ ਸੰਪਤੀ ਦਰਬੁ ਖੋਇ ਦੀਆ ਹੈ, ਇਸੀ ਤੇ ਜਨਮ ਮਰਣ ਔਰੁ ਸੁਰਗ ਨਰਕ ਏਕ (ਸਰ) ਸਮਾਨ ਹੋ ਗਏ ਹੈਂ॥੧॥ ਪੁਨਹ ਤੁਰੀਆ ਪਦ ਮੇਂ ਇਸਿਥਤ ਹੋਇਕੈ ਮਾਇਆ ਰੂਪ ਇਸਤ੍ਰੀ ਕੀ ਬਾਤ ਛੋਡੀ ਹੈ। ਵਾ ਕਬ ਉਸ ਸਿਖ ਕਾ ਮਨ ਰਾਮ ਨਾਮ ਮੇਂ ਰਾਤਾ ਹੈ। ਅਬ (ਲਰਕੀ) ਇੰਦ੍ਯੋਂ (ਲਰਕਨ) ਬਿਸ੍ਯੋਂ ਕੋ ਖਾਤੀਆਂ ਨਹੀਂ ਹੈ, ਭਾਵ ਮੰਦ ਪ੍ਰਵਿਰਤੀ ਨਹੀਂ ਰਹਾ। ਅਰ (ਮੰਡੀਆ) ਜੀਵ ਰਾਤ ਦਿਨ ਜਹਾ ਜਾਣੇ ਸੇ ਤ੍ਰਿਪਤਿ ਹੂਆ ਹੈ, ਭਾਵ ਸੰਕਲਪੋਂ ਸੇ ਰਹਿਤ ਹੂਆ ਹੈ, ਵਾ ਤ੍ਰਿਪਤ ਹੂਏ ਕੋ ਰਾਤ ਦਿਨ (ਜਾਹਿ) ਬਤੀਤ ਹੋ ਰਹੇ ਹੈਂ।
Prof. Sahib Singhਤੂੰ ਭੀ ਇਹਨਾਂ ਸਤ-ਸੰਗੀਆਂ ਦੀ ਸ਼ਰਨ ਪਉ ॥੪॥੩॥੬॥* ਨੋਟ: ਰਾਗ ਆਸਾ ਵਿਚ ਸ਼ਬਦ "ਕਰਵਤ ਭਲਾ" ਅਤੇ ਬਿਲਾਵਲ ਵਿਚ ਸ਼ਬਦ "ਨਿਤ ਉਠਿ ਕੋਰੀ" ਦੇ ਅਰਥ ਕਰਨ ਵੇਲੇ ਦੱਸਿਆ ਜਾ ਚੁੱਕਾ ਹੈ ਕਿ ਸ਼ਬਦ ਦਾ ਕੋਈ ਭੀ ਹਿੱਸਾ ਕਬੀਰ ਜੀ ਦੀ ਵਹੁਟੀ ਜਾਂ ਮਾਂ ਦਾ ਉਚਾਰਿਆ ਹੋਇਆ ਨਹੀਂ ਹੋ ਸਕਦਾ। ਇਹ ਬਚਨ ਕਬੀਰ ਜੀ ਦੇ ਆਪਣੇ ਹਨ। ਇਹਨਾਂ ਵਿਚ ਦੱਸਿਆ ਇਹ ਗਿਆ ਹੈ ਕਿ ਬੰਦਗੀ ਕਰਨ ਵਾਲੇ ਮਨੁੱਖ ਤੇ ਦੁਨੀਆਦਾਰ ਦਾ ਜ਼ਿੰਦਗੀ ਦਾ ਨਿਸ਼ਾਨਾ ਵੱਖੋ ਵੱਖ ਹੋਣ ਕਰ ਕੇ ਦੋਹਾਂ ਦਾ ਮੇਲ ਮੁਸ਼ਕਿਲ ਹੈ। ਇਹ ਗੱਲ ਭੀ ਗਲਤ ਹੈ ਕਿ ਕਬੀਰ ਜੀ ਕੰਮ ਕਰਨਾ ਛੱਡ ਬੈਠੇ ਸਨ। ਆਖ਼ਰ, ਪਰਵਾਰ ਦੇ ਨਿਰਬਾਹ ਲਈ ਹੋਰ ਕਿਹੜੀ ਧਿਰ ਕਮਾਈ ਕਰਦੀ ਸੀ? ਘਰ ਵਿਚ ਇਤਨੇ ਸਤਸੰਗੀ ਭੀ ਆਏ ਰਹਿੰਦੇ ਸਨ, ਪਰਵਾਰ ਭੀ ਸੀ, ਇਹਨਾਂ ਸਭਨਾਂ ਵਾਸਤੇ ਕਬੀਰ ਜੀ ਹੀ ਮਿਹਨਤ ਕਰਦੇ ਸਨ। ਪਰ ਅਸਲ ਗੱਲ ਇਹ ਹੈ ਕਿ ਕਬੀਰ ਜੀ ਦੀ ਵਹੁਟੀ ਨੂੰ ਇਹਨਾਂ ਸਤਸੰਗੀਆਂ ਦਾ ਨਿੱਤ ਆਉਣਾ ਪਸੰਦ ਨਹੀਂ ਸੀ। ਇਸ ਵਾਸਤੇ ਇਨਸਾਨੀ ਸੁਭਾਵ ਅਨੁਸਾਰ ਗਿਲਾ ਵਧਾ ਕੇ ਕੀਤਾ ਗਿਆ ਹੈ। ਹਰ ਕੋਈ ਇਉਂ ਹੀ ਕਰਦਾ ਹੈ। * ਨੋਟ: ਇਸੇ ਹੀ ਰਾਗ ਦੇ ਸ਼ਬਦ ਨੰ: ੮ ਨੂੰ ਗਹੁ ਨਾਲ ਪੜ੍ਹੋ। ਕਬੀਰ ਜੀ ਜਾਣਦੇ ਹਨ ਕਿ ਗ੍ਰਿਹਸਤੀ ਵਾਸਤੇ ਧਨ ਕਮਾਉਣਾ ਜ਼ਰੂਰੀ ਹੈ, ਤਾਕਿ ਆਪਣੀ ਤੇ ਘਰ ਆਏ ਸੱਜਣਾਂ ਦੀ ਉਦਰ-ਪੂਰਨਾ ਕਰ ਸਕੇ। ਆਪਣੀ ਰੋਜ਼ੀ ਦਾ ਭਾਰ ਹੋਰਨਾਂ ਉੱਤੇ ਪਾ ਦੇਣਾ-ਨਾਹ ਇਹ ਸਿੱਖਿਆ ਗੁਰੂ ਨਾਨਕ ਦੇਵ ਜੀ ਦੀ ਹੈ, ਤੇ ਨਾਹ ਹੀ ਕਬੀਰ ਜੀ ਦੀ, ਜਿਨ੍ਹਾਂ ਦੀ ਇਹ ਬਾਣੀ ਸਤਿਗੁਰੂ ਜੀ ਇਤਨੇ ਪਿਆਰ ਨਾਲ ਸਾਂਭ ਕੇ ਲਿਆਏ ਸਨ। ਹਾਂ,
SikhNet (Spanish)estás muy inconsciente y deberías postrarte ante los Pies de estos Santos y así salvar tu ser.(4-3-6)