ਰਾਗੁ ਗੋਂਡ ਬਾਣੀ ਕਬੀਰ ਜੀਉ ਕੀ ਘਰੁ ੨ ॥
raag gondd baanee kabeer jeeo kee ghar 2 | Ang 870
Sant Singh KhalsaRaag Gond, The Word Of Kabeer Jee, Second House:
Manmohan SinghRag Gond. Hymns of Kabir Ji.
Manmohan Singh (Punjabi)ਰਾਗ ਗੋਂਡ। ਬਾਣੀ ਕਬੀਰ ਜੀ।
Prof. Sahib Singhਰਾਗ ਗੋਂਡ, ਘਰ ੨ ਵਿੱਚ ਭਗਤ ਕਬੀਰ ਜੀ ਦੀ ਬਾਣੀ।
SikhNet (Spanish)Rag Gond, palabras de Reverendo Kabir yi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 870
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਭੁਜਾ ਬਾਂਧਿ; ਭਿਲਾ ਕਰਿ ਡਾਰਿਓ ॥
bhujaa baandh; bhilaa kar ddaario | Ang 870
Sant Singh KhalsaThey tied my arms, bundled me up, and threw me before an elephant.
Manmohan SinghThey tied my arms, made me like a ball and threw me before an elephant.
Manmohan Singh (Punjabi)ਉਨ੍ਹਾਂ ਨੇ ਮੇਰੀਆਂ ਬਾਹਾਂ ਬੰਨ੍ਹ ਦਿੱਤੀਆਂ, ਮੈਨੂੰ ਖੁਦੋਂ ਵਰਗਾ ਬਣਾ ਦਿੱਤਾ ਅਤੇ ਹਾਥੀ ਮੂਹਰੇ ਸੁੱਟ ਦਿੱਤਾ।
Fareedkot Teekaਮੇਰੀਆਂ ਭੁਜਾਂ ਬਾਂਧ (ਭਿਲਾ) ਇਕਠਾ ਕਰ ਹਾਥੀ ਕੇ ਆਗੇ ਡਾਰ ਦੀਆ॥
Prof. Sahib Singhਮੇਰੀਆਂ ਬਾਹਾਂ ਬੰਨ੍ਹ ਕੇ ਢੇਮ ਵਾਂਗ (ਮੈਨੂੰ ਇਹਨਾਂ ਲੋਕਾਂ ਹਾਥੀ ਅੱਗੇ) ਸੁੱਟ ਦਿੱਤਾ ਹੈ,ਪਦ ਅਰਥ ਭੁਜਾ = ਬਾਂਹ। ਭਿਲਾ = ਢੀਮ। ਭਿਲਾ ਕਰਿ = ਢੀਮ ਬਣਾ ਕੇ, ਢੀਮ ਵਾਂਗ। ਡਾਰਿਓ = ਸੁੱਟ ਦਿੱਤਾ।
SikhNet (Spanish)Me amarran las manos y echan el saco de mi cuerpo ante el elefante.
ਹਸਤੀ ਕ੍ਰੋਪਿ; ਮੂੰਡ ਮਹਿ ਮਾਰਿਓ ॥
hasatee krop; moondd meh maario | Ang 870
Sant Singh KhalsaThe elephant driver struck him on the head, and infuriated him.
Manmohan SinghIts driver struck the goad on the infuriated elephant's head.
Manmohan Singh (Punjabi)ਉਸ ਦੇ ਮਹਾਵਤ ਨੇ ਰੋਹ ਵਿੱਚ ਆਏ ਹੋਏ ਹਾਥੀ ਦੇ ਸਿਰ ਵਿੱਚ ਕੁੰਡਾ ਮਾਰਿਆ।
Fareedkot Teekaਪੁਨਹ ਕਾਜੀ ਕੇ ਕਹਿਨੇ ਸੇ ਹਾਥੀ ਕੇ ਸਿਰ ਮੇਂ (ਕ੍ਰੋਪਿ) ਕ੍ਰੋਧ ਸੈ ਵਾ ਅੰਕਸੁ ਮਹਾਵਤ ਨੇ ਮਾਰਿਆ॥
Prof. Sahib Singh(ਮਹਾਵਤ ਨੇ) ਗੁੱਸੇ ਵਿਚ ਆ ਕੇ ਹਾਥੀ ਦੇ ਸਿਰ ਉੱਤੇ (ਸੱਟ) ਮਾਰੀ ਹੈ।ਪਦ ਅਰਥ ਕ੍ਰੋਧਿ = (ਮਹਾਵਤ ਨੇ) ਕ੍ਰੋਧ ਵਿਚ (ਆ ਕੇ)। ਹਸਤੀ ਮੂੰਡ ਮਹਿ = ਹਾਥੀ ਦੇ ਸਿਰ ਉੱਤੇ।
SikhNet (Spanish)Su jinete en cólera le pega en la cabeza;
ਹਸਤਿ ਭਾਗਿ ਕੈ; ਚੀਸਾ ਮਾਰੈ ॥
hasat bhaag kai; cheesaa maarai | Ang 870
Sant Singh KhalsaBut the elephant ran away, trumpeting,
Manmohan SinghThe elephant runs away and cries,
Manmohan Singh (Punjabi)ਹਾਥੀ ਭੱਜ ਜਾਂਦਾ ਹੈ ਅਤੇ ਚੀਕਾਂ ਮਾਰਦਾ ਹੈ।
Fareedkot Teekaਹਾਥੀ ਪੀਛੇ ਕੋ ਭਾਗ ਕੈ ਚੀਕਾਂ ਕੋ ਮਾਰੈ ਅਰਥਾਤ ਡਰ ਕਰ ਕੈ ਊਚੇ ਸਬਦ ਕਰੈ। ਕਿਉਂਕਿ ਤਿਸ ਕੋ ਆਗੇ ਭਗਵੰਤ ਸ਼ੇਰ ਰੂਪ ਹੋਇਕੈ ਦਿਖਾਈ ਦੇਵੈ॥
Prof. Sahib Singhਪਰ ਹਾਥੀ (ਮੈਨੂੰ ਪੈਰਾਂ ਹੇਠ ਲਿਤਾੜਨ ਦੇ ਥਾਂ) ਚੀਕਾਂ ਮਾਰ ਕੇ (ਹੋਰ ਪਾਸੇ) ਭੱਜਦਾ ਹੈ,
SikhNet (Spanish)el elefante berrea y se hecha a correr como diciendo,
ਇਆ ਮੂਰਤਿ ਕੈ; ਹਉ ਬਲਿਹਾਰੈ ॥੧॥
eaa moorat kai; hau balihaarai |1| Ang 870
Sant Singh Khalsa"I am a sacrifice to this image of the Lord." ||1||
Manmohan SinghI am a sacrifice into this Image of God.
Manmohan Singh (Punjabi)ਮੈਂ ਇਸ ਰੱਬ ਦੀ ਤਸਵੀਰ ਉਤੋਂ ਕੁਰਬਾਨ ਜਾਂਦਾ ਹਾਂ।
Fareedkot Teekaਪੁਨਹ ਮੈਨੇ ਦੇਖ ਕੈ ਕਹਾ: ਕਿ ਇਸ ਭਗਵੰਤ ਕੀ ਮੂਰਤੀ ਪੈ ਮੈਂ ਬਲਿਹਾਰ ਜਾਤਾ ਹੂੰ। ਕਿਉਂਕਿ ਜੋ ਸ਼ੇਰ ਕੀ ਮੂਰਤੀ ਧਾਰਕੈ ਮੇਰਾ ਰਛਕ ਹੂਆ ਹੈ। ਵਾ ਵਹੁ ਹਾਥੀ ਜੋ ਬੋਲਤਾ ਥਾ ਤੋ ਐਸੇ ਪ੍ਰਤੀਤ ਹੋਤਾ ਥਾ ਕਿ ਇਹ ਹਾਥੀ ਮਾਨੋਂ ਕਹਤਾ ਹੈ: ਕਿ ਮੈਂ ਇਸ ਕਬੀਰ ਕੀ ਮੂਰਤੀ ਕੇ ਬਲਿਹਾਰ ਜਾਤਾ ਹੂੰ॥੧॥☬ਜਬ ਪੋਟ ਬਾਂਧ ਕਰ ਕੈ ਖੂਨੀ ਹਾਥੀ ਆਗੇ ਮੇਰੇ ਕੋ ਡਾਰਿਆ ਤਬ ਕਾਜੀ ਨੇ ਕਹਾ: ਕਿ ਅਬ ਤੇਰੇ ਕੋ ਕਿਸ ਕਾ ਜੋਰ ਹੈ ਜਿਸ ਕਰ ਕੇ ਛੂਟੇਂਗਾ? ਤਬ ਮੈਂਨੇ ਪਰਮੇਸ੍ਵਰ ਆਗੇ ਬੇਨਤੀ ਕਰ ਕੇ ਕਹਾ:
Prof. Sahib Singh(ਜਿਵੇਂ ਆਖਦਾ ਹੈ-) ਮੈਂ ਸਦਕੇ ਹਾਂ ਇਸ ਸੋਹਣੇ ਬੰਦੇ ਤੋਂ ॥੧॥ਪਦ ਅਰਥ ਹਉ = ਮੈਂ ॥੧॥
SikhNet (Spanish)me entrego en sacrificio a la imagen de mi Dios. (1)
ਆਹਿ ਮੇਰੇ ਠਾਕੁਰ; ਤੁਮਰਾ ਜੋਰੁ ॥
aaeh mere tthaakur; tumaraa jor | Ang 870
Sant Singh KhalsaO my Lord and Master, You are my strength.
Manmohan SinghSays Kabir "O my Lord, Thou art my strength ".
Manmohan Singh (Punjabi)ਕਬੀਰ ਜੀ ਆਖਦੇ ਹਨ, "ਹੇ ਮੇਰੇ ਪ੍ਰਭੂ! ਤੂੰ ਮੇਰੀ ਤਾਕਤ ਹੈ।
Fareedkot Teekaਹੇ (ਠਾਕੁਰ) ਮੇਰੇ ਕੇ ਤੋ ਤੇਰਾ ਜੋਰੁ (ਆਹਿ) ਹੈ॥
Prof. Sahib Singhਹੇ ਮੇਰੇ ਪ੍ਰਭੂ! ਮੈਨੂੰ ਤੇਰਾ ਤਾਣ ਹੈ (ਸੋ, ਤੇਰੀ ਬਰਕਤਿ ਨਾਲ ਮੈਨੂੰ ਕੋਈ ਫ਼ਿਕਰ ਨਹੀਂ ਹੈ)।ਪਦ ਅਰਥ ਆਹਿ = ਹੈ। ਠਾਕੁਰ = ਹੇ ਠਾਕੁਰ! ਜੋਰੁ = ਤਾਣ, ਆਸਰਾ।
SikhNet (Spanish)Y le rezo a mi Maestro, Tú eres mi única esperanza,
ਕਾਜੀ ਬਕਿਬੋ; ਹਸਤੀ ਤੋਰੁ ॥੧॥ ਰਹਾਉ ॥
kaajee bakibo; hasatee tor |1| rahaau | Ang 870
Sant Singh KhalsaThe Qazi shouted at the driver to drive the elephant on. ||1||Pause||
Manmohan SinghThe Qazi shouts at the driver "Drive on the elephant". Pause.
Manmohan Singh (Punjabi)ਕਾਜ਼ੀ ਮਹਾਵਤ ਨੂੰ ਆਖਦਾ ਹੈ, "ਹਾਥੀ ਨੂੰ ਅੱਗੇ ਨੂੰ ਹੱਕ।" ਠਹਿਰਾਉ।
Fareedkot Teekaਐਸਾ ਸੁਨਤੇ ਹੀ ਕਾਜੀ ਨੇ ਬਹੁਤ ਗੁਸਾ ਕੀਆ ਪੁਨਹ ਬੋਲਿਆ: ਕਿ ਹੇ ਮਹਾਵਤ! ਤੂੰ ਆਗੇ ਕੋ ਹਸਤੀ (ਤੋਰੁ) ਚਲਾਉ॥੧॥ ਰਹਾਉ ॥
Prof. Sahib Singhਕਾਜ਼ੀ ਤਾਂ ਕਹਿ ਰਿਹਾ ਹੈ ਕਿ (ਇਸ ਕਬੀਰ ਉੱਤੇ) ਹਾਥੀ ਚਾੜ੍ਹ ਦੇਹ ॥੧॥ ਰਹਾਉ ॥ਪਦ ਅਰਥ ਬਕਿਬੋ = ਬੋਲਦਾ ਹੈ। ਤੋਰੁ = ਚੱਲਾ ॥੧॥ ਰਹਾਉ ॥
SikhNet (Spanish)mientras que el Quazi le grita al jinete: (1-Pausa)
ਰੇ ਮਹਾਵਤ; ਤੁਝੁ ਡਾਰਉ ਕਾਟਿ ॥
re mahaavat; tujh ddaarau kaatt | Ang 870
Sant Singh KhalsaHe yelled out, "O driver, I shall cut you into pieces.
Manmohan SinghO driver, I shall have thee cut into pieces.
Manmohan Singh (Punjabi)ਹੇ ਹਥਵਾਨ! ਮੈਂ ਤੈਨੂੰ ਟੋਟੇ ਟੋਟੇ ਕਰਵਾ ਦਿਆਂਗਾ।
Fareedkot Teekaਹੇ ਮਹਾਵਤ! ਤੇਰੇ ਕੋ ਕਾਟ ਡਾਰੋਂਗਾ॥
Prof. Sahib Singh(ਕਾਜ਼ੀ ਆਖਦਾ ਹੈ-) ਨਹੀਂ ਤਾਂ ਮੈਂ ਤੇਰਾ ਸਿਰ ਉਤਰਾ ਦਿਆਂਗਾ,ਪਦ ਅਰਥ ਰੇ = ਹੇ!
SikhNet (Spanish)sigue llevando al elefante
ਇਸਹਿ ਤੁਰਾਵਹੁ; ਘਾਲਹੁ ਸਾਟਿ ॥
eiseh turaavahu; ghaalahu saatt | Ang 870
Sant Singh KhalsaHit him, and drive him on!"
Manmohan SinghGive him a blow and drive him on.
Manmohan Singh (Punjabi)ਇਸ ਨੂੰ ਸੱਟ ਮਾਰ ਅਤੇ ਇਸ ਨੂੰ ਅੱਗੇ ਟੋਰ।
Fareedkot Teekaਨਹੀਂ ਤੌ ਸਾਟ ਪਵਾਇ ਕਰ ਕੇ ਇਸ ਕਬੀਰ ਕੋ ਤੁੜਾਇ ਅਰਥਾਤ ਇਸ ਕੇ ਬੀਚ ਸੇ ਦੋ ਟੁਕੜੇ ਕਰਾਇ ਦੇਹੁ॥
Prof. Sahib Singhਇਸ ਹਾਥੀ ਨੂੰ ਸੱਟ ਮਾਰ ਤੇ (ਕਬੀਰ ਵਲ) ਤੋਰ।
SikhNet (Spanish)y si no le pegas al animal y haces que avance, te voy a cortar en pedazos.
ਹਸਤਿ. ਨ ਤੋਰੈ; ਧਰੈ ਧਿਆਨੁ ॥
hasat. na torai; dharai dhiaan | Ang 870
Sant Singh KhalsaBut the elephant did not move; instead, he began to meditate.
Manmohan SinghThe elephant moves not and fixes his attention on the Lord.
Manmohan Singh (Punjabi)ਹਾਥੀ ਟੁਰਦਾ ਨਹੀਂ ਅਤੇ ਆਪਣੀ ਬਿਰਤੀ ਪ੍ਰਭੂ ਨਾਂਲ ਜੋੜ ਲੈਂਦਾ ਹੈ।
Fareedkot Teekaਆਗੇ ਹਾਥੀ ਨ ਤੋੜੈ ਅਰਥਾਤ ਟੁਕੜੇ ਨਾ ਕਰੇ। ਕਿਉਂਕਿ ਵਹੁ ਸ਼ੇਰ ਕਾ ਆਗੇ ਧਿਆਨ ਧਾਰੇ ਅਰਥਾਤ ਸ਼ੇਰ ਕੋ ਪ੍ਰਤਛ ਦੇਖੇ॥
Prof. Sahib Singhਪਰ ਹਾਥੀ ਤੁਰਦਾ ਨਹੀਂ (ਉਹ ਤਾਂ ਇਉਂ ਦਿੱਸਦਾ ਹੈ ਜਿਵੇਂ) ਪ੍ਰਭੂ-ਚਰਨਾਂ ਵਿਚ ਮਸਤ ਹੈ,
SikhNet (Spanish)Pero perdido en su contemplación, él no sigue la orden,
ਵਾ ਕੈ ਰਿਦੈ; ਬਸੈ ਭਗਵਾਨੁ ॥੨॥
vaa kai ridai; basai bhagavaan |2| Ang 870
Sant Singh KhalsaThe Lord God abides within his mind. ||2||
Manmohan SinghWithin his mind abides the Auspicious Lord.
Manmohan Singh (Punjabi)ਉਸ ਦੇ ਹਿਰਦੇ ਅੰਦਰ ਸੁਲੱਖਣਾ ਸਾਹਿਬ ਵਸਦਾ ਹੈ।
Fareedkot Teekaਉਸ ਹਾਥੀ ਕੇ ਰਿਦੇ ਮੇਂ ਭਗਵਾਨ ਸ਼ੇਰ ਰੂਪ ਹੋਇਕੈ ਵਸਿਆ ਹੈ। ਵਾ ਗੁਰੂ ਜੀ ਭਾਈ ਗੁਰਦਾਸ ਜੀ ਕੋ ਕਹਿਤੇ ਹੈਂ: ਕਬੀਰ ਕੇ ਰਿਦੇ ਮੇਂ ਭਗਵਾਨ ਵਸ ਰਹਾ ਹੈ॥੨॥☬ਪੁਨਾ ਔਰ ਬਹੁਤ ਲੋਕੋਂ ਨੇ ਮਿਲ ਕੇ ਕਾਜੀ ਕੋ ਕਹਾ:
Prof. Sahib Singh(ਜਿਵੇਂ) ਉਸ ਦੇ ਹਿਰਦੇ ਵਿਚ ਪਰਮਾਤਮਾ (ਪਰਗਟ ਹੋ ਕੇ) ਵੱਸ ਰਿਹਾ ਹੈ ॥੨॥ਪਦ ਅਰਥ ਵਾ ਕੈ = ਉਸ ਦੇ ॥੨॥
SikhNet (Spanish)pues en su corazón habita sólo su Señor, el Dios. (2)
ਕਿਆ ਅਪਰਾਧੁ; ਸੰਤ ਹੈ ਕੀਨੑਾ ॥
kiaa aparaadh; sant hai keenaa | Ang 870
Sant Singh KhalsaWhat sin has this Saint committed,
Manmohan Singh (Punjabi)ਸਾਧੂ ਨੇ ਕੀ ਪਾਪ ਕੀਤਾ ਹੈ, What sin has the saint committed,
Fareedkot Teekaਇਸ ਸੰਤ ਨੇ ਕਿਆ ਤੁਮਾਰਾ ਅਪਰਾਧ ਕੀਆ ਹੈ॥
Prof. Sahib Singhਭਲਾ ਮੈਂ ਆਪਣੇ ਪ੍ਰਭੂ ਦੇ ਸੇਵਕ ਨੇ ਇਹਨਾਂ ਦਾ ਕੀਹ ਵਿਗਾੜ ਕੀਤਾ ਸੀ?
SikhNet (Spanish)¿Qué falta ha cometido el Santo, él
ਬਾਂਧਿ ਪੋਟ; ਕੁੰਚਰ ਕਉ ਦੀਨੑਾ ॥
baandh pott; kunchar kau deenaa | Ang 870
Sant Singh Khalsathat you have made him into a bundle and thrown him before the elephant?
Manmohan Singhthat making him into a bundle, you have thrown him before an elephant", say the men.
Manmohan Singh (Punjabi)ਕਿ ਉਸ ਦੀ ਗਠੜੀ ਬਣਾ ਕੇ, ਤੁਸੀਂ ਉਸ ਨੂੰ ਹਾਥੀ ਅੱਗੇ ਸੁੱਟ ਪਾਇਆ ਹੈ", ਲੋਕ ਆਖਦੇ ਹਨ।
Fareedkot Teekaਜੋ ਪੰਡ ਮੇਂ ਬਾਂਧ ਕੇ ਹਾਥੀ ਕੋ ਦੇ ਦੀਆ ਹੈ॥
Prof. Sahib Singhਜੋ ਮੇਰੀ ਪੋਟਲੀ ਬੰਨ੍ਹ ਕੇ (ਇਹਨਾਂ ਮੈਨੂੰ) ਹਾਥੀ ਅੱਗੇ ਸੁੱਟ ਦਿੱਤਾ।ਪਦ ਅਰਥ ਪੋਟ = ਪੋਟਲੀ। ਕੁੰਚਰੁ = ਹਾਥੀ।
SikhNet (Spanish)él pregunta, para ser amarrado y echado a los pies del elefante?
ਕੁੰਚਰੁ ਪੋਟ ਲੈ ਲੈ; ਨਮਸਕਾਰੈ ॥
kunchar pott lai lai; namasakaarai | Ang 870
Sant Singh KhalsaLifting up the bundle, the elephant bows down before it.
Manmohan SinghLifting up the bundle, the elephant makes obeisance unto it.
Manmohan Singh (Punjabi)ਗੱਠੜੀ ਨੂੰ ਚੁੱਕ ਕੇ, ਹਾਥੀ ਇਸ ਨੂੰ ਬੰਦਨਾ ਕਰਦਾ ਹੈ।
Fareedkot Teekaਹਾਥੀ ਤੋ ਬਾਰੰਬਾਰ ਪੰਡ ਕੋ ਲੈ ਲੈ ਕੇ ਨਮਸਕਾਰ ਕਰੈ॥
Prof. Sahib Singh(ਭਾਵੇਂ ਕਿ) ਹਾਥੀ (ਮੇਰੇ ਸਰੀਰ ਦੀ ਬਣੀ) ਪੋਟਲੀ ਨੂੰ ਮੁੜ ਮੁੜ ਸਿਰ ਨਿਵਾ ਰਿਹਾ ਹੈ,
SikhNet (Spanish)El elefante se postra ante mi saco de huesos una y otra vez,
ਬੂਝੀ ਨਹੀ; ਕਾਜੀ ਅੰਧਿਆਰੈ ॥੩॥
boojhee nahee; kaajee andhiaarai |3| Ang 870
Sant Singh KhalsaThe Qazi could not understand it; he was blind. ||3||
Manmohan SinghEven then the blind Qazi could comprehend it not.
Manmohan Singh (Punjabi)ਤਾਂ ਭੀ ਅੰਨ੍ਹਾ ਕਾਜ਼ੀ ਇਸ ਨੂੰ ਸਮਝ ਨਾਂ ਸਕਿਆ।
Fareedkot Teekaਤੌ ਭੀ ਕਾਜੀ ਨੇ (ਅੰਧਿਆਰੈ) ਮੂਰਖਪਨੇ ਮੇਂ ਸਮਝੀ ਨਹੀਂ॥੩॥
Prof. Sahib Singhਪਰ ਕਾਜ਼ੀ ਨੂੰ (ਤੁਅੱਸਬ ਦੇ) ਹਨੇਰੇ ਵਿਚ ਇਹ ਸਮਝ ਹੀ ਨਹੀਂ ਆਈ ॥੩॥ਪਦ ਅਰਥ ਅੰਧਿਆਰੈ = ਹਨੇਰੇ ਵਿਚ ॥੩॥
SikhNet (Spanish)pero el Quazi, en su ceguera, no puede entender, pues está ciego. (3)
ਤੀਨਿ ਬਾਰ; ਪਤੀਆ ਭਰਿ ਲੀਨਾ ॥
teen baar; pateea bhar leenaa | Ang 870
Sant Singh KhalsaThree times, he tried to do it.
Manmohan SinghThree times he carried out the test.
Manmohan Singh (Punjabi)ਤਿੰਨ ਵਾਰੀ ਉਸ ਨੇ ਤਜਰਬਾ ਕੀਤਾ।
Fareedkot Teekaਹਾਥੀ ਕੇ ਆਗੇ ਤੀਨ ਬੇਰ ਡਾਰਕੈ ਪਰਤਾਵਾ (ਭਰਿ ਲੀਨਾ) ਲੈ ਲੀਆ॥
Prof. Sahib Singh(ਕਾਜ਼ੀ ਨੇ ਹਾਥੀ ਨੂੰ ਮੇਰੇ ਉਪਰ ਚਾੜ੍ਹ ਚਾੜ੍ਹ ਕੇ) ਤਿੰਨ ਵਾਰੀ ਪਰਤਾਵਾ ਲਿਆ,ਪਦ ਅਰਥ ਪਤੀਆ = ਪਰਤਾਵਾ, ਅਜ਼ਮਾਇਸ਼।
SikhNet (Spanish)Tres veces trató de acabarme.
ਮਨ ਕਠੋਰੁ ਅਜਹੂ; ਨ ਪਤੀਨਾ ॥
man katthor ajahoo; na pateenaa | Ang 871
Sant Singh KhalsaEven then, his hardened mind was not satisfied.
Manmohan SinghEven then his hard heart was not satisfied.
Manmohan Singh (Punjabi)ਤਾਂ ਭੀ ਉਸ ਦੇ ਸਖਤ ਦਿਲ ਦੀ ਤਸੱਲੀ ਨਾਂ ਹੋਈ!
Fareedkot Teekaਵਹੁ ਕਾਜੀ ਐਸਾ ਮਨ ਕਾ ਕਠੋਰ ਥਾ ਕਿ ਅਜੇ ਭੀ ਨਾ ਪ੍ਰਤੀਤ ਕਰਤਾ ਭ੍ਯਾ॥
Prof. Sahib Singhਪਰ ਉਸ ਦੀ (ਫਿਰ ਭੀ) ਤਸੱਲੀ ਨਾਹ ਹੋਈ (ਕਿਉਂਕਿ ਉਹ) ਮਨ ਦਾ ਕਠੋਰ ਸੀ।ਪਦ ਅਰਥ ਪਤੀਨਾ = ਪਤੀਜਿਆ, ਤਸੱਲੀ ਹੋਈ।
SikhNet (Spanish)De nada sirvió, pues aun así su duro corazón no se ablandó.
ਕਹਿ ਕਬੀਰ; ਹਮਰਾ ਗੋਬਿੰਦੁ ॥
keh kabeer; hamaraa gobind | Ang 871
Sant Singh KhalsaSays Kabeer, such is my Lord and Master.
Manmohan SinghSays Kabir The Lord of the world is my Protector.
Manmohan Singh (Punjabi)ਕਬੀਰ ਜੀ ਆਖਦੇ ਹਨ, ਸ਼੍ਰਿਸ਼ਟੀ ਦਾ ਸੁਆਮੀ ਮੇਰਾ ਰੱਖਵਾਲਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹਮਾਰਾ ਤੌ ਮਾਲਕ ਗੋਬਿੰਦ ਹੀ ਹੈ॥
Prof. Sahib Singhਕਬੀਰ ਆਖਦਾ ਹੈ-(ਕਾਜ਼ੀ ਨੂੰ ਇਹ ਸਮਝ ਨਾਹ ਆਈ ਕਿ) ਸਾਡਾ (ਪ੍ਰਭੂ ਦੇ ਸੇਵਕਾਂ ਦਾ ਰਾਖਾ) ਪਰਮਾਤਮਾ ਹੈ,
SikhNet (Spanish)Dice Kabir, tal es mi Señor y Maestro,
ਚਉਥੇ ਪਦ ਮਹਿ; ਜਨ ਕੀ ਜਿੰਦੁ ॥੪॥੧॥੪॥
chauthe pad meh; jan kee jind |4|1|4| Ang 871
Sant Singh KhalsaThe soul of His humble servant dwells in the fourth state. ||4||1||4||
Manmohan SinghHis slave's soul abides in the fourth state.
Manmohan Singh (Punjabi)ਉਸ ਦੇ ਗੋਲੇ ਦੀ ਆਤਮਾ ਚੌਥੀ ਅਵਸਥਾ ਅੰਦਰ ਵਸਦੀ ਹੈ।
Fareedkot Teeka(ਚਉਥੇ ਪਦ) ਤੁਰੀਆਂ ਪਦ ਮੇਂ (ਜਨ ਕੀ ਜਿੰਦੁ) ਬੁਧੀ ਲਗ ਰਹੀ ਥੀ॥੪॥੧॥੪॥☬ਕਿਸੀ ਸਿਖ ਨੇ ਪੂਛਿਆ: ਹੇ ਭਗਵਨ! ਇਸ ਸਰੀਰ ਮੰਦਰ ਮੇਂ ਜੋ ਵਸਤਾ ਹੈ, ਸੋ ਕੌਨ ਹੈ, ਭਾਵ ਤਿਸ ਦਾ ਵਾਸਤਵ ਸਰੂਪ ਕਿਆ ਹੈ?☬ਤਿਸ ਪਰ ਕਹਿਤੇ ਹੈਂ:
Prof. Sahib Singhਪ੍ਰਭੂ ਦੇ ਦਾਸਾਂ ਦੀ ਜਿੰਦ ਸਦਾ ਉਸ ਅਵਸਥਾ ਵਿਚ, ਜੋ ਤਿੰਨ ਗੁਣਾਂ ਤੋਂ ਉਤਾਂਹ ਹੈ, ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹੈ (ਇਸ ਵਾਸਤੇ ਉਹਨਾਂ ਨੂੰ ਕੋਈ ਡਰਾ ਧਮਕਾ ਨਹੀਂ ਸਕਦਾ) ॥੪॥੧॥੪॥ਪਦ ਅਰਥ ਚਉਥੇ ਪਦ ਮਹਿ = ਉਸ ਅਵਸਥਾ ਵਿਚ ਜੋ ਤਿੰਨ ਗੁਣਾਂ ਤੋਂ ਉਤਾਂਹ ਹੈ, ਪ੍ਰਭੂ-ਚਰਨਾਂ ਵਿਚ ॥੪॥੧॥੪॥
* ਸ਼ਬਦ ਦਾ ਭਾਵ: ਸਿਮਰਨ ਕਰਨ ਵਾਲੇ ਬੰਦਿਆਂ ਦੀ ਸੁਰਤ ਸਦਾ ਪ੍ਰਭੂ-ਚਰਨਾਂ ਵਿਚ ਰਹਿੰਦੀ ਹੈ, ਇਸ ਵਾਸਤੇ ਉਹਨਾਂ ਨੂੰ ਕੋਈ ਡਰਾ ਧਮਕਾ ਨਹੀਂ ਸਕਦਾ।
SikhNet (Spanish)el Alma de Su humilde Sirviente habita en el Cuarto Estado.(4-1-4)