ਗਉੜੀ ਬੈਰਾਗਣਿ ਮਹਲਾ ੪ ॥
gaurree bairaagan mahalaa 4 | Ang 165
Sant Singh KhalsaGauree Bairaagan, Fourth Mehl:
Manmohan SinghGauri Bairagan, 4th Guru.
Manmohan Singh (Punjabi)ਗਊੜੀ ਬੈਰਾਗਣਿ, ਪਾਤਸ਼ਾਹੀ ਚੋਥੀ।
SikhNet (Spanish)Gauri Bairagan, Mejl Guru Ram Das, Cuarto Canal Divino.
ਜਿਉ ਜਨਨੀ. ਗਰਭੁ ਪਾਲਤੀ; ਸੁਤ ਕੀ ਕਰਿ ਆਸਾ ॥
jiau jananee. garabh paalatee; sut kee kar aasaa | Ang 165
Sant Singh KhalsaThe mother nourishes the fetus in the womb, hoping for a son,
Manmohan SinghAs the mother entertaining the hope of a son, nourishes her foetus, thinking that,
Manmohan Singh (Punjabi)ਜਿਸ ਤਰ੍ਹਾਂ ਪੁਤ੍ਰ ਦੀ ਉਮੇਦ ਧਾਰ ਕੇ ਮਾਤਾ ਪੇਟ ਵਿੱਚ ਬੱਚੇ ਦੀ ਪਰਵਰਸ਼ ਕਰਦੀ ਹੈ ਇਹ ਖਿਆਲ ਕਰ ਕੇ,
Fareedkot Teekaਜੈਸੇ ਮਾਤਾ ਪੁਤ੍ਰ ਕੀ ਆਸਾ ਕਰ ਕੇ ਗਰਭ ਕੀ ਪਾਲਨਾ ਕਰਤੀ ਹੈ॥
Prof. Sahib Singhਜਿਵੇਂ ਕੋਈ ਮਾਂ ਪੁੱਤਰ (ਜੰਮਣ) ਦੀ ਆਸ ਰੱਖ ਕੇ (ਨੌ ਮਹੀਨੇ ਆਪਣੀ) ਕੁੱਖ ਦੀ ਸੰਭਾਲ ਕਰਦੀ ਰਹਿੰਦੀ ਹੈ,ਪਦ ਅਰਥ ਜਨਨੀ = ਜੰਮਣ ਵਾਲੀ, ਮਾਂ। ਗਰਭੁ = ਕੁੱਖ। ਪਾਲਤੀ = ਸਾਂਭ ਕੇ ਰੱਖਦੀ। ਸੁਤ = ਪੁੱਤਰ।
SikhNet (Spanish)La madre concibe, esperanzada de tener al hijo.
ਵਡਾ ਹੋਇ ਧਨੁ ਖਾਟਿ ਦੇਇ; ਕਰਿ ਭੋਗ ਬਿਲਾਸਾ ॥
vaddaa hoe dhan khaatt dee; kar bhog bilaasaa | Ang 165
Sant Singh Khalsawho will grow and earn and give her money to enjoy herself.
Manmohan Singhthinking that when grown up, he would earn and give her money to make merry.
Manmohan Singh (Punjabi)ਕਿ ਜੁਆਨ ਹੋ ਕੇ ਉਹ ਰੁਪਿਆ ਕਮਾਏਗਾ ਅਤੇ ਅਨੰਦ ਮਾਨਣ ਲਈ ਮੈਨੂੰ ਦਏਗਾ।
Fareedkot Teekaਔਰ ਰਿਦੇ ਮੇਂ ਜਾਨਤੀ ਹੈ ਕਿ ਵੱਡਾ ਹੋ ਕਰ ਧਨ ਖਾਟ ਕਰ ਦੇਵੇਗਾ, ਪੁਨਾ ਹਮ ਤਿਸੁ ਧਨ ਕਰ ਭੋਗ ਬਿਲਾਸ ਕਰੇ ਹੈਂ॥
Prof. Sahib Singh(ਉਹ ਆਸ ਕਰਦੀ ਹੈ ਕਿ ਮੇਰਾ ਪੁੱਤਰ) ਵੱਡਾ ਹੋ ਕੇ ਧਨ ਖੱਟ-ਕਮਾ ਕੇ ਸਾਡੇ ਸੁਖ ਆਨੰਦ ਵਾਸਤੇ ਸਾਨੂੰ (ਲਿਆ ਕੇ) ਦੇਵੇਗਾ,ਪਦ ਅਰਥ ਹੋਇ = ਹੋ ਕੇ। ਖਾਟਿ = ਖੱਟ-ਕਮਾ ਕੇ। ਦੇਇ = ਦੇਂਦਾ ਹੈ, ਦੇਵੇਗਾ। ਕਰਿ ਭੋਗ ਬਿਲਾਸਾ = ਸੁਖ ਆਨੰਦ ਮਾਣਨ ਵਾਸਤੇ।
SikhNet (Spanish)La criatura crece, más tarde gana dinero y goza de la vida.
ਤਿਉ ਹਰਿ ਜਨ ਪ੍ਰੀਤਿ, ਹਰਿ ਰਾਖਦਾ; ਦੇ ਆਪਿ ਹਥਾਸਾ ॥੧॥
tiau har jan preet, har raakhadaa; de aap hathaasaa |1| Ang 165
Sant Singh KhalsaIn just the same way, the humble servant of the Lord loves the Lord, who extends His Helping Hand to us. ||1||
Manmohan SinghSo does the man of God bear love to God, who gives him His helping hand.
Manmohan Singh (Punjabi)ਏਸੇ ਤਰ੍ਹਾਂ ਰੱਬ ਦਾ ਬੰਦਾ ਰਬ ਨੂੰ ਪਿਆਰ ਕਰਦਾ ਹੈ, ਜੋ ਆਪਣੀ ਸਹਾਇਤਾ ਦਾ ਹਥ ਉਸ ਨੂੰ ਦਿੰਦਾ ਹੈ।
Fareedkot Teekaਹੇ ਹਰੀ! ਤੈਸੇ ਹੀ ਅਪਨੇ ਜਨੋਂ ਕੋ ਤੂੰ ਆਸਰਾ ਦੇ ਕੇ ਤਿਨ ਕੀ ਪ੍ਰੀਤੀ ਅਪਨੇ ਮੇਂ ਰਾਖਤਾ ਹੈਂ॥੧॥
Prof. Sahib Singhਇਸੇ ਤਰ੍ਹਾਂ ਪਰਮਾਤਮਾ ਆਪਣੇ ਸੇਵਕਾਂ ਦੀ ਪ੍ਰੀਤਿ ਨੂੰ ਆਪ ਆਪਣਾ ਹੱਥ ਦੇ ਕੇ ਕਾਇਮ ਰੱਖਦਾ ਹੈ ॥੧॥ਪਦ ਅਰਥ ਹਰਿ ਜਨ ਪ੍ਰੀਤਿ = ਭਗਤ ਦੀ ਪ੍ਰੀਤਿ। ਰਾਖਦਾ = ਕਾਇਮ ਰੱਖਦਾ ਹੈ। ਹਥਾਸਾ = ਹੱਥ, ਹੱਥ ਦਾ ਆਸਰਾ ॥੧॥
SikhNet (Spanish)Es nuestro Señor Quien nos conserva en Su Amor y con Sus Manos nos da Soporte. (1)
ਮੇਰੇ ਰਾਮ. ਮੈ ਮੂਰਖ; ਹਰਿ ਰਾਖੁ. ਮੇਰੇ ਗੁਸਈਆ ॥
mere raam. mai moorakh; har raakh. mere guseea | Ang 166
Sant Singh KhalsaO my Lord, I am so foolish; save me, O my Lord God!
Manmohan SinghO my Master, I am silly, save me O my Lord God.
Manmohan Singh (Punjabi)ਹੇ ਮੇਰੇ ਮਾਲਕ, ਮੈਂ ਬੇਸਮਝ ਹਾਂ, ਮੇਰੀ ਰੱਖਿਆ ਕਰ, ਹੇ ਮੇਰੇ ਵਾਹਿਗੁਰੂ ਸੁਆਮੀ!
Fareedkot Teekaਹੇ ਰਾਮ! ਹੇ ਹਰੀ! ਹੇ ਮੇਰੇ ਗੁਸਾਈਆਂ! ਮੁਝ ਮੂਰਖ ਕੋ ਰਾਖ ਲੇਹੁ॥ ਤੀਨ ਸੰਬੋਧਨ ਪ੍ਰੇਮ ਮੇਂ ਹੈ ਯਾਂ ਤੇ ਪੁਨਰੁਕਤੀ ਦੋਸ ਨਹੀਂ ਹੈ।
Prof. Sahib Singhਹੇ ਮੇਰੇ ਰਾਮ! ਹੇ ਮੇਰੇ ਮਾਲਕ! ਹੇ ਹਰੀ! ਮੈਨੂੰ ਮੂਰਖ ਨੂੰ (ਆਪਣੀ ਸਰਨ ਵਿਚ) ਰੱਖ।ਪਦ ਅਰਥ ਮੈ ਮੂਰਖ = ਮੈਨੂੰ ਮੂਰਖ ਨੂੰ। ਗੁਸਈਆ = ਹੇ ਗੁਸਾਈਂ! ਹੇ ਮਾਲਕ!
SikhNet (Spanish)Mi Señor, yo soy ignorante,
ਜਨ ਕੀ ਉਪਮਾ; ਤੁਝਹਿ ਵਡਈਆ ॥੧॥ ਰਹਾਉ ॥
jan kee upamaa; tujheh vaddeea |1| rahaau | Ang 166
Sant Singh KhalsaYour servant's praise is Your Own Glorious Greatness. ||1||Pause||
Manmohan Singhthy slave's praise is thine own glory. Pause.
Manmohan Singh (Punjabi)ਤੇਰੇ ਗੋਲੇ ਦੀ ਉਸਤਤੀ ਤੇਰੀ ਆਪਣੀ ਕੀਰਤੀ ਹੈ। ਠਹਿਰਾਉ।
Fareedkot Teekaਜੋ ਤੇਰੇ ਦਾਸ ਕੀ ਉਪਮਾ ਹੈ, ਸੋ ਤੇਰੇ ਕੋ ਹੀ ਵਡਾਈ ਹੈ; ਅਰਥਾਤ ਜੋ ਕਿਸੀ ਕੇ ਸੇਵਕ ਕੀ ਉਪਮਾ ਹੋ ਤੌ ਉਸ ਕੇ ਸ੍ਵਾਮੀ ਕੀ ਵਡਾਈ ਹੈ॥੧॥ ਰਹਾਉ ॥
Prof. Sahib Singhਤੇਰੇ ਸੇਵਕ ਦੀ ਵਡਿਆਈ ਤੇਰੀ ਹੀ ਵਡਿਆਈ ਹੈ ॥੧॥ ਰਹਾਉ ॥ਪਦ ਅਰਥ ਉਪਮਾ = ਵਡਿਆਈ, ਇੱਜ਼ਤ ॥੧॥ ਰਹਾਉ ॥
SikhNet (Spanish)bendíceme con Tu Gracia, pues la gloria de Tu Esclavo es la Gloria de Tu Ser.(1-Pausa)
ਮੰਦਰਿ ਘਰਿ ਆਨੰਦੁ ਹਰਿ; ਹਰਿ ਜਸੁ ਮਨਿ ਭਾਵੈ ॥
mandar ghar aanand har; har jas man bhaavai | Ang 166
Sant Singh KhalsaThose whose minds are pleased by the Praises of the Lord, Har, Har, are joyful in the palaces of their own homes.
Manmohan SinghHe, to whose heart Lord God's praises are pleasing rejoices within his palace and home.
Manmohan Singh (Punjabi)ਜਿਸ ਦੇ ਦਿਲ ਨੂੰ ਵਾਹਿਗੁਰੂ ਸੁਆਮੀ ਦੀ ਕੀਰਤੀ ਚੰਗੀ ਲਗਦੀ ਹੈ ਉਹ ਆਪਣੇ ਮਹਲ ਤੇ ਧਾਮ ਵਿੱਚ ਖੁਸ਼ੀ ਭੋਗਦਾ ਹੈ।
Fareedkot Teekaਹੇ ਹਰੀ ਹਰੇ ਕਰਨੇ ਵਾਲੇ! (ਮੰਦਰਿ) ਸਰੀਰ (ਘਰਿ) ਅੰਤਸਕਰਣ ਮੇਂ ਅਨੰਦ ਤੌ ਹੋਤਾ ਹੈ ਜੇ ਕਰ ਜਸੁ ਮਨ ਮੇਂ ਭਾਵੈ॥
Prof. Sahib Singhਜਿਸ ਮਨੁੱਖ ਨੂੰ ਆਪਣੇ ਮਨ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਪਿਆਰੀ ਲੱਗਦੀ ਹੈ, ਉਸ ਦੇ ਹਿਰਦੇ-ਮੰਦਰ ਵਿਚ ਹਿਰਦੇ-ਘਰ ਵਿਚ (ਸਦਾ) ਆਨੰਦ ਬਣਿਆ ਰਹਿੰਦਾ ਹੈ।ਪਦ ਅਰਥ ਮੰਦਰਿ = ਮੰਦਰ ਵਿਚ। ਘਰਿ = ਘਰ ਵਿਚ। ਮਨਿ = ਮਨ ਵਿਚ।
SikhNet (Spanish)En el hogar del que ama la Alabanza del Señor hay Dicha.
ਸਭ ਰਸ ਮੀਠੇ ਮੁਖਿ ਲਗਹਿ; ਜਾ ਹਰਿ ਗੁਣ ਗਾਵੈ ॥
sabh ras meetthe mukh lageh; jaa har gun gaavai | Ang 166
Sant Singh KhalsaTheir mouths savor all the sweet delicacies when they sing the Glorious Praises of the Lord.
Manmohan SinghHis mouth tastes all the sweet dainties, when he sings God's eulogies.
Manmohan Singh (Punjabi)ਜਦ ਉਹ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ ਤਾਂ ਉਸ ਦਾ ਮੂੰਹ ਸਮੂਹ ਮਿੱਠੀਆਂ ਨਿਆਮਤਾ ਚਖਦਾ ਹੈ।
Fareedkot Teekaਸੰਪੂਰਨ ਰਸ ਮੀਠੇ ਮੁਖ ਮੇਂ ਤੌ ਲਾਗਤੇ ਹੈਂ ਜੇ ਕਰ ਹੇ ਹਰੀ! ਤੇਰੇ ਗੁਣੋਂ ਕੋ ਗਾਇਨ ਕਰੇ॥
Prof. Sahib Singhਜਦੋਂ ਉਹ ਹਰੀ ਦੇ ਗੁਣ ਗਾਂਦਾ ਹੈ (ਉਸ ਨੂੰ ਇਉਂ ਜਾਪਦਾ ਹੈ ਜਿਵੇਂ) ਸਾਰੇ ਸੁਆਦਲੇ ਮਿੱਠੇ ਰਸ ਉਸ ਦੇ ਮੂੰਹ ਵਿਚ ਪੈ ਰਹੇ ਹਨ।ਪਦ ਅਰਥ ਮੁਖਿ = ਮੂੰਹ ਵਿਚ। ਜਾ = ਜਦੋਂ।
SikhNet (Spanish)A ese ser todo le sabe dulce, pues canta la Alabanza del Señor.
ਹਰਿ ਜਨੁ ਪਰਵਾਰੁ ਸਧਾਰੁ ਹੈ; ਇਕੀਹ ਕੁਲੀ. ਸਭੁ ਜਗਤੁ ਛਡਾਵੈ ॥੨॥
har jan paravaar sadhaar hai; ikeeh kulee. sabh jagat chhaddaavai |2| Ang 166
Sant Singh KhalsaThe Lord's humble servants are the saviors of their families; they save their families for twenty-one generations - they save the entire world! ||2||
Manmohan SinghGod's slave is the saviour of his family and delivers al the beings of his twenty-one generations, (seven father's, seven mother's and seven of father -in-law.)
Manmohan Singh (Punjabi)ਰੱਬ ਦਾ ਗੋਲਾ ਆਪਣੇ ਟੱਬਰ ਕਬੀਲੇ ਦਾ ਉਧਾਰ ਕਰਨ ਵਾਲਾ ਹੈ। ਉਹ ਆਪਣੀਆਂ ਇਕੀ ਪੀੜ੍ਹੀਆਂ (ਸਤ ਪਿਉ ਦੀਆਂ, ਸਤ ਮਾਂ ਦੀਆਂ ਤੇ ਸਤ ਸਹੁਰੇ ਦੀਆਂ) ਦੇ ਸਾਰੇ ਜੀਵਾ ਨੂੰ ਛੁਡਾ ਲੈਂਦਾ ਹੈ।
Fareedkot Teekaਹੇ ਹਰੀ! ਤੇਰਾ ਜਨ ਆਪ ਤੋ ਪਰਵਾਰ ਔਰ ਇਕੀ ਕੁਲਾਂ ਸੰਜੁਕਤ ਉਧਾਰ ਸਹਤ ਹੈ, ਪੁਨਾ ਤੇਰੇ ਨਾਮ ਕਾ ਉਪਦੇਸ਼ ਦੇ ਕਰ ਸਭ ਜਗਤ ਕੋ ਭੀ ਛੁਡਾ ਲੇਤਾ ਹੈ॥੨॥
Prof. Sahib Singhਪਰਮਾਤਮਾ ਦਾ ਸੇਵਕ-ਭਗਤ ਆਪਣੀਆਂ ਇੱਕੀ ਕੁਲਾਂ ਵਿਚ ਰਾਖਾ ਹੈ ਆਸਰਾ ਹੈ, ਪਰਮਾਤਮਾ ਦਾ ਸੇਵਕ ਸਾਰੇ ਜਗਤ ਨੂੰ ਹੀ (ਵਿਕਾਰਾਂ ਤੋਂ) ਬਚਾ ਲੈਂਦਾ ਹੈ ॥੨॥ਪਦ ਅਰਥ ਸਧਾਰੁ = {संधु = to support} ਸਹਾਰਾ। ਪਰਵਾਰੁ = {परि वार = a scabbard, a sheath} ਰਾਖਾ ॥੨॥
SikhNet (Spanish)El Sirviente del Señor se salva a sí mismo y a sus parientes, no, más bien, él salva al mundo entero. (2)
ਜੋ ਕਿਛੁ ਕੀਆ. ਸੋ ਹਰਿ ਕੀਆ; ਹਰਿ ਕੀ ਵਡਿਆਈ ॥
jo kichh keea. so har keea; har kee vaddiaaee | Ang 166
Sant Singh KhalsaWhatever has been done, has been done by the Lord; it is the Glorious Greatness of the Lord.
Manmohan SinghWhatever has been done, has been done by God and is God's glory.
Manmohan Singh (Punjabi)ਜਿਹੜਾ ਕੁਝ ਹੋਇਆ ਹੈ, ਵਾਹਿਗੁਰੂ ਨੇ ਕੀਤਾ ਹੈ ਅਤੇ ਵਾਹਿਗੁਰੂ ਦੀ ਕੀਰਤੀ ਹੈ।
Fareedkot Teekaਹੇ ਹਰੀ! ਜੋ ਕਿਛੁ ਕੀਆ ਹੈ, ਸੋ ਤੈਂ ਕੀਆ ਹੈ ਔਰ ਹੇ ਹਰੀ! ਤੇਰੀ ਹੀ ਵਡਿਆਈ ਹੈ॥
Prof. Sahib Singhਇਹ ਸਾਰਾ ਹੀ ਜਗਤ ਜੋ ਬਣਿਆ ਦਿੱਸਦਾ ਹੈ ਇਹ ਸਾਰਾ ਪਰਮਾਤਮਾ ਨੇ ਹੀ ਪੈਦਾ ਕੀਤਾ ਹੈ, ਇਹ ਸਾਰਾ ਉਸੇ ਦਾ ਮਹਾਨ ਕੰਮ ਹੈ।ਪਦ ਅਰਥ ਜੀਅ = ਸਾਰੇ ਜੀਵ।
SikhNet (Spanish)Oh Señor, todo lo que pasa está en Tú Voluntad;
ਹਰਿ ਜੀਅ ਤੇਰੇ. ਤੂੰ ਵਰਤਦਾ; ਹਰਿ ਪੂਜ ਕਰਾਈ ॥
har jeea tere. toon varatadaa; har pooj karaaee | Ang 166
Sant Singh KhalsaO Lord, in Your creatures, You are pervading; You inspire them to worship You.
Manmohan SinghMy Lord God, all the creatures are Thine. Thou pervadest in them all and causes them to adore Thee.
Manmohan Singh (Punjabi)ਮੇਰੇ ਵਾਹਿਗੁਰੂ ਸੁਆਮੀ ਸਮੂਹ ਜੀਵ-ਜੰਤੂ ਤੇਰੇ ਹਨ। ਤੂੰ ਉਨ੍ਹਾਂ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਉਨ੍ਹਾਂ ਪਾਸੋਂ ਆਪਣੀ ਉਪਾਸ਼ਨਾ ਕਰਾਉਂਦਾ ਹੈ।
Fareedkot Teekaਹੇ ਹਰੀ! ਸਭ ਜੀਵ ਤੇਰੇ ਹੈਂ ਤੂੰ ਹੀ ਸਰਬ ਮੇਂ ਵਰਤ ਰਹਾ ਹੈਂ ਔਰ ਪੂਜਾ ਕਰਾਵਤਾ ਹੈਂ॥
Prof. Sahib Singhਹੇ ਹਰੀ! (ਜਗਤ ਦੇ ਸਾਰੇ) ਜੀਵ ਤੇਰੇ ਪੈਦਾ ਕੀਤੇ ਹੋਏ ਹਨ, (ਸਭਨਾਂ ਜੀਵਾਂ ਵਿਚ) ਤੂੰ ਹੀ ਤੂੰ ਮੌਜੂਦ ਹੈਂ। (ਹੇ ਭਾਈ! ਸਭ ਜੀਵਾਂ ਪਾਸੋਂ) ਪਰਮਾਤਮਾ (ਆਪ ਹੀ ਆਪਣੀ) ਪੂਜਾ-ਭਗਤੀ ਕਰਾ ਰਿਹਾ ਹੈ।
SikhNet (Spanish)todo es Tu Gloria. Todas las criaturas son Tuyas y Tú haces que Te alaben.
ਹਰਿ ਭਗਤਿ ਭੰਡਾਰ ਲਹਾਇਦਾ; ਆਪੇ ਵਰਤਾਈ ॥੩॥
har bhagat bhanddaar lahaaeidaa; aape varataaee |3| Ang 166
Sant Singh KhalsaThe Lord leads us to the treasure of devotional worship; He Himself bestows it. ||3||
Manmohan SinghThe Lord causes men to find the treasure of His devotional service and Himself apportions it.
Manmohan Singh (Punjabi)ਸੁਆਮੀ ਬੰਦਿਆਂ ਪਾਸੋਂ ਆਪਣੀ ਅਨੁਰਾਗੀ ਸੇਵਾ ਦਾ ਖਜਾਨਾ ਲਭਾਉਂਦਾ ਹੈ, ਅਤੇ ਆਪ ਹੀ ਇਸ ਨੂੰ ਵੰਡਦਾ ਹੈ।
Fareedkot Teekaਹੇ ਹਰੀ! ਆਪ ਹੀ ਭਗਤੀ ਰੂਪ ਭੰਡਾਰੇ ਕੋ (ਲਹਾਇਦਾ) ਪ੍ਰਾਪਤਿ ਕਰਤਾ ਹੈਂ, ਔਰ ਆਪ ਹੀ ਗੁਰੂ ਰੂਪ ਹੋ ਕਰ ਵਰਤਾਇ ਰਹਾ ਹੈਂ॥੩॥
Prof. Sahib Singhਪਰਮਾਤਮਾ ਆਪ ਹੀ ਆਪਣੀ ਭਗਤੀ ਦੇ ਖ਼ਜ਼ਾਨੇ (ਸਭ ਜੀਵਾਂ ਨੂੰ) ਦਿਵਾਂਦਾ ਹੈ, ਆਪ ਹੀ ਵੰਡਦਾ ਹੈ ॥੩॥ਪਦ ਅਰਥ ਭੰਡਾਰ = ਖ਼ਜ਼ਾਨੇ। ਲਹਾਇਦਾ = ਲਭਾਇੰਦਾ, ਦਿਵਾਂਦਾ। ਵਰਤਾਈ = ਵੰਡਦਾ ॥੩॥
SikhNet (Spanish)Y ellas encuentran el Tesoro de Tu Nombre, pues Tú de Tu Ser se lo confieres a ellas.(3)
ਲਾਲਾ ਹਾਟਿ ਵਿਹਾਝਿਆ; ਕਿਆ ਤਿਸੁ ਚਤੁਰਾਈ ॥
laalaa haatt vihaajhiaa; kiaa tis chaturaaee | Ang 166
Sant Singh KhalsaI am a slave, purchased in Your market; what clever tricks do I have?
Manmohan SinghI am Thy slave purchased at a shop, what cleverness can I play?
Manmohan Singh (Punjabi)ਮੈਂ ਤਾਂ ਦੁਕਾਨ ਤੋਂ ਖਰੀਦਿਆਂ ਹੋਇਆ ਤੇਰਾ ਗੁਲਾਮ ਹਾਂ, ਮੈਂ ਕੀ ਚਾਲਾਕੀ ਕਰ ਸਕਦਾ ਹਾਂ?
Fareedkot Teekaਮੁਝ (ਲਾਲਾ) ਗੁਲਾਮ ਕੋ ਜੋ ਤੈਂ ਸਤਸੰਗ ਰੂਪੀ ਦੁਕਾਨ ਸੇ ਖਰੀਦਾ ਹੈ ਤਿਸ ਕੀ ਅਰਥਾਤ ਮੇਰੀ ਚਤੁਰਾਇ ਆਪ ਕੇ ਆਗੇ ਕਿਆ ਜਾਤੀ ਹੈ॥
Prof. Sahib Singhਜੇ ਕੋਈ ਗ਼ੁਲਾਮ ਮੰਡੀ ਵਿਚੋਂ ਖ਼ਰੀਦਿਆ ਹੋਇਆ ਹੋਵੇ, ਉਸ (ਗ਼ੁਲਾਮ) ਦੀ (ਆਪਣੇ ਮਾਲਕ ਦੇ ਸਾਹਮਣੇ) ਕੋਈ ਚਾਲਾਕੀ ਨਹੀਂ ਚੱਲ ਸਕਦੀ।ਪਦ ਅਰਥ ਲਾਲਾ = ਗ਼ੁਲਾਮ। ਹਾਟਿ = ਹੱਟ ਤੇ, ਮੰਡੀ ਵਿਚੋਂ। ਵਿਹਾਝਿਆ = ਖ਼ਰੀਦਿਆ ਹੋਇਆ।
SikhNet (Spanish)Tu Esclavo, quien fue comprado por Ti en la subasta, ¿podría hacerse el astuto contigo?
ਜੇ ਰਾਜਿ ਬਹਾਲੇ. ਤਾ ਹਰਿ ਗੁਲਾਮੁ; ਘਾਸੀ ਕਉ. ਹਰਿ ਨਾਮੁ ਕਢਾਈ ॥
je raaj bahaale. taa har gulaam; ghaasee kau. har naam kadtaaee | Ang 166
Sant Singh KhalsaIf the Lord were to set me upon a throne, I would still be His slave. If I were a grass-cutter, I would still chant the Lord's Name.
Manmohan SinghIf Thou, O God, seatest me on a throne, I would still be Thy slave. even if I be a grass-cutter, causes me to utter thine Name.
Manmohan Singh (Punjabi)ਜੇਕਰ ਹੇ ਵਾਹਿਗੁਰੂ ਤੂੰ ਮੈਨੂੰ ਤਖਤ ਤੇ ਬਿਠਾਲ ਦੇਵੇ ਤਾਂ ਭੀ, ਮੈਂ ਤੇਰਾ ਹੀ ਗੁਮਾਸ਼ਤਾ ਰਹਾਂਗਾ ਇਕ ਘਾਹੀਏ ਦੀ ਹਾਲਤ ਵਿੱਚ ਭੀ ਤੂੰ ਮੇਰੇ ਕੋਲੋ ਆਪਣੇ ਨਾਮ ਦਾ ਹੀ ਉਚਾਰਨ ਕਰਵਾ।
Fareedkot Teekaਜੇ ਕਰ ਰਾਜ ਸਿੰਘਾਸਨ ਪਰੁ ਬਠਲਾ ਦੇਵੈ ਤਾਂ ਵੀ ਹੇ ਹਰੀ! ਤੇਰਾ ਦਾਸ ਹੂੰ। ਜੇ ਕਰ ਘਾਸ ਖੋਤਨੇ ਭੇਜੇਂ ਤਬ ਭੀ ਹੇ ਹਰੀ! ਤੇਰੇ ਨਾਮ ਕੋ ਹੀ ਪ੍ਰਗਟ ਕਰੇਂਗੇ ਕਿ ਹਮ ਹਰੀ ਕੇ ਦਾਸ ਹੈਂ॥
Prof. Sahib Singh(ਪਰਮਾਤਮਾ ਦਾ ਸੇਵਕ-ਭਗਤ ਸਤਸੰਗ ਦੀ ਹੱਟੀ ਵਿਚੋਂ ਪਰਮਾਤਮਾ ਦਾ ਆਪਣਾ ਬਣਾਇਆ ਹੋਇਆ ਹੁੰਦਾ ਹੈ, ਉਸ ਸੇਵਕ ਨੂੰ) ਜੇ ਪਰਮਾਤਮਾ ਰਾਜ-ਤਖ਼ਤ ਉਤੇ ਬਿਠਾ ਦੇਵੇ ਤਾਂ ਭੀ ਉਹ ਪਰਮਾਤਮਾ ਦਾ ਗ਼ੁਲਾਮ ਹੀ ਰਹਿੰਦਾ ਹੈ (ਆਪਣੇ ਬਣਾਏ ਹੋਏ ਸੇਵਕ) ਘਸਿਆਰੇ ਦੇ ਮੂੰਹੋਂ ਭੀ ਪਰਮਾਤਮਾ ਹਰਿ-ਨਾਮ ਹੀ ਜਪਾਂਦਾ ਹੈ।ਪਦ ਅਰਥ ਰਾਜਿ = ਰਾਜ ਉਤੇ, ਤਖ਼ਤ ਉਤੇ। ਘਾਸੀ = ਘਾਹੀ, ਘਸਿਆਰਾ। ਕਢਾਈ = ਮੂੰਹੋਂ ਕਢਾਂਦਾ ਹੈ, ਜਪਾਂਦਾ ਹੈ।
SikhNet (Spanish)Haz de mí un rey o un jardinero, por siempre y para siempre voy a meditar en Ti.
ਜਨੁ ਨਾਨਕੁ. ਹਰਿ ਕਾ ਦਾਸੁ ਹੈ; ਹਰਿ ਕੀ ਵਡਿਆਈ ॥੪॥੨॥੮॥੪੬॥
jan naanak. har kaa daas hai; har kee vaddiaaee |4|2|8|46| Ang 166
Sant Singh KhalsaServant Nanak is the slave of the Lord; contemplate the Glorious Greatness of the Lord||4||2||8||46||
Manmohan SinghServant Nanak is God's slave and magnifies the Lord alone.
Manmohan Singh (Punjabi)ਨੋਕਰ ਨਾਨਕ! ਵਾਹਿਗੁਰੂ ਦਾ ਗੁਲਾਮ ਹੈ ਅਤੇ ਕੇਵਲ ਪ੍ਰਭੂ ਦਾ ਹੀ ਜਸ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੈਂ ਜਨ ਤੇਰਾ ਦਾਸ ਹੂੰ, ਯਾਂ ਤੇ ਹੇ ਹਰੀ! ਆਪ ਕੀ ਵਡਿਆਈ ਕਰਤਾ ਹੂੰ॥੪॥੨॥੮॥॥੪੬॥☬ਅਬ ਬਾਰਾਂ ਦ੍ਰਸ੍ਟਾਂਤੋਂ ਕਰ ਜਨ ਕਾ ਪੁਰਸਾਰਥ ਦੇਖਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singh(ਹੇ ਭਾਈ!) ਦਾਸ ਨਾਨਕ ਪਰਮਾਤਮਾ ਦਾ (ਖ਼ਰੀਦਿਆ ਹੋਇਆ) ਗ਼ੁਲਾਮ ਹੈ, ਇਹ ਪਰਮਾਤਮਾ ਦੀ ਮਿਹਰ ਹੈ (ਕਿ ਉਸ ਨੇ ਨਾਨਕ ਨੂੰ ਆਪਣਾ ਗ਼ੁਲਾਮ ਬਣਾਇਆ ਹੋਇਆ ਹੈ) ॥੪॥੨॥੮॥੪੬॥
SikhNet (Spanish)Pues todo es Tu Gloria, oh Señor, y Nanak es Tu Esclavo.(4-2-8-46)