ੴ

ਸਿੱਖਬਾਣੀ · SikhBani

Ang 165

Sri Guru Granth Sahib · Raag Gauree · 4 shabads, 45 lines
Translations
Shabad Guru Ramdas Ji Raag Gauree

ਗਉੜੀ ਗੁਆਰੇਰੀ ਮਹਲਾ ੪ ॥

gaurree guaareree mahalaa 4 |

Sant Singh KhalsaGauree Gwaarayree, Fourth Mehl:
Manmohan SinghGauri Guareri, 4th Guru.
Manmohan Singh (Punjabi)ਗਊੜੀ ਗੁਆਰੇਰੀ, ਪਾਤਸ਼ਾਹੀ ਚੌਥੀ।
SikhNet (Spanish)Gauri Guareri, Mejl Guru Ram Das, Cuarto Canal Divino.

ਸਤਿਗੁਰ ਸੇਵਾ; ਸਫਲ ਹੈ ਬਣੀ ॥

satigur sevaa; safal hai banee |

Sant Singh KhalsaService to the True Guru is fruitful and rewarding;
Manmohan SinghFruitful is the service of the True Guru,
Manmohan Singh (Punjabi)ਫਲਦਾਇਕ ਹੈ ਸੱਚੇ ਗੁਰਾਂ ਦੀ ਚਾਕਰੀ,
Fareedkot Teekaਔਰ ਸੇਵਾ ਮੇਂ ਸੇ ਸਤਿਗੁਰੋਂ ਕੀ ਸੇਵਾ ਸਫਲ ਬਣੀ ਹੈ॥
Prof. Sahib Singhਸਤਿਗੁਰੂ ਦੀ ਸਰਨ (ਮਨੁੱਖ ਦੇ ਆਤਮਕ ਜੀਵਨ ਵਾਸਤੇ) ਲਾਭਦਾਇਕ ਬਣ ਜਾਂਦੀ ਹੈ,

ਪਦ ਅਰਥ ਸਫਲ = ਫਲ ਦੇਣ ਵਾਲੀ।

SikhNet (Spanish)Bendito es el Servicio al Guru Verdadero.

ਜਿਤੁ ਮਿਲਿ; ਹਰਿ ਨਾਮੁ ਧਿਆਇਆ, ਹਰਿ ਧਣੀ ॥

jit mil; har naam dhiaaeaa, har dhanee |

Sant Singh Khalsameeting Him, I meditate on the Name of the Lord, the Lord Master.
Manmohan Singhby meeting whom, I meditate on the Name of God, the Lord Master.
Manmohan Singh (Punjabi)ਜਿਨ੍ਹਾਂ ਨੂੰ ਮਿਲਣ ਦੁਆਰਾ ਮੈਂ ਸੁਆਮੀ ਮਾਲਕ, ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹਾਂ।
Fareedkot Teekaਜਿਸੁ ਸਤਿਗੁਰ ਕੋ ਮਿਲ ਕਰ ਕੇ ਹਰਿ ਹਰਿ ਸ੍ਵਾਮੀ ਕਾ ਨਾਮ ਧਿਆਇਆ ਹੈ॥
Prof. Sahib Singhਕਿਉਂਕਿ ਇਸ (ਗੁਰ-ਸਰਨ) ਦੀ ਰਾਹੀਂ (ਸਾਧ ਸੰਗਤਿ ਵਿਚ) ਮਿਲ ਕੇ ਮਾਲਕ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ।

ਪਦ ਅਰਥ ਜਿਤੁ = ਜਿਸ ਦੀ ਰਾਹੀਂ। ਧਣੀ = ਮਾਲਕ।

SikhNet (Spanish)Encontrando al Guru, habito en el Naam, el Nombre de mi Señor y Maestro,

ਜਿਨ ਹਰਿ ਜਪਿਆ; ਤਿਨ ਪੀਛੈ ਛੂਟੀ ਘਣੀ ॥੧॥

jin har japiaa; tin peechhai chhoottee ghanee |1|

Sant Singh KhalsaSo many are emancipated along with those who meditate on the Lord. ||1||
Manmohan SinghGood many have been emancipated in the wake of those who have remembered God.
Manmohan Singh (Punjabi)ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਉਨ੍ਹਾਂ ਦੇ ਮਗਰ ਲਗ ਕੇ ਬਹੁਤ ਸਾਰੇ ਬੰਦ-ਖਲਾਸ ਹੋ ਗਏ ਹਨ।
Fareedkot Teekaਜਿਨ ਪੁਰਸੋਂ ਨੇ ਹਰੀ ਕਾ ਨਾਮ ਜਪਿਆ ਹੈ, ਤਿਨ ਕੇ ਪੀਛੇ ਬਹੁਤੁ ਸ੍ਰਿਸ੍ਟੀ ਛੂਟੀ ਹੈ॥੧॥
Prof. Sahib Singhਜਿਨ੍ਹਾਂ ਮਨੁੱਖਾਂ ਨੇ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਿਆ ਹੈ ਉਹਨਾਂ ਦੇ ਪੂਰਨਿਆਂ ਤੇ ਤੁਰ ਕੇ ਬਹੁਤ ਲੁਕਾਈ ਵਿਕਾਰਾਂ ਤੋਂ ਬਚ ਜਾਂਦੀ ਹੈ ॥੧॥

ਪਦ ਅਰਥ ਛੂਟੀ = ਵਿਕਾਰਾਂ ਤੋਂ ਬਚ ਗਈ। ਘਣੀ = ਬਹੁਤ (ਲੁਕਾਈ) ॥੧॥

SikhNet (Spanish)pues los que meditan en el Señor, redimen a muchos más. (1)

ਗੁਰਸਿਖ; ਹਰਿ ਬੋਲਹੁ. ਮੇਰੇ ਭਾਈ ॥

gurasikh; har bolahu. mere bhaaee |

Sant Singh KhalsaO GurSikhs, chant the Name of the Lord, O my Siblings of Destiny.
Manmohan SinghO my brethren, the disciples of the Guru, utter ye the name of God.
Manmohan Singh (Punjabi)ਹੇ ਮੇਰੇ ਭਰਾਓ ਗੁਰੂ ਦੇ ਮੁਰੀਦੋ, ਤੁਸੀਂ ਵਾਹਿਗੁਰੂ ਦੇ ਦੇ ਨਾਮ ਦਾ ਉਚਾਰਨ ਕਰੇ।
Fareedkot Teekaਹੇ ਮੇਰੇ ਭਾਈ! ਗੁਰੂ ਕੇ ਸਿਖੋ ਹਰਿ ਹਰਿ ਕਾ ਉਚਾਰਨਾ ਕਰੋ॥
Prof. Sahib Singhਹੇ ਮੇਰੇ ਭਾਈ! ਗੁਰੂ ਦੇ ਸਿੱਖ ਬਣ ਕੇ (ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਪਰਮਾਤਮਾ ਦਾ ਸਿਮਰਨ ਕਰੋ।
SikhNet (Spanish)Oh mis Hermanos, Discípulos del Guru Divino, reciten el Naam,

ਹਰਿ ਬੋਲਤ; ਸਭ ਪਾਪ ਲਹਿ ਜਾਈ ॥੧॥ ਰਹਾਉ ॥

har bolat; sabh paap leh jaaee |1| rahaau |

Sant Singh KhalsaChanting the Lord's Name, all sins are washed away. ||1||Pause||
Manmohan SinghBy repeating God's Name all the sins are washed off. Pause.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਜਾਪ ਕਰਨ ਦੁਆਰਾ ਸਮੂਹ ਕਸਮਲ ਧੋਤੇ ਜਾਂਦੇ ਹਨ। ਠਹਿਰਾਉ।
Fareedkot Teekaਕਿਉਂਕਿ ਹਰੀ ਨਾਮ ਉਚਾਰਣੇ ਸੇ ਸਭ ਪਾਪ ਲਹ ਜਾਤੇ ਹੈਂ॥੧॥ ਰਹਾਉ ॥
Prof. Sahib Singh(ਤਦੋਂ ਹੀ) ਪ੍ਰਭੂ ਦਾ ਨਾਮ ਸਿਮਰਿਆਂ ਹਰੇਕ ਕਿਸਮ ਦਾ ਪਾਪ (ਮਨ ਤੋਂ) ਦੂਰ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਬੋਲਤ = ਸਿਮਰਿਆਂ ॥੧॥ ਰਹਾਉ ॥

SikhNet (Spanish)el Nombre del Señor para que todos sus errores sean borrados.(1-Pausa)

ਜਬ ਗੁਰੁ ਮਿਲਿਆ; ਤਬ ਮਨੁ ਵਸਿ ਆਇਆ ॥

jab gur miliaa; tab man vas aaeaa |

Sant Singh KhalsaWhen one meets the Guru, then the mind becomes centered.
Manmohan SinghWhen the Guru is met, then the Mind is controlled.
Manmohan Singh (Punjabi)ਜਦ ਗੁਰੂ ਜੀ ਮਿਲ ਪੈਂਦੇ ਹਨ, ਤਦ ਮਨੂਆ ਕਾਬੂ ਵਿੱਚ ਆ ਜਾਂਦਾ ਹੈ!
Fareedkot Teekaਜਬ ਗੁਰੂ ਮਿਲੇ ਤਬ ਮਨ ਵਸ ਆਇ ਗਯਾ॥
Prof. Sahib Singhਜਦੋਂ (ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ ਤਦੋਂ (ਇਸ ਦਾ) ਮਨ ਵੱਸ ਵਿਚ ਆ ਜਾਂਦਾ ਹੈ।

ਪਦ ਅਰਥ ਵਸਿ = ਵੱਸ ਵਿਚ।

SikhNet (Spanish)Cuando encontré al Guru mi mente se calmó,

ਧਾਵਤ ਪੰਚ ਰਹੇ; ਹਰਿ ਧਿਆਇਆ ॥

dhaavat panch rahe; har dhiaaeaa |

Sant Singh KhalsaThe five passions, running wild, are brought to rest by meditating on the Lord.
Manmohan SinghThe running about of the five evil passions ceases by God's meditation,
Manmohan Singh (Punjabi)ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਪੰਜੇ ਮੰਦੇ ਵੇਗਾ ਦੀ ਦੌੜ-ਭੱਜ ਮੁਕ ਜਾਂਦੀ ਹੈ,
Fareedkot Teekaਪੁਨਾ ਜੋ ਇੰਦ੍ਰੇ ਅਪਣੇ ਅਪਣੇ ਵਿਸਯੋਂ ਮੇਂ ਧਾਵਤੇ ਥੇ, ਸੋ ਰਹੇ ਅਰਥਾਤ ਰੁਕ ਗਏ, ਔਰ ਹਰੀ ਕੇ ਨਾਮ ਕੋ ਧਿਆਇਆ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਸਿਮਰਨ ਕਰਦਿਆਂ (ਮਨੁੱਖ ਦੇ) ਪੰਜੇ (ਗਿਆਨ-ਇੰਦ੍ਰੇ ਵਿਕਾਰਾਂ ਵਲ) ਦੌੜਨੋਂ ਰਹਿ ਜਾਂਦੇ ਹਨ,

ਪਦ ਅਰਥ ਧਾਵਤ = ਦੌੜਦੇ, ਭਟਕਦੇ। ਪੰਚ = ਪੰਜੇ ਗਿਆਨ-ਇੰਦ੍ਰੇ। ਰਹੇ = ਰਹਿ ਗਏ, ਹਟ ਗਏ।

SikhNet (Spanish)habitó en el Señor y los cinco enemigos que vivían en mí desaparecieron,

ਅਨਦਿਨੁ ਨਗਰੀ; ਹਰਿ ਗੁਣ ਗਾਇਆ ॥੨॥

anadin nagaree; har gun gaaeaa |2|

Sant Singh KhalsaNight and day, within the body-village, the Glorious Praises of the Lord are sung. ||2||
Manmohan Singhand night and day, the man sings Lord's praises within his body hamlet.
Manmohan Singh (Punjabi)ਅਤੇ ਰੈਣ ਦਿਹੁੰ ਇਨਸਾਨ ਆਪਣੀ ਦੇਹਿ ਦੇ ਪਿੰਡ ਅੰਦਰ ਸਾਹਿਬ ਦਾ ਜੱਸ ਗਾਇਨ ਕਰਦਾ ਹੈ।
Fareedkot Teekaਰਾਤ੍ਰ ਦਿਨ (ਨਗਰੀ) ਸਰੀਰ ਮੇਂ ਹਰੀ ਕੇ ਗੁਣਾਂ ਕੋ ਗਾਯਾ ਹੈ॥੨॥
Prof. Sahib Singhਤੇ ਸਰੀਰ ਦਾ ਮਾਲਕ ਜੀਵਾਤਮਾ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦਾ ਹੈ ॥੨॥

ਪਦ ਅਰਥ ਅਨਦਿਨੁ = ਹਰ ਰੋਜ਼। ਨਗਰੀ = ਨਗਰ ਦੇ ਮਾਲਕ ਜੀਵ ਨੇ ॥੨॥

SikhNet (Spanish)y, desde entonces cada día, mi cuerpo mantiene el eco de las Alabanzas del Señor. (2)

ਸਤਿਗੁਰ ਪਗ ਧੂਰਿ; ਜਿਨਾ ਮੁਖਿ ਲਾਈ ॥

satigur pag dhoor; jinaa mukh laaee |

Sant Singh KhalsaThose who apply the dust of the Feet of the True Guru to their faces,
Manmohan SinghThey who apply the dust of the True Guru's feet, to their face,
Manmohan Singh (Punjabi)ਜਿਹੜੇ ਸੱਚੇ ਗੁਰਾਂ ਦੇ ਚਰਨਾਂ ਦੀ ਖਾਕ ਆਪਣੇ ਚਿਹਰੇ ਨੂੰ ਲਾਉਂਦੇ ਹਨ,
Fareedkot Teekaਜਿਨੋਂ ਨੇ ਅਪਨੇ ਮੁਖ ਪਰ ਸਤਗੁਰੋਂ ਕੇ ਚਰਨੋਂ ਕੀ ਧੂਰੀ ਲਗਾਈ ਹੈ॥
Prof. Sahib Singhਜਿਨ੍ਹਾਂ (ਵਡ-ਭਾਗੀਆਂ) ਨੇ ਗੁਰੂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਉਤੇ ਲਾ ਲਈ,

ਪਦ ਅਰਥ ਪਗ ਧੂਰਿ = ਪੈਰਾਂ ਦੀ ਖ਼ਾਕ, ਚਰਨ-ਧੂੜ। ਮੁਖਿ = ਮੂੰਹ ਉਤੇ, ਮੱਥੇ ਉਤੇ।

SikhNet (Spanish)Los que ungieron el Polvo de los Pies del Guru en sus semblantes se quitaron de toda falsedad,

ਤਿਨ ਕੂੜ ਤਿਆਗੇ; ਹਰਿ ਲਿਵ ਲਾਈ ॥

tin koorr tiaage; har liv laaee |

Sant Singh Khalsarenounce falsehood and enshrine love for the Lord.
Manmohan Singhleave falsehood, and enshrine affection for God.
Manmohan Singh (Punjabi)ਉਹ ਝੂਠ ਨੂੰ ਛਡ ਦਿੰਦੇ ਹਨ ਅਤੇ ਵਾਹਿਗੁਰੂ ਨਾਲ ਪ੍ਰੀਤ ਪਾ ਲੈਂਦੇ ਹਨ।
Fareedkot Teekaਤਿਨੋਂ ਨੇ ਕੂੜ ਆਦਿ ਵਿਕਾਰ ਤਿਆਗੇ ਹੈਂ ਔਰ ਹਰੀ ਮੇਂ ਬ੍ਰਿਤੀ ਲਗਾਈ ਹੈ॥
Prof. Sahib Singhਉਹਨਾਂ ਨੇ ਝੂਠੇ ਮੋਹ ਛੱਡ ਦਿੱਤੇ ਤੇ ਪਰਮਾਤਮਾ ਦੇ ਚਰਨਾਂ ਵਿਚ ਆਪਣੀ ਸੁਰਤ ਜੋੜ ਲਈ।

ਪਦ ਅਰਥ ਕੂੜ = ਝੂਠੇ ਮੋਹ।

SikhNet (Spanish)entonaron su ser en el Señor

ਤੇ ਹਰਿ ਦਰਗਹ; ਮੁਖ ਊਜਲ ਭਾਈ ॥੩॥

te har daragah; mukh aoojal bhaaee |3|

Sant Singh KhalsaTheir faces are radiant in the Court of the Lord, O Siblings of Destiny. ||3||
Manmohan SinghTheir countenance become bright in Lord's court, O brother.
Manmohan Singh (Punjabi)ਉਨ੍ਹਾਂ ਦੇ ਚਿਹਰੇ ਸਾਹਿਬ ਦੇ ਦਰਬਾਰ ਅੰਦਰ ਰੋਸ਼ਨ ਹੁੰਦੇ ਹਨ, ਹੇ ਵੀਰ।
Fareedkot Teekaਹੇ ਭਾਈ! ਪੁਨਾ ਤੇ ਪੁਰਸ ਹਰੀ ਕੀ ਦਰਗਾਹ ਮੇਂ ਉਜਲ ਮੁਖ ਵਾਲੇ ਭਏ ਹੈਂ॥੩॥
Prof. Sahib Singhਪਰਮਾਤਮਾ ਦੀ ਹਜ਼ੂਰੀ ਵਿਚ ਉਹ ਮਨੁੱਖ ਸੁਰਖ਼ਰੂ ਹੁੰਦੇ ਹਨ ॥੩॥

ਪਦ ਅਰਥ ਮੁਖ ਊਜਲ = ਉਜਲ ਮੁਖ ਵਾਲੇ, ਸੁਰਖ਼ਰੂ। ਭਾਈ = ਹੇ ਭਾਈ! ॥੩॥

SikhNet (Spanish)y fueron aclamados en Su Corte.(3)

ਗੁਰ ਸੇਵਾ; ਆਪਿ ਹਰਿ ਭਾਵੈ ॥

gur sevaa; aap har bhaavai |

Sant Singh KhalsaService to the Guru is pleasing to the Lord Himself.
Manmohan SinghGuru's service is pleasing to God Himself.
Manmohan Singh (Punjabi)ਗੁਰਾਂ ਦੀ ਟਹਿਲ ਵਾਹਿਗੁਰੂ ਨੂੰ ਖੁਦ ਚੰਗੀ ਲਗਦੀ ਹੈ।
Fareedkot Teekaਗੁਰੋਂ ਕੀ ਸੇਵਾ ਆਪ ਹਰੀ ਕੋ ਭਾਵਤੀ ਹੈ॥
Prof. Sahib Singhਗੁਰੂ ਦੀ ਸਰਨ (ਪੈਣਾ) ਪਰਮਾਤਮਾ ਨੂੰ ਭੀ ਚੰਗਾ ਲੱਗਦਾ ਹੈ।

ਪਦ ਅਰਥ ਭਾਵੈ = ਪਸੰਦ ਆਉਂਦੀ ਹੈ।

SikhNet (Spanish)El Señor ama el Servicio que uno realiza para el Guru.

ਕ੍ਰਿਸਨੁ ਬਲਭਦ੍ਰੁ; ਗੁਰ ਪਗ ਲਗਿ ਧਿਆਵੈ ॥

krisan balabhadru; gur pag lag dhiaavai |

Sant Singh KhalsaEven Krishna and Balbhadar meditated on the Lord, falling at the Guru's Feet.
Manmohan SinghKrishna and Balbhadar, contemplated over the Lord, by falling at their Guru's feet.
Manmohan Singh (Punjabi)ਕ੍ਰਿਸ਼ਨ ਅਤੇ ਬਲਭਦਰ ਨੇ, ਆਪਣੇ ਗੁਰਾਂ ਦੇ ਪੈਰੀ ਡਿਗ ਕੇ ਸਾਈਂ ਦਾ ਸਿਮਰਨ ਕੀਤਾ।
Fareedkot Teekaਕਿਸਨ ਔਰ ਬਲਭਦ੍ਰ ਆਦਿ ਅਪਣੇ ਗੁਰੋਂ ਕੇ ਚਰਨੋਂ ਮੇਂ ਲਗ ਕਰ ਧਿਆਵਤੇ ਭਏ ਹੈਂ॥੩॥
Prof. Sahib Singhਕ੍ਰਿਸ਼ਨ (ਭੀ) ਗੁਰੂ ਦੀ ਚਰਨੀਂ ਲੱਗ ਕੇ ਪਰਮਾਤਮਾ ਨੂੰ ਸਿਮਰਦਾ ਰਿਹਾ, ਬਲਭੱਦ੍ਰ ਭੀ ਗੁਰੂ ਦੀ ਚਰਨੀਂ ਲੱਗ ਕੇ ਹਰਿ-ਨਾਮ ਧਿਆਉਂਦਾ ਸੀ।

ਪਦ ਅਰਥ ਲਗਿ = ਲੱਗ ਕੇ। ਧਿਆਵੈ = ਧਿਆਉਂਦਾ ਹੈ।

SikhNet (Spanish)Aun Krishna y Balram se postraron a los Pies del Guru.

ਨਾਨਕ ਗੁਰਮੁਖਿ; ਹਰਿ ਆਪਿ ਤਰਾਵੈ ॥੪॥੫॥੪੩॥

naanak guramukh; har aap taraavai |4|5|43|

Sant Singh KhalsaO Nanak, the Lord Himself saves the Gurmukhs. ||4||5||43||
Manmohan SinghO Nanak, the Guru-wards, God Himself saves.
Manmohan Singh (Punjabi)ਹੇ ਨਾਨਕ! ਗੁਰੂ ਸਮਰਪਣਾ ਨੂੰ ਵਾਹਿਗੁਰੂ ਖੁਦ ਪਾਰ ਲੰਘਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਗੁਰੋਂ ਦ੍ਵਾਰੇ ਹਰੀ ਆਪ ਤਰਾਇ ਲੇਤਾ ਹੈ॥੪॥੫॥੪੩॥
Prof. Sahib Singhਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ ਨੂੰ ਪਰਮਾਤਮਾ ਆਪ (ਵਿਕਾਰਾਂ ਦੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੪॥੫॥੪੩॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਾ ਕੇ। ਤਰਾਵੈ = ਪਾਰ ਲੰਘਾਂਦਾ ਹੈ ॥੪॥

SikhNet (Spanish)Dice Nanak, el Señor Mismo nos salva a través del Guru.

Open this shabad →

Shabad Guru Ramdas Ji Raag Gauree

ਗਉੜੀ ਗੁਆਰੇਰੀ ਮਹਲਾ ੪ ॥

gaurree guaareree mahalaa 4 |

Sant Singh KhalsaGauree Gwaarayree, Fourth Mehl:
Manmohan SinghGauri Gaureri. 4th Guru.
Manmohan Singh (Punjabi)ਗਊੜੀ ਗੁਰਾਰੇਰੀ, ਪਾਤਸ਼ਾਹੀ ਚੋਥੀ।
SikhNet (Spanish)Gauri Guareri, Mejl Guru Ram Das, Cuarto Canal Divino.

ਹਰਿ ਆਪੇ ਜੋਗੀ; ਡੰਡਾਧਾਰੀ ॥

har aape jogee; ddanddaadhaaree |

Sant Singh KhalsaThe Lord Himself is the Yogi, who wields the staff of authority.
Manmohan SinghGod Himself is the yogi, Staff-holder.
Manmohan Singh (Punjabi)ਵਾਹਿਗੁਰੂ ਆਪ ਹੀ ਸੋਟਾ ਰਖਣ ਵਾਲਾ ਯੋਗੀ ਹੈ।
Fareedkot Teekaਆਪੇ ਹਰੀ ਜੋਗੀ ਔਰ ਡੰਡਾ ਧਾਰੀ, ਭਾਵ ਸੰਨ੍ਯਾਸੀ ਹੈ॥
Prof. Sahib Singhਹੱਥ ਵਿਚ ਡੰਡਾ ਰੱਖਣ ਵਾਲਾ ਜੋਗੀ ਭੀ ਪਰਮਾਤਮਾ ਆਪ ਹੀ ਹੈ,

ਪਦ ਅਰਥ ਆਪੇ = ਆਪ ਹੀ। ਡੰਡਾਧਾਰੀ = ਡੰਡਾ ਹੱਥ ਵਿਚ ਰੱਖਣ ਵਾਲਾ।

SikhNet (Spanish)Él, el Señor, Él Mismo es el Yogui, es el Guardador del Báculo.

ਹਰਿ ਆਪੇ ਰਵਿ ਰਹਿਆ; ਬਨਵਾਰੀ ॥

har aape rav rahiaa; banavaaree |

Sant Singh KhalsaThe Lord Himself practices tapa - intense self-disciplined meditation;
Manmohan SinghGod the gardener of the world-forest, Himself is pervading everywhere.
Manmohan Singh (Punjabi)ਜਗਤ ਬਾਗ ਦਾ ਮਾਲੀ, ਵਾਹਿਗੁਰੂ ਹਰ ਥਾਂ, ਆਪ ਹੀ ਵਿਆਪਕ ਹੋ ਰਿਹਾ ਹੈ।
Fareedkot Teekaਪੁਨਾ ਵਹੁ ਹਰੀ ਬਨਵਾਰੀ ਆਪ ਹੀ ਰਵ ਰਹਾ ਹੈ॥
Prof. Sahib Singhਕਿਉਂਕਿ ਉਹ ਹਰੀ-ਪਰਮਾਤਮਾ ਆਪ ਹੀ (ਹਰ ਥਾਂ) ਵਿਆਪਕ ਹੋ ਰਿਹਾ ਹੈ।

ਪਦ ਅਰਥ ਬਨਵਾਰੀ = {वनमाली = ਜੰਗਲ ਦੇ ਫੁਲਾਂ ਦੀ ਮਾਲਾ ਪਹਿਨਣ ਵਾਲਾ, ਕ੍ਰਿਸ਼ਨ} ਪਰਮਾਤਮਾ।

SikhNet (Spanish)Él es el Maestro de los bosques de guirnaldas,

ਹਰਿ ਆਪੇ. ਤਪੁ ਤਾਪੈ; ਲਾਇ ਤਾਰੀ ॥੧॥

har aape. tap taapai; laae taaree |1|

Sant Singh KhalsaHe is deeply absorbed in His primal trance. ||1||
Manmohan SinghGod Himself practises penance and assumes contemplative mood.
Manmohan Singh (Punjabi)ਵਾਹਿਗੁਰੂ ਖੁਦ ਹੀ ਤਪੱਸਿਆ ਕਰਦਾ ਅਤੇ ਧਿਆਨ ਅਵਸਥਾ ਧਾਰਦਾ ਹੈ।
Fareedkot Teekaਔਰ ਆਪ ਹੀ ਹਰੀ ਤਾੜੀ ਲਗਾਇ ਕਰ ਤਪਸਿਆ ਕੋ ਤਾਪ ਰਹਾ ਹੈ॥੧॥
Prof. Sahib Singh(ਤਪੀਆਂ ਵਿਚ ਵਿਆਪਕ ਹੋ ਕੇ) ਹਰੀ ਆਪ ਹੀ ਤਾੜੀ ਲਾ ਕੇ ਤਪ-ਸਾਧਨ ਕਰ ਰਿਹਾ ਹੈ ॥੧॥

ਪਦ ਅਰਥ ਤਾਰੀ = ਤਾੜੀ, ਸਮਾਧੀ ॥੧॥

SikhNet (Spanish)Quien prevalece en todo.(1)

ਐਸਾ ਮੇਰਾ ਰਾਮੁ; ਰਹਿਆ ਭਰਪੂਰਿ ॥

aisaa meraa raam; rahiaa bharapoor |

Sant Singh KhalsaSuch is my Lord, who is all-pervading everywhere.
Manmohan SinghSuch is my Lord, who is fully filling all the places.
Manmohan Singh (Punjabi)ਇਹੋ ਜੇਹਾ ਮੇਰਾ ਮਾਲਕ ਹੈ ਜੋ ਸਾਰੀਆਂ ਥਾਵਾਂ ਵਿੱਚ ਪਰੀਪੂਰਨ ਹੈ।
Fareedkot Teekaਹੇ ਭਾਈ! ਐਸਾ ਮੇਰਾ ਜੋ ਰਾਮ ਭਰਪੂਰ ਹੋ ਰਹਾ ਹੈ॥
Prof. Sahib Singh(ਹੇ ਭਾਈ!) ਮੇਰਾ ਰਾਮ ਇਹੋ ਜਿਹਾ ਹੈ ਕਿ ਉਹ ਹਰ ਥਾਂ ਮੌਜੂਦ ਹੈ।

ਪਦ ਅਰਥ ਭਰਪੂਰਿ = ਵਿਆਪਕ, ਹਰ ਥਾਂ ਮੌਜੂਦ।

SikhNet (Spanish)Él, el Señor Mismo es Quien se concentra en Sí Mismo.

ਨਿਕਟਿ ਵਸੈ; ਨਾਹੀ ਹਰਿ ਦੂਰਿ ॥੧॥ ਰਹਾਉ ॥

nikatt vasai; naahee har door |1| rahaau |

Sant Singh KhalsaHe dwells near at hand - the Lord is not far away. ||1||Pause||
Manmohan SinghGod abides near at hand. He is not far off. pause.
Manmohan Singh (Punjabi)ਵਾਹਿਗੁਰੂ ਲਾਗੇ ਹੀ ਰਹਿੰਦਾ ਹੈ। ਉਹ ਦੁਰੇਡੇ ਨਹੀਂ। ਠਹਿਰਾਉ।
Fareedkot Teekaਸੋ ਹਰੀ ਨਿਕਟ ਵਸ ਰਹਾ ਹੈ ਦੂਰ ਨਹੀਂ ਹੈ॥੧॥ ਰਹਾਉ ॥
Prof. Sahib Singhਉਹ (ਹਰੇਕ ਜੀਵ ਦੇ) ਨੇੜੇ ਵੱਸਦਾ ਹੈ (ਕਿਸੇ ਭੀ ਥਾਂ ਤੋਂ) ਉਹ ਹਰੀ ਦੂਰ ਨਹੀਂ ਹੈ ॥੧॥ ਰਹਾਉ ॥

ਪਦ ਅਰਥ ਨਿਕਟਿ = ਨੇੜੇ ॥੧॥ ਰਹਾਉ ॥

SikhNet (Spanish)Tal es mi Señor, Quien todo lo llena, Quien habita tan cerca de mí y nunca está lejos.(1-Pausa)

ਹਰਿ ਆਪੇ ਸਬਦੁ ਸੁਰਤਿ; ਧੁਨਿ ਆਪੇ ॥

har aape sabad surat; dhun aape |

Sant Singh KhalsaThe Lord Himself is the Word of the Shabad. He Himself is the awareness, attuned to its music.
Manmohan SinghGod Himself is the Word and Himself the understanding, which is tuned to its music.
Manmohan Singh (Punjabi)ਵਾਹਿਗੁਰੂ ਖੁਦ ਬਾਣੀ ਹੈ ਅਤੇ ਖੁਦ ਹੀ ਸਮਝ ਸੋਚ ਜੋ ਇਸ ਦੇ ਕੀਰਤਨ ਨਾਲ ਸੁਰਤਾਲ ਵਿੱਚ ਹੋਈ ਹੋਈ ਹੈ।
Fareedkot Teekaਆਪੇ ਹਰੀ (ਸਬਦੁ) ਬ੍ਰਹਮ ਹੈ, ਪੁਨਾ (ਸੁਰਤਿ) ਬੇਦ ਔਰ (ਧੁਨਿ) ਬੇਦ ਕਾ ਉਚਾਰਣ ਰੂਪ ਬਾਣੀ ਭੀ ਆਪ ਹੀ ਹੈ॥
Prof. Sahib Singhਪਰਮਾਤਮਾ ਆਪ ਹੀ ਸ਼ਬਦ ਹੈ ਆਪ ਹੀ ਸੁਰਤ ਹੈ ਆਪ ਹੀ ਲਗਨ ਹੈ।

ਪਦ ਅਰਥ ਧੁਨਿ = ਲਗਨ।

SikhNet (Spanish)Él, el Señor, es la Palabra del Shabd, Él, el que está entonado en Su Propia Melodía;

ਹਰਿ ਆਪੇ ਵੇਖੈ; ਵਿਗਸੈ ਆਪੇ ॥

har aape vekhai; vigasai aape |

Sant Singh KhalsaThe Lord Himself beholds, and He Himself blossoms forth.
Manmohan SinghGod Himself beholds and He Himself blooms forth.
Manmohan Singh (Punjabi)ਵਾਹਿਗੁਰੂ ਖੁਦ ਦੇਖਦਾ ਹੈ ਅਤੇ ਖੁਦ ਹੀ ਪਰਫੁਲਤ ਹੁੰਦਾ ਹੈ।
Fareedkot Teekaਔਰ ਆਪ ਹੀ ਹਰੀ ਅਪਨੀ ਰਚਨਾ ਕੋ ਦੇਖਤਾ ਹੈ, ਪੁਨਾ ਆਪ ਹੀ ਪ੍ਰਸਿੰਨ ਹੋਤਾ ਹੈ॥
Prof. Sahib Singhਪਰਮਾਤਮਾ ਆਪ ਹੀ (ਸਭ ਜੀਵਾਂ ਵਿਚ ਬੈਠਾ ਇਹ ਜਗਤ-ਤਮਾਸ਼ਾ) ਵੇਖ ਰਿਹਾ ਹੈ (ਤੇ, ਆਪ ਹੀ ਇਹ ਤਮਾਸ਼ਾ ਵੇਖ ਕੇ) ਖ਼ੁਸ਼ ਹੋ ਰਿਹਾ ਹੈ।

ਪਦ ਅਰਥ ਵਿਗਸੈ = ਖਿੜਦਾ ਹੈ, ਖ਼ੁਸ਼ ਹੁੰਦਾ ਹੈ।

SikhNet (Spanish)Él Mismo lo ve todo, Él Mismo es Quien florece.

ਹਰਿ ਆਪਿ ਜਪਾਇ; ਆਪੇ ਹਰਿ ਜਾਪੇ ॥੨॥

har aap japaae; aape har jaape |2|

Sant Singh KhalsaThe Lord Himself chants, and the Lord Himself inspires others to chant. ||2||
Manmohan SinghGod Himself recites the Word and He Himself causes others to recite it.
Manmohan Singh (Punjabi)ਵਾਹਿਗੁਰੂ ਖੁਦ ਸ਼ਬਦ ਦਾ ਜਾਪ ਕਰਦਾ ਹੈ ਅਤੇ ਹੋਰਨਾ ਪਾਸੋਂ ਇਸ ਦਾ ਜਾਪ ਕਰਾਉਂਦਾ ਹੈ,
Fareedkot Teekaਗੁਰੂ ਰੂਪ ਹੋ ਕਰ ਨਾਮ ਕੇ ਜਪਾਉਣੇ ਵਾਲਾ ਭੀ ਹਰੀ ਆਪੇ ਹੀ ਹੈ, ਪੁਨਾ ਜਗ੍ਯਾਸੂ ਹੋ ਕਰ ਜਪਣੇ ਵਾਲਾ ਭੀ ਆਪ ਹੀ ਹਰੀ ਹੈ॥੨॥
Prof. Sahib Singhਪਰਮਾਤਮਾ ਆਪ ਹੀ (ਸਭ ਵਿਚ ਬੈਠ ਕੇ ਆਪਣਾ ਨਾਮ) ਜਪ ਰਿਹਾ ਹੈ ॥੨॥

ਪਦ ਅਰਥ ਜਾਪੇ = ਜਪਦਾ ਹੈ ॥੨॥

SikhNet (Spanish)Sí, Él Mismo medita en Sí Mismo y hace que otros habiten en Él.(2)

ਹਰਿ ਆਪੇ ਸਾਰਿੰਗ; ਅੰਮ੍ਰਿਤਧਾਰਾ ॥

har aape saaring; amritadhaaraa |

Sant Singh KhalsaHe Himself is the rainbird, and the Ambrosial Nectar raining down.
Manmohan SinghGod Himself is the pied-cuckoo and Himself the torrential rain of Name-Nectar.
Manmohan Singh (Punjabi)ਵਾਹਿਗੁਰੂ ਆਪ ਚਾਤ੍ਰਿਕ ਹੈ ਅਤੇ ਆਪ ਹੀ ਨਾਮ-ਆਬਿ-ਹਿਯਾਤ ਦਾ ਮੂਸਲਾਧਾਰ ਮੀਂਹ।
Fareedkot Teekaਔਰ ਆਪ ਹੀ ਹਰੀ ਜਗ੍ਯਾਸੂ ਰੂਪ ਪਪੀਹਾ ਤਥਾ ਅੰਮ੍ਰਿਤ ਨਾਮ ਕੀ ਧਾਰਾ ਹੈ॥
Prof. Sahib Singhਪਰਮਾਤਮਾ ਆਪ ਹੀ ਪਪੀਹਾ ਹੈ (ਤੇ ਆਪ ਹੀ ਉਸ ਪਪੀਹੇ ਵਾਸਤੇ) ਵਰਖਾ ਦੀ ਧਾਰ ਹੈ।

ਪਦ ਅਰਥ ਸਾਰਿੰਗ = ਪਪੀਹਾ।

SikhNet (Spanish)Él Mismo es el pájaro Chatrik. Él Mismo es el Rocío del Néctar.

ਹਰਿ ਅੰਮ੍ਰਿਤੁ; ਆਪਿ ਪੀਆਵਣਹਾਰਾ ॥

har amrit; aap peeaavanahaaraa |

Sant Singh KhalsaThe Lord is the Ambrosial Nectar; He Himself leads us to drink it in.
Manmohan SinghGod Himself is the draught-giver of the Name-Nectar.
Manmohan Singh (Punjabi)ਭਗਵਾਨ ਆਪੇ ਹੀ ਨਾਮ ਸੁਧਾਰਸ ਨੂੰ ਪੀਆਵਣਹਾਰਾ ਹੈ।
Fareedkot Teekaਨਾਮ ਅੰਮ੍ਰਿਤ ਕੇ ਪੀਆਵਣੇ ਵਾਲਾ ਜੋ ਗੁਰੂ ਹੈ, ਸੋ ਭੀ ਆਪ ਹੀ ਹਰੀ ਹੈ॥
Prof. Sahib Singhਪਰਮਾਤਮਾ ਆਪ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹੈ, ਤੇ ਆਪ ਹੀ ਉਹ (ਜੀਵਾਂ ਨੂੰ ਅੰਮ੍ਰਿਤ) ਪਿਲਾਣ ਵਾਲਾ ਹੈ।
SikhNet (Spanish)Él Mismo nos hace beber de Su Bebida Ambrosial.

ਹਰਿ ਆਪਿ ਕਰੇ; ਆਪੇ ਨਿਸਤਾਰਾ ॥੩॥

har aap kare; aape nisataaraa |3|

Sant Singh KhalsaThe Lord Himself is the Doer; He Himself is our Saving Grace. ||3||
Manmohan SinghGod Himself does everything, and Himself emancipates the mortals.
Manmohan Singh (Punjabi)ਭਗਵਾਨ ਆਪੇ ਹੀ ਸਭ ਕੁਛ ਕਰਦਾ ਹੈ ਅਤੇ ਆਪ ਹੀ ਪ੍ਰਾਣੀ ਨੂੰ ਪਾਰ ਉਤਾਰਦਾ ਹੈ।
Fareedkot Teekaਔਰ ਆਪ ਹਰੀ ਬੰਧਨਾਂ ਕੋ ਪ੍ਰਪਾਤ ਕਰਤਾ ਹੈ, ਪੁਨਾ ਆਪ ਹੀ ਬੰਧਨੋਂ ਸੇ ਨਿਸਤਾਰਾ ਕਰਤਾ, ਭਾਵ ਛੁਡਾਵਤਾ ਹੈ॥੩॥
Prof. Sahib Singhਪ੍ਰਭੂ ਆਪ ਹੀ (ਜਗਤ ਦੇ ਜੀਵਾਂ ਨੂੰ) ਪੈਦਾ ਕਰਦਾ ਹੈ ਤੇ ਆਪ ਹੀ (ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੩॥

ਪਦ ਅਰਥ ਕਰੇ = (ਜੀਵਾਂ ਨੂੰ ਪੈਦਾ) ਕਰਦਾ ਹੈ। ਨਿਸਤਾਰਾ = ਪਾਰ-ਉਤਾਰਾ ॥੩॥

SikhNet (Spanish)Él, el Señor Mismo, nos salva a todos.(3)

ਹਰਿ ਆਪੇ ਬੇੜੀ; ਤੁਲਹਾ ਤਾਰਾ ॥

har aape berree; tulahaa taaraa |

Sant Singh KhalsaThe Lord Himself is the Boat, the Raft and the Boatman.
Manmohan SinghGod Himself is the boat, the raft and the boatman.
Manmohan Singh (Punjabi)ਵਾਹਿਗੁਰੂ ਖੁਦ ਨਊਕਾ, ਤੁਲਹੜਾ ਅਤੇ ਮਲਾਹ ਹੈ।
Fareedkot Teekaਭਗਤੀ ਰੂਪੀ ਬੇੜੀ ਤਥਾ ਪ੍ਰੇਮ ਰੂਪੀ ਤੁਲਹਾ ਔਰ ਗੁਰੂ ਰੂਪੀ (ਤਾਰਾ) ਮਲਾਹ, ਵਾ ਗ੍ਯਾਨ ਰੂਪੀ ਜਹਾਜੁ ਭੀ ਹਰੀ ਆਪ ਹੈ॥
Prof. Sahib Singhਪਰਮਾਤਮਾ ਆਪ (ਜੀਵਾਂ ਦੇ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਬੇੜੀ ਹੈ ਤੁਲਹਾ ਹੈ, ਤੇ ਆਪ ਹੀ ਪਾਰ ਲੰਘਾਣ ਵਾਲਾ ਹੈ।

ਪਦ ਅਰਥ ਤੁਲਹਾ = ਦਰੀਆ ਵਿਚੋਂ ਪਾਰ ਲੰਘਣ ਲਈ ਲੱਕੜਾਂ ਦਾ ਬੱਧਾ ਹੋਇਆ ਗੱਠਾ। ਤਾਰਾ = ਤਾਰਨ ਵਾਲਾ, ਪਾਰ ਲੰਘਾਣ ਵਾਲਾ।

SikhNet (Spanish)Él Mismo es el Barco, la Lancha, el Lanchero.

ਹਰਿ ਆਪੇ; ਗੁਰਮਤੀ ਨਿਸਤਾਰਾ ॥

har aape; guramatee nisataaraa |

Sant Singh KhalsaThe Lord Himself, through the Guru's Teachings, saves us.
Manmohan Singhthrough Guru's instruction, God Himself delivers the mortals.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਵਾਹਿਗੁਰੂ ਆਪ ਹੀ ਜੀਵਾਂ ਦਾ ਉਧਾਰ ਕਰਦਾ ਹੈ।
Fareedkot Teekaਆਪ ਹੀ ਹਰੀ ਗੁਰ ਸਿਖ੍ਯਾ ਦੇ ਕਰ ਨਿਸਤਾਰਾ ਕਰਤਾ ਹੈ॥
Prof. Sahib Singhਪ੍ਰਭੂ ਆਪ ਹੀ ਗੁਰੂ ਦੀ ਮਤਿ ਤੇ ਤੋਰ ਕੇ ਵਿਕਾਰਾਂ ਤੋਂ ਬਚਾਂਦਾ ਹੈ।
SikhNet (Spanish)Él Mismo nos salva a través de la Palabra del Shabd del Guru. Él,

ਹਰਿ ਆਪੇ ਨਾਨਕ; ਪਾਵੈ ਪਾਰਾ ॥੪॥੬॥੪੪॥

har aape naanak; paavai paaraa |4|6|44|

Sant Singh KhalsaO Nanak, the Lord Himself carries us across to the other side. ||4||6||44||
Manmohan SinghO Nanak, God Himself ferries men across the world-ocean.
Manmohan Singh (Punjabi)ਹੇ ਨਾਨਕ! ਭਗਵਾਨ ਖੁਦ ਹੀ, ਬੰਦਿਆਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪ ਹੀ ਹਰੀ ਜਗ੍ਯਾਸੂ ਹੋ ਕਰ (ਪਾਰਾ) ਪਰਾਸਰੂਪ ਬ੍ਰਹਮ ਕੋ ਪਾਵਤਾ ਹੈ॥੪॥੬॥੪੪॥
Prof. Sahib Singhਹੇ ਨਾਨਕ! ਪਰਮਾਤਮਾ ਆਪ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ ॥੪॥੬॥੪੪॥

ਪਦ ਅਰਥ ਪਾਵੈ ਪਾਰਾ = ਪਾਰ ਲੰਘਾਂਦਾ ਹੈ ॥੪॥

* ਨੋਟ: ਗਉੜੀ ਗੁਆਰੇਰੀ ਮ: ੪ = ੬ ਸ਼ਬਦ। ਗਉੜੀ ਮ: ੧ = ੨੦ ਸ਼ਬਦ। ਗਉੜੀ ਮ: ੩ = ੧੮ ਸ਼ਬਦ। ਕੁੱਲ ਜੋੜ = ੪੪।

SikhNet (Spanish)el Señor Mismo nos hace nadar a través del mar de la existencia. (4-6-44)

Open this shabad →

Shabad Guru Ramdas Ji Raag Gauree

ਗਉੜੀ ਬੈਰਾਗਣਿ ਮਹਲਾ ੪ ॥

gaurree bairaagan mahalaa 4 |

Sant Singh KhalsaGauree Bairaagan, Fourth Mehl:
Manmohan SinghGauri Bairagan, 4th Guru.
Manmohan Singh (Punjabi)ਗਊੜੀ ਬੈਰਾਗਣਿ, ਪਾਤਸ਼ਾਹੀ ਚੌਥੀ।
SikhNet (Spanish)Gauri Bairagan, Mejl Guru Ram Das, Cuarto Canal Divino.

ਸਾਹੁ ਹਮਾਰਾ ਤੂੰ ਧਣੀ; ਜੈਸੀ ਤੂੰ ਰਾਸਿ ਦੇਹਿ. ਤੈਸੀ ਹਮ ਲੇਹਿ ॥

saahu hamaaraa toon dhanee; jaisee toon raas dehi. taisee ham lehi |

Sant Singh KhalsaO Master, You are my Banker. I receive only that capital which You give me.
Manmohan SinghThou, O Master, art my Banker. As is the stock-in-trade, that Thou givest me, likewise do I receive.
Manmohan Singh (Punjabi)ਤੂੰ ਹੇ ਮਾਲਕ! ਮੇਰਾ ਸਾਹੂਕਾਰ ਹੈ। ਜੇਹੋ ਜੇਹਾ ਵੱਖਰ ਤੂੰ ਮੈਨੂ ਦਿੰਦਾ ਹੈ, ਉਹੋ ਜੇਹਾ ਹੀ ਮੈਂ ਲੈਂਦਾ ਹਾਂ।
Fareedkot Teekaਹੇ ਧਣੀ! ਤੂੰ ਹਮਾਰਾ ਸਾਹੁ ਹੈਂ, ਜੈਸੀ ਹਮਾਰੇ ਕੋ ਤੂੰ ਪੂੰਜੀ ਦੇਤਾ ਹੈਂ ਤੈਸੀ ਹੀ ਹਮ ਲੇਤੇ ਹੈਂ॥
Prof. Sahib Singhਹੇ ਪ੍ਰਭੂ! ਤੂੰ ਸਾਡਾ ਸ਼ਾਹ ਹੈਂ ਤੂੰ ਸਾਡਾ ਮਾਲਕ ਹੈਂ, ਤੂੰ ਸਾਨੂੰ ਜਿਹੋ ਜਿਹਾ ਸਰਮਾਇਆ ਦੇਂਦਾ ਹੈਂ, ਉਹੋ ਜਿਹਾ ਸਰਮਾਇਆ ਅਸੀਂ ਲੈ ਲੈਂਦੇ ਹਾਂ।

ਪਦ ਅਰਥ ਧਣੀ = ਮਾਲਕ। ਰਾਸਿ = ਸਰਮਾਇਆ। ਤੂੰ ਦੇਹਿ = ਤੂੰ ਦੇਂਦਾ ਹੈਂ। ਲੇਹਿ = ਲੈਂਦੇ ਹਾਂ।

SikhNet (Spanish)Tú, oh Maestro eres mi Rey, lo que sea que me des, eso recibo.

ਹਰਿ ਨਾਮੁ ਵਣੰਜਹ ਰੰਗ ਸਿਉ; ਜੇ ਆਪਿ ਦਇਆਲੁ ਹੋਇ ਦੇਹਿ ॥੧॥

har naam vananjah rang siau; je aap deaal hoe dehi |1|

Sant Singh KhalsaI would purchase the Lord's Name with love, if You Yourself, in Your Mercy, would sell it to me. ||1||
Manmohan SinghMy God, if becoming Merciful Thou Thyself givest it to me, I would purchase thy name with love.
Manmohan Singh (Punjabi)ਮੇਰੇ ਵਾਹਿਗੁਰੂ ਜੇਕਰ ਮਿਹਰਬਾਨ ਹੋ ਕੇ ਤੂੰ ਖੁਦ ਇਸ ਨੂੰ ਮੈਨੂੰ ਦੇਵੇ ਤਾਂ ਮੈਂ ਪਿਆਰ ਨਾਲ ਤੇਰੇ ਨਾਮ ਨੂੰ ਵਿਹਾਝਾ।
Fareedkot Teekaਹੇ ਹਰੀ! ਜੇ ਆਪ ਦਯਾਲ ਹੋ ਕਰ ਨਾਮ ਦੇਵੈਂ ਤਾਂ ਹਮ ਨਾਮ ਕਾ ਸੌਦਾ ਪ੍ਰੇਮ ਸੇ ਵਣਜੀਏ॥੧॥
Prof. Sahib Singhਜੇ ਤੂੰ ਆਪ ਮਿਹਰਵਾਨ ਹੋ ਕੇ (ਸਾਨੂੰ ਆਪਣੇ ਨਾਮ ਦਾ ਸਰਮਾਇਆ) ਦੇਵੇਂ ਤਾਂ ਅਸੀਂ ਪਿਆਰ ਨਾਲ ਤੇਰੇ ਨਾਮ ਦਾ ਵਪਾਰ ਕਰਨ ਲੱਗ ਪੈਂਦੇ ਹਾਂ ॥੧॥

ਪਦ ਅਰਥ ਵਣੰਜਹ = ਅਸੀਂ ਜੀਵ ਵਣਜ ਕਰਦੇ ਹਾਂ। ਰੰਗ ਸਿਉ = ਪ੍ਰੇਮ ਨਾਲ ॥੧॥

SikhNet (Spanish)Gracias a Tu Misericordia, canto con Amor Tu Nombre. (1)

ਹਮ ਵਣਜਾਰੇ, ਰਾਮ ਕੇ ॥

ham vanajaare, raam ke |

Sant Singh KhalsaI am the merchant, the peddler of the Lord.
Manmohan SinghI am the peddler of the Pervading Lord.
Manmohan Singh (Punjabi)ਮੈਂ ਵਿਆਪਕ ਪ੍ਰਭੂ ਦਾ ਵਪਾਰੀ ਹਾਂ।
Fareedkot Teekaਹੇ ਰਾਮ! ਹਮ ਤੇਰੇ ਨਾਮ ਕੇ ਵਣਜਾਰੇ ਹਾਂ॥
Prof. Sahib Singhਹੇ ਭਾਈ! ਅਸੀਂ ਜੀਵ ਪਰਮਾਤਮਾ (ਸ਼ਾਹੂਕਾਰ) ਦੇ (ਭੇਜੇ ਹੋਏ) ਵਪਾਰੀ ਹਾਂ।

ਪਦ ਅਰਥ ਵਣਜਾਰੇ = ਵਣਜ ਕਰਨ ਵਾਲੇ, ਵਪਾਰੀ।

SikhNet (Spanish)Soy el que esparce la Palabra del Shabd del Bani del Señor.

ਹਰਿ ਵਣਜੁ ਕਰਾਵੈ; ਦੇ ਰਾਸਿ ਰੇ ॥੧॥ ਰਹਾਉ ॥

har vanaj karaavai; de raas re |1| rahaau |

Sant Singh KhalsaI trade in the merchandise and capital of the Lord's Name. ||1||Pause||
Manmohan SinghGiving me the capital, the Lord causes me to transact the business of His Name, O man. Pause.
Manmohan Singh (Punjabi)ਧੰਨ-ਦੌਲਤ ਬਖਸ਼ ਕੇ ਪ੍ਰਭੂ ਮੇਰੇ ਪਾਸੋਂ ਆਪਣੇ ਨਾਮ ਦੀ ਸੌਦਾਗਰੀ ਕਰਾਉਂਦਾ ਹੈ, ਹੇ ਬੰਦੇ! ਠਹਿਰਾਉ।
Fareedkot Teekaਹੇ ਹਰੀ! ਹਮਾਰੇ ਕੋ ਸ੍ਵਾਸੋਂ ਰੂਪੀ ਵਾ ਸੁਭ ਗੁਣੋਂ ਰੂਪੀ ਪੂੰਜੀ ਦੇ ਕਰ ਤੂੰ ਸਮਾਨ ਬਿਉਹਾਰ ਅਰੁ ਭਗਤੀ ਰੂਪੁ ਵਣਜੁ ਆਪ ਹੀ ਕਰਾਂਵਦਾ ਹੈਂ॥੧॥ ਰਹਾਉ ॥
Prof. Sahib Singhਉਹ ਸ਼ਾਹ (ਆਪਣੇ ਨਾਮ ਦਾ) ਸਰਮਾਇਆ ਦੇ ਕੇ (ਅਸਾਂ ਜੀਵਾਂ ਪਾਸੋਂ) ਵਪਾਰ ਕਰਾਂਦਾ ਹੈ ॥੧॥ ਰਹਾਉ ॥

ਪਦ ਅਰਥ ਰੇ = ਹੇ ਭਾਈ! ॥੧॥ ਰਹਾਉ ॥

SikhNet (Spanish)Él, el Señor confiere en mí las acciones de Su Capital con las que yo comercio.(1-Pausa)

ਲਾਹਾ ਹਰਿ ਭਗਤਿ ਧਨੁ ਖਟਿਆ; ਹਰਿ ਸਚੇ ਸਾਹ ਮਨਿ ਭਾਇਆ ॥

laahaa har bhagat dhan khattiaa; har sache saah man bhaaeaa |

Sant Singh KhalsaI have earned the profit, the wealth of devotional worship of the Lord. I have become pleasing to the Mind of the Lord, the True Banker.
Manmohan SinghI have earned the profit of the wealth of God's devotion and have become pleasing to the mind of God, the True Banker.
Manmohan Singh (Punjabi)ਮੈਂ ਵਾਹਿਗੁਰੂ ਦੇ ਅਨੁਰਾਗ ਦੀ ਦੌਲਤ ਦਾ ਨਫਾ ਕਮਾਇਆ ਹੈ ਅਤੇ ਸੱਚੇ ਸਾਹੂਕਾਰ, ਵਾਹਿਗੁਰੂ ਦੇ ਚਿੱਤ ਨੂੰ ਪੰਸਦ ਆ ਗਿਆ ਹਾਂ।
Fareedkot Teekaਹੇ ਹਰੀ! ਜਿਸ ਨੇ ਤੇਰੀ ਭਗਤੀ ਰੂਪ ਧਨ ਕਾ ਲਾਭ ਖਟਿਆ ਹੈ, ਪੁਨਾ ਸੋਈ ਪੁਰਸ਼ ਹੇ ਹਰੀ! ਸਾਚੇ ਸਾਹ ਤੇਰੇ ਮਨ ਭਾਯਾ ਹੈ॥
Prof. Sahib Singh(ਜਿਸ ਜੀਵ-ਵਣਜਾਰੇ ਨੇ) ਪਰਮਾਤਮਾ ਦੀ ਭਗਤੀ ਦੀ ਖੱਟੀ ਖੱਟੀ ਹੈ ਪਰਮਾਤਮਾ ਦਾ ਨਾਮ-ਧਨ ਖੱਟਿਆ ਹੈ, ਉਹ ਉਸ ਸਦਾ ਕਾਇਮ ਰਹਿਣ ਵਾਲੇ ਸ਼ਾਹ-ਪ੍ਰਭੂ ਦੇ ਮਨ ਵਿਚ ਪਿਆਰਾ ਲੱਗਦਾ ਹੈ।

ਪਦ ਅਰਥ ਲਾਹਾ = ਲਾਭ, ਨਫ਼ਾ। ਮਨਿ = ਮਨ ਵਿਚ। ਭਾਇਆ = ਪਿਆਰਾ ਲੱਗਾ।

SikhNet (Spanish)Yo obtengo la ganancia de Su Alabanza. El Señor Verdadero está complacido, porque habito en Él, obtengo los bienes de Bondad,

ਹਰਿ ਜਪਿ. ਹਰਿ ਵਖਰੁ ਲਦਿਆ; ਜਮੁ ਜਾਗਾਤੀ. ਨੇੜਿ ਨ ਆਇਆ ॥੨॥

har jap. har vakhar ladiaa; jam jaagaatee. nerr na aaeaa |2|

Sant Singh KhalsaI chant and meditate on the Lord, loading the merchandise of the Lord's Name. The Messenger of Death, the tax collector, does not even approach me. ||2||
Manmohan SinghI remember God and I have loaded the merchandise of God's Name. Death's courier, the tax gatherer, draws not near me.
Manmohan Singh (Punjabi)ਮੈਂ ਵਾਹਿਗੁਰੂ ਦਾ ਚਿੰਤਨ ਕਰਦਾ ਹਾਂ ਤੇ ਮੈਂ ਰੱਬ ਦੇ ਨਾਮ ਦਾ ਸੌਦਾ ਸੂਤ ਪਾਰ ਕੀਤਾ ਹੈ। ਮਸੂਲ ਲੈਣ ਵਾਲਾ, ਮੌਤ ਦਾ ਦੂਤ, ਮੇਰੇ ਨਜਦੀਕ ਨਹੀਂ ਢੁਕਦਾ।
Fareedkot Teekaਔਰ ਜਿਸ ਨੇ ਹੇ ਹਰੀ! ਤੇਰੇ ਨਾਮ ਕੇ ਜਾਪ ਕਾ ਸੌਦਾ ਲਦਿਆ ਹੈ ਤਿਸ ਪੁਰਸ਼ ਕੇ ਜਮ ਰੂਪ ਜਗਾਤੀ ਨਿਕਟ ਨਹੀਂ ਆਇਆ ਹੈ॥੨॥
Prof. Sahib Singh(ਜਿਸ ਜੀਵ-ਵਪਾਰੀ ਨੇ) ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਝਿਆ ਹੈ, ਜਮ-ਮਸੂਲੀਆ ਉਸ ਦੇ ਨੇੜੇ ਭੀ ਨਹੀਂ ਢੁਕਦਾ ॥੨॥

ਪਦ ਅਰਥ ਜਾਗਾਤੀ = ਮਸੂਲੀਆ ॥੨॥

SikhNet (Spanish)Canto y medito el nombre del Señor, Apoyando mi peso en el. La mirada de Yama, el cobrador de impuestos, no se fija en mí. (2)

ਹੋਰੁ ਵਣਜੁ ਕਰਹਿ ਵਾਪਾਰੀਏ; ਅਨੰਤ ਤਰੰਗੀ ਦੁਖੁ ਮਾਇਆ ॥

hor vanaj kareh vaapaaree; anant tarangee dukh maaeaa |

Sant Singh KhalsaThose traders who trade in other merchandise, are caught up in the endless waves of the pain of Maya.
Manmohan SinghThe traders, who deal in other trades, suffer the pangs of mammon of infinite ripples.
Manmohan Singh (Punjabi)ਸੁਦਾਗਰ ਜੋ ਹੋਰਸੁ ਵਪਾਰ ਕਰਦੇ ਹਨ, ਉਹ ਬੇਅੰਤ ਲਹਿਰਾਂ ਵਾਲੀ ਮੋਹਨੀ ਦੇ ਕਸ਼ਟ ਉਠਾਉਂਦੇ ਹਨ।
Fareedkot Teekaਔਰ ਮਨਮੁਖ ਵਾਪਾਰੀ ਜੋ ਅਨੇਕ ਤਰੰਗਾਂ ਵਾਲੀ ਮਾਇਆ ਕਾ ਵਣਜ ਕਰਤੇ ਹੈਂ, ਸੋ ਦੁਖ ਪਾਵਤੇ ਹੈਂ॥
Prof. Sahib Singhਪਰ ਜੇਹੜੇ ਜੀਵ-ਵਣਜਾਰੇ (ਪ੍ਰਭੂ-ਨਾਮ ਤੋਂ ਬਿਨਾ) ਹੋਰ ਹੋਰ ਵਣਜ ਕਰਦੇ ਹਨ, ਉਹ ਮਾਇਆ ਦੇ ਮੋਹ ਦੀਆਂ ਬੇਅੰਤ ਲਹਰਾਂ ਵਿਚ ਫਸ ਕੇ ਦੁਖ ਸਹਾਰਦੇ ਰਹਿੰਦੇ ਹਨ।

ਪਦ ਅਰਥ ਅਨੰਤ ਤਰੰਗੀ = ਅਨੇਕਾਂ ਲਹਰਾਂ ਵਿਚ ਫਸ ਕੇ।

SikhNet (Spanish)Los traidores que cambian mercancías , viven en el dolor eterno del Maya

ਓਇ ਜੇਹੈ ਵਣਜਿ ਹਰਿ ਲਾਇਆ; ਫਲੁ ਤੇਹਾ ਤਿਨ ਪਾਇਆ ॥੩॥

oe jehai vanaj har laaeaa; fal tehaa tin paaeaa |3|

Sant Singh KhalsaAccording to the business in which the Lord has placed them, so are the rewards they obtain. ||3||
Manmohan SinghAs is the business to which God has put them, so is the reward they obtain.
Manmohan Singh (Punjabi)ਜੇਹੋ ਜੇਹੇ ਵਪਾਰ ਵਾਹਿਗੁਰਬੂ ਨੇ ਉਹਨਾਂ ਨੂੰ ਲਾਇਆਂ ਹੈ ਉਹੋ ਜਿਹੇ ਹੀ ਇਨਾਮ-ਇਕਰਾਮ ਉਹ ਹਾਸਲ ਕਰਦੇ ਹਨ।
Fareedkot Teekaਹੇ ਹਰੀ! ਵਹੁ ਪੁਰਸ਼ੋਂ ਕੋ ਜੈਸੇ ਵਣਜ ਮੇਂ ਤੈਨੇ ਲਾਇਆ ਹੈ, ਤੈਸਾ ਹੀ ਦੁਖਾਂ ਰੂਪੁ ਫਲੁ ਤਿਨੋਂ ਨੇ ਪਾਯਾ ਹੈ॥੩॥
Prof. Sahib Singh(ਉਹਨਾਂ ਦੇ ਭੀ ਕੀਹ ਵੱਸ?) ਜਿਹੋ ਜਿਹੇ ਵਣਜ ਵਿਚ ਪਰਮਾਤਮਾ ਨੇ ਉਹਨਾਂ ਨੂੰ ਲਾ ਦਿੱਤਾ ਹੈ, ਉਹੋ ਜਿਹਾ ਹੀ ਫਲ ਉਹਨਾਂ ਨੇ ਪਾ ਲਿਆ ਹੈ ॥੩॥

ਪਦ ਅਰਥ ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ)। ਜੇਹੈ ਵਣਜਿ = ਜਿਹੋ ਜਿਹੇ ਵਣਜ ਵਿਚ ॥੩॥

SikhNet (Spanish)De acuerdo al plan de Dios, cosechan sólo lo que sembraron.(3)

ਹਰਿ ਹਰਿ ਵਣਜੁ. ਸੋ ਜਨੁ ਕਰੇ; ਜਿਸੁ ਕ੍ਰਿਪਾਲੁ ਹੋਇ ਪ੍ਰਭੁ ਦੇਈ ॥

har har vanaj. so jan kare; jis kripaal hoe prabh deee |

Sant Singh KhalsaPeople trade in the Name of the Lord, Har, Har, when the God shows His Mercy and bestows it.
Manmohan SinghThe man, to whom the Master is Merciful and gives, deals in Lord God's trade.
Manmohan Singh (Punjabi)ਉਹ ਮਨੁਖ ਜਿਸ ਉਤੇ ਮਾਲਕ ਮਿਹਰਬਾਨ ਹੈ ਅਤੇ ਜਿਸ ਨੂੰ ਉਹ ਦਿੰਦਾ ਹੈ, ਵਾਹਿਗੁਰੂ ਸੁਆਮੀ ਦੀ ਸੁਦਾਗੀਰੀ ਵਿੱਚ ਜੁੜਦਾ ਹੈ।
Fareedkot Teekaਹੇ ਪ੍ਰਭੂ! ਜਿਸ ਕੋ ਕ੍ਰਿਪਾਲ ਹੋ ਕਰ ਆਪ ਦੇਤੇ ਹੋ, ਹਰਿ ਹਰਿ ਨਾਮ ਕਾ ਵਣਜੁ ਸੋ ਪੁਰਸੁ ਕਰਤਾ ਹੈ॥
Prof. Sahib Singhਪਰਮਾਤਮਾ ਦੇ ਨਾਮ ਦਾ ਵਪਾਰ ਉਹੀ ਮਨੁੱਖ ਕਰਦਾ ਹੈ ਜਿਸ ਨੂੰ ਪਰਮਾਤਮਾ ਆਪ ਮਿਹਰਵਾਨ ਹੋ ਕੇ ਦੇਂਦਾ ਹੈ।

ਪਦ ਅਰਥ ਦੇਈ = ਦੇਂਦਾ ਹੈ (ਨੋਟ: ਲਫ਼ਜ਼ 'ਦੇਹਿ' ਅਤੇ 'ਦੇਇ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ)।

SikhNet (Spanish)Sólo el que goza de la Misericordia del Señor se relaciona con el Nombre del Señor.

ਜਨ ਨਾਨਕ. ਸਾਹੁ ਹਰਿ ਸੇਵਿਆ; ਫਿਰਿ ਲੇਖਾ ਮੂਲਿ. ਨ ਲੇਈ ॥੪॥੧॥੭॥੪੫॥

jan naanak. saahu har seviaa; fir lekhaa mool. na leee |4|1|7|45|

Sant Singh KhalsaServant Nanak serves the Lord, the Banker; he shall never again be called to render his account. ||4||1||7||45||
Manmohan Singhserf Nanak serves God, his Banker and He shall, never, call him to account again
Manmohan Singh (Punjabi)ਨਫਰ ਨਾਨਕ ਆਪਣੇ ਸਾਹੂਕਾਰ ਵਾਹਿਗੁਰੂ ਦੀ ਟਹਿਲ ਕਮਾਉਂਦਾ ਹੈ ਅਤੇ ਉਹ ਕਦਾਚਿਤ ਉਸ ਕੋਲੋ ਮੁੜ ਕੇ ਹਿਸਾਬ ਨਹੀਂ ਮੰਗੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਹੇ ਹਰੀ ਸਾਹ! ਤੂੰ ਸੇਵਿਆ ਹੈ ਤਿਸ ਕਾ ਲੇਖਾ ਫੇਰ ਕਦਾਚਿਤ ਨਹੀਂ ਲੇਤਾ ਹੈਂ॥੪॥੧॥੭॥੪੫॥
Prof. Sahib Singhਹੇ ਦਾਸ ਨਾਨਕ! ਜਿਸ ਮਨੁੱਖ ਨੇ (ਸਭ ਦੇ) ਸ਼ਾਹ ਪਰਮਾਤਮਾ ਦੀ ਸੇਵਾ-ਭਗਤੀ ਕੀਤੀ ਹੈ, ਉਸ ਪਾਸੋਂ ਉਹ ਸ਼ਾਹ-ਪ੍ਰਭੂ ਕਦੇ ਭੀ (ਉਸ ਦੇ ਵਣਜ-ਵਪਾਰ ਦਾ) ਲੇਖਾ ਨਹੀਂ ਮੰਗਦਾ ॥੪॥੧॥੭॥੪੫॥
SikhNet (Spanish)Nanak alaba al Señor, su Maestro, y así no se le pide que rinda cuentas ante Él. (4-1-7-45)

Open this shabad →

Shabad Guru Ramdas Ji Raag Gauree continues on Ang 166

ਗਉੜੀ ਬੈਰਾਗਣਿ ਮਹਲਾ ੪ ॥

gaurree bairaagan mahalaa 4 |

Sant Singh KhalsaGauree Bairaagan, Fourth Mehl:
Manmohan SinghGauri Bairagan, 4th Guru.
Manmohan Singh (Punjabi)ਗਊੜੀ ਬੈਰਾਗਣਿ, ਪਾਤਸ਼ਾਹੀ ਚੋਥੀ।
SikhNet (Spanish)Gauri Bairagan, Mejl Guru Ram Das, Cuarto Canal Divino.

ਜਿਉ ਜਨਨੀ. ਗਰਭੁ ਪਾਲਤੀ; ਸੁਤ ਕੀ ਕਰਿ ਆਸਾ ॥

jiau jananee. garabh paalatee; sut kee kar aasaa |

Sant Singh KhalsaThe mother nourishes the fetus in the womb, hoping for a son,
Manmohan SinghAs the mother entertaining the hope of a son, nourishes her foetus, thinking that,
Manmohan Singh (Punjabi)ਜਿਸ ਤਰ੍ਹਾਂ ਪੁਤ੍ਰ ਦੀ ਉਮੇਦ ਧਾਰ ਕੇ ਮਾਤਾ ਪੇਟ ਵਿੱਚ ਬੱਚੇ ਦੀ ਪਰਵਰਸ਼ ਕਰਦੀ ਹੈ ਇਹ ਖਿਆਲ ਕਰ ਕੇ,
Fareedkot Teekaਜੈਸੇ ਮਾਤਾ ਪੁਤ੍ਰ ਕੀ ਆਸਾ ਕਰ ਕੇ ਗਰਭ ਕੀ ਪਾਲਨਾ ਕਰਤੀ ਹੈ॥
Prof. Sahib Singhਜਿਵੇਂ ਕੋਈ ਮਾਂ ਪੁੱਤਰ (ਜੰਮਣ) ਦੀ ਆਸ ਰੱਖ ਕੇ (ਨੌ ਮਹੀਨੇ ਆਪਣੀ) ਕੁੱਖ ਦੀ ਸੰਭਾਲ ਕਰਦੀ ਰਹਿੰਦੀ ਹੈ,

ਪਦ ਅਰਥ ਜਨਨੀ = ਜੰਮਣ ਵਾਲੀ, ਮਾਂ। ਗਰਭੁ = ਕੁੱਖ। ਪਾਲਤੀ = ਸਾਂਭ ਕੇ ਰੱਖਦੀ। ਸੁਤ = ਪੁੱਤਰ।

SikhNet (Spanish)La madre concibe, esperanzada de tener al hijo.

ਵਡਾ ਹੋਇ ਧਨੁ ਖਾਟਿ ਦੇਇ; ਕਰਿ ਭੋਗ ਬਿਲਾਸਾ ॥

vaddaa hoe dhan khaatt dee; kar bhog bilaasaa |

Sant Singh Khalsawho will grow and earn and give her money to enjoy herself.
Manmohan Singhthinking that when grown up, he would earn and give her money to make merry.
Manmohan Singh (Punjabi)ਕਿ ਜੁਆਨ ਹੋ ਕੇ ਉਹ ਰੁਪਿਆ ਕਮਾਏਗਾ ਅਤੇ ਅਨੰਦ ਮਾਨਣ ਲਈ ਮੈਨੂੰ ਦਏਗਾ।
Fareedkot Teekaਔਰ ਰਿਦੇ ਮੇਂ ਜਾਨਤੀ ਹੈ ਕਿ ਵੱਡਾ ਹੋ ਕਰ ਧਨ ਖਾਟ ਕਰ ਦੇਵੇਗਾ, ਪੁਨਾ ਹਮ ਤਿਸੁ ਧਨ ਕਰ ਭੋਗ ਬਿਲਾਸ ਕਰੇ ਹੈਂ॥
Prof. Sahib Singh(ਉਹ ਆਸ ਕਰਦੀ ਹੈ ਕਿ ਮੇਰਾ ਪੁੱਤਰ) ਵੱਡਾ ਹੋ ਕੇ ਧਨ ਖੱਟ-ਕਮਾ ਕੇ ਸਾਡੇ ਸੁਖ ਆਨੰਦ ਵਾਸਤੇ ਸਾਨੂੰ (ਲਿਆ ਕੇ) ਦੇਵੇਗਾ,

ਪਦ ਅਰਥ ਹੋਇ = ਹੋ ਕੇ। ਖਾਟਿ = ਖੱਟ-ਕਮਾ ਕੇ। ਦੇਇ = ਦੇਂਦਾ ਹੈ, ਦੇਵੇਗਾ। ਕਰਿ ਭੋਗ ਬਿਲਾਸਾ = ਸੁਖ ਆਨੰਦ ਮਾਣਨ ਵਾਸਤੇ।

SikhNet (Spanish)La criatura crece, más tarde gana dinero y goza de la vida.

ਤਿਉ ਹਰਿ ਜਨ ਪ੍ਰੀਤਿ, ਹਰਿ ਰਾਖਦਾ; ਦੇ ਆਪਿ ਹਥਾਸਾ ॥੧॥

tiau har jan preet, har raakhadaa; de aap hathaasaa |1|

Sant Singh KhalsaIn just the same way, the humble servant of the Lord loves the Lord, who extends His Helping Hand to us. ||1||
Manmohan SinghSo does the man of God bear love to God, who gives him His helping hand.
Manmohan Singh (Punjabi)ਏਸੇ ਤਰ੍ਹਾਂ ਰੱਬ ਦਾ ਬੰਦਾ ਰਬ ਨੂੰ ਪਿਆਰ ਕਰਦਾ ਹੈ, ਜੋ ਆਪਣੀ ਸਹਾਇਤਾ ਦਾ ਹਥ ਉਸ ਨੂੰ ਦਿੰਦਾ ਹੈ।
Fareedkot Teekaਹੇ ਹਰੀ! ਤੈਸੇ ਹੀ ਅਪਨੇ ਜਨੋਂ ਕੋ ਤੂੰ ਆਸਰਾ ਦੇ ਕੇ ਤਿਨ ਕੀ ਪ੍ਰੀਤੀ ਅਪਨੇ ਮੇਂ ਰਾਖਤਾ ਹੈਂ॥੧॥
Prof. Sahib Singhਇਸੇ ਤਰ੍ਹਾਂ ਪਰਮਾਤਮਾ ਆਪਣੇ ਸੇਵਕਾਂ ਦੀ ਪ੍ਰੀਤਿ ਨੂੰ ਆਪ ਆਪਣਾ ਹੱਥ ਦੇ ਕੇ ਕਾਇਮ ਰੱਖਦਾ ਹੈ ॥੧॥

ਪਦ ਅਰਥ ਹਰਿ ਜਨ ਪ੍ਰੀਤਿ = ਭਗਤ ਦੀ ਪ੍ਰੀਤਿ। ਰਾਖਦਾ = ਕਾਇਮ ਰੱਖਦਾ ਹੈ। ਹਥਾਸਾ = ਹੱਥ, ਹੱਥ ਦਾ ਆਸਰਾ ॥੧॥

SikhNet (Spanish)Es nuestro Señor Quien nos conserva en Su Amor y con Sus Manos nos da Soporte. (1)

Open this shabad (15 lines, Angs 165-166) →

Ang 165 of 1430