ਗਉੜੀ ਬੈਰਾਗਣਿ ਮਹਲਾ ੪ ॥
gaurree bairaagan mahalaa 4 |
Sant Singh KhalsaGauree Bairaagan, Fourth Mehl:
Manmohan SinghGauri Bairagan, 4th Guru.
Manmohan Singh (Punjabi)ਗਊੜੀ ਬੈਰਾਗਣਿ, ਪਾਤਸ਼ਾਹੀ ਚੌਥੀ।
SikhNet (Spanish)Gauri Bairagan, Mejl Guru Ram Das, Cuarto Canal Divino.
ਸਾਹੁ ਹਮਾਰਾ ਤੂੰ ਧਣੀ; ਜੈਸੀ ਤੂੰ ਰਾਸਿ ਦੇਹਿ. ਤੈਸੀ ਹਮ ਲੇਹਿ ॥
saahu hamaaraa toon dhanee; jaisee toon raas dehi. taisee ham lehi |
Sant Singh KhalsaO Master, You are my Banker. I receive only that capital which You give me.
Manmohan SinghThou, O Master, art my Banker. As is the stock-in-trade, that Thou givest me, likewise do I receive.
Manmohan Singh (Punjabi)ਤੂੰ ਹੇ ਮਾਲਕ! ਮੇਰਾ ਸਾਹੂਕਾਰ ਹੈ। ਜੇਹੋ ਜੇਹਾ ਵੱਖਰ ਤੂੰ ਮੈਨੂ ਦਿੰਦਾ ਹੈ, ਉਹੋ ਜੇਹਾ ਹੀ ਮੈਂ ਲੈਂਦਾ ਹਾਂ।
Fareedkot Teekaਹੇ ਧਣੀ! ਤੂੰ ਹਮਾਰਾ ਸਾਹੁ ਹੈਂ, ਜੈਸੀ ਹਮਾਰੇ ਕੋ ਤੂੰ ਪੂੰਜੀ ਦੇਤਾ ਹੈਂ ਤੈਸੀ ਹੀ ਹਮ ਲੇਤੇ ਹੈਂ॥
Prof. Sahib Singhਹੇ ਪ੍ਰਭੂ! ਤੂੰ ਸਾਡਾ ਸ਼ਾਹ ਹੈਂ ਤੂੰ ਸਾਡਾ ਮਾਲਕ ਹੈਂ, ਤੂੰ ਸਾਨੂੰ ਜਿਹੋ ਜਿਹਾ ਸਰਮਾਇਆ ਦੇਂਦਾ ਹੈਂ, ਉਹੋ ਜਿਹਾ ਸਰਮਾਇਆ ਅਸੀਂ ਲੈ ਲੈਂਦੇ ਹਾਂ।ਪਦ ਅਰਥ ਧਣੀ = ਮਾਲਕ। ਰਾਸਿ = ਸਰਮਾਇਆ। ਤੂੰ ਦੇਹਿ = ਤੂੰ ਦੇਂਦਾ ਹੈਂ। ਲੇਹਿ = ਲੈਂਦੇ ਹਾਂ।
SikhNet (Spanish)Tú, oh Maestro eres mi Rey, lo que sea que me des, eso recibo.
ਹਰਿ ਨਾਮੁ ਵਣੰਜਹ ਰੰਗ ਸਿਉ; ਜੇ ਆਪਿ ਦਇਆਲੁ ਹੋਇ ਦੇਹਿ ॥੧॥
har naam vananjah rang siau; je aap deaal hoe dehi |1|
Sant Singh KhalsaI would purchase the Lord's Name with love, if You Yourself, in Your Mercy, would sell it to me. ||1||
Manmohan SinghMy God, if becoming Merciful Thou Thyself givest it to me, I would purchase thy name with love.
Manmohan Singh (Punjabi)ਮੇਰੇ ਵਾਹਿਗੁਰੂ ਜੇਕਰ ਮਿਹਰਬਾਨ ਹੋ ਕੇ ਤੂੰ ਖੁਦ ਇਸ ਨੂੰ ਮੈਨੂੰ ਦੇਵੇ ਤਾਂ ਮੈਂ ਪਿਆਰ ਨਾਲ ਤੇਰੇ ਨਾਮ ਨੂੰ ਵਿਹਾਝਾ।
Fareedkot Teekaਹੇ ਹਰੀ! ਜੇ ਆਪ ਦਯਾਲ ਹੋ ਕਰ ਨਾਮ ਦੇਵੈਂ ਤਾਂ ਹਮ ਨਾਮ ਕਾ ਸੌਦਾ ਪ੍ਰੇਮ ਸੇ ਵਣਜੀਏ॥੧॥
Prof. Sahib Singhਜੇ ਤੂੰ ਆਪ ਮਿਹਰਵਾਨ ਹੋ ਕੇ (ਸਾਨੂੰ ਆਪਣੇ ਨਾਮ ਦਾ ਸਰਮਾਇਆ) ਦੇਵੇਂ ਤਾਂ ਅਸੀਂ ਪਿਆਰ ਨਾਲ ਤੇਰੇ ਨਾਮ ਦਾ ਵਪਾਰ ਕਰਨ ਲੱਗ ਪੈਂਦੇ ਹਾਂ ॥੧॥ਪਦ ਅਰਥ ਵਣੰਜਹ = ਅਸੀਂ ਜੀਵ ਵਣਜ ਕਰਦੇ ਹਾਂ। ਰੰਗ ਸਿਉ = ਪ੍ਰੇਮ ਨਾਲ ॥੧॥
SikhNet (Spanish)Gracias a Tu Misericordia, canto con Amor Tu Nombre. (1)
ਹਮ ਵਣਜਾਰੇ, ਰਾਮ ਕੇ ॥
ham vanajaare, raam ke |
Sant Singh KhalsaI am the merchant, the peddler of the Lord.
Manmohan SinghI am the peddler of the Pervading Lord.
Manmohan Singh (Punjabi)ਮੈਂ ਵਿਆਪਕ ਪ੍ਰਭੂ ਦਾ ਵਪਾਰੀ ਹਾਂ।
Fareedkot Teekaਹੇ ਰਾਮ! ਹਮ ਤੇਰੇ ਨਾਮ ਕੇ ਵਣਜਾਰੇ ਹਾਂ॥
Prof. Sahib Singhਹੇ ਭਾਈ! ਅਸੀਂ ਜੀਵ ਪਰਮਾਤਮਾ (ਸ਼ਾਹੂਕਾਰ) ਦੇ (ਭੇਜੇ ਹੋਏ) ਵਪਾਰੀ ਹਾਂ।ਪਦ ਅਰਥ ਵਣਜਾਰੇ = ਵਣਜ ਕਰਨ ਵਾਲੇ, ਵਪਾਰੀ।
SikhNet (Spanish)Soy el que esparce la Palabra del Shabd del Bani del Señor.
ਹਰਿ ਵਣਜੁ ਕਰਾਵੈ; ਦੇ ਰਾਸਿ ਰੇ ॥੧॥ ਰਹਾਉ ॥
har vanaj karaavai; de raas re |1| rahaau |
Sant Singh KhalsaI trade in the merchandise and capital of the Lord's Name. ||1||Pause||
Manmohan SinghGiving me the capital, the Lord causes me to transact the business of His Name, O man. Pause.
Manmohan Singh (Punjabi)ਧੰਨ-ਦੌਲਤ ਬਖਸ਼ ਕੇ ਪ੍ਰਭੂ ਮੇਰੇ ਪਾਸੋਂ ਆਪਣੇ ਨਾਮ ਦੀ ਸੌਦਾਗਰੀ ਕਰਾਉਂਦਾ ਹੈ, ਹੇ ਬੰਦੇ! ਠਹਿਰਾਉ।
Fareedkot Teekaਹੇ ਹਰੀ! ਹਮਾਰੇ ਕੋ ਸ੍ਵਾਸੋਂ ਰੂਪੀ ਵਾ ਸੁਭ ਗੁਣੋਂ ਰੂਪੀ ਪੂੰਜੀ ਦੇ ਕਰ ਤੂੰ ਸਮਾਨ ਬਿਉਹਾਰ ਅਰੁ ਭਗਤੀ ਰੂਪੁ ਵਣਜੁ ਆਪ ਹੀ ਕਰਾਂਵਦਾ ਹੈਂ॥੧॥ ਰਹਾਉ ॥
Prof. Sahib Singhਉਹ ਸ਼ਾਹ (ਆਪਣੇ ਨਾਮ ਦਾ) ਸਰਮਾਇਆ ਦੇ ਕੇ (ਅਸਾਂ ਜੀਵਾਂ ਪਾਸੋਂ) ਵਪਾਰ ਕਰਾਂਦਾ ਹੈ ॥੧॥ ਰਹਾਉ ॥ਪਦ ਅਰਥ ਰੇ = ਹੇ ਭਾਈ! ॥੧॥ ਰਹਾਉ ॥
SikhNet (Spanish)Él, el Señor confiere en mí las acciones de Su Capital con las que yo comercio.(1-Pausa)
ਲਾਹਾ ਹਰਿ ਭਗਤਿ ਧਨੁ ਖਟਿਆ; ਹਰਿ ਸਚੇ ਸਾਹ ਮਨਿ ਭਾਇਆ ॥
laahaa har bhagat dhan khattiaa; har sache saah man bhaaeaa |
Sant Singh KhalsaI have earned the profit, the wealth of devotional worship of the Lord. I have become pleasing to the Mind of the Lord, the True Banker.
Manmohan SinghI have earned the profit of the wealth of God's devotion and have become pleasing to the mind of God, the True Banker.
Manmohan Singh (Punjabi)ਮੈਂ ਵਾਹਿਗੁਰੂ ਦੇ ਅਨੁਰਾਗ ਦੀ ਦੌਲਤ ਦਾ ਨਫਾ ਕਮਾਇਆ ਹੈ ਅਤੇ ਸੱਚੇ ਸਾਹੂਕਾਰ, ਵਾਹਿਗੁਰੂ ਦੇ ਚਿੱਤ ਨੂੰ ਪੰਸਦ ਆ ਗਿਆ ਹਾਂ।
Fareedkot Teekaਹੇ ਹਰੀ! ਜਿਸ ਨੇ ਤੇਰੀ ਭਗਤੀ ਰੂਪ ਧਨ ਕਾ ਲਾਭ ਖਟਿਆ ਹੈ, ਪੁਨਾ ਸੋਈ ਪੁਰਸ਼ ਹੇ ਹਰੀ! ਸਾਚੇ ਸਾਹ ਤੇਰੇ ਮਨ ਭਾਯਾ ਹੈ॥
Prof. Sahib Singh(ਜਿਸ ਜੀਵ-ਵਣਜਾਰੇ ਨੇ) ਪਰਮਾਤਮਾ ਦੀ ਭਗਤੀ ਦੀ ਖੱਟੀ ਖੱਟੀ ਹੈ ਪਰਮਾਤਮਾ ਦਾ ਨਾਮ-ਧਨ ਖੱਟਿਆ ਹੈ, ਉਹ ਉਸ ਸਦਾ ਕਾਇਮ ਰਹਿਣ ਵਾਲੇ ਸ਼ਾਹ-ਪ੍ਰਭੂ ਦੇ ਮਨ ਵਿਚ ਪਿਆਰਾ ਲੱਗਦਾ ਹੈ।ਪਦ ਅਰਥ ਲਾਹਾ = ਲਾਭ, ਨਫ਼ਾ। ਮਨਿ = ਮਨ ਵਿਚ। ਭਾਇਆ = ਪਿਆਰਾ ਲੱਗਾ।
SikhNet (Spanish)Yo obtengo la ganancia de Su Alabanza. El Señor Verdadero está complacido, porque habito en Él, obtengo los bienes de Bondad,
ਹਰਿ ਜਪਿ. ਹਰਿ ਵਖਰੁ ਲਦਿਆ; ਜਮੁ ਜਾਗਾਤੀ. ਨੇੜਿ ਨ ਆਇਆ ॥੨॥
har jap. har vakhar ladiaa; jam jaagaatee. nerr na aaeaa |2|
Sant Singh KhalsaI chant and meditate on the Lord, loading the merchandise of the Lord's Name. The Messenger of Death, the tax collector, does not even approach me. ||2||
Manmohan SinghI remember God and I have loaded the merchandise of God's Name. Death's courier, the tax gatherer, draws not near me.
Manmohan Singh (Punjabi)ਮੈਂ ਵਾਹਿਗੁਰੂ ਦਾ ਚਿੰਤਨ ਕਰਦਾ ਹਾਂ ਤੇ ਮੈਂ ਰੱਬ ਦੇ ਨਾਮ ਦਾ ਸੌਦਾ ਸੂਤ ਪਾਰ ਕੀਤਾ ਹੈ। ਮਸੂਲ ਲੈਣ ਵਾਲਾ, ਮੌਤ ਦਾ ਦੂਤ, ਮੇਰੇ ਨਜਦੀਕ ਨਹੀਂ ਢੁਕਦਾ।
Fareedkot Teekaਔਰ ਜਿਸ ਨੇ ਹੇ ਹਰੀ! ਤੇਰੇ ਨਾਮ ਕੇ ਜਾਪ ਕਾ ਸੌਦਾ ਲਦਿਆ ਹੈ ਤਿਸ ਪੁਰਸ਼ ਕੇ ਜਮ ਰੂਪ ਜਗਾਤੀ ਨਿਕਟ ਨਹੀਂ ਆਇਆ ਹੈ॥੨॥
Prof. Sahib Singh(ਜਿਸ ਜੀਵ-ਵਪਾਰੀ ਨੇ) ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਝਿਆ ਹੈ, ਜਮ-ਮਸੂਲੀਆ ਉਸ ਦੇ ਨੇੜੇ ਭੀ ਨਹੀਂ ਢੁਕਦਾ ॥੨॥ਪਦ ਅਰਥ ਜਾਗਾਤੀ = ਮਸੂਲੀਆ ॥੨॥
SikhNet (Spanish)Canto y medito el nombre del Señor, Apoyando mi peso en el. La mirada de Yama, el cobrador de impuestos, no se fija en mí. (2)
ਹੋਰੁ ਵਣਜੁ ਕਰਹਿ ਵਾਪਾਰੀਏ; ਅਨੰਤ ਤਰੰਗੀ ਦੁਖੁ ਮਾਇਆ ॥
hor vanaj kareh vaapaaree; anant tarangee dukh maaeaa |
Sant Singh KhalsaThose traders who trade in other merchandise, are caught up in the endless waves of the pain of Maya.
Manmohan SinghThe traders, who deal in other trades, suffer the pangs of mammon of infinite ripples.
Manmohan Singh (Punjabi)ਸੁਦਾਗਰ ਜੋ ਹੋਰਸੁ ਵਪਾਰ ਕਰਦੇ ਹਨ, ਉਹ ਬੇਅੰਤ ਲਹਿਰਾਂ ਵਾਲੀ ਮੋਹਨੀ ਦੇ ਕਸ਼ਟ ਉਠਾਉਂਦੇ ਹਨ।
Fareedkot Teekaਔਰ ਮਨਮੁਖ ਵਾਪਾਰੀ ਜੋ ਅਨੇਕ ਤਰੰਗਾਂ ਵਾਲੀ ਮਾਇਆ ਕਾ ਵਣਜ ਕਰਤੇ ਹੈਂ, ਸੋ ਦੁਖ ਪਾਵਤੇ ਹੈਂ॥
Prof. Sahib Singhਪਰ ਜੇਹੜੇ ਜੀਵ-ਵਣਜਾਰੇ (ਪ੍ਰਭੂ-ਨਾਮ ਤੋਂ ਬਿਨਾ) ਹੋਰ ਹੋਰ ਵਣਜ ਕਰਦੇ ਹਨ, ਉਹ ਮਾਇਆ ਦੇ ਮੋਹ ਦੀਆਂ ਬੇਅੰਤ ਲਹਰਾਂ ਵਿਚ ਫਸ ਕੇ ਦੁਖ ਸਹਾਰਦੇ ਰਹਿੰਦੇ ਹਨ।ਪਦ ਅਰਥ ਅਨੰਤ ਤਰੰਗੀ = ਅਨੇਕਾਂ ਲਹਰਾਂ ਵਿਚ ਫਸ ਕੇ।
SikhNet (Spanish)Los traidores que cambian mercancías , viven en el dolor eterno del Maya
ਓਇ ਜੇਹੈ ਵਣਜਿ ਹਰਿ ਲਾਇਆ; ਫਲੁ ਤੇਹਾ ਤਿਨ ਪਾਇਆ ॥੩॥
oe jehai vanaj har laaeaa; fal tehaa tin paaeaa |3|
Sant Singh KhalsaAccording to the business in which the Lord has placed them, so are the rewards they obtain. ||3||
Manmohan SinghAs is the business to which God has put them, so is the reward they obtain.
Manmohan Singh (Punjabi)ਜੇਹੋ ਜੇਹੇ ਵਪਾਰ ਵਾਹਿਗੁਰਬੂ ਨੇ ਉਹਨਾਂ ਨੂੰ ਲਾਇਆਂ ਹੈ ਉਹੋ ਜਿਹੇ ਹੀ ਇਨਾਮ-ਇਕਰਾਮ ਉਹ ਹਾਸਲ ਕਰਦੇ ਹਨ।
Fareedkot Teekaਹੇ ਹਰੀ! ਵਹੁ ਪੁਰਸ਼ੋਂ ਕੋ ਜੈਸੇ ਵਣਜ ਮੇਂ ਤੈਨੇ ਲਾਇਆ ਹੈ, ਤੈਸਾ ਹੀ ਦੁਖਾਂ ਰੂਪੁ ਫਲੁ ਤਿਨੋਂ ਨੇ ਪਾਯਾ ਹੈ॥੩॥
Prof. Sahib Singh(ਉਹਨਾਂ ਦੇ ਭੀ ਕੀਹ ਵੱਸ?) ਜਿਹੋ ਜਿਹੇ ਵਣਜ ਵਿਚ ਪਰਮਾਤਮਾ ਨੇ ਉਹਨਾਂ ਨੂੰ ਲਾ ਦਿੱਤਾ ਹੈ, ਉਹੋ ਜਿਹਾ ਹੀ ਫਲ ਉਹਨਾਂ ਨੇ ਪਾ ਲਿਆ ਹੈ ॥੩॥ਪਦ ਅਰਥ ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ)। ਜੇਹੈ ਵਣਜਿ = ਜਿਹੋ ਜਿਹੇ ਵਣਜ ਵਿਚ ॥੩॥
SikhNet (Spanish)De acuerdo al plan de Dios, cosechan sólo lo que sembraron.(3)
ਹਰਿ ਹਰਿ ਵਣਜੁ. ਸੋ ਜਨੁ ਕਰੇ; ਜਿਸੁ ਕ੍ਰਿਪਾਲੁ ਹੋਇ ਪ੍ਰਭੁ ਦੇਈ ॥
har har vanaj. so jan kare; jis kripaal hoe prabh deee |
Sant Singh KhalsaPeople trade in the Name of the Lord, Har, Har, when the God shows His Mercy and bestows it.
Manmohan SinghThe man, to whom the Master is Merciful and gives, deals in Lord God's trade.
Manmohan Singh (Punjabi)ਉਹ ਮਨੁਖ ਜਿਸ ਉਤੇ ਮਾਲਕ ਮਿਹਰਬਾਨ ਹੈ ਅਤੇ ਜਿਸ ਨੂੰ ਉਹ ਦਿੰਦਾ ਹੈ, ਵਾਹਿਗੁਰੂ ਸੁਆਮੀ ਦੀ ਸੁਦਾਗੀਰੀ ਵਿੱਚ ਜੁੜਦਾ ਹੈ।
Fareedkot Teekaਹੇ ਪ੍ਰਭੂ! ਜਿਸ ਕੋ ਕ੍ਰਿਪਾਲ ਹੋ ਕਰ ਆਪ ਦੇਤੇ ਹੋ, ਹਰਿ ਹਰਿ ਨਾਮ ਕਾ ਵਣਜੁ ਸੋ ਪੁਰਸੁ ਕਰਤਾ ਹੈ॥
Prof. Sahib Singhਪਰਮਾਤਮਾ ਦੇ ਨਾਮ ਦਾ ਵਪਾਰ ਉਹੀ ਮਨੁੱਖ ਕਰਦਾ ਹੈ ਜਿਸ ਨੂੰ ਪਰਮਾਤਮਾ ਆਪ ਮਿਹਰਵਾਨ ਹੋ ਕੇ ਦੇਂਦਾ ਹੈ।ਪਦ ਅਰਥ ਦੇਈ = ਦੇਂਦਾ ਹੈ (ਨੋਟ: ਲਫ਼ਜ਼ 'ਦੇਹਿ' ਅਤੇ 'ਦੇਇ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ)।
SikhNet (Spanish)Sólo el que goza de la Misericordia del Señor se relaciona con el Nombre del Señor.
ਜਨ ਨਾਨਕ. ਸਾਹੁ ਹਰਿ ਸੇਵਿਆ; ਫਿਰਿ ਲੇਖਾ ਮੂਲਿ. ਨ ਲੇਈ ॥੪॥੧॥੭॥੪੫॥
jan naanak. saahu har seviaa; fir lekhaa mool. na leee |4|1|7|45|
Sant Singh KhalsaServant Nanak serves the Lord, the Banker; he shall never again be called to render his account. ||4||1||7||45||
Manmohan Singhserf Nanak serves God, his Banker and He shall, never, call him to account again
Manmohan Singh (Punjabi)ਨਫਰ ਨਾਨਕ ਆਪਣੇ ਸਾਹੂਕਾਰ ਵਾਹਿਗੁਰੂ ਦੀ ਟਹਿਲ ਕਮਾਉਂਦਾ ਹੈ ਅਤੇ ਉਹ ਕਦਾਚਿਤ ਉਸ ਕੋਲੋ ਮੁੜ ਕੇ ਹਿਸਾਬ ਨਹੀਂ ਮੰਗੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਹੇ ਹਰੀ ਸਾਹ! ਤੂੰ ਸੇਵਿਆ ਹੈ ਤਿਸ ਕਾ ਲੇਖਾ ਫੇਰ ਕਦਾਚਿਤ ਨਹੀਂ ਲੇਤਾ ਹੈਂ॥੪॥੧॥੭॥੪੫॥
Prof. Sahib Singhਹੇ ਦਾਸ ਨਾਨਕ! ਜਿਸ ਮਨੁੱਖ ਨੇ (ਸਭ ਦੇ) ਸ਼ਾਹ ਪਰਮਾਤਮਾ ਦੀ ਸੇਵਾ-ਭਗਤੀ ਕੀਤੀ ਹੈ, ਉਸ ਪਾਸੋਂ ਉਹ ਸ਼ਾਹ-ਪ੍ਰਭੂ ਕਦੇ ਭੀ (ਉਸ ਦੇ ਵਣਜ-ਵਪਾਰ ਦਾ) ਲੇਖਾ ਨਹੀਂ ਮੰਗਦਾ ॥੪॥੧॥੭॥੪੫॥
SikhNet (Spanish)Nanak alaba al Señor, su Maestro, y así no se le pide que rinda cuentas ante Él. (4-1-7-45)