ੴ

ਸਿੱਖਬਾਣੀ · SikhBani

Ang 884

Sri Guru Granth Sahib · Raag Raamkalee · 3 shabads, 38 lines
Translations
Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਅੰਗੀਕਾਰੁ ਕੀਆ ਪ੍ਰਭਿ ਅਪਨੈ; ਬੈਰੀ ਸਗਲੇ ਸਾਧੇ ॥

angeekaar keea prabh apanai; bairee sagale saadhe |

Sant Singh KhalsaGod has made me His own, and vanquished all my enemies.
Manmohan SinghMy Lord has owned me and I have suppressed all my adversaries.
Manmohan Singh (Punjabi)ਮੇਰੇ ਸੁਆਮੀ ਨੇ ਮੈਨੂੰ ਅਪਣਾ ਲਿਆ ਹੈ ਅਤੇ ਮੈਂ ਆਪਣੇ ਸਾਰੇ ਦੁਸ਼ਮਨ ਸਿੱਧੇ ਕਰ ਲਏ ਹਨ।
Fareedkot Teekaਹੇ ਪ੍ਰਭੂ! ਤੈਨੇ ਅਪਨੇ ਜਾਨਕੈ (ਅੰਗੀਕਾਰੁ) ਪਖੁ ਕੀਆ ਹੈ ਔ ਬੈਰੀ ਸਗਲੇ ਸਾਧੇ ਹੈਂ॥
Prof. Sahib Singhਹੇ ਭਾਈ! ਪਿਆਰੇ ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣੀ ਚਰਨੀਂ ਲਾ ਲਿਆ, ਉਸ ਦੇ ਉਸ ਨੇ (ਕਾਮਾਦਿਕ) ਸਾਰੇ ਹੀ ਵੈਰੀ ਵੱਸ ਵਿਚ ਕਰ ਦਿੱਤੇ।

ਪਦ ਅਰਥ ਅੰਗੀਕਾਰੁ = ਪੱਖ, ਸਹਾਇਤਾ। ਅੰਗੀਕਾਰੁ ਕੀਆ = ਪੱਖ ਕੀਤਾ, ਅੰਗ ਨਾਲ ਲਾਇਆ, ਚਰਨਾਂ ਵਿਚ ਜੋੜਿਆ, ਬਾਂਹ ਫੜੀ। ਪ੍ਰਭਿ ਅਪਨੈ = ਆਪਣੇ ਪ੍ਰਭੂ ਨੇ। ਸਗਲੇ = ਸਾਰੇ। ਬੈਰੀ = (ਕਾਮਾਇਕ) ਵੈਰੀ। ਸਾਧੇ = ਵੱਸ ਵਿਚ ਕਰ ਦਿੱਤੇ।

SikhNet (Spanish)El Señor me ha hecho Suyo y ha destruido a todos mis enemigos; (1)

ਜਿਨਿ ਬੈਰੀ ਹੈ ਇਹੁ ਜਗੁ ਲੂਟਿਆ; ਤੇ ਬੈਰੀ ਲੈ ਬਾਧੇ ॥੧॥

jin bairee hai ihu jag loottiaa; te bairee lai baadhe |1|

Sant Singh KhalsaThose enemies who have plundered this world, have all been placed in bondage. ||1||
Manmohan SinghThe foes, who have plundered this world, Those foes I have chained.
Manmohan Singh (Punjabi)ਜਿਨ੍ਹਾਂ ਵੈਰੀਆਂ ਨੇ ਇਸ ਸੰਸਾਰ ਨੂੰ ਲੁੱਟ ਲਿਆ ਹੈ, ਉਹਨਾਂ ਵੈਰੀਆਂ ਨੂੰ ਮੈਂ ਨਰੜ ਲਿਆ ਹੈ।
Fareedkot Teekaਜਿਨੋਂ ਕਾਮਾਦੀ ਬੈਰੀਓਂ ਨੇ ਇਹ ਜਗਤ ਸਭ ਲੂਟਿਆ ਹੂਆ ਹੈ ਤੇ ਬੈਰੀ ਲੈ ਕੇ ਬਾਂਧੇ ਹੈਂ॥੧॥
Prof. Sahib Singh(ਕਾਮਾਦਿਕ) ਜਿਸ ਜਿਸ ਵੈਰੀ ਨੇ ਇਹ ਜਗਤ ਲੁੱਟ ਲਿਆ ਹੈ, (ਪ੍ਰਭੂ ਨੇ ਉਸ ਦੇ) ਉਹ ਸਾਰੇ ਵੈਰੀ ਫੜ ਕੇ ਬੰਨ੍ਹ ਦਿੱਤੇ ॥੧॥

ਪਦ ਅਰਥ ਜਿਨਿ = ਜਿਸ ਨੇ। ਜਿਨਿ ਬੈਰੀ = (ਕਾਮਾਦਿਕ) ਜਿਸ ਜਿਸ ਵੈਰੀ ਨੇ {ਨੋਟ: ਲਫ਼ਜ਼ 'ਜਿਨਿ' ਇਕ-ਵਚਨ ਹੈ}। ਤੇ = ਉਹ {ਬਹੁ-ਵਚਨ}। ਲੈ = ਫੜ ਕੇ ॥੧॥

SikhNet (Spanish)el Señor ha amarrado a esos adversarios que han ultrajado al mundo entero.

ਸਤਿਗੁਰੁ; ਪਰਮੇਸਰੁ ਮੇਰਾ ॥

satigur; paramesar meraa |

Sant Singh KhalsaThe True Guru is my Transcendent Lord.
Manmohan SinghThe True Guru, is my Supreme Lord.
Manmohan Singh (Punjabi)ਸੱਚੇ ਗੁਰੂ ਜੀ ਮੇਰੇ ਸ਼੍ਰੋਮਣੀ ਸਾਹਿਬ ਹਨ।
Fareedkot Teekaਹੇ ਪਰਮੇਸ੍ਵਰ! ਸਤਿਗੁਰੂ ਹੀ ਮੇਰਾ ਸੁਖਦਾਈ ਹੈ॥
Prof. Sahib Singhਹੇ ਭਾਈ! ਮੇਰਾ ਤਾਂ ਗੁਰੂ ਰਾਖਾ ਹੈ, ਪਰਮਾਤਮਾ ਰਾਖਾ ਹੈ (ਉਹੀ ਮੈਨੂੰ ਕਾਮਾਦਿਕ ਵੈਰੀਆਂ ਤੋਂ ਬਚਾਣ ਵਾਲਾ ਹੈ।

ਪਦ ਅਰਥ ਮੇਰਾ = ਮੇਰਾ (ਰਾਖਾ)।

SikhNet (Spanish)Oh Guru, oh Dios, perteneces a mí; cuando contemplo Tu Nombre y me apoyo en Ti,

ਅਨਿਕ ਰਾਜ ਭੋਗ ਰਸ ਮਾਣੀ; ਨਾਉ ਜਪੀ. ਭਰਵਾਸਾ ਤੇਰਾ ॥੧॥ ਰਹਾਉ ॥

anik raaj bhog ras maanee; naau japee. bharavaasaa teraa |1| rahaau |

Sant Singh KhalsaI enjoy countless pleasures of power and tasty delights, chanting Your Name, and placing my faith in You. ||1||Pause||
Manmohan SinghUttering Thy Name and putting faith in Thee, O Lord, I enjoy the dainties and pleasures of many empires. Pause.
Manmohan Singh (Punjabi)ਤੇਰਾ ਨਾਮ ਉਚਾਰਨ ਤੇ ਤੇਰੇ ਵਿੱਚ ਨਿਸਚਾ ਕਰਨ ਦੁਆਰਾ, ਹੇ ਸਾਈਂ ਮੈਂ ਅਨੇਕਾਂ ਪਾਤਿਸ਼ਾਹੀਆਂ ਦੀਆਂ ਨਿਆਮਤਾਂ ਤੇ ਅਨੰਦ ਲੁਟਦਾ ਹਾਂ। ਠਹਿਰਾਓ।
Fareedkot Teekaਜਿਨ ਕੀ ਕ੍ਰਿਪਾ ਕਰਿ ਤੇਰੇ ਨਾਮ ਕੋ ਜਪਾ ਹੈ ਅਰੁ ਤੇਰਾ ਭਰਵਾਸਾ ਧਾਰਿਆ ਹੈ। ਤਿਸ ਕਰ ਰਾਜਆਦਿ ਅਨੇਕ ਭੋਗੋਂ ਕੇ ਰਸ ਕੋ ਮਾਣਤੇ ਹੈਂ, ਭਾਵ ਆਤਮ ਅਨੰਦ ਕੇ ਅੰਤਰ ਸਰਬ ਸੁਖ ਹੈਂ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ (ਮੇਹਰ ਕਰ) ਮੈਂ ਤੇਰਾ ਨਾਮ ਜਪਦਾ ਰਹਾਂ (ਨਾਮ ਦੀ ਬਰਕਤ ਨਾਲ ਇਉਂ ਜਾਪਦਾ ਹੈ ਕਿ) ਮੈਂ ਰਾਜ ਦੇ ਅਨੇਕਾਂ ਭੋਗ ਤੇ ਰਸ ਮਾਣ ਰਿਹਾ ਹਾਂ ॥੧॥ ਰਹਾਉ ॥

ਪਦ ਅਰਥ ਮਾਣੀ = ਮਾਣੀਂ, ਮੈਂ ਮਾਣਦਾ ਹਾਂ। ਜਪੀ = ਜਪੀਂ, ਜਪਦਾ ਰਹਾਂ। ਭਰਵਾਸਾ = ਆਸਰਾ ॥੧॥ ਰਹਾਉ ॥

SikhNet (Spanish)gozo de la misma Dicha que la de tener dominios y todos los placeres del mundo.(1-Pausa)

ਚੀਤਿ ਨ ਆਵਸਿ. ਦੂਜੀ ਬਾਤਾ; ਸਿਰ ਊਪਰਿ ਰਖਵਾਰਾ ॥

cheet na aavas. doojee baataa; sir aoopar rakhavaaraa |

Sant Singh KhalsaI do not think of any other at all. The Lord is my protector, above my head.
Manmohan SinghMy protector watches over my head and I think not of another.
Manmohan Singh (Punjabi)ਮੇਰਾ ਰੱਖਿਅਕ ਮੇਰੇ ਸੀਸ ਉਤੇ ਪਹਿਰਾ ਦਿੰਦਾ ਹੈ ਅਤੇ ਮੈਂ ਹੋਰਸ ਕਿਸੇ ਦਾ ਖਿਆਲ ਹੀ ਨਹੀਂ ਕਰਦਾ।
Fareedkot Teekaਅਬ ਤੋ ਦੂਸਰੀ ਬਾਤ ਭੀ ਯਾਦ ਨਹੀਂ ਆਵਤੀ, ਕਿਉਂਕਿ ਹਮਾਰੇ ਸਿਰ ਕੇ ਊਪਰ ਜੋ ਸਤਿਗੁਰੂ ਰਾਖਾ ਹੈ॥
Prof. Sahib Singhਹੇ ਭਾਈ! ਪਰਮਾਤਮਾ (ਜਿਸ ਮਨੁੱਖ ਦੇ) ਸਿਰ ਉੱਤੇ ਰਾਖਾ ਬਣਦਾ ਹੈ, ਉਸ ਮਨੁੱਖ ਦੇ ਚਿੱਤ ਵਿਚ (ਪਰਮਾਤਮਾ ਦੇ ਨਾਮ ਤੋਂ ਬਿਨਾ, ਕਾਮਾਦਿਕ ਦਾ) ਕੋਈ ਹੋਰ ਫੁਰਨਾ ਉਠਦਾ ਹੀ ਨਹੀਂ।

ਪਦ ਅਰਥ ਚੀਤਿ = ਚਿੱਤ ਵਿਚ। ਆਵਸਿ = ਆਉਂਦੀ।

SikhNet (Spanish)Eres mi escudo, oh mi Dios, y así no pienso en nadie más que en Ti

ਬੇਪਰਵਾਹੁ ਰਹਤ ਹੈ ਸੁਆਮੀ; ਇਕ ਨਾਮ ਕੈ ਆਧਾਰਾ ॥੨॥

beparavaahu rehat hai suaamee; ik naam kai aadhaaraa |2|

Sant Singh KhalsaI am carefree and independent, when I have the Support of Your Name, O my Lord and Master. ||2||
Manmohan SinghWith the support of Thy Name alone, O Lord, I remain carefree.
Manmohan Singh (Punjabi)ਕੇਵਲ ਤੇਰੇ ਨਾਮ ਦੇ ਆਸਰੇ ਸਹਿਤ, ਹੇ ਸਾਹਿਬ! ਮੈਂ ਬੇਮੁਹਤਾਜ ਵਿਚਰਦਾ ਹਾਂ।
Fareedkot Teekaਹੇ ਸ੍ਵਾਮੀ! ਇਸੀ ਤੇ ਹਮ ਬੇਪਰਵਾਹ ਰਹਿਤੇ ਹੈਂ ਔਰ ਏਕ ਨਾਮ ਕੇ ਹੀ ਆਸਰੇ ਹੈਂ॥੨॥
Prof. Sahib Singhਹੇ ਮਾਲਕ-ਪ੍ਰਭੂ! ਸਿਰਫ਼ ਤੇਰੇ ਨਾਮ ਦੇ ਆਸਰੇ ਉਹ ਮਨੁੱਖ (ਦੁਨੀਆ ਦੀਆਂ ਹੋਰ ਗ਼ਰਜ਼ਾਂ ਵਲੋਂ) ਬੇ-ਪਰਵਾਹ ਰਹਿੰਦਾ ਹੈ ॥੨॥

ਪਦ ਅਰਥ ਰਹਤ ਹੈ = ਰਹਿੰਦਾ ਹੈ। ਸੁਆਮੀ = ਹੇ ਸੁਆਮੀ! ਕੈ ਆਧਾਰਾ = ਦੇ ਆਸਰੇ ॥੨॥

SikhNet (Spanish)y vivo sin preocupaciones apoyándome sólo en Tu Nombre.(2)

ਪੂਰਨ ਹੋਇ ਮਿਲਿਓ ਸੁਖਦਾਈ; ਊਨ. ਨ ਕਾਈ ਬਾਤਾ ॥

pooran hoe milio sukhadaaee; aoon. na kaaee baataa |

Sant Singh KhalsaI have become perfect, meeting with the Giver of peace, and now, I lack nothing at all.
Manmohan SinghMeeting with the Giver of peace, I have become perfect and am deficient in nothing.
Manmohan Singh (Punjabi)ਆਰਾਮ-ਦੇਣਹਾਰ ਹਰੀ ਦੇ ਨਾਲ ਮਿਲਣ ਦੁਆਰਾ, ਮੈਂ ਮੁਕੰਮਲ ਹੋ ਗਿਆ ਹਾਂ ਅਤੇ ਮੈਨੂੰ ਕਿਸੇ ਭੀ ਚੀਜ ਦੀ ਕਮੀ ਨਹੀਂ।
Fareedkot Teekaਹਮ ਤੋ ਪੂਰਨ ਹੋਏ ਹੈਂ ਕਿਉਂਕਿ ਸੁਖ ਦਾਤਾ ਤੂੰ ਮਿਲਿਆ ਹੈਂ, ਇਸੀ ਤੇ ਅਬ ਕਿਸੀ ਬਾਤ ਸੇ ਹਮ (ਊਨ) ਖਾਲੀ ਨਹੀਂ ਹੈ॥
Prof. Sahib Singhਹੇ ਭਾਈ! ਜਿਸ ਨੂੰ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲ ਪੈਂਦਾ ਹੈ, ਉਹ (ਉੱਚੇ ਆਤਮਕ ਗੁਣਾਂ ਨਾਲ) ਭਰਪੂਰ ਹੋ ਜਾਂਦਾ ਹੈ। ਉਹ ਕਿਸੇ ਗੱਲੇ ਮੁਥਾਜ ਨਹੀਂ ਰਹਿੰਦਾ।

ਪਦ ਅਰਥ ਹੋਇ = ਹੋ ਜਾਂਦਾ ਹੈ। ਊਨ = ਊਣਾ, ਮੁਥਾਜ। ਕਾਈ ਬਾਤਾ = ਕਿਸੇ ਗੱਲੇ।

SikhNet (Spanish)Cuando me encuentras, oh Ser Perfecto, no me quedo privado de nada;

ਤਤੁ ਸਾਰੁ ਪਰਮ ਪਦੁ ਪਾਇਆ; ਛੋਡਿ. ਨ ਕਤਹੂ ਜਾਤਾ ॥੩॥

tat saar param pad paaeaa; chhodd. na katahoo jaataa |3|

Sant Singh KhalsaI have obtained the essence of excellence, the supreme status; I shall not forsake it to go anywhere else. ||3||
Manmohan SinghI have obtained the sublime quintessence of the supreme status and forsaking it I go no where else.
Manmohan Singh (Punjabi)ਮੈਂ ਮਹਾਨ ਮਰਤਬੇ ਦੇ ਸ੍ਰੇਸ਼ਟ ਜੌਹਰ ਨੂੰ ਪਾ ਲਿਆ ਹੈ ਅਤੇ ਇਸ ਨੂੰ ਤਿਆਗ ਕੇ, ਮੈਂ ਹੋਰਸ ਕਿਧਰੇ ਨਹੀਂ ਜਾਂਦਾ।
Fareedkot Teekaਸ੍ਰੇਸ੍ਟ ਸੇ ਸ੍ਰੇਸਟ ਜੋ ਪਰਮਪਦੁ ਹੈ, ਸੋ ਹਮਨੇ ਪਾਇ ਲੀਆ ਹੈ। ਅਬ ਤਿਸ ਕੋ ਛੋਡ ਕਰ ਹਮਾਰਾ ਮਨ ਕਹੀਂ ਨਹੀਂ ਜਾਤਾ ਹੈ॥੩॥
Prof. Sahib Singhਉਹ ਮਨੁੱਖ ਜਗਤ ਦੇ ਮੂਲ-ਪ੍ਰਭੂ ਨੂੰ ਲੱਭ ਲੈਂਦਾ ਹੈ, ਉਹ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਹੈ, ਉਹ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ, ਤੇ, ਇਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਭਟਕਦਾ ॥੩॥

ਪਦ ਅਰਥ ਤਤੁ = ਮੂਲ, ਜਗਤ ਦਾ ਮੂਲ। ਸਾਰੁ = ਨਿਚੋੜ, ਅਸਲ ਜੀਵਨ-ਮਨੋਰਥ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਕਤਹੂ = ਕਿਸੇ ਹੋਰ ਪਾਸੇ ॥੩॥

SikhNet (Spanish)logro Tu Esencia de Excelencia, el más elevado Estado de Éxtasis, y si lo abandono me voy a la nada.(3)

ਬਰਨਿ. ਨ ਸਾਕਉ ਜੈਸਾ ਤੂ ਹੈ; ਸਾਚੇ ਅਲਖ ਅਪਾਰਾ ॥

baran. na saakau jaisaa too hai; saache alakh apaaraa |

Sant Singh KhalsaI cannot describe how You are, O True Lord, unseen, infinite,
Manmohan SinghO my True, Invisible and Infinite Lord, as Thou art, so I can describe Thee not.
Manmohan Singh (Punjabi)ਹੇ ਮੇਰੇ ਸੱਚੇ, ਅਦ੍ਰਿਸ਼ਟ ਅਤੇ ਬੇਅੰਤ ਸੁਆਮੀ! ਜੇਹੋ ਜਿਹਾ ਤੂੰ ਹੈਂ, ਓਹੋ ਜੇਹਾ ਮੈਂ ਤੈਨੂੰ ਬਿਆਨ ਨਹੀਂ ਕਰ ਸਕਦਾ।
Fareedkot Teekaਹੇ ਸਾਚੇ ਅਲਖ ਅਪਾਰ! ਜੈਸਾ ਤੂੰ ਹੈਂ ਤੈਸਾ ਮੈਂ ਬਰਨਨ ਨਹੀਂ ਕਰ ਸਕਤਾ ਹਾਂ॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ! ਹੇ ਅਲੱਖ! ਹੇ ਬੇਅੰਤ! ਮੈਂ ਬਿਆਨ ਨਹੀਂ ਕਰ ਸਕਦਾ ਕਿ ਤੂੰ ਕਿਹੋ ਜਿਹਾ ਹੈਂ।

ਪਦ ਅਰਥ ਬਰਨਿ ਨ ਸਾਕਉ = (ਸਾਕਉਂ) ਮੈਂ ਬਿਆਨ ਨਹੀਂ ਕਰ ਸਕਦਾ। ਸਾਚੇ = ਹੇ ਸਦਾ ਕਾਇਮ ਰਹਿਣ ਵਾਲੇ! ਅਲਖ = ਹੇ ਅਲੱਖ! ਅਲਖ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ।

SikhNet (Spanish)No Te puedo describir, oh Dios; eres mi Señor Infinito, Verdadero e Insondable.

ਅਤੁਲ ਅਥਾਹ ਅਡੋਲ ਸੁਆਮੀ; ਨਾਨਕ ਖਸਮੁ ਹਮਾਰਾ ॥੪॥੫॥

atul athaah addol suaamee; naanak khasam hamaaraa |4|5|

Sant Singh Khalsaimmeasurable, unfathomable and unmoving Lord. O Nanak, He is my Lord and Master. ||4||5||
Manmohan SinghO Nanak, my Master, is the immeasurable, Unfathomable and immovable Lord.
Manmohan Singh (Punjabi)ਹੇ ਨਾਨਕ! ਮੇਰਾ ਮਾਲਕ ਅਮਾਪ, ਬੇਥਾਹ ਅਤੇ ਅਹਿੱਲ ਸਾਹਿਬ ਹੈ।
Fareedkot Teeka(ਅਤੁਲ) ਕੋਈ ਤੇਰੇ ਸਮ ਨਹੀਂ ਵਾ ਬਿਚਾਰ ਸੇ ਪਰੇ ਅਥਾਹ ਔ ਅਡੋਲ ਹੈਂ ਤੂੰ ਹੇ ਸੁਆਮੀ! ਸ੍ਰੀ ਗੁਰੂ ਜੀ ਕਹਤੇ ਹੈਂ: ਔ ਤੂੰ ਐਸਾ ਹਮਾਰਾ ਖਸਮ ਹੈਂ॥੪॥੫॥☬ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਬੇ-ਮਿਸਾਲ ਪ੍ਰਭੂ! ਹੇ ਅਥਾਹ! ਹੇ ਅਡੋਲ ਮਾਲਕ! ਤੂੰ ਹੀ ਮੇਰਾ ਖਸਮ ਹੈਂ ॥੪॥੫॥

ਪਦ ਅਰਥ ਅਤੁਲ = ਜਿਸ ਦੇ ਗੁਣਾਂ ਨੂੰ ਤੋਲਿਆ ਨਾਹ ਜਾ ਸਕੇ, ਜਿਸ ਦੇ ਬਰਾਬਰ ਦਾ ਹੋਰ ਕੋਈ ਨਾਹ ਲੱਭ ਸਕੇ। ਥਾਹ = ਡੂੰਘਾਈ ॥੪॥੫॥

SikhNet (Spanish)Eres mi Único Maestro, Inmensurable, Incomparable e Inmutable.(4-5)

Open this shabad →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਤੂ ਦਾਨਾ. ਤੂ ਅਬਿਚਲੁ ਤੂਹੀ; ਤੂ ਜਾਤਿ ਮੇਰੀ ਪਾਤੀ ॥

too daanaa. too abichal toohee; too jaat meree paatee |

Sant Singh KhalsaYou are wise; You are eternal and unchanging. You are my social class and honor.
Manmohan SinghThou art wise, Thou art moveless and Thou art my caste and honour.
Manmohan Singh (Punjabi)ਤੂੰ ਸਿਆਣਾ ਹੈਂ, ਤੂੰ ਅਹਿੱਲ ਹੈਂ ਅਤੇ ਤੂੰ ਹੀ ਮੇਰੀ ਜਾਤ ਗੋਤ ਤੇ ਇਜਤ ਆਬਰੂ ਹੈਂ।
Fareedkot Teekaਹੇ ਹਰਿ! ਤੂੰ ਦਨਾਇ ਹੈਂ ਔ ਤੂੰ ਅਬਚਲ ਹੈਂ, ਪੁਨਹ ਤੂੰ ਹੀ ਮੇਰੀ ਜਾਤ ਹੈਂ ਤਥਾ ਤੂੰ ਹੀ ਮੇਰੀ ਪੰਗਤੀ ਹੈਂ ਵਾ ਪਤਿ ਹੈਂ॥
Prof. Sahib Singhਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਹੀ ਮੇਰੀ ਜਾਤ ਹੈਂ, ਤੂੰ ਹੀ ਮੇਰੀ ਕੁਲ ਹੈਂ (ਉੱਚੀ ਜਾਤਿ ਕੁਲ ਦਾ ਮਾਣ ਹੋਣ ਦੇ ਥਾਂ ਮੈਨੂੰ ਇਹੀ ਭਰੋਸਾ ਹੈ ਕਿ ਤੂੰ ਹੀ ਹਰ ਵੇਲੇ ਮੇਰੇ ਅੰਗ-ਸੰਗ ਹੈਂ)।

ਪਦ ਅਰਥ ਦਾਨਾ = (ਦਿਲ ਦੀ) ਜਾਣਨ ਵਾਲਾ। ਅਬਿਚਲੁ = ਅਟੱਲ, ਸਦਾ ਕਾਇਮ ਰਹਿਣ ਵਾਲਾ। ਪਾਤੀ = ਪਾਤਿ, ਕੁਲ।

SikhNet (Spanish)Eres mi Señor Sabio y Eterno; eres mi casta y mi honor.

ਤੂ ਅਡੋਲੁ. ਕਦੇ ਡੋਲਹਿ ਨਾਹੀ; ਤਾ ਹਮ ਕੈਸੀ ਤਾਤੀ ॥੧॥

too addol. kade ddoleh naahee; taa ham kaisee taatee |1|

Sant Singh KhalsaYou are unmoving - You never move at all. How can I be worried? ||1||
Manmohan SinghThou are unwavering, and waverest not ever. Then how can I fell anxiety?
Manmohan Singh (Punjabi)ਤੂੰ ਅਥਿੜਕ ਹੈਂ ਅਤੇ ਕਦਾਚਿੱਤ ਥਿੜਕਦਾ ਨਹੀਂ। ਤਦ ਮੈਨੂੰ ਕਾਹਦੀ ਚਿੰਤਾ ਹੈ?
Fareedkot Teekaਤੂੰ ਅਡੋਲ ਹੈਂ ਇਸੀ ਤੇ ਕਿਸੇ ਬਿਸੇ ਕਰ ਕੇ ਕਦੇ ਡੋਲਤਾ ਨਹੀਂ, ਤਾਂ ਹਮ ਕੋ ਕੈਸੀ ਕਿਸੇ ਕੀ (ਤਾਤੀ) ਇਛਾ ਹੈ॥੧॥
Prof. Sahib Singhਹੇ ਪਾਤਿਸ਼ਾਹ! ਮਾਇਆ ਦੇ ਝਕੋਲੇ ਤੇਰੇ ਉਤੇ ਅਸਰ ਨਹੀਂ ਕਰ ਸਕਦੇ, ਤੂੰ (ਮਾਇਆ ਦੇ ਟਾਕਰੇ ਤੇ) ਕਦੇ ਡੋਲਦਾ ਨਹੀਂ (ਜੇ ਮੇਰੇ ਉਤੇ ਤੇਰੀ ਕਿਰਪਾ ਰਹੇ ਤਾਂ) ਮੈਨੂੰ ਭੀ ਕੋਈ ਚਿੰਤਾ-ਫ਼ਿਕਰ ਪੋਹ ਨਹੀਂ ਸਕਦਾ ॥੧॥

ਪਦ ਅਰਥ ਅਡੋਲੁ = ਜਿਸ ਉਤੇ ਮਾਇਆ ਦੇ ਝਕੋਲਿਆਂ ਦਾ ਅਸਰ ਨਾਹ ਹੋ ਸਕੇ। ਤਾਤੀ = ਤਾਤਿ, ਚਿੰਤਾ ॥੧॥

SikhNet (Spanish)Si eres siempre el Mismo, oh Dios, ¿de qué puedo lamentarme? (1)

ਏਕੈ ਏਕੈ ਏਕ ਤੂਹੀ ॥

ekai ekai ek toohee |

Sant Singh KhalsaYou alone are the One and only Lord;
Manmohan SinghThou alone art my one Unique Lord.
Manmohan Singh (Punjabi)ਕੇਵਲ ਤੂੰ ਹੀ ਮੇਰਾ ਇਕੋ ਇਕ ਅਦੁੱਤੀ ਸੁਆਮੀ ਹੈਂ।
Fareedkot Teekaਤੀਨੋਂ ਕਾਲੋਂ ਮੇਂ ਏਕ ਤੂੰ ਹੀ ਬਿਆਪਕ ਹੈਂ॥
Prof. Sahib Singh(ਅਸਾਂ ਜੀਵਾਂ ਦਾ) ਇਕ ਤੂੰ ਹੀ (ਖਸਮ) ਹੈਂ, ਤੂੰ ਹੀ ਹੈਂ।

ਪਦ ਅਰਥ ਏਕੈ = ਇੱਕ ਹੀ।

SikhNet (Spanish)Eres el Uno, mi Único Dios,

ਏਕੈ ਏਕੈ ਤੂ ਰਾਇਆ ॥

ekai ekai too raaeaa |

Sant Singh KhalsaYou alone are the king.
Manmohan SinghThou alone art the one King.
Manmohan Singh (Punjabi)ਕੇਵਲ ਤੂੰ ਹੀ ਇਕੋ ਇਕ ਪਾਤਿਸ਼ਾਹ ਹੈਂ।
Fareedkot Teekaਹੇ ਰਾਜਨ! ਤੂੰ ਏਕ ਅਦੁਤੀ ਹੈਂ॥
Prof. Sahib Singhਹੇ ਪ੍ਰਭੂ ਪਾਤਿਸ਼ਾਹ! ਸਿਰਫ਼ ਇਕ ਤੂੰ ਹੀ (ਖਸਮ) ਹੈਂ, ਤੂੰ ਹੀ ਹੈਂ।

ਪਦ ਅਰਥ ਰਾਇਆ = ਹੇ ਪਾਤਿਸ਼ਾਹ!

SikhNet (Spanish)oh mi Rey,

ਤਉ ਕਿਰਪਾ ਤੇ; ਸੁਖੁ ਪਾਇਆ ॥੧॥ ਰਹਾਉ ॥

tau kirapaa te; sukh paaeaa |1| rahaau |

Sant Singh KhalsaBy Your Grace, I have found peace. ||1||Pause||
Manmohan SinghBy Thine grace, O Lord, I have obtained peace. Pause.
Manmohan Singh (Punjabi)ਤੇਰੀ ਰਹਿਮਤ ਦੁਆਰਾ, ਹੇ ਪ੍ਰਭੂ! ਮੈਨੂੰ ਅਨੰਦ ਪ੍ਰਾਪਤ ਹੋਇਆ ਹੈ। ਠਹਿਰਾਓ।
Fareedkot Teekaਹਮਨੇ ਤੋ (ਤਉ) ਤੇਰੀ ਕ੍ਰਿਪਾ ਸੇ ਹੀ ਸੁਖੁ ਪਾਇਆ ਹੈ॥੧॥ ਰਹਾਉ ॥
Prof. Sahib Singhਤੇਰੀ ਮੇਹਰ ਨਾਲ ਹੀ ਅਸੀਂ ਸੁਖ ਹਾਸਲ ਕਰਦੇ ਹਾਂ ॥੧॥ ਰਹਾਉ ॥

ਪਦ ਅਰਥ ਤਉ = ਤੇਰੀ। ਤੇ = ਤੋਂ, ਨਾਲ ॥੧॥ ਰਹਾਉ ॥

SikhNet (Spanish)y es a través de Tu Misericordia que soy bendecido con Éxtasis.(1-Pausa)

ਤੂ ਸਾਗਰੁ. ਹਮ ਹੰਸ ਤੁਮਾਰੇ; ਤੁਮ ਮਹਿ ਮਾਣਕ ਲਾਲਾ ॥

too saagar. ham hans tumaare; tum meh maanak laalaa |

Sant Singh KhalsaYou are the ocean, and I am Your swan; the pearls and rubies are in You.
Manmohan SinghThou art the sea and I am Thy swan. In Thee are pearls and rubies.
Manmohan Singh (Punjabi)ਤੂੰ ਸਮੁੰਦਰ ਹੈਂ ਅਤੇ ਮੈਂ ਤੇਰਾ ਰਾਜ ਹੰਸ। ਤੇਰੇ ਵਿੱਚ ਮੋਤੀ ਤੇ ਮਣੀਆਂ ਹਨ।
Fareedkot Teekaਹੇ ਪਰਮੇਸ੍ਵਰ! ਤੂੰ ਤੋ ਸਾਗਰ ਉਪਲਖਤ ਮਾਨ ਸਰੋਵਰ ਹੈਂ ਵਾ ਸਮੁੰਦ੍ਰ ਮਹਿ ਭੀ ਹੀਰੇ ਲਾਲੋਂ ਕੀ ਖਾਨ ਹੈਂ ਔ ਹਮ ਤੁਮਾਰੇ ਮੇਂ ਰਹਿਨੇਹਾਰੇ ਹੰਸ ਹੈਂ; ਪੁਨਹ ਤੁਮਾਰੇ ਮੇਂ ਹੀ ਮਾਣਕ ਤਥਾ ਲਾਲ ਅਰਥਾਤ ਗਿਆਨ ਵੈਰਾਗ ਹੈਂ॥
Prof. Sahib Singhਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ ਸਮੁੰਦਰ ਹੈਂ, ਅਸੀਂ ਤੇਰੇ ਹੰਸ ਹਾਂ, ਤੇਰੇ (ਚਰਨਾਂ) ਵਿਚ ਰਹਿ ਕੇ (ਤੇਰੀ ਸਿਫ਼ਤਿ-ਸਾਲਾਹ ਦੇ) ਮੋਤੀ ਤੇ ਲਾਲ ਪ੍ਰਾਪਤ ਕਰਦੇ ਹਾਂ।

ਪਦ ਅਰਥ ਸਾਗਰੁ = ਸਮੁੰਦਰ। ਹਮ = ਅਸੀਂ ਜੀਵ। ਮਹਿ = ਵਿਚ, ਅੰਦਰ। ਮਾਣਕ = ਮੋਤੀ।

SikhNet (Spanish)Eres mi mar, soy Tu cisne y estás lleno de perlas y rubíes;

ਤੁਮ ਦੇਵਹੁ. ਤਿਲੁ ਸੰਕ, ਨ ਮਾਨਹੁ; ਹਮ ਭੁੰਚਹ ਸਦਾ ਨਿਹਾਲਾ ॥੨॥

tum devahu. til sank, na maanahu; ham bhunchah sadaa nihaalaa |2|

Sant Singh KhalsaYou give, and You do not hesitate for an instant; I receive, forever enraptured. ||2||
Manmohan SinghThou givest and hesitatest not even a little. I eat and am ever happy.
Manmohan Singh (Punjabi)ਤੂੰ ਦਿੰਦਾ ਹੈਂ ਅਤੇ ਰਤਾ ਭਰ ਭੀ ਜੱਕੋ ਤੱਕੋ ਨਹੀਂ ਕਰਦਾ। ਮੈਂ ਖਾਂਦਾ ਹਾਂ ਅਤੇ ਸਦੀਵ ਹੀ ਪ੍ਰਸੰਨ ਹਾਂ।
Fareedkot Teekaਜਿਸ ਕੋ ਤੁਮ ਗਿਆਨ ਵੈਰਾਗ ਦੇਤੇ ਹੋ ਤਿਸ ਕੋ ਸੁਖੁ ਆਦਿ ਪਦਾਰਥ ਦੇਤੇ ਹੂਏ ਤਿਲ ਮਾਤ੍ਰ ਸੰਕਾ ਨਹੀਂ ਮਾਨਤੇ ਹੋ, ਔ (ਹਮ) ਦਾਸ ਸੁਖੋਂ ਕੋ ਭੋਗਤੇ ਹੂਏ ਸਦਾ ਦੁਖ ਰਹਿਤ ਹੋਤੇ ਹੈਂ॥੨॥
Prof. Sahib Singh(ਇਹ ਮੋਤੀ ਲਾਲ) ਤੂੰ ਸਾਨੂੰ ਦੇਂਦਾ ਹੈਂ (ਸਾਡੇ ਔਗੁਣਾਂ ਵਲ ਤੱਕ ਕੇ) ਤੂੰ ਦੇਣੋਂ ਰਤਾ ਭਰ ਭੀ ਝਿਜਕ ਨਹੀਂ ਕਰਦਾ। ਅਸੀਂ ਜੀਵ ਉਹ ਮੋਤੀ ਲਾਲ ਸਦਾ ਵਰਤਦੇ ਹਾਂ ਤੇ ਪ੍ਰਸੰਨ ਰਹਿੰਦੇ ਹਾਂ ॥੨॥

ਪਦ ਅਰਥ ਤਿਲੁ = ਰਤਾ ਭਰ ਭੀ। ਸੰਕ ਝਿਜਕ। ਭੁੰਚਹ = {ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ} ਅਸੀਂ ਭੋਗਦੇ ਹਾਂ। ਨਿਹਾਲਾ = ਪ੍ਰਸੰਨ ॥੨॥

SikhNet (Spanish)Das y das y de eso no hay duda y yo me regocijo y vivo siempre en Éxtasis. (2)

ਹਮ ਬਾਰਿਕ. ਤੁਮ ਪਿਤਾ ਹਮਾਰੇ; ਤੁਮ ਮੁਖਿ ਦੇਵਹੁ ਖੀਰਾ ॥

ham baarik. tum pitaa hamaare; tum mukh devahu kheeraa |

Sant Singh KhalsaI am Your child, and You are my father; You place the milk in my mouth.
Manmohan SinghI am Thine child and Thou art my Father. Thou puttest milk into my mouth.
Manmohan Singh (Punjabi)ਮੈਂ ਤੇਰਾ ਬਾਲ ਹਾਂ ਅਤੇ ਤੂੰ ਮੇਰਾ ਪਿਤਾ ਹੈਂ। ਤੂੰ ਮੇਰੇ ਮੂੰਹ ਵਿੱਚ ਦੁੱਧ ਪਾਉਂਦਾ ਹੈਂ।
Fareedkot Teekaਹਮ ਤੋ ਆਪ ਕੇ ਬਾਲਕ ਹੈਂ ਔ ਤੁਮ ਹਮਾਰੇ ਪਿਤਾ ਹੋ, ਪੁਨਹ ਤੁਮ ਹੀ ਹਮਾਰੇ ਮੁਖ ਮੇਂ ਦੂਧ ਵਾ (ਖੀਰਾ) ਥਣ ਮਾਤਾ ਕਾ ਦੇਤੇ ਹੋ। ਭਾਵ ਸੇ ਤੁਮ ਹੀ ਹਮਾਰੇ ਸੁਖ ਮੇਂ ਨਾਮ ਰੂਪ ਦੂਧ ਔ ਸਾਸਤ੍ਰ ਰੂਪ ਥਣ ਦੇ ਕੇ ਪਾਲਤੇ ਹੋ॥
Prof. Sahib Singhਹੇ ਮੇਰੇ ਪ੍ਰਭੂ-ਪਾਤਿਸ਼ਾਹ! ਅਸੀਂ ਜੀਵ ਤੇਰੇ ਬੱਚੇ ਹਾਂ, ਤੂੰ ਸਾਡਾ ਪਿਉ ਹੈਂ, ਤੂੰ ਸਾਡੇ ਮੂੰਹ ਵਿਚ ਦੁੱਧ ਪਾਂਦਾ ਹੈਂ।

ਪਦ ਅਰਥ ਮੁਖਿ = ਮੂੰਹ ਵਿਚ। ਖੀਰਾ = ਦੁੱਧ।

SikhNet (Spanish)Soy Tu niño y Tú mi Padre; me bendices con la leche de Tu Misericordia.

ਹਮ ਖੇਲਹ ਸਭਿ ਲਾਡ ਲਡਾਵਹ; ਤੁਮ ਸਦ ਗੁਣੀ ਗਹੀਰਾ ॥੩॥

ham khelah sabh laadd laddaavah; tum sad gunee gaheeraa |3|

Sant Singh KhalsaI play with You, and You caress me in every way. You are forever the ocean of excellence. ||3||
Manmohan SinghI play and Thou fondlest me in every way. Thou art ever an ocean of excellences.
Manmohan Singh (Punjabi)ਮੈਂ ਖੇਡਦਾ ਮਲ੍ਹਦਾ ਹਾਂ ਤੇ ਤੂੰ ਮੈਨੂੰ ਹਰ ਤਰ੍ਹਾਂ ਪਿਆਰ ਮੁਹੱਬਤ ਕਰਦਾ ਹੈਂ। ਤੂੰ ਸਦੀਵ ਹੀ ਗੁਣਾਂ ਦਾ ਸਮੁੰਦਰ ਹੈਂ।
Fareedkot Teekaਹਮ ਖੇਲਤੇ ਹੂਏ ਸਭ ਲਾਡੋਂ ਕੋ (ਲਡਾਵਹ) ਕਰਤੇ ਹੈਂ ਵਾ ਤੁਸੀਂ ਲਾਡ ਕਰਾਵਤੇ ਹੋ, ਪੁਨਹ ਤੁਮ ਹੀ ਸਦਾ ਗੁਨੋਂ ਕੋ (ਗਹੀਰਾ) ਸਮੁੰਦ੍ਰ ਹੋ, ਭਾਵ ਸੁਭ ਗੁਨ ਦੇਨੇਹਾਰੇ ਹੋ॥੩॥
Prof. Sahib Singh(ਤੇਰੀ ਗੋਦ ਵਿਚ) ਅਸੀਂ ਖੇਡਦੇ ਹਾਂ, ਸਾਰੇ ਲਾਡ ਕਰਦੇ ਹਾਂ, ਤੂੰ ਗੁਣਾਂ ਦਾ ਮਾਲਕ ਸਦਾ ਗੰਭੀਰ ਰਹਿੰਦਾ ਹੈਂ (ਅਸਾਂ ਬੱਚਿਆਂ ਦੇ ਔਗੁਣਾਂ ਵਲ ਨਹੀਂ ਤੱਕਦਾ) ॥੩॥

ਪਦ ਅਰਥ ਸਭਿ = ਸਾਰੇ। ਸਦ = ਸਦਾ। ਗੁਣੀ = ਗੁਣਾਂ ਦਾ ਮਾਲਕ। ਗਹੀਰਾ = ਡੂੰਘਾ, ਗੰਭੀਰ ॥੩॥

SikhNet (Spanish)Juego Contigo y Tú me cuidas, oh Tesoro de Virtud. (3)

ਤੁਮ ਪੂਰਨ. ਪੂਰਿ ਰਹੇ ਸੰਪੂਰਨ; ਹਮ ਭੀ ਸੰਗਿ ਅਘਾਏ ॥

tum pooran. poor rahe sanpooran; ham bhee sang aghaae |

Sant Singh KhalsaYou are perfect, perfectly all-pervading; I am fulfilled with You as well.
Manmohan SinghThou art Perfect and art filling all. O Perfect Lord, I too am sated in Thy company.
Manmohan Singh (Punjabi)ਤੂੰ ਮੁਕੰਮਲ ਹੈਂ ਅਤੇ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈਂ। ਹੇ ਮੁਕੰਮਲ ਮਾਲਕ! ਤੇਰੀ ਸੰਗਤ ਅੰਦਰ ਮੈਂ ਰੱਜ ਗਿਆ ਹਾਂ।
Fareedkot Teekaਹੇ (ਪੂਰਨ) ਪਰਮੇਸ੍ਵਰ! ਸੰਪੂਰਨ ਜਗਤ ਮੇਂ ਤੁਮ ਪੂਰ ਰਹੇ ਹੋ ਪੁਨਹ ਹਮ ਭੀ ਤੁਮਾਰੀ (ਸੰਗਿ) ਸੰਗਤ ਕਰਿ ਤ੍ਰਿਪਤਿ ਹੂਏ ਹੈਂ, ਭਾਵ ਲੋਕ ਆਦਿ ਈਖਣਾ ਰਹਿਤ ਹੂਏ ਹੈਂ॥
Prof. Sahib Singhਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ ਸਰਬ-ਵਿਆਪਕ ਹੈਂ, ਮੁਕੰਮਲ ਤੌਰ ਤੇ ਹਰ ਥਾਂ ਮੌਜੂਦ ਹੈਂ, ਅਸੀਂ ਜੀਵ ਭੀ ਤੇਰੇ ਚਰਨਾਂ ਵਿਚ ਰਹਿ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜੇ ਰਹਿੰਦੇ ਹਾਂ।

ਪਦ ਅਰਥ ਪੂਰਨ = ਸਰਬ-ਵਿਆਪਕ। ਪੂਰਿ ਰਹੇ = ਹਰ ਥਾਂ ਮੌਜੂਦ ਹੈ। ਸੰਪੂਰਨ = ਮੁਕੰਮਲ ਤੌਰ ਤੇ। ਸੰਗਿ = (ਤੇਰੇ) ਨਾਲ। ਅਘਾਏ = ਰੱਜ ਗਏ।

SikhNet (Spanish)Eres mi Dios Perfecto; lo compenetras todo y en Tu Compañía vivo saciado.

ਮਿਲਤ ਮਿਲਤ ਮਿਲਤ ਮਿਲਿ ਰਹਿਆ; ਨਾਨਕ ਕਹਣੁ. ਨ ਜਾਏ ॥੪॥੬॥

milat milat milat mil rahiaa; naanak kehan. na jaae |4|6|

Sant Singh KhalsaI am merged, merged, merged and remain merged; O Nanak, I cannot describe it! ||4||6||
Manmohan SinghI am blended, blended and shall remain blended with thee, O Lord. Nanak can describe not this state.
Manmohan Singh (Punjabi)ਮੈਂ ਤੇਰੇ ਨਾਲ ਅਭੇਦ, ਅਭੇਦ ਹੋ ਗਿਆ ਹਾਂ ਅਤੇ ਅਭੇਦ ਹੋਇਆ ਰਹਾਂਗਾ, ਹੇ ਸੁਆਮੀ! ਨਾਨਕ ਇਸ ਅਵਸਥਾ ਨੂੰ ਵਰਨਣ ਨਹੀਂ ਕਰ ਸਕਦਾ।
Fareedkot Teekaਜਬ ਹਮ ਨੇ ਸਰਵਣ ਸਾਧਨ ਸੇ ਮਿਲਤ ਕਰੀ ਪੁਨਹ ਮਨਨ ਸੇ ਕਰੀ ਔ ਨਿਧਿਆਸਨ ਸੇ ਮਿਲਤ ਕਰੀ ਤਬ ਹੀ ਤੂੰ (ਮਿਲਿ) ਸਾਖ੍ਯਾਤਕਾਰ ਹੋ ਰਹਾ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਅਬ ਤੂੰ ਭਿੰਨ ਨਹੀਂ ਕਹਾ ਜਾਤਾ ਅਰਥਾਤ ਤੁਮ ਹਮ ਅਬ ਅਭੇਦ ਹੂਏ ਹੈਂ॥੪॥੬॥☬ਸ੍ਰੀ ਅੰਮ੍ਰਿਤਸਰ ਬੀਚ ਕੋਈਕ ਨਿਰਤਕਾਰੀਓਂ ਨੇ ਰਾਸ ਕੇ ਨਮਿੱਤ ਅਨੇਕ ਬਾਜੇ ਬਜਾਇਕੇ ਨਿਰਤ ਕਰੀ। ਤਬ ਕਿਸੀ ਨੇ ਕਹਾ ਕਿ ਆਪ ਭੀ ਦੇਖੀਏ? ਤਿਸ ਪਰ ਦੋ ਪ੍ਰਕਾਰ ਕੀ ਰਾਸ ਕਹਿਤੇ ਹੈਂ:
Prof. Sahib Singhਹੇ ਨਾਨਕ! (ਆਖ-ਪ੍ਰਭੂ-ਪਾਤਿਸ਼ਾਹ ਦੀ ਮੇਹਰ ਨਾਲ ਜੇਹੜਾ ਜੀਵ ਉਸ ਪ੍ਰਭੂ ਨੂੰ) ਮਿਲਣ ਦਾ ਜਤਨ ਹਰ ਵੇਲੇ ਕਰਦਾ ਰਹਿੰਦਾ ਹੈ, ਉਹ ਹਰ ਵੇਲੇ ਉਸ ਵਿਚ ਮਿਲਿਆ ਰਹਿੰਦਾ ਹੈ, ਤੇ, ਉਸ ਜੀਵ ਦੀ ਉੱਚੀ ਆਤਮਕ ਅਵਸਥਾ ਦਾ ਬਿਆਨ ਨਹੀਂ ਕੀਤਾ ਜਾ ਸਕਦਾ ॥੪॥੬॥

ਪਦ ਅਰਥ ਮਿਲਤ = ਮਿਲਦਿਆਂ, ਮਿਲਣ ਦਾ ਜਤਨ ਕਰਦਿਆਂ। ਮਿਲਿ ਰਹਿਆ = (ਪੂਰਨ ਤੌਰ ਤੇ) ਮਿਲ ਜਾਂਦਾ ਹੈ ॥੪॥੬॥

SikhNet (Spanish)Dice Nanak, Te he encontrado, oh Señor, pero no puedo describir este Estado.(4-6)

Open this shabad →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਕਰ ਕਰਿ ਤਾਲ ਪਖਾਵਜੁ ਨੈਨਹੁ; ਮਾਥੈ ਵਜਹਿ ਰਬਾਬਾ ॥

kar kar taal pakhaavaj nainahu; maathai vajeh rabaabaa |

Sant Singh KhalsaMake your hands the cymbals, your eyes the tambourines, and your forehead the guitar you play.
Manmohan SinghMake thine hands the cymbals, thin eyes the kettle-drums and thy for-head the rebeck to harp upon God's goodness.
Manmohan Singh (Punjabi)ਆਪਣੇ ਹੱਥਾਂ ਨੂੰ ਛੈਣੇ, ਆਪਣੀਆਂ ਅੱਖਾਂ ਨੂੰ ਜੋੜੀ, ਅਤੇ ਆਪਣੇ ਮੱਥੇ ਨੂੰ ਵਜਾਉਣ ਲਈ ਸਰੰਦਾ ਬਣਾ।
Fareedkot Teeka(ਕਰ) ਹਾਥੋਂ ਕਰ ਜੋ ਕਾਮ ਕਰਤੇ ਹੈਂ ਇਹੀ ਤਾਲ ਕੰਸੀਆਂ ਬਜ ਰਹੀਆਂ ਹੈਂ ਔ ਨੇਤ੍ਰੋਂ ਕਰਿ ਜੋ ਰੂਪ ਦੇਖਤੇ ਹੈਂ ਏਹੀ (ਪਖਾਵਜੁ) ਜੋੜੀ ਬਾਜ ਰਹੀ ਹੈ। ਪੁਨਹ ਅਤੀ ਹੰਕਾਰੀ ਹੋਕਰਿ ਜੋ ਕਰਮ ਕਰਤੇ ਹੈਂ ਇਹ ਮਨਮੁਖੋਂ ਕਾ ਰਬਾਬ ਬਾਜਤਾ ਹੈ॥
Prof. Sahib Singhਹੇ ਭਾਈ! (ਹਰੇਕ ਜੀਵ ਦੇ) ਮੱਥੇ ਉਤੇ (ਲਿਖੇ ਲੇਖ, ਮਾਨੋ,) ਰਬਾਬ ਵੱਜ ਰਹੇ ਹਨ। ਹੱਥਾਂ ਨੂੰ ਛੈਣੇ ਬਣਾ ਕੇ ਅਤੇ ਅੱਖਾਂ ਨੂੰ ਤਬਲਾ ਬਣਾ ਕੇ (ਹਰ ਮਨੁੱਖ ਮਾਇਆ ਦਾ ਨਾਚ ਨੱਚ ਰਿਹਾ ਹੈ। ਹੱਥ ਮਾਇਆ ਕਮਾਣ ਵਿਚ ਲੱਗੇ ਪਏ ਹਨ, ਅੱਖਾਂ ਮਾਇਕ ਪਦਾਰਥਾਂ ਨੂੰ ਹੀ ਵੇਖ ਰਹੀਆਂ ਹਨ)।

ਪਦ ਅਰਥ ਕਰ = ਹੱਥ {ਬਹੁ-ਵਚਨ। ਕਰੁ = ਇੱਕ ਹੱਥ}। ਕਰਿ = {ਕ੍ਰਿਆ} ਕਰ ਕੇ, ਬਣਾ ਕੇ। ਤਾਲ = ਛੈਣੇ। ਪਖਾਵਜੁ = ਜੋੜੀ, ਤਬਲਾ। ਨੇਨਹੁ = ਅੱਖਾਂ ਨੂੰ। ਮਾਥੈ = (ਹਰੇਕ ਜੀਵ ਦੇ) ਮੱਥੇ ਉੱਤੇ (ਲਿਖੇ ਲੇਖ)। ਵਜਹਿ = ਵੱਜਦੇ ਹਨ।

SikhNet (Spanish)Sus manos son los címbalos, sus ojos el tamborín, su frente la viola,

ਕਰਨਹੁ ਮਧੁ ਬਾਸੁਰੀ ਬਾਜੈ; ਜਿਹਵਾ ਧੁਨਿ ਆਗਾਜਾ ॥

karanahu madh baasuree baajai; jihavaa dhun aagaajaa |

Sant Singh KhalsaLet the sweet flute music resound in your ears, and with your tongue, vibrate this song.
Manmohan SinghChime thou the sweet music of the flute in thine ears and with thy tongue song thou the celestial strain.
Manmohan Singh (Punjabi)ਆਪਣੇ ਕੰਨਾਂ ਅੰਦਰ ਤੂੰ ਬਾਂਸਰੀ ਦੀ ਮਿੱਠੀ ਲੈਅ ਆਲਾਪ ਅਤੇ ਆਪਣੀ ਜੀਭਾ ਨਾਲ ਤੂੰ ਬੈਕੁੰਠੀ ਕੀਰਤਨ ਗਾਇਨ ਕਰ।
Fareedkot Teekaਔ ਜਿਹਬਾ ਕਰਿ ਜੋ ਬੋਲਤੇ ਹੈਂ ਏਹ ਮਧੁਰ ਧੁਨੀ ਬਾਂਸੁਰੀ ਕੀ ਕਾਨੋਂ ਮੇਂ (ਆਗਾਜਾ) ਪਰਗਟ ਹੋਤੀ ਹੈ॥
Prof. Sahib Singh(ਹਰੇਕ ਜੀਵ ਦੇ) ਕੰਨਾਂ ਵਿਚ (ਮਾਇਆ ਦੀ ਹੀ ਸ੍ਰੋਤ ਮਾਨੋ,) ਮਿੱਠੀ (ਸੁਰ ਵਾਲੀ) ਬੰਸਰੀ ਵੱਜ ਰਹੀ ਹੈ, (ਹਰੇਕ ਜੀਵ ਨੂੰ) ਜੀਭ ਦਾ ਚਸਕਾ (ਮਾਨੋ) ਰਾਗ ਹੋ ਰਿਹਾ ਹੈ।

ਪਦ ਅਰਥ ਕਰਨਹੁ = ਕੰਨਾਂ ਵਿਚ। ਮਧੁ = ਮਧੁਰ, ਮਿੱਠੀ। ਬਾਸੁਰੀ = ਬੰਸਰੀ। ਜਿਹਵਾ = ਜੀਭ। ਧੁਨਿ = {ध्वनि} ਆਵਾਜ਼, ਲਗਨ। ਆਗਾਜਾ = ਗੱਜਦੀ ਹੈ।

SikhNet (Spanish)sus oídos hacen eco del sonido dulce de la flauta y sus labios producen la melodía

ਨਿਰਤਿ ਕਰੇ ਕਰਿ ਮਨੂਆ ਨਾਚੈ; ਆਣੇ ਘੂਘਰ ਸਾਜਾ ॥੧॥

nirat kare kar manooaa naachai; aane ghooghar saajaa |1|

Sant Singh KhalsaMove your mind like the rhythmic hand-motions; do the dance, and shake your ankle bracelets. ||1||
Manmohan SinghBringing the articles like the anklets, dance thou, O man, with the rhythmical movement of thy hands.
Manmohan Singh (Punjabi)ਪੈਰਾਂ ਦੀਆਂ ਝਾਂਜਰਾਂ ਵਰਗੀਆਂ ਵਸਤੂਆਂ ਲਿਆ ਕੇ, ਹੇ ਇਨਸਾਨ! ਆਪਣੇ ਹੱਥਾਂ ਨੂੰ ਸੁਰਤਾਲ ਅੰਦਰ ਹਿਲਾ ਕੇ ਨਾਚ ਕਰ।
Fareedkot Teekaਪੁਨਹ ਜੋ ਮਨ ਮੇਂ ਨਿਰਨਾ ਕਰਨਾ ਹੈ ਵਿਵਹਾਰੋਂ ਕਾ ਏਹ ਨਾਚਨਾ ਕਰਤੇ ਹੈਂ ਔ ਅਨੇਕ ਜੁਗਤੀਆਂ ਜੋ ਵਿਵਹਾਰੋਂ ਮੇਂ ਲਿਆਵਣੀਆਂ ਹੈਂ ਏਹੁ ਘੁੰਘਰੂਓਂ ਕਾ ਸਾਜੁ ਹੈ॥੧॥
Prof. Sahib Singh(ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਨੂੰ) ਘੁੰਘਰੂ ਆਦਿਕ ਸਾਜ ਬਣਾ ਕੇ ਹਰ ਵੇਲੇ (ਮਾਇਆ ਦੇ ਹੱਥਾਂ ਤੇ) ਨੱਚ ਰਿਹਾ ਹੈ ॥੧॥

ਪਦ ਅਰਥ ਨਿਰਤਿ = ਨਾਚ। ਕਰੇ ਕਰਿ = ਕਰਿ ਕਰਿ, ਕਰ ਕਰ ਕੇ। ਨਾਚੈ = ਨੱਚਦਾ ਹੈ। ਨਿਰਤਿ......ਨਾਚੈ = ਮਨ ਹਰ ਵੇਲੇ ਨੱਚਦਾ ਹੈ। ਆਣੇ = ਆਣਿ, ਲਿਆ ਕੇ, ਪਹਿਨ ਕੇ। ਘੂਘਰ = ਘੁੰਘਰੂ ॥੧॥

SikhNet (Spanish)Su mente trae amarradas las campanitas del deseo y así el hombre baila.(1)

ਰਾਮ ਕੋ ਨਿਰਤਿਕਾਰੀ ॥

raam ko niratikaaree |

Sant Singh KhalsaThis is the rhythmic dance of the Lord.
Manmohan SinghThis alone is the dance of the Lord.
Manmohan Singh (Punjabi)ਕੇਵਲ ਇਹ ਹੀ ਸਾਹਿਬ ਦਾ ਨਾਚ ਹੈ।
Fareedkot Teekaਹੇ ਭਾਈ! ਰਾਮ ਕਾ ਰਚਾ ਹੂਆ ਜੋ ਸੰਸਾਰੁ ਹੈ ਏਹੀ ਨਿਰਤਕਾਰੀ ਹੋ ਰਹੀ ਹੈ॥
Prof. Sahib Singh(ਹੇ ਭਾਈ! ਜਗਤ ਵਿਚ) ਪਰਮਾਤਮਾ (ਦੀ ਰਚੀ ਰਚਨਾ) ਦਾ ਨਾਚ ਹੋ ਰਿਹਾ ਹੈ।

ਪਦ ਅਰਥ ਕੋ = ਦੀ। ਨਿਰਤਿਕਾਰੀ = ਨਾਚ।

SikhNet (Spanish)Sí, así es el baile que el hombre danza para su Dios,

ਪੇਖੈ ਪੇਖਨਹਾਰੁ ਦਇਆਲਾ; ਜੇਤਾ ਸਾਜੁ ਸੀਗਾਰੀ ॥੧॥ ਰਹਾਉ ॥

pekhai pekhanahaar deaalaa; jetaa saaj seegaaree |1| rahaau |

Sant Singh KhalsaThe Merciful Audience, the Lord, sees all your make-up and decorations. ||1||Pause||
Manmohan SinghThe compassionate spectator is beholding all thy make-up and decoration. Pause.
Manmohan Singh (Punjabi)ਮਿਹਰਬਾਨ ਵੇਖਣ ਵਾਲਾ ਤੇਰੇ ਸਾਰੇ ਸਾਜ ਸਮਾਨ ਅਤੇ ਹਾਰ-ਸ਼ਿੰਗਾਰ ਨੂੰ ਵੇਖ ਰਿਹਾ ਹੈ। ਠਹਿਰਾਓ।
Fareedkot Teekaਪੁਨਹ ਜੇਤਾ ਸਾਜ ਹੈ ਤਿਸ ਕਰਿ ਸੀਗਾਰੀ ਹੂਈ ਸ੍ਰਿਸ੍ਟੀ ਕੋ ਦੇਖਨਹਾਰ ਦਿਆਲੁ ਦੇਖ ਰਹਾ ਹੈ॥੧॥ ਰਹਾਉ ॥
Prof. Sahib Singh(ਇਸ ਨਾਚ ਨੂੰ) ਵੇਖਣ ਦੀ ਸਮਰਥਾ ਵਾਲਾ ਦਇਆਵਾਨ ਪ੍ਰਭੂ (ਨਾਚ ਦੇ) ਇਸ ਸਾਰੇ ਸਾਜ ਸਿੰਗਾਰ ਨੂੰ ਆਪ ਵੇਖ ਰਿਹਾ ਹੈ ॥੧॥ ਰਹਾਉ ॥

ਪਦ ਅਰਥ ਪੇਖੈ = ਵੇਖਦਾ ਹੈ। ਪੇਖਨਹਾਰੁ = ਵੇਖਣ ਦੀ ਸਮਰਥਾ ਵਾਲਾ। ਜੇਤਾ = ਜਿਤਨਾ ਹੀ, ਸਾਰਾ ਹੀ। ਸੀਗਾਰੀ = ਸਿੰਗਾਰ ॥੧॥ ਰਹਾਉ ॥

SikhNet (Spanish)y el Señor Compasivo observa su maquillaje.(1-Pausa)

ਆਖਾਰ ਮੰਡਲੀ ਧਰਣਿ ਸਬਾਈ; ਊਪਰਿ ਗਗਨੁ ਚੰਦੋਆ ॥

aakhaar manddalee dharan sabaaee; aoopar gagan chandoaa |

Sant Singh KhalsaThe whole earth is the stage, with the canopy of the sky overhead.
Manmohan SinghThe whole earth is the arena site, over which is stretched the canopy of the sky.
Manmohan Singh (Punjabi)ਸਾਰੀ ਧਰਤੀ ਅਖਾੜੇ ਦਾ ਮੰਡਲ ਹੈ, ਜਿਸ ਦੇ ਉਤੇ ਅਸਮਾਨ ਦੀ ਚਾਨਣੀ ਤਾਣੀ ਹੋਈ ਹੈ।
Fareedkot Teekaਪੁਨਹ ਜੋ ਸਭ ਧਰਤੀ ਹੈ ਏਹੀ ਅਖਾੜੇ ਕਾ ਸਥਾਨ ਹੈ ਔ ਊਪਰ ਅਕਾਸ ਰੂਪ ਚੰਦੋਆ ਤਾਣਿਆ ਹੂਆ ਹੈ॥
Prof. Sahib Singh(ਹੇ ਭਾਈ! ਸਭ ਜੀਵਾਂ ਦੇ ਮਨਾਂ ਦੇ ਨੱਚਣ ਵਾਸਤੇ) ਸਾਰੀ ਧਰਤੀ ਅਖਾੜਾ ਬਣੀ ਹੋਈ ਹੈ, ਇਸ ਦੇ ਉੱਪਰ ਆਕਾਸ਼-ਚੰਦੋਆ ਬਣਿਆ ਤਣਿਆ ਹੋਇਆ ਹੈ।

ਪਦ ਅਰਥ ਆਖਾਰ ਮੰਡਲੀ = (ਨਿਰਤਿਕਾਰੀ ਵਾਲਾ) ਅਖਾੜਾ। ਧਰਣਿ = ਧਰਤੀ। ਸਬਾਈ = ਸਾਰੀ। ਗਗਨੁ = ਆਕਾਸ਼।

SikhNet (Spanish)El mundo entero es el estrado que tiene extendida la lona del cielo

ਪਵਨੁ ਵਿਚੋਲਾ. ਕਰਤ ਇਕੇਲਾ; ਜਲ ਤੇ ਓਪਤਿ ਹੋਆ ॥

pavan vicholaa. karat ikelaa; jal te opat hoaa |

Sant Singh KhalsaThe wind is the director; people are born of water.
Manmohan SinghThe breath acts as the sole manager and all have sprung up from the watery sperm.
Manmohan Singh (Punjabi)ਸੁਆਸ ਬਤੌਰ ਕੱਲਮਕੱਲੇ ਵਿਚੋਲੇ ਦੇ ਕੰਮ ਕਰਦਾ ਹੈ ਅਤੇ ਸਾਰੇ ਹੀ ਪਾਣੀ ਜੇਹੇ ਵੀਰਜ ਤੋਂ ਉਤਪੰਨ ਹੋਏ ਹਨ।
Fareedkot Teekaਨਿਰਤ ਬਿਖੇ ਪ੍ਰਾਣ ਪਵਣ ਵਿਚੋਲਾ ਹੈ। ਜੋ ਪਵਣ ਸਭ ਕੋ (ਇਕੇਲਾ) ਇਕਤ੍ਰ ਕਰਤਾ ਹੈ, ਭਾਵ ਪ੍ਰਾਣਾ ਕਰ ਹੀ ਸਭ ਕਾ ਮਿਲਾਪੁ ਹੈ ਵਾ ਇਕੇਲਾ ਹੀ ਸਭ ਕੋ ਮੇਲਣਾ ਕਰਤਾ ਹੈ। ਪੁਨਹ ਨਿਰਤ ਕਾ ਸਾਜ ਸਭ ਜਲ ਤੇ ਉਤਪੰਨ ਹੂਆ ਹੈ॥ ਪ੍ਰਮਾਣ-☬"ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥"☬ਪ੍ਰਸਨ: ਕੇਵਲ ਜਲ ਤੇ ਹੀ ਉਤਪੰਨ ਹੂਆ ਹੈ ਕਿ ਔਰ ਸੰਜੋਗ ਤੇ?☬ਉਤ੍ਰ:
Prof. Sahib Singh(ਜੇਹੜਾ ਸਰੀਰ) ਪਾਣੀ ਤੋਂ ਪੈਦਾ ਹੁੰਦਾ ਹੈ (ਉਸ ਦਾ ਅਤੇ ਜਿੰਦ ਦਾ) ਮਿਲਾਪ ਕਰਾਈ ਰੱਖਣ ਵਾਲਾ (ਹਰੇਕ ਜੀਵ ਦੇ ਅੰਦਰ ਚੱਲ ਰਿਹਾ ਹਰੇਕ) ਸੁਆਸ ਹੈ।

ਪਦ ਅਰਥ ਪਵਨੁ = ਹਵਾ, ਸੁਆਸ। ਵਿਚੋਲਾ = (ਜਿੰਦ ਤੇ ਸਰੀਰ ਦਾ) ਮਿਲਾਪ ਕਰਾਈ ਰੱਖਣ ਵਾਲਾ। ਜਲ ਤੇ = ਪਾਣੀ ਤੋਂ, ਪਿਤਾ ਦੀ ਬੂੰਦ ਤੋਂ। ਓਪਤਿ = ਉਤਪੱਤੀ।

SikhNet (Spanish)y el aire separa a un hombre de otro hombre, ambos creados del jugo del esperma.

ਪੰਚ ਤਤੁ ਕਰਿ ਪੁਤਰਾ ਕੀਨਾ; ਕਿਰਤ ਮਿਲਾਵਾ ਹੋਆ ॥੨॥

panch tat kar putaraa keenaa; kirat milaavaa hoaa |2|

Sant Singh KhalsaFrom the five elements, the puppet was created with its actions. ||2||
Manmohan SinghFrom the five elements, God has created the puppet, to which are attached its acts.
Manmohan Singh (Punjabi)ਪੰਜਾਂ ਮੂਲ ਅੰਸ਼ਾਂ ਤੋਂ ਵਾਹਿਗੁਰੂ ਨੇ ਕਠਪੁਤਲੀ ਰਚੀ ਹੈ, ਜਿਸ ਦੇ ਨਾਲ ਉਸ ਦੇ ਅਮਲ ਜੁੜੇ ਹੋਏ ਹਨ।
Fareedkot Teekaਇਹ ਸਰੀਰ ਰੂਪ ਪੁਤਲਾ ਪੰਚ ਤਤੋਂ ਕਰ ਪਰਮੇਸ੍ਵਰ ਨੇ ਕਰਿਆ ਹੈ, ਪੁਨਹ ਕਰਮੋਂ ਕਰ ਕੇ ਇਸ ਸਰੀਰ ਕੇ ਸਾਥ ਜੀਵ ਕਾ ਮਿਲਾਪ ਹੂਆ ਹੈ॥੨॥
Prof. Sahib Singhਪੰਜ ਤੱਤਾਂ ਨੂੰ ਮਿਲਾ ਕੇ (ਪਰਮਾਤਮਾ ਨੇ ਹਰੇਕ ਜੀਵ ਦਾ) ਸਰੀਰ ਬਣਾਇਆ ਹੋਇਆ ਹੈ। (ਜੀਵ ਦੇ ਪਿਛਲੇ ਕੀਤੇ ਹੋਏ) ਕਰਮਾਂ ਅਨੁਸਾਰ ਸਰੀਰ ਦਾ ਮਿਲਾਪ ਪ੍ਰਾਪਤ ਹੋਇਆ ਹੋਇਆ ਹੈ ॥੨॥

ਪਦ ਅਰਥ ਕਰਿ = ਕਰ ਕੇ। ਪੁਤਰਾ = ਸਰੀਰ, ਪੁਤਲਾ। ਕਿਰਤ = (ਪਿਛਲੇ ਜਨਮਾਂ ਦੇ) ਕੀਤੇ ਹੋਏ ਕਰਮਾਂ ਅਨੁਸਾਰ ॥੨॥

SikhNet (Spanish)De los cinco elementos el Señor crea al cachorro hombre y lo une con otros de su especie por virtud de sus acciones pasadas. (2)

ਚੰਦੁ ਸੂਰਜੁ ਦੁਇ. ਜਰੇ ਚਰਾਗਾ; ਚਹੁ ਕੁੰਟ ਭੀਤਰਿ ਰਾਖੇ ॥

chand sooraj due. jare charaagaa; chahu kuntt bheetar raakhe |

Sant Singh KhalsaThe sun and the moon are the two lamps which shine, with the four corners of the world placed between them.
Manmohan SinghThe Lord has lit up the two lamps of the moon and the sun and has placed them in the four corners of the world.
Manmohan Singh (Punjabi)ਸਾਹਿਬ ਨੇ ਚੰਦਰਮਾਂ ਅਤੇ ਸੂਰਜ ਦੇ ਦੋ ਦੀਵੇ ਜਲਾਏ ਹਨ ਅਤੇ ਉਹਨਾਂ ਨੂੰ ਦੁਨੀਆਂ ਦੀਆਂ ਚਾਰ ਨੁੱਕਰਾਂ ਦੇ ਵਿੱਚ ਟਿਕਾਇਆ ਹੈ।
Fareedkot Teekaਪਰਮੇਸ੍ਵਰ ਨੇ ਪੁਨਾ ਚੰਦ ਔ ਸੂਰਜ ਏਹੁ ਦੇਵੋਂ ਦੀਵੇ (ਜਰੇ) ਜਲਤੇ ਹੂਏ ਪ੍ਰਕਾਸ਼ ਕਰਨੇ ਕੇ ਲੀਏ ਚਹੁ ਕੁੰਟੋਂ ਮੇਂ ਰਾਖੇ ਹੈਂ॥
Prof. Sahib Singh(ਹੇ ਭਾਈ! ਨਿਰਤ-ਕਾਰੀ ਵਾਲੇ ਇਸ ਧਰਤਿ-ਅਖਾੜੇ ਵਿਚ) ਚੰਦ ਅਤੇ ਸੂਰਜ ਦੋ ਦੀਵੇ ਬਲ ਰਹੇ ਹਨ, ਚੌਹੀਂ ਪਾਸੀਂ (ਚਾਨਣ ਦੇਣ ਲਈ) ਟਿਕਾਏ ਹੋਏ ਹਨ।

ਪਦ ਅਰਥ ਦੁਇ = ਦੋਵੇਂ। ਜਰੇ = ਬਲ ਰਹੇ ਹਨ। ਚਰਾਗਾ = ਦੀਵੇ। ਚਹੁ ਕੁੰਟ ਭੀਤਰਿ = ਚਹੁੰਆਂ ਕੂਟਾਂ ਵਿਚ, ਸਾਰੀ ਸ੍ਰਿਸ਼ਟੀ ਵਿਚ।

SikhNet (Spanish)Las dos lámparas del sol y de la luna brillan e iluminan las cuatro esquinas del mundo.

ਦਸ ਪਾਤਉ, ਪੰਚ ਸੰਗੀਤਾ; ਏਕੈ ਭੀਤਰਿ ਸਾਥੇ ॥

das paatau, panch sangeetaa; ekai bheetar saathe |

Sant Singh KhalsaThe ten senses are the dancing girls, and the five passions are the chorus; they sit together within the one body.
Manmohan SinghThe ten, whore-like sense faculties and the five passions are the singers.
Manmohan Singh (Punjabi)ਦਸੇ ਹੀ ਵੇਸਵਾਰੂਪ ਬੋਧ-ਇੰਦਰੇ ਅਤੇ ਪੰਜੇ ਵਿਸ਼ੇ ਗਾਵਣ ਵਾਲੇ ਹਨ। ਇਕ ਸਰੀਰ ਅੰਦਰ ਉਹ ਸੰਗੀ ਸਾਥੀ ਬਣੇ ਬੈਠੇ ਹਨ।
Fareedkot Teekaਜੋ ਦਸ ਇੰਦ੍ਰੀਆਂ ਹੈਂ ਏਹੀ (ਪਾਤਉ) ਵੇਸਿਆ, ਭਾਵ ਗੋਪੀਆਂ ਹੈਂ। ਔ ਪਾਂਚ ਕਾਮਾਦੀ ਜੋ ਸੰਗੀਤਾ ਹੈਂ ਤਿਨ ਇੰਦ੍ਰੀਓਂ ਰੂਪ ਮਾਤ੍ਰੋਂ ਕੇ ਵਹੁ ਡੂਮ ਪੀਛੇ ਤਾਲ ਦੇਨੇ ਵਾਲੇ ਹੈਂ। ਪਰੰਤੂ ਏਕ ਕੇ ਬੀਚ ਹੀ ਸਾਥ ਹੈ, ਭਾਵ ਸੇ ਏਕ ਅਗ੍ਯਾਨ ਵਾ ਮਨ ਕੇ ਬੀਚ ਹੀ ਸਭ ਸਾਥ ਹੈਂ॥
Prof. Sahib Singh(ਹਰੇਕ ਜੀਵ ਦੇ) ਦਸ ਇੰਦ੍ਰੇ ਅਤੇ ਪੰਜ (ਕਾਮਾਦਿਕ) ਡੂੰਮ ਇਕੋ ਸਰੀਰ ਵਿਚ ਹੀ ਇਕੱਠੇ ਹਨ।

ਪਦ ਅਰਥ ਪਾਤਉ = ਪਾਤਰ। ਦਸ ਪਾਤਉ = ਦਸ ਪਾਤਰ, ਦਸ ਇੰਦ੍ਰੇ। ਪੰਚ = ਪੰਜ (ਕਾਮਾਇਕ)। ਸੰਗੀਤਾ = ਡੂੰਮ। ਏਕੈ ਭੀਤਰਿ = ਇਕ (ਸਰੀਰ) ਵਿਚ ਹੀ। ਸਾਥੇ = ਇਕੱਠੇ।

SikhNet (Spanish)Los diez sentidos danzan como bailarinas y los cinco deseos producen la melodía del cuerpo;

ਭਿੰਨ ਭਿੰਨ ਹੋਇ ਭਾਵ ਦਿਖਾਵਹਿ; ਸਭਹੁ ਨਿਰਾਰੀ ਭਾਖੇ ॥੩॥

bhin bhin hoe bhaav dikhaaveh; sabhahu niraaree bhaakhe |3|

Sant Singh KhalsaThey all put on their own shows, and speak in different languages. ||3||
Manmohan SinghThey are dallying separately and all speak different tongues.
Manmohan Singh (Punjabi)ਉਹ ਅਲਹਿਦਾ ਅਲਹਿਦਾ ਨਾਜ਼-ਨਖਰੇ ਕਰਦੇ ਹਨ ਅਤੇ ਸਾਰੇ ਵੱਖਰੀਆਂ ਵੱਖਰੀਆਂ ਬੋਲੀਆਂ ਬੋਲਦੇ ਹਨ।
Fareedkot Teekaਇਹ ਇੰਦ੍ਰੇ ਜੁਦੇ ਜੁਦੇ ਹੋਇਕੈ ਭਾਵ ਦਿਖਾਵਤੇ ਹੈਂ, ਭਾਵ ਅਪਨੇ ਅਪਨੇ ਬਿਖ੍ਯੋਂ ਕੀ ਤਰਫ ਖੈਂਚਤੇ ਹੈਂ। ਔ ਸਭ ਕੀ ਨਿਆਰੀ ਨਿਆਰੀ ਬੋਲੀ ਹੈ, ਭਾਵ ਸਭ ਕਾ ਜੁਦਾ ਜੁਦਾ ਰਸੁ ਹੈ॥੩॥
Prof. Sahib Singhਇਹ ਸਾਰੇ ਵੱਖ-ਵੱਖ ਹੋ ਕੇ ਆਪੋ ਆਪਣੇ ਭਾਵ (ਕਲੋਲ) ਵਿਖਾ ਰਹੇ ਹਨ, ਸਭਨਾਂ ਵਿਚ ਵੱਖਰੀ ਵੱਖਰੀ ਪ੍ਰੇਰਨਾ (ਕਾਮਨਾ) ਹੈ ॥੩॥

ਪਦ ਅਰਥ ਹੁਇ = ਹੋ ਕੇ। ਭਿੰਨ = ਵੱਖਰੇ। ਦਿਖਾਵਹਿ = ਵਿਖਾਂਦੇ ਹਨ। ਸਭਹੁ = ਸਭਨਾਂ ਵਿਚ। ਨਿਰਾਰੀ = ਨਿਰਾਲੀ, ਵੱਖਰੀ। ਭਾਖੇ = ਬੋਲੀ, ਪ੍ਰੇਰਨਾ, ਕਾਮਨਾ ॥੩॥

SikhNet (Spanish)con sus labios todos expresan los deseos de su mente. (3)

ਘਰਿ ਘਰਿ ਨਿਰਤਿ ਹੋਵੈ ਦਿਨੁ ਰਾਤੀ; ਘਟਿ ਘਟਿ ਵਾਜੈ ਤੂਰਾ ॥

ghar ghar nirat hovai din raatee; ghatt ghatt vaajai tooraa |

Sant Singh KhalsaIn each and every home there is dancing, day and night; in each and every home, the bugles blow.
Manmohan SinghIn every house there is dancing day and night and in every heart the bugles sound.
Manmohan Singh (Punjabi)ਹਰ ਇਕਗ੍ਰਹਿ ਅੰਦਰ ਦਿਨ ਰਾਤ ਨਾਚ ਹੁੰਦਾ ਹੈ ਅਤੇ ਹਰ ਦਿਲ ਵਿੱਚ ਬਿਗਲ ਵੱਜਦੇ ਹਨ।
Fareedkot Teekaਸਰੀਰ ਸਰੀਰ ਮੇਂ ਰਾਤ ਦਿਨ ਨਿਰਤ ਹੋ ਰਹੀ ਔ ਘਟੋਂ ਘਟੋਂ ਮੇਂ ਸੰਕਲਪ ਰੂਪ ਵਾਜਾ ਵਜ ਰਹਾ ਹੈ॥
Prof. Sahib Singhਹੇ ਭਾਈ! ਦਿਨ ਰਾਤ ਹਰੇਕ (ਜੀਵ ਦੇ ਹਰੇਕ) ਇੰਦ੍ਰੇ ਵਿਚ ਇਹ ਨਾਚ ਹੋ ਰਿਹਾ ਹੈ। ਹਰੇਕ ਸਰੀਰ ਵਿਚ ਮਾਇਆ ਦਾ ਵਾਜਾ ਵੱਜ ਰਿਹਾ ਹੈ।

ਪਦ ਅਰਥ ਘਰਿ ਘਰਿ = ਹਰੇਕ ਘਰ ਵਿਚ, ਹਰੇਕ ਇੰਦ੍ਰੇ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਤੂਰਾ = (ਮਾਇਆ ਦਾ) ਵਾਜਾ।

SikhNet (Spanish)Tal es la danza eterna que el hombre realiza al compás de la flauta de Maya.

ਏਕਿ ਨਚਾਵਹਿ. ਏਕਿ ਭਵਾਵਹਿ; ਇਕਿ ਆਇ ਜਾਇ ਹੋਇ ਧੂਰਾ ॥

ek nachaaveh. ek bhavaaveh; ik aae jaae hoe dhooraa |

Sant Singh KhalsaSome are made to dance, and some are whirled around; some come and some go, and some are reduced to dust.
Manmohan SinghSome He makes dance in worldly pursuits, other He whirls round in existences, and still other come dust in coming and going.
Manmohan Singh (Punjabi)ਇਕਨਾਂ ਨੂੰ ਉਹ ਸੰਸਾਰੀ ਵਿਹਾਰਾਂ ਵਿੱਚ ਨਚਾਉਂਦਾ ਹੈ, ਇਕਨਾਂ ਨੂੰ ਉਹ ਜੂਨੀਆਂ ਅੰਦਰ ਭੁਆਉਂਦਾ ਹੈ ਅਤੇ ਇਕ ਆਉਣ ਤੇ ਜਾਣ ਵਿੱਚ ਮਿੱਟੀ ਹੋ ਜਾਂਦੇ ਹਨ।
Fareedkot Teekaਵਹੁ ਪਰਮੇਸਰ ਕਰਮੋਂ ਕੇ ਅਨੁਸਾਰ ਇਕਨਾ ਕੋ ਚੌਰਾਸੀ ਮੇਂ ਨਚਾਵਤਾ ਹੈ ਔਰ ਇਕਨਾ ਕੋ ਅਪਨੀ ਤਰਫ ਭਵਾਇ ਲੇਤਾ ਹੈ, ਸੋ ਭਜਨ ਮੇਂ ਲਾਏ ਹੈਂ ਔਰ ਜੋ ਨਾਚਤੇ ਹੈਂ, ਸੋ ਜਨਮਤੇ ਮਰਤੇ ਗਰਦ ਮੇਂ ਮਿਲਤੇ ਹੈਂ॥
Prof. Sahib Singhਮਾਇਆ ਦੇ ਕਈ ਵਾਜੇ ਜੀਵਾਂ ਨੂੰ ਨਚਾ ਰਹੇ ਹਨ, ਕਈ ਵਾਜੇ ਜੀਵਾਂ ਨੂੰ ਭਟਕਾਂਦੇ ਫਿਰਦੇ ਹਨ, ਬੇਅੰਤ ਜੀਵ (ਇਹਨਾਂ ਦੇ ਪ੍ਰਭਾਵ ਹੇਠ) ਖ਼ੁਆਰ ਹੋ ਹੋ ਕੇ ਜਨਮ ਮਰਨ ਦੇ ਗੇੜ ਵਿਚ ਪੈ ਰਹੇ ਹਨ।

ਪਦ ਅਰਥ ਏਕਿ = ('ਏਕ' ਤੋਂ ਬਹੁ-ਵਚਨ} ਮਾਇਆ ਦੇ ਕਈ ਵਾਜੇ। ਨਚਾਵਹਿ = (ਜੀਵਾਂ ਨੂੰ) ਨਚਾਂਦੇ ਹਨ। ਭਵਾਵਹਿ = ਭਟਕਾਂਦੇ ਫਿਰਦੇ ਹਨ। ਇਕਿ = ਬੇਅੰਤ ਜੀਵ। ਹੋਇ ਧੂਰਾ = ਮਿੱਟੀ ਹੋ ਕੇ, ਰੁਲ ਕੇ, ਖ਼ੁਆਰ ਹੋ ਕੇ। ਆਇ = ਆ ਕੇ। ਜਾਇ = ਜਾ ਕੇ, ਮਰ ਕੇ। ਆਇ ਜਾਇ = ਜਨਮ ਮਰਨ ਦੇ ਗੇੜ ਵਿਚ ਪੈ ਕੇ।

SikhNet (Spanish)Algunos bailan; otros dan vueltas y sólo alguno sale del baile y se inmerge en el polvo.

ਕਹੁ ਨਾਨਕ. ਸੋ ਬਹੁਰਿ, ਨ ਨਾਚੈ; ਜਿਸੁ ਗੁਰੁ ਭੇਟੈ ਪੂਰਾ ॥੪॥੭॥

kahu naanak. so bahur, na naachai; jis gur bhettai pooraa |4|7|

Sant Singh KhalsaSays Nanak, one who meets with the True Guru, does not have to dance the dance of reincarnation again. ||4||7||
Manmohan SinghSays Nanak, he who meets with the Perfect Guru, dances not again.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ ਜੋ ਪੂਰਨ ਗੁਰਦੇਵ ਜੀ ਨੂੰ ਮਿਲ ਪੈਂਦਾ ਹੈ, ਉਹ ਮੁੜ ਕੇ ਨੱਚਦਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਫੇਰ ਇਸ ਰਾਸ ਮੇਂ ਨਹੀਂ ਨਚਤੇ ਜਿਨ ਕੋ ਗੁਰੂ ਪੂਰਾ ਮਿਲਿਆ ਹੈ ॥੪॥੭॥☬ਅਬ ਗੁਰਮੁਖੋਂ ਕੀ ਰਾਸ ਕਹਿਤੇ ਹੈਂ:
Prof. Sahib Singhਨਾਨਕ ਆਖਦਾ ਹੈ- ਜਿਸ ਜੀਵ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ (ਮਾਇਆ ਦੇ ਹੱਥਾਂ ਤੇ) ਮੁੜ ਮੁੜ ਨਹੀਂ ਨੱਚਦਾ ॥੪॥੭॥

ਪਦ ਅਰਥ ਨਾਨਕ = ਹੇ ਨਾਨਕ! ਬਹੁਰਿ = ਮੁੜ ਮੁੜ। ਜਿਸੁ ਭੇਟੈ = ਜਿਸ ਨੂੰ ਮਿਲ ਪੈਂਦਾ ਹੈ ॥੪॥੭॥

SikhNet (Spanish)Dice Nanak, sólo aquél que encuentra al Guru Verdadero nunca vuelve a bailar al son de Maya y de la reencarnación.(4-7)

Open this shabad →

Ang 884 of 1430