ਸੂਹੀ ਮਹਲਾ ੧ ॥
soohee mahalaa 1 |
Sant Singh KhalsaSoohee, First Mehl:
Manmohan SinghSuhi, 1st Guru.
Manmohan Singh (Punjabi)ਸੂਹੀ ਪਹਿਲੀ ਪਾਤਿਸ਼ਾਹੀ।
SikhNet (Spanish)Suji, Mejl Guru Nanak, Primer Canal Divino.
ਜਿਉ ਆਰਣਿ ਲੋਹਾ ਪਾਇ; ਭੰਨਿ ਘੜਾਈਐ ॥
jiau aaran lohaa paae; bhan gharraaeeai |
Sant Singh KhalsaAs iron is melted in the forge and re-shaped,
Manmohan SinghPutting in a furnace, as the iron is melted and refashioned,
Manmohan Singh (Punjabi)ਭੱਠੀ ਵਿੱਚ ਪਾ ਕੇ ਜਿਸ ਤਰ੍ਹਾਂ ਲੋਹਾ ਪਿਘਲਾ ਕੇ ਨਵੇਂ ਸਿਰਿਓਂ ਘੜਿਆ ਜਾਂਦਾ ਹੈ,
Fareedkot Teekaਜੈਸੇ ਲੁਹਾਰ ਕੀ (ਆਰਣਿ) ਭਠੀ ਮੇਂ ਪਾਇਕੇ ਲੋਹੇ ਕੋ ਤਪਾਈਤਾ ਹੈ ਅਰ ਭੰਨ ਕੇ ਘੜੀਤਾ ਹੈ॥
Prof. Sahib Singhਜਿਵੇਂ ਭੱਠੀ ਵਿਚ ਲੋਹਾ ਪਾ ਕੇ (ਤੇ) ਗਾਲ ਕੇ (ਨਵੇਂ ਸਿਰੇ) ਘੜਿਆ ਜਾਂਦਾ ਹੈ (ਲੋਹੇ ਤੋਂ ਕੰਮ ਆਉਣ ਵਾਲੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ)ਪਦ ਅਰਥ ਆਰਣਿ = ਭੱਠੀ ਵਿਚ। ਭੰਨਿ = ਭੰਨ ਕੇ, ਗਾਲ ਕੇ।
SikhNet (Spanish)Así como el hierro es fundido en el horno y después vuelto a moldear,
ਤਿਉ ਸਾਕਤੁ ਜੋਨੀ ਪਾਇ; ਭਵੈ ਭਵਾਈਐ ॥੧॥
tiau saakat jonee paae; bhavai bhavaaeeai |1|
Sant Singh Khalsaso is the godless materialist reincarnated, and forced to wander aimlessly. ||1||
Manmohan Singhso is the materialist cast into existences and made to roam and ramble about.
Manmohan Singh (Punjabi)ਇਸ ਤਰ੍ਹਾਂ ਹੀ ਮਾਦਾ-ਪ੍ਰਸਬਤ ਜੂਨੀਆਂ ਵਿੱਚ ਪਾ ਕੇ ਭੁਆਇਆ ਤੇ ਭਟਕਾਇਆ ਜਾਂਦਾ ਹੈ।
Fareedkot Teekaਤੈਸੇ ਹੀ ਸਾਕਤ ਕੋ ਜੋਨੀ ਮੇਂ ਪਾਇਕੇ ਸਜਾਇ ਦੇਤੇ ਹੈਂ ਔਰ ਕਰਮੋਂ ਕਾ ਭਵਾਯਾ ਜੋਨੀਓਂ ਮੇਂ ਭੌਂਦਾ ਹੈ॥੧॥
Prof. Sahib Singhਤਿਵੇਂ ਮਾਇਆ-ਵੇੜ੍ਹਿਆ ਜੀਵ ਜੂਨਾਂ ਵਿਚ ਪਾਇਆ ਜਾਂਦਾ ਹੈ, ਜਨਮ ਮਰਨ ਦੇ ਗੇੜ ਵਿਚ ਪਾਇਆ ਹੋਇਆ ਗੇੜ ਵਿਚ ਚੱਕਰ ਲਾਂਦਾ ਹੈ (ਤੇ ਆਖ਼ਿਰ ਗੁਰੂ ਦੀ ਮੇਹਰ ਨਾਲ ਸੁਮਤਿ ਸਿੱਖਦਾ ਹੈ) ॥੧॥ਪਦ ਅਰਥ ਸਾਕਤੁ = ਰੱਬ ਨਾਲੋਂ ਟੁੱਟਾ ਹੋਇਆ ਮਨੁੱਖ, ਮਾਇਆ-ਵੇੜ੍ਹਿਆ ਜੀਵ। ਭਵੈ = ਭਟਕਦਾ ਹੈ, ਭੌਂਦਾ ਹੈ। ਭਵਾਈਐ = (ਜੂਨਾਂ ਵਿਚ) ਪਾਇਆ ਜਾਂਦਾ ਹੈ ॥੧॥
SikhNet (Spanish)así el malhechor es puesto en el vientre una y otra vez.(1)
ਬਿਨੁ ਬੂਝੇ. ਸਭੁ ਦੁਖੁ; ਦੁਖੁ ਕਮਾਵਣਾ ॥
bin boojhe. sabh dukh; dukh kamaavanaa |
Sant Singh KhalsaWithout understanding, everything is suffering, earning only more suffering.
Manmohan SinghWithout understanding the Lord there is all distress and man earns nothing but distress.
Manmohan Singh (Punjabi)ਸੁਆਮੀ ਨੂੰ ਸਮਝਣ ਦੇ ਬਾਝੋਂ ਸਾਰੇ ਪਾਸੇ ਤਕਲੀਫ ਹੀ ਹੈ ਅਤੇ ਆਦਮੀ ਨਿਰੀਪੁਰੀ ਤਕਲੀਫ ਹੀ ਖੱਟਦਾ ਹੈ।
Fareedkot Teekaਬਿਨਾਂ ਸਮਝ ਤੋਂ ਸਭ ਦੁਖ ਹੀ ਦੁਖ ਕਾ ਕਮਾਵਣਾ ਕਰਤਾ ਹੈ॥
Prof. Sahib Singh(ਸਹੀ ਜੀਵਨ-ਜਾਚ) ਸਮਝਣ ਤੋਂ ਬਿਨਾ ਮਨੁੱਖ (ਜੇਹੜਾ ਭੀ) ਕਰਮ ਕਰਦਾ ਹੈ ਦੁੱਖ (ਪੈਦਾ ਕਰਨ ਵਾਲਾ ਕਰਦਾ ਹੈ) ਦੁੱਖ ਹੀ ਦੁੱਖ (ਸਹੇੜਦਾ ਹੈ)।
SikhNet (Spanish)Sin comprender al Señor, uno no gana más que dolor;
ਹਉਮੈ ਆਵੈ ਜਾਇ; ਭਰਮਿ ਭੁਲਾਵਣਾ ॥੧॥ ਰਹਾਉ ॥
haumai aavai jaae; bharam bhulaavanaa |1| rahaau |
Sant Singh KhalsaIn his ego, he comes and goes, wandering in confusion, deluded by doubt. ||1||Pause||
Manmohan SinghIn ego, he comes and goes and ever strays in superstition. Pause.
Manmohan Singh (Punjabi)ਹੰਕਾਰ ਅੰਦਰ ਉਹ ਆਉਂਦਾ ਤੇ ਜਾਂਦਾ ਹੈ ਅਤੇ ਸਦਾ ਹੀ ਸੰਦੇਹ ਅੰਦਰ ਭੁਲਿਆ ਫਿਰਦਾ ਹੈ। ਠਹਿਰਾਉ।
Fareedkot Teekaਔਰ ਭ੍ਰਮ ਨੇ ਭੁਲਾਵਣਾਂ ਕੀਆ ਹੂਆ ਮਨ ਹੰਤਾ ਮਮਤਾ ਕਰ ਕੇ ਆਵੈ ਜਾਇ, ਭਾਵ ਜਨਮਤਾ ਮਰਤਾ ਹੈ॥੧॥ ਰਹਾਉ ॥☬ਐਸੇ ਬੇਨਤੀ ਕਰ:
Prof. Sahib Singhਹਉਮੈ ਦੇ ਕਾਰਨ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਆਵੈ ਜਾਇ = ਜੰਮਦਾ ਮਰਦਾ ਹੈ ॥੧॥ ਰਹਾਉ ॥
SikhNet (Spanish)perdido en su ego, uno va y viene y es desviado siempre por la duda. (1-Pausa)
ਤੂੰ ਗੁਰਮੁਖਿ ਰਖਣਹਾਰੁ; ਹਰਿ ਨਾਮੁ ਧਿਆਈਐ ॥
toon guramukh rakhanahaar; har naam dhiaaeeai |
Sant Singh KhalsaYou save those who are Gurmukh, O Lord, through meditation on Your Naam.
Manmohan SinghThou, O God, ever savest through the Guru, so let the mortal contemplate God's Name.
Manmohan Singh (Punjabi)ਤੂੰ ਹੇ ਵਾਹਿਗੁਰੂ! ਸਦਾ ਗੁਰਾਂ ਦੇ ਰਾਹੀਂ ਰੱਖਿਆ ਕਰਦਾ ਹੈਂ, ਇਸ ਲਈ ਪ੍ਰਾਣੀ ਨੂੰ ਹਰੀ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ।
Fareedkot Teekaਹੇ ਹਰੀ! ਤੂੰ ਗੁਰਮੁਖੋਂ ਨੂੰ ਰਖਣਹਾਰਾ ਹੈਂ, ਇਹ ਦਯਾ ਕਰ ਤਾਂ ਤੇ ਤੇਰਾ ਨਾਮ ਧ੍ਯਾਵਣਾ ਕਰੀਏ॥
Prof. Sahib Singhਹੇ ਪ੍ਰਭੂ! (ਭਟਕ ਭਟਕ ਕੇ ਆਖ਼ਿਰ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤੂੰ ਉਸ ਨੂੰ (ਚੌਰਾਸੀ ਦੇ ਗੇੜ ਤੋਂ) ਬਚਾਂਦਾ ਹੈਂ; ਉਹ, ਹੇ ਪ੍ਰਭੂ! ਤੇਰਾ ਨਾਮ ਸਿਮਰਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆ ਮਨੁੱਖ।
SikhNet (Spanish)Oh Señor, siempre nos salvas a través del Guru, vivimos en Tu Nombre,
ਮੇਲਹਿ ਤੁਝਹਿ ਰਜਾਇ; ਸਬਦੁ ਕਮਾਈਐ ॥੨॥
meleh tujheh rajaae; sabad kamaaeeai |2|
Sant Singh KhalsaYou blend with Yourself, by Your Will, those who practice the Word of the Shabad. ||2||
Manmohan SinghBy Thine will, O Lord, man practises the Name and Thou unitest him with thyself.
Manmohan Singh (Punjabi)ਤੇਰੀ ਰਜ਼ਾ ਦੁਆਰਾ, ਹੇ ਸਾਹਿਬ! ਬੰਦਾ ਨਾਮ ਦੀ ਕਮਾਈ ਕਰਦਾ ਹੈ ਅਤੇ ਤੂੰ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teeka(ਤੁਝਹਿ) ਤੇਰੀ ਰਜਾਇ ਹੋਵੈ ਤਾਂ ਗੁਰੂ ਮੇਲੇ, ਪੁਨਾ ਤਿਨ ਕਾ ਉਪਦੇਸ਼ ਕਮਾਵਣਾ ਕਰੀਏ॥੨॥
Prof. Sahib Singhਗੁਰੂ (ਭੀ) ਤੂੰ ਆਪਣੀ ਰਜ਼ਾ ਅਨੁਸਾਰ ਹੀ ਮਿਲਾਂਦਾ ਹੈਂ (ਜਿਸ ਨੂੰ ਮਿਲਦਾ ਹੈ) ਉਹ ਗੁਰੂ ਦੇ ਸ਼ਬਦ ਨੂੰ ਕਮਾਂਦਾ ਹੈ (ਗੁਰ-ਸ਼ਬਦ ਅਨੁਸਾਰ ਆਚਰਨ ਬਣਾਂਦਾ ਹੈ) ॥੨॥ਪਦ ਅਰਥ ਮੇਲਹਿ = (ਹੇ ਪ੍ਰਭੂ!) ਤੂੰ (ਗੁਰੂ) ਮਿਲਾਂਦਾ ਹੈਂ ॥੨॥
SikhNet (Spanish)si tal es Tu Voluntad, únenos en Tu Ser para poder practicar la Palabra del Shabd del Guru. (2)
ਤੂੰ ਕਰਿ ਕਰਿ ਵੇਖਹਿ ਆਪਿ; ਦੇਹਿ ਸੁ ਪਾਈਐ ॥
toon kar kar vekheh aap; dehi su paaeeai |
Sant Singh KhalsaYou created the Creation, and You Yourself gaze upon it; whatever You give, is received.
Manmohan SinghCreating the creation, Thou thyself beholdest it. Whatever Thou givest, that one obtains.
Manmohan Singh (Punjabi)ਰਚਨਾ ਨੂੰ ਰਚ ਕੇ, ਤੂੰ ਖੁਦ ਇਸ ਨੂੰ ਦੇਖ ਰਿਹਾ ਹੈਂ। ਜੋ ਕੁਛ ਤੂੰ ਕਿਸੇ ਨੂੰ ਦਿੰਦਾ ਹੈਂ ਉਹ ਹੀ ਇਹ ਪਾਉਂਦਾ ਹੈ।
Fareedkot Teekaਹੇ ਪਰਮੇਸਰ! ਤੂੰ ਰਚ ਕਰ ਕੇ ਆਪ ਹੀ ਸਭ ਕੋ ਦੇਖ ਰਹਾ ਹੈਂ, ਅਰ ਜੋ ਅਸਮਦਾਦਿ ਜੀਵਾਂ ਕੋ ਦੇਤਾ ਹੈਂ, ਸੋ ਪਾਈਤਾ ਹੈ॥
Prof. Sahib Singhਹੇ ਪ੍ਰਭੂ! ਜੀਵ ਪੈਦਾ ਕਰ ਕੇ ਇਹਨਾਂ ਦੀ ਸੰਭਾਲ ਭੀ ਤੂੰ ਆਪ ਹੀ ਕਰਦਾ ਹੈਂ। ਜੋ ਕੁਝ ਤੂੰ ਦੇਂਦਾ ਹੈਂ ਉਹੀ ਜੀਵਾਂ ਨੂੰ ਮਿਲਦਾ ਹੈ।ਪਦ ਅਰਥ ਦੇਹਿ = ਜੋ ਤੂੰ ਦੇਂਦਾ ਹੈਂ।
SikhNet (Spanish)Tú haces y ves todo y nosotros obtenemos sólo lo que Tú nos das, pues sólo Tú creas,
ਤੂ ਦੇਖਹਿ ਥਾਪਿ ਉਥਾਪਿ; ਦਰਿ ਬੀਨਾਈਐ ॥੩॥
too dekheh thaap uthaap; dar beenaaeeai |3|
Sant Singh KhalsaYou watch, establish and disestablish; You keep all in Your vision at Your Door. ||3||
Manmohan SinghThou seest, createst and destroyest all, Everyone Thou keepest in Thy eye, O Lord.
Manmohan Singh (Punjabi)ਤੂੰ ਸਾਰਿਆਂ ਨੂੰ ਵੇਖਦਾ, ਰਚਦਾ ਅਤੇ ਢਾਉਂਦਾ ਹੈਂ ਹਰ ਕਿਸੇ ਨੂੰ ਤੂੰ ਆਪਣੀ ਅੱਖਾਂ ਹੇਠ ਰੱਖਦਾ ਹੈਂ, ਹੇ ਸਾਈਂ।
Fareedkot Teekaਤੂੰ ਥਾਪ ਉਥਾਪਕੇ (ਦਰਿ) ਅੰਦਰ (ਬੀਨਾਈਐ) ਨਿਗਾ ਦੇ ਦੇਖਤਾ ਹੈਂ; ਵਾ (ਦਰਬੀ) ਕਛੜੀ ਦੇ ਨਿਯਾਇ ਕਰ ਦੇਖਤਾ ਹੈਂ; ਵਾ ਤੇਰੇ ਨਾਮ ਵਾਲੇ (ਦਰਬੀ) ਧਨੀ ਹੈਂ॥੩॥
Prof. Sahib Singhਤੂੰ ਆਪ ਪੈਦਾ ਕਰਦਾ ਹੈਂ ਆਪ ਨਾਸ ਕਰਦਾ ਹੈਂ, ਸਭ ਦੀ ਤੂੰ ਆਪਣੀ ਨਿਗਰਾਨੀ ਵਿਚ ਸੰਭਾਲ ਕਰਦਾ ਹੈਂ ॥੩॥ਪਦ ਅਰਥ ਥਾਪਿ = ਰਚ ਕੇ। ਉਥਾਪਿ = ਨਾਸ ਕਰ ਕੇ। ਦਰਿ = ਅੰਦਰ, ਵਿਚ। ਬੀਨਾਈਐ = ਬੀਨਾਈ, ਨਿਗਾਹ, ਨਜ਼ਰ ॥੩॥
SikhNet (Spanish)destruyes y conservas todo en Tu Mirada.(3)
ਦੇਹੀ ਹੋਵਗਿ ਖਾਕੁ; ਪਵਣੁ ਉਡਾਈਐ ॥
dehee hovag khaak; pavan uddaaeeai |
Sant Singh KhalsaThe body shall turn to dust, and the soul shall fly away.
Manmohan SinghThe body shall become dust and the soul shall fly away.
Manmohan Singh (Punjabi)ਸਰੀਰ ਮਿੱਟੀ ਹੋ ਜਾਏਗਾ ਅਤੇ ਭਉਰਾ ਉਡ ਜਾਏਗਾ।
Fareedkot Teekaਇਸ ਦੇਹੀ ਨੇ ਤੋ ਖਾਕ ਹੋ ਜਾਨਾ ਹੈ, (ਪਵਣੁ) ਪ੍ਰਾਣਾਸਹਿਤ ਲਿੰਗ ਸਰੀਰ ਭੀ ਚਲਾ ਜਾਵੇਗਾ॥
Prof. Sahib Singhਜਦੋਂ (ਸਰੀਰ ਵਿਚੋਂ) ਸੁਆਸ ਨਿਕਲ ਜਾਂਦਾ ਹੈ ਤਾਂ ਸਰੀਰ ਮਿੱਟੀ ਹੋ ਜਾਂਦਾ ਹੈ।ਪਦ ਅਰਥ ਹੋਵਗਿ = ਹੋ ਜਾਇਗੀ। ਪਵਣੁ = ਸੁਆਸ।
SikhNet (Spanish)Cuando el cuerpo es hecho cenizas y esparcido por los vientos,
ਇਹੁ ਕਿਥੈ. ਘਰੁ ਅਉਤਾਕੁ; ਮਹਲੁ. ਨ ਪਾਈਐ ॥੪॥
eihu kithai. ghar aautaak; mehal. na paaeeai |4|
Sant Singh KhalsaSo where are their homes and resting places now? They do not find the Mansion of the Lord's Presence, either. ||4||
Manmohan SinghWhere are gone these homes and sitting places of the mortal? Now he hinds no place of rest.
Manmohan Singh (Punjabi)ਕਿਥੇ ਗਏ ਇਹ ਧਾਮ ਅਤੇ ਬੈਠਕਾਂ ਪ੍ਰਾਣੀ ਦੀਆਂ?ਹੁਣ ਉਸ ਨੂੰ ਕੋਈ ਭੀ ਆਰਾਮ ਦੀ ਥਾਂ ਨਹੀਂ ਮਿਲਦੀ।
Fareedkot Teekaਯਹਿ ਘਰ ਕਹਾਂ ਸਾਥ ਜਾਇਗਾ (ਅਉ) ਫੇਰ ਦੇਖ ਤੂੰ ਸਰੂਪ ਨਹੀਂ ਪ੍ਰਾਪਤਿ ਹੋਗਾ॥
Prof. Sahib Singh(ਜਿਨ੍ਹਾਂ ਮਹਲ ਮਾੜੀਆਂ ਦਾ ਮਨੁੱਖ ਮਾਣ ਕਰਦਾ ਹੈ) ਫਿਰ ਨਾਹ ਇਹ ਘਰ ਇਸ ਨੂੰ ਮਿਲਦਾ ਹੈ ਨਾਹ ਬੈਠਕ ਮਿਲਦੀ ਹੈ ਤੇ ਨਾਹ ਇਹ ਮਹਲ ਮਿਲਦਾ ਹੈ ॥੪॥ਪਦ ਅਰਥ ਅਉਤਾਕੁ = ਬੈਠਕ ॥੪॥
SikhNet (Spanish)entonces uno pierde el hogar, los lugares de descanso y además no obtiene al Señor.(4)
ਦਿਹੁ ਦੀਵੀ ਅੰਧ ਘੋਰੁ; ਘਬੁ ਮੁਹਾਈਐ ॥
dihu deevee andh ghor; ghab muhaaeeai |
Sant Singh KhalsaIn the pitch darkness of broad daylight, their wealth is being plundered.
Manmohan SinghIn the pitch darkness of broad day light, the home's wealth of the mortal is being plundered.
Manmohan Singh (Punjabi)ਦਿਨ ਦੇ ਭਾਰੇ ਚਾਨਣ ਦੇ ਅਨ੍ਹੇਰ-ਘੁੱਪ ਅੰਦਰ ਪ੍ਰਾਣੀ ਦੇ ਘਰ ਦੀ ਦੌਲਤ ਲੁੱਟੀ-ਪੁੱਟੀ ਜਾ ਰਹੀ ਹੈ।
Fareedkot Teeka(ਦਿਹੁ ਦੀਵੀ) ਪ੍ਰਗਟ ਹੀ ਵਾ ਚੰਦ ਸੂਰਜ ਕੇ ਹੋਤੇ ਹੀ ਵਾ ਸਾਸਤ੍ਰ ਦ੍ਵਾਰੇ ਸਭ ਕੁਛ ਜਾਨਤੇ ਹੀ (ਅੰਧ ਘੋਰੁ) ਅਗ੍ਯਾਨ ਭ੍ਯਾਨਕ ਕਰ (ਘਬੁ) ਘਰ ਕੋ ਲੁਟਾਈ ਜਾਤਾ ਹੈ॥
Prof. Sahib Singh(ਸਹੀ ਜੀਵਨ-ਜਾਚ ਸਮਝਣ ਤੋਂ ਬਿਨਾ) ਜੀਵ ਆਪਣਾ ਘਰ ਦਾ ਮਾਲ (ਆਤਮਕ ਸਰਮਾਇਆ) ਲੁਟਾਈ ਜਾਂਦਾ ਹੈ, ਚਿੱਟਾ ਦਿਨ ਹੁੰਦਿਆਂ (ਇਸ ਦੇ ਭਾ ਦਾ) ਘੁੱਪ ਹਨੇਰਾ ਬਣਿਆ ਰਹਿੰਦਾ ਹੈ।ਪਦ ਅਰਥ ਦਿਹੁ ਦੀਵੀ = ਦਿਨ ਦੀਵੀਂ, ਚਿੱਟਾ ਦਿਨ ਹੁੰਦਿਆਂ ਭੀ। ਅੰਧ ਘੋਰੁ = ਘੁੱਪ ਹਨੇਰਾ। ਘਬੁ = ਘਰ ਦਾ ਮਾਲ। ਮੁਹਾਈਐ = ਲੁੱਟਿਆ ਜਾਂਦਾ ਹੈ।
SikhNet (Spanish)La luz del sol brilla, pero uno no la ve y pierde lo que uno tiene.
ਗਰਬਿ ਮੁਸੈ ਘਰੁ ਚੋਰੁ; ਕਿਸੁ ਰੂਆਈਐ ॥੫॥
garab musai ghar chor; kis rooaaeeai |5|
Sant Singh KhalsaPride is looting their homes like a thief; where can they file their complaint? ||5||
Manmohan SinghThe thief of self-conceit is robbing the house. Before whom should I lodge a complaint?
Manmohan Singh (Punjabi)ਸਵੈ-ਹੰਗਤਾ ਦਾ ਚੋਰ ਘਰ ਲੁੱਟੀ ਜਾ ਰਿਹਾ ਹੈ। ਕੈਂ ਕੀਹਦੇ ਅੱਗੇ ਫਰਿਆਦ ਕਰਾਂ?
Fareedkot Teekaਔਰ ਹੰਕਾਰ ਰੂਪ ਚੋਰ ਅੰਤਸਕਰਣ ਮੇਂ ਸੇ ਧਰਮ ਰੂਪ ਧਨ ਕੋ ਲੁਟੀ ਜਾਤਾ ਹੈ, ਤਾਂ ਤੇ ਕਿਸ ਪਾਸ ਆਪਨਾ ਦੁਖ ਰੋਈਏ?॥੫॥
Prof. Sahib Singhਅਹੰਕਾਰ ਵਿਚ (ਗ਼ਾਫ਼ਲ ਰਹਿਣ ਕਰਕੇ ਮੋਹ-ਰੂਪ) ਚੋਰ ਇਸ ਦੇ ਘਰ (ਆਤਮਕ ਸਰਮਾਏ) ਨੂੰ ਲੁੱਟਦਾ ਜਾਂਦਾ ਹੈ। (ਸਮਝ ਹੀ ਨਹੀਂ) ਕਿਸ ਪਾਸ ਸ਼ਿਕਾਇਤ ਕਰੇ? ॥੫॥ਪਦ ਅਰਥ ਗਰਬਿ = ਅਹੰਕਾਰ ਵਿਚ। ਮੁਸੈ = ਚੁਰਾਂਦਾ ਹੈ। ਰੂਆਈਐ = ਸ਼ਿਕਾਇਤ ਕੀਤੀ ਜਾਏ ॥੫॥
SikhNet (Spanish)Es el ego, el ladrón interior, el que nos roba la Paz. ¿Quién hay entonces que escuche nuestro grito de dolor?(5)
ਗੁਰਮੁਖਿ. ਚੋਰੁ ਨ ਲਾਗਿ; ਹਰਿ ਨਾਮਿ ਜਗਾਈਐ ॥
guramukh. chor na laag; har naam jagaaeeai |
Sant Singh KhalsaThe thief does not break into the home of the Gurmukh; he is awake in the Name of the Lord.
Manmohan SinghBy Guru's grace, the thief breaks not into the and God's Name keeps one awake.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਚੋਰ ਘਰ ਨੂੰ ਪਾੜ ਨਹੀਂ ਲਾਉਂਦਾ ਅਤੇ ਰੱਬ ਦਾ ਨਾਮ ਬੰਦੇ ਨੂੰ ਜਗਾਈ ਰੱਖਦਾ ਹੈ।
Fareedkot Teekaਗੁਰਮੁਖਾਂ ਕੋ ਚੋਰ ਨਹੀਂ ਲਾਗਤਾ, ਕਿਉਂਕਿ ਤਿਨ ਕੋ ਹਰੀ ਨਾਮ ਮੇਂ ਜਾਗ ਆਈ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ (ਦੇ ਸਰਮਾਏ) ਨੂੰ ਚੋਰ ਨਹੀਂ ਪੈਂਦਾ, ਗੁਰੂ ਉਸ ਨੂੰ ਪਰਮਾਤਮਾ ਦੇ ਨਾਮ ਦੀ ਰਾਹੀਂ (ਆਤਮਕ ਸਰਮਾਏ ਦੇ ਚੋਰ ਵਲੋਂ) ਸੁਚੇਤ ਰੱਖਦਾ ਹੈ।ਪਦ ਅਰਥ ਨ ਲਾਗਿ = ਨਹੀਂ ਲੱਗ ਸਕਦਾ। ਨਾਮਿ = ਨਾਮ ਦੀ ਰਾਹੀਂ।
SikhNet (Spanish)Por la Gracia del Guru el ladrón no irrumpe en nuestro hogar, pues uno está siempre alerta practicando el Nombre del Señor
ਸਬਦਿ ਨਿਵਾਰੀ ਆਗਿ; ਜੋਤਿ ਦੀਪਾਈਐ ॥੬॥
sabad nivaaree aag; jot deepaaeeai |6|
Sant Singh KhalsaThe Word of the Shabad puts out the fire of desire; God's Light illuminates and enlightens. ||6||
Manmohan SinghThe Name quenches the fire of man's desires, and the Divine Light illumines him.
Manmohan Singh (Punjabi)ਨਾਮ, ਬੰਦੇ ਦੀ ਖਾਹਿਸ਼ ਦੀ ਅੱਗ ਨੂੰ ਬੁਝਾ ਦਿੰਦਾ ਹੈ ਅਤੇ ਈਸ਼ਵਰੀ ਨੂਰ ਉਸ ਨੂੰ ਰੋਸ਼ਨ ਕਰ ਦਿੰਦਾ ਹੈ।
Fareedkot Teekaਔਰ ਗੁਰੋਂ ਕੇ ਉਪਦੇਸ਼ ਰੂਪ ਜਲ ਕਰ ਤ੍ਰਿਸਨਾ ਅਗਨੀ ਨਿਵਾਰੀ ਹੈ, ਇਸੀ ਤੇ ਤਿਨ ਕੋ ਜੋਤਿ ਕਾ ਪ੍ਰਕਾਸ਼ ਹੂਆ ਹੈ॥੬॥
Prof. Sahib Singhਗੁਰੂ ਆਪਣੇ ਸ਼ਬਦ ਨਾਲ (ਉਸ ਦੇ ਅੰਦਰੋਂ ਤ੍ਰਿਸ਼ਨਾ-) ਅੱਗ ਬੁਝਾ ਦੇਂਦਾ ਹੈ, ਤੇ ਰੱਬੀ ਜੋਤਿ ਜਗਾ ਦੇਂਦਾ ਹੈ ॥੬॥ਪਦ ਅਰਥ ਆਗਿ = ਤ੍ਰਿਸ਼ਨਾ-ਅੱਗ। ਦੀਪਾਈਐ = ਜਗਦੀ ਹੈ, ਚਮਕਦੀ ਹੈ ॥੬॥
SikhNet (Spanish)porque practicando diario la Palabra del Shabd del Guru uno extingue su fuego y la mente se ilumina.(6)
ਲਾਲੁ ਰਤਨੁ ਹਰਿ ਨਾਮੁ; ਗੁਰਿ ਸੁਰਤਿ ਬੁਝਾਈਐ ॥
laal ratan har naam; gur surat bujhaaeeai |
Sant Singh KhalsaThe Naam, the Name of the Lord, is a jewel, a ruby; the Guru has taught me the Word of the Shabad.
Manmohan SinghThe Lord's name is the jewel and gem. The Guru has imparted this understanding unto me.
Manmohan Singh (Punjabi)ਸੁਆਮੀ ਦਾ ਨਾਮ ਜਵੇਹਰ ਅਤੇ ਹੀਰਾ ਹੈ। ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈ ਹੈ।
Fareedkot Teekaਗੁਰੋਂ ਨੇ ਗ੍ਯਾਤ ਸਮਝਾਈ ਹੈ, ਜੋ (ਲਾਲੁ ਰਤਨੁ) ਕਿਆ ਅਮੋਲਕ ਵਾਹਿਗੁਰੂ ਕਾ ਨਾਮ ਹੈ॥
Prof. Sahib Singhਪਰਮਾਤਮਾ ਦਾ ਨਾਮ (ਹੀ) ਲਾਲ ਹੈ ਰਤਨ ਹੈ (ਸਰਨ ਪਏ ਸਿੱਖ ਨੂੰ) ਗੁਰੂ ਨੇ ਇਹ ਸੂਝ ਦੇ ਦਿੱਤੀ ਹੁੰਦੀ ਹੈ (ਇਸ ਵਾਸਤੇ ਉਸ ਨੂੰ ਤ੍ਰਿਸ਼ਨਾ-ਅੱਗ ਨਹੀਂ ਪੋਂਹਦੀ)।ਪਦ ਅਰਥ ਗੁਰਿ = ਗੁਰੂ ਨੇ।
SikhNet (Spanish)El Nombre del Señor es la Joya que uno realiza en la mente a través del Guru.
ਸਦਾ ਰਹੈ ਨਿਹਕਾਮੁ; ਜੇ ਗੁਰਮਤਿ ਪਾਈਐ ॥੭॥
sadaa rahai nihakaam; je guramat paaeeai |7|
Sant Singh KhalsaOne who follows the Guru's Teachings remains forever free of desire. ||7||
Manmohan SinghHe, who obtains Guru's instruction, ever remains non-desirous.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਨੂੰ ਪਰਾਪਤ ਕਰਦਾ ਹੈ, ਉਹ ਹਮੇਸ਼ਾਂ ਇੱਛਾ-ਰਹਿਤ ਰਹਿੰਦਾ ਹੈ।
Fareedkot Teekaਜਿਨੋਂ ਨੇ ਗੁਰਮਤਿ ਪਾਈ ਹੈ ਓਹ ਸਦਾ ਨਿਸਕਾਮ ਰਹਤੇ ਹੈਂ॥੭॥
Prof. Sahib Singhਜੇ ਮਨੁੱਖ ਗੁਰੂ ਦੀ ਸਿਖਿਆ ਪ੍ਰਾਪਤ ਕਰ ਲਏ ਤਾਂ ਉਹ ਸਦਾ (ਮਾਇਆ ਦੀ) ਵਾਸਨਾ ਤੋਂ ਬਚਿਆ ਰਹਿੰਦਾ ਹੈ ॥੭॥ਪਦ ਅਰਥ ਨਿਹਕਾਮੁ = ਵਾਸਨਾ-ਰਹਿਤ ॥੭॥
SikhNet (Spanish)Si uno es instruido en la Sabiduría del Guru, uno permanece en el Estado de Desapego.(7)
ਰਾਤਿ ਦਿਹੈ ਹਰਿ ਨਾਉ; ਮੰਨਿ ਵਸਾਈਐ ॥
raat dihai har naau; man vasaaeeai |
Sant Singh KhalsaNight and day, enshrine the Lord's Name within your mind.
Manmohan SinghO man, enshrine thou God's Name in thy mind, night and day.
Manmohan Singh (Punjabi)ਹੇ ਇਨਸਾਨ! ਵਾਹਿਗੁਰੂ ਦੇ ਨਾਮ ਨੂੰ ਤੂੰ, ਰਾਤ ਦਿਨ ਆਪਣੇ ਹਿਰਦੇ ਅੰਦਰ ਟਿਕਾ।
Fareedkot Teekaਹੇ ਭਾਈ! ਰਾਤ ਦਿਨ ਹਰੀ ਕੇ ਨਾਮ ਕੋ ਹੀ ਮਨ ਮੇਂ ਬਸਾਈਏ॥
Prof. Sahib Singhਹੇ ਹਰੀ! ਰਾਤ ਦਿਨ (ਹਰ ਵੇਲੇ) ਤੇਰਾ ਨਾਮ ਮਨ ਵਿਚ ਵਸਾਇਆ ਜਾ ਸਕੇ,ਪਦ ਅਰਥ ਦਿਹੈ = ਦਿਨੇ। ਮੰਨਿ = ਮਨਿ, ਮਨ ਵਿਚ।
SikhNet (Spanish)Así el ser enaltece el Nombre del Señor en la mente
ਨਾਨਕ ਮੇਲਿ ਮਿਲਾਇ; ਜੇ ਤੁਧੁ ਭਾਈਐ ॥੮॥੨॥੪॥
naanak mel milaae; je tudh bhaaeeai |8|2|4|
Sant Singh KhalsaPlease unite Nanak in Union, O Lord, if it is pleasing to Your Will. ||8||2||4||
Manmohan SinghIf such be Thy will, O Lord, unite Thou Nanak, in thine union.
Manmohan Singh (Punjabi)ਜੇਕਰ ਤੇਰੀ ਐਸੀ ਰਜ਼ਾ ਹੋਵੇ, ਹੇ ਪ੍ਰਭੂ! ਤੂੰ ਨਾਨਕ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਰਮੇਸਰ! ਤਿਨ ਕੇ ਮੇਲ ਮੇਂ ਹਮਕੋ (ਮਿਲਾਇ) ਮਿਲਾ ਦੇਹੁ ਜੋ ਤੁਝਕੋ ਭਾਏ ਹੈਂ॥੮॥੨॥੪॥☬ਔਰ ਐਸੇ ਬੇਨਤੀ ਕਰੀਏ:
Prof. Sahib Singhਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ-ਹੇ ਪ੍ਰਭੂ!) ਜੇ ਤੈਨੂੰ ਭਾਵੇ (ਤਾਂ ਮੇਹਰ ਕਰ, ਤੇ) ਆਪਣੀ ਸੰਗਤਿ ਵਿਚ ਮਿਲਾ ॥੮॥੨॥੪॥* ਨੋਟ: 'ਘਰੁ ੧੦' ਦੀ ਇਹ ਦੂਜੀ ਅਸਟਪਦੀ ਹੈ।
SikhNet (Spanish)noche y día y es unido con su Dios, si tal es Su Voluntad.(8-2-4)